ਰਾਸ਼ਟਰੀ ਰਾਜਮਾਰਗ ਦੀ ਸਰਵਿਸ ਲਾਈਨ ਦੀ ਜ਼ਮੀਨ ਖਿਸਕੀ,ਹਾਦਸਿਆਂ ਦਾ ਖਤਰਾ ਵਧਿਆ


ਜਲੰਧਰ (ਸੰਜੀਵ ਕੁਮਾਰ) ਸ਼ਹਿਰ ਚ ਸ਼ਨੀਵਾਰ ਨੂੰ ਹੋਈ ਬਾਰਿਸ਼ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ‘ਚ ਅੱਜ ਉਸ ਵੇਲੇ ਹੋਰ ਵਾਧਾ ਕਰ ਦਿੱਤਾ ਜਦ ਰਾਸ਼ਟਰੀ ਰਾਜ ਮਾਰਗ ਦੀ ਸਰਵਿਸ ਲਾਈਨ ਉਪਰ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਬਾਰਿਸ਼ ਦਾ ਪਾਣੀ ਸਰਵਿਸ ਲਾਈਨ ਤੇ ਹੀ ਜਮਾ ਹੋ ਗਿਆ । ਜਿਸ ਨਾਲ ਜਮੀਨ ਧੱਸਣੀ ਸ਼ੁਰੂ ਹੋ ਗਈ । ਛੋਟਾ ਸਈਪੁਰ ਰੋਡ ਨੇੜੇ ਬਾਰਿਸ਼ ਦੇ ਪਾਣੀ ਨਾ ਤਿੰਨ ਫੁੱਟ ਡੂੰਗਾ ਖੱਡਾ ਬਣ ਗਿਆ ਜੋ ਕਿਸੇ ਵੱਡੇ ਹਾਦਸੇ ਨੂੰ ਬੁਲਾਵਾ ਦੇ ਰਿਹਾ ਹੈ ਇਸ ਸਰਵਿਸ ਲਾਈਨ ਦੀ ਮੁਸ਼ਕਿਲ ਨੂੰ ਲੈ ਕੇ ਨਾ ਤੇ ਜਲੰਧਰ ਦਾ ਨਗਰ ਨਿਗਮ ਅਤੇ ਰਾਸ਼ਟਰੀਏ ਰਾਜ ਮਾਰਗ ਦਾ ਕੋਈ ਵੀ ਅਧਿਕਾਰੀ ਸੁਚੇਤ ਨਹੀਂ ਹੈ ਜਿਸ ਕਰਕੇ ਕਦੀ ਵੀ ਕੋਈ ਵੱਡੀ ਘਟਨਾ ਹੋ ਸਕਦੀ ਹੈ.ਇਸ ਸਮੱਸਿਆ ਨੂੰ ਲੈ ਕੇ ਫਲੋਰਾ ਮੋਬਾਈਲ ਸੋਲੂਸ਼ਨ ਦੇ ਮਾਲਕ ਸਰਬਜੀਤ ਸਿੰਘ ਨੇ ਕਿਹਾ ਕਿ ਪਠਾਨਕੋਟ ਚੋਂਕ ਤੋਂ ਲੈ ਕੇ ਮੁਹੱਲਾ ਸਈਪੁਰ ਦੀ ਅੰਬੇਡਕਰ ਪਾਰਕ ਦੀ ਸਰਵਿਸ ਲਾਈਨ ਤੇ ਹਮੇਸ਼ਾ ਹੀ ਪਾਣੀ ਖੜਾ ਰਹਿੰਦਾ ਹੈ ਜਿਸ ਕਰਕੇ ਸਰਵਿਸ ਲਾਈਨ ਦੀ ਸੜਕ ਨੂੰ ਹਮੇਸ਼ਾ ਨੁਕਸਾਨ ਹੁੰਦਾ ਹੈ ਜਿਸ ਕਰਕੇ ਸ਼ਹਿਰ ਦੀ ਕੋਈ ਵੀ ਸੜਕ ਸਾਫ ਦਿਖਾਈ ਨਹੀਂ ਦਿੰਦੀ।

