Doaba Times

15 ਅਗਸਤ 2023 ਨੂੰ ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੇ ਮੱਦੇਨਜ਼ਰ ਟ੍ਰੈਫਿਕ ਰੂਟ

ਜਲੰਧਰ(ਸੰਜੀਵ ਕੁਮਾਰ) : ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 15 ਅਗਸਤ 2023 ਨੂੰ ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੇ ਮੱਦੇਨਜ਼ਰ ਟ੍ਰੈਫਿਕ #ਪੁਲਸ ਕਮਿਸ਼ਨਰੇਟ ਜਲੰਧਰ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਡਾਇਵਰਸ਼ਨ/ਪਾਰਕਿੰਗ ਦਾ ਵੇਰਵਾ ਜਾਰੀ।

Doaba Times

ਗੁਰਦੁਆਰਾ ਬਾਬਾ ਮਈਆ ਸਿੰਘ ਰਾਮਗੜ੍ਹੀਆ ਪਿੰਡ ਬੱਲਾ ਵਿਖੇ ਸਲਾਨਾ ਜੋੜ ਮੇਲਾ ਸ਼ਰਧਾਸਹਿਤ ਮਨਾਇਆ ਗਿਆ

ਕਿਸ਼ਨਗੜ (ਗੁਰਪ੍ਰੀਤ ਬੱਲ) ਗੁਰਦੁਆਰਾ ਬਾਬਾ ਮਈਆ ਸਿੰਘ ਰਾਮਗੜ੍ਹੀਆ ਪਿੰਡ ਬੱਲਾ ਵਿਖੇ ਸਲਾਨਾ ਜੋੜ ਮੇਲਾ ਸ਼ਰਧਾਸਹਿਤ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸਹਿਜ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਕੀਰਤਨੀ ਜੱਥਿਆ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਗਤਾਂ ਵਿੱਚ ਅਟੁੱਟ ਲੰਗਰ ਵਰਤਾਏ ਗਏ। ਇਸ ਮੌਕੇ ਤੇ ਸ.ਬਰਿੰਦਰਪਾਲ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ ਬੱਲ, ਸੁਖਮੀਤ ਸਿੰਘ, ਸ.ਅਜੀਤ ਸਿੰਘ , ਸਰਪੰਚ ਬੱਲਾ ਪ੍ਰਦੀਪ ਕੁਮਾਰ ਦੀਪਾ ਅਵਤਾਰ ਸਿੰਘ, ਪਲਵਿੰਦਰ ਸਿੰਘ, ਭੁਪਿੰਦਰ ਸਿਘ, ਮਨਪ੍ਰੀਤ ਸਿੰਘ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਮੌਜੂਦ ਸਨ। ਇਸ ਮੌਕੇ ਦੇਸ਼-ਵਿਦੇਸ਼ਾਂ ਤੇ ਹੋਰਨਾ ਸ਼ਹਿਰਾ ਵਿੱਚ ਵੱਸਦੀਆ ਰਾਮਗੜ੍ਹੀਆ ਪਰਿਵਾਰ ਦੀਆਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੀਆ ਹਨ।

Doaba Times

ਓ.ਪੀ. ਬਿੱਟੂ ਦੀ ਨਿਯੁਕਤੀ ਨਾਲ ਪੀਠ ਨੂੰ ਮਿਲੀ ਹੋਰ ਮਜ਼ਬੂਤੀ – ਮਨਜੀਤ ਬਾਲੀ

ਜਲੰਧਰ (ਗੁਰਪ੍ਰੀਤ ਬੱਲ) ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਨੂੰ ਉਸ ਵੇਲੇ ਭਰਮਾਂ ਹੁੰਗਾਰਾਂ ਮਿਲਿਆ ਜਦ ਫਗਵਾੜਾ ਤੋਂ ਤੇਜ਼ ਤਰਾਰ ਆਗੂ ਅਤੇ ਸਾਬਕਾ ਕੌਂਸਲਰ ਓਮ ਪ੍ਰਕਾਸ਼ ਬਿੱਟੂ ਨੂੰ ਪੀਠ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੋਕੇ ਪੀਠ ਦੇ ਸੂਬਾ ਪ੍ਰਧਾਨ ਮਨਜੀਤ ਬਾਲੀ ਨੇ ਕਿਹਾ ਕਿ ਬਿੱਟੂ ਦੀਆਂ ਸਮਾਜ ਦੇ ਪ੍ਰਤੀ ਸੇਵਾਵਾਂ ਅਤੇ ਗਤੀਵਿਧੀਆਂ ਨੂੰ ਦੇਖਦੇ ਹੋਏ ਉਹਨਾਂ ਨੂੰ ਇਸ ਅਹਿਮ ਜਿੰਮੇਵਾਰੀ ਉੱਤੇ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ ਅਤੇ ਇਹ ਫੈਸਲਾ ਪੀਠ ਦੀ ਰਾਸ਼ਟਰੀ ਟੀਮ ਅਤੇ ਹਾਈ ਕਮਾਨ ਨਾਲ ਚਰਚਾ ਤੋਂ ਬਾਅਦ ਲਿਆ ਗਿਆ ਹੈ। ਆਪਣੀ ਨਿਯੁਕਤੀ ਉੱਤੇ ਖੁਸ਼ੀ ਜਾਹਰ ਕਰਦੇ ਹੋਏ ਓਮ ਪ੍ਰਕਾਸ਼ ਬਿੱਟੂ ਨੇ ਕਿਹਾ ਕਿ ਸੰਗਠਨ ਨੇ ਜੋ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ ਉਹ ਤਹਿ ਦਿਲੋਂ ਉਸ ਨੂੰ ਨਿਭਾਉਣਗੇ ਅਤੇ ਪੀਠ ਦੀ ਮਜਬੂਤੀ ਲਈ ਦਿਨ ਰਾਤ ਕੰਮ ਕਰਨਗੇ। ਇਸ ਮੌਕੇ ਪੀਠ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਮੋਹਿਤ ਭਾਰਦਵਾਜ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਭੁਪਿੰਦਰ ਕੁਮਾਰ ਰਾਜੂ ਅਤੇ ਐਡਵੋਕੇਟ ਏਕਮ ਗਿੱਲ ਵੀ ਹਾਜਰ ਸਨ।

Doaba Times

9 ਅਗਸਤ ਨੂੰ ਪੰਜਾਬ ਬੰਦ – ਮਣੀਪੁਰ ਅੱਤਿਆਚਾਰ ਵਿਰੋਧੀ ਐਕਸ਼ਨ ਕਮੇਟੀ

ਜਲੰਧਰ (ਸੰਜੀਵ ਕੁਮਾਰ ) ਡਾਕਟਰ ਅੰਬੇਡਕਰ ਭਵਨ ਜਲੰਧਰ ਵਿਖੇ ਐਸ ਸੀ ਐਸ ਟੀ, ਸਿੱਖ ਜਥੇਬੰਦੀਆ ਅਤੇ ਧਾਰਮਿਕ ਘੱਟਗਿਣਤੀਆਂ ਦੀ ਮਣੀਪੁਰ ਘਟਨਾਵਾਂ ਸਬੰਧੀ ਮੀਟਿੰਗ ਦਾ ਕੀਤਾ ਗਿਆ ਆਯੋਜਨ। ਮੀਟਿੰਗ’ ਚ ਲਾਰੈਂਸ ਚੌਧਰੀ, ਠੇਕੇਦਾਰ ਭਗਵਾਨ ਦਾਸ ਸਿੱਧੂ ਹੁਸ਼ਿਆਰਪੁਰ, ਮਾਸਟਰ ਮਹਿੰਦਰ ਸਿੰਘ ਹੀਰ, ਰਜਿੰਦਰ ਰਾਣਾ ਜਲੰਧਰ,ਕੇਵਲ ਸਿੰਘ ਹੀਰ, ਵਿਕਾਸ ਹੰਸ, ਹਰਚੰਦ ਸਿੰਘ ਜਖਵਾਲੀ ਫ਼ਤਹਿਗੜ੍ਹ ਸਾਹਿਬ, ਸੰਤ ਵਿਜੈ ਕ੍ਰਿਸ਼ਚੀਅਨ ਵਾਇਸ ਆਫ ਗੋਡ ਮਿਨਿਸਟਰੀ ਜਲੰਧਰ, ਪਾਸਟਰ ਅਸ਼ਵਨੀ ਕੁਮਾਰ ਯੂ ਪੀ ਏ ਜਲੰਧਰ, ਅਮਿਤ ਕੁਮਾਰ ਜਲੰਧਰ,ਤਰਸੇਮ ਸੰਗਲਾਂ ਮੋਗਾ, ਰਾਬਿਨਸਨ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਬਰਕਤ ਮਸੀਹ ਫਰੀਦਕੋਟ,ਰਮੇਸ਼ ਪਟਿਆਲਾ, ਰਾਜੀਵ ਗੋਰਾ ਜਲੰਧਰ,ਸੈਮਪੌਲ ਸੰਗਰੂਰ, ਸ਼ਿੰਗਾਰਾ ਭੱਟੀ ਮਾਨਸਾ, ਦਰਸ਼ਣ ਮਾਲੇਰਕੋਟਲਾ, ਰਾਜਕੁਮਾਰ ਬਰਨਾਲਾ, ਮੇਜਰ ਰੋਪੜ, ਸਲਾਮਤ ਮਸੀਹ ਗੁਰਦਾਸਪੁਰ, ਕੁਲਵਿੰਦਰ ਹੁਸ਼ਿਆਰਪੁਰ, ਹਰਮੇਸ਼ ਨਵਾਂਸ਼ਹਿਰ, ਸੁਰਿੰਦਰ ਕਪੂਰਥਲਾ, ਸਟੀਫਨ ਸਹੋਤਾ ਅਮ੍ਰਿਤਸਰ, ਜੇਮਸ ਲੁਧਿਆਣਾ, ਅਮਿਤ ਸਿੱਧੂ ਬਠਿੰਡਾ, ਅਮਿਤ ਕੁਮਾਰ ਆਦਿ ਦੀ ਅਗੁਵਾਈ ਵਿੱਚ ਮਣੀਪੁਰ ਅਤਿਆਚਾਰ ਵਿਰੋਧੀ ਐਕਸ਼ਨ ਕਮੇਟੀ ਦੇ ਬੈਨਰ ਹੇਠ 9 ਅਗਸਤ ਦਿਨ ਬੁੱਧਵਾਰ ਪੰਜਾਬ ਬੰਦ ਦੀ ਕਾਲ ਦਾ ਸਰਵਸੰਮਤੀ ਨਾਲ਼ ਫੈਸਲਾ ਕੀਤਾ ਗਿਆ। ਇਸ ਮੌਕੇ ਵੱਖ ਵੱਖ ਨੇਤਾਵਾਂ ਨੇ ਮਣੀਪੁਰ ਘਟਨਾਵਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਹਨਾ ਕਿਹਾ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਭਾਜਪਾ ਦੀ ਸੂਬਾ ਅਤੇ ਕੇਂਦਰ ਸਰਕਾਰ ਨੇ ਯੋਜਨਾਬੱਧ ਤਰੀਕੇ ਨਾਲ ਅਤਿਆਚਾਰਾਂ ਨੂੰ ਅੰਜਾਮ ਦਿੱਤਾ ਗਿਆ। ਇਹੀ ਕਾਰਨ ਹੈ ਕਿ ਸਰਕਾਰ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਦੇਸ਼ ਦਾ ਪ੍ਰਧਾਨ ਮੰਤਰੀ ਵਿਦੇਸ਼ੀ ਦੌਰਿਆਂ ਅਤੇ ਉਦਘਾਟਨ ਕਰਨ ਵਿੱਚ ਫੋਟੋਆ ਖਿਚਵਾਉਂਦਾ ਰਿਹਾ। ਅਤੇ ਢਾਈ ਮਹੀਨਿਆਂ ਬਾਅਦ ਮਣੀਪੁਰ ਵਿਖੇ ਭਗਵਾ ਅਤਵਾਦੀਆਂ ਵਲੋਂ ਨਿਹੱਥਿਆਂ ਔਰਤਾਂ ਨੂੰ ਨੰਗਿਆਂ ਕਰਕੇ ਘੁੰਮਾਉਣ ਦੀ ਵੀਡੀਓ ਵਾਇਰਲ ਹੋਣ ਉਪਰੰਤ ਮਾਣਯੋਗ ਸੁਪਰੀਮ ਕੋਰਟ ਦੀ ਸਖਤ ਫਟਕਾਰ ਤੋਂ ਬਾਅਦ ਦੇਸ਼ ਦੇ ਪ੍ਰਧਾਨਮੰਤਰੀ ਨੇ ਮਜਬੂਰੀ ਵੱਸ ਆਪਣਾ ਮੂੰਹ ਖੋਲ੍ਹਿਆ ਅਤੇ ਮਗਰਮੱਛ ਦੇ ਹੰਝੂ ਵਹਾ ਕੇ ਡਰਾਮਾ ਕੀਤਾ। ਉਹਨਾ ਕਿਹਾ ਕਿ
ਜਦ ਤੱਕ ਮਣੀਪੁਰ ਵਿੱਚ ਭਾਜਪਾ ਸਰਕਾਰ ਹੈ ਕਦੇ ਵੀ ਪੀੜਿਤਾਂ ਨੂੰ ਇਨਸਾਫ ਨਹੀ ਮਿਲ ਸਕਦਾ। ਉਹਨਾ ਮਣੀਪੁਰ ਭਾਜਪਾ ਸਰਕਾਰ ਨੂੰ ਭੰਗ ਕਰ ਰਾਸ਼ਟਰਪਤੀ ਰਾਜ ਲਾਗੂ ਕਰਨ ਅਤੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ। ਇਸ ਮੌਕੇ ਭਰਪੂਰ ਜੱਸੀ, ਧਰਮਿੰਦਰ ਭਾਗਰਾਲ, ਤਾਰਾ ਸਿੰਘ, ਅਜੀਤ ਸਿੰਘ ਮੰਡ, ਪਰਦੀਪ ਕੁਮਾਰ, ਭੀਮ ਸੈਨ, ਗੁਰਮੋਹਿੰਦਰ ਸਿੰਘ ਸੰਧੂ, ਜਰਨੈਲ ਸਿੰਘ, ਰਿਸ਼ੀ ਸੋਂਧੀ, ਕੁੱਕੂ ਅਟਵਾਲ, ਪਾਸਟਰ ਸੁੱਖਵਿੰਦਰ, ਸੁੱਚਾ ਸਿੰਘ, ਸਤੀਸ਼ ਕੁਮਾਰ, ਸੰਤੋਖ ਸਿੰਘ, ਮੁਹਿੰਦਰ ਪਾਲ, ਸਤਪਾਲ, ਸਵਰਨ ਚੰਦ, ਗੁਰਜੰਟ ਸਿੰਘ ਮੁਕਤਸਰ, ਹਰਮੀਤ ਸਿੰਘ, ਕੈਪਟਨ ਗਿਆਨ ਚੰਦ, ਦੀਪਕ ਮੋਹਨ, ਜਗਸੀਰ ਭੱਟੀ, ਅਮਰਜੀਤ ਸਿੰਘ, ਅਮਰਦੀਪ, ਸੋਹਣ ਮਸੀਹ, ਸੁਰਿੰਦਰ ਗਿੱਲ, ਮੁਹਿੰਦਰ ਦਸੂਹਾ, ਬਲਕਾਰ, ਫਿਲਿਪ, ਹਰਜਿੰਦਰ ਸਿੰਘ, ਸੰਦੀਪ ਮੈਥਿਓ, ਸਲੀਮ, ਹਰਦੀਪ ਸਿੰਘ, ਭੈਣ ਜਸਵੀਰ ਕੌਰ ਜਯੋਤੀ ਆਦਿ ਸ਼ਾਮਿਲ ਹੋਏ।

Doaba Times

ਵਿਸ਼ਵ ਹੈਪੇਟਾਇਟਸ ਦਿਵਸ ‘ਤੇ ਸੀਐਚਸੀ ਕਾਲਾ ਬੱਕਰਾ ਸਮੇਤ ਹੈਲਥ ਐਂਡ ਵੈਲਨੈਸ ਸੈਂਟਰਾਂ ‘ਤੇ ਕਰਵਾਏ ਗਏ ਸੈਮੀਨਾਰ

ਹੈਪੇਟਾਇਟਸ ਤੋਂ ਬਚੋ, ਲੀਵਰ ਨੂੰ ਦੁਰੁਸਤ ਰੱਖੋ: ਐਸਐਮਓ

ਕਾਲਾ ਬੱਕਰਾ(ਦਿਲਬਾਗ ਸਿੱਧੂ) -ਵਿਸ਼ਵ ਹੈਪੇਟਾਇਟਸ ਦਿਵਸ 28 ਜੁਲਾਈ ਦੇ ਸਬੰਧ ਵਿੱਚ ਸਿਵਲ ਸਰਜਨ ਡਾ. ਰਮਨ ਸ਼ਰਮਾ ਜੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੀਐਚਸੀ ਕਾਲਾ ਬੱਕਰਾ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਵਿਸ਼ੇਸ਼ ਤੌਰ ਤੇ ਪਹੁੰਚੇ ਸੀਨੀਅਰ ਮੈਡੀਕਲ ਅਫਸਰ ਡਾ.ਸਤਿੰਦਰ ਬਜਾਜ ਨੇ ਸੈਮੀਨਾਰ ਵਿੱਚ ਲੋਕਾਂ ਨੂੰ ਹੈਪੇਟਾਇਟਸ ਬੀਮਾਰੀ ਦੇ ਫੈਲਣ ਦੇ ਤਰੀਕਿਆਂ, ਇਸਦੇ ਲੱਛਣਾਂ ਦੀ ਪਛਾਣ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ, ਤਾਂ ਜੋ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਐਮਓ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਹੈਪੇਟਾਇਟਸ ਪੰਜ ਕਿਸਮ ਦਾ ਹੁੰਦਾ ਹੈ। ਹੈਪੇਟਾਇਟਸ-ਏ ਅਤੇ ਈ ਦੂਸ਼ਿਤ ਪਾਣੀ ਨਾਲ ਫੈਲਦੇ ਹਨ। ਜੇਕਰ ਇਹਨਾਂ ਕਿਸਮਾਂ ਦੀ ਹੈਪੇਟਾਇਟਸ ਨਾਲ ਪੀੜਤ ਵਿਅਕਤੀ ਦਾ ਮਲ ਕਿਸੇ ਤਰੀਕੇ ਪੀਣ ਵਾਲੇ ਪਾਣੀ ‘ਚ ਮਿਲ ਜਾਵੇ ਅਤੇ ਉਹੀ ਪਾਣੀ ਦੂਜਿਆਂ ਵੱਲੋਂ ਪੀਤਾ ਜਾਵੇ, ਤਾਂ ਪੀਲੀਏ ਵਰਗੀ ਬੀਮਾਰੀ ਹੁੰਦੀ ਹੈ। ਇਸੇ ਤਰ੍ਹਾਂ ਹੈਪੇਟਾਇਟਸ-ਸੀ ਜਾਂ ਕਾਲਾ ਪੀਲੀਆ ਐਚਆਈਵੀ ਏਡਜ਼ ਦੀ ਤਰ੍ਹਾਂ ਖੂਨ ਰਾਹੀਂ ਫੈਲਦਾ ਹੈ। ਇਸਦੇ ਮੁੱਖ ਤਰੀਕੇ ਹਨ ਇੱਕੋ ਸਰਿੰਜ ਨੂੰ ਕਾਲਾ ਪੀਲੀਆ ਨਾਲ ਪੀੜਤ ਵਿਅਕਤੀ ਵੱਲੋਂ ਵਰਤੇ ਜਾਣ ਤੋਂ ਬਾਅਦ ਦੂਜੇ ਵਿਅਕਤੀ ਵੱਲੋਂ ਵਰਤਿਆ ਜਾਣਾ। ਬੀਮਾਰੀ ਨਾਲ ਪੀੜਤ ਵਿਅਕਤੀ ਤੋਂ ਉਸਦੇ ਸਾਥੀ ਨੂੰ ਸੰਭੋਗ ਰਾਹੀਂ, ਗਰਭਵਤੀ ਮਾਂ ਤੋਂ ਉਸਦੇ ਬੱਚੇ ਨੂੰ ਅਤੇ ਸੰਕਰਮਿਤ ਰੋਗੀਆਂ ਦੀ ਦੇਖਭਾਲ ਕਰਨ ਵਾਲੇ ਲੋਕ ਅਤੇ ਡਾਕਟਰ, ਨਰਸ ਆਦਿ ਨੂੰ ਸੂਈ ਚੁਭਣ ਦੀ ਸੂਰਤ ਵਿੱਚ।
ਡਾ. ਬਜਾਜ ਨੇ ਦੱਸਿਆ ਕਿ ਹੈਪੇਟਾਈਟਸ ਦੀ ਰੋਕਥਾਮ ਲਈ ਨਵਜੰਮੇ ਬੱਚੇ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਹੈਪੇਟਾਈਟਸ ਤੋਂ ਬਚਾਅ ਲਈ ਵੈਕਸੀਨ ਲਗਾਈ ਜਾਂਦੀ ਹੈ ਅਤੇ ਫਿਰ ਸਮੇਂ-ਸਮੇਂ ‘ਤੇ ਟੀਕਾਕਰਨ ਕੀਤਾ ਜਾਂਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਮਾਪੇ ਆਪਣੇ ਬੱਚਿਆਂ ਦਾ ਪੂਰਾ ਟੀਕਾਕਰਨ ਜ਼ਰੂਰ ਕਰਵਾਉਣ। ਵੱਡੀ ਉਮਰ ਦੇ ਬੱਚਿਆਂ ਨੂੰ ਸਾਫ਼ ਪਾਣੀ ਪੀਣ ਅਤੇ ਸਾਫ਼ ਪੌਸ਼ਟਿਕ ਭੋਜਨ ਖਾਣ ਦੀ ਆਦਤ ਪਾਉਣ, ਤਾਂ ਜੋ ਹੈਪੇਟਾਈਟਸ ਤੋਂ ਬਚਿਆ ਜਾ ਸਕੇ।
ਇਸ ਸਮੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਸਿਹਤ ਕਰਮੀ ਵੀ ਹਾਜ਼ਿਰ ਸਨ।

Doaba Times

ਸਿਹਤ ਵਿਭਾਗ ਨੇ ਸ਼ੁਰੂ ਕੀਤੀ ਵਿਸ਼ੇਸ਼ ਟੀਕਾਕਰਨ ਮੁਹਿੰਮ

*ਨਿਯਮਤ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਕਵਰ ਕਰਨਾ ਹੈ ਟੀਚਾ

ਕਾਲਾ ਬੱਕਰਾ (ਦਿਲਬਾਗ ਸਿੱਧੂ) ਸਿਹਤ ਵਿਭਾਗ ਵੱਲੋਂ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਨਿਯਮਤ ਟੀਕਾਕਰਨ ਪ੍ਰੋਗਰਾਮ ਅਨੁਸਾਰ ਕਵਰ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਸਿਵਲ ਸਰਜਨ ਡਾ. ਰਮਨ ਸ਼ਰਮਾ ਅਤੇ ਐਸ.ਐਮ.ਓ ਡਾ. ਰਿਚਰਡ ਓਹਰੀ ਦੀ ਅਗਵਾਈ ਹੇਠ ਸੋਮਵਾਰ ਤੋਂ ਬਲਾਕ ਵਿੱਚ ਇਹ ਕੈਂਪ ਸ਼ੁਰੂ ਕੀਤੇ ਗਏ। ਸੋਮਵਾਰ ਨੂੰ ਬਲਾਕ ‘ਚ 8 ਥਾਵਾਂ ‘ਤੇ ਕੈਂਪ ਲਗਾਏ ਗਏ ਅਤੇ ਬੱਚਿਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਾਏ ਗਏ।
ਵਿਸ਼ੇਸ਼ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਾ. ਓਹਰੀ ਨੇ ਦੱਸਿਆ ਕਿ ਬੱਚਿਆਂ ਨੂੰ ਜਨਮ ਤੋਂ ਲੈ ਕੇ ਡੇਢ ਸਾਲ ਤੱਕ ਵੱਖ-ਵੱਖ ਟੀਕੇ ਲਗਾਏ ਜਾਂਦੇ ਹਨ, ਤਾਂ ਜੋ ਉਨ੍ਹਾਂ ਨੂੰ ਕਈ ਜਾਨਲੇਵਾ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਕਈ ਵਾਰ ਬੱਚੇ ਇਸ ਸ਼ਡਿਊਲ ਅਨੁਸਾਰ ਟੀਕਾ ਲਗਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਇਨ੍ਹਾਂ ਬੱਚਿਆਂ ਨੂੰ ਕਵਰ ਕਰਨ ਲਈ ਹੀ ਇਹ ਕੈਂਪ ਉਹਨਾਂ ਖੇਤਰਾਂ ਵਿੱਚ ਲਗਾਏ ਜਾ ਰਹੇ ਹਨ, ਜਿਹਨਾਂ ‘ਚ ਕਵਰੇਜ ਘੱਟ ਹੈ। ਸੋਮਵਾਰ ਨੂੰ 8 ਥਾਵਾਂ ‘ਤੇ ਕੈਂਪ ਲਗਾਏ ਗਏ। ਇਸੇ ਤਰ੍ਹਾਂ ਪੂਰਾ ਹਫ਼ਤਾ ਕੈਂਪ ਲਗਾਏ ਜਾਣਗੇ।
ਬੀਈਈ ਨੀਤੀਰਾਜ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮੰਤਵ ਉਨ੍ਹਾਂ ਬੱਚਿਆਂ ਦਾ 100 ਫੀਸਦੀ ਟੀਕਾਕਰਨ ਯਕੀਨੀ ਬਣਾਉਣਾ ਹੈ, ਜਿਨ੍ਹਾਂ ਦਾ ਅੰਸ਼ਕ ਤੌਰ ‘ਤੇ ਟੀਕਾਕਰਨ ਹੋ ਚੁੱਕਾ ਹੈ ਜਾਂ ਅਜੇ ਤੱਕ ਟੀਕਾਕਰਨ ਨਹੀਂ ਕੀਤਾ ਗਿਆ ਹੈ। ਇਨ੍ਹਾਂ ਕੈਂਪਾਂ ਵਿੱਚ ਬੱਚਿਆਂ ਦੇ ਨਾਲ-ਨਾਲ ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ ਅਤੇ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਦਿੱਤਾ ਜਾ ਸਕੇ।

Doaba Times

ਬਿਸਤ ਦੋਅਾਬ ਨਹਿਰ ਦੇ ਵਿੱਚ ਬੇਜ਼ੁਬਾਨ ਪਸ਼ੂਆਂ ਨੂੰ ਕਿਸ਼ਨਗੜ੍ਹ ਦੇ ਨੌਜਵਾਨਾਂ ਵੱਲੋਂ ਬਾਹਰ ਕੱਢਿਆ

ਕਿਸ਼ਨਗੜ੍ਹ (ਦਿਲਬਾਗ ਸਿੱਧੂ) ਪਿਛਲੇ ਦਿਨੀ ਬਿਸਤ ਦੋਆਬ ਨਹਿਰ ਵਿੱਚ ਪਾਣੀ ਛੱਡਣ ਕਾਰਨ ਦਰਜਨਾਂ ਬੇਜ਼ਬਾਨ ਪਸ਼ੂ ਨਹਿਰ ਵਿੱਚ ਫਸ ਗਏ ਸਨ। ਇਸ ਦੀ ਸੂਚਨਾ ਮਿਲਣ ਤੇ ਪੰਡਤ ਅਨਿਲ ਸ਼ਰਮਾ ਅਤੇ ਨਾਲ ਦੇ ਸਾਥੀ ਮੌਕੇ ਉੱਤੇ ਪੁੱਜੇ ਅਤੇ ਦੇਰ ਰਾਤ ਕਾਫੀ ਜੱਦੋਜਹਿਦ ਤੋਂ ਬਾਅਦ ਦਰਜਨਾਂ ਬੇਜ਼ੁਬਾਨ ਪਸ਼ੂਆਂ ਨੂੰ ਮੌਤ ਦੇ ਮੂੰਹ ਚੋਂ ਬਾਹਰ ਕੱਢਿਆ ਗਿਆ। ਇਸ ਸਬੰਧੀ ਜਦੋਂ ਪੰਡਤ ਅਨਿਲ ਸ਼ਰਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਉਹ ਗਊ ਸੇਵਾ ਕਰ ਰਹੇ ਨੇ ਜਿਸ ਵਿਚ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਅਪੀਲ ਕੀਤੀ ਕੀ ਸਰਕਾਰ ਨੂੰ ਇਨ੍ਹਾਂ ਬੇਜ਼ਬਾਨ ਪਸ਼ੂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬੇਜ਼ੁਬਾਨ ਪਸ਼ੂਆਂ ਦੇ ਨਾਮ ਉਤੇ ਕਰੋੜਾਂ ਦਾ ਟੈਕਸ ਅਗਰ ਸਰਕਾਰ ਵਸੂਲ ਦੀ ਹੈ ਤਾਂ ਉਸ ਟੈਕਸ ਨੂੰ ਇਨ੍ਹਾਂ ਪਸ਼ੂਆਂ ਦੀ ਭਲਾਈ ਲਈ ਕਿਉਂ ਨਹੀਂ ਖ਼ਰਚ ਕੀਤਾ। ਇਸ ਮੌਕੇ ਪੰਡਿਤ ਅਨਿਲ ਸ਼ਰਮਾ, ਜੱਸਾ, ਅਰਮਾਨ ਸ਼ਰਮਾ, ਰੋਮੀ