Jalandhar

ਝੋਲਾਛਾਪ ਡਾ ਰਿਸ਼ੀ ਵਲੋਂ ਵੇਚਿਆ ਜਾ ਰਿਹਾ ਚੋਂਕੀ ਫੋ-ਪੁ ਨੇੜੇ ਨਸ਼ਾ,ਸਮੇਂ ਸਿਰ ਹਵਤਾ ਨਾ ਪਹੁੰਚਣ ਤੇ ਫੋਕਲ ਪੁਆਇੰਟ ਪੁਲਿਸ ਵਲੋਂ ਦੁਕਾਨ ਤੇ ਛਾਪਾ ਮਾਰ ਕੀਤਾ ਨਸ਼ਾ ਬਰਾਮਦ,15000 ਰੁ ਲੈ ਕੇ ਮਾਮਲਾ ਕੀਤਾ ਠੰਡਾ

ਭ੍ਰਸ਼ਟ ਮੁਲਾਜਮਾ ਦੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਅਤੇ ਏ ਸੀ ਪੀ ਨੋਰਥ ਰਿਸ਼ਭ ਭਾਟੀਆ ਜੀ ਨੂੰ ਕੀਤੀ ਗਈ ਸ਼ਿਕਾਇਤ
ਪੁ-ਕਮਿ ਮੈਡਮ ਧੰਨਪ੍ਰੀਤ ਕੌਰ ਦੇ ਆਦੇਸ਼ ਅਨੁਸਾਰ ਏ ਸੀ ਪੀ ਨੋਰਥ ਵਲੋਂ ਇਲਾਕੇ ਚ ਗੇੜਾ ਮਾਰਨ ਤੋਂ ਪਹਿਲਾ ਹੀ ਚੋਂਕੀ ਫੋ-ਪੁ ਪੁਲਿਸ ਨੇ ਡਾ ਦੀ ਦੁਕਾਨ ਬੰਦ ਕਰਵਾ ਕੇ ਡਾ ਨੂੰ ਕੀਤਾ ਫਰਾਰ

ਚੋਂਕੀ ਫੋਕਲ ਪੁਆਇੰਟ ਦੇ ਭ੍ਰਸ਼ਟ ਮੁਲਾਜਮਾਂ ਨੂੰ ਨੰਗਾ ਕਰਨਗੇ ਚੋਂਕੀ ਚ ਲਗੇ ਸੀ ਸੀ ਟੀਵੀ ਕੈਮਰੇ

ਜਲੰਧਰ(ਸੰਜੀਵ ਕੁਮਾਰ) ਵੈਸੇ ਤੇ ਆਮ ਲੋਕਾਂ ਵਲੋਂ ਹਰ ਇੱਕ ਚੀਜ਼ ਤੇ ਲੱਖਾਂ ਰੁਪਏ ਟੈਕਸ ਦੇ ਕੇ ਲੋਕ ਆਪਣੇ ਆਪਣੇ ਇਲਾਕੇ ਚ ਸਫਾਈ ਅਤੇ ਸਿਹਤ ਸਹੂਲਤਾਂ ਮਿਲਣ ਦੀ ਸਰਕਾਰ ਤੋਂ ਹਰ ਇੱਕ ਵਿਅਕਤੀ ਆਸ ਕਰਦਾ ਹੈ ਪਰ ਸਹੂਲਤ ਕੋਈ ਵੀ ਨਹੀਂ ਮਿਲਦੀ ਪਰ ਜੇਕਰ ਦੇਖਿਆ ਜਾਵੇ ਤੇ ਪੰਜਾਬ ਚ ਸਭ ਤੋਂ ਜਿਆਦਾ ਗੰਦ ਨਸ਼ੇ ਨੇ ਪਾਇਆ ਹੈ ਤੇ ਇਸ ਗੰਦ ਨੂੰ ਸਾਫ ਕਰਨ ਲਈ ਜਿਥੇ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚਲਾਈ ਹੈ ਉਸ ਮੁਹਿੰਮ ਦੀਆ ਧੱਜੀਆਂ ਉਡਾਉਂਣ ਚ ਪੰਜਾਬ ਪੁਲਿਸ ਹੀ ਸਭ ਤੋਂ ਜਿਆਦਾ ਅੱਗੇ ਹੈ ਕਿਉਂਕਿ ਇਹ ਨਸ਼ਾ ਬਿਕਾਉਂਣ ਚ ਪੰਜਾਬ ਪੁਲਿਸ ਦੀ ਪੂਰੀ ਪੂਰੀ ਸ਼ਹਿ ਹੈ ਤੇ ਇਹ ਕੰਮ ਲੋਕਾਂ ਦੇ ਅੱਖੀ ਕੱਟਾ ਪਾ ਕੇ ਸ਼ਰੇਆਮ ਬਿਨਾ ਕਿਸੇ ਡਰ ਤੋਂ ਹਰ ਪਾਸੇ ਹੁੰਦਾ ਦਿਖਾਈ ਦਿੰਦਾ ਹੈ ਅਜਿਹਾ ਹੀ ਮਾਮਲਾ ਚੋਂਕੀ ਫੋਕਲ ਪੁਆਇੰਟ ਚ ਦੇਖਣ ਨੂੰ ਮਿਲਿਆ ਜਿਥੇ ਚੋਂਕੀ ਫੋਕਲ ਪੁਆਇੰਟ ਪੁਲਿਸ ਦੀ ਸ਼ਹਿ ਤੇ ਇੱਕ ਬਿਨਾ ਡਿਗਰੀ ਦੇ ਝੋਲਾਛਾਪ ਡਾ ਰਿਸ਼ੀ ਨਾਮ ਦੇ ਵਿਅਕਤੀ ਵਲੋਂ ਲੰਬੇ ਸਮੇਂ ਤੋਂ ਨਸ਼ੇ ਦਾ ਵਪਾਰ ਕੀਤਾ ਜਾ ਰਿਹਾ ਜਿਸਤੋ ਚੋਂਕੀ ਫੋਕਲ ਪੁਆਇੰਟ ਹਵਤਾ ਲੈ ਕੇ ਇਹ ਕੰਮ ਕਰਵਾਉਂਣ ਚ ਆਪਣੀ ਅਹਿਮ ਭੂਮਿਕਾ ਅਦਾ ਕਰਦੀ ਆ ਰਹੀ ਹੈ ਪਰ ਕੁਝ ਦਿਨ ਪਹਿਲਾ ਚੋਂਕੀ ਫੋਕਲ ਪੁਆਇੰਟ ਨੂੰ ਹਵਤਾ ਸਮੇਂ ਸਿਰ ਨਹੀਂ ਪਹੁੰਚਿਆ ਜਿਸ ਤੇ ਚੋਂਕੀ ਫੋਕਲ ਦੇ ਇੱਕ ਪੁਲਿਸ ਮੁਲਾਜਮ ਵਲੋਂ ਦੁਕਾਨ ਤੇ ਛਾਪਾ ਮਾਰਿਆ ਜਿਸ ਚ ਨਸ਼ੇ ਦੀਆ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ ਜਦ ਇਸ ਸੰਬੰਧੀ ਚੋਂਕੀ ਫੋਕਲ ਪੁਆਇੰਟ ਦੇ ਇੰਚਾਰਜ ਨਾਲ ਗੱਲ ਕੀਤੀ ਤੇ ਊਨਾ ਨੇ ਕਿਹਾ ਕਿ ਇਹੋ ਜਿਹਾ ਕੋਈ ਵੀ ਮਾਮਲਾ ਮੇਰੇ ਧਿਆਨ ਚ ਨਹੀਂ ਹੈ ਜਦ ਇਸਦੀ ਪੂਰੀ ਤਹਿ ਤੱਕ ਪੜਤਾਲ ਕੀਤੀ ਗਈ ਤੇ ਇਸਤੋਂ ਸਾਫ ਨਜਰ ਆਇਆ ਕਿ ਚੋਂਕੀ ਫੋਕਲ ਪੁਲਿਸ ਦੇ ਇੰਚਾਰਜ ਝੂਠ ਬੋਲ ਰਹੇ ਹਨ ਤੇ ਇੰਚਾਰਜ ਦੀ ਪੋਲ ਖੁਲਦੇ ਦੇਖ ਕੁਝ ਪੁਲਿਸ ਮੁਲਾਜਮ ਇਸ ਮਾਮਲੇ ਨੂੰ ਸ਼ਾਂਤ ਕਰਨ ਦੀ ਤਿਆਰੀ ਚ ਹਨ ਜਿਸਦੀ ਸਾਰੀ ਜਾਣਕਾਰੀ ਪੁਲਿਸ ਕਮਿਸ਼ਨਰ ਮੈਡਮ ਧੰਨਪ੍ਰੀਤ ਕੌਰ ਜੀ ਨੂੰ ਦਿੱਤੀ ਜਿਨਾਂ ਨੇ ਤੁਰੰਤ ਏ ਸੀ ਪੀ ਨੋਰਥ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਅਤੇ ਮੌਕਾ ਦੇਖਣ ਲਈ ਵੀ ਕਿਹਾ ਪਰ ਏ ਸੀ ਪੀ ਨੋਰਥ ਦੇ ਗੇੜੇ ਤੋਂ ਪਹਿਲਾ ਹੀ ਚੋਂਕੀ ਫੋਕਲ ਪੁਆਇੰਟ ਪੁਲਿਸ ਨੇ ਡਾ ਦੀ ਦੁਕਾਨ ਬੰਦ ਕਰਵਾ ਕੇ ਤੁਰੰਤ ਉਸਨੂੰ ਫਰਾਰ ਕਰਨ ਚ ਆਪਣਾ ਬਚਾਅ ਸਮਝਿਆ. ਹੁਣ ਇਹ ਸਾਰੇ ਮਾਮਲਾ ਦੀ ਪੋਲ ਚੋਂਕੀ ਫੋਕਲ ਪੁਆਇੰਟ ਚ ਲਗੇ ਸੀ ਸੀ ਟੀ ਵੀ ਕੈਮਰੇ ਖੋਲਣਗੇ ਜਿਸ ਚ ਚੋਂਕੀ ਫੋਕਲ ਪੁਆਇੰਟ ਦੇ ਮੁਲਾਜਮ ਡਾ ਰਿਸ਼ੀ ਨਾਲ ਸਾਰੀ ਸੈਟਿੰਗ ਕਰਦੇ ਨਜ਼ਰ ਆਉਣਗੇ ਇਹ ਮਾਮਲੇ ਦੀ ਹੁਣ ਏ ਡੀ ਸੀ ਪੀ ਸਿਟੀ 1 ਵਲੋਂ ਜਾਂਚ ਕਰਵਾਈ ਜਾਵੇਗੀ ਤੇ ਡਾ ਅਤੇ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਲੋਕ ਚੋਂਕੀ ਫੋਕਲ ਪੁਆਇੰਟ ਦੀ ਸ਼ਹਿ ਤੇ ਨਸ਼ਾ ਵੇਚ ਰਹੇ ਸਭ ਸਾਫ ਹੋਣ ਵਾਲਾ ਹੈ ਕਿਉਂਕਿ ਚੋਂਕੀ ਫੋਕਲ ਪੁਆਇੰਟ ਵਲੋਂ ਪਹਿਲਾ ਤੇ ਲੋਕਾਂ ਤੋਂ ਨਸ਼ਾ ਖਤਮ ਕਰਨ ਲਈ ਸਹਿਯੋਗ ਮੰਗਿਆ ਜਾਂਦਾ ਹੈ ਜਦ ਕੋਈ ਸਾਥੀ ਇਮਾਨਦਾਰੀ ਨਾਲ ਇਹਨਾਂ ਨੂੰ ਨਸ਼ੇਬਾਜ਼ ਲੋਕਾਂ ਬਾਰੇ ਦੱਸਦਾ ਹੈ ਤੇ ਇਹ ਨਸ਼ਾ ਵੇਚਣ ਵਾਲੇ ਤਸਕਰਾਂ,ਦਲਾਲਾਂ ਨੂੰ ਦਸ ਦਿੰਦੇ ਕਿ ਤੁਹਾਡੇ ਬਾਰੇ ਇੰਨੇ ਲੋਕਾਂ ਨੂੰ ਪਤਾ ਹੈ ਤੇ ਨਸ਼ਾ ਤਸਕਰ,ਦਲਾਲ ਆਪਣੀ ਦੁਕਾਨ ਬੰਦ ਹੁੰਦੇ ਦੇਖ ਉਸ ਵਿਅਕਤੀ ਨੂੰ ਆਪਣਾ ਦੁਸ਼ਮਣ ਮਨ ਲੈਂਦੇ ਹਨ ਤੇ ਚੋਂਕੀ ਫੋਕਲ ਪੁਆਇੰਟ ਪੁਲਿਸ ਨਸ਼ੇ ਦੀ ਕਮਾਈ ਚੋ ਆਪਣਾ ਹਿੱਸਾ ਲੈ ਕੇ ਆਪਣੀਆ ਜੇਬਾਂ ਭਰਨ ਚ ਮਸਤ ਰਹਿੰਦੀ ਹੈ.ਕੀ ਇਹੋ ਜਹਿ ਦੋਗਲੀ ਮੁਹਿੰਮ ਨਾਲ ਨਸ਼ਾ ਖਤਮ ਕੀਤਾ ਜਾ ਸਕਦਾ ਇਹ ਤੇ ਹੁਣ ਸਮਾਂ ਹੀ ਦਸੇਗਾ

Chandigarh

ਨਿਜੀ ਚੈਨਲਾਂ ਦੇ ਪੱਤਰਕਾਰਾਂ ‘ਤੇ ਪੰਜਾਬ ਪੁਲਿਸ ਦੀ ਨਜ਼ਰ, DGP ਨੇ ਜਾਰੀ ਕੀਤੇ ਇਹ ਹੁਕਮ

ਚੰਡੀਗੜ੍ਹ (ਬਿਉਰੋ ) ਸਮਾਜ ਵਿੱਚ ਗਲਤ ਪ੍ਰਚਾਰ ਕਰਨ ਵਾਲੇ ਕੁਝ ਸੋਸ਼ਲ ਮੀਡੀਆ ਚੈਨਲਾਂ ਨੂੰ ਕਾਬੂ ਕਰਨ ਦੇ ਉਦੇਸ਼ ਨਾਲ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਜ਼ਿਲ੍ਹਾ ਪੁਲਿਸ ਤੋਂ ਸੋਸ਼ਲ ਮੀਡੀਆ ਦੇ ਵੱਖ-ਵੱਖ ਅਣਅਧਿਕਾਰਤ ਕੰਮ ਕਰਨ ਵਾਲੇ ਪੱਤਰਕਾਰਾਂ ਦੀ ਸੂਚੀ ਮੰਗੀ ਹੈ। ਗੌਰਤਲਬ ਹੈ ਕਿ ਕੁਝ ਨਿੱਜੀ ਸੋਸ਼ਲ ਮੀਡੀਆ ਚੈਨਲ ਸਥਿਤੀ ਨੂੰ ਵਿਗਾੜਨ ਲਈ ਮਾੜੀ ਵਿਧੀ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਬਲੈਕਮੇਲ ਵੀ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਇੱਕ ਹੋਰ ਸਖ਼ਤ ਕਦਮ ਚੁੱਕਦਿਆਂ ਜ਼ਿਲ੍ਹਾ ਪੁਲਿਸ ਇੰਚਾਰਜਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਲੋਕਾਂ ਵੱਲੋਂ ਚਲਾਏ ਜਾ ਰਹੇ ਨਿੱਜੀ ਸੋਸ਼ਲ ਮੀਡੀਆ ਚੈਨਲਾਂ ਬਾਰੇ ਪੂਰੀ ਜਾਣਕਾਰੀ ਇਕੱਤਰ ਕਰਨ। ਇਸ ਤੋਂ ਬਾਅਦ ਸਬੰਧਤ ਥਾਣਿਆਂ ਅਧੀਨ ਪ੍ਰਾਈਵੇਟ ਚੈਨਲ ਚਲਾਉਣ ਵਾਲੇ ਵਿਅਕਤੀਆਂ ਦੀ ਸੂਚਨਾ ਗੁਪਤ ਰੂਪ ਵਿੱਚ ਇਕੱਠੀ ਕੀਤੀ ਗਈ ਹੈ। ਇਸ ਜਾਣਕਾਰੀ ਵਿੱਚ ਚੈਨਲ ਦੇ ਸੰਚਾਲਕ ਦੀ ਸਿੱਖਿਆ, ਪਤਾ, ਸੰਪਰਕ ਨੰਬਰ, ਚੈਨਲ ਦਾ ਨਾਂ, ਚੈਨਲ ਕਦੋਂ ਸ਼ੁਰੂ ਹੋਇਆ, ਆਦਿ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਪਾਏ ਗਏ ਮੈਸੇਜ ਤੋਂ ਇਲਾਵਾ ਵਿਵਹਾਰ, ਲਿੰਕ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਕੇ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ।

ਕੁਝ ਨਿੱਜੀ ਚੈਨਲ ਕਰ ਰਹੇ ਹਨ ਸਮਾਜ ਵਿਰੋਧੀ ਪ੍ਰਚਾਰ :-
ਅਣ-ਅਧਿਕਾਰਤ ਤੌਰ ‘ਤੇ ਚੱਲ ਰਹੇ ਸੈਂਕੜੇ ਵੱਖ-ਵੱਖ ਸੋਸ਼ਲ ਮੀਡੀਆ ਚੈਨਲਾਂ ਵਿੱਚੋਂ ਕੁਝ ਚੈਨਲਾਂ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਏ ਬਿਨਾਂ ਹੀ ਸਮਾਜ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ। ਦੁਖੀ ਲੋਕ ਮੁੱਖ ਮੰਤਰੀ ਪੰਜਾਬ ਨੂੰ ਸਖ਼ਤੀ ਨਾਲ ਕਾਰਵਾਈ ਕਰਨ ਦੀ ਅਪੀਲ ਕਰ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਵੀ ਇਸ ਮਾਮਲੇ ਵੱਲ ਧਿਆਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ‘ਚ ਗੈਂਗ ਅਤੇ ਗੰਨ ਕਲਚਰ ਨੂੰ ਖਤਮ ਕਰਨ ਲਈ ਜਿੱਥੇ ਪੰਜਾਬ ਪੁਲਿਸ ਨੇ ਸਰਕਾਰ ਦੇ ਹੁਕਮਾਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਉੱਥੇ ਹੁਣ ਸਮਾਜ ‘ਚ ਵਿਰੋਧੀ ਪ੍ਰਚਾਰ ਕਰਨ ਅਤੇ ਨਾਮ ‘ਤੇ ਪੱਤਰਕਾਰੀ ਕਰਨ ਵਾਲੇ ਸੋਸ਼ਲ ਮੀਡੀਆ ਚੈਨਲਾਂ ‘ਤੇ ਸਖ਼ਤੀ ਨਾਲ ਕਾਬੂ ਕਰਨਾ ਜ਼ਰੂਰੀ ਹੈ | ਸੋਸ਼ਲ ਮੀਡੀਆ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸ.ਪੀ. (ਆਈ) ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਸੋਸ਼ਲ ਮੀਡੀਆ ਰਾਹੀਂ ਚੈਨਲ ਚਲਾਉਣ ਵਾਲੇ ਵਿਅਕਤੀਆਂ ਬਾਰੇ ਪੂਰੀ ਜਾਣਕਾਰੀ ਮੰਗੀ ਹੈ। ਇਹ ਜਾਣਕਾਰੀ ਇਕੱਠੀ ਕਰਕੇ ਪੂਰੀ ਰਿਪੋਰਟ ਤਿਆਰ ਕੀਤੀ ਜਾਵੇਗੀ।