Doaba Times

बायो सी.एन.जी. फैक्टरी ख़िलाफ़ कंधाला गुरू निवासियों के विरोध का कैबिनेट मंत्री बलकार सिंह द्वारा हिमायत

जालंधर (गुरप्रीत सिंह बल्ल) कंधाला गुरू निवासियों द्वारा अपने गाँव में प्रस्तावित सी.एन.जी. फैक्टरी विरुद्ध किए जा रहे विरोध का पंजाब के स्थानीय निकाय मंत्री स. बलकार सिंह द्वारा हिमायत की। कैबिनेट मंत्री ने कंधाला गुरू निवासियों को आश्वासन दिया कि वह लोगों द्वारा किए जा रहे संघर्ष का समर्थन करेंगे।

इस दौरान कंधाला गुरू और नजदीक के गाँवों के लोगों के साथ बातचीत दौरान मंत्री ने फैक्ट्री के कारण स्वास्थ्य एंव वातावरण संबंधी जोखिम को ध्यान से सुना
गाँव वासियों ने मंत्री को बताया कि बायो सी.एन.जी. फैक्टरी उनके खेतों की मिट्टी, पानी और हवा की गुणवत्ता के लिए बहुत बड़ा ख़तरा है। उन्होंने फैक्ट्री के संचालन को रोकने के लिए तुरंत कार्यवाही करने की अपील की। शिकायतें सुनने के बाद कैबिनेट मंत्री ने ज़ोर देते हुए कहा कि लोकतंत्र में जनता की आवाज़ सबसे बडी होती है। उन्होंने गाँव वासियों को साथ देने का भरोसा दिया साथ ही कहा कि फैक्ट्री के काम को शुरू करने से रोकने के लिए ज़रुरी कदम उठाए जाएंगे

मंत्री द्वारा दिए समर्थन और आश्वासन के लिए गाँववासियों ने उनका धन्यवाद किया। मंत्री ने कंधाला गुरू के निवासियों के स्वास्थ्य और वातावरण की रक्षा के लिए अपनी वचनबद्धता दोहराते हुए कहा कि यदि लोग इसका विरोध करेंगे तो फैक्ट्री की कार्यवाही आगे नहीं बढ़ेगी।

Doaba Times

ਡੇਂਗੂ ਬੁਖਾਰ ਤੋਂ ਬਚਣ ਦੇ ਲਈ ਆਲੇ-ਦੁਆਲੇ ਰੱਖੋ ਸਫਾਈ: ਐਸਐਮਓ

ਸਿਹਤ ਵਿਭਾਗ ਨੇ ਤੇਜ ਕੀਤਾ ਡੇਂਗੂ ਤੋਂ ਬਚਾਅ ਦਾ ਅਭਿਆਨ, ਡ੍ਰਾਈ-ਡੇ ਫ੍ਰਾਈ ਡੇ ਅਭਿਆਨ ਤਹਿਤ ਵੱਖ-ਵੱਖ ਥਾਵਾਂ ‘ਤੇ ਡੇਂਗੂ ਲਾਰਵਾ ਦੀ ਭਾਲ ਲਈ ਸਰਵੇ ਕੀਤਾ ਗਿਆ ।

ਕਾਲਾ ਬੱਕਰਾ( ਗੁਰਪ੍ਰੀਤ ਬੱਲ)

   ਡੇਂਗੂ ਰੋਕਥਾਮ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਸਿਵਲ ਸਰਜਨ ਡਾ. ਜਗਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਦੀ ਅਗਵਾਈ ਵਿੱਚ ਬਲਾਕ ‘ਚ ਡ੍ਰਾਈ-ਡੇ-ਫ੍ਰਾਈ-ਡੇ ਗਤੀਵਿਧੀ ਕੀਤੀ ਗਈ। ਇਸ ਦਰਮਿਆਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਲੋਕਾਂ ਨੂੰ ਡੇਂਗੂ ਮੱਛਰਾਂ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਅਤੇ ਵੱਖ-ਵੱਖ ਥਾਵਾਂ ‘ਤੇ ਪਾਣੀ ਭਰਨ ਵਾਲੀ ਚੀਜਾਂ ਅਤੇ ਸਥਾਨਾਂ ‘ਤੇ ਡੇਂਗੂ ਲਾਰਵਾ ਦੀ ਭਾਲ ਲਈ ਸਰਵੇ ਕੀਤਾ।

ਐਸਐਮਓ ਡਾ. ਓਹਰੀ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਥਾਂ-ਥਾਂ ‘ਤੇ ਪਾਣੀ ਜਮ੍ਹਾਂ ਹੋਣ ਅਤੇ ਗਰਮੀ ਵਿੱਚ ਕਮੀ ਆਉਣ ਕਾਰਨ ਇਹ ਮੌਸਮ ਮੱਛਰਾਂ ਦੇ ਪ੍ਰਜਨਨ ਲਈ ਕਾਫ਼ੀ ਅਨੁਕੂਲ ਹੈ। ਇਸ ਲਈ ਵਿਭਾਗ ਲੋਕਾਂ ਨੂੰ ਆਲੇ ਦੁਆਲੇ ਨੂੰ ਸਾਫ਼ ਰੱਖਣ ਅਤੇ ਮੱਛਰਾਂ ਤੋਂ ਬਚਣ ਦੇ ਉਪਾਅ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਕਰਮਚਾਰੀ ਘਰ -ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡੇਂਗੂ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇਸਦੇ ਲਈ ਇੱਕ ਚੱਮਚ ਪਾਣੀ ਵੀ ਕਾਫੀ ਹੁੰਦਾ ਹੈ। ਲੋਕਾਂ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਪਾਣੀ ਉਨ੍ਹਾਂ ਦੇ ਘਰਾਂ, ਛੱਤਾਂ, ਆਲੇ ਦੁਆਲੇ, ਦਫਤਰਾਂ ਆਦਿ ਵਿੱਚ ਇੱਕ ਹਫ਼ਤੇ ਤੋਂ ਵੱਧ ਸਮੇਂ ਲਈ ਕਿਤੇ ਵੀ ਖੜ੍ਹਾ ਨਾ ਹੋਵੇ। ਮੱਛਰ ਭਜਾਉਣ ਵਾਲੇ ਸਪ੍ਰੇ ਦੀ ਵਰਤੋਂ ਕੀਤੀ ਜਾਵੇ ਅਤੇ ਘਰ ਦੇ ਅੰਦਰ ਕੌਇਲ ਆਦਿ ਜਲਾਈ।
ਬੀਈਈ ਨੀਤੀਰਾਜ ਬੀ ਸਿੰਘ ਨੇ ਦੱਸਿਆ ਕਿ ਕਿਹਾ ਕਿ ਆਉਣ ਵਾਲੇ ਦੋ ਤੋਂ ਤਿੰਨ ਮਹੀਨਿਆਂ ਲਈ ਮੱਛਰਾਂ ਦਾ ਖਤਰਾ ਜ਼ਿਆਦਾ ਹੈ। ਇਸ ਲਈ ਬੱਚਿਆਂ ਨੂੰ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ, ਤਾਂ ਜੋ ਉਨ੍ਹਾਂ ਦੇ ਹੱਥ ਅਤੇ ਪੈਰ ਪੂਰੀ ਤਰ੍ਹਾਂ ਢਕੇ ਰਹਿਣ। ਬਾਹਰ ਜਾਣ ਵੇਲੇ ਚੱਪਲਾਂ ਦੀ ਬਜਾਏ ਬੂਟ ਪਹਿਨਾਏ ਜਾਣ। ਡੇਂਗੂ ਮੱਛਰ ਸਵੇਰੇ ਅਤੇ ਸ਼ਾਮ ਨੂੰ ਕੱਟਦਾ ਹੈ। ਇਸ ਲਈ ਜੇ ਸੰਭਵ ਹੋਵੇ ਤਾਂ ਬੱਚਿਆਂ ਨੂੰ ਇਸ ਸਮੇਂ ਘਰ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ। ਬੁਖਾਰ ਹੋਣ ਦੀ ਸਥਿਤੀ ਵਿੱਚ, ਤੁਰੰਤ ਡਾਕਟਰ ਨੂੰ ਮਿਲ ਕੇ ਖੂਨ ਦੀ ਜਾਂਚ ਕਰਵਾਈ ਜਾਵੇ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਸਾਉਣ ਮਹੀੇਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਸਹਿਤ ਮਨਾਇਆ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ)

ਡੇਰਾ ਸੱਚਖੰਡ ਬੱਲਾਂ ਵਿਖੇ ਡੇੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ (ਚੈਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਸੀ) ਵਾਲਿਆ ਜੀ ਦੀ ਸ੍ਰਪਰਸਤੀ ਹੇਠ ਸਾਉਣ ਮਹੀਨੇ ਦੀ ਸੰਗਰਾਂਦ ਦਿਹਾੜੇ ਦੇ ਸੰਬੰਧ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਅੰਮ੍ਰਿਤਬਾਣੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਾਪ ਕਰਵਾਏ ਗਏ । ਇਸ ਉਪਰੰਤ ਸੰਤ ਨਿਰੰਜਨ ਦਾਸ ਜੀ ਮਹਾਰਾਜ ਵਲੋਂ ਸਾਉਣ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ ਤੇ ਗੁਰਬਾਣੀ ਦੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

                ਇਸ ਉਪਰੰਤ ਸੰਤ ਲੇਖ ਰਾਜ ਨੂਰਪੁਰ ਵਾਲਿਆਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਪ੍ਰਵਚਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਕੀਰਤਨੀ ਜਥਿਆਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਆਈਆਂ ਹੋਈਆਂ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੈਕਟਰੀ ਟਰਸਟ ਜੋਗਿੰਦਰ ਪਾਲ ਸੇਵਾਮੁਕਤ ਆਈਆਰਐਸ, ਜੁ: ਸੈਕਟਰੀ ਧਰਮਪਾਲ ਸਿਮਕ, ਸੇਵਾਦਾਰ ਨਿਰੰਜਨ ਦਾਸ ਚੀਮਾ, ਮੈਨਜਰ ਨਿਰਮਲ ਸਿੰਘ, ਸੇਵਾਦਾਰ ਮਨਦੀਪ ਦਾਸ, ਸੇਵਾਦਰ ਹਰਦੇਵ ਦਾਸ, ਸੇਵਾਦਰ ਸ਼ਾਮ ਲਾਲ, ਸਾਬਕਾ ਸਰਪੰਚ ਸੁਖਦੇਵ ਸੁਖੀ,ਏਐਸਆਈ ਰਾਮ ਪ੍ਰਕਾਸ਼, ਮਨਜੀਤ ਰਾਏ, ਸੁਖਦੇਵ ਰਾਜ, ਦਲਜੀਤ ਸਿੰਘ ਰਾਏਪੁਰ ਆਦਿ ਸਮੇਤ ਇਲਾਕੇ ਦੀਆਂ ਸਮੂਹ ਸੰਗਤਾ ਮੌਜੂਦ ਸਨ।

Doaba Times

ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਬਣੇ ਵਿਧਾਨ ਸਭਾ ਦੀ ਸਟੈਂਡਿੰਗ ਕਮੇਟੀ ਦੇ ਮੈਂਬਰ

ਜਲੰਧਰ(ਸੰਜੀਵ ਕੁਮਾਰ)
ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਪੰਜਾਬ ਵਿਧਾਨ ਦੇ 2 ਸਟੈਂਡਿੰਗ ਕਮੇਟੀਆਂ ਦੇ ਚੁਣੇ ਗਏ। ਉਨ੍ਹਾਂ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਪੰਚਾਇਤੀ ਰਾਜ ਅਤੇ ਪੰਜਾਬ ਸਮਾਜ ਭਲਾਈ ਵੈਲਫੇਅਰ ਕਮੇਟੀ (ਪੰਜਾਬ ਵਿਧਾਨ ਸਭਾ) ਚੁਣਿਆ ਹੈ। ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਮੈਂ ਧੰਨਵਾਦੀ ਹਾਂ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਜੀ ਦਾ ਜਿਹਨਾਂ ਨੇ ਮੈਨੂੰ ਪੰਜਾਬ ਪੰਚਾਇਤੀ ਰਾਜ ਅਤੇ ਪੰਜਾਬ ਸਮਾਜ ਭਲਾਈ ਵੈਲਫੇਅਰ ਕਮੇਟੀ (ਪੰਜਾਬ ਵਿਧਾਨ ਸਭਾ) ਦਾ ਮੈਂਬਰ ਨਿਯੁਕਤ ਕੀਤਾ ਹੈ, ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਮੈਂ ਕਮੇਟੀ ਸਾਹਮਣੇ ਲੋਕ ਹਿੱਤਾਂ ਦੇ ਮਾਮਲੇ ਉਠਾਵਾਂਗਾ ।

Doaba Times

ਬਿਆਸ ਪਿੰਡ ਦੀ ਖਸਤਾ ਹਾਲ ਸੜਕ ਦਾ ਰੱਖਿਆ ਗਿਆ ਨੀਹ ਪੱਥਰ

ਬਿਆਸ ਪਿੰਡ(ਹਰਪ੍ਰੀਤ ਸਿੰਘ) ਹਲਕਾ ਆਦਮਪੁਰ ਬਿਆਸ ਪਿੰਡ ਵਿਖੇ ਪਿੰਡ ਦੀ ਮੇਨ ਸੜਕ ਜੋ ਕਾਫੀ ਸਮੇ ਤੋ ਖਸਤਾਹਾਲ ਸੀ ਅਤੇ ਮੀਂਹ ਦੇ ਦਿਨਾਂ ਵਿੱਚ ਇਸ ਸੜਕ ਤੋਂ ਲੰਘਣਾ ਬਹੁਤ ਮੁਸ਼ਕਿਲ ਸੀ ਅਤੇ ਰਾਹਗੀਰ ਆਪਣੇ ਵਾਹਨਾਂ ਤੋਂ ਡਿੱਗ ਕੇ ਸੱਟਾ ਲਗਾਉਂਦੇ ਸਨ ।

   ਅੱਜ ਉਸ ਦਾ ਉਦਘਾਟਨ ਜੀਤ ਲਾਲ ਭੱਟੀ ਹਲਕਾ ਇੰਚਾਰਜ /ਡਾਇਰੈਕਟਰ ਪਨਬੱਸ ਪੰਜਾਬ ਵਲੋਂ ਕੀਤਾ ਗਿਆ ਤੇ ਕੰਮ ਸ਼ੁਰੂ ਕਰਵਾਇਆ ਗਿਆ। ਪਿੰਡ ਵਾਸੀਆਂ ਵਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਦਾ ਧੰਨਵਾਦ ਕੀਤਾ ਗਿਆ। 

   ਇਸ ਮੌਕੇ ਬਲਾਕ ਪ੍ਰਧਾਨ ਅਮਰੀਕ ਲਾਲ, ਸਾਬਕਾ ਸਰਪੰਚ ਸੰਜੀਵ ਰੌਕੀ,ਬਲਾਕ ਪ੍ਰਧਾਨ ਪ੍ਰਦੀਪ ਸਿੰਘ,ਬਲਾਕ ਪ੍ਰਧਾਨ ਸਤਨਾਮ ਸਿੰਘ ਮਨਕੋਟੀਆ, ਦਰਸ਼ਨ ਪਾਲ, ਸੁਖਬੀਰ ਸਿੰਘ,ਵੀਰ ਸਿੰਘ,ਸੰਜੀਵ ਕੁਮਾਰ ਪਿੰਡ ਵਾਸੀ ਮੌਜੂਦ ਸਨ।

Doaba Times

ਸੀਐਚਸੀ ਕਾਲਾ ਬੱਕਰਾ ਵਿੱਚ ਵਿਸ਼ਵ ਆਬਾਦੀ ਦਿਵਸ ਮਨਾਇਆ

ਕਿਸ਼ਨਗੜ (ਗੁਰਪ੍ਰੀਤ ਬੱਲ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸੀਐਚਸੀ ਕਾਲਾ ਬੱਕਰਾ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਸਿਵਲ ਸਰਜਨ ਡਾ. ਜਗਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਿਚਰਡ ਓਹਰੀ ਦੀ ਅਗਵਾਈ ‘ਚ ਸਿਹਤ ਕਰਮਚਾਰੀਆਂ ਨੇ ਸੀ.ਐਚ.ਸੀ ‘ਚ ਹਾਜ਼ਰ ਲੋਕਾਂ ਨੂੰ ਪਰਿਵਾਰ ਨਿਯੋਜਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਪਰਿਵਾਰ ਨਿਯੋਜਨ ਸਬੰਧੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇਹ ਵੀ ਦੱਸਿਆ ਗਿਆ ਕਿ 23 ਜੁਲਾਈ ਨੂੰ ਸੀ.ਐਚ.ਸੀ. ਵਿੱਚ ਨਸਬੰਦੀ ਅਤੇ ਨਲਬੰਦੀ ਲਈ ਇੱਕ ਪਰਿਵਾਰ ਨਿਯੋਜਨ ਸੈਸ਼ਨ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਜੀਤ ਸਿੰਘ ਅਮਰਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
ਐਸ.ਐਮ.ਓ ਡਾ.ਓਹਰੀ ਨੇ ਕਿਹਾ ਕਿ ਵਿਸ਼ਵ ਆਬਾਦੀ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਵਧਦੀ ਆਬਾਦੀ ਸਾਡੇ ਸਮਾਜ ਦੇ ਵਿਕਾਸ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਕਰ ਰਹੀ ਹੈ ਅਤੇ ਇੱਕ ਸੀਮਤ ਪਰਿਵਾਰ ਹੋਣ ਦੇ ਕੀ ਫਾਇਦੇ ਹੋ ਸਕਦੇ ਹਨ। ਜੇ ਕਿਸੇ ਜੋੜੇ ਦੇ ਇੱਕ ਜਾਂ ਦੋ ਬੱਚੇ ਹਨ, ਤਾਂ ਉਹ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੜ੍ਹਾ ਕੇ ਪਾਲ ਸਕਦੇ ਹਨ। ਇਸ ਲਈ ਜਨਸੰਖਿਆ ਕੰਟਰੋਲ ‘ਤੇ ਸਾਰਿਆਂ ਨੂੰ ਮਿਲ ਕੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਦੇ ਕਈ ਸਾਧਨ ਉਪਲਬਧ ਹਨ। ਕਾਪਰ-ਟੀ, ਪੀਪੀਆਈਯੂਸੀਡੀ (ਡਿਲੀਵਰੀ ਦੇ ਸਮੇਂ ਕਾਪਰ-ਟੀ ਲਗਾਉਣਾ), ਅੰਤਰਾ ਇੰਜੈਕਸ਼ਨ, ਗੋਲੀਆਂ ਆਦਿ ਗਰਭ ਅਵਸਥਾ ਨੂੰ ਰੋਕਣ ਲਈ ਅਸਥਾਈ ਸਾਧਨ ਹਨ। ਜਦੋਂ ਕਿ ਨਸਬੰਦੀ ਅਤੇ ਨਲਬੰਦੀ ਵਰਗੇ ਪੱਕੇ ਸਾਧਨ ਵੀ ਅਪਣਾਏ ਜਾ ਸਕਦੇ ਹਨ।

ਦੇਸ਼ ਵਿਦੇਸ਼

UAE ਮੌਸਮ: ਕੁਝ ਖੇਤਰਾਂ ਲਈ ਬਾਰਿਸ਼ ਦੀ ਚੇਤਾਵਨੀ ਜਾਰੀ- ਬੱਦਲਵਾਈ ਦੀ ਉਮੀਦ

ਦੇਸ਼ ਵਿਦੇਸ਼( ਗੁਰਪ੍ਰੀਤ ਬੱਲ)

ਪਿਛਲੇ ਕੁਝ ਦਿਨਾਂ ਵਿੱਚ ਪਾਰਾ ਰੀਡਿੰਗ ਦੇ ਮੁਕਾਬਲੇ ਤਾਪਮਾਨ ਘੱਟ ਰਹਿਣ ਦੀ ਉਮੀਦ ਹੈ – ਅਬੂ ਧਾਬੀ ਵਿੱਚ 46ºC ਅਤੇ ਦੁਬਈ ਵਿੱਚ 44ºC ਦੇ ਉੱਚੇ ਪੱਧਰ ‘ਤੇ ਪਹੁੰਚਣ ਦੀ ਸੰਭਾਵਨਾ ਹੈ।

ਅਬੂ ਧਾਬੀ ਦੇ ਕੁਝ ਖੇਤਰਾਂ ਵਿੱਚ ਇੱਕ ਪੀਲੇ ਮੌਸਮ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਵਸਨੀਕਾਂ ਨੂੰ ਬਾਹਰ ਜਾਣ ਵੇਲੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਸੀ।  ਮੌਸਮ ਵਿਗਿਆਨ ਦੇ ਰਾਸ਼ਟਰੀ ਕੇਂਦਰ (ਐਨਸੀਐਮ) ਨੇ ਕਿਹਾ ਕਿ ਕੁਝ ਪੂਰਬੀ ਅਤੇ ਦੱਖਣੀ ਖੇਤਰਾਂ ਵਿੱਚ ਮੀਂਹ ਪੈ ਸਕਦਾ ਹੈ ਅਤੇ ਹਵਾਵਾਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਪਹੁੰਚ ਸਕਦੀਆਂ ਹਨ।

NCM ਸਲਾਹ ਦੇ ਅਧਾਰ ‘ਤੇ, ਅੱਜ ਸ਼ਾਮ 7 ਵਜੇ ਤੱਕ ਪੀਲੀ ਚੇਤਾਵਨੀ ਲਾਗੂ ਰਹੇਗੀ।  ਇੱਥੇ ਇੱਕ ਨਕਸ਼ਾ ਹੈ ਜੋ ਪ੍ਰਭਾਵਿਤ ਖੇਤਰਾਂ ਨੂੰ ਦਰਸਾਉਂਦਾ ਹੈ:

Next

Doaba Times

ਗਗਨਦੀਪ ਅਰੋੜਾ “ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ” ਦੇ ਲੁਧਿਆਣਾ ਯੂਨਿਟ ਦੇ ਪ੍ਰਧਾਨ ਚੁਣੇ ਗਏ

ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਲੈਕੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਕੀਤਾ ਵਿਚਾਰ ਵਟਾਂਦਰਾ
ਲੁਧਿਆਣਾ (ਗੁਰਪ੍ਰੀਤ ਬੱਲ) ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਅਹਿਮ ਮੀਟਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੁਖਦੇਵ ਭਵਨ ਵਿਖੇ ਯੂਨੀਅਨ ਦੇ ਪੰਜਾਬ ਪ੍ਰਧਾਨ ਬਲਬੀਰ ਜੰਡੂ, ਇੰਡੀਅਨ ਜਰਨਲਿਸਟ ਯੂਨੀਅਨ ਦੇ ਸਕੱਤਰ ਜਨਰਲ ਅਤੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਕੌਮੀ ਸਕਤੱਰ ਬਲਵਿੰਦਰ ਜੰਮੂ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਪੱਤਰਕਾਰਾਂ ਨੇ ਸਰਕਾਰ ਵਲੋਂ ਅਧਿਕਾਰਤ ਪੱਤਰਕਾਰਾਂ ਨੂੰ ਦਿੱਤੀ ਜਾਣ ਵਾਲੀ ਰੇਲ ਸਫ਼ਰ ਦੀ ਸਹੂਲਤ ਨੂੰ ਮੁੜ ਚਾਲੂ ਕਰਵਾਉਣ ਲਈ ਇੱਕ ਵਫਦ ਜਲਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਦਿੱਤਾ ਜਾਵੇ। ਇਸ ਤੋਂ ਪੱਤਰਕਾਰਾਂ ਨੇ ਇੱਕ ਇੱਕ ਤੋਂ ਬਾਅਦ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆ ਜਿਵੇਂ ਯੈੱਲੋ ਕਾਰਡ, ਟੋਲ ਟੈਕਸ ਤੇ ਸਰਬੱਤ ਬੀਮਾ ਯੋਜਨਾ ਬਾਰੇ ਵਿਚਾਰਾਂ ਕੀਤੀਆਂ ਗਈਆਂ ਅਤੇ ਇਹਨਾਂ ਸਮੱਸਿਆਵਾਂ ਨੂੰ ਲੈਕੇ ਜਲਦ ਹੀ ਪੰਜਾਬ ਸਰਕਾਰ ਨੂੰ ਵਫਦ ਮਿਲ ਕੇ ਮੰਗ ਪੱਤਰ ਦੇਵੇਗਾ।
ਮੀਟਿੰਗ ਦੌਰਾਨ ਪੰਜਾਬ ਜਰਨਲਿਸਟ ਯੂਨੀਅਨ ਨੇ ਲੁਧਿਆਣਾ ਇਕਾਈ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸਰਵਸੰਮਤੀ ਨਾਲ ਗਗਨਦੀਪ ਅਰੋੜਾ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਚੇਅਰਮੈਨ ਰਾਜੀਵ ਸ਼ਰਮਾ, ਸਰਪਰਸਤ ਗੁਰਿੰਦਰ ਸਿੰਘ, ਸੀਨੀਅਰ ਉਪ ਪ੍ਰਧਾਨ ਵਰਿੰਦਰ ਰਾਣਾ, ਨਖਿਲ ਭਾਰਦਵਾਜ ਤੇ ਹਿਮਾਂਸ਼ੂ ਮਹਾਜਨ, ਉਪ ਪ੍ਰਧਾਨ ਰਾਜ ਗਹਿਲੋਤ, ਜਰਨਲ ਸਕੱਤਰ ਸਤਵਿੰਦਰ ਸ਼ਰਮਾ, ਕੈਸ਼ੀਅਰ ਵਿਕਾਸ ਮਲਹੋਤਰਾ, ਸਕੱਤਰ ਗੌਰਵ ਮਹਿੰਦਰੂ, ਸਨਮਜੀਤ ਭੱਲਾ ਤੇ ਅਮਿਤ ਕੁਮਾਰ ਨੂੰ ਬਣਾਇਆ ਗਿਆ।

Adv.

Doaba Times

ਪੰਜਾਬੀ ਲੋਕ ਗਾਇਕ ਦਲਵੀਰ ਸ਼ੋਂਕੀ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ

ਜਲੰਧਰ (ਗੁਰਪ੍ਰੀਤ ਬੱਲ) ਕਰਤਾਰਪੁਰ-ਕਿਸ਼ਨਗੜ੍ਹ ਜੀ.ਟੀ ਰੋਡ ਤੇ ਸਥਿਤ ਪਿੰਡ ਨੌਗੱਜਾ ਦੇ ਨਜ਼ਦੀਕ ਕਾਰ ਹਾਦਸਾਗ੍ਰਸਤ ਹੋਣ ਕਾਰਨ ਪੰਜਾਬੀ ਲੋਕ ਗਾਇਕ ਦਲਵੀਰ ਸ਼ੋਂਕੀ ਦੀ ਮੌਤ ਹੋ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਹਲਕਾ ਬੇਗੋਵਾਲ ਦੇ ਪਿੰਡ ਅਕਬਰਪੁਰ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਦਲਬੀਰ ਸ਼ੌਂਕੀ ਨੇ ਉਹਨਾਂ ਦੇ ਨਾਲ ਸ਼ਿਰਕਤ ਕੀਤੀ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੜਕਸਾਰ ਜਦੋਂ ਉਹ ਆਪਣੀ ਕਾਰ ਵਿਚ ਸਵਾਰ ਹੋ ਕੇ ਆਪਣੇ ਪਿੰਡ ਨੌਗੱਜਾ ਕਲੋਨੀ ਵਿਖੇ ਆ ਰਿਹਾ ਸੀ ਤਾਂ ਰਸਤੇ ਵਿਚ ਉਸ ਦੀ ਕਾਰ ਬੇਕਾਬੂ ਹੋ ਕੇ ਇਕ ਦਰਖਤ ਨਾਲ ਟਕਰਾ ਗਈ। ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਜਿਸ ਦੌਰਾਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦਲਬੀਰ ਸ਼ੌਂਕੀ ਪੁੱਤਰ ਜੋਗਿੰਦਰ ਪਾਲ ਪਿੰਡ ਨੌਗੱਜਾ ਕਲੋਨੀ ਦਾ ਰਹਿਣ ਵਾਲਾ ਸੀ।

          ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਮੁਲਾਜ਼ਮਾਂ ਵੱਲੋਂ ਲਾਸ਼ ਨੂੰ ਕਬਜ਼ੇ ਚ ਲੈਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਧਾਰਾ 194  ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਜਲੰਧਰ ਦੇ ਸਿਵਿਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਪੋਸਟਮਾਰਟਮ ਤੋਂ ਬਾਅਦ ਪੰਜਾਬੀ ਲੋਕ ਗਾਇਕ ਦਲਵੀਰ ਸ਼ੌਂਕੀ ਦਾ ਰੀਤੀ ਰਸਮਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਪੰਜਾਬੀ ਲੋਕ ਗਾਇਕ ਦਲਬੀਰ ਸ਼ੌਂਕੀ ਦੀ ਸੜਕ ਹਾਦਸੇ ‘ਚ ਹੋਈ ਅਚਾਨਕ ਮੌਤ ਕਾਰਨ ਘਰ ਪਰਿਵਾਰ ਵਿੱਚ ਮਾਤਮ ਛਾ ਗਿਆ ਅਤੇ ਇਲਾਕੇ ‘ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਤੇ ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ, ਪ੍ਰਸਿੱਧ ਐਂਕਰ ਬਲਦੇਵ ਰਾਹੀ, ਮਨੋਹਰ ਸਿੰਘ ਧਾਰੀਵਾਲ , ਭੁਪਿੰਦਰ ਸਿੰਘ ਮੰਨਣ ਤੋਂ ਇਲਾਵਾ, ਸਾਰੇ ਪੱਤਰਕਾਰ ਭਾਈਚਾਰਾ ਅਤੇ ਬੀਰ ਚੰਦ ਸੁਰੀਲਾ ਆਦਿ ਵਲੋ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ।

Doaba Times

डेरा सचखंड बल्ला में सीएम पंजाब परिवार सहित हुए नतमस्तक

किशनगढ़(गुरप्रीत बल्ल)पंजाब के मुख्यमंत्री भगवंत सिंह मान, जालंधर प्रवास के बाद पहली बार अपनी पत्नी सहित अपने परिवार के साथ डेरा सचखंड बल्लां में पहुंचे। इस दौरान करतारपुर हलके के कैबिनेट मंत्री बलकार सिंह और “आप” के जिला अध्यक्ष स्टीवन क्लेर भी उनके साथ थे। इसके बाद सबसे पहले भगवंत मान ने अपने परिवार सहित 108 ब्रह्मलीन संत सरवन दास जी की प्रतिमा के समक्ष माथा टेका। इस दौरान उन्हें डेरा सचखंड बल्ला के मौजूदा गद्दीनशीन संत निरंजन दास महाराज से आशीर्वाद मिला। इसके बाद संत निरंजन दास की ओर से मुख्यमंत्री भगवंत मान, उनकी पत्नी डाॅ. गुरप्रीत कौर और उनकी बेटी नियामत कौर को आशीर्वाद देकर और सिरोपाओ भेंट कर सम्मानित किया गया। इस बीच, डेरा प्रबंधन ने कहा कि मुख्यमंत्री भगवंत मान अपने परिवार के साथ डेरा सचखंड बल्लां में माथा टेकने और संत निरंजन दास महाराज जी से आशीर्वाद लेने आए थे। इस दौरान बीर चंद सुरीला, सुरेश कलेर, इंदर रायपुर, बलदेव नूरपुर, हरि मित्तल ने पंजाब के मुख्यमंत्री श्री भगवंत सिंह मान को सतगुरु रविदास महाराज जी की तस्वीर भेंट कर सम्मानित भी किया। इस अवसर पर कैबिनेट मंत्री बलकार सिंह, जिला अध्यक्ष स्टीवन क्लेर, सेवादार हरदेव दास, मनदीप दास, बाबा सुखदेव सुखी बल्ला, धर्मपाल सिमक, रूबी हीर, बीर चंद सुरीला, ब्लॉक अध्यक्ष सुरेश क्लेर, ब्लॉक अध्यक्ष अमरीक लाल, जसविंदर बल पूर्व ब्लॉक समिति सदस्य, बलदेव नूरपुर, इंदर रायपुर और हरि मित्तल आदि भी उपस्थित थे।