Doaba Times

ਸਾਬਕਾ ਗਵਰਨਰ ਸੱਤਿਆਪਾਲ ਮਲਿਕ ਜੀ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇ

ਕਿਸ਼ਨਗੜ (ਗੁਰਪ੍ਰੀਤ ਬੱਲ) ਮੇਘਾਲਿਆ ਦੇ ਸਾਬਕਾ ਗਵਰਨਰ ਸੁੱਤਿਆਪਾਲ ਮਲਿਕ ਜੀ ਨੇ 05-08-2025 ਨੂੰ ਦਿੱਲੀ ਦੇ ਆਰਐਮਐਲ ਹਸਪਤਾਲ ਵਿੱਚ ਆਖਰੀ ਸਾਹ ਲਿਆ ਸੀ ਤੇ ਉਹ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਕਾਫਲੇ ਚੋਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਵਿਖੇ ਮਲਿਕ ਪਰਿਵਾਰ ਵੱਲੋਂ ਕਰਵਾਈ ਗਈ! ਪਾਠਾਂ ਦੇ ਭੋਗ ਪਾਓਣ ਉਪਰੰਤ ਸਾਬਕਾ ਹਜੂਰੀ ਰਾਗੀ ਦਰਬਾਰ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।       2020 ਦਿੱਲੀ ਕਿਸਾਨ ਅੰਦੋਲਨ ਵਿੱਚ ‘ਮੋਦੀ ਸਰਕਾਰ ਖਿਲਾਫ ਉਤਰੇ ਸੀ ਸੱਤਿਆਪਾਲ ਮਲਿਕ, ਡੱਟ ਕੇ ਦਿੱਤਾ ਕਿਸਾਨਾਂ ਦਾ ਸਾਥ, ਅਹੁਦੇ ਦੀ ਪਰਵਾਹ ਕੀਤੇ ਬਿਨਾਂ ਸੱਚ ਨਾਲ ਖੜ੍ਹੇ। ਇਹ ਉਹੀ ਸੱਤਿਆਪਾਲ ਮਲਿਕ ਸਨ ਜਿਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ (ਹੁਣ ਰੱਦ ਕੀਤੇ ਗਏ) ‘ਤੇ ਖੁੱਲ੍ਹ ਕੇ ਮੋਦੀ ਸਰਕਾਰ ਵਿਰੁੱਧ ਆਵਾਜ਼ ਉਠਾਈ ਸੀ। ਅੰਤ ਵਿੱਚ ਆਏ ਹੋਏ ਸਿਆਸੀ ਆਗੂਆਂ, ਕਿਸਾਨ ਜਥੇਬੰਦੀਆਂ ਦੇ ਆਗੂਆਂ, ਅਤੇ ਇਲਾਕੇ ਦੇ ਇਸ ਮੌਕੇ ਤੇ ਸੰਗਤਾਂ ਨੂੰ ਅਟੁੱਟ ਲੰਗਰ ਵਰਤਾਏ ਗਏ।

Jalandhar

ਜੈ ਭੀਮ ਯੂਨਾਈਟਿਡ ਵੋਆਇਸ ਆਫ ਪੰਜਾਬ ਡਾ. ਹਰਜਿੰਦਰ ਸਿੰਘ ਜੱਖੂ (ਪੰਜਾਬ ਪ੍ਰਧਾਨ) ਜੀ ਦੀ ਅਗਵਾਈ ਵਿੱਚ ਜ਼ਿਲ੍ਹਾ ਜਲੰਧਰ ਵਿਖੇ ਮੀਟਿੰਗ

ਜਲੰਧਰ (ਸੰਜੀਵ ਕੁਮਾਰ)ਜੈ ਭੀਮ ਯੂਨਾਈਟਿਡ ਵੋਆਇਸ ਆਫ ਪੰਜਾਬ ਦੇ ਡਾ ਹਰਜਿੰਦਰ ਸਿੰਘ ਜੱਖੂ (ਪੰਜਾਬ ਪ੍ਰਧਾਨ) ਜੀ ਦੀ ਅਗਵਾਈ ਵਿੱਚ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੰਜੀਵ ਮੂਲਨਿਵਾਸੀ ਜੀ ਨੇ ਮੁਹੱਲਾ ਸਈਪੁਰ ਵਿਖੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਮੀਟਿੰਗ ਰੱਖੀ।ਜਿਸ ਵਿੱਚ ਜਥੇਬੰਦੀ ਦੇ ਉਦੇਸ਼ ਅਤੇ ਅਗਲੀ ਰਣਨੀਤੀ ਨੂੰ ਤਿਆਰ ਕਰਨ ਲਈ ਵਿਚਾਰ ਚਰਚਾ ਕੀਤੀ ਗਈ ਇਹ ਚਰਚਾ ਕਾਫੀ ਅਹਿਮ ਰਹੀ ਤੇ ਕਾਫੀ ਸਾਥੀਆਂ ਨੇ ਇਸ ਮੀਟਿੰਗ ਵਿਚ ਆਪਣੇ ਸਵਾਲ ਰੱਖੇ ਤੇ ਜਿਨ੍ਹਾਂ ਦਾ ਡਾਕਟਰ ਜੱਖੂ ਜੀ ਵਲੋਂ ਜਵਾਬ ਦਿੱਤਾ ਗਿਆ ਅਤੇ ਇਸ ਮੀਟਿੰਗ ਵਿਚ ਡਾਕਟਰ ਜੱਖੂ ਜੀ ਵਲੋਂ ਮੁਹੱਲਾ ਸਈਪੁਰ ਦੀ ਪਾਰਕ ਵਿੱਚ ਦੋ ਬੁੱਤ ਲਗੇ ਦੇਖ ਕੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਨਾਮ ਉਪਰ ਹੋ ਰਹੀ ਗੰਦੀ ਰਾਜਨੀਤੀ ਬਾਰੇ ਵੀ ਵਿਚਾਰ ਕੀਤਾ ਗਿਆ ਅਤੇ ਜੈ ਭੀਮ ਯੂਨਾਈਟਿਡ ਵੋਇਸ ਆਫ ਪੰਜਾਬ ਦੀ ਜਥੇਬੰਧੀ ਬਾਰੇ ਜਾਣੂ ਕਰਵਾਇਆ ਅਤੇ ਉਦੇਸ਼ ਦੀ ਪ੍ਰਾਪਤੀ ਲਈ ਸਾਥ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਅਖੀਰ ਵਿਚ ਇਸ ਮੀਟਿੰਗ ਵਿਚ ਇਕੱਠੇ ਹੋਏ ਸਾਰੇ ਸਾਥੀਆਂ ਦਾ ਪੰਜਾਬ ਦੇ ਕੋਰਡੀਨੇਟਰ ਹੈਪੀ ਕੋਲ ਜੀ ਵਲੋਂ ਧੰਨਵਾਦ ਕੀਤਾ ਗਿਆ.ਇਸ ਮੌਕੇ ਤੇ,ਪ੍ਰਧਾਨ ਯੋਗਰਾਜ(ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਸੋਸਾਇਟੀ ਰਜਿ ਮੁਹੱਲਾ ਸਈਪੁਰ ਕਲਾਂ),ਮਾਣਯੋਗ ਕੌਂਸਲਰ ਦਿਨੇਸ਼ ਹੀਰ ਵਾਰਡ ਨੰ 79,ਆਬਕਾਰੀ ਅਤੇ ਕਰ ਵਿਭਾਗ ਦੇ ਰਿਟਾਇਰਡ ਅਫਸਰ ਰਾਜ ਕੁਮਾਰ ਬਿਰਦੀ (ਰਾਮ ਨਗਰ ਜਲੰਧਰ )ਮੁਹੱਲਾ ਸਈਪੁਰ ਕਲਾਂ ਗੁਰੂਘਰ ਦੇ ਮੈਨੇਜਰ ਜਗਦੀਸ਼ ਰਾਏ,ਪਲਵਿੰਦਰ ਜੀ ਛੋੱਟਾ ਸਈਪੁਰ,ਸੰਦੀਪ ਕੁਮਾਰ,ਪਰਮਜੀਤ,ਅਮਰਜੀਤ ਪਵਾਰ ਜੀ ,ਬਿਵੇਕ ਪਾਵਰ,ਅਸ਼ੋਕ ਬੋਧ ਜੀ ,ਕਸ਼ਮੀਰੀ ਲਾਲ ਜੀ ,ਲੱਕੀ ਬੈਂਸ,ਅਸ਼ਵਨੀ,ਬੱਬੂ ਜੀ ,ਰਮਨ ਕੁਮਾਰ ਜੀ ,ਦੀਪਕ ਪਵਾਰ,ਅਮਰਜੀਤ ਸੰਧੂ ਜੀ ,ਬਿੱਟਾ ਪਹਿਲਵਾਨ ਜੀ ,ਸੋਨੂੰ ਬਾਬਾ,ਚਰਨਜੀਤ ਸਿੰਘ ਚੰਨੀ ਜੀ ,ਅਤੇ ਮੁਹੱਲੇ ਦੀਆਂ ਔਰਤਾਂ ਮੌਜੂਦ ਸਨ।

Jalandhar

ਚੋਂਕੀ ਫੋਕਲ ਪੁਆਇੰਟ ਪੁਲਿਸ ਨਾਲ ਸੈਟਿੰਗ ਕਰਕੇ ਪ੍ਰਵਾਸੀ ਭਇਆ ਚੋਂਕੀ ਨੇੜੇ ਵੇਚ ਰਿਹਾ ਗਾਂਝਾ

ਪ੍ਰਵਾਸੀ ਰਾਜਾ ਗਾਂਝੇ ਵਾਲੇ ਨੇ ਪੁਲਿਸ ਨਾਲ ਸੈਟਿੰਗ ਕਰਕੇ ਲੱਖਾਂ ਰੁਪਏ ਦੀ ਬਣਾਈ ਪ੍ਰੋਪਰਟੀ

ਦੁਕਾਨ ਚਿਕਨ ਦੀ ਦਿਖਾ ਰਿਹਾ,ਤੇ ਵੇਚਦਾ ਨਸ਼ਾ

ਚੋਂਕੀ ਫੋਕਲ ਪੁਆਇੰਟ ਪੁਲਿਸ ਦੀ ਜੇਬ ਗਰਮ ਹੋਣ ਕਰਕੇ ਪੁਲਿਸ ਅੱਖਾਂ ਤੇ ਕਾਲੀ ਪੱਟੀ ਬੰਨ ਕੇ ਬਣ ਰਹੀ ਅਣਜਾਣ

ਚੋਂਕੀ ਫੋਕਲ ਪੁਆਇੰਟ ਪੁਲਿਸ ਦੇ ਖਾਤੇ ਅਤੇ ਫੋਨ ਡਿਟੇਲ ਤੋਂ ਭ੍ਰਸ਼ਟ ਮੁਲਾਜਮਾ ਦੇ ਸਾਹਮਣੇ ਆਉਣਗੇ ਭ੍ਰਿਸ਼ਟਾਚਾਰੀ ਲੱਛਣ

ਜਲੰਧਰ (ਸੰਜੀਵ ਕੁਮਾਰ) ਚੋਂਕੀ ਫੋਕਲ ਪੁਆਇੰਟ ਨੇੜੇ ਰਾਜਾ ਗਾਰਡਨ ਇਲਾਕੇ ਚ ਇੱਕ ਪ੍ਰਵਾਸੀ ਭਇਆ ਚੋਂਕੀ ਫੋਕਲ ਪੁਆਇੰਟ ਪੁਲਿਸ ਨਾਲ ਸੈਟਿੰਗ ਕਰਕੇ ਲੰਬੇ ਸਮੇਂ ਤੋਂ ਫੋਕਲ ਪੁਆਇੰਟ ਅਤੇ ਗਦਾਈਪੁਰ ਮਾਰਕੀਟ ਚ ਗ਼ਾਂਝਾ ਸ਼ਰੇਆਮ ਵੇਚ ਰਿਹਾ ਹੈ ਜਿਸਦੇ ਬਾਰੇ ਚੋਂਕੀ ਫੋਕਲ ਪੁਆਇੰਟ ਦੇ ਮੁਲਾਜਮਾਂ ਨੂੰ ਸਾਰਾ ਕੁਝ ਪਤਾ ਹੈ ਪਰ ਚੋਂਕੀ ਫੋਕਲ ਪੁਆਇੰਟ ਪੁਲਿਸ ਨੂੰ ਹਵਤਾ ਮਿਲਦਾ ਹੋਣ ਕਰਕੇ ਚੋਂਕੀ ਫੋਕਲ ਪੁਆਇੰਟ ਅੱਖਾਂ ਤੇ ਕਾਲੀ ਪੱਟੀ ਬੰਨ ਕੇ ਲੰਬੇ ਸਮੇਂ ਤੋਂ ਅਣਜਾਣ ਬਣਦੀ ਦਿਖਾਈ ਦੇ ਰਹੀ ਹੈ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਛੱਡ ਕੇ ਜੇਬ ਗਰਮ ਹੁੰਦੀ ਦੇਖ ਕੇ ਨਸ਼ੇੜੀਆਂ ਨੂੰ ਸ਼ਹਿ ਦੇ ਕੇ ਖੁਲੇਆਮ ਸ਼ਹਿਰ ਦੇ ਮਾਹੌਲ ਨੂੰ ਖਰਾਬ ਕਰਦੀ ਨਜ਼ਰ ਆ ਰਹੀ ਹੈ ਜਿਸਦਾ ਨਤੀਜਾ ਇਹ ਨਿਕਲੀਆ ਕਿ ਫੋਕਲ ਪੁਆਇੰਟ ਚੋਂਕੀ ਨੇੜੇ ਕਈ ਝੋਲਾਸ਼ਾਪ ਆਪਣੇ ਆਪ ਨੂੰ ਡਾਕਟਰ ਦੱਸਦੇ ਹਨ ਪਰ ਅਸਲ ਚ ਕੰਮ ਨਸ਼ਾ ਸਪਲਾਈ ਦਾ ਕਰਦੇ ਹਨ ਤੇ ਪੁਲਿਸ ਇਹਨਾਂ ਨਾਲ ਨਰਮ ਬਤੀਰਾ ਕਰਕੇ ਇਹਨਾਂ ਨੂੰ ਨਸ਼ਾ ਵੇਚਣ ਦੀ ਖੁੱਲੀ ਛੁੱਟੀ ਦਿੰਦੀ ਦਿਖਾਈ ਦੇ ਰਹੀ ਹੈ ਇਸਦੇ ਨਾਲ ਲੁੱਟਖੋਹ ਕਰਨ ਵਾਲੇ ਵੀ ਬਿਨਾ ਡਰ ਦੇ ਇਲਾਕੇ ਚ ਘੁੰਮਦੇ ਹਨ ਤੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਇਸ ਇਲਾਕੇ ਚ ਮੈਡੀਕਲ ਵਾਲੇ ਕਈ ਪ੍ਰਵਾਸੀ ਹਨ ਜੋ ਨਸ਼ੇ ਦਾ ਕਾਰੋਬਾਰ ਖੁਲੇਆਮ ਕਰਦੇ ਹਨ ਜਦ ਇਸ ਸੰਬੰਧੀ ਮਾਰਕੀਟ ਚ ਘੁੰਮ ਕੇ ਜਾਣਕਾਰੀ ਮੰਗੀ ਤੇ ਊਨਾ ਸਾਫ ਕਿਹਾ ਕਿ ਚੋਂਕੀ ਫੋਕਲ ਪੁਆਇੰਟ ਪੁਲਿਸ ਨੂੰ ਸਾਰੇ ਪੈਸੇ ਦਿੰਦੇ ਹਨ ਇਸ ਕਰਕੇ ਇਹਨਾਂ ਉਪਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਅਤੇ ਨਾ ਹੀ ਕੋਈ ਡਰੱਗਸ ਇੰਸਪੈਕਟਰ ਕੋਈ ਕਾਰਵਾਈ ਕਰਨ ਆਵੇਗਾ ਤੇ ਕਈ ਪੁਲਿਸ ਮੁਲਾਜਮ ਖੁਦ ਨਸ਼ੇ ਦੇ ਆਦੀ ਹੋਏ ਹੋਣ ਕਰਕੇ ਨਸ਼ਾ ਕਰਦੇ ਹਨ ਜੋ ਇਹਨਾਂ ਦੁਕਾਨਾਂ ਤੋਂ ਮੁਫ਼ਤ ਵਿਚ ਨਸ਼ਾ ਲੈਂਦੇ ਹਨ ਤੇ ਇਸ ਇਲਾਕੇ ਚ ਰਾਜਾ ਗਾਂਝੇ ਵਾਲੇ ਨੇ ਨਸ਼ਾ ਵੇਚ ਵੇਚ ਕੇ ਲੱਖਾਂ ਰੁਪਏ ਦੀ ਜਮੀਨ ਬਣਾ ਲਈ ਪਰ ਚੋਂਕੀ ਫੋਕਲ ਪੁਆਇੰਟ ਨੇ ਇਸ ਪ੍ਰਵਾਸੀ ਤੇ ਕਾਰਵਾਈ ਨਹੀਂ ਕੀਤੀ ਤੇ ਪ੍ਰਵਾਸੀ ਭਇਆ ਨਸ਼ਾ ਵੇਚ ਵੇਚ ਕੇ ਦੋ ਨੰ ਦੀ ਕਮਾਈ ਇੰਨੀ ਕਰ ਗਿਆ ਕਿ ਉਸਨੇ ਲੱਖਾਂ ਰੁਪਏ ਦੀ ਜਮੀਨ ਖਰੀਦ ਲਈ ਪਰ ਚੋਂਕੀ ਫੋਕਲ ਪੁਆਇੰਟ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ.ਪੁਲਿਸ ਵਲੋਂ ਇਸਦੇ ਖਿਲਾਫ ਪ੍ਰੋਪਰਟੀ ਨੂੰ ਖਤਮ ਕਰਨ ਦੀ ਕਾਰਵਾਈ ਕਰਨ ਦੀ ਬਜਾਏ ਹਵਤਾ ਲੈ ਕੇ ਨਸ਼ੇ ਨੂੰ ਖੁਲਮਖੁਲਾ ਕਰਨ ਦਿੱਤਾ.ਇਹ ਭਇਆ ਰਾਜਾ ਗਾਰਡਨ ਚ ਦਿਖਾਵੇ ਲਈ ਇੱਕ ਚਿਕਨ ਦੀ ਦੁਕਾਨ ਚਲਾ ਰਿਹਾ ਹੈ ਪਰ ਅਸਲ ਚ ਵੇਚਦਾ ਗ਼ਾਂਝਾ ਹੈ ਇਸ ਬਾਰੇ ਸਾਰੇ ਲੋਕਾਂ ਨੂੰ ਪਤਾ ਪਰ ਚੋਂਕੀ ਫੋਕਲ ਪੁਆਇੰਟ ਨੂੰ ਕਿਉਂ ਨਹੀਂ ਪਤਾ? ਇਹ ਇੱਕ ਸਵਾਲ ਸਭ ਦੇ ਦਿਮਾਗ ਚ ਘੁੰਮਣਾ ਲਾਜਮੀ ਹੈ ਜੇਕਰ ਇਸ ਬਾਰੇ ਚੋਂਕੀ ਫੋਕਲ ਪੁਆਇੰਟ ਮੁਲਾਜਮਾਂ ਦੇ ਖਾਤੇ ਅਤੇ ਫੋਨ ਨੰ ਦੀ ਸੰਖੇਪ ਵਿਚ ਜਾਣਕਾਰੀ ਕੱਢੀ ਜਾਵੇ ਤੇ ਭ੍ਰਸ਼ਟ ਮੁਲਾਜਮਾਂ ਦੀ ਕਾਲੀ ਕਮਾਈ ਸਾਹਮਣੇ ਆ ਜਾਵੇਗੀ ਇਸ ਮਸਲੇ ਨੂੰ ਲੈ ਕੇ ਪਿੱਛਲੇ ਕੁਝ ਦਿਨ ਪਹਿਲਾ ਏ ਸੀ ਪੀ ਨੋਰਥ ਰਿਸ਼ਭ ਭਾਟੀਆ ਵਲੋਂ ਭਰੋਸਾ ਦਿੱਤਾ ਗਿਆ ਸੀ ਕਿ ਚੋਂਕੀ ਫੋਕਲ ਪੁਆਇੰਟ ਦੇ ਮੁਲਾਜਮਾਂ ਦੇ ਫੋਨ ਨੰ ਚੈੱਕ ਕੀਤੇ ਜਾਣਗੇ ਕਿ ਕੌਣ ਕਿਸਨੂੰ ਫੋਨ ਕਰਦਾ ਹੈ ਪਰ ਰਿਸ਼ਭ ਭਾਟੀਆ ਜੀ ਕੁਝ ਦਿਨ ਲਈ ਛੁੱਟੀ ਤੇ ਹਨ ਜਿਸ ਕਰਕੇ ਕਾਰਵਾਈ ਕਰਨ ਚ ਜਿਥੇ ਦੇਰੀ ਹੋ ਰਹੀ ਹੈ ਉਥੇ ਚੋਂਕੀ ਫੋਕਲ ਪੁਆਇੰਟ ਦੀ ਚਾਂਦੀ ਲਗੀ ਹੈ ਜੋ ਲੋਕਾਂ ਨੂੰ ਇਨਸਾਫ ਦੇਣ ਦੀ ਬਜਾਏ ਪੰਸਾਰੀ ਦੀ ਦੁਕਾਨ ਬਣ ਕੇ ਰਹੀ ਗਈ ਹੈ

Doaba Times

ਡੇਰਾ ਸੱਚਖੰਡ ਬੱਲਾ ਵਿਖੇ ਬ੍ਰਹਮਲੀਨ ਸੰਤ ਗਰੀਬ ਦਾਸ ਜੀ ਦਾ ਬਰਸੀ ਸਮਾਗਮ ਸ਼ਰਧਾ ਸਹਿਤ ਮਨਾਇਆ

ਜਲੰਧਰ (ਗੁਰਪ੍ਰੀਤ ਬੱਲ) ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਬ੍ਰਹਮਲੀਨ ਸੰਤ ਗਰੀਬ ਦਾਸ ਮਹਾਰਾਜ ਜੀ ਦਾ 31 ਵਾਂ ਬਰਸੀ ਸਮਾਗਮ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ (ਯੂ.ਪੀ) ਦੀ ਰਹਿਨਮਾਈ ਹੇਠ ਮਨਾਇਆ ਗਿਆ। ਅਰਦਾਸ ਉਪਰੰਤ ਕੀਰਤਨ ਦੀਵਾਨ ਸਜਾਏ ਗਏ ਜਿਸ ਵਿੱਚ ਵੱਖ-ਵੱਖ ਰਾਗੀ ਜਥਿਆਂ, ਮਿਸ਼ਨਰੀ ਗਾਇਕਾਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਸੰਤ ਨਿਰੰਜਨ ਦਾਸ ਜੀ ਨੇ ਸਮੂਹ ਸੰਗਤ ਨੂੰ ਪ੍ਰਭੂ ਭਗਤੀ, ਸੰਤਾਂ ਦੀ ਸੰਗਤ, ਸੱਚੀ ਕਿਰਤ ਕਰਨ, ਬੱਚਿਆਂ ਨੂੰ ਵੱਧ ਤੋਂ ਵੱਧ ਵਿੱਦਿਆ ਪੜ੍ਹਾਉਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਉਪਦੇਸ਼ਾਂ ਤੇ ਚੱਲਣ ਦਾ ਸੰਦੇਸ਼ ਦਿੱਤਾ।

          ਇਸ ਮੌਕੇ ਸੇਵਾਦਾਰ ਮਨਦੀਪ ਦਾਸ ਸਿਰਸਗੜ੍ਹ, ਸੰਤ ਲੇਖ ਰਾਜ ਨੂਰਪੁਰ, ਸੰਤ ਸੁਖਵਿੰਦਰ ਦਾਸ ਢੱਡੇ, ਸੰਤ ਪ੍ਰੀਤਮ ਦਾਸ ਸੰਗਤਪੁਰ, ਸੰਤ ਮਹਿੰਦਰ ਦਾਸ ਬੀਰਮਪੁਰ, ਸੰਤ ਦੇਸ ਰਾਜ ਦਰਾਵਾਂ, ਸੰਤ ਕਪੂਰ ਦਾਸ,ਸੰਤ ਰਾਜਾ ਰਾਮ ਬਠਿੰਡਾ, ਸੰਤ ਮੋਤੀ ਰਾਮ, ਸੇਵਾਦਾਰ ਕਰਮ ਚੰਦ ਬਠਿੰਡਾ, ਸੰਤ ਗੁਰਮੇਲ ਦਾਸ ਰਹੀਮਪੁਰ, ਸੰਤ ਪਿੱਪਲ ਦਾਸ ਭਰੋ ਮਜਾਰਾ ਆਦਿ ਸੰਤਾਂ ਮਹਾਪੁਰਸ਼ਾਂ ਅਤੇ ਬੁੱਧੀਜੀਵੀਆਂ ਨੇ ਬ੍ਰਹਮਲੀਨ ਸੰਤ ਗਰੀਬ ਦਾਸ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਬ੍ਰਹਮਲੀਨ ਸੰਤ ਗ਼ਰੀਬ ਦਾਸ ਮਹਾਰਾਜ ਜੀ ਨੂੰ ਸਮਰਪਿਤ ਬੇਗਮਪੁਰਾ ਸ਼ਹਿਰ ‘ਸਪਤਾਹਿਕ ਪੱਤਰਿਕਾ’ ਦਾ ਵਿਸ਼ੇਸ਼ ਅੰਕ ਸੰਤ ਨਿਰੰਜਨ ਦਾਸ ਮਹਾਰਾਜ ਵਲੋਂ ਆਪਣੇ ਕਰ ਕਮਲਾ ਨਾਲ ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਉਦੇਸ਼ ਨਾਲ ਸੰਤ ਨਿਰੰਜਨ ਦਾਸ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਸੰਤ ਗਰੀਬ ਦਾਸ ਮਹਾਰਾਜ ਜੀ ਦੀ ਬਰਸੀ ਦੇ ਸਬੰਧ ਵਿੱਚ ਅੰਮ੍ਰਿਤ ਬਾਣੀ ਕਮਿਊਨਟੀ ਸੈਂਟਰ ਇੰਗਲੈਂਡ ਵੱਲੋਂ ਅਰਦਾਸ ਕਰਨ ਉਪਰੰਤ ਪੌਦਿਆਂ ਦਾ ਲੰਗਰ ਲਗਾਇਆ ਗਿਆ। ਇਸ ਮੱਕੇ ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਵਰਿੰਦਰ ਦਾਸ ਬੱਬੂ, ਸੇਵਾਦਾਰ ਦਵਿੰਦਰ ਦਾਸ, ਮੈਨੇਜਰ ਧਰਮ ਪਾਲ ਸਿੰਮਕ, ਨਿਰੰਜਨ ਦਾਸ ਚੀਮਾ, ਜੋਗਿੰਦਰ ਪਾਲ ਸੇਵਾ ਮੁਕਤ ਆਈ.ਆਰ.ਐਸ, ਸੇਠ ਦੇਸ ਰਾਜ ਫਗਵਾੜਾ,ਰਾਜੇਸ਼ ਕੁਮਾਰ ਸਰਮਸਤਪੁਰ, ਬਾਬਾ ਸੁਖਦੇਵ ਸੁੱਖੀ, ,ਰੋਸ਼ਨ ਲਾਲ ਸੋਧੀ ਗੀਤਕਾਰ ਮਹਿੰਦਰ ਸੰਧੂ ਮਹੇੜੂ, ਤਰਸੇਮ ਲਾਲ ਸਰੋਆ, ਸੇਵਾ ਮੁਕਤ ਸਬ ਇੰਸਪੈਕਟਰ ਜਗਦੀਸ਼ ਲਾਲ, ਆਦਿ ਤੋਂ ਇਲਾਵਾ ਵੱਢੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਮੰਚ ਸੰਚਾਲਕ ਦੀਆਂ ਸੇਵਾਵਾਂ ਦਵਿੰਦਰ ਦਾਸ ਵਲੋਂ ਬਾਖੂਬੀ ਨਿਭਾਈਆਂ ਗਈਆਂ। ਸੰਗਤਾਂ ਨੂੰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।

Jalandhar

ਝੋਲਾਛਾਪ ਡਾ ਰਿਸ਼ੀ ਵਲੋਂ ਵੇਚਿਆ ਜਾ ਰਿਹਾ ਚੋਂਕੀ ਫੋ-ਪੁ ਨੇੜੇ ਨਸ਼ਾ,ਸਮੇਂ ਸਿਰ ਹਵਤਾ ਨਾ ਪਹੁੰਚਣ ਤੇ ਫੋਕਲ ਪੁਆਇੰਟ ਪੁਲਿਸ ਵਲੋਂ ਦੁਕਾਨ ਤੇ ਛਾਪਾ ਮਾਰ ਕੀਤਾ ਨਸ਼ਾ ਬਰਾਮਦ,15000 ਰੁ ਲੈ ਕੇ ਮਾਮਲਾ ਕੀਤਾ ਠੰਡਾ

ਭ੍ਰਸ਼ਟ ਮੁਲਾਜਮਾ ਦੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਅਤੇ ਏ ਸੀ ਪੀ ਨੋਰਥ ਰਿਸ਼ਭ ਭਾਟੀਆ ਜੀ ਨੂੰ ਕੀਤੀ ਗਈ ਸ਼ਿਕਾਇਤ
ਪੁ-ਕਮਿ ਮੈਡਮ ਧੰਨਪ੍ਰੀਤ ਕੌਰ ਦੇ ਆਦੇਸ਼ ਅਨੁਸਾਰ ਏ ਸੀ ਪੀ ਨੋਰਥ ਵਲੋਂ ਇਲਾਕੇ ਚ ਗੇੜਾ ਮਾਰਨ ਤੋਂ ਪਹਿਲਾ ਹੀ ਚੋਂਕੀ ਫੋ-ਪੁ ਪੁਲਿਸ ਨੇ ਡਾ ਦੀ ਦੁਕਾਨ ਬੰਦ ਕਰਵਾ ਕੇ ਡਾ ਨੂੰ ਕੀਤਾ ਫਰਾਰ

ਚੋਂਕੀ ਫੋਕਲ ਪੁਆਇੰਟ ਦੇ ਭ੍ਰਸ਼ਟ ਮੁਲਾਜਮਾਂ ਨੂੰ ਨੰਗਾ ਕਰਨਗੇ ਚੋਂਕੀ ਚ ਲਗੇ ਸੀ ਸੀ ਟੀਵੀ ਕੈਮਰੇ

ਜਲੰਧਰ(ਸੰਜੀਵ ਕੁਮਾਰ) ਵੈਸੇ ਤੇ ਆਮ ਲੋਕਾਂ ਵਲੋਂ ਹਰ ਇੱਕ ਚੀਜ਼ ਤੇ ਲੱਖਾਂ ਰੁਪਏ ਟੈਕਸ ਦੇ ਕੇ ਲੋਕ ਆਪਣੇ ਆਪਣੇ ਇਲਾਕੇ ਚ ਸਫਾਈ ਅਤੇ ਸਿਹਤ ਸਹੂਲਤਾਂ ਮਿਲਣ ਦੀ ਸਰਕਾਰ ਤੋਂ ਹਰ ਇੱਕ ਵਿਅਕਤੀ ਆਸ ਕਰਦਾ ਹੈ ਪਰ ਸਹੂਲਤ ਕੋਈ ਵੀ ਨਹੀਂ ਮਿਲਦੀ ਪਰ ਜੇਕਰ ਦੇਖਿਆ ਜਾਵੇ ਤੇ ਪੰਜਾਬ ਚ ਸਭ ਤੋਂ ਜਿਆਦਾ ਗੰਦ ਨਸ਼ੇ ਨੇ ਪਾਇਆ ਹੈ ਤੇ ਇਸ ਗੰਦ ਨੂੰ ਸਾਫ ਕਰਨ ਲਈ ਜਿਥੇ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚਲਾਈ ਹੈ ਉਸ ਮੁਹਿੰਮ ਦੀਆ ਧੱਜੀਆਂ ਉਡਾਉਂਣ ਚ ਪੰਜਾਬ ਪੁਲਿਸ ਹੀ ਸਭ ਤੋਂ ਜਿਆਦਾ ਅੱਗੇ ਹੈ ਕਿਉਂਕਿ ਇਹ ਨਸ਼ਾ ਬਿਕਾਉਂਣ ਚ ਪੰਜਾਬ ਪੁਲਿਸ ਦੀ ਪੂਰੀ ਪੂਰੀ ਸ਼ਹਿ ਹੈ ਤੇ ਇਹ ਕੰਮ ਲੋਕਾਂ ਦੇ ਅੱਖੀ ਕੱਟਾ ਪਾ ਕੇ ਸ਼ਰੇਆਮ ਬਿਨਾ ਕਿਸੇ ਡਰ ਤੋਂ ਹਰ ਪਾਸੇ ਹੁੰਦਾ ਦਿਖਾਈ ਦਿੰਦਾ ਹੈ ਅਜਿਹਾ ਹੀ ਮਾਮਲਾ ਚੋਂਕੀ ਫੋਕਲ ਪੁਆਇੰਟ ਚ ਦੇਖਣ ਨੂੰ ਮਿਲਿਆ ਜਿਥੇ ਚੋਂਕੀ ਫੋਕਲ ਪੁਆਇੰਟ ਪੁਲਿਸ ਦੀ ਸ਼ਹਿ ਤੇ ਇੱਕ ਬਿਨਾ ਡਿਗਰੀ ਦੇ ਝੋਲਾਛਾਪ ਡਾ ਰਿਸ਼ੀ ਨਾਮ ਦੇ ਵਿਅਕਤੀ ਵਲੋਂ ਲੰਬੇ ਸਮੇਂ ਤੋਂ ਨਸ਼ੇ ਦਾ ਵਪਾਰ ਕੀਤਾ ਜਾ ਰਿਹਾ ਜਿਸਤੋ ਚੋਂਕੀ ਫੋਕਲ ਪੁਆਇੰਟ ਹਵਤਾ ਲੈ ਕੇ ਇਹ ਕੰਮ ਕਰਵਾਉਂਣ ਚ ਆਪਣੀ ਅਹਿਮ ਭੂਮਿਕਾ ਅਦਾ ਕਰਦੀ ਆ ਰਹੀ ਹੈ ਪਰ ਕੁਝ ਦਿਨ ਪਹਿਲਾ ਚੋਂਕੀ ਫੋਕਲ ਪੁਆਇੰਟ ਨੂੰ ਹਵਤਾ ਸਮੇਂ ਸਿਰ ਨਹੀਂ ਪਹੁੰਚਿਆ ਜਿਸ ਤੇ ਚੋਂਕੀ ਫੋਕਲ ਦੇ ਇੱਕ ਪੁਲਿਸ ਮੁਲਾਜਮ ਵਲੋਂ ਦੁਕਾਨ ਤੇ ਛਾਪਾ ਮਾਰਿਆ ਜਿਸ ਚ ਨਸ਼ੇ ਦੀਆ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ ਜਦ ਇਸ ਸੰਬੰਧੀ ਚੋਂਕੀ ਫੋਕਲ ਪੁਆਇੰਟ ਦੇ ਇੰਚਾਰਜ ਨਾਲ ਗੱਲ ਕੀਤੀ ਤੇ ਊਨਾ ਨੇ ਕਿਹਾ ਕਿ ਇਹੋ ਜਿਹਾ ਕੋਈ ਵੀ ਮਾਮਲਾ ਮੇਰੇ ਧਿਆਨ ਚ ਨਹੀਂ ਹੈ ਜਦ ਇਸਦੀ ਪੂਰੀ ਤਹਿ ਤੱਕ ਪੜਤਾਲ ਕੀਤੀ ਗਈ ਤੇ ਇਸਤੋਂ ਸਾਫ ਨਜਰ ਆਇਆ ਕਿ ਚੋਂਕੀ ਫੋਕਲ ਪੁਲਿਸ ਦੇ ਇੰਚਾਰਜ ਝੂਠ ਬੋਲ ਰਹੇ ਹਨ ਤੇ ਇੰਚਾਰਜ ਦੀ ਪੋਲ ਖੁਲਦੇ ਦੇਖ ਕੁਝ ਪੁਲਿਸ ਮੁਲਾਜਮ ਇਸ ਮਾਮਲੇ ਨੂੰ ਸ਼ਾਂਤ ਕਰਨ ਦੀ ਤਿਆਰੀ ਚ ਹਨ ਜਿਸਦੀ ਸਾਰੀ ਜਾਣਕਾਰੀ ਪੁਲਿਸ ਕਮਿਸ਼ਨਰ ਮੈਡਮ ਧੰਨਪ੍ਰੀਤ ਕੌਰ ਜੀ ਨੂੰ ਦਿੱਤੀ ਜਿਨਾਂ ਨੇ ਤੁਰੰਤ ਏ ਸੀ ਪੀ ਨੋਰਥ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਅਤੇ ਮੌਕਾ ਦੇਖਣ ਲਈ ਵੀ ਕਿਹਾ ਪਰ ਏ ਸੀ ਪੀ ਨੋਰਥ ਦੇ ਗੇੜੇ ਤੋਂ ਪਹਿਲਾ ਹੀ ਚੋਂਕੀ ਫੋਕਲ ਪੁਆਇੰਟ ਪੁਲਿਸ ਨੇ ਡਾ ਦੀ ਦੁਕਾਨ ਬੰਦ ਕਰਵਾ ਕੇ ਤੁਰੰਤ ਉਸਨੂੰ ਫਰਾਰ ਕਰਨ ਚ ਆਪਣਾ ਬਚਾਅ ਸਮਝਿਆ. ਹੁਣ ਇਹ ਸਾਰੇ ਮਾਮਲਾ ਦੀ ਪੋਲ ਚੋਂਕੀ ਫੋਕਲ ਪੁਆਇੰਟ ਚ ਲਗੇ ਸੀ ਸੀ ਟੀ ਵੀ ਕੈਮਰੇ ਖੋਲਣਗੇ ਜਿਸ ਚ ਚੋਂਕੀ ਫੋਕਲ ਪੁਆਇੰਟ ਦੇ ਮੁਲਾਜਮ ਡਾ ਰਿਸ਼ੀ ਨਾਲ ਸਾਰੀ ਸੈਟਿੰਗ ਕਰਦੇ ਨਜ਼ਰ ਆਉਣਗੇ ਇਹ ਮਾਮਲੇ ਦੀ ਹੁਣ ਏ ਡੀ ਸੀ ਪੀ ਸਿਟੀ 1 ਵਲੋਂ ਜਾਂਚ ਕਰਵਾਈ ਜਾਵੇਗੀ ਤੇ ਡਾ ਅਤੇ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਲੋਕ ਚੋਂਕੀ ਫੋਕਲ ਪੁਆਇੰਟ ਦੀ ਸ਼ਹਿ ਤੇ ਨਸ਼ਾ ਵੇਚ ਰਹੇ ਸਭ ਸਾਫ ਹੋਣ ਵਾਲਾ ਹੈ ਕਿਉਂਕਿ ਚੋਂਕੀ ਫੋਕਲ ਪੁਆਇੰਟ ਵਲੋਂ ਪਹਿਲਾ ਤੇ ਲੋਕਾਂ ਤੋਂ ਨਸ਼ਾ ਖਤਮ ਕਰਨ ਲਈ ਸਹਿਯੋਗ ਮੰਗਿਆ ਜਾਂਦਾ ਹੈ ਜਦ ਕੋਈ ਸਾਥੀ ਇਮਾਨਦਾਰੀ ਨਾਲ ਇਹਨਾਂ ਨੂੰ ਨਸ਼ੇਬਾਜ਼ ਲੋਕਾਂ ਬਾਰੇ ਦੱਸਦਾ ਹੈ ਤੇ ਇਹ ਨਸ਼ਾ ਵੇਚਣ ਵਾਲੇ ਤਸਕਰਾਂ,ਦਲਾਲਾਂ ਨੂੰ ਦਸ ਦਿੰਦੇ ਕਿ ਤੁਹਾਡੇ ਬਾਰੇ ਇੰਨੇ ਲੋਕਾਂ ਨੂੰ ਪਤਾ ਹੈ ਤੇ ਨਸ਼ਾ ਤਸਕਰ,ਦਲਾਲ ਆਪਣੀ ਦੁਕਾਨ ਬੰਦ ਹੁੰਦੇ ਦੇਖ ਉਸ ਵਿਅਕਤੀ ਨੂੰ ਆਪਣਾ ਦੁਸ਼ਮਣ ਮਨ ਲੈਂਦੇ ਹਨ ਤੇ ਚੋਂਕੀ ਫੋਕਲ ਪੁਆਇੰਟ ਪੁਲਿਸ ਨਸ਼ੇ ਦੀ ਕਮਾਈ ਚੋ ਆਪਣਾ ਹਿੱਸਾ ਲੈ ਕੇ ਆਪਣੀਆ ਜੇਬਾਂ ਭਰਨ ਚ ਮਸਤ ਰਹਿੰਦੀ ਹੈ.ਕੀ ਇਹੋ ਜਹਿ ਦੋਗਲੀ ਮੁਹਿੰਮ ਨਾਲ ਨਸ਼ਾ ਖਤਮ ਕੀਤਾ ਜਾ ਸਕਦਾ ਇਹ ਤੇ ਹੁਣ ਸਮਾਂ ਹੀ ਦਸੇਗਾ

Jalandhar

ਡਾਕਟਰ ਅੰਬੇਡਕਰ ਪਾਰਕ ਚ ਸੁਰੱਖਿਆ ਲਈ ਲੱਗਿਆ CCTV ਕੈਮਰਾ ਸ਼ਰਾਰਤੀ ਅਨਸਰਾਂ ਵਲੋਂ ਤੋੜਿਆ

ਚੋਂਕੀ ਫੋਕਲ ਪੁਆਇੰਟ ਪੁਲਿਸ ਬਣੀ ਨਸ਼ੇੜੀਆਂ ਅਤੇ ਗੁੰਡਾ ਅਨਸਰਾਂ ਲਈ ਸ਼ੈਲਟਰ

ਬੁੱਤ ਨੂੰ ਨੁਕਸਾਨ ਪਹੁੰਚਾ ਕੇ ਕਦੀ ਵੀ ਖੇਡੀ ਜਾ ਸਕਦੀ ਗੰਦੀ ਰਾਜਨੀਤੀ

ਡਾ ਅੰਬੇਡਕਰ ਜੀ ਦੇ ਬੁੱਤ ਨੇੜੇ ਸ਼ਰਾਬ ਪੀਣ ਵਾਲਿਆਂ ਨੂੰ ਚੋਂਕੀ ਫੋਕਲ ਪੁਆਇੰਟ ਨੇ ਦਿੱਤੀ ਹੈ ਖੁੱਲੀ ਛੁੱਟੀ:- ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਸੋਸਾਇਟੀ

ਜਲੰਧਰ (ਸੰਜੀਵ ਕੁਮਾਰ )ਮੁਹੱਲਾ ਸਈਪੁਰ ਕਲਾਂ ਦੀ ਡਾ ਭੀਮ ਰਾਓ ਅੰਬੇਡਕਰ ਪਾਰਕ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਯੋਗਰਾਜ ਵਲੋਂ ਵਾਰ ਵਾਰ ਚੋਂਕੀ ਫੋਕਲ ਪੁਆਇੰਟ ਨੂੰ ਸ਼ਿਕਾਇਤ ਦਿੱਤੀ ਜਾ ਰਹੀ ਹੈ ਪਰ ਚੋਂਕੀ ਫੋਕਲ ਪੁਆਇੰਟ ਵਲੋਂ ਜਾਣਬੁਝ ਕੇ ਦੋਸ਼ੀਆਂ ਨਾਲ ਹਮਸਲਾਹ ਹੋ ਕੇ ਬਾਬਾ ਸਾਹਿਬ ਜੀ ਦੇ ਬੁੱਤ ਦੀ ਸੁਰੱਖਿਆ ਵਿਚ ਅਣਗਹਿਲੀ ਵਰਤੀ ਜਾ ਰਹੀ ਹੈ ਜਿਸਤੇ ਦੋ ਮਹੀਨੇ ਪਹਿਲਾ ਬਾਬਾ ਸਾਹਿਬ ਦੇ ਬੁੱਤ ਨੇੜੇ ਸ਼ਰਾਬੀਆਂ ਵਲੋਂ ਸ਼ਰਾਬ ਦਾ ਅਹਾਤਾ ਬਣਾ ਕੇ ਸ਼ਰੇਆਮ ਗੁੰਡਾਗਰਦੀ ਕਰਨ ਦੀ ਘਟਨਾ ਵੀ ਸਾਹਮਣੇ ਆ ਚੁੱਕੀ ਹੈ ਜਿਸਤੋ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਪੁਲਿਸ ਹੁਣ ਆਮ ਲੋਕਾਂ ਦੇ ਟੈਕਸ ਤੇ ਨਸ਼ੇੜੀਆਂ ਦੀ ਸੁਰੱਖਿਆ ਚ ਸ਼ੈਲਟਰ ਬਣੀ ਹੈ ਜਿਸਤੇ ਫੋਕਲ ਪੁਆਇੰਟ ਇਲਾਕੇ ਚ ਨਸ਼ੇ ਦਾ ਕਾਰੋਬਾਰ ਸ਼ਰੇਆਮ ਹੁੰਦਾ ਅਤੇ ਸੜਕ ਤੇ ਰੇਹੜੀਆਂ ਵਾਲੇ ਸ਼ਰਾਬ ਪਿਲਾ ਰਹੇ ਹਨ.ਫੋਕਲ ਪੁਆਇੰਟ ਨੂੰ ਛੱਡੋ ਪੁਲਿਸ ਚੋਂਕੀ ਤੋਂ ਸੋ ਮੀਟਰ ਦੇਹ ਵਪਾਰ ਦਾ ਅੱਡਾ ਵੀ ਦੋ ਸਾਲ ਤੋਂ ਚਲ ਰਿਹਾ ਜਿਸਨੂੰ ਬੰਦ ਕਰਨ ਚ ਪੁਲਿਸ ਅਸਫਲ ਹੋਈ ਹੈ ਤੇ ਹਵਤਾ ਲੈ ਕੇ ਆਪਣੀਆਂ ਜੇਬਾ ਭਰਨ ਚ ਲਗੀ ਹੈ ਜੇਕਰ ਇਸ ਇਲਾਕੇ ਚ ਇਸੇ ਤਰਾਂ ਰਿਹਾ ਤੇ ਅੰਬੇਡਕਰ ਪਾਰਕ ਚ ਜਿਸ ਤਰਾਂ ਬੁੱਤ ਦੀ ਸੁਰੱਖਿਆ ਲਈ ਸੀ ਸੀ ਟੀ ਵੀ ਕੈਮਰਾ ਟੁੱਟਿਆ ਹੈ ਇਸੇ ਤਰਾਂ ਕੋਈ ਵੀ ਬੁੱਤ ਨਾਲ ਸ਼ਰਾਰਤ ਹੋ ਸਕਦੀ ਹੈ ਤੇ ਇਹ ਕੰਮ ਕਰਵਾਉਂਣ ਵਿਚ ਚੋਂਕੀ ਫੋਕਲ ਪੁਲਿਸ ਦੀ ਅਹਿਮ ਭੂਮਿਕਾ ਹੋਵੇਗੀ ਤਾ ਜੋ ਅੰਬੇਡਕਰ ਪਾਰਕ ਚ ਆਮ ਆਦਮੀ ਪਾਰਟੀ ਨੂੰ ਗੰਦੀ ਰਾਜਨੀਤੀ ਕਰਨ ਦਾ ਮੌਕਾ ਦਿੱਤਾ ਜਾ ਸਕੇ.ਇਸ ਪਾਰਕ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਦੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੂੰ ਪੂਰੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਜਿਨ੍ਹਾਂ ਨੇ ਏ ਡੀ ਸੀ ਪੀ ਸਿਟੀ 1 ਨੂੰ ਪੜਤਾਲ ਕਰਨ ਦੇ ਆਦੇਸ਼ ਦਿੱਤੇ ਹਨ ।

          ਜੇਕਰ ਗੱਲ ਕਰੀਏ ਏ ਸੀ ਪੀ ਨੋਰਥ ਰਿਸ਼ਭ ਭਾਟੀਆ ਦੀ ਤੇ ਊਨਾ ਨੂੰ ਸਾਰੇ ਸਬੂਤ ਦਿੱਤੇ ਜਾ ਚੁਕੇ ਪਰ ਇਹ ਵੀ ਲੋਕਾਂ ਨੂੰ ਮੰਗੇਰੀ ਲਾਲ ਦੇ ਸੁਪਨੇ ਦਿਖਾ ਕੇ ਵਾਹ ਵਾਹ ਖੱਟਣ ਚ ਮਸਤ ਦਿਖਾਈ ਦੇ ਰਹੇ ਪਰ ਸੁਰੱਖਿਆ ਜ਼ੀਰੋ ਨਜਰ ਆ ਰਹੀ ਹੈ ਇਥੇ ਜੇਕਰ ਗੱਲ ਕਰੀਏ ਇਲਾਕੇ ਦੇ ਕੌਂਸਲਰ ਦੀ ਤੇ ਉਨਾ ਨੂੰ ਵੀ ਇਸ ਪਾਰਕ ਦੀ ਸੁਰੱਖਿਆ ਲਈ ਕਈ ਵਾਰ ਕਹਿ ਚੁੱਕੇ, ਪਰ ਕੌਂਸਲਰ ਦਾ ਕਹਿਣਾ ਹੈ ਕਿ ਕਈ ਵਾਰ ਪੁਲਿਸ ਮੁਲਾਜਮ ਪਾਰਕ ਚ ਸੁਰੱਖਿਆ ਲਈ ਆਉਂਦੇ ਤੇ ਹਨ ਪਰ ਸਿਰਫ ਸੌਣ ਲਈ ਆਉਂਦੇ ਹਨ ਨਾ ਕਿ ਸੁਰੱਖਿਆ ਲਈ ਊਨਾ ਅੱਗੇ ਕਿਹਾ ਕਿ ਮੈਂ ਕਈ ਵਾਰ ਪੁਲਿਸ ਮੁਲਾਜਮਾਂ ਨੂੰ ਗੱਡੀ ਚ ਸੋਂਦੇ ਦੇਖਿਆ ਹੈ ਤੇ ਪੁਲਿਸ ਦੀ ਸੁਰੱਖਿਆ ਨਾ ਮਾਤਰ ਹੁੰਦੀ ਹੈ ਜਿਸਨੂੰ ਲੈ ਕੇ ਜਲਦ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ ਜਾਵੇਗਾ।

Bhogpur

ਠੇਕੇਦਾਰੀ ਪ੍ਰਬੰਧ ਖਤਮ ਕਰਕੇ ਬਿਜਲੀ ਮਹਿਕਮੇ ਦਾ ਸਾਰਾ ਪ੍ਰਬੰਧ ਸਰਕਾਰ ਆਪਣੇ ਹੱਥ ਵਿੱਚ ਲਵੇ :- ਬਲਦੇਵ ਸਿੰਘ ਜੀਰਾ, ਨਛੱਤਰ ਸਿੰਘ ਬਾਈ

ਕਿਸਾਨਾਂ ਦੀਆਂ ਮੋਟਰਾਂ ਦੇ ਨਵੇਂ ਕਨੈਕਸ਼ਨ ਜਾਰੀ ਕਰਨ ਸਬੰਧੀ, ਚਿਪ ਵਾਲੇ ਮੀਟਰਾਂ ਦੇ ਵਿਰੋਧ ਵਿੱਚ ਅਤੇ ਹੋਰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ

ਕਿਸ਼ਨਗੜ੍ਹ //ਭੋਗਪੁਰ(ਸੰਜੀਵ ਕੁਮਾਰ)

ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਨੇ ਅੱਜ ਪੰਜਾਬ ਭਰ ਵਿੱਚ ਬਿਜਲੀ ਦਫਤਰਾਂ ਸਾਹਮਣੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸੇ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਭੋਗਪੁਰ ਦਫ਼ਤਰ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਦੋਆਬਾ ਪ੍ਰਧਾਨ ਬਾਈ ਨੱਛਤਰ ਸਿੰਘ, ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ, ਜਿਲ੍ਹਾ ਹੁਸ਼ਿਆਰਪੁਰ ਪ੍ਰਧਾਨ ਹਰਵਿੰਦਰ ਪਾਲ ਸਿੰਘ ਸੋਨੂੰ, ਜਿਲ੍ਹਾ ਕਪੂਰਥਲਾ ਪ੍ਰਧਾਨ ਹਰਜੀਤ ਸਿੰਘ ਪੱਡਾ, ਦੋਆਬਾ ਜਨਰਲ ਸਕੱਤਰ ਮਨਪ੍ਰੀਤ ਸਿੰਘ ਮੰਨਾ ਸਮੇਤ ਬੁਲਾਰਿਆਂ ਨੇ ਕਿਹਾ ਅੱਜ ਦੇ ਪ੍ਰਦਰਸ਼ਨ ਦੀ ਮੁੱਖ ਮੰਗ ਕੇਂਦਰ ਸਰਕਾਰ ਤੋਂ ਹੈ ਕਿ ਮਾਨਸੂਨ ਸੈਸ਼ਨ ਵਿੱਚ ਪੇਸ਼ ਹੋਣ ਜਾ ਰਹੇ ਬਿਜਲੀ ਸੋਧ ਬਿਲ 2025 ਨੂੰ ਸਦਨ ਵਿੱਚ ਪੇਸ਼ ਨਾ ਕੀਤਾ ਜਾਵੇ। ਕਿਉਂਕਿ ਪਹਿਲਾਂ ਹੀ ਬਿਜਲੀ ਦੀ ਪੈਦਾਵਾਰ ਅਤੇ ਢੋਆ ਢੁਆਈ ਪ੍ਰਾਈਵੇਟ ਹੱਥਾਂ ਵਿੱਚ ਦਿੱਤੀ ਜਾ ਚੁੱਕੀ ਹੈ ਜਿਸ ਨਾਲ ਬਿਜਲੀ ਦੇ ਰੇਟ ਅਸਮਾਨਾਂ ਨੂੰ ਛੂ ਰਹੇ ਹਨ। ਪ੍ਰਸਤਾਵਿਤ ਬਿੱਲ ਦੇ ਪਾਸ ਹੋ ਜਾਣ ਨਾਲ ਬਿਜਲੀ ਦੀ ਵੰਡ ਅਡਾਨੀਆਂ ਦੇ ਹੱਥਾਂ ਵਿੱਚ ਦੇ ਦਿੱਤੀ ਜਾਵੇਗੀ ਇਸ ਨਾਲ ਬਿਜਲੀ ਦੀਆਂ ਕੀਮਤਾਂ ਤੋਂ ਸਰਕਾਰੀ ਕੰਟਰੋਲ ਖਤਮ ਹੋ ਜਾਵੇਗਾ। ਵੱਖ-ਵੱਖ ਥਾਈਂ ਪੰਜਾਂ ਕਿਸਾਨ ਜਥੇਬੰਦੀਆਂ ਦੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿਸਾਨ ਜਥੇਬੰਦੀਆਂ ਇਸ ਲੋਕ ਵਿਰੋਧੀ ਬਿੱਲ ਵਿਰੁੱਧ ਸਮੂਹ ਜਨਤਾ ਨੂੰ ਨਾਲ ਲੈ ਕੇ ਵੱਡੀ ਲੜਾਈ ਲੜਨਗੀਆਂ। ਉਨਾਂ ਸਰਕਾਰ ਵੱਲੋਂ ਧੱਕੇ ਨਾਲ ਲਾਏ ਜਾ ਰਹੇ ਚਿੱਪ ਮੀਟਰਾਂ ਦਾ ਸਬੰਧ ਵੀ ਉਕਤ ਬਿਜਲੀ ਬਿਲ ਨਾਲ ਦੱਸਦੇ ਕਿਹਾ ਕਿ ਚਿਪਾਂ ਵਾਲੇ ਮੀਟਰ ਲੱਗਣ ਐਡਵਾਂਸ ਪੇਮੈਂਟ ਨਾਲ ਬਿਜਲੀ ਮਿਲੇਗੀ ਅਤੇ ਅਡਾਨੀ ਨੂੰ ਖੁੱਲੀ ਲੁੱਟ ਕਰਨ ਦਾ ਮੌਕਾ ਮਿਲੇਗਾ ਇਸ ਨੂੰ ਕਤਈ ਤੌਰ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਲੋਕਾਂ ਤੇ ਹੋ ਰਹੇ ਇਸ ਤਾਜ਼ਾ ਹਮਲੇ ਵਿਰੁੱਧ ਡਟ ਕੇ ਲੜਾਈ ਲੜੀ ਜਾਵੇਗੀ। ਇਸ ਤੋਂ ਇਲਾਵਾ ਪੰਜੇ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦੇ ਦਹਾਕਿਆਂ ਤੋਂ ਖੇਤੀ ਮੋਟਰਾਂ ਦੇ ਡਿਮਾਂਡ ਨੋਟਿਸ ਪੈਂਡਿੰਗ ਪਏ ਉਹਨਾਂ ਨੂੰ ਤੁਰੰਤ ਕਨੈਕਸ਼ਨ ਜਾਰੀ ਕੀਤੇ ਜਾਣ।ਮੋਟਰਾਂ ਦੇ ਲੋਡ ਵਧਾਉਣ ਦੀ ਫੀਸ ਇਸ ਵਕਤ 7600 ਪ੍ਰਤੀ ਹਾਰਸ ਪਾਵਰ ਹੈ ਇਸ ਨੂੰ ਘਟਾ ਕੇ 1000 ਰੁਪਏ ਪ੍ਰਤੀ ਹਾਰਸ ਪਾਵਰ ਕੀਤਾ ਗਿਆ ਜਾਵੇ।ਕਿਸਾਨ ਦੀ ਮੌਤ ਤੋਂ ਬਾਅਦ ਉਸ ਦੇ ਨਾਮ ਤੇ ਚੱਲ ਰਹੇ ਕਨੈਕਸ਼ਨ ਨੂੰ ਸਾਰੇ ਕਾਨੂੰਨੀ ਵਾਰਸਾਂ ਵਿੱਚ ਵੰਡਣ ਦੀ ਸਕੀਮ ਸ਼ੁਰੂ ਕੀਤੀ ਜਾਵੇ।ਉਹਨਾਂ ਦੋਸ਼ ਲਾਇਆ ਕਿ 600 ਯੂਨਿਟ ਜੋ ਆਪ ਸਰਕਾਰ ਨੇ ਫਰੀ ਦੇਣੀ ਸ਼ੁਰੂ ਕੀਤੀ ਸੀ ਉਸ ਉੱਤੇ ਵੀ ਵੱਖ ਵੱਖ ਤਰੀਕੇ ਨਾਲ ਸ਼ਰਤਾਂ ਮੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨੂੰ ਕਿ ਕਤਈ ਤੌਰ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੁਲਾਰਿਆਂ ਨੇ ਮੰਗ ਕੀਤੀ ਕਿ ਠੇਕੇਦਾਰੀ ਪ੍ਰਬੰਧ ਖਤਮ ਕਰਕੇ ਬਿਜਲੀ ਮਹਿਕਮੇ ਦਾ ਸਾਰਾ ਪ੍ਰਬੰਧ ਸਰਕਾਰ ਆਪਣੇ ਹੱਥ ਵਿੱਚ ਲਵੇ ਅਤੇ ਠੇਕੇ ਤੇ ਭਰਤੀ ਕੀਤੇ ਮੁਲਾਜ਼ਮਾਂ ਨੂੰ ਰੈਗੂਲਰ ਸਰਕਾਰੀ ਮੁਲਾਜ਼ਮ ਬਣਾਇਆ ਜਾਵੇ । ਵੱਖ ਵੱਖ ਥਾਵਾਂ ਉੱਤੇ ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਨੇ ਇਸ ਪ੍ਰੋਗਰਾਮ ਦੀ ਹਿਮਾਇਤ ਕੀਤੀ।
ਇਸ ਤੋਂ ਇਲਾਵਾ ਇਕੱਠਾਂ ਨੇ ਮਤਾ ਪਾਇਆ ਕਿ ਲੈਂਡ ਪੂਲਿੰਗ ਦੀ ਨੀਤੀ ਰਾਹੀਂ ਕਿਸਾਨਾਂ ਦੀਆਂ ਜਮੀਨਾਂ ਖੋਹਣੀਆਂ ਬੰਦ ਕੀਤੀਆਂ ਜਾਣ। ਅਮਰੀਕਾ ਨਾਲ ਜੋ ਸਮਝੌਤੇ ਦੀ ਗੱਲਬਾਤ ਚੱਲ ਰਹੀ ਹੈ ਉਸ ਵਿੱਚੋਂ ਖੇਤੀ ਅਤੇ ਡੇਅਰੀ ਖੇਤਰ ਨੂੰ ਬਾਹਰ ਰੱਖਿਆ ਜਾਵੇ । ਲੋਕਾਂ ਦੀ ਸਿਹਤ ਲਈ ਹਾਨੀਕਾਰਕ ਜੀਨ ਤਬਦੀਲੀ ਵਾਲੀਆਂ ਅਮਰੀਕੀ ਫਸਲਾਂ ਨੂੰ ਮੁਲਕ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ।
ਅੰਤ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਚੇਅਰਮੈਨ ਅਤੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪੇ ਗਏ।
ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਰਕਾਰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਸਾਹਿਲ ਸ਼ਰਮਾ ਜਿਲ੍ਹਾ ਯੂਥ ਪ੍ਰਧਾਨ ਹੁਸ਼ਿਆਰਪੁਰ ਬੀਕੇਯੂ ਕ੍ਰਾਂਤੀਕਾਰੀ, ਸੋਨੂੰ ਅਰੋੜਾ ਭੋਗਪੁਰ, ਵਿਸ਼ਾਲ ਅਰੋੜਾ ਭੋਗਪੁਰ, ਜਸਕਰਨ ਸਿੰਘ ਭੋਗਪੁਰ, ਜਗਦੀਪ ਸਿੰਘ ਬੁੱਟਰ, ਅਮਰਜੀਤ ਸਿੰਘ ਭੋਗਪੁਰ, ਹਰਜਿੰਦਰ ਸਿੰਘ ਸਿੱਧੂ, ਅਭੀ ਟਾਂਡਾ, ਅਮਰਿੰਦਰ ਸਿੰਘ ਐਮੀ ਜਨਰਲ ਸਕੱਤਰ ਜ਼ਿਲ੍ਹਾ ਹੁਸ਼ਿਆਰਪੁਰ, ਅਸ਼ਰ ਸਿੰਘ , ਮਹਿੰਦਰ ਸਿੰਘ ਨੂਰਪੁਰ ਜੱਟਾਂ, ਬਲਵਿੰਦਰ ਸਿੰਘ, ਇਕਾਈ ਪ੍ਰਧਾਨ ਅਮਰਜੀਤ ਸਿੰਘ ਨਿਜ਼ਾਮਪੁਰ, ਗੁਰਵੇਲ ਸਿੰਘ, ਰਾਜਨ ਪੰਡਿਤ ਗੁਰਾਇਆ, ਗੁਰਬੀਰ ਸਿੰਘ ਲਖਣਾ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ ਚੀਮਾ, ਪ੍ਰਭਜੀਤ ਸਿੰਘ, ਮੰਗਾ ਰੋਪੜ, ਵਿੱਕੀ ਭੋਗਪੁਰ, ਬਲਵਿੰਦਰ ਸਿੰਘ ਬਿਜਲੀ ਨੰਗਲ, ਸੁਖਵਿੰਦਰ ਸਿੰਘ ਬਿਜਲੀ ਨੰਗਲ, ਮੱਲੀ ਮਡੇਰ ਬੇਟ, ਬਾਬਾ ਬੂਟਾ ਸਿੰਘ ਬਿਜਲੀ ਨੰਗਲ, ਬਾਬਾ ਹਰਪਿੰਦਰ ਸਿੰਘ, ਬੋਬੀ ਰਾਮਗੜ੍ਹ, ਜੱਸੀ ਕਰਤਾਰਪੁਰ, ਵਿਕਾਸ ਕਾਹਲਵਾਂ, ਕਾਕੂ ਕਰਤਾਰਪੁਰ, ਰਕਸ਼ਿਤ ਕਰਤਾਰਪੁਰ, ਰਿੰਕੂ ਟਾਂਡਾ, ਸਤਨਾਮ ਸਿੰਘ ਬਿਜਲੀ ਨੰਗਲ, ਮੰਗੀ ਸਿੰਘ ਖਾਲਸਾ, ਲਵ ਕੋਕਲਪੁਰ ਆਦਿ ਮੌਜੂਦ ਸਨ।

Phagwara

ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਫਾਊਂਡਰ ਪ੍ਰਧਾਨ ਡਾ.ਜੱਖੂ ਨੇ ਕੀਤੀਆਂ ਅਹਿਮ ਨਿਯੁਕਤੀਆਂ

ਬਾਬਾ ਗੁਰਦੀਪ ਸਿੰਘ ਢੁਡੀ ਰੰਘਰੇਟਾ ਅਤੇ ਪ੍ਰਿੰਸੀਪਲ ਕੇਵਲ ਸਿੰਘ ਬਣੇ ਸਰਪ੍ਰਸਤ

ਹੈਪੀ ਕੋਲ, ਕੁੰਵਰ ਜਗਬੀਰ ਸਿੰਘ ਸਹੂੰਗੜਾ ਸਟੇਟ ਕੋਆਰਡੀਨੇਟਰ ਅਤੇ ਰਤਨ ਲਾਲ ਕੈਲੇ ਨੂੰ ਜ਼ਿਲ੍ਹਾ ਪ੍ਰਧਾਨ ਕੀਤਾ ਨਿਯੁਕਤ

ਫਗਵਾੜਾ 14 ਜੁਲਾਈ (ਸੰਜੀਵ ਕੁਮਾਰ ) ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਫਾਊਂਡਰ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਦੱਸਿਆ ਕਿ ਪੰਜਾਬ ਅੰਦਰ ਜਥੇਬੰਦੀ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ਵਿੱਚ ਬਾਬਾ ਗੁਰਦੀਪ ਸਿੰਘ ਢੁਡੀ ਰੰਘਰੇਟਾ ਅਤੇ ਪ੍ਰਿੰਸੀਪਲ ਕੇਵਲ ਸਿੰਘ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਚਰਨ ਸਿੰਘ ਉੱਪਲ ਮੁੱਖ ਜਥੇਬੰਦਕ ਸਕੱਤਰ, ਹਰਵਿੰਦਰ ਸਿੰਘ ਹੀਰਾ ਤਾਲਮੇਲ ਸਕੱਤਰ, ਹੈਪੀ ਕੋਲ ਸਟੇਟ ਕੋਆਰਡੀਨੇਟਰ, ਮੋਹਨ ਮਹਿੰਦਰ ਬਠਿੰਡਾ ਸਟੇਟ ਕੋਆਰਡੀਨੇਟਰ, ਕੁੰਵਰ ਜਗਬੀਰ ਸਿੰਘ ਸਹੂੰਗੜਾ, ਸਟੇਟ ਕੋਆਰਡੀਨੇਟਰ ਤੋਂ ਇਲਾਵਾ ਰਤਨ ਲਾਲ ਕੈਲੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਅਸ਼ਵਨੀ ਬਘਾਣੀਆ ਸੀਨੀਅਰ ਮੀਤ ਪ੍ਰਧਾਨ ਹਲਕਾ ਇੰਚਾਰਜ ਫਗਵਾੜਾ ਦੇ ਨਾਲ ਨਾਲ ਦੋਨਾਂ ਨੂੰ ਕੇਂਦਰੀ ਕਮੇਟੀ ਮੈਂਬਰ ਵੀ ਨਿਯੁਕਤ ਕੀਤਾ ਗਿਆ ਹੈ ਅਤੇ ਜਸਵਿੰਦਰ ਸਿੰਘ ਚੰਦਭਾਨ ਨੂੰ ਮੈਂਬਰ ਕੇਂਦਰੀ ਕਮੇਟੀ ਨਿਯੁਕਤ ਕੀਤਾ ਗਿਆ। ਡਾ. ਜੱਖੂ ਨੇ ਕਿਹਾ ਕਿ ਸੂਬੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਲਿਜਾਣ ਅਤੇ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪੰਜਾਬ ਅੰਦਰ ਜਥੇਬੰਦਕ ਢਾਂਚੇ ਵਿਸਥਾਰ ਕੀਤਾ ਜਾ ਰਿਹਾ ਹੈ। ਡਾ. ਹਰਜਿੰਦਰ ਜੱਖੂ ਨੇ ਕਿਹਾ ਜਲਦੀ ਹੀ ਪੂਰੇ ਪੰਜਾਬ ਅੰਦਰ ਇਸ ਸਮਾਜਿਕ ਜਥੇਬੰਦੀ ਦੇ ਆਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਅੰਦਰ ਵੱਸਦੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਮੁੱਚੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਬਾਬਾ ਸਾਹਿਬ ਜੀ ਦੇ ਮਿਸ਼ਨ ਮੰਜ਼ਿਲ ਤੱਕ ਲਿਜਾਣ ਲਈ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਨਾਲ ਜੁੜ ਕੇ ਆਪਣਾ ਵਡਮੁੱਲਾ ਯੋਗਦਾਨ ਪਾਉਣ। ਇਸ ਮੌਕੇ ਹੈਪੀ ਕੋਲ ਸਟੇਟ ਕੋਆਰਡੀਨੇਟਰ,ਰਤਨ ਲਾਲ ਕੈਲੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਅਸ਼ਵਨੀ ਬਘਾਣੀਆ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਅਤੇ ਹਲਕਾ ਇੰਚਾਰਜ ਫਗਵਾੜਾ, ਜੱਸੀ ਕੋਟਰਾਣੀ, ਸੰਜੀਵ ਮੂਲਨਿਵਾਸੀ, ਪ੍ਰਸ਼ੋਤਮ ਖੇੜਾ ਆਦਿ ਹਾਜ਼ਰ ਸਨ।

Sad News

महान मैराथन धावक फौजा सिंह का निधन, 114 साल की उम्र में दुनिया को अलविदा

देश विदेश (गुरप्रीत बल्ल )मशहूर और प्रेरणादायक मैराथन धावक सरदार फौजा सिंह का आज निधन हो गया। वे 114 वर्ष के थे। बताया जा रहा है कि उन्हें एक वाहन ने टक्कर मार दी, जिसके बाद उन्हें तुरंत जालंधर के एक अस्पताल में भर्ती कराया गया।
इलाज के दौरान उन्होंने दम तोड़ दिया।

फौजा सिंह को दुनियाभर में उनकी बेमिसाल फिटनेस, दृढ़ संकल्प और उम्र को मात देने वाले जज़्बे के लिए जाना जाता था। वे न सिर्फ भारत में, बल्कि अंतरराष्ट्रीय स्तर पर भी एक प्रेरणा के स्रोत थे।

कौन थे फौजा सिंह?

फौजा सिंह का जन्म 1 अप्रैल 1911 को पंजाब के एक गांव में हुआ था।

उन्होंने अपनी पहली मैराथन 89 साल की उम्र में दौड़ी थी।

वे दुनिया के सबसे उम्रदराज मैराथन धावक के रूप में मशहूर हुए।

उन्होंने लंदन, न्यूयॉर्क, टोरंटो जैसी जगहों पर कई अंतरराष्ट्रीय मैराथन में हिस्सा लिया।

उन्हें “टर्बन टॉरनेडो” (Turban Tornado) के नाम से भी जाना जाता था।

उपलब्धियां:

उन्होंने 90 और 100 वर्ष की उम्र पार करने के बाद भी कई मैराथन पूरी कीं।

वे 100 साल की उम्र में मैराथन पूरी करने वाले पहले व्यक्ति बने, हालांकि यह रिकॉर्ड आधिकारिक रूप से दर्ज नहीं हुआ क्योंकि उनके पास जन्म प्रमाण पत्र नहीं था।

उन्हें कई अंतरराष्ट्रीय मंचों पर सम्मानित किया गया और वे स्वास्थ्य और बुजुर्गों के अधिकारों के लिए भी एक आवाज बने।

लोगों में शोक की लहर:

उनके निधन की खबर से खेल जगत, पंजाब और दुनियाभर के उनके प्रशंसकों में गहरा शोक है। सोशल मीडिया पर लोग उन्हें याद कर रहे हैं और उनके द्वारा दी गई प्रेरणा को सलाम कर रहे हैं।

Jalandhar

ਮੰਦਬੁੱਧੀ ਅਤੇ ਅਪਾਹਜ 27 ਸਾਲਾ ਲੜਕੇ ਨਾਲ ਕੀਤੀ ਗਈ ਕੁੱਟਮਾਰ

ਮੁਹੱਲੇ ਦੇ ਲੋਕ ਮੂੰਹ ਖੋਲਣ ਨੂੰ ਤਿਆਰ ਨਹੀਂ ਅਤੇ ਸੀਸੀਟੀਵੀ ਦੀ ਰਿਕਾਰਡਿੰਗ ਦਿਖਾਉਣ ਲਈ ਵੀ ਨਹੀਂ ਤਿਆਰ

ਥਾਣਾ 8 ਦੇ ਲਾਪਰਵਾਹ ਮੁਲਾਜ਼ਮ ਜਗਦੀਸ਼ ਲਾਲ ਨੇ ਕਿਹਾ ਇਹ ਰੱਬ ਦਾ ਬੰਦਾ ਹੈ ਰੱਬ ਆਪ ਹੀ ਦੋਸ਼ਿਆਂ ਨੂੰ ਸਜ਼ਾ ਦੇਵੇਗਾ,ਫਿਰ ਪੁਲਿਸ ਸਟੇਸ਼ਨ ਸਰਕਾਰ ਨੇ ਕਿ ਪੈਸੇ ਖਾਣ ਨੂੰ ਖੋਲਿਆ??ਕੌਣ ਦਵੇਗਾ ਇਨਸਾਫ
ਤੁਸੀਂ ਸ਼ਿਕਾਇਤ ਲਿਖਵਾ ਦਵੋ ਮੈਂ ਖੁਦ ਦੇਖਦਾ:- ਮੁੱਖ ਅਫਸਰ ਡਿਵੀਜਨ ਨੰ 8

ਜਲੰਧਰ (ਸੰਜੀਵ ਕੁਮਾਰ) ਬੀਤੀ 27 ਜੂਨ ਛੋਟਾ ਸਈਪੁਰ ਵਾਸੀ ਅਮਨਪ੍ਰੀਤ ਜੋ ਕਿ ਮੰਦਬੁੱਧੀ ਹੋਣ ਦੇ ਨਾਲ ਦੋਵੇਂ ਲੱਤਾਂ ਤੋਂ ਅਪਾਹਜ ਹੈ ਅਤੇ ਬੋਲ ਵੀ ਨਹੀਂ ਸਕਦਾ ਆਪਣੇ ਘਰੋਂ ਉਸ ਵਕਤ ਬਾਹਰ ਨਿਕਲ ਗਿਆ ਜਦੋਂ ਉਸਦੇ ਮਾਤਾ ਜੀ ਨਹਾ ਰਹੇ ਸਨ ਕਾਫੀ ਦੇਰ ਲੱਭਣ ਤੋਂ ਬਾਦ ਜਦੋਂ ਮਾਂ ਨੇ ਕੁੱਝ ਹੀ ਦੂਰੀ ਤੇ ਜਾ ਕੇ ਦੇਖਿਆ ਤਾਂ ਲੜਕਾ ਆਪਣੇ ਚਾਚੇ ਦੇ ਘਰ ਬੈਠਾ ਰੋ ਰਿਹਾ ਸੀ ਅਤੇ ਬਾਹਰ ਨੂੰ ਇਸ਼ਾਰੇ ਕਰ ਰਿਹਾ ਸੀ ਜਦੋਂ ਸ਼ਰੀਰ ਤੇ ਕੁੱਟਮਾਰ ਦੇ ਨਿਸ਼ਾਨ ਦੇਖੇ ਤਾਂ ਆਸੇ-ਪਾਸੇ ਪੁੱਛ ਗਿੱਛ ਕੀਤੀ ਤਾਂ ਕੋਈ ਵੀ ਕੁੱਝ ਕਹਿਣ ਨੂੰ ਤਿਆਰ ਨਹੀਂ ਹੋਇਆ ਆਖਰ ਪੀੜਿਤ ਪਰਿਵਾਰ ਥਾਣਾ 8 ਪਹੁੰਚ ਗਿਆ ਅਤੇ ਕਨੂੰਨ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਉਥੇ ਵੀ ਜਦੋਂ ਪੁਲਿਸ ਮੁਲਾਜ਼ਮ ਜਗਦੀਸ਼ ਲਾਲ ਜੀ ਨਾਲ ਗੱਲ ਕੀਤੀ ਤਾਂ ਜੁਆਬ ਮਿਲਿਆ ਕਿ ਕੋਈ ਸਬੂਤ ਜਾਂ ਗਵਾਹ ਹੈ ਕਿਓਂਕਿ ਇਹ ਖ਼ੁਦ ਤਾਂ ਬੋਲ ਨਹੀਂ ਸਕਦਾ ਜੇਕਰ ਕੋਈ ਗਵਾਹ ਨਹੀਂ ਹੈ ਤੇ ਤੁਸੀਂ ਘਰ ਜਾਓ ਇਹ ਤਾਂ ਰੱਬ ਦਾ ਬੰਦਾ ਹੈ ਰੱਬ ਆਪ ਹੀ ਦੋਸ਼ੀਆਂ ਨੂੰ ਸਜ਼ਾ ਦੇ ਦੇਵੇਗਾ।
ਪੀੜਿਤ ਪਰਿਵਾਰ ਦੇ ਕਿਸੇ ਜਾਣਕਾਰ ਨੇਂ ਜਦੋਂ ਮਾਨਯੋਗ SHO ਸਾਹਿਬ ਨਾਲ ਗੱਲ ਕੀਤੀ ਅਤੇ ਮੁਲਾਜਮ ਜਗਦੀਸ਼ ਵੱਲੋ ਮਿਲੇ ਸੁਝਾਅ ਤੇ ਅਪੱਤੀ ਜਤਾਈ ਤਾਂ ਜਾ ਕੇ ASI ਧਰਮਪਾਲ ਜੀ ਨੇਂ ਦਰਖ਼ਾਸਤ ਲਿਖੀ ਅਤੇ ਨਾਲ ਹੀ ਸਲਾਹ ਵੀ ਦੇ ਦਿੱਤੀ ਕਿ ਤੁਸੀਂ ਮੁਹੱਲੇ ਜਾ ਕੇ ਇਨਕੁਆਰੀ ਕਰੋ ਅਤੇ ਸੀਸੀਟੀਵੀ ਦੀ ਫੁਟੇਜ ਲਿਆਕੇ ਦੇ ਦਿਓ ਬਾਕੀ ਅਸੀਂ ਖ਼ੁਦ ਹੀ ਦੇਖ ਲਵਾਂਗੇ।
ਹੁਣ ਗਰੀਬ ਪੀੜਿਤ ਪਰਿਵਾਰ ਕਰੇ ਤਾਂ ਕੀ ਕਰੇ।ਜੇਕਰ ਪੀਡ਼ਤ ਨੇ ਹੀ ਸਾਰਾ ਕੁਝ ਕਰਨਾ ਤੇ ਪੁਲਿਸ ਸਟੇਸ਼ਨ ਕਿਸ ਕੰਮ ਲਈ ਖੋਲਿਆ ?

        ਹੁਣ ਸਵਾਲ ਉੱਠਦਾ ਹੈ ਕਿ ਪੁਲਿਸ ਦੀ ਡਿਊਟੀ ਸਿਰਫ ਪੈਸੇ ਖਾਣ ਦੀ ਹੈ ਜਾਂ ਕਿਸੇ ਨੂੰ ਇਨਸਾਫ ਦੇਣ ਦੀ ? ਇਸ ਮੂਦੇ ਨੂੰ ਲੈ ਕੇ ਪੀੜਿਤ ਪੱਖ ਜਲਦ ਹੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੂੰ ਲਿਖਿਤ ਸ਼ਿਕਾਇਤ ਦੇਣ ਦੀ ਤਿਆਰੀ ਕਰਨ ਚ ਲਗਾ ਹੈ।