Doaba Times

ਡੇਰਾ ਸੱਚਖੰਡ ਬੱਲਾ ਵਿਖੇ ਸੰਗਰਾਂਦ ਦਾ ਦਿਹਾੜਾ ਸ਼ਰਧਾਸਹਿਤ ਮਨਾਇਆ

108 ਸੰਤ ਨਿਰੰਜਣ ਦਾਸ ਮਹਾਰਾਜ ਜੀ ਦੁਆਰਾ ਸੰਗਤਾਂ ਨੂੰ ਜੇਠ ਦਾ ਮਹੀਨਾ ਸਰਵਣ ਕਰਵਾਇਆ ਗਿਆ ।

ਕਿਸ਼ਨਗੜ( ਗੁਰਪ੍ਰੀਤ ਬੱਲ) ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਡੇਰੇ ਦੇ ਮੌਜੂਦਾ ਗੱਦੀਨਸ਼ੀਨ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ (ਯੂਪੀ) ਜੀ ਸਰਪ੍ਰਸਤੀ ਹੇਠ ਮਨਾਇਆ ਗਿਆ।

ਇਸ ਮੌਕੇ ਸੰਗਤਾਂ ਵਿੱਚ ਅੰਮ੍ਰਿਤ ਬਾਣੀ ਦੇ ਜਾਪ ਕਰਵਾਏ ਗਏ । ਇਸ ਮੌਕੇ ਇਸ ਮੌਕੇ ਤੇ ਸੰਤ ਲੇਖਰਾਜ ਨੂਰਪੁਰ, ਗਿਆਨੀ ਕੁਲਵੰਤ ਸਿੰਘ ਕਜਲਾ,ਸ੍ਰੀ ਗੁਰੂ ਰਵਿਦਾਸ ਆਸਰਮ ਕਡਿਆਣਾ ਲੜਕੀਆਂ ਦੇ ਜਥੇ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ।

ਇਸ ਮੌਕੇ ਜੁਗਿੰਦਰਪਾਲ ਸੈਕਟਰੀ ਡੇਰਾ ਟਰੱਸਟ ,ਸੇਵਾਦਾਰ ਹਰਦੇਵ ਦਾਸ,ਸੇਵਾਦਾਰ ਵਰਿੰਦਰ ਦਾਸ ਬੱਬੂ , ਸੇਵਾਦਾਰ ਰਮੇਸ਼ ਕੁਮਾਰ ,ਧਰਮਵੀਰ, ਸ਼ਾਮ ਲਾਲ ਸਮੇਤ ਸਮੂਹ ਸੰਗਤਾਂ ਮੌਜੂਦ ਸਨ ।

Doaba Times

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਸ਼ਾਨਦਾਰ ਜਿੱਤ ਕਾਰਨ ਸਫਾਈ ਸੇਵਕਾ ਵਿੱਚ ਖੁਸ਼ੀ ਦੀ ਲਹਿਰ

ਕਿਸ਼ਨਗੜ (ਗੁਰਪ੍ਰੀਤ ਬੱਲ) ਜਲੰਧਰ ਲੋਕ ਸਭਾ ਜਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਹਲਕਾ ਆਦਮਪੁਰ ਦੇ ਕਸਬਾ ਅਲਾਵਲਪੁਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਇਸ ਦੌਰਾਨ ਇਲਾਕੇ ਵਿਚ ਲੱਡੂ ਵੰਡੇ ਗਏ ਤੇ ਇਲਾਕੇ ਦੇ ਵੋਟਰਾ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਅਲਾਵਲਪੁਰ ਅੱਡੇ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਪੂਰੇ ਇਲਾਕੇ ਵਿਚ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਢੋਲ ਧਮੱਕੇ ਨਾਲ ਰੈਲੀ ਕੱਢੀ ਗਈ।

ਇਸ ਮੌਕੇ ਤੇ ਵਿਨੋਦ ਕੁਮਾਰ ਮੰਗੀ ਜੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ਅਲਾਵਲਪੁਰ , ਰਾਜਦੀਵਾਨ ਬਾਲਮੀਕਿ ਸਮਾਜ ਸੀਨੀਅਰ ਆਗੂ, ਬਿਲੀਅਮ ਬਾਲਮੀਕਿ ਸਮਾਜ ਸੀਨੀਅਰ ਆਗੂ ,ਰਜਿੰਦਰ ਖੋਸਲਾ ਸਫਾਈ ਮਜਦੂਰ ਯੂਨੀਅਨ ਪ੍ਰਧਾਨ , ਪਵਨ ਖੋਸਲਾ ਪ੍ਰਧਾਨ ਅਲਾਵਲਪੁਰ , ਅਸ਼ਵਨੀ ਸ਼ਰਮਾ , ਸਰਬਜੀਤ ਸਾਬੀ , ਬੰਟੀ ਮਲਹੋਤਰਾ , ਹਰਵਿੰਦਰ ਸੋਨੀ , ਵਰਿੰਦਰ ਸਿੰਘ , ਮਨਦੀਪ ਸਿੰਘ , ਸਰਬਜੀਤ ਭੱਟੀ , ਸੋਮ ਪ੍ਰਕਾਸ਼ , ਅਵਤਾਰ ਚੰਦ , ਵਿਕਾਸ ਭੱਟੀ , ਰਮਨ ਮਲਹੋਤਰਾ , ਸੁਨੀਲ ਮਲਹੋਤਰਾ , ਬਿੱਲਾ ਰਾਮਦਾਸਪੁਰੀਆ , ਰਾਮਆਸਰਾ ਫੌਜੀ , ਲੱਡੂ , ਮੱਖਣ ਬਾਬਾ ਤੇ ਵੱਡੀ ਗਿਣਤੀ ਚ ਪਾਰਟੀ ਵਰਕਰ ਮੌਜੂਦ ਸਨ।

Doaba Times

ਰਿਜਰਵ ਸਟਾਫ ਨੂੰ ਮਾਣ ਭੱਤਾ ਨਾ ਦੇਣ ਤੇ ਭਾਰੀ ਰੋਸ਼

ਜਲੰਧਰ (ਗੁਰਪ੍ਰੀਤ ਬੱਲ) ਮਿਤੀ 10 – 5 – 23 ਨੂੰ ਅਸੈਂਬਲੀ ਹਲਕਾ 31 ਨਕੋਦਰ ਜਿਮਨੀ ਚੋਣਾਂ ਦੌਰਾਨ ਰਿਜਰਵ ਸਟਾਫ ਨੂੰ ਸ਼ਾਮ 6 ਵਜੇ ਤੱਕ ਬਿਠਾਇਆ ਗਿਆ। ਸਾਰੇ ਚੋਣ ਹਲਕਿਆਂ ਵਿਚ ਰਿਜਰਵ ਸਟਾਫ ਨੂੰ ਮੌਕੇ ਤੇ ਮਾਣ ਭੱਤਾ ਦਿੱਤਾ ਗਿਆ ਹੈ । ਸਾਰੇ ਹਲਕਿਅਾ ਵਿੱਚ ਪੂਰੀ ਡਿਉਢੀ ਦੇਣ ਉਪਰੰਤ ਰਿਜਰਵ ਸਟਾਫ ਨੂੰ ਮੌਕੇ ਤੇ ਮਾਣ ਦਿੱਤਾ ਗਿਆ ।ਹਲਕਾ ਸੁਪਰਡੈਂਟ ਸ੍ਰੀਮਤੀ ਬਲਵਿੰਦਰ ਕੌਰ ਵਲੋ ਰਿਜਰਵ ਸਟਾਫ ਦੀ ਅਟੈਂਡੈਂਸ 12 : 30 ਵਜੇ ਲੈਣ ਉਪਰੰਤ ਕਿਹਾ ਗਿਆ ਕਿ ਮਾਣਭੱਤਾ ਉਨ੍ਹਾਂ ਨੂੰ ਹੀ ਦਿੱਤਾ ਜਾਵੇਗਾ ਜੋ 6 ਵਜੇ ਤੱਕ ਬੈਠਣਗੇ ।ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਟਾਫ ਸ਼ਾਮ ਸਮੇਂ ਤਕ ਬੈਠਾ ਰਿਹਾ। ਪ੍ਰੰਤੂ ਸ਼ਾਮੀ 6 ਵਜੇ SDM ਕੰਵਲਪ੍ਰੀਤ ਸਿੰਘ ਨੇ ਵਿਸ਼ਵਾਸ਼ ਦੁਆਇਆ ਕਿ ਤੁਹਾਡਾ ਮਾਣ ਭੱਤਾ ਤੁਹਾਡੇ ਬੈਂਕ ਖਾਤਿਆਂ ਵਿਚ ਪਾ ਦਿੱਤਾ ਜਾਵੇਗਾ। ਸਾਰੇ ਹਲਕਿਆਂ ਵਿਚ ਰਿਜਰਵ ਸਟਾਫ ਨੂੰ ਮੌਕੇ ਤੇ ਮਾਣ ਭੱਤਾ ਦਿਁਤਾ ਗਿਆ ।ਇਸ ਮੌਕੇ ਰਿਜਰਵ ਸਟਾਫ ਵਿੱਚ ਭਾਰੀ ਰੋਸ ਪਾਇਆ ਗਿਆ ! ਸਟਾਫ਼ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸ਼ਾਮ ਤੱਕ ਖੱਜਲ-ਖੁਆਰ ਕੀਤਾ ਗਿਆ! ਇਸ ਸਬੰਧੀ ਪੱਖ ਜਾਨਣ ਲਈ SDM ਨਕੋਦਰ ਕੰਵਲਪ੍ਰੀਤ ਸਿੰਘ ਨਾਲ ਫੋਨ ਤੇ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ SDM ਨੇ ਫੋਨ ਨਹੀਂ ਚੁੱਕਿਆ ।

NEXT

ਅਗਲੀ ਖਬਰ

ਅੱਡਾ ਕਿਸ਼ਨਗੜ ਚ’ ਜਲਦਬਾਜੀ ਦੇ ਚੱਕਰ ਚ’ ਹਾਦਸਿਆ ਦਾ ਸਿਲਸਿਲਾ ਲਗਾਤਾਰ ਜਾਰੀ

*ਪਿਛਲੇ ਹਾਦਸੇ ਚ’ ਕਾਰ ਦਾ ਸ਼ੀਸ਼ਾ ਪਹਿਲਾ ਹੀ ਟੁੱਟਾ ਸੀ ਤੇ ਕਾਰ ਚਾਲਕ ਵਲੋ ਆਪਣੇ ਆਪ ਨੂੰ ਵੱਡੇ ਅਦਾਰੇ ਦਾ ਪੱਤਰਕਾਰ ਦੱਸਿਆ ਜਾ ਰਿਹਾ ਸੀ ਤੇ ਫੋਕਾ ਦਬਾਅ ਬਣਾਇਆ ਜਾ ਰਿਹਾ ਸੀ ਤੇ ਜਿਸ ਕਾਰਨ ਉਸ ਪੱਤਰਕਾਰ ਨੂੰ ਕਿਸ਼ਨਗੜ ਦੇ ਪੱਤਰਕਾਰਾ ਵਲੋ ਭਜਾਇਆ ਗਿਆ ਸੀ।

