Doaba Times

ਅਧਿਆਪਕ ਦੀ ਚੋਣ ਡਿਊਟੀ ਦੌਰਾਨ ਹੋਈ ਮੌਤ ਤੇ ਈ ਟੀ ਯੂ ਵਲੋਂ ਦੁੱਖ ਦਾ ਪ੍ਰਗਟਾਵਾ

ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ ਦੇਵੇ ਨੌਕਰੀ ਅਤੇ ਆਰਥਿਕ ਸਹਾਇਤਾ…… ਤਰਸੇਮ, ਰਿਸ਼ੀ

ਜਲੰਧਰ (ਗੁਰਪ੍ਰੀਤ ਬੱਲ) ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤਰਸੇਮ ਲਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬਲਾਕ ਆਦਮਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਧੁਦਿਆਲ ਵਿੱਚ ਪੜਾਉਂਦੇ ਨਵਨਿਯੁਕਤ ਈ ਟੀ ਟੀ ਅਧਿਆਪਕ ਅਮਰਿੰਦਰ ਸਿੰਘ ਦੀ ਪੰਚਾਇਤੀ ਚੋਣਾਂ ਦੌਰਾਨ ਹੋਈ ਮੌਤ ਤੇ ਗਹਿਰੇ ਦੁੱਖ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਜਥੇਬੰਦੀ ਦੇ ਦੋਵੇਂ ਆਗੂਆਂ ਨੇ ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਤੋਂ ਮ੍ਰਿਤਕ ਅਧਿਆਪਕ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਅਤੇ ਇੱਕ ਕਰੋੜ ਰੁਪਏ ਦੀ ਮੰਗ ਕੀਤੀ। ਉਨ੍ਹਾਂ ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਤੋਂ ਸਾਰੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਦੇ ਅਨੁਪਾਤ ਵਿੱਚ ਚੋਣ ਡਿਊਟੀਆਂ ਲਗਾਉਣ ਅਤੇ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ ਵਿੱਦਿਅਕ ਕੰਮਾਂ ਨੂੰ ਬੰਦ ਕਰਕੇ ਸਿਰਫ਼ ਪੜਾਉਣ ਦਾ ਕੰਮ ਲੈਣ ਦੀ ਪੁਰਜ਼ੋਰ ਮੰਗ ਕੀਤੀ। ਉਨ੍ਹਾਂ ਅੱਗੇ ਆਖਿਆ ਕਿ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ ਵਿੱਦਿਅਕ ਕੰਮਾਂ ਅਤੇ ਆਨਲਾਈਨ ਕੰਮਾਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਅਤੇ ਅਧਿਆਪਕ ਮਾਨਸਿਕ ਦਬਾਅ ਹੇਠ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ਼ ਸਿੰਘ, ਵਿੱਤ ਸਕੱਤਰ ਅਮਨਦੀਪ ਸਿੰਘ, ਭਗਵੰਤ ਪ੍ਰਿਤਪਾਲ ਸਿੰਘ, ਕਪਿਲ ਕਵਾਤਰਾ, ਜਸਵੰਤ ਸਿੰਘ,ਸੁਖਦੇਵ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਮਥਰੇਸ਼ ਕੁਮਾਰ, ਸੁਰਿੰਦਰ ਪਾਲ, ਨਰਦੇਵ ਜਰਿਆਲ,ਇੰਦਰਜੀਤ ਸਿੰਘ, ਸਤੀਸ਼ ਕੁਮਾਰ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ) ਜਥੇਬੰਦਕ ਸਕੱਤਰ ਰਾਮਪਾਲ, ਮਨਦੀਪ ਸਿੰਘ ਸਹਾ. ਪ੍ਰੈੱਸ ਸਕੱਤਰ, ਰਵਿੰਦਰ ਕੁਮਾਰ,ਪਾਲ ਜੀ ਮੁਕੇਸ਼,ਡਾ.ਬਲਵੀਰ ਚੰਦ, ਅਵਿਨਾਸ਼ ਭਗਤ, ਸੋਨੂੰ ਚੱਕ ਜਿੰਦਾ, ਰਜਿੰਦਰ ਕੁਮਾਰ, ਅਸ਼ਵਨੀ ਕੁਮਾਰ,ਮੁਨੀਸ਼ ਮੋਹਨ,ਅਨੁਰਾਗ ਸੰਧੀਰ,ਪ੍ਰੇਮ ਕੁਮਾਰ,ਸਾਹਿਲ ਗਿੱਲ,ਰਾਜੇਸ਼ ਕੁਮਾਰ, ਕੁਲਵੰਤ ਸਿੰਘ, ਗਗਨ ਗੁਪਤਾ,ਰਵਿੰਦਰ ਸਰੋਆ,ਚਰਨਜੀਤ ਸਿੰਘ, ਮੈਡਮ ਡਿੰਪਲ ਸ਼ਰਮਾ,ਮਨਿੰਦਰ ਕੌਰ, ਸਤੀਸ਼ ਕੁਮਾਰੀ, ਰੀਟਾ ਸਹੋਤਾ, ਮਮਤਾ ਸਪਰੂ,ਅੰਜਲਾ ਸ਼ਰਮਾ, ਮਿਨਾਕਸ਼ੀ ਚੱਢਾ,ਸੰਗੀਤਾ, ਮਮਤਾ ਦੇਵੀ,ਪੂਨਮ, ਆਰਤੀ ਗੌਤਮ, ਰਣਜੀਤ ਕੌਰ ਬੁਲੰਦਪੁਰ, ਪਰਮਜੀਤ ਕੌਰ,ਰੂਬੀ ਅਗਨੀਹੋਤਰੀ, ਸਾਰਿਕਾ, ਭੁਵਨੇਸ਼ਵਰੀ ਸੈਣੀ,ਅਮਨਪ੍ਰੀਤ ਕੌਰ,ਹਰਪ੍ਰੀਤ ਕੌਰ,ਨਵਨੀਤ ਕੌਰ, ਕੁਲਵਿੰਦਰ ਕੌਰ,ਰੇਖਾ ਰਾਣੀ,ਨਵਜੀਤ ਕੌਰ,ਰੇਖਾ ਚੋਪੜਾ,ਕੰਚਨ ਬਾਲਾ, ਲਲਿਤਾ ਅੱਪਰਾ,ਮਮਤਾ ਅਨੰਦ ਅਤੇ ਹੋਰ ਅਧਿਆਪਕ ਹਾਜ਼ਰ ਸਨ।

Rupnagar

ਨੂਰਪੁਰ ਬੇਦੀ ਦੇ ਪਿੰਡ ਢਾਹਾ ਦੇ ਸਾਬਕਾ ਫੌਜੀ ਨੇ ਸਰਪੰਚੀ ਦਾ ਜਿੱਤਿਆ ਮੋਰਚਾ

ਨੂਰਪੁਰ ਬੇਦੀ(ਗੁਰਪ੍ਰੀਤ ਬੱਲ) ਬਲਾਕ ਨੂਰਪੁਰ ਬੇਦੀ ਦੇ ਪਿੰਡ ਢਾਹਾਂ ਦੇ ਸਾਬਕਾ ਫੌਜੀ ਸ. ਕੇਹਰ ਸਿੰਘ ਨੇ ਪਿੰਡ ਦੀ ਸਰਪੰਚੀ ਦੇ ਮੁਕਾਬਲੇ ਵਿੱਚ ਪਿਛਲੇ 25 ਸਾਲ ਤੋਂ ਲਗਾਤਾਰ ਪਿੰਡ ਦੇ ਸਰਪੰਚ ਸ. ਦਰਸ਼ਨ ਸਿੰਘ ਢਾਹਾ ਨੂੰ 51 ਵੋਟਾ ਨਾਲ ਹਰਾ ਕੇ ਪਿੰਡ ਦੀ ਸਰਪੰਚੀ ਦਾ ਮੋਰਚਾ ਫਤਹਿ ਕੀਤਾ।
ਮੰਗਤ ਰਾਮ,ਹਰਦੀਪ ਕੌਰ, ਗੁਰਦੀਪ ਕੌਰ, ਰਾਮ ਸਿੰਘ, ਸੁਰਿੰਦਰ ਸਿੰਘ ਫੌਜੀ ਪੰਚਾਇਤੀ ਮੈਂਬਰ ਚੁਣੇ ਗਏ। ਇਸ ਮੌਕੇ ਸਮੂਹ ਪੰਚਾਇਤ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।
            ਇਸ ਮੌਕੇ ਨੰਬਰਦਾਰ ਰਤਨ ਸਿੰਘ, ਟਿੱਕਾ ਸਿੰਘ ਢਾਹਾ, ਮਹਿੰਦਰ ਸਿੰਘ, ਪਾਖਰ ਸਿੰਘ, ਕਰਨੈਲ ਸਿੰਘ ਭੰਗਲ, ਤਰਸੇਮ ਸਿੰਘ, ਸੰਤੋਖ ਸਿੰਘ, ਜਸਪ੍ਰੀਤ ਸਿੰਘ, ਭਾਗ ਸਿੰਘ, ਡਾ. ਬਲਜੀਤ ਸਿੰਘ ਤੇ ਪਿੰਡ ਨਿਵਾਸੀ ਮੌਜੂਦ ਸਨ।

    Doaba Times

    ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਤੇ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਸਹਿਤ ਮਨਾਇਆ ਗਿਆ

    ਜਲੰਧਰ ( ਗੁਰਪ੍ਰੀਤ ਬੱਲ) ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਤੇ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਦਿਹਾੜਾ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਜੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਮੌਕੇ ਤੇ ਸੰਗਤਾਂ ਨੂੰ ਅੰਮ੍ਰਿਤ ਬਾਣੀ ਦੇ ਜਾਪ ਕਰਵਾਏ ਗਏ ਤੇ ਸੰਤ ਨਿਰੰਜਣ ਦਾਸ ਮਹਾਰਾਜ ਜੀ ਨੇ ਕੱਤਕ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ ।

            ਇਸ ਮੌਕੇ ਤੇ ਸੰਤ ਲੇਖਰਾਜ ਨੂਰਪੁਰ, ਵਾਲਿਆ ਨੇ ਪਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਗਿਆਨੀ ਕੁਲਵੰਤ ਸਿੰਘ ਕਜਲਾ, ਭਾਈ ਹਰਪਾਲ ਪਾਲੀ ਅਲਾਵਲਪੁਰ, ਭਾਈ ਸਤਪਾਲ ਸੱਤਾ ਵਾਲਿਆਂ ਦੇ ਜਥੇ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਜੁਗਿੰਦਰਪਾਲ ਸੈਕਟਰੀ ਡੇਰਾ ਟਰੱਸਟ,ਧਰਮਪਾਲ ਸਕੱਤਰ , ਸੁਖਦੇਵ ਸੁੱਖੀ ਸਾਬਕਾ ਸਰਪੰਚ ,ਸੇਵਾਦਾਰ ਹਰਦੇਵ ਦਾਸ,ਸੇਵਾਦਾਰ ਵਰਿੰਦਰ ਦਾਸ ਬੱਬੂ , ਸੇਵਾਦਾਰ ਰਮੇਸ਼ ਕੁਮਾਰ ,ਧਰਮਵੀਰ, ਸ਼ਾਮ ਲਾਲ, ਸਤੀਸ਼ ਕੁਮਾਰ ,ਦਲਜੀਤ ਕੁਮਾਰ ਰਾਏਪੁਰ ਸਮੇਤ ਸਮੂਹ ਸੰਗਤਾਂ ਮੌਜੂਦ ਸਨ । ਇਸ ਮੌਕੇ ਸੰਗਤਾਂ ਚ’ ਅਤੁਁਟ ਲੰਗਰ ਵਰਤਾਏ  ਗਏ।

    Doaba Times

    ਜਲੰਧਰ ਤੋ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿੱਤ ਬਿਆਸ ਪਿੰਡ ਵਿਖੇ ਗ੍ਰਾਮ ਪੰਚਾਇਤ ਚੋਣਾ ਵਿੱਚ ਸਰਪੰਚੀ ਦੀ ਉਮੀਦਵਾਰ ਮਨਪ੍ਰੀਤ B.teck ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਸਿੱਖਿਆ ਪ੍ਰਾਪਤ ਅਗਾਂਹਵਾਧੂ ਸੋਚ ਦੇ ਪਹਿਰੇਦਾਰ ਮਨਪ੍ਰੀਤ ਸਰਪੰਚੀ ਦੀ ਚੋਣ ਲੜ ਰਹੇ ਹਨ।

        ਜਿਨਾਂ ਦਾ ਚੋਣ ਨਿਸ਼ਾਨ ਲੈਪਟਾਪ ਹੈ.ਮਨਪ੍ਰੀਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾ ਨੂੰ ਨਗਰ ਦੀ ਸਰਪੰਚੀ ਦੀ ਸੇਵਾ ਦਾ ਮੌਕਾ ਮਿਲਦਾ ਤਾ ਉਹ ਪਹਿਲ ਦੇ ਅਧਾਰ ਤੇ ਪਿੰਡ ਵਿੱਚੋ ਨਸ਼ੇ ਦੇ ਕੋਹੜ ਦਾ ਸ਼ਿਕਾਰ ਹੋ ਚੁੱਕੇ ਨੋਜੁਆਨਾ ਲਈ ਫਰੀ੍ ਮੈਡੀਸਨ ਦਾ ਪ੍ਬੰਧ ਕਰਨਗੇ ਤੇ ਜਿੰਮ ਦਾ ਖਾਸ ਪ੍ਬੰਧ ਕਰਨਗੇ ਤਾ ਜੋ ਉਹ ਨਸ਼ਿਆ ਤੋ ਦੂਰ ਰਹਿਣ।

            ਉਹ ਬਿਆਸ ਪਿੰਡ ਦਾ ਨਾਂਮ ਪੂਰੇ ਪੰਜਾਬ ਵਿੱਚ ਪਹਿਲੇ ਨੰਬਰ ਤੇ ਲਿਆਉਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹਨ। ਉਨਾ ਨੇ ਪੂਰੇ ਨਗਰ ਨੂੰ ਸਾਥ ਦੇਣ ਦੀ ਅਪੀਲ ਕੀਤੀ।

    Doaba Times

    ਜਨਮ ਦਿਨ ਮੁਬਾਰਕ

    ਜਲੰਧਰ

    ਸੈਂਟਰ ਪੱਧਰੀ ਖੇਡਾਂ ਸ਼ਾਨੋਂ ਸ਼ੌਕਤ ਨਾਲ ਸੰਪਨ, ਲਗਾਤਾਰ ਪੰਜਵੀਂ ਵਾਰ ਓਵਰ ਆਲ ਟਰਾਫ਼ੀ ਰਾਮ ਨਗਰ ਨੇ ਜਿੱਤੀ

    ਖੇਡਾਂ ਵਿਦਿਆਰਥੀਆਂ ਵਿੱਚ ਚੰਗੇ ਗੁਣ ਭਰਦੀਆਂ ਹਨ…. ਤਰਸੇਮ ਲਾਲ

    ਜਲੰਧਰ (ਗੁਰਪ੍ਰੀਤ ਬੱਲ) ਜ਼ਿਲ੍ਹਾ ਜਲੰਧਰ ਦੇ ਬਲਾਕ ਵੈਸਟ-2 ਦੇ ਅਧੀਨ ਪੈਂਦੇ ਸੈਂਟਰ ਮੁਹੱਲਾ ਕਰਾਰ ਖਾਂ ਦੀਆਂ ਸੈਂਟਰ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਮ ਨਗਰ ਵਿਖੇ ਕਰਵਾਈਆਂ ਗਈਆਂ।

        ਖੇਡਾਂ ਦਾ ਉਦਘਾਟਨ ਸੈਂਟਰ ਹੈੱਡ ਟੀਚਰ ਮੈਡਮ ਮਨਜੀਤ ਕੌਰ ਨੇ ਰਿਬਨ ਕੱਟ ਕੇ ਕੀਤਾ। ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਦੇ ਉੱਘੇ ਸਟੇਟ ਪੱਧਰੀ ਕੋਚ ਅਤੇ ਹੈੱਡ ਟੀਚਰ ਤਰਸੇਮ ਲਾਲ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਮੁਹੱਲਾ ਕਰਾਰ ਖਾਂ ,ਰਾਮ ਨਗਰ , ਗਾਂਧੀ ਕੈਂਪ ਕੁੜੀਆਂ,ਗਾਂਧੀ ਕੈਂਪ ਮੁੰਡੇ,ਬਸਤੀ ਗੁਜ਼ਾਂ ਕੁੜੀਆ,ਬਸਤੀ ਗੁਜ਼ਾ ਮੁੰਡੇ,ਰੋਜ਼ਾ ਸਹਿਫਲ ਰਹਿਮਾਨ ਨੇ ਭਾਗ ਲਿਆ। ਕਬੱਡੀ ਮੁੰਡੇ ਪਹਿਲਾ ਸਥਾਨ ਰਾਮ ਨਗਰ,ਦੂਜਾ ਸਥਾਨ ਗਾਂਧੀ ਕੈਂਪ ਮੁੰਡੇ,ਖੋ ਖੋ ਪਹਿਲਾ ਸਥਾਨ ਰਾਮ ਨਗਰ ,ਦੂਜਾ ਸਥਾਨ ਗਾਂਧੀ ਕੈਂਪ ਮੁੰਡੇ, ਕਬੱਡੀ ਕੁੜੀਆ ਪਹਿਲਾ ਸਥਾਨ ਰਾਮ ਨਗਰ,ਦੂਜਾ ਸਥਾਨ ਗਾਂਧੀ ਕੈਂਪ ਕੁੜੀਆਂ,ਫੁੱਟਬਾਲ ਮੁੰਡੇ /ਕੁੜੀਆਂ ਪਹਿਲਾ ਸਥਾਨ ਰਾਮ ਨਗਰ,ਮਿੰਨੀ ਹੈਂਡ ਬਾਲ ਮੁੰਡੇ/ਕੁੜੀਆਂ ਪਹਿਲਾ ਸਥਾਨ ਰਾਮ ਨਗਰ,ਰੱਸਾ -ਕੱਸੀ ਪਹਿਲਾ ਸਥਾਨ ਗਾਂਧੀ ਕੈਂਪ ਮੁੰਡੇ,ਦੂਜਾ ਸਥਾਨ ਮੁਹੱਲਾ ਕਰਾਰ ਖਾਂ,ਹਾਕੀ ਪਹਿਲਾ ਸਥਾਨ ਗਾਂਧੀ ਕੈਂਪ ਕੁੜੀਆਂ,
    ਬੈਡਮਿੰਟਨ ਪਹਿਲਾ ਸਥਾਨ ਰਾਮ ਨਗਰ,ਦੂਜਾ ਸਥਾਨ ਗਾਂਧੀ ਕੈਂਪ ਕੁੜੀਆਂ,
    ਲੰਬੀ ਛਾਲ, 100ਮੀਟਰ,200 ਮੀਟਰ,400 ਮੀਟਰ,600 ਮੀਟਰ, ਗੋਲਾ ਸੁੱਟਣ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਬੱਚਿਆਂ ਨੇ ਜਿੱਤਾਂ ਪ੍ਰਾਪਤ ਕੀਤੀਆਂ। ਉਨ੍ਹਾਂ ਅੱਗੇ ਆਖਿਆ ਕਿ ਖੇਡਾਂ ਵਿਦਿਆਰਥੀਆਂ ਦੇ ਵਿੱਚ ਚੰਗੇ ਗੁਣ ਭਰਦੀਆਂ ਹਨ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਇਤਾ ਕਰਦੀਆਂ ਹਨ।ਇਨ੍ਹਾਂ ਖੇਡਾਂ ਆਲ ਓਵਰ ਟਰਾਫੀ ਸਰਕਾਰੀ ਪ੍ਰਾਇਮਰੀ ਸਕੂਲ ਰਾਮ ਨਗਰ ਨੇ ਲਗਾਤਾਰ ਪੰਜਵੀਂ ਵਾਰੀ ਜਿੱਤੀ।

       ਇਸ ਮੌਕੇ ਤੇ ਮੈਡਮ ਮਨਜੀਤ ਕੌਰ,ਤਰਸੇਮ ਲਾਲ,ਸੁਨੀਤਾ ਦੇਵੀ,ਅਸ਼ੋਕ ਕੁਮਾਰ, ਨਮਰਤਾ ਅਰੋੜਾ, ਗੁਰਵਿੰਦਰ ਕੌਰ, ਦਵਿੰਦਰ ਕੌਰ,ਦੀਪਕ ਸੂਰੀ,ਅਨੀਤਾ ਅਰੋੜਾ,ਹਰਸ਼ ਕੁਮਾਰੀ ਅਰੋੜਾ,ਸ਼ਮਾ ਰਾਣੀ,ਮੀਨੂ ਮਹਿਤਾ,ਗਗਨ ਗੁਪਤਾ, ਮੁਨੀਸ਼ ਕੁਮਾਰ,ਕਮਲਪ੍ਰੀਤ ਕੌਰ, ਸਨੇਹ ਲਤਾ, ਵਿਸ਼ਵਜੋਤੀ,ਸੁਰਿੰਦਰ ਕੁਮਾਰੀ,ਰੀਨਾ ਰਾਣੀ, ਊਸ਼ਾ ਰਾਣੀ,ਵਿਜੈ ਕੁਮਾਰ,ਵਿਮੀ ਵਰਮਾ,ਨਵਨੀਤ ਕੌਰ,ਰਜਨੀ,ਮਮਤਾ ਦੇਵੀ ਅਤੇ ਹੋਰ ਅਧਿਆਪਕ ਹਾਜ਼ਰ ਸਨ।

    Doaba Times

    ਗੁਰਦੁਆਰਾ ਬਾਬਾ ਭਾਗੋ ਜੀ ਵਿਖੇ ਸਲਾਨਾ ਜੋੜ ਮੇਲਾ ਸ਼ਰਧਾ ਸਹਿਤ ਮਨਾਇਆ ਗਿਆ

    ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ, ਰਵਿੰਦਰ ਗਰੇਵਾਲ, ਹਸਨ ਮਾਣਕ, ਇਲਾਪ ਸਿਕੰਦਰ, ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਆਦਿ ਵੱਲੋਂ ਧਾਰਮਿਕ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ

    ਜਲੰਧਰ (ਗੁਰਪ੍ਰੀਤ ਸਿੰਘ ਬੱਲ )ਜਲੰਧਰ ਦੇ ਪਿੰਡ ਬੱਲਾ ਚ’ ਸਥਿਤ ਗੁਰਦੁਆਰਾ ਬਾਬਾ ਭਾਗੋ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ । ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਤੇ ਅਰਦਾਸ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਜੱਥਾ ਭਾਈ ਅਮਰਜੀਤ ਸਿੰਘ ਪਟਿਆਲਾ ਵਾਲਿਆਂ ਨੇ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆਂ ਵੱਲੋਂ ਸ਼ਾਬਦ ਕੀਰਤਨ ਤੇ ਸਿੰਘਾ ਸ਼ਹੀਦਾਂ ਦੀਆਂ ਵੀਰਰਸੀ ਵਾਰਾਂ ਗਾ ਕੇ ਗੁਰੂ ਇਤਿਹਾਸ ਨਾਲ ਜੋੜਿਆ। ਬਾਅਦ ਦੁਪਹਿਰ ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ, ਗਾਇਕਾ ਗੁਰਲੇਜ ਅਖਤਰ, ਗਾਇਕ ਈਲਾਪ ਸਿਕੰਦਰ ਅਤੇ ਗਾਇਕ ਰਵਿੰਦਰ ਗਰੇਵਾਲ ਵੱਲੋਂ ਧਾਰਮਿਕ ਗੀਤਾ ਤੇ ਸ਼ਬਦਾਂ ਨਾਲ ਆਪਣੀ ਹਾਜ਼ਰੀ ਲਗਵਾਈ।

                ਇਸ ਮੌਕੇ ਸਿਆਸੀ ਆਗੂਆਂ ਤੇ ਉੱਚ ਅਧਿਕਾਰੀਆਂ ਵੱਲੋਂ ਏਆਈਜੀ ਨਿਰਮਲਜੀਤ ਸਿੰਘ ਸਹੋਤਾ ਵਿਜੀਲੈਂਸ, ਐਸਪੀ ਡੀ ਮੁਖਤਾਰ ਰਾਏ,ਪਵਨ ਕੁਮਾਰ ਟੀਨੂੰ ਮੁੱਖ ਬੁੱਲਰਾ ਪੰਜਾਬ ਆਪ ਪਾਰਟੀ, ਕੇ ਡੀ ਭੰਡਾਰੀ ਸੇਵਾ ਮੁਕਤ ਸੀਪੀਐੱਸ ਪੰਜਾਬ, ਭਾਜਪਾ ਆਗੂ ਸੁਸ਼ੀਲ ਰਿੰਕੂ ਸਾਬਕਾ ਐਮ ਪੀ, ਅਕਾਲੀ ਆਗੂ ਮਹਿੰਦਰ ਸਿੰਘ ਕੇਪੀ, ਰਾਜਿੰਦਰ ਬੇਰੀ ਸਾਬਕਾ ਐਮ ਐਲ ਏ,ਕਾਂਗਰਸੀ ਆਗੂ ਰਾਜਿੰਦਰ ਸਿੰਘ, ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ, ਹਰਸੁਲ਼ਿੰਦਰ ਸਿੰਘ ਕਿਸਾਨ ਆਗੂ ,ਮੁਕੇਸ਼ ਚੰਦਰ ਕਿਸਾਨ ਆਗੂ, ਰਾਜਪਾਲ ਸਿੰਘ ਚਕਰਾਲਾ ਆਦਿ ਨੂੰ ਸਾਂਝੇ ਤੌਰ ਤੇ ਰਣਵੀਰ ਸਿੰਘ ਬੱਲ,ਸਰਪੰਚ ਪ੍ਰਦੀਪ ਸਿੰਘ ਦੀਪਾ ਬੱਲਾਂ,ਪ੍ਰਧਾਨ ਜਗਜੀਤ ਸਿੰਘ ਟਰਸਟੀ, ਮੱਖਣ ਸਿੰਘ ਯੂਕੇ, ਬੁੱਕਨ ਸਿੰਘ ਯੂਕੇ, ਅਮਰੀਕ ਸਿੰਘ ਯੂਕੇ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਲੈਹੰਬਰ ਸਿੰਘ, ਚਰਨਾ ਰਾਮ ਕਾਲਾ ਬਾਹੀਆਂ, ਰਾਜੇਸ਼ ਕੁਮਾਰ ਸਰਮਸਤਪੁਰ, ਬਲਜੀਤ ਸਿੰਘ ਮੋਖਾ,ਸੂਬੇਦਾਰ ਰਣਜੀਤ ਸਿੰਘ,ਹੈਪੀ ਯੂਕੇ, ਹਰਪ੍ਰੀਤ ਸਿੰਘ ਯੂਕੇ, ਕਰਮ ਸਿੰਘ,ਨੰਬਰਦਾਰ ਅਮਰੀਕ ਸਿੰਘ, ਰਸ਼ਪਾਲ ਸਿੰਘ,ਅਰਜਨ ਸਿੰਘ ਬਿੱਟੁ ,ਬਾਬਾ ਭੋਲਾ ਸਿੰਘ, ਬਾਬਾ ਬਲਵਿੰਦਰ ਸਿੰਘ,ਮਨੀ ਭਾਰਗਵ, ਗੁਰਮੁਖ ਸਿੰਘ ਬੱਬੂ ਬੱਲਾ, ਬਾਬਾ ਸੁਖਦੇਵ ਸੁੱਖੀ ,ਕੁਲਦੀਪ ਸਿੰਘ ਹੋਠੀ ਆਦਿ ਵੀ ਹਾਜ਼ਰ ਸਨ। ਇਸ ਮੌਕੇ ਤੇ ਸੰਗਤਾਂ ‘ਚ ਗੁਰੂ ਕੇ ਅਤੁੱਟ ਵਰਤਾਂਏ ਗਏ ।

    Doaba Times

    ਗੁਰਦੁਆਰਾ ਬਾਬਾ ਭਾਗੋ ਜੀ ਵਿਖੇ ਸਲਾਨਾ ਜੋੜ ਮੇਲਾ ਸ਼ਰਧਾ ਸਹਿਤ ਮਨਾਇਆ ਜਾਵੇਗਾ

    ਜਲੰਧਰ (ਗੁਰਪ੍ਰੀਤ ਬੱਲ) ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਪਿੰਡ ਬੱਲਾਂ ਵਿਖੇ ਸਥਿਤ ਗੁਰਦੁਆਰਾ ਬਾਬਾ ਭਾਗੋ ਜੀ ਦਾ ਸਾਲਾਨਾ ਜੋੜ ਮੇਲਾ ਗੁਰਦੁਆਰਾ ਬਾਬਾ ਭਾਗੋ ਜੀ ਟਰੱਸਟ ਅਤੇ ਸਮੂਹ ਨਗਰ ਨਿਵਾਸੀ ਅਤੇ ਇਲਾਕੇ ਦੀ ਸਾਧ ਸੰਗਤ ਵਲੋਂ 18 ਸਤੰਬਰ ਦਿਨ ਬੁੱਧਵਾਰ ਨੂੰ ਪੂਰੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾਵੇਗਾ। ਸਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਸਮਾਜ ਸੇਵੀ ਰਣਵੀਰ ਸਿੰਘ ਬੱਲ,ਪ੍ਰਧਾਨ ਜਗਜੀਤ ਸਿੰਘ ਅਤੇ ਸਾਬਕਾ ਸਰਪੰਚ ਪ੍ਰਦੀਪ ਕੁਮਾਰ (ਦੀਪਾ) ਨੇ ਦੱਸਿਆ ਕਿ 16 ਸਤੰਬਰ ਦਿਨ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ । ਸ਼ਾਮ 6.30 ਵਜੇ ਭਾਈ ਜੋਗਿੰਦਰ ਸਿੰਘ ਰਿਆੜ ਲੁਧਿਆਣੇ ਵਾਲੇ ਅਤੇ 17 ਸਤੰਬਰ ਦਿਨ ਮੰਗਲਵਾਰ ਸ਼ਾਮ ਨੂੰ 6.30 ਤੋਂ 7.30 ਤੱਕ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲੇ ਸ਼ਬਦ ਕੀਰਤਨ ਰਾਹੀਂ ਹਾਜ਼ਰ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਗੁਰੂ ਜਸ ਸਰਵਣ ਕਰਵਾਉਣਗੇ। 18 ਸਤੰਬਰ ਸਲਾਨਾ ਜੋੜ ਮੇਲੇ ਵਾਲੇ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਦੌਰਾਨ ਅਰਦਾਸ ਉਪਰੰਤ ਵਿਸ਼ਾਲ ਕੀਰਤਨ ਦੀਵਾਨ ਸਜਾਏ ਜਾਣਗੇ। ਜਿਸ ਵਿਚ ਪ੍ਰਸਿੱਧ ਕੀਰਤਨੀ ਜਥਾ ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ ਸਵੇਰੇ 10.30 ਵਜੇ 11.30 ਵਜੇ ਤੱਕ ਅਤੇ ਪ੍ਰਸਿੱਧ ਢਾਡੀ ਜਥਾ ਗਿਆਨੀ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆਂ ਦੇ ਢਾਡੀ ਜਥੇ ਵੱਲੋਂ ਸ਼ਬਦ ਕੀਰਤਨ ਤੇ ਸਿੰਘਾ ਸ਼ਹੀਦਾਂ ਦੀਆਂ ਵਾਰਾਂ ਰਾਹੀਂ ਹਾਜ਼ਰ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਉਣਗੇ। ਇਸ ਉਪਰੰਤ ਬਾਅਦ ਦੁਪਹਿਰ ਪ੍ਰਸਿੱਧ ਗਾਇਕ ਰਵਿੰਦਰ ਗਰੇਵਾਲ, ਹਰਭਜਨ ਮਾਨ, ਮੀਤ ਗੁਰਮੀਤ, ਗਾਇਕਾ ਗਰਲੇਜ ਅਖਤਰ ਤੇ ਕੁਲਵਿੰਦਰ ਕੈਲੀ, ਈਲਾਪ ਸਿਕੰਦਰ ਆਦਿ ਕਲਾਕਾਰ ਧਾਰਮਿਕ ਗੀਤਾਂ ਰਾਹੀਂ ਆਪਣੀ ਹਾਜ਼ਰੀ ਲਗਾਉਂਦੇ ਹੋਏ ਸੰਗਤਾਂ ਨੂੰ ਨਿਹਾਲ ਕਰਨਗੇ। ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਣਗੇ।