Doaba Times

ਸਿਹਤ ਵਿਭਾਗ ਨੇ ਮਨਾਇਆ ‘ਕੌਮਾਂਤਰੀ ਯੋਗਾ ਦਿਵਸ’

* ਅਜੋਕੇ ਸਮੇਂ ‘ਚ ਯੋਗ ਨੂੰ ਅਪਣਾਉਣ ਦੀ ਹੋਰ ਵਧੇਰੇ ਲੋੜ- ਡਾ ਓਹਰੀ

ਕਾਲਾ ਬੱਕਰਾ (ਗੁਰਪ੍ਰੀਤ ਬੱਲ) ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਿਵਲ ਸਰਜਨ ਜਲੰਧਰ ਡਾ. ਜਗਦੀਪ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਦੀ ਯੋਗ ਅਗਵਾਈ ਹੇਠ ਸੀ.ਐਚ. ਸੀ. ਕਾਲਾ ਬੱਕਰਾ ਅਤੇ ਅਧੀਨ ਸਿਹਤ ਸੰਸਥਾਵਾਂ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।


ਡਾ.ਓਹਰੀ ਨੇ ਕਿਹਾ ਕਿ ਅੱਜਕਲ੍ਹ ਦੀ ਭਜ ਦੌੜ ਵਾਲੀ ਜ਼ਿੰਦਗੀ ਕਾਰਨ ਸਿਹਤ ਦੇ ਖੇਤਰ ਵਿਚ ਕਈ ਨਵੀਆਂ ਚੁਣੌਤੀਆਂ ਸਾਡੇ ਸਾਹਮਣੇ ਹਨ। ਗੈਰ ਸੰਚਾਰੀ ਰੋਗ ਜਿਵੇਂ ਹਾਈ ਬਲਡ ਪ੍ਰਰੈਸ਼ਰ, ਸ਼ੂਗਰ, ਦਿਲ ਦਾ ਦੌਰਾ, ਲਕਵਾ, ਕੈਂਸਰ, ਦਮਾ, ਸਾਹ ਦੀਆਂ ਬਿਮਾਰੀਆਂ, ਪੇਟ ਦੀਆਂ ਬਿਮਾਰੀਆਂ ਤੇ ਮਾਨਸਿਕ ਰੋਗਾਂ ਨਾਲ ਵੱਡੀ ਗਿਣਤੀ ਵਿਚ ਲੋਕ ਪ੍ਰਭਾਵਿਤ ਹੋ ਰਹੇ ਹਨ। ਡਾ ਸੁਮਿਤ ਕਪਾਹੀ ਤੇ ਡਾ ਰੰਜਨਾ(ਏ ਐਮ ਓ)ਨੇ ਕਿਹਾ ਕਿ ਆਧੁਨਿਕ ਸਮਾਜ ਵਿਚ ਸਰੀਰਿਕ ਘੱਟ ਤੇ ਦਿਮਾਗੀ ਗਤੀਵਿਧੀਆਂ ਵਧ ਗਈਆਂ ਹਨ, ਜੋ ਕਿ ਤਣਾਅ ਦਾ ਇਕ ਵੱਡਾ ਕਾਰਨ ਹਨ। ਇਸ ਤੋਂ ਮੁਕਤੀ ਲਈ ਸਭ ਤੋਂ ਵੱਧ ਜ਼ਰੂਰੀ ਹੈ, ਸਰੀਰਿਕ ਗਤੀਵਿਧੀਆਂ ਵਿੱਚ ਵਾਧਾ ਕਰਨਾ। ਇਨ੍ਹਾਂ ‘ਚ ਯੋਗਾ ਕਰਨਾ ਸਭ ਤੋਂ ਵੱਧ ਲਾਹੇਵੰਦ ਹੈ।
ਨੀਤੀ ਰਾਜ ਬੀ ਸਿੰਘ ਬਲਾਕ ਐਜੂਕੇਟਰ ਕਮ ਨੋਡਲ ਅਫਸਰ ਆਈ ਈ ਸੀ ਨੇ ਦੱਸਿਆ ਕਿ ਯੋਗ ਕਸਰਤ ਕਰਨ ਦਾ ਪ੍ਰਾਚੀਨ ਅਤੇ ਲੋਕਪ੍ਰਿਅ ਤਰੀਕਾ ਹੈ ਜੋ ਕਿ ਆਸਨਾਂ, ਸਾਹ ਲੈਣ ਦੀ ਪ੍ਰਕਿਰਿਆ ਅਤੇ ਆਤਮਿਕ ਧਿਆਨ ਲਾਉਣ ਵਰਗੀਆਂ ਪ੍ਰਕਿਰਿਆਵਾਂ ਉਪਰ ਆਧਾਰਤ ਹੈ ਜੋ ਕਿ ਸ਼ੂਗਰ, ਹਾਈ ਬੀਪੀ, ਦਿਲ ਦੇ ਰੋਗ ਆਦਿ ਬਿਮਾਰੀਆਂ ਨੂੰ ਕਾਬੂ ਵਿਚ ਰੱਖਣ ਲਈ ਸਹਾਈ ਹੁੰਦਾ ਹੈ। ਇਹ ਨਿਰਾਸ਼ਾ, ਥਕਾਵਟ, ਮਾਨਸਿਕ ਪਰੇਸ਼ਾਨੀ ਅਤੇ ਤਣਾਅ ਵਰਗੀਆਂ ਹਾਲਤਾਂ ਵਿੱਚ ਵੀ ਸਹਾਈ ਹੁੰਦਾ ਹੈ।ਇਸ ਸਮੇਂ ਸੀ ਐਚ ਸੀ ਦੇ ਮੁਲਾਜ਼ਮਾਂ ਨੂੰ ਯੋਗ ਆਸਨ ਕਰਵਾਏ ਗਏ।

Doaba Times

ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਸਲਾਨਾ ਜੋੜ ਮੇਲਾ ਸ਼ਰਧਾ ਸਹਿਤ ਮਨਾਇਆ ਗਿਆ

ਜਲੰਧਰ (ਗੁਰਪ੍ਰੀਤ ਬੱਲ) ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਬਾਬੇ ਜੋੜੇ ਵਾਲਿਆਂ ਜੀ ਦਾ ਸਲਾਨਾ ਜੋੜ ਮੇਲਾ   ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ (ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ) ਦੀ ਰਹਿਨੁਮਾਈ  ਹੇਠ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ।

        ਇਸ ਮੌਕੇ ਤੇ ਆਰੰਭ ਕੀਤੇ ਹੋਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਡੇਰੇ ਦੇ ਸਤਿਸੰਗ ਭਵਨ ‘ਚ ਕੀਰਤਨ ਦਰਬਾਰ ਸਜਾਏ ਗਏ। ਜਿਸ ਵਿੱਚ ਸੰਤ ਬਾਬਾ ਨਿਰਮਲ ਦਾਸ ਜੀ ਡੇਰਾ ਬਾਬੇ ਜੋੜੇ ਵਾਲੇ ਅਤੇ ਭਾਈ ਬਲਵਿੰਦਰ ਸਿੰਘ ਜੀ ਜਲੰਧਰ ਵਾਲੇ , ਸੰਤ ਬਾਬਾ ਜਗੀਰ ਸਿੰਘ ਜੀ ਸਰਬੱਤ ਦਾ ਭਲਾ ਆਸ਼ਰਮ ਮਕਸੂਦਾਂ ਵਾਲੇ ਤੇ ਕੀਰਤਨੀ ਜਥਿਆਂ ਤੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਬਾਬੇ ਜੋੜੇ ਜੀ ਦੇ ਇਤਿਹਾਸ ਸਰਵਣ ਕਰਵਾਉਂਦਿਆਂ ਹੋਇਆਂ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਜਿੱਥੇ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਵੱਲੋਂ ਬਾਬੇ ਜੌੜਿਆਂ ਦੇ ਇਤਿਹਾਸ ਤੋਂ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ ਉੱਥੇ ਹੀ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਵਲੋ ਵੀ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਗੁਰਬਾਣੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਬਣਾਉਣ ਦੀ ਪ੍ਰੇਰਨਾ ਦਿੱਤੀ।

           ਸ਼ਾਮ ਦੇ ਸਮੇਂ ਪੁਰਾਤਨ ਪੇਂਡੂ ਖੇਡ ਬਲਦਾਂ ਦੀਆਂ ਹਲਟ ਦੌੜਾਂ ਵੀ ਕਰਵਾਈਆਂ ਗਈਆਂ। ਜਿਸ ਵਿੱਚ ਪੰਜਾਬ ਭਰ ਤੋਂ ਦੂਰ ਦੁਰਾਡੇ ਤੋਂ ਕਈ ਟੀਮਾਂ ਨੇ ਹਿੱਸਾ ਲਿਆ ਅਤੇ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਅਤੇ ਪਿੰਡ ਦੇ ਮੋਹਤਬਾਰ ਪਤਵੰਤਿਆਂ ਵੱਲੋਂ ਸਾਂਝੇ ਤੌਰ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਸਿਆਸੀ ਆਗੂਆਂ ਚ ਕਰਤਾਰਪੁਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਸੇਵਾ ਮੁਕਤ ਐਸਐਸਪੀ ਰਜਿੰਦਰ ਸਿੰਘ, ਸੰਤ ਬਾਬਾ ਰਾਜ ਕੁਮਾਰ ਜੀ ਸਹਾਰਨਪੁਰ ਰੁੜਕੀ ਵਾਲੇ, ਸੰਤ ਬਾਬਾ ਬਲਵੀਰ ਦਾਸ ਜੀ ਪਿੱਪਲਾਂ ਵਾਲੇ, ਸੰਤ ਬਾਬਾ ਜਗੀਰ ਸਿੰਘ ਜੀ ਸਰਬੱਤ ਦਾ ਭਲਾ ਆਸ਼ਰਮ ਮਕਸੂਦਾਂ ਵਾਲੇ, ਸੰਤ ਮਹਿੰਦਰ ਕੁਮਾਰ, ਬਾਬਾ ਮੋਹਣ ਦਾਸ, ਬਾਬਾ ਫਤਿਹ ਦਾਸ, ਬਾਬਾ ਸੰਸਾਰ ਚੰਦ, ਸੰਤ ਸਰੂਪ ਸਿੰਘ, ਸੰਤ ਪ੍ਰੇਮ ਦਾਸ, ਸੰਤ ਮਨੋਹਰ ਲਾਲ, ਬਾਬਾ ਹਰੀ ਸਿੰਘ ਖਡੂਰ ਸਾਹਿਬ ਵਾਲੇ,ਬਾਬਾ ਸੁੰਦਰ ਸਿੰਘ, ਸੰਤ ਸਤਨਾਮ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਸੁਖਦੇਵ ਸੁਖੀ ਬੱਲਾਂ , ਬਾਬਾ ਸੰਜੀਵ ਕੁਮਾਰ, ਆਦਿ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਇਸ ਮੌਕੇ ਤੇ ਸੇਵਾਦਾਰ ਰਾਜਕੁਮਾਰ ਡੋਗਰ, ਸੇਵਾਦਾਰ ਹਰਪ੍ਰੀਤ ਸਿੰਘ, ਮਾਸਟਰ ਹੰਸਰਾਜ, ਏਐਸਆਈ ਬਲਵੰਤ ਸਿੰਘ ਬੰਗੜ , ਸਤਪਾਲ ਮਹੇ, ਮਹਿੰਦਰ ਪਾਲ ਸੰਤੋਖਪੁਰਾ, ਵਰਿੰਦਰ ਬੰਗੜ, ਸੂਬੇਦਾਰ ਰੇਸ਼ਮ ਸਿੰਘ, ਰਮੇਸ਼ ਲਾਲ ਭੱਟੀ ਸਾਬਕਾ ਬੈਂਕ ਮੈਨੇਜਰ, ਅਮਰਜੀਤ ਦੌਲਤਪੁਰ, ਹਰਬੰਸ ਸਿੰਘ ਹੋਠੀ, ਸਾਬਕਾ ਟਰੈਫਿਕ ਇੰਸਪੈਕਟਰ ਬਲਵੀਰ ਸਿੰਘ ਰੰਧਾਵਾ , ਜਸਵਿੰਦਰ ਸਿੰਘ ਖਾਲਸਾ, ਬਲਵੀਰ ਸਿੰਘ ਹੋਠੀ ਆਸਟਰੇਲੀਆ, ਲਲਿਤ ਅੰਬੇਡਕਰੀ, ਕਰਨੈਲ ਸਿੰਘ ਬਿੱਲਾ ਅਤੇ ਪਰਮਜੀਤ ਜੱਸਲ ਆਦਿ ਸਮੇਤ ਇਲਾਕੇ ਦੀਆਂ ਸਮੂਹ ਸੰਗਤਾਂ ਹਾਜ਼ਰ ਸਨ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਅਤਁਟ ਲੰਗਰ ਵਰਤਾਏ ਗਏ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਹਾੜ ਦੇ ਮਹੀੇਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਸਹਿਤ ਮਨਾਇਆ

ਜਲੰਧਰ (ਗੁਰਪ੍ਰੀਤ ਬੱਲ) ਡੇਰਾ ਸੱਚਖੰਡ ਬੱਲਾਂ ਵਿਖੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ(  ਚੈਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਸੀ ਯੂ ਪੀ) ਵਾਲਿਆ ਦੀ ਸ੍ਰਪਰਸਤੀ ਹੇਠ ਸੰਗਰਾਂਦ ਦਿਹਾੜੇ ਦੇ ਸੰਬੰਧ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ।  ਇਸ ਮੌਕੇ ਤੇ ਅੰਮ੍ਰਿਤਬਾਣੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਾਪ ਕਰਵਾਏ ਗਏ ।  ਉਪਰੰਤ ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਹਾੜ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ । ਉਪਰੰਤ ਸੰਤ ਲੇਖ ਰਾਜ ਨੂਰਪੁਰ ਵਾਲਿਆਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਪ੍ਰਵਚਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਤੇ ਕੀਰਤਨੀ ਜਥਿਆਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਆਈਆਂ ਹੋਈਆਂ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਤੇ  ਸੈਕਟਰੀ ਟਰਸਟ ਜੋਗਿੰਦਰ ਪਾਲ ਸੇਵਾਮੁਕਤ ਆਈਆਰਐਸ, ਜੁ: ਸੈਕਟਰੀ ਧਰਮਪਾਲ ਸਿਮਕ, ਸੇਵਾਦਾਰ ਨਿਰੰਜਨ ਦਾਸ ਚੀਮਾ, ਮੈਨਜਰ ਨਿਰਮਲ ਸਿੰਘ, ਸੇਵਾਦਾਰ ਮਨਦੀਪ ਦਾਸ, ਸੇਵਾਦਰ ਹਰਦੇਵ ਦਾਸ, ਸੇਵਾਦਰ ਸ਼ਾਮ ਲਾਲ, ਸਾਬਕਾ ਸਰਪੰਚ ਸੁਖਦੇਵ ਸੁਖੀ,ਏਐਸਆਈ ਰਾਮਪ੍ਰਕਾਸ਼, ਮਨਜੀਤ ਰਾਏ, ਸੁਖਦੇਵ ਰਾਜ, ਗਿ:ਇੰਦਰਜੀਤ ਵਿਰਦੀ , ਅਮਰਜੀਤ ਵਿਰਦੀ  ਸਮੇਤ ਸਮੂਹ ਸੰਗਤਾਂ ਹਾਜ਼ਰ ਸਨ।

Jalandhar

ਆਮ ਆਦਮੀ ਪਾਰਟੀ ਦੀ ਸ਼ਹਿ ਤੇ ਬਿਜਲੀ ਦਾ ਟ੍ਰਾਂਸਫਾਰਮ ਨਾ ਰੱਖਣ ਦੀ ਅ ਸਿਫਾਰਿਸ਼ਾਂ ਇਲਾਕਾ ਨਿਵਾਸੀ ਪਰੇਸ਼ਾਨ

ਜਲੰਧਰ (ਸੰਜੀਵ ਕੁਮਾਰ) ਮੁਹੱਲਾ ਸਈਪੁਰ ਕਲਾਂ ਵਿਚ ਬਿਜਲੀ ਦਾ ਟਰਾਂਸਫਾਰਮਰ ਸੜਨ ਕਾਰਨ ਮੁਹੱਲਾ ਨਿਵਾਸੀਆ ਨੂੰ ਉਸ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਦ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਆਮ ਆਦਮੀ ਪਾਰਟੀ ਦੀ ਸ਼ਹਿ ਤੇ ਟਰਾਂਸਫਾਰਮਰ ਨਾ ਹੋਣ ਦੀ ਗੱਲ ਕਹਿ ਕੇ ਪ੍ਰੇਸ਼ਾਨ ਕੀਤਾ ਜਾਂਣ ਲਗਾ .ਜਿਕਰਯੋਗ ਹੈ ਕਿ ਪਰਸੋ ਰਾਤ ਨੂੰ ਬਿਜਲੀ ਦਾ ਲੋਡ ਵੱਧ ਹੋਣ ਕਰਕੇ ਮੁਹੱਲਾ ਸਈਪੁਰ ਕਲਾਂ ਦਾ ਟਰਾਂਸਫਾਰਮਰ ਸੜ ਗਿਆ ਸੀ ਤੇ ਪੂਰੇ ਮੁਹੱਲੇ ਨੂੰ ਹਨੇਰੇ ਵਿਚ ਰਾਤ ਕੱਟਣੀ ਪਈ ਜਦ ਖਰਾਬ ਟਰਾਂਸਫਾਰਮਰ ਨੂੰ ਬਦਲਣ ਦੀ ਗੱਲ ਆਈ ਤੇ ਪਹਿਲਾ ਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਮੁਹੱਲਾ ਨਿਵਾਸੀਆਂ ਨੂੰ ਲਾਰੇ ਲਗਾ ਕੇ ਟਾਈਮ ਖਰਾਬ ਕੀਤਾ ਜਾ ਰਿਹਾ ਸੀ ਇਸ ਸੰਬੰਧੀ ਜਦ ਮੀਡਿਆ ਰਾਹੀ XEN ਅਤੇ J E ਨਾਲ ਗੱਲ ਕੀਤੀ ਗਈ ਤੇ ਊਨਾ ਨੇ ਭਰੋਸਾ ਦਿੱਤਾ ਕਿ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਨਵਾਂ ਟਰਾਂਸਫਾਰਮਰ ਅੱਜ ਹੀ ਲਗਾਇਆ ਜਾਵੇਗਾ.ਉਧਰ ਮੁਹੱਲਾ ਨਿਵਾਸੀਆਂ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਆਮ ਆਦਮੀ ਪਾਰਟੀ ਅਤੇ ਬਸਪਾ ਦੇ ਵਰਕਰਾਂ ਵਲੋਂ ਮੁਹੱਲੇ ਨੂੰ ਗਰਮੀ ਵਿਚ ਰੱਖਣ ਲਈ ਇਸ ਨਵੇਂ ਟਰਾਂਸਫਾਰਮਰ ਲਗਾਏ ਜਾਣ ਦਾ ਵਿਰੋਧ ਕੀਤਾ ਗਿਆ ਤਾਂ ਜੋ ਇਸ ਮੁਸ਼ਕਿਲ ਨੂੰ ਹੋਰ ਵੱਡੇ ਪੱਧਰ ਤੇ ਪੈਦਾ ਕਰਕੇ ਗੰਦੀ ਰਾਜਨੀਤੀ ਖੇਡੀ ਜਾ ਸਕੇ

Liqure Mafia

कस्बा अलावलपुर में शराब के ठेके पर एक्सपायर बियर बेचकर लोगों की जिंदगी से खिलवाड़


किशनगढ़( गुरप्रीत बल्ल) कस्बा अलावलपुर में शराब के ठेके पर युवक बियर की बोतले खरीदने पहुंचे तो वहां पर ठेके के करिंदों द्वारा एक तो महंगे दामों पर बियर की बोतले दी और ऊपर से उनकी एक्सपायर तारीख निकल चुकी थी और बोतलों के ऊपर जहां पर एक्सपायर तारीख होती है वहां पर करिंदो द्वारा एक्सपायरी तारीख और एमआरपी लेवल को मिटा दिया गया था। इस उपरांत युवको द्वारा इलाके के पत्रकारों को बुलाया तो हल्ला गुल्ला में ठेके के करिंदो द्वारा युवकों को और बियर की बोतल देकर जान छुड़ाई।
इस ठेके पर ना तो कोई लाइसेंस नंबर लिखा हुआ था और ना ही ठेके के मालिक का नाम लिखा था और ठेके के करिंदो द्वारा मालिक का नाम बताने से मना कर दिया गया, जिससे लगता है कि यह ठेका किसी किराने की दुकान जैसे खोला गया हो सकता है की जह ठेका बिना मंजूरी के हो जा फिर राजनीतिक संरक्षण में नशा तस्करों द्वारा खोला गया हो।
जिक्र योग है कि कस्बा किशनगढ़ और आसपास के ठेके पर पहले भी एक्सपारी बीयरे धड़ल्ले से बेचकर लोगों की जान से खिलवाड़ किया जा रहा है ।इस दौरान युवकों ने अपील की ठेके के खिलाफ सख्त कार्रवाई की जाए। जिससे कि गांव के लोगों की जिंदगी से खिलवाड़ ना हो सके।

Doaba Times

ਰਿਲਾਇੰਸ ਕੰਪਨੀ ਵੱਲੋਂ ਲਗਾਏ ਜਾ ਰਹੇ ਪ੍ਰਦੂਸ਼ਿਤ ਗੈਸ ਪਲਾਂਟ ਨੂੰ ਬੰਦ ਕਰਵਾਉਣ ਲਈ ਇਲਾਕਾ ਨਿਵਾਸੀ ਇਕ ਜੁੱਟ

ਲਾਡੋਵਾਲ, 9ਜੂਨ ( ਸੰਜੀਵ ਕੁਮਾਰ) ਅੱਜ ਇਲਾਕਾ ਨਿਵਾਸੀਆਂ ਵੱਲੋਂ ਇਕ ਬਹੁਤ ਹੀ ਅਹਿਮ ਮੀਟਿੰਗ ਮਾਨ ਢਾਬਾ ਅੱਡਾ ਚਾਹੜ ਵਿਖੇ ਕੀਤੀ ਗਈ। ਜਿਸ ਦੀ ਅਗਵਾਈ ਹਰਪਾਲ ਸਿੰਘ, ਭੁਪਿੰਦਰ ਸਿੰਘ ਕੁਤਬੇਵਾਲ,ਸਵਰਨ ਸਿੰਘ ਚਾਹੜ ਅਤੇ ਮੋਹਣ ਸਿੰਘ ਬਿਰਦੀ ਵੱਲੋਂ ਕੀਤੀ ਗਈ ਸਾਥੀਆ ਨੇ ਦੱਸਿਆ ਕਿ ਅਸੀਂ ਡਿਪਟੀ ਕਮਿਸ਼ਨਰ ਲੁਧਿਆਣਾ ਜੀ ਨੂੰ ਇਸ ਸਬੰਧੀ ਤਿੰਨ ਵਾਰ ਮੰਗ ਪੱਤਰ ਦੇ ਚੁੱਕੇ ਹਾਂ। ਪ੍ਰੰਤੂ ਬਹੁਤ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਸਾਡੇ ਮੰਗ ਪੱਤਰਾਂ ਤੇ ਅਜੇ ਤੱਕ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪਿੰਡਾਂ ਦੇ ਲੋਕਾਂ, ਕਿਸਾਨ ਜਥੇਬੰਦੀਆਂ ਨੂੰ ਨਾਲ ਲੈਕੇ ਕਿਸੇ ਵੀ ਸਮੇਂ ਇਲਾਕੇ ਵਿੱਚ ਬਣ ਰਹੇ ਇਸ ਗੈਸ ਪਲਾਂਟ ਦਾ ਮੁੱਖ ਗੇਟ ਪੱਕੇ ਤੌਰ ਤੇ ਬੰਦ ਕਰਕੇ ਧਰਨਾ ਦੇਣ ਲਈ ਮਜਬੂਰ ਹੋਵਾਂਗੇ, ਇਸ ਦੋਰਾਨ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿਮੇਵਾਰ ਸਿੱਧੇ ਤੌਰ ਤੇ ਲੁਧਿਆਣਾ ਪ੍ਰਸ਼ਾਸਨ ਅਤੇ ਗੈਸ ਪਲਾਂਟ ਦੀ ਮੈਨੇਜਮੈਂਟ ਹੋਵੇਗੀ। ਆਗੂਆਂ ਨੇ ਇਲਾਕਾ ਨਿਵਾਸੀ ਨੂੰ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਲਾਡੋਵਾਲ ਤੋਂ ਹੰਬੜਾਂ ਰੋਡ ਤੇ ਸਥਿਤ ਪਿੰਡ ਬੱਗਾ ਕਲਾਂ ਅਤੇ ਚਾਹੜ ਦੇ ਵਿਚਕਾਰ ਰਿਲਾਇੰਸ ਕੰਪਨੀ ਵੱਲੋਂ ਪ੍ਰਦੂਸ਼ਿਤ ਗੈਸ ਪਲਾਂਟ ਲਗਾਉਣ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਜਦੋਂ ਕਿ ਇਸ ਗੈਸ ਪਲਾਂਟ ਦੇ ਲੱਗਣ ਨਾਲ ਭਵਿੱਖ ਵਿੱਚ ਸਾਡੇ ਪਿੰਡਾਂ ਨੂੰ ਬਹੁਤ ਹੀ ਘਾਤਕ ਚਮੜੀ,ਦਿਲ ਅਤੇ ਸਾਹ ਦੇ ਰੋਗ ਸਮੇਂਤ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਗੈਸ ਬਣਾਉਣ ਲਈ ਵਰਤੋ ਵਿੱਚ ਲਏ ਜਾਣ ਵਾਲੇ ਗੋਹੇ ਅਤੇ ਪਰਾਲੀ ਨੂੰ ਜਮਾਂ ਕਰਕੇ ਰੱਖੇ ਜਾਣ ਦੇ ਭਵਿੱਖ ਵਿੱਚ ਵੱਡੇ ਨੁਕਸਾਨ ਹੋਣਗੇ। ਗੈਸ ਬਣਾਉਣ ਲਈ ਇਸ ਨੂੰ ਗਾਲਣ ਲਈ ਲੱਖਾਂ ਲੀਟਰ ਪਾਣੀ ਧਰਤੀ ਹੇਠੋਂ ਕੱਢਿਆ ਜਾਵੇਗਾ ਅਤੇ ਵੇਸਟ ਜ਼ਹਿਰੀਲਾ ਪਾਣੀ ਧਰਤੀ ਦੀ ਸਤ੍ਹਾ ਤੇ ਜਾਂ ਹੇਠਾ ਸੁਟਿਆ ਜਾਵੇਗਾ। ਜਿਸ ਨਾਲ ਇਲਾਕੇ ਦਾ ਹਵਾ ਅਤੇ ਪਾਣੀ ਦੂਸ਼ਿਤ ਹੋਣ ਨਾਲ ਮੱਖੀਆਂ ਮੱਛਰ ਦੀ ਭਰਮਾਰ ਪੈਂਦਾ ਹੋਣ ਦਾ ਖ਼ਤਰਾ ਹੈ। ਜਿਸ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ,ਦਿਲ ਦੇ ਰੋਗ ਅਤੇ ਚਮੜੀ ਦੇ ਭਿਆਨਕ ਰੋਗ ਪੈਦਾ ਹੋਣਗੇ। ਗੈਸ ਬਣਾਉਣ ਲਈ ਬਹੁਤ ਵੱਡੇ ਵੱਡੇ ਟੈਂਕ ਨੁਮਾ ਸਿਲੰਡਰਾਂ ਧਰਤੀ ਵਿੱਚ ਬਣਾਏ ਜਾ ਰਹੇ ਹਨ ਜ਼ੋ ਕਿ ਗੈਸ ਬੰਬ ਤੋਂ ਘੱਟ ਨਹੀਂ ਹੋਣਗੇ। ਆਗੂ ਨੇ ਦੱਸਿਆ ਕਿ ਸਾਡਾ ਇਲਾਕਾ ਜ਼ੋ ਕਿ ਗ੍ਰੀਨ ਜੋਨ ਵਿਚ ਆਉਂਦਾ ਹੈ ਇਸ ਗੈਸ ਪਲਾਂਟ ਬਣਨ ਨਾਲ ਸਾਡੀਆਂ ਜ਼ਮੀਨਾਂ ਅਤੇ ਘਰਾਂ ਦੇ ਪਲਾਟਾਂ ਦੀਆਂ ਕੀਮਤਾਂ ਵੀ ਬਹੁਤ ਜ਼ਿਆਦਾ ਘੱਟ ਜਾਣਗੀਆਂ, ਕਿਉਂਕਿ ਗੈਸ ਪਲਾਂਟ ਦੇ ਕੋਲ ਕੋਈ ਵੀ ਰਹਿਣਾ ਪਸੰਦ ਨਹੀਂ ਕਰੇਗਾ, ਇਸ ਗੈਸ ਫੈਕਟਰੀ ਦੇ ਲੱਗਣ ਨਾਲ ਹੋਣ ਵਾਲੇ ਨੁਕਸਾਨਾਂ ਕਾਰਨ ਭਵਿੱਖ ਵਿੱਚ ਸਾਨੂੰ ਆਪਣੇ ਘਰ ਛੱਡਣੇ ਪੈਣਗੇ ਜ਼ੋ ਕਿ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਕਮੇਟੀ ਵੱਲੋਂ ਕਿਹਾ ਗਿਆ ਕਿ ਅੱਜ ਤੋਂ ਅਪਣੇ ਪਿੰਡਾਂ ਵਿੱਚ ਘਰ-ਘਰ ਜਾ ਕੇ ਇਸ ਪ੍ਰਦੂਸ਼ਿਤ ਗੈਸ ਪਲਾਂਟ ਦੇ ਨੁਕਸਾਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਗੈਸ ਪਲਾਟ ਦੇ ਮੁੱਖ ਗੇਟ ਨੂੰ ਪੱਕੇ ਤੌਰ ਤੇ ਬੰਦ ਕਰਨ ਦੇ ਪ੍ਰਬੰਧ ਕੀਤੇ ਜਾਣਗੇ। ਜਿਸ ਸਬੰਧੀ ਆਗੂਆਂ ਦੀਆਂ ਪੱਕੀਆਂ ਡਿਊਟੀਆ ਲਗਾਈਆਂ ਗਈਆ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਕੀਤੀ ਗਈ ਕਿ ਇਸ ਪਲਾਂਟ ਨੂੰ ਤੁਰੰਤ ਪ੍ਰਭਾਵ ਬੰਦ ਕਰਵਾ ਕੇ ਪਿੰਡਾਂ ਤੋਂ ਦੂਰ ਕਿਸੇ ਹੋਰ ਥਾਂ ਤੇ ਸ਼ਿਫਟ ਕੀਤਾ ਜਾਵੇ। ਤਾ ਜ਼ੋ ਇਲਾਕਾ ਨਿਵਾਸੀਆਂ ਨੂੰ ਘਾਤਕ ਬਿਮਾਰੀਆਂ ਅਤੇ ਹੋਰ ਹੋਣ ਵਾਲੇ ਨੁਕਸਾਨਾਂ ਤੋਂ ਬਚਾਇਆ ਜਾ ਸਕੇ। ਅਜਿਹਾ ਨਾਂ ਹੋਣ ਦੀ ਸੂਰਤ ਵਿੱਚ ਕਿਸੇ ਵੀ ਸਮੇਂ ਇਲਾਕਾ ਨਿਵਾਸੀਆਂ ਨੂੰ ਨਾਲ ਲੈਕੇ ਗੈਸ ਪਲਾਂਟ ਦੇ ਮੇਨ ਗੇਟ ਅੱਗੇ ਪੱਕਾ ਧਰਨਾ ਦਿੱਤਾ ਜਾਵੇਗਾ।

Doaba Times

ਮਿਲੀਭੁਗਤ ਨਾਲ ਨਜਾਇਜ ਉਸਾਰੀਆ ਦਾ ਕੰਮ ਜੋਰਾ ਸ਼ੋਰਾ ਨਾਲ ਜਾਰੀ

ਨਗਰ ਨਿਗਮ ਵਲੋਂ ਨੋਟਿਸ ਭੇਜੇ ਜਾਂਣ ਦੇ ਬਾਵਜੂਦ ਬਿਨਾ ਨਕਸ਼ੇ ਅਤੇ ਬਿਨਾ ਕੋਈ ਦਸਤਾਵੇਜ ਪੇਸ਼ ਕੀਤੇ ਚੋਰੀ ਪਾਈ ਛੱਤ,ਨਗਰ ਨਿਗਮ ਦੇ ਅਧਿਕਾਰੀ ਚੋਣਾਂ ਚ ਡਿਊਟੀ ਦਾ ਬਹਾਨਾ ਬਣਾ ਕੇ ਕਰਵਾ ਰਹੇ ਨਾਜਾਇਜ ਉਸਾਰਿਆ

ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਤੋਂ ਲੈ ਕੇ ਐਮ ਟੀ ਪੀ ਦੀ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਜ਼ੀਲੈਂਸ ਡਿਪਾਰਟਮੈਂਟ ਨੂੰ ਜਾਂਚ ਸੰਬੰਧੀ ਕੀਤੀ ਜਾਵੇਗੀ ਸ਼ਿਕਾਇਤ

ਜਲੰਧਰ (ਰਣਜੀਤ ਕੁਮਾਰ)

ਜਲੰਧਰ ਦੇ ਪਠਾਨਕੋਟ ਚੋਂਕ ਜੀ ਪੀ ਟਾਵਰ ਨੇੜੇ ਬਿਨਾ ਨਕਸ਼ੇ ਤੋਂ ਕੀਤੀ ਜਾ ਰਹੀ ਨਾਜਾਇਜ ਉਸਾਰੀ ਨੂੰ ਲੈ ਕੇ ਤਿੰਨ ਮਹੀਨੇ ਪਹਿਲਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇੱਕ ਦੁਕਾਨ ਦੀ ਸ਼ਿਕਾਇਤ ਕੀਤੀ ਗਈ ਸੀ ਜਿਸ ਵਿਚ ਕੁੱਝ ਬਿਕਾਉ ਕਿਸਮ ਦੇ ਪੱਤਰਕਾਰਾਂ ਵਲੋਂ ਇਸ ਨਾਜਾਇਜ ਕੰਮ ਨੂੰ ਬੰਦ ਕਰਵਾਉਂਣ ਦੀ ਬਜਾਏ ਘਪਲੇਬਾਜ਼ ਲੋਕਾਂ ਦਾ ਸਾਥ ਦਿੱਤਾ ਜਾ ਰਿਹਾ ਸੀ ਜਦ ਬਣ ਰਹੀ ਬਿਲਡਿੰਗ ਦੀ ਨਗਰ ਨਿਗਮ ਚ ਇਸਦੀ ਸ਼ਿਕਾਇਤ ਦਿਤੀ ਗਈ ਉਸ ਸਮੇਂ ਕੁਝ ਬਿਕਾਉ ਪੱਤਰਕਾਰ ਵਲੋਂ ਐਮ ਟੀ ਪੀ ਨਾਲ ਸੈਟਿੰਗ ਕਰਕੇ ਮਾਮਲੇ ਨੂੰ ਦਬਾਉਂਣ ਦੀ ਕੋਸ਼ਿਸ਼ ਕੀਤੀ ਗਈ ਫਿਰ ਇਸ ਸੰਬੰਧੀ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਸ ਨਾਜਾਇਜ ਦੁਕਾਨ ਬਾਰੇ ਦੱਸਿਆ ਗਿਆ ਜਿਸਤੇ ਕਾਰਪੋਰੇਸ਼ਨ ਵਲੋਂ ਨੋਟਿਸ ਭੇਜ ਜਵਾਬਦੇਹੀ ਕੀਤੀ ਸੀ ਅਤੇ ਕੰਮ ਨੂੰ ਰੁੱਕਵਾਇਆ ਗਿਆ ਸੀ ਪਰ ਕਾਬਜ਼ਾਧਾਰੀ ਨੇ ਤਿੰਨ ਮਹੀਨੇ ਲਈ ਕੰਮ ਨੂੰ ਰੋਕ ਕੇ ਮਾਮਲਾ ਠੰਡੇ ਬਸਤੇ ਵਿਚ ਪਾ ਦਿੱਤਾ ਪਰ ਹੁਣ ਇੱਕ ਵਾਰ ਫਿਰ ਤੋਂ ਨਾਜਾਇਜ ਕੀਤੀ ਉਸਾਰੀ ਦੀ ਐਤਵਾਰ ਦੇ ਦਿਨ ਮੌਕਾ ਦੇਖ ਕੇ ਛੱਤ ਪਾ ਲਈ ਗਈ ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀ ਐਮ ਟੀ ਪੀ ਵਿਜੈ ਕੁਮਾਰ ਦੇ ਧਿਆਨ ਵਿਚ ਮਾਮਲਾ ਲਿਆਂਦਾ ਜਿਨਾਂ ਨੇ ਪਹਿਲਾ ਤਾ ਚੋਣਾਂ ਵਿਚ ਲਗੀ ਡਿਊਟੀ ਦਾ ਕਹਿ ਦਿੱਤਾ ਫਿਰ ਐਤਵਾਰ ਦੇ ਦਿਨ ਛੁੱਟੀ ਹੋਣ ਦਾ ਬਹਾਨਾ ਬਣਾ ਦਿੱਤਾ ਅਤੇ ਇਸ ਨਾਜਾਇਜ ਉਸਾਰੀ ਤੋਂ ਅਣਜਾਣ ਬਣਦੇ ਦਿਖਾਈ ਦਿਤੇ ਜਦ ਊਨਾ ਨੂੰ ਸ਼ਿਕਾਇਤ ਦਿਖਾਈ ਤੇ ਅਜੇ ਤੱਕ ਕੋਈ ਵੀ ਕਾਰਵਾਈ ਹੁੰਦੀ ਦਿਖਾਈ ਨਹੀਂ ਦਿੱਤੀ ਇਸ ਸੰਬੰਧੀ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਤੋਂ ਲੈ ਕੇ ਐਮ ਟੀ ਪੀ ਦੀ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਿੱਤੀ ਜਾਵੇਗੀ ਅਤੇ ਇਸ ਮਾਮਲੇ ਵਿਚ ਡੂੰਗਾਈ ਨਾਲ ਜਾਂਚ ਕਰਵਾਈ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਪਤਾ ਲਗੇ ਕਿ ਕਿਸ ਪ੍ਰਕਾਰ ਨਗਰ ਨਿਗਮ ਵਿਚ ਬੈਠੇ ਅਧਿਕਾਰੀਆਂ ਵਲੋਂ ਨਾਜਾਇਜ ਉਸਾਰਿਆ ਦੇ ਨਾਮ ਤੇ ਘਪਲੇ ਕਰਕੇ ਆਪਣੀਆਂ ਜੇਬਾਂ ਭਰਿਆ ਜਾ ਰਹੀਆਂ ਹਨ ਤੇ ਨਗਰ ਨਿਗਮ ਨੂੰ ਚੂੰਨਾ ਲਗਾਇਆ ਜਾ ਰਿਹਾ ਹੈ ਜਦ ਕੋਈ ਗਰੀਬ ਆਪਣੇ ਘਰ ਦਾ ਕੋਈ ਛੋਟਾ ਜਿਹਾ ਕੰਮ ਕਰਦਾ ਹੈ ਤੇ ਨਗਰ ਨਿਗਮ ਵਲੋਂ ਤੁਰੰਤ ਕਾਰਵਾਈ ਕਰਕੇ ਗਰੀਬ ਦਾ ਜੀਣਾ ਮੁਸ਼ਕਿਲ ਕਰ ਦਿੰਦੇ ਹਨ ਪਰ ਸੜਕ ਤੇ ਬਿਨਾ ਨਕਸ਼ੇ ਤੋਂ ਨਗਰ ਨਿਗਮ ਦੀ ਕਾਰਵਾਈ ਤੋਂ ਬੇਖੌਫ ਹੋ ਕੇ ਕੰਮ ਕਿਸ ਤਰਾਂ ਹੋ ਰਿਹਾ ਹੈ ਇਹ ਸਮਝ ਤੋਂ ਬਾਹਰ ਹੈ

Crime

  ਟਰ ਟਨਜ਼ਦੀਕੀ ਪਿੰਡ ਅੰਬਗੜ੍ਹ ਦੇ ਪ੍ਰਵਾਸੀ ਮਜ਼ਦੂਰ ਸਚਿੱਨ ਕੁਮਾਰ ਪਾਸਗਵਾਨ ਪੁੱਤਰ  ਟ ਰੇਸ ਪਾਸਵਾਨ ਵਾਸੀ ਪਿੰਡ ਚੰਦਵਾ ਥਾਣਾ ਹਲਕਾਹ ਜਿਲ੍ਹਾ ਕਠਿਆਲ ਸਟੇਟ ਬਿਹਾਰ ਹਾਲ ਵਾਸੀ ਪਿੰਡ ਅੰਬਗੜ੍ਹ ਜੋ ਕਿ ਭਾਰਤ ਗੈਸ ਸਲਿੰਡਰਾਂ ਦੀ ਕੰਪਨੀ ਵਿੱਚ ਬਤੌਰ ਗੈਸ ਸਲੰਡਰ ਸਪਲਾਈ ਕਰਨ ਦਾ ਕੰਮ ਕਰਦਾ ਹੈ। ਪੀੜਿਤ ਮਜ਼ਦੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਮੈਂ ਆਪਣੇ ਮੋਟਰਸਾਇਕਲ ਵਾਲੀ ਰੋਹੜੀ ਤੇ ਦੁਪਹਿਰ ਵੇਲੇ 02:10 ਵਜੇ ਦੇ ਕਰੀਬ ਦਫਤਰ ਇੰਪਰੂਵਮੈਂਟ ਟਰੱਸਟ ਦੀ ਗਲੀ ਵਿੱਚ ਗੈਸ ਸਿਲੰਡਰ ਦੇਣ ਲਈ ਆਇਆ ਤਾਂ ਸਾਹਮਣੇ ਤੋਂ ਇੱਕ ਚਿੱਟੇ ਰੰਗ ਦੀ ਸਵੀਫਟ ਕਾਰ ਜਿਸ ਦਾ ਨੰਬਰ ਪੜਿਆ ਨਹੀ ਗਿਆ ਜੋ ਉਸ ਕਾਰ ਵਿੱਚੋਂ ਇੱਕ ਨੌਜਵਾਨ ਮੋਨਾ ਉਤਰਿਆ ਜਿਸ ਦਾ ਕੱਦ ਕੀਬ 06 ਫੁੱਟ ਦਾੜੀ ਕੱਤਰਾਵੀ ਰੱਖੀ ਸੀ ਜੋ ਮੇਰੇ ਕੋਲੋ ਮੇਰਾ ID ਕਾਗਗਰਡ ਅਤੇ ਕੰਡੇ ਬਾਰੇ ਪੁੱਛਣ ਲੱਗਾ ਤੇ ਸੋਚਿਆ ਕਿ ਇਹ ਭਾਰਤ ਗੈਸ ਕੰਪਨੀ ਦਾ ਅਫਸਰ ਹੈ ਅਤੇ ਫਿਰ ਇਸ ਨੌਜਵਾਨ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਨੁਮਾ ਚੀਜ ਦਿਖਾਈ ਤੇ ਮੈਂ ਡਰ ਗਿਆ ਤੇ ਫਿਰ ਉਸ ਨੌਜਵਾਨ ਨੇ ਮੇਰੇ ਪਹਿਨੇ ਹੋਏ ਪਜਾਮੇ ਦੀ ਸੱਜੀ ਜੇਬ ਤੇ ਪਿਛਲੀ ਜੇਬ ਵਿੱਚ ਕ੍ਰੀਬ 50 ਹਜਾਰ ਰੁਪਏ ਗੈਸ ਸਿਲੰਡਰਾਂ ਦੀ ਸਪਲਾਈ ਦੇ ਖੋਹ ਕਰਕੇ ਆਪਣੀ ਕਾਰ ਸਵੀਫਟ ਲੈ ਕਿ ਕਰਤਾਰਪੁਰ ਸਾਈਡ ਵੱਲ ਨੂੰ ਫਰਾਰ ਹੋ ਗਿਆ। ਪੀੜਿਤ ਮਜ਼ਦੂਰ ਵੱਲੋਂ ਥਾਣਾ ਕਰਤਾਰਪੁਰ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਥਾਣਾ ਕਰਤਾਰਪੁਰ ਦੀ ਪੁਲਿਸ ਵੱਲੋਂ ਪ੍ਰਵਾਸੀ ਮਜ਼ਦੂਰ ਦੀ ਸ਼ਿਕਾਇਤ ਤੇ ਮੁਕਦਮਾ ਦਰਜ ਕਰਕੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

Doaba Times

ਮੁੱਖ ਚੋਣ ਅਫਸਰ ਪੰਜਾਬ ਨਾਲ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਹੋਈ ਅਹਿਮ ਮੀਟਿੰਗ

ਅਧਿਆਪਕਾਂ ਦੀਆਂ ਚੋਣ ਡਿਊਟੀਆਂ ਅਤੇ ਬੀ ਐਲ ਓ ਡਿਊਟੀਆਂ ਦੀਆਂ ਸਮੱਸਿਆਵਾਂ ਨੂੰ ਲਿਆਂਦਾ ਧਿਆਨ ਵਿਚ

ਜਲੰਧਰ (ਗੁਰਪ੍ਰੀਤ ਬੱਲ)  ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾਈ ਵਫਦ ਵੱਲੋਂ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਦੀ ਅਗਵਾਈ ਵਿੱਚ ਮੁੱਖ ਚੋਣ ਅਫਸਰ ਪੰਜਾਬ ਸ੍ਰੀ ਸਿਬਿਨ ਸੀ ਨਾਲ ਚੰਡੀਗੜ੍ਹ ਮੁੱਖ ਚੋਣ ਦਫਤਰ ਪੰਜਾਬ ਵਿਖੇ ਮੀਟਿੰਗ ਕਰਕੇ ਅਧਿਆਪਕਾਂ ਦੀਆਂ ਚੋਣ ਅਤੇ ਬੀ ਐਲ ਓ ਡਿਊਟੀਆਂ ਸਬੰਧੀ ਸਮੱਸਿਆਵਾਂ ਧਿਆਨ ਵਿਚ ਲਿਆ ਕੇ ਯੋਗ ਹੱਲ ਦੀ ਮੰਗ ਕੀਤੀ ਗਈ ਜਿਨ੍ਹਾਂ ਵਿੱਚ ਅਧਿਆਪਕਾਂ ਦੀਆਂ ਵੱਡੇ ਪੱਧਰ ਤੇ ਚੋਣ ਅਤੇ ਬੀ ਐਲ ਓ ਡਿਊਟੀਆਂ ਨਾ ਲਗਾਉਣ, ਪਤੀ- ਪਤਨੀ ਵਾਲੇ ਕੇਸ ਵਿੱਚ ਇੱਕ ਅਧਿਆਪਕ ਨੂੰ ਡਿਊਟੀ ਤੋਂ ਛੋਟ ਦੇਣ, ਇਸਤਰੀ ਅਧਿਆਪਕਾਵਾਂ ਨੂੰ ਚੋਣ ਡਿਊਟੀ ਤੋਂ ਛੋਟ ਦੇਣ, ਅੰਗਹੀਣ /ਕਰੋਨਿਕ ਬੀਮਾਰੀਆਂ ਅਤੇ ਵਿਧਵਾਵਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਲੋਕ ਸਭਾ ਚੋਣਾਂ ਵਿੱਚ ਸਾਰੇ ਅਧਿਆਪਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਡਿਊਟੀ ਲਗਾਉਣ ਦੀ ਮੰਗ ਕੀਤੀ, ਪੋਲਿੰਗ ਬੂਥਾਂ ਤੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ।
ਯੂਨੀਅਨ ਆਗੂਆਂ ਵੱਲੋਂ ਕੀਤੀ ਗਈ ਗੱਲਬਾਤ ਤੇ ਮੁੱਖ ਚੋਣ ਅਫਸਰ ਪੰਜਾਬ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਅਧਿਆਪਕਾਂ ਨੂੰ ਪ੍ਰੇਸ਼ਾਨੀ ਨਾ ਆਵੇ ਇਸਤਰੀ ਅਧਿਆਪਕਾਵਾਂ ਦੀ ਡਿਊਟੀ ਘਰਾਂ ਦੇ ਨੇੜੇ ਹੀ ਲਗਾਉਣ ਦਾ ਪੱਤਰ ਜਾਰੀ ਕਰ ਦਿੱਤਾ ਹੈ ਅਤੇ ਅੰਗਹੀਣ /ਵਿਧਵਾਵਾਂ /ਕਰੋਨਿਕ ਬੀਮਾਰੀਆਂ ਵਾਲੇ ਅਧਿਆਪਕਾਂ ਨੂੰ ਉਨ੍ਹਾਂ ਦੀ ਘਰੇਲੂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਖਾਸ ਹਾਲਤਾਂ ਵਿੱਚ ਡਿਊਟੀ ਕੱਟਣ ਲਈ ਵੀ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਕਹਿ ਦਿੱਤਾ ਜਾਵੇਗਾ। ਇਸ ਮੌਕੇ ਪ੍ਰਾਇਮਰੀ ਅਧਿਆਪਕਾਂ ਦੀ ਪਹਿਲਾਂ ਤੋਂ ਚੱਲ ਰਹੀ ਪ੍ਰੋਮੋਸ਼ਨ ਪ੍ਰਕਿਰਿਆ ਜਾਰੀ ਰੱਖਣ ਦੀ ਮੰਗ ਕਰਨ ਤੇ ਮੁੱਖ ਚੋਣ ਅਫਸਰ ਨੇ ਕਿਹਾ ਕਿ ਚੱਲ ਰਹੀ ਪ੍ਰੋਮੋਸ਼ਨ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਸਿੱਖਿਆ ਅਧਿਕਾਰੀ ਮੁੱਖ ਚੋਣ ਦਫਤਰ ਚੰਡੀਗੜ੍ਹ ਤੋਂ ਪ੍ਰਵਾਨਗੀ ਲੈ ਲੈਣ।

   ਮੁੱਖ ਚੋਣ ਅਫਸਰ ਪੰਜਾਬ ਨਾਲ ਮੀਟਿੰਗ ਕਰਨ ਉਪਰੰਤ ਈ ਟੀ ਯੂ ਪੰਜਾਬ (ਰਜਿ) ਦੇ ਆਗੂਆ ਨੇ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਕਿਹਾ ਕਿ ਉਹ ਜਿਲਿਆ ਅੰਦਰ ਚੋਣ ਡਿਊਟੀਆ ਦੋਰਾਨ ਖਾਸ ਹਾਲਤਾਂ ਚ ਅਧਿਆਪਕਾਂ ਦੀਆ ਮੁਸ਼ਕਿਲਾਂ ਨੂੰ ਧਿਆਨ ਚ ਰੱਖਦਿਆਂ ਡਿਊਟੀਆ ਨਾ ਲਗਾਈਆਂ ਜਾਣ ।

ਇਸ ਵਫਦ ਵਿੱਚ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਹਰਕ੍ਰਿਸ਼ਨ ਸਿੰਘ ਮੁਹਾਲੀ, ਗੁਰਿੰਦਰ ਸਿੰਘ ਘੁੱਕੇਵਾਲੀ, ਤਰਸੇਮ ਲਾਲ ਜਲੰਧਰ, ਜਨਕ ਰਾਜ ਮੁਹਾਲੀ , ਰਿਸ਼ੀ ਕੁਮਾਰ ਜਲੰਧਰ ,ਜਤਿੰਦਰ ਪੰਡਿਤ ਚਮਕੌਰ ਸਾਹਿਬ, ਜਗਤਾਰ ਸਿੰਘ ਮੁਹਾਲੀ , ਬਲਵੰਤ ਸਿੰਘ ਕੋਟਲੀ ਰੋਪੜ ਅਤੇ ਹੋਰ ਆਗੂ ਸ਼ਾਮਿਲ ਸਨ।

Doaba Times

शहीद विकास के परिवार के लिए जंग लड़नी होगी:-हरविंदर सोनी

शहीद का परिवार अब हिदुओं की धरोहर:-हरविंदर सोनी

गुरदासपुर (अजय महाजन ) विकास प्रभाकर उर्फ़ बग्गा का कुछ दिन पहले दिन दिहाड़े कत्ल होने के उपरांत अपने दिलों में भारी गुस्सा लिए अनेक हिन्दू नेता शिवसेना बाला साहेब ठाकरे के राज्य उपप्रमुख हरविंदर सोनी व भगवा सेना के अध्यक्ष पंकज दवेसर की अगुवाई में शहीद की रस्म क्रिया के समारोह में शामिल होने के लिए लक्ष्मी नारायण मंदिर नंगल पहुँचे तथा शहीद के परिवार को सांत्वना देते हुए उन्हें इंसाफ दिलवाने के लिए उनके साथ विचार विमर्श किया परन्तु हैरानी वाली बात ये थी कि विश्व हिन्दू के इस नेता के श्रद्धांजलि समारोह में कोई भी संघ तथा बीजेपी का राज्य स्तरीय नेता नहीं पहुंचा था।

इस मौके पर हरविंदर सोनी तथा पंकज दवेसर ने संयुक्त रूप से कहा कि पंजाब में हिन्दुओं को दबाने का हर सम्भव प्रयास किया जा रहा है जिसके तहत हिन्दू नेताओं की हत्या का सिलसिला लम्बे समय से चल रहा है इसी सिलसिले वार कढ़ी में विकास प्रभाकर बग्गा का नाम भी शहीदों की फेहरिस्त में लिखा जा चुका है।

उन्होंने कहा कि चुनावों से ठीक पहले ज़ब पूरे देश में हाई अलर्ट की स्थिति है उसमेँ विकास की हत्या होना न सिर्फ दुखदायक है अपितु शर्मनाक भी है इसके बावजूद प्रशासन ने चुनाव संहिता का बहाना बनाकर परिवार के प्रति अपनी ज़िम्मेदारी से मुंह मोड़ लिया है परन्तु हिन्दू समुदाय इस संबंध में चुप नहीं बैठेगा क्योंकि सरकारें वोट बैंक की खातिर अन्य समुदायों को खुश करने के लिए करोड़ों रूपये पानी की तरह बहा देती हैं फिर चाहे वो मरने वाला व्यक्ति नशेड़ी ही क्यों न हो पर बात ज़ब हिन्दू समुदाय की आती है तो सरकारें इधर उधर की बगले झाँकने लगती हैं। इसलिए कई नेताओं ने पारिवारिक सदस्यों की मौजूदगी में प्रण किया है कि ज़ब तक शहीद विकास बग्गा की छोटी बच्चीयों को 2 करोड़ रूपये मुआवज़े के तौर पर और विकास बग्गा की पढ़ी लिखी पत्नी को सरकारी नौकरी नहीं दी जाती तब तक विकास बग्गा संघर्ष कमेटी का गठन करके संघर्ष का रास्ता अपनाया जायेगा इसके अतिरिक्त डीजीपी गौरव यादव ने अपने बयान में स्वयं स्वीकार किया है कि विकास बग्गा की हत्या आतंकी घटना थी इसलिए विकास बग्गा तथा उसके परिवार को आतंकवाद पीड़ित घोषित किया जाए।
उन्होंने ये भी कहा कि जिस तरह पंजाब में हिन्दुओं को टारगेट करके मारा जा रहा है और जिस तरह राज्य तथा केंद्र सरकारें इस संबंध में हाथ पर हाथ धरे बैठी हैं उसको देखकर साफ प्रतीत हो रहा है कि हिन्दुओं को स्वयं ही लामबंध होना पड़ेगा और सरकारों से किसी प्रकार की आशा न करके तथा शिव शक्ति का जाप करेंगे अपनी रक्षा आप करेंगे का नारा अपनाकर अपनी तथा अपने परिवारों की रक्षा आप करनी होगी।
सोनी ने कहा कि बेशक पंजाब पुलिस ने बग्गा के हत्यारों को चंद दिनों में पकड़कर प्रशंसनीय कार्य किया है परन्तु फिर भी पंजाब पुलिस से पुरज़ोर मांग की जाती है कि हिन्दुओं की रक्षा के लिए विशेष नीति अपनाई जाए।
इस मौके पर संतोख गिल,रमन शर्मा, जगजीवन, दीपक भगत, अमित भाटिया,सौरभ गुप्ता, पंकज पठानकोट, बलविंदर कुमार,रवनीश मेहरा, संजीव हांडा, दीपक कुमार, प्रवीण शर्मा, कुलविंदर सिंह आदि उपस्थित थे।