ਕਿਸ਼ਨਗੜ (ਗੁਰਪ੍ਰੀਤ ਬੱਲ) ਜਲੰਧਰ ਪਠਾਂਨਕੋਟ ਰਾਸਟਰੀ ਰਾਜਮਾਰਗ ਮਾਰਗ ਤੇ ਸਥਿਤ ਅੱਡਾ ਕਿਸ਼ਨਗੜ੍ਹ ਚੌਂਕ ਵਿੱਚ ਹਾਦਸਿਆ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਅਕਸਰ ਹੀ ਦੇਕਣ ਵਿੱਚ ਆਉਂਦਾ ਹੈ ਕਿ ਕਾਰ ਚਾਲਕ ਬਹੁਤ ਜਲਦਬਾਜੀ ਕਰਦੇ ਹਨ , ਜਿਸਦੇ ਕਾਰਨ ਹਾਦਸਾ ਵਾਪਰ ਜਾਦਾ ਹੈ ਤੇ ਵਾਹਨਾ ਦਾ ਨੁਕਸਾਨ ਹੋ ਜਾਦਾ ਹੈ , ਬਹੁਤ ਵਾਰ ਦੇਖਣ ਵਿੱਚ ਮਿਲਦਾ ਹੈ ਕਿ ਗਲਤੀ ਹਮੇਸ਼ਾ ਟਰੱਕ ਚਾਲਕ ਦੀ ਕੱਢੀ ਜਾਦੀ ਹੈ ਅਸਲ ਵਿੱਚ ਗਲਤੀ ਕਾਰ ਚਾਲਕ ਦੀ ਹੁੰਦੀ ਹੈ ਜੋ ਕਿ ਰਾਗ ਸਾਇਡ ਤੋ ਟਰੱਕ ਨੂੰ ੳਵਰਟੇਕ ਕਰਦੇ ਹਨ ਤੇ ਹਾਦਸੇ ਦਾ ਸ਼ਿਕਾਰ ਹੋ ਜਾਦੇ ਹਨ ਅਤੇ ਇੱਕ ਕਹਾਵਤ ਵੀ ਮਸ਼ਹੂਰ ਹੈ ਕਿ ਕਾਹਲੀ ਅੱਗੇ ਟੋਏ । ਪ੍ਰਾਪਤ ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਦਾ ਟਰੱਕ ਜੋ ਕਿ ਜਲੰਧਰ ਤੋਂ ਗੁਰਦਾਸਪੁਰ ਵੱਲ ਜਾ ਰਿਹਾ ਸੀ ਜਿਸ ਵੱਲੋਂ ਜਲੰਧਰ ਪਠਾਂਨਕੋਟ ਰਾਸਟਰੀ ਰਾਜਮਾਰਗ ਤੇ ਸਥਿਤ ਕਿਸ਼ਨਗੜ ਚੌਕ ਵਿਖੇ ਸਵਿਫ਼ਟ ਕਾਰ ਚਾਲਕ ਵੱਲੋਂ ਗਲਤ ਢੰਗ ਨਾਲ ਕਰਾਸ ਕਰਨ ਸਮੇਂ ਟਰੱਕ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਣ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਦੋਹਾਂ ਧਿਰਾਂ ਵਿਚ ਬਹਿਸਬਾਜੀ ਜਾਰੀ ਸੀ। ਖਬਰ ਲਿਖੇ ਜਾਣ ਤੱਕ ਸਥਾਨਕ ਪੁਲਸ ਮੌਕੇ ਤੇ ਨਹੀਂ ਪਹੁੰਚੀ।

NEXT

ਅਗਲੀਖਬਰ

ਸੰਤ ਬਾਬਾ ਪ੍ਰੀਤਮ ਦਾਸ ਜੀ (ਬਾਬੇ ਜੌੜੇ) 34ਵੀ ਸਾਲਾਨਾ ਬਰਸੀ ਸਮਾਗਮ 16 ਮਈ ਨੂੰ ਮਨਾਈ ਜਾਵੇਗੀ

ਜਲੰਧਰ(ਗੁਰਪ੍ਰੀਤ ਬੱਲ) ਬ੍ਰਹਮਗਿਆਨੀ ਬ੍ਰਹਮਲੀਨ 108 ਸੰਤ ਬਾਬਾ ਪ੍ਰੀਤਮ ਦਾਸ ਜੀ (ਬਾਬੇ ਜੋੜੇ) ਰਾਏਪੁਰ ਰਸੂਲਪੁਰ ਜਲੰਧਰ ਵਾਲਿਆਂ ਦੀ 34ਵੀਂ ਸਾਲਾਨਾ ਬਰਸੀ ਸਮਾਗਮ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਰਾਏਪੁਰ ਰਸੂਲਪੁਰ ਜਲੰਧਰ ਵਿਖੇ 16 ਮਈ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਬਰਸੀ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਤ ਬਾਬਾ ਪ੍ਰੀਤਮ ਦਾਸ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਦੀ ਆਰੰਭਤਾ ਹੋ ਚੁੱਕੀ ਹੈ, ਇਸ ਸਮਾਗਮ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸੰਪਟ ਪਾਠ ਆਰੰਭ ਕੀਤੇ ਗਏ ਹਨ ਅਤੇ ਦੂਰ ਦਰਾਡੇ ਤੋ ਹਰ

ਰੋਜ਼ ਭਾਰੀ ਗਿਣਤੀ ਵਿੱਚ ਸੰਗਤਾਂ ਡੇਰੇ ਵਿਖੇ ਨਤਮਸਤਕ ਹੋ ਰਹੀਆਂ ਹਨ। ਇਸ ਬਰਸੀ ਸਮਾਗਮ ਵਿੱਚ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਅਤੇ ਵੱਖ ਵੱਖ ਸੰਪ੍ਰਦਾਵਾਂ ਦੇ ਸੰਤ ਮਹਾਂਪੁਰਸ਼ ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਆ ਰਹੇ ਹਨ ਅਤੇ ਪੰਥ ਦੇ ਪ੍ਰਸਿੱਧ ਕੀਰਤਨੀਏ,ਰਾਗੀ ਢਾਡੀ ਅਤੇ ਪ੍ਰਚਾਰਕ ਸੰਗਤਾਂ ਨੂੰ ਪ੍ਰਬਚਨਾ ਰਾਹੀਂ ਨਿਹਾਲ ਕਰਨਗੇ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਰੀ ਸ਼ਕਤੀ ਫਾਉਂਡੇਸ਼ਨ ਭਾਰਤ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਦੱਸਿਆ ਬਰਸੀ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਹਨ। ਹਰ ਰੋਜ਼ ਸੰਤ ਬਾਬਾ ਨਿਰਮਲ ਦਾਸ ਜੀ ਵਲੋਂ ਸ਼ਾਮ ਨੂੰ ਕੀਰਤਨ ਦਿਵਾਨ ਸਜਾਏ ਜਾਂਦੇ ਹਨ, ਜਿਸ ਵਿੱਚ ਸੈਂਕੜੇ ਸੰਗਤਾਂ ਗੁਰੂ ਜਸ ਸਰਵਣ ਕਰਕੇ ਆਪਣਾ ਜੀਵਨ ਸਫ਼ਲਾ ਕਰਦੀਆਂ ਹਨ। ਭੈਣ ਸੰਤੋਸ਼ ਕੁਮਾਰੀ ਨੇ ਦੱਸਿਆ ਕਿ 16 ਮਈ ਦਿਨ ਮੰਗਲਵਾਰ ਨੂੰ ਦੇਸ਼ ਭਰ ਤੋ ਸੰਤ ਮਹਾਂਪੁਰਸ਼ ਸੰਤਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ ਉਥੇ ਹੀ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂ ਸੰਤ ਬਾਬਾ ਪ੍ਰੀਤਮ ਜੀ ਨੂੰ ਸ਼ਰਧਾਂਜਲੀਆਂ ਭੇਂਟ ਕਰਨਗੇ। ਇਲਾਕੇ ਦੀਆਂ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਪੁੱਜ ਕੇ ਆਪਣਾ ਜੀਵਨ ਸਫ਼ਲਾ ਕਰਨ ਦੀ ਅਪੀਲ ਕੀਤੀ।

Doaba Times

ਪੰਜਾਬ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਚੰਦਨ ਗਰੇਵਾਲ ਪਹੁੰਚੇ ਅਲਾਵਲਪੁਰ ਵਿਖੇ

ਕਿਸ਼ਨਗੜ (ਗੁਰਪ੍ਰੀਤ ਬੱਲ) ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਯੂਨੀਅਨ ਦੇ ਪ੍ਰਧਾਨ ਚੰਦਨ ਗਰੇਵਾਲ ਜੀ, ਸੁਭਾਸ਼ ਸੋਧੀ ਜੀ, ਅਲਾਵਲਪੁਰ ਵਿਖੇ ਵਿਨੋਦ ਕੁਮਾਰ ਮੰਗੀ ਜੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ( ਅਲਾਵਲਪੁਰ) ਦੇ ਗ੍ਰਹਿ ਵਿਖੇ ਪਹੁੰਚੇ।ਜਿੱਥੇ ਕਿ ਸੀਨੀ. ਆਗੂ ਵਿਨੋਦ ਕੁਮਾਰ ਜੀ ਮੰਗੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ਅਲਾਵਲਪੁਰ ਤੇ ਰਜਿੰਦਰ ਖੋਸਲਾ ਸਫਾਈ ਮਜਦੂਰ ਯੂਨੀਅਨ ਪ੍ਰਧਾਨ ਜੀ ਵਲੋ ਆਪਣੇ ਸਾਥੀਆ ਸਮੇਤ ਸੁਆਗਤ ਕੀਤਾ ਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਚੰਦਨ ਗਰੇਵਾਲ ਜੀ ਵਲੋ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਮੁਲਾਜ਼ਮ ਕੱਚਾ ਨਹੀ ਰਹੇਗਾ ਸਾਰੇ ਪੱਕੇ ਕਰ ਦਿੱਤੇ ਜਾਣਗੇ, ਜੇਕਰ ਜਲੰਧਰ ਤੋਂ ਆਪ ਦਾ ਐਮ ਪੀ ਬਣੇਗਾ ਤਾ ਫਿਰ ਵਿਕਾਸ ਦੇ ਕੰਮ ਤੇਜੀ ਨਾਲ ਹੋਣਗੇ। ਇਸ ਮੌਕੇ ਰਜਿੰਦਰ ਖੋਸਲਾ ਸਫਾਈ ਮਜਦੂਰ ਯੂਨੀਅਨ ਪ੍ਰਧਾਨ , ਵਿਨੋਦ ਕੁਮਾਰ ਮੰਗੀ ਜੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ਅਲਾਵਲਪੁਰ , ਸਰਬਜੀਤ ਸਾਬੀ , ਪਵਨ ਖੋਸਲਾ, ਗੁਰਦੀਪ ਲੇਸੜੀਵਾਲ, ਸਰਬਜੀਤ ਭੱਟੀ , ਗੀਤਾਂ , ਜੋਤੀ , ਫੌਜੀ ਸਾਹਬ ,ਜੱਸਲ ਤੋਂ ਇਲਾਵਾ ਔਰਤਾਂ ਵੀ ਸ਼ਾਮਿਲ ਸਨ।

Doaba Times

ਆਮ ਆਦਮੀ ਪਾਰਟੀ ਵਰਕਰਾਂ ਦਾ ਕਿਸ਼ਨਗੜ੍ਹ ਵਿਖੇ ਭਾਰੀ ਇਕੱਠ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਜਲੰਧਰ ਜ਼ਿਮਨੀ ਚੋਣ ਸਬੰਧੀ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿਚ ਕਿਸ਼ਨਗੜ੍ਹ ਵਿਖੇ ਸੁਖਦੇਵ ਸਿੰਘ ਜੂੜੀ ਤੇ ਬਬਲੂ ਕਿਸ਼ਨਗੜ੍ਹ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਰਕਰਾ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਤੇ ਨਾਭੇ ਦੇ ਐਮ ਐਲ ਏ ਮਾਨ ਸਿੰਘ, ਆਦਮਪੁਰ ਤੋਂ ਜੀਤ ਲਾਲ ਭੱਟੀ ਪਾਰਟੀ ਵਰਕਰਾਂ ਨੂੰ ਮਿਲੇ ਅਤੇ ਆਮ ਆਦਮੀ ਪਾਰਟੀ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਬਾਰੇ ਚਰਚਾ ਕੀਤੀ। ਇਸ ਮੌਕੇ ਤੇ ਕਰੱਪਸ਼ਨ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਪਿਛਲੀ ਸਰਕਾਰ ਵੱਲੋਂ ਐਸੀ ਬੱਚਿਆਂ ਦੇ ਵਜੀਫਿਅਾ ਤੇ ਚਰਚਾ ਕੀਤੀ ਗਈ । ਇਸ ਦੌਰਾਨ ਸੁਖਦੇਵ ਸਿੰਘ ਜੂੜੀ ਬਬਲੂ ਕਿਸ਼ਨਗੜ, ਸੋਨੂੰ ਕਿਸ਼ਨਗੜ੍ਹ, ਦੀਪਕ ਸਮੀਰ, ਸੁਰਿੰਦਰ ਕੁਮਾਰ ਕਿਸ਼ਨਗੜ, ਜਸਵਿੰਦਰ ਸਿੰਘ, ਪਿੰਦਾ ਟਿਵਾਣਾਂ, ਹਰਪ੍ਰੀਤ ਸਿੰਘ ਗੌਰਵ ਦੁੱਗਰੀ ਸਰਕਲ ਇੰਚਾਰਜ, ਜਸਵਿੰਦਰ ਸਿੰਘ ਬਿੰਦਾ ਦੁਗਰੀ ਪ੍ਰਧਾਨ, ਸਮੀਰ ਤੁੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

Doaba Times

ਕਰਤਾਰਪੁਰ ਹਲਕੇ ਦੇ ਨੌਗੱਜਾ ਪਿੰਡ ਵਿਖੇ ਮਨੀ ਬਿਰਲਾ ਸੈਂਕੜੇ ਸਾਥੀਆਂ ਸਮੇਤ ਬੀਜੇਪੀ ਵਿੱਚ ਸ਼ਾਮਲ

*ਲੰਧਰ ਜਿਮਨੀ ਚੋਣ ਸੰਬੰਧੀ ਮਨੀ ਬਿਰਲਾ ਵਲੋ ਬੀ ਜੇ ਪੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਵੋਟ ਪਾਉਣ ਦੀ ਕੀਤੀ ਅਪੀਲ

ਜਲੰਧਰ (ਗੁਰਪ੍ਰੀਤ ਬੱਲ) ਕਰਤਾਰਪੁਰ ਹਲਕੇ ਦੇ ਨੌਗੱਜਾ ਪਿੰਡ ਵਿਖੇ ਮਨੀ ਬਿਰਲਾ, ਜਗਦੀਸ਼ ਬਿਰਲਾ, ਸਾਹਿਲ ਬਿਰਲਾ,ਸਤੀਸ਼ ਬਿਰਲਾ ਤੇ ਸੈਂਕੜੇ ਸਾਥੀਆਂ ਸਮੇਤ ਬੀਜੇਪੀ ਵਿੱਚ ਸ਼ਾਮਲ ਹੋਏ ਜਿਸ ਦੌਰਾਨ ਪੰਜਾਬ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਵੱਲੋਂ ਮਨੀ ਬਿਰਲਾ ਤੇ ਸਾਥੀਆਂ ਨੂੰ ਸਿਰਪਾਓ ਪਾ ਕੇ ਬੀ ਜੇ ਪੀ ਵਿੱਚ ਸ਼ਾਮਲ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ,ਵਿਨੋਦ ਚਾਵਲਾ ਐਮ ਪੀ ਗੁਜਰਾਤ, ਸੇਠ ਸਤਪਾਲ ਮੱਲ, ਅਵਿਨਾਸ਼ ਚੰਦਰ, ਪ੍ਰਧਾਨ ਰਣਜੀਤ ਪਵਾਰ ਜੀ ਦਾ ਮਨੀ ਬਿਰਲਾ ਤੇ ਸਾਥੀਆਂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਮਨੀ ਬਿਰਲਾ ਵਲੋ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਰਟੀ ਵਲੋਂ ਜੋ ਵੀ ਜ਼ਿੰਮੇਵਾਰੀਆਂ ਦਿੱਤੀਆਂ ਹਨ ਉਸ ਨੂੰ ਪੂਰਾ ਇਮਾਨਦਾਰੀ ਨਾਲ ਨਿਭਾਉਣਗੇ ਤੇ ਆਉਣ ਵਾਲੇ ਦਿਨਾਂ ਵਿਚ ਪਾਰਟੀ ਨਾਲ ਨਾਲ ਵੱਧ ਤੋਂ ਵੱਧ ਇਲਾਕਾ ਵਾਸੀਆਂ ਨੂੰ ਜੋੜਨਗੇ ਅਤੇ ਇਲਾਕੇ ਦੇ ਵਿਕਾਸ ਲਈ ਕੰਮ ਕਰਦੇ ਰਹਿਣਗੇ। ਇਸ ਮੌਕੇ ਇਲਾਕਾ ਨਿਵਾਸੀਆਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਤੇ ਕਰਤਾਰਪੁਰ ਦੇ ਬੈਂਸ ਬਾਊਂਸਰ ਗਰੁੱਪ ਵਲੋ ਵੀ ਬੀ ਜੇ ਪੀ ਪਾਰਟੀ ਨੂੰ ਸਮਰਥਨ ਦਿੱਤਾ ਗਿਆ ।

Doaba Times

ਬਿਆਸ ਪਿੰਡ ਵਿੱਚ ਆਮ ਆਦਮੀ ਪਾਰਟੀ ਦਾ ਹੋਈਆ ਭਰਮਾ ਇੱਕਠ– ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵਿਸ਼ੇਸ ਤੋਰ ਤੇ ਪਹੁੰਚੇ

ਜੋਰਾ ਢੀਡਸਾ ਨੂੰ ਨੋਜੁਆਨ ਵਰਗ ਦਾ ਪ੍ਧਾਨ ਨਿਜੁਕਤ ਕਿਤਾ

ਜਲੰਧਰ (ਹਰਪ੍ਰੀਤ ਸਿੰਘ / ਗੁਰਪ੍ਰੀਤ ਬੱਲ) ਜਲੰਧਰ-ਪਠਾਨਕੋਟ ਰਾਸਟਰੀ ਰਾਜ ਮਾਰਗ ਸਥਿੱਤ ਬਿਆਸ ਪਿੰਡ ਵਿਖੇ ਜਲੰਧਰ ਜ਼ਿਮਨੀ ਚੋਣ ਲਈ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਮਾਣਜੋਗ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਕੈਬਨਿਟ ਮੰਤਰੀ ਵਿਸੇਸ਼ ਤੋਰ ਤੇ ਬਿਆਸ ਪਿੰਡ ਵਿੱਚ ਪੁੱਜੇ। ਪਿੰਡ ਦੇ ਨਗਰ ਵਾਸੀਆ ਦੀਆ ਮੁਸ਼ਕਲਾ ਨੂੰ ਸੁਣੀਆ ਤੇ ਨਾਲ ਹੀ ਪਿੰਡ ਵਾਸੀਆ ਨੂੰ ਆਮ ਆਦਮੀ ਪਾਰਟੀ ਕੰਮਾ ਤੋ ਜਾਣੂ ਕਰਵਾਈਆ.ਪਿੰਡ ਵਾਸੀਆ ਵਲੋ ਅਤੇ ਪਿੰਡ ਦੇ ਮੋਜੂਦਾ ਸਰਪੰਚ ਸੰਜੀਵ ਮਡਾਰ ਰੋਕੀ ਵਲੋ ਵੀ ਭਰਮਾ ਹੁੰਗਾਰਾ ਮਿਲਿਆ।

ਇਸ ਮੋਕੇ ਤੇ ਜੋਰਾ ਢੀਡਸਾ ਨੂੰ ਨੋਜੁਆਨ ਵਰਗ ਦਾ ਯੂਥ ਪ੍ਧਾਨ ਨਿਯੁਕਤ ਕਿਤਾ ਗਿਆ।

ਇਸ ਮੋਕੇ ਤੇ ਮੋਜੂਦ ਹਲਕਾ ਇੰਚਾਰਜ ਆਦਮਪੁਰ ਜੀਤ ਲਾਲ ਭੱਟੀ ਨੇ ਵੀ ਆਮ ਆਦਮੀ ਪਾਰਟੀ ਦੇ ਕੰਮਾ ਤੋ ਨਗਰ ਵਾਸੀਆ ਨੂੰ ਜਾਣੂ ਕਰਵਾਇਆ।

ਇਸ ਮੋਕੇ ਤੇ ਮੋਜੂਦ ਹਲਕਾ ਇੰਚਾਰਜ ਆਦਮਪੁਰ ਜੀਤ ਲਾਲ ਭੱਟੀ.ਮੋਜੂਦਾ ਸਰਪੰਚ ਸੰਜੀਵ ਮਡਾਰ ਰੋਕੀ.M.L.A ਜਸਵੰਤ ਸਿੰਘ ਗੱਜੂ ਮਾਜਰਾ.ਬਲਾਕ ਪ੍ਧਾਨ ਪਰਮਜੀਤ ਸਿੰਘ ਰਾਜਵੰਸ਼.ਸਾਬਕਾ ਸਰਪੰਚ ਫਕੀਰ ਸਿੰਘ.ਪੰਚ ਹਰਵਿੰਦਰ ਸਿੰਘ.ਪੰਚ ਰਜਿੰਦਰ ਸਿੰਘ.ਪੰਚ ਸੋਮ ਲਾਲ.ਮੇਜਰ ਸਿੰਘ.ਸੰਤ ਸਿੰਘ.ਅਮਰੀਕ ਲਾਲ.ਸਰਬਜੀਤ ਸਿੰਘ (ਸਾਬਾ)ਦਲਵਿੰਦਰ ਸਿੰਘ (ਮੰਗਾ)ਸੁਖਦੇਵ ਸਿੰਘ ਕਿਸ਼ਨਗੜ.ਚਰਨਜੀਤ ਟੇਲਰ ਮਾਸਟਰ. ਬੀਰ ਸਿੰਘ.ਦਵਿੰਦਰ ਸਿੰਘ.ਨਗਿੰਦਰ ਸਿੰਘ.ਕੁਲਦੀਪ ਕੁਮਾਰ.ਅਮਰੀਕ ਸਿੰਘ.ਰਕੇਸ਼ ਕੁਮਾਰ.ਪਿ੍ੰਸ.ਗੈਰੀ ਢੀਡਸਾ.ਜੋਨੀ ਢੀਡਸਾ.ਸਿੰਮਾ ਨਿੱਜਰ.ਜਸਵਿੰਦਰ ਸਿੰਘ ਰਾਜਾ.ਸਤਨਾਮ ਸਿੰਘ ਮਨਕੋਟੀਆ.ਰਮੇਸ਼ ਚੰਦਰ ਵੈਦ.ਆਦਿ ਤੋ ਇਲਾਵਾ ਅੋਰਤਾ ਦਾ ਵੀ ਭਾਰੀ ਇਕੱਠ ਦੇਖਣ ਨੂੰ ਮਿਲੀਆ।

Doaba Times

ਵੱਡੇ ਅਦਾਰਿਆਂ ਦੇ ਪੱਤਰਕਾਰਾ ਵਲੋ ਨਵੇਂ ਪੱਤਰਕਾਰਾ ਦਾ ਕੀਤਾ ਜਾਦਾ ਸ਼ੋਸ਼ਣ- ਪ੍ਰਧਾਨ ਗੁਰਪ੍ਰੀਤ ਬੱਲ

ਜਲੰਧਰ (ਗੁਰਪ੍ਰੀਤ ਬੱਲ) ਵਿਸ਼ਵ ਪ੍ਰੈੱਸ ਸੁੰਤੰਤਰਤਾ ਦਿਵਸ ਮੌਕੇ ਜਿੱਥੇ ਕਿ ਪੰਜਾਬ ਦੇ ਵੱਖ- ਥਾਵਾਂ ਤੇ ਪ੍ਰੈੱਸ , ਮੀਡੀਆ ਵਲੋ ਇਸ ਦਿਵਸ ਨੂੰ ਕਈ ਤਰੀਕਿਆਂ ਨਾਲ ਮਨਾਇਆ ਗਿਆ ,ਜਿਸ ਤੇ ਗੱਲਬਾਤ ਕਰਦਿਆਂ ਪ੍ਰਧਾਨ ਗੁਰਪ੍ਰੀਤ ਬੱਲ ਨੇ ਮੌਕੇ ਤੇ ਪ੍ਰੈੱਸ ਦੇ ਹਾਲਾਤਾ ਬਾਰੇ ਚਰਚਾ ਕੀਤੀ ਕਿ ਅਸਲ ਵਿੱਚ ਪੰਜਾਬ ਵਿੱਚ ਪ੍ਰੈੱਸ ਪੂਰੀ ਤਰ੍ਹਾਂ ਗੁਲਾਮ ਹੋ ਚੁੱਕੀ ਹੈ, ਇਸ ਦੀ ਤਾਜਾ ਉਦਾਹਰਨਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ, ਕੋਈ ਵੀ ਪੱਤਰਕਾਰ ਇਸ ਸਮੇ ਸਰਕਾਰ ਦੀਆਂ ਕਮੀਆਂ ਤੇ ਮੁੱਦਾ ਚੁੱਕਦਾ ਹੈ ਤਾ ਪੱਤਰਕਾਰ ਨੂੰ ਡਰਾਉਣ ਧਮਕਾਉਣ ਵਿਚ ਕੋਈ ਕਸਰ ਨਹੀ ਛੱਡੀ ਜਾਦੀ , ਇੱਥੋ ਤੱਕ ਕਿ ਕੋਰਟ ਕੇਸ ਵੀ ਕੀਤੇ ਜਾਦੇ ਹਨ ਤੇ ਸਰਕਾਰੀ ਪੀਲੇ ਕਾਰਡ ਵੀ ਨਹੀ ਬਣਾਏ ਜਾਦੇ ।ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਪੰਜਾਬ ਸਰਕਾਰ ਵਲੋ ਜਾਰੀ ਪੀਲਾ ਕਾਰਡ ਬਣਵਾਉਣ ਲਈ ਵੀ ਸ਼ਫਾਰਿਸ਼ਾ ਪਵਾਉਣੀਆ ਪੈੰਦੀਆ ਹਨ ।

ਆਮ ਪੱਤਰਕਾਰ ਦਾ ਤਾ ਪੰਜਾਬ ਸਰਕਾਰ ਵਲੋ ਜਾਰੀ ਪ੍ਰੈੱਸ ਆਈ ਡੀ ਕਾਰਡ ਵੀ ਨਹੀ ਬਣਾਇਆ ਜਾਦਾ , ਜਿਸਦੇ ਕਾਰਨ ਵੀ ਪੱਤਰਕਾਰੀ ਦਾ ਸਤੱਰ ਡਿੱਗ ਰਿਹਾ ਹੈ ਤੇ ਮੰਤਰੀਆ ਦੀਆਂ ਸ਼ਿਫਾਰਿਸ਼ਾ ਪਵਾਉਣ ਲਈ ਪੱਤਰਕਾਰਾ ਵਲੋ ਚਾਪਲੂਸੀ ਕੀਤੀ ਜਾਦੀ ਹੈ ਤੇ ਮੰਤਰੀਆਂ ਤੇ ਸਰਕਾਰ ਦੇ ਇਸ਼ਾਰੇ ਤੇ ਚੱਲਦੇ ਹਨ । ਜਿਸ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਕੁੱਝ ਪੱਤਰਕਾਰ ਹੀ ਪੱਤਰਕਾਰ ਦੇ ਦੁਸ਼ਮਨ ਬਣ ਜਾਦੇ ਹਨ ਕਈ ਤਾ ਦੂਸਰਿਆਂ ਦੇ ਮੋਢੇ ਤੇ ਰੱਖ ਕੇ ਖੰਜਰ ਚਲਾਉਦੇ ਹਨ । ਜਿਸ ਦੇ ਕਾਰਨ ਲਗਾਤਾਰ ਪ੍ਰੈੱਸ ਦਾ ਸਤੱਰ ਡਿੱਗ ਰਿਹਾ ਹੈ ਤੇ ਕਈ ਪੱਤਰਕਾਰ ਤਾ ਮਾਫੀਆ ਨਾਲ ਸੈਟਿੰਗ ਕਰਕੇ ਦੜਾ ਸੱਟਾ , ਸ਼ਰਾਬ ਵੇਚਣ ਹਫਤਾ ਵਸੂਲ਼ੀ ਕਰਦੇ ਹਨ । ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਤੇ ਕਈ ਪੱਤਰਕਾਰ ਵਧੀਆ ਕੰਮ ਵੀ ਕਰਦੇ ਹਨ , ਜਿਸਦੇ ਕਾਰਨ ਪੱਤਰਕਾਰੀ ਦੀਆਂ ਕਾਲੀਆਂ ਭੇਡਾਂ ਦੇ ਮਨ ਵਿੱਚ ਦਹਿਸ਼ਤ ਦਾ ਮਾਹੌਲ ਪੈਂਦਾ ਹੁੰਦਾ ਹੈ। ਪੱਤਰਕਾਰ ਦੀ ਆਪਸੀ ਲੜਾਈ ਦਾ ਫਾਇਦਾ ਸਰਕਾਰਾ ਚੁੱਕਦੀਆ ਹਨ ਤੇ ਪੱਤਰਕਾਰਾ ਦੇ ਹੱਕ ਮਾਰੇ ਜਾਦੇ ਹਨ । ਜੇਕਰ ਸਰਕਾਰਾ ਪੱਤਰਕਾਰਾ ਨੂੰ ਸਰਕਾਰੀ ਤਨਖਾਹ ਜਾ ਪੈਨਸ਼ਨ ਲਗਾ ਦੇਵੇ ਅਤੇ ਹੋਰ ਸਹੂਲਤਾਂ ਦੇਵੇ ਤਾ ਪੱਤਰਕਾਰੀ ਦਾ ਸਤੱਰ ਉੱਚਾ ਚੁਕਿਆ ਜਾ ਸਕਦਾ ਹੈ ।

Doaba Times

ਸਫਾਈ ਕਰਮਚਾਰੀਆ ਵਲੋਂ ਆਪਣੀਆਂ ਮੰਗਾ ਸੰਬੰਧੀ ਅਹਿਮ ਮੀਟਿੰਗ

ਜਲੰਧਰ (ਗੁਰਪ੍ਰੀਤ ਬੱਲ) ਸ਼੍ਰੀ ਚੰਦਨ ਗਰੇਵਾਲ ਦਫ਼ਤਰ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਦੌਰਾਨ ਸਫਾਈ ਕਰਮਚਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਚਰਚਾਵਾ ਕੀਤੀਆਂ ਗਈਆਂ। ਸਫਾਈ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੰਬੰਧੀ ਗੱਲਬਾਤ ਕਰਦੇ ਹੋਏ ਵਿਨੋਦ ਕੁਮਾਰ ਮੰਗੀ ਜੀ (ਸਫਾਈ ਮਜ਼ਦੂਰ ਫੈਡਰੇਸ਼ਨ ਯੂਨੀਅਨ ਸ਼ਾਖਾ ਅਲਾਵਲਪੁਰ) ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੂੰ ਕਰੀਬ 1.5 ਸਾਲ ਹੋ ਗਿਆ ਹੈ ਤੇ ਹੁਣ ਤੱਕ ਵੀ ਸਫਾਈ ਕਰਮਚਾਰੀਆ ਨੂੰ ਝੂਠੇ ਲਾਰਿਆਂ ਵਿੱਚ ਰੱਖਿਆ ਗਿਆ ਹੈ, ਸਰਕਾਰ ਵਲੋਂ ਸਫਾਈ ਮਜਦੂਰਾਂ ਦੀ ਕੋਈ ਵੀ ਸਾਰ ਨਹੀ ਲਈ ਜਾ ਰਹੀ ਹੈ। ਇਸ ਮੌਕੇ ਤੇ ਵਿਨੋਦ ਕੁਮਾਰ ਮੰਗੀ ਜੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ਅਲਾਵਲਪੁਰ , ਰਾਜਦੇਵਨ ਬਾਲਮੀਕਿ ਸਮਾਜ ਸੀਨੀਅਰ ਆਗੂ, ਬਿਲੀਅਮ ਬਾਲਮੀਕਿ ਸਮਾਜ ਸੀਨੀਅਰ ਆਗੂ ,ਰਜਿੰਦਰ ਖੋਸਲਾ ਸਫਾਈ ਮਜਦੂਰ ਯੂਨੀਅਨ ਪ੍ਰਧਾਨ , ਸ਼ੋਭਾ , ਗੀਤਾਂ, ਜੋਤੀ ਮੌਜੂਦ ਸਨ।

Doaba Times

ਕਰਤਾਰਪੁਰ ਹਲਕੇ ਦੇ ਪਿੰਡ ਦੁੱਗਰੀ ਵਿਖੇ ਕਾਗਰਸੀ ਵਰਕਰਾ ਦਾ ਵੱਡਾ ਇਕੱਠ

ਕਿਸ਼ਨਗੜ(ਗੁਰਪ੍ਰੀਤ ਬੱਲ) ਕਰਤਾਰਪੁਰ ਹਲਕੇ ਦੇ ਦੁੱਗਰੀ ਪਿੰਡ ਚ’ ਸਵ. ਸ. ਬਲਦੇਵ ਸਿੰਘ ਢਿੱਲੋਂ ਦੁੱਗਰੀ ਜੀ ਦੇ ਗ੍ਰਹਿ ਵਿਖੇ ਕਾਗਰਸ ਪਾਰਟੀ ਤੋਂ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਹੱਕ ਚ’ ਕਾਗਰਸ ਪਾਰਟੀ ਦੇ ਸੀਨੀਅਰ ਆਗੂਆਂ ਵਿੱਚ ਇੰਦਰਜੀਤ ਸਿੰਘ ਰੰਧਾਵਾ ਅਤੇ ਕਮਲਜੀਤ ਸਿੰਘ ਲਾਲੀ ਤੇ ਇਲਾਕੇ ਦੇ ਕਾਗਰਸੀ ਵਰਕਰਾਂ ਸ. ਜਤਿੰਦਰਪਾਲ ਸਿੰਘ ਢਿੱਲੋਂ ਦੁੱਗਰੀ ਨੰਬਰਦਾਰ, ਸਾਬਕਾ ਸੰਮਤੀ ਮੈਂਬਰ ਗੁਰਜੀਤ ਕੌਰ , ਗੁਰਬਖਸ਼ ਸਿੰਘ ਨੌਗੱਜਾ, ਅਮਰਜੀਤ ਸਿੰਘ ਕੰਗ ਤੇ ਪਿੰਡ ਨਿਵਾਸੀਆਂ ਦਾ ਭਰਵਾ ਇਕੱਠ ਹੋਇਆ। ਮੀਟਿੰਗ ਦੌਰਾਨ ਕਾਗਰਸ ਦੇ ਆਗੂਆਂ ਵਲੋ ਸਾਝੇ ਤੌਰ ਤੇ ਸੂਬੇ ਦੀ ਆਪ ