Doaba Times

ਸੜਕ ਹਾਦਸੇ ਵਿੱਚ ਵਿਅਕਤੀ ਦੀ ਮੌਤ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਜਲੰਧਰ ਰਾਸ਼ਟਰੀ ਰਾਜਮਾਰਗ ਸਟੇਡੀਅਮ ਦੇ ਨਜ਼ਦੀਕ ਇਕ ਸੜਕ ਹਾਦਸੇ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਮੁਤਾਬਕ ਇਕ ਵਿਅਕਤੀ ਜੋ ਪੈਦਲ ਸੈਰ ਕਰਨ ਜਾ ਰਹੇ ਨੂੰ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ । ਇਸ ਸਬੰਧੀ ਜਾਣਕਾਰੀ ਲੈਣ ਲਈ ਸਬੰਧਤ ਚੌਕੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ ।

NEXT ਅਗਲੀ ਖਬਰ

ਕਿਸ਼ਨਗੜ੍ਹ ਅੱਡੇ ਚ’ ਹੋਇਆ ਭਿਆਨਕ ਹਾਦਸਾ- ਵਾਲ ਵਾਲ ਬਚਿਆ ਟਰੱਕ ਡਰਾਇਵਰ


ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਕਰਤਾਰਪੁਰ ਸਾਈਡ ਮੁੜਦੇ ਸਮੇ ਦੋ ਟਰੱਕ ਆਪਸ ਵਿਚ ਟਕਰਾ ਗਏ ।ਜਿਸ ਕਾਰਨ ਛੋਟਾ ਟਰੱਕ ਜਿਸ ਵਿਚ ਟਾਈਲਾਂ ਲੱਗੀਆਂ ਹੋਈਆਂ ਸਨ ਜੋ ਕਿ ਇੱਕ ਸਾਇਡ ਤੋਂ ਬੁਰੀ ਤਰ੍ਹਾਂ ਨੁਕਸਾਨਿਆ ਗਿਆ , ਜਿਸ ਦਾ ਡਰਾਈਵਰ ਵਾਲ ਵਾਲ ਬਚਿਆ,ਇਸ ਉਪਰੰਤ ਜੋ ਟਰੱਕ ਕਰਤਾਰਪੁਰ ਸਾਈਡ ਮੁਡ਼ ਰਿਹਾ ਸੀ ਚਾਲਕ ਵਲੋ ਟਰੱਕ ਨੰ. HP24D5013 ਨੂੰ ਬੈਕ ਕਰਕੇ ਮੌਕੇ ਤੋਂ ਰਫੂ ਚੱਕਰ ਹੋ ਗਿਆ। ਜਾਣਕਾਰੀ ਮੁਤਾਬਕ ਛੋਟਾ ਟਰੱਕ ਜਿਸ ਵਿੱਚ ਟਾਇਲਾਂ ਲੱਦੀਆਂ ਸਨ , ਜਿਸ ਨੂੰ ਡਰਾਇਵਰ ਮਾਧਵ ਜੋ ਕਿ ਰਾਮਾਮੰਡੀ ਤੋਂ ਟਾਂਡੇ ਟਾਇਲਾਂ ਲੱਦ ਕੇ ਲਿਜਾ ਰਿਹਾ ਸੀ ਤਾਂ ਕਿਸ਼ਨਗੜ੍ਹ ਅੱਡੇ ਚ ਇਹ ਹਾਦਸਾ ਵਾਪਰ ਗਿਆ ਡਰਾਈਵਰ ਦੇ ਦੱਸਣ ਮੁਤਾਬਕ ਉਹ ਆਪਣੀ ਸਾਇਡ ਬਿਲਕੁੱਲ ਸਹੀ ਜਾ ਰਿਹਾ ਸੀ ਤਾਂ ਦੂਸਰੇ ਟਰੱਕ ਵਲੋ ਓਵਰਟੇਕ ਕਰਦਿਆਂ ਅਚਾਨਕ ਕੱਟ ਮਾਰ ਦਿੱਤਾ ਗਿਆ ਅਤੇ ਜਿਸ ਕਾਰਨ ਅਚਾਨਕ ਕੱਟ ਮਾਰਨ ਕਰਕੇ ਉਸਦੇ ਟਰੱਕ ਦੀ ਬ੍ਰੇਕ ਨਹੀਂ ਲੱਗੀ ਕਿਉਂਕਿ ਟਰੱਕ ਵਿਚ ਟਾਇਲਾਂ ਲੱਦੀਆਂ ਹੋਈਆਂ ਸਨ । ਟਰੱਕ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਜਦ ਤਕ ਟਰੱਕ ਚਾਲਕ ਹਾਦਸਾ ਗ੍ਰਸਤ ਟਰੱਕ ਤੋਂ ਬਾਹਰ ਨਿਕਲਿਆ ਤਾਂ ਦੂਸਰਾ ਚਾਲਕ HP24D5013 ਟਰੱਕ ਮੌਕੇ ਤੋਂ ਲੈ ਕੇ ਰਫੂ ਚੱਕਰ ਹੋ ਗਿਆ ।

Doaba Times

ਧੋਗੜੀ ਡ੍ਰੇਨ ਤੇ ਲੁੱਟ ਖੋਹ ਦੀਆਂ ਵਾਰਦਾਤਾ ਜਾਰੀ- ਚੋਰ ਚੁਸਤ ਪੁਲਸ ਸੁਸਤ

ਜਲੰਧਰ (ਸੌਰਬ ਗੁਪਤਾ) ਜਲੰਧਰ ਧੋਗੜੀ ਰੋਡ ਸਥਿਤ ਡਰੇਨ ਤੇ ਦੇਰ ਰਾਤ 11 ਵਜੇ ਦੇ ਕਰੀਬ ਫੈਕਟਰੀ ਕਰਮਚਾਰੀ ਰਾਹੁਲ ਨੇ ਫੋਨ ਤੇ ਲੁੱਟਖੋਹ ਦੀ ਨਾਕਾਮ ਕੋਸ਼ਿਸ਼ ਬਾਰੇ ਜਾਣਕਾਰੀ ਦਿੱਤੀ ਤਾਂ ਮੌਕੇ ਤੇ ਸੌਰਭ ਗੁਪਤਾ ਪੱਤਰਕਾਰ ਪਹੁੰਚੇ ਤਾ ਲੁਟੇਰੇ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਇਸ ਉਪਰੰਤ ਲੁਟੇਰਿਆਂ ਦੀ ਆਸ ਪਾਸ ਖੇਤਾਂ ਵਿਚ ਭਾਲ ਜਾਰੀ ਕੀਤੀ ਗਈ ਪ੍ਰੰਤੂ ਲੁਟੇਰੇ ਮੌਕੇ ਤੋਂ ਨਹੀਂ ਮਿਲੇ । ਫੈਕਟਰੀ ਕਰਮਚਾਰੀ ਰਾਹੁਲ ਨੇ ਦੱਸਿਆ ਕਿ ਉਹ ਰਾਤ 11 ਵਜੇ ਦੇ ਕਰੀਬ ਫ਼ੈਕਟਰੀ ਤੋਂ ਘਰ ਰਮਦਾਸਪੁਰ ਜਾ ਰਿਹਾ ਸੀ ਜੋ ਕਿ ਡਰਾਇਵਰ ਦਾ ਕੰਮ ਕਰ ਰਿਹਾ ਹੈ, ਰਸਤੇ ਚ’ ਘਰ ਜਾ ਰਿਹਾ ਸੀ ਤਾਂ ਡਰੇਨ ਦੇ ਬਿਲਕੁਲ ਨਜਦੀਕ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਵੱਲੋਂ ਉਸ ਨਾਲ ਲੁੱਟ ਖੋਹ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖੇਤਾਂ ਵਿੱਚ ਭੱਜ ਕੇ ਜਾਨ ਬਚਾਈ ਤੇ ਰੌਲਾ ਰੱਪਾ ਪਾਇਆ, ਜਿਸ ਉਪਰੰਤ ਫੋਨ ਕਰ ਸੌਰਵ ਗੁਪਤਾ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਤਾਂ ਮੌਕੇ ਤੇ ਪਹੁੰਚੇ ਪ੍ਰੰਤੂ ਕੋਈ ਵੀ ਲੁਟੇਰਾ ਮੌਕੇ ਤੇ ਕਾਬੂ ਨਹੀਂ ਆਇਆ ।ਜਿਕਰਯੋਗ ਹੈ ਕਿ ਇਸ ਇਲਾਕੇ ਚ’ ਲੁੱਟਖੋਹ ਦੀਆਂ ਵਾਰਦਾਤਾ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਹਨ।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦੀ ਭੋਗਪੁਰ ਮਿੱਲ ਮੈਨੇਜਮੈਂਟ ਨਾਲ ਹੋਈ ਅਹਿੰਮ ਮੀਟਿੰਗ-ਵਿਰੋਧੀਆਂ ਦੀ ਉਡੀ ਨੀਂਦ


ਭੋਗਪੁਰ (ਗੁਰਪ੍ਰੀਤ ਬੱਲ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਸ਼ੂਗਰਫੈਡ ਪੰਜਾਬ ਅਤੇ ਮਿੱਲ ਮੈਨੇਜਮੈਂਟ ਨਾਲ ਹੋਈ ਸੀ ਜਿਸ ਵਿੱਚ ਪਾਸ ਹੋਇਆ ਸੀ ਕਿ ਗੰਨੇ ਦਾ ਧੜਾ ਇੱਕ ਸੌ ਸੱਤਰ ਕੁਇੰਟਲ ਅਤੇ ਦੋ ਸੌ ਪੈਂਤੀ ਕੁਇੰਟਲ ਹੀ ਰੱਖਿਆ ਜਾਵੇਗਾ ਸੀਜ਼ਨ 2022/2023ਦਾ ਵਾਂਡ ਇਨ੍ਹਾਂ ਧੜਿਆਂ ਅਨੁਸਾਰ ਹੀ ਕੀਤਾ ਜਾਵੇਗਾ ਪ੍ਰੰਤੂ ਬੋਰਡ ਆਫ ਡਾਇਰੈਕਟਰ ਸ਼ੂਗਰ ਮਿੱਲ ਭੋਗਪੁਰ ਵਲੋਂ ਆਪਣੇ ਕੁਝ ਚਹੇਤੇ ਜ਼ਿਮੀਂਦਾਰਾਂ ਨੂੰ ਫ਼ਾਇਦਾ ਦੇਣ ਲਈ ਪਿਛਲੇ ਸੀਜ਼ਨ ਦੀ ਤਰ੍ਹਾਂ ਇਸ ਸੀਜ਼ਨ ਵਿੱਚ ਵੀ ਧਾਂਦਲੀ ਕਰਨ ਲਈ ਤਾਨਾਸ਼ਾਹੀ ਰਵੱਈਆ ਅਪਣਾਉਣ ਲਈ ਇਸਦੇ ਵਿਰੁੱਧ 275ਦੋ ਸੌ ਪਚੱਤਰ ਕੁਇੰਟਲ ਦੇ ਨਾਲ ਬਾਂਡ ਕੀਤਾ ਜਾਵੇਗਾ ਜਿਸ ਵਿਚ ਇਕ ਤਾਂ ਭਾਰਤੀ ਦੀ ਸਪਲਾਈ ਬਹੁਤ ਘੱਟ ਨਿਕਲਦੀ ਹੈ ਅਤੇ ਸੜਕ ਹਾਦਸੇ ਵੀ ਬਹੁਤ ਜ਼ਿਆਦਾ ਹੁੰਦੇ ਹਨ ਏਡੇ ਵੱਡੇ ਧੜੇ ਵਿਚ ਛੋਟਾ ਕਿਸਾਨ ਜਿਸ ਕੋਲ ਮਾੜਾ ਟਰੈਕਟਰ ਟਰਾਲੀ ਹੈ ਉਸ ਨੂੰ ਪਰੇਸ਼ਾਨੀ ਆਉਂਦੀ ਹੈ ਪਿਛਲੇ ਸੀਜ਼ਨ ਵਿੱਚ ਬੋਰਡ ਆਫ ਡਾਇਰੈਕਟਰ ਵੱਲੋਂ ਵੀ ਛੋਟੇ ਕਿਸਾਨਾਂ ਨੂੰ ਬਹੁਤ ਪਰੇਸ਼ਾਨ ਕੀਤਾ ਗਿਆ

ਜਿਸ ਵਿੱਚ ਕੈਲੰਡਰ ਦਾ ਨੰਬਰ ਤੋੜ ਕੇ ਪਰਚੀਆਂ ਦੀ ਸਪਲਾਈ ਕੱਢੀ ਗਈ ਅਤੇ ਛੋਟੇ ਕਿਸਾਨਾਂ ਨੂੰ ਸੀਜ਼ਨ ਖ਼ਤਮ ਹੋਣ ਤੇ ਪਰਚੀਆਂ ਮਿਲੀਆਂ ਜਿਸ ਨਾਲ ਛੋਟੇ ਜ਼ਿਮੀਂਦਾਰ ਨੂੰ ਮਿੱਲ ਵਿੱਚ ਗੰਨਾ ਸਪਲਾਈ ਕਰਨ ਦੀ ਵੀ ਬਹੁਤ ਦਿੱਕਤ ਆਈ ਅਤੇ ਲੇਬਰ ਦੀ ਬਹੁਤ ਪਰੇਸ਼ਾਨੀ ਰਹੀ ਵੱਧ ਰੇਟ ਦੇ ਕੇ ਗੰਨੇ ਦੀ ਛਿਲਾਈ ਕਰਾਉਣੀ ਪਈ ਜੋ ਕਿ ਛੋਟੇ ਜ਼ਿਮੀਂਦਾਰ ਲਈ ਸਹਿਣ ਕਰਨਾ ਮੁਸ਼ਕਿਲ ਹੈ
ਇਸ ਮੀਟਿੰਗ ਵਿਚ ਅਗਵਾਈ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਜੀ ਨੇ ਕੀਤੀ ਸੀ ਅਤੇ ਉਨ੍ਹਾਂ ਦੇ ਨਾਲ ਅਹੁਦੇਦਾਰ ਸ਼ਾਮਲ ਸਨ ਓਂਕਾਰ ਸਿੰਘ ਚੇਅਰਮੈਨ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਡੱਲੀ ਸੁਖਮੰਦਰ ਸਿੰਘ ਦਰਾਵਾਂ ਬਲਜੀਤ ਸਿੰਘ ਘੋੜਾਵਾਹੀ ਚਰਨਜੀਤ ਸਿੰਘ ਫਰੀਦਪੁਰ ਦਵਿੰਦਰ ਸਿੰਘ ਧਾਲੀਵਾਲ ਇੰਦਰਜੀਤ ਸਿੰਘ ਬਿੱਲੂਗੋਪੀ ਡੀਂਗਰੀਆਂ ਸੁੱਖਾ ਡੀਂਗਰੀਆਂ ਬਲਜਿੰਦਰ ਸਿੰਘ ਲਾਧੜਾ ਭੁਪਿੰਦਰ ਸਿੰਘ ਬਹਿਰਾਮ ਸੁਖਵਿੰਦਰ ਸਿੰਘ ਨੰਗਲ ਅਰਾਈਆਂ ਸ਼ਾਮਲ ਸਨ

Doaba Times

ਪਰਵਾਸੀ ਮਜਦੂਰ ਨਾਲ ਲੁੱਟਮਾਰ

ਜਲੰਧਰ(ਮੁਕੇਸ਼ ਕੁਮਾਰ) ਰਾਏਪੁਰ ਤੋਂ ਧੋਗੜੀ ਰੋਡ ਤੇ ਧਰਮਿੰਦਰ ਨਾਮਕ ਯੂ ਪੀ ਦੇ ਪਰਵਾਸੀ ਨਾਲ ਮੋਟਰਸਾਈਕਲ ਸਵਾਰ ਚਾਰ ਲੁਟੇਰਿਆਂ ਵੱਲੋਂ ਸ਼ਾਮ ਦੇ ਕਰੀਬ 4 ਵਜੇ ਲੁੱਟ ਮਾਰ ਕੀਤੀ ਗਈ ਤੇ ਜਿਸ ਦੌਰਾਨ ਰੈਡਮੀ ਮਾਰਕਾ ਫ਼ੋਨ ਲੁੱਟ ਲਿਆ ਗਿਆ। ਪ੍ਰਵਾਸੀ ਮਜ਼ਦੂਰ ਗਲੋਰੀ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ ਤੇ ਫੈਕਟਰੀ ਤੋਂ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਰਸਤੇ ਵਿਚ ਲੁੱਟ ਦੀ ਘਟਨਾ ਵਾਪਰ ਗਈ ਜ਼ਿਕਰਯੋਗ ਹੈ ਕਿ ਇਸ ਰਸਤੇ ਤੇ ਪਹਿਲਾਂ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਜਿਸ ਤੇ ਪੁਲੀਸ ਪ੍ਰਸ਼ਾਸਨ ਠੱਲ ਪਾਉਣ ਤੇ ਅਸਫਲ ਰਿਹਾ ਹੈ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀਆਂ ਲੁੱਟ ਦੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ ।

Doaba Times

ਛੱਪੜ ਵਿੱਚ ਡੁੱਬਣ ਕਾਰਨ 11 ਸਾਲ ਦੇ ਬੱਚੇ ਦੀ ਮੌਤ


ਕਿਸ਼ਨਗੜ੍ਹ( ਹਰਬੰਸ ਸਿੰਘ ਹੋਠੀ) ਆਪਣੇ ਦੋਸਤਾਂ ਨਾਲ ਨਹਾਉਣ ਗਿਆ ਬੱਚਾ ਧੋਗੜੀ ਪਿੰਡ ਦੇ ਛੱਪੜ ਵਿਚ ਡੁੱਬ ਗਿਆ ਮੰਗਲਵਾਰ ਸਵੇਰੇ ਉਸਦੀ ਲਾਸ਼ ਛੱਪੜ ਦੇ ਕਿਨਾਰੇ ਤੋਂ ਮਿਲੀ।
ਮ੍ਰਿਤਕ ਬੱਚੇ ਦੀ ਪਛਾਣ ਜਸ਼ਨਦੀਪ ਵਜੋਂ ਹੋਇਆ ਜੋ ਕਿ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦਾ ਸੀ ਬੱਚੇ ਦੀ ਮਾਂ ਅਨੀਤਾ ਦੇ ਪਿਤਾ ਬਲਜੀਤ ਸਿੰਘ ਵਾਸੀ ਪਿੰਡ ਧੋਗੜੀ ਨੇ ਦੱਸਿਆ ਕਿ ਲੜਕਾ ਸੋਮਵਾਰ ਕਰੀਬ ਦੋ ਵਜੇ ਘਰ ਆਇਆ ਤੇ ਸਕੂਲ ਬੈਗ ਛੱਡ ਕੇ ਚਲਾ ਗਿਆ ਜਸ਼ਨਦੀਪ ਸ਼ਾਮ ਤੱਕ ਘਰ ਨਹੀਂ ਪਰਤਿਆ ਜਿਸ ਦੀ ਪਿੰਡ ਵਿੱਚ ਭਾਲ ਕੀਤੀ ਗਈ ਜਸ਼ਨ ਜਸ਼ਨਦੀਪ ਦਾ ਪਤਾ ਨਾ ਲੱਗਣ ਤੇ ਜੰਡੂਸਿੰਘਾ ਦੇ ਪੁਲਿਸ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਇਸ ਉਪਰੰਤ ਸਵੇਰੇ 7 ਵਜੇ ਕਰੀਬ ਪਤਾ ਲੱਗਿਆ ਕਿ ਉਨ੍ਹਾਂ ਦੇ ਬੱਚੇ ਦੀ ਲਾਸ਼ ਛੱਪੜ ਕਿਨਾਰੇ ਪਈ ਹੈ ਜਿਸ ਦੇ ਜੰਡੂਸਿੰਘਾ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਡੀਐੱਸਪੀ ਹਲਕਾ ਆਦਮਪੁਰ ਸਰਬਜੀਤ ਸਿੰਘ ਰਾਏ ਐੱਸਐੱਚਓ ਰਾਜੀਵ ਕੁਮਾਰ ਸਮੇਤ ਪੁਲਸ ਪਾਰਟੀ ਪਹੁੰਚੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਲਾਸ਼ ਨੂੰ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਵਲੋਂ PDFA ਵਲੋ ਲੁਧਿਆਣੇ ਵਿਖੇ ਲਗਾਏ ਜਾ ਰਹੇ ਧਰਨੇ ਨੂੰ ਪੂਰਨ ਸਮਰਥਨ


ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਅੱਜ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਮੁੱਖ ਦਫਤਰ ਕਿਸ਼ਨਗੜ੍ਹ ਵਿਖੇ ਹੋਈ ਜਿਸ ਵਿਚ ਪੀ ਡੀ ਐਫ ਏ ਦੇ ਜਲੰਧਰ ਜ਼ਿਲ੍ਹੇ ਦੀ ਇੱਕ ਕਮੇਟੀ ਵੀ ਮੌਜੂਦ ਸੀ। ਜਿਸ ਵਿੱਚ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸ. ਦਵਿੰਦਰ ਸਿੰਘ ਮੱਲੀ ਨੰਗਲ ਜੀ ਨੇ ਪੀ ਡੀ ਐਫ ਏ ਦੇ ਵਲੋ ਲੁਧਿਆਣੇ ਵਿਖੇ ਲਗਾਏ ਜਾ ਰਹੇ ਧਰਨੇ ਨੂੰ ਪੂਰਨ ਸਮਰਥਨ ਦੇਣ ਦੇਣ ਦਾ ਐਲਾਨ ਕੀਤਾ ਅਤੇ ਕਮੇਟੀ ਨੇ ਭਰੋਸਾ ਦਿੱਤਾ ਕਿ ਵੱਡੀ ਗਿਣਤੀ ਵਿੱਚ ਕਿਸਾਨਾ ਦਾ ਇਕੱਠ ਧਰਨੇ ਵਿੱਚ ਪਹੁੰਚੇਗਾ ।
ਅਤੇ ਧਰਨੇ ਦੇ ਮੁੱਖ ਮੁੱਦੇ ਇਹ ਹੋਣਗੇ — ਸਰਕਾਰਾਂ ਦੁਆਰਾ ਇੱਕੀ ਮਈ ਦੇ ਧਰਨੇ ਦੌਰਾਨ ਪੈਂਤੀ ਕਿਲੋ ਰੇਟ ਦੇਣ ਦਾ ਵਾਅਦਾ ਕਰਕੇ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਵੀ ਪੂਰਾ ਨਹੀਂ ਕੀਤਾ ।ਲੰਪੀ ਸਕਿਨ ਬਿਮਾਰੀ ਕਾਰਨ ਲੋੜ ਤੋਂ ਵੱਧ ਨੁਕਸਾਨ ਸਰਕਾਰ ਦੀ ਅਣਗਹਿਲੀ ਕਾਰਨ ਹੋਇਆ । ਡੁਪਲੀਕੇਟ ਦੁੱਧ ਦਾ ਕਾਲਾਬਾਜ਼ਾਰੀ ਨੂੰ ਰੋਕਣ ਲਈ ਕਾਨੂੰਨ ਵਿੱਚ ਸੋਧ ਕਰਕੇ ਸਖ਼ਤ ਧਾਰਾਵਾਂ ਲਗਾਈਆਂ ਜਾਣ।
ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ , ਸੁਖਵਿੰਦਰ ਸਿੰਘ ਦਰਾਵਾਂ , ਸੁਖਵਿੰਦਰ ਸਿੰਘ ਨੰਗਲ ਅਰਾਈਆਂ ,ਹਰਵਿੰਦਰ ਸਿੰਘ ਡੱਲੀ ਸਿਮਰਨ ਸਿੰਘ ‘ PDFA ਪ੍ਰਧਾਨ ਅਮਰਿੰਦਰ ਸਿੰਘ ,ਸੁਖਵਿੰਦਰ ਸਿੰਘ ਨੰਗਲ ਅਰਾਈਆਂ, ਰਵਿੰਦਰ ਸਿੰਘ ਨੰਗਲ ਅਰਾਈਆਂ ਹਾਜ਼ਰ ਸਨ।

Doaba Times

ਲਾਅ ਅਫਸਰਾਂ ਦੀ ਆਸਾਮੀਆਂ ‘ਚ ਰਾਖਵਾਂਕਰਨ ਦੇ ਫੈਸਲੇ ਦਾ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਨੇ ਕੀਤਾ ਸੁਆਗਤ 

*ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਖਲ ਤੋਂ ਬਾਅਦ ਪੰਜਾਬ ਸਰਕਾਰ ਨੇ ਲਾਅ ਅਫਸਰਾਂ ਦੀ ਆਸਾਮੀਆਂ ਵਿਚ ਰਾਖਵਾਂਕਰਨ ਕੀਤਾ 

ਚੰਡੀਗੜ੍ਹ, 21 ਅਗਸਤ (ਗੁਰਪ੍ਰੀਤ ਬੱਲ)  ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਖਲ ਤੋਂ ਬਾਅਦ ਪੰਜਾਬ ਸਰਕਾਰ ਨੇ ਲਾਅ ਅਫਸਰਾਂ ਦੀ ਆਸਾਮੀਆਂ ਵਿਚ ਰਾਖਵਾਂਕਰਨ ਦੇ ਫੈਸਲੇ ਦਾ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਨੇ ਸੁਆਗਤ ਕੀਤਾ ਹੈ।

ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਐਡਵੋਕੇਟ ਜਨਰਲ ਪੰਜਾਬ, ਚੰਡੀਗੜ੍ਹ ਦੇ ਦਫ਼ਤਰ ਅਤੇ ਲੀਗਲ ਸੈੱਲ,ਨਵੀਂ ਦਿੱਲੀ ਲਈ ਦਾ ਲਾਅ ਅਫਸਰਾਂ ਦੀ ਆਸਾਮੀਆਂ ਵਿਚ ਰਾਖਵਾਂਕਰਨ ਦੇ ਫੈਸਲਾ ਸਵਾਗਤਯੋਗ ਹੈ ਕਿਉਂਕਿ ਪਹਿਲਾਂ ਅਜਿਹੀ ਕੋਈ ਵਿਵਸਥਾ ਲਾਅ ਅਫਸਰਾਂ ਲਗਾਉਣ ਦੀ ਨਹੀਂ ਸੀ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਵਿਜੈ ਸਾਂਪਲਾ ਦੇ ਧਿਆਨ ਹਿਤ ਲਿਆਉਣ ਤੋਂ ਬਾਅਦ ਇਹ ਮਸਲਾ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ,ਪਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਗਵਾਈ ਵਾਲੀ ਸਰਕਾਰ ਨੇ ਅਨੁਸੂਚਿਤ ਜਾਤੀਆਂ ਲਈ ਰਾਖਵਾਂਕਰਨ ਅਤੇ ਇਤਰਾਜ਼ਕਰਯੋਗ ਸ਼ਬਦਾਂਬਲੀ ਪ੍ਰਯੋਗ ਕਰਨ ਨਾਲ ਵੀ ਵਿਵਾਦ ਪੈਦਾ ਹੋ ਗਿਆ ਸੀ ਨੂੰ ਸੂਝਬੂਝ ਨਾਲ ਹਾਈਕੋਰਟ ਵਾਪਸ ਲੈ ਲਿਆ ਗਿਆ।

 ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਲੀਗਲ ਸੈੱਲ ਦੇ ਵਿੱਚ ਵੱਖੋ ਵੱਖ ਆਸਾਮੀਆਂ ਦੇ 58 ਲਾਅ ਅਫਸਰਾਂ ਦੀ ਭਰਤੀ ਲਈ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ ਦਾ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਇਸ ਫੈਸਲੇ ਨਾਲ ਅਨੁਸੂਚਿਤ ਜਾਤੀਆਂ ਵਿੱਚ ਸਰਕਾਰ ਪ੍ਰਤੀ ਭਰੋਸੇਯੋਗਤਾ ਅਤੇ ਸਬੰਧਤ ਵਰਗਾਂ ਵਿਚ ਖੁਸ਼ੀ ਦਾ ਮਾਹੌਲ ਪੈਦਾ ਹੋਇਆ ਹੈ। 

Doaba Times

विद्यार्थियों ने ॐ नमः शिवाय के जाप का पुण्य गौमाता को समर्पित किया गया।

शिवसेना विद्यालय के विद्यार्थियों ने गौमाता की बीमारी ठीक होने की कामना की।

आज शिवसेना विद्यालय के विद्यार्थियों द्वारा सावन महीने से सम्बंधित ॐ नमः शिवाय का जाप का समापन सम्पूर्ण विधिविधान से किया गया जिसमें शिवसेना बाला साहेब ठाकरे के राज्य उपप्रमुख हरविंदर सोनी व जिला उपाध्यक्ष रमन शर्मा विशेष रूप से उपस्थित हुए।
इस मौके पर विद्यार्थियों ने बताया कि सावन महीने में भोलेनाथ बड़ी जल्दी प्रसन्न होते हैं इसलिए उनको प्रसन्न करने के लिए लगातार दूसरे साल भी पूरा एक महीना ॐ नमः शिवाय का जाप बड़ी श्रद्धा तथा भक्ति भाव से किया गया जिसका समापन आज किया गया है।
इस मौके पर हरविंदर सोनी ने बताया कि 20 अक्टूबर 2019 को झुग्गी झोम्पड़ी में रहने वाले बच्चों को मुफ्त शिक्षा उपलब्ध करवाने की ज़िम्मेदारी शिवसेना तथा संचालिका राजवंत विम्मी ने उठाई जो तीन साल बाद भी शिवसेना विद्यालय के माध्यम से तनदेही से निभाई जा रही है।उन्होंने बताया कि बच्चों को सावन महीने का महत्व बताया गया जिसके फलस्वरूप उन्होंने निश्चय किया कि सभी विद्यार्थी पूरा महीना रोज़ 2 घण्टे जाप किया करेंगे जिसमें विशेष सहयोग देते हुए हरबंस साउंड,बब्बू स्वीट्स,सोनी ट्रेडर्स,सुरक्षाकर्मीयों राजकुमार,योगेश शर्मा,जोगिंदर पाल, गुरमुख सिंह तथा सुनील कुमार ने भी बच्चों को प्रेरित करते हुए जाप में पूरा महीना उपस्थिति दर्ज करवाई तथा बीएसएफ में कार्यरत काहनूवान से हतींद्र काली ने बच्चों को सैनिटाइजर,साबुन तथा तरल साबुन भेंट किए।

आज समापन कार्यक्रम के समय सभी विद्यार्थियों,सुरक्षाकर्मीयों तथा शिवसैनिकों ने अपने पाठ से मिलने वाले पुण्य को गौमाता को समर्पित कर दिया ताकि गौमाता में फैली बीमारी जल्दी से ठीक हो जाये।
इस मौके पर अजय कुमार, दीपक कुमार, मंजू,लक्ष्मी,अंशु,पलक,राजबीर,योद्धा,रोशनी,श्रुति शर्मा,माणिक शर्मा,वीरमा,बीर सिंह,हनी कुमार आदि उपस्थित थे।

Amritsar

ਅੰਮ੍ਰਿਤਸਰ (ਦਿਲਬਾਗ ਸਿੰਘ ਸੰਧੂ)ਸਨ-ਸ਼ਾਈਨ ਸਕੂਲ ਮੋਹਕਮਪੁਰਾ ਅੰਮ੍ਰਿਤਸਰ ਦੇ ਬੱਚਿਆਂ ਵੱਲੋਂ ਆਜ਼ਾਦੀ ਦਿਵਸ ਦੇ ਸਬੰਧ ਵਿਚ 15 ਅਗਸਤ ਦਾ ਦਿਹਾੜਾ ਬੜੇ ਉਤਸ਼ਾਹ ਪੂਰਵਕ ਮਨਾਇਆ ਗਿਆ !ਇਸ ਸਮਾਗਮ ਵਿੱਚ ਐਂਟੀ ਕ੍ਰਾਈਮ ਇੰਟੈਲੀਜੈਂਸੀ ਸੰਗਠਨ ਦੀ ਟੀਮ ਦੇ ਅਹੁਦੇਦਾਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਤੇ ਸਕੂਲ ਸਟਾਫ ਸਮੇਤ ਨੰਨ੍ਹੇ ਮੁੰਨੇ ਬੱਚਿਆਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਐਂਟੀ ਕ੍ਰਾਈਮ ਇੰਟੈਲੀਜੈਂਸੀ ਸੰਗਠਨ ਦੀ ਟੀਮ ਦੇ ਮੁੱਖ ਅਹੁਦੇਦਾਰਾਂ ਵੱਲੋਂ ਰਿਬਨ ਕੱਟਣ ਉਪਰੰਤ ਪ੍ਰਿੰਸੀਪਲ ਅਤੇ ਸਕੂਲ ਸਟਾਫ ਸਮੇਤ ਤਿਰੰਗਾ ਲਹਿਰਾਇਆ ਗਿਆ। ਇਸ ਉਪਰੰਤ ਬੜੀ ਸਤਿਕਾਰਯੋਗ ਭਾਵਨਾ ਨਾਲ ਰਾਸ਼ਟਰ ਗਾਨ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਦੇਸ਼ ਭਗਤੀ ਵਾਲੇ ਗੀਤਾਂ ਤੇ ਸੋਲੋ ਡਾਂਸ ਅਤੇ ਫੌਜੀ ਵੀਰਾਂ ਦੇ ਦੇਸ਼ ਭਗਤੀ ਵਾਲੇ ਗੀਤਾਂ ਤੇ ਡਾਂਸ ਕਰਕੇ ਸਾਰਿਆਂ ਦਾ ਮਨ ਮੋਹ ਲਿਆ।ਇਸ ਮੌਕੇ A.C.I.S ਦੀ ਨੈਸ਼ਨਲ ਟੀਮ ਦੇ ਮੁੱਖ ਅਹੁਦੇਦਾਰਾਂ ਵੱਲੋਂ ਬੱਚਿਆਂ ਦੀ ਹੌਸਲਾ ਵਧਾਈ ਲਈ 2100 ਰੁਪਏ ਇਨਾਮ ਵਜੋਂ ਦਿੱਤੇ ਗਏ। ਪ੍ਰਿੰਸੀਪਲ, ਸਕੂਲ ਸਟਾਫ਼ ਅਤੇ ਵੱਖ ਵੱਖ ਅਹੁਦੇਦਾਰਾਂ ਵੱਲੋਂ ਆਜ਼ਾਦੀ ਦਿਵਸ ਦੇ ਸੰਬੰਧ ਤੇ ਅਲੱਗ ਅਲੱਗ ਤਰ੍ਹਾਂ ਦੇ ਭਾਸ਼ਣ ਦਿੱਤੇ ਗਏ। ਇਸ ਮੌਕੇ A.C.I.S ਦੀ ਟੀਮ ਦੇ ਨੈਸ਼ਨਲ ਪ੍ਰੈਜ਼ੀਡੈਂਟ ਸਟੀਫਨ ਮਸੀਹ, ਮਨਵਿੰਦਰ ਸਿੰਘ ਚੀਫ ਐਗਜ਼ੀਕਿਊਟਿਵ, ਗੁਲਸ਼ਨ ਕੁਮਾਰ ਪੰਜਾਬ ਪ੍ਰਧਾਨ , ਸ਼ੁਭ ਲਤਾ ਪੰਜਾਬ ,ਚੇਅਰਮੈਨ ਵੂਮੈਨ ਸੈੱਲ, ਐਸ. ਪੀ.ਰਾਣਾ. ਚੀਫ ਆਰਗੇਨਾਈਜ਼ਰ, ਸੂਰਜ ਸਿੰਘ ਡਿਸਟ੍ਰਿਕ ਚੇਅਰਮੈਨ ਅੰਮ੍ਰਿਤਸਰ, ਸੁਰਜੀਵਨ ਕੁਮਾਰੀ ਵਾਈਸ ਚੇਅਰਮੈਨ ਪੰਜਾਬ, ਬਲਜੀਤ ਰਾਜ ਵਾਈਸ ਪ੍ਰੈਜ਼ੀਡੈਂਟ ਪਠਾਨਕੋਟ, ਅੰਜੂ ਬਾਲਾ ਜਨਰਲ ਸੈਕਟਰੀ ਪਠਾਨਕੋਟ, ਸਮੂਹ ਸਕੂਲ ਸਟਾਫ, ਸਕੂਲ ਦੇ ਬੱਚਿਆਂ ਸਮੇਤ ਇਲਾਕਾ ਨਿਵਾਸੀ ਵੀ ਮੌਜੂਦ ਸਨ।

Gurdaspur

प्रॉपर्टी एसोसिएशन द्वारा गुरदासपुर में सरकार की प्रॉपर्टी संबंधी गलत नीतियों के खिलाफ शांतिपूर्ण ढंग से रोश प्रदर्शन

Gurdasur(Ajay Mahajan) गुरदासपुर प्रॉपर्टी एसोसिएशन द्वारा अध्यक्ष श्री जे. पी. सिंह की अध्यक्षता में गुरदासपुर में सरकार की प्रॉपर्टी संबंधी गलत नीतियों के खिलाफ शांतिपूर्ण ढंग से रोश प्रदर्शन निकाला गया। संगठन के महामंत्री श्री राहुल उप्पल ने बताया यह रोश प्रदर्शन गुरदासपुर में भारी संख्या में नेहरू पार्क से शुरू होकर जिला तहसील ऑफिस तक निकाला गया।
संगठन के वरिष्ट उपप्रधान श्री आशीष गुप्ता( बब्बू) ने सरकार की चुनाव के पहले की वायदा नीतियों को जम कर कोसा और कहा सरकार ने जो बदलाव का सुनहरा सपना दिखा कर चुनाव जीता उसमे पूरी तरह से असफल रही है।
संगठन के अध्यक्ष श्री जे पी सिंह ने मांग की कि सरकार जल्द से जल्द प्रापर्टी संबंधी नए लगाए गए करो को रद्द करे, अनाधिकृत कॉलोनी को बनती फीस लेकर पास करे और N O C का फंदा जो हर बिक्री में हमारे गले में लटका दिया जाता है उसका हल स्थानीय स्तर पर शीघ्र अति शीघ्र करे।
उपाध्यक्ष श्री कमल डोगरा और सरबजीत सिंह बाजवा दोनो ने सरकार की धीमी और कमजोर नीति के खिलाफ रोश व्यक्त करते हुए कहा कि सारा पंजाब का कारोबार नष्ट करने की जीमेदार आज पंजाब सरकार बन चुकी है। इसी तरह अगर सरकार की कार्य नीति रही तो जल्द ही लोगों का इस सरकार के प्रति मोह भंग हो जायेगा।
इस रोश प्रदर्शन में गुरदासपुर प्रॉपर्टी एसोसिएशन के *जिमी, मनजोत सिंह( प्रिंट और इलेक्ट्रोनिक मीडिया मंत्री ),प्रिंस, सरप्रस्त श्री अशोक, कोषाध्यक्ष श्री अजय महाजन ( बंटी), भावुक, मुकेश नंदा(सेक्रेटरी) रिशु, सोनू खालसा, विक्की, अमित, नीलम बाजवा, गुरप्रीत सिंह, गगन, चिंटू कोहली,दीपक, लाडी, बोधराज दिलप्रीत अजय शर्मा आदि के साथ सभी सदस्य भारी संख्या में पहुंचे और सरकार खिलाफ नारे लगा कर रोश प्रदर्शन किया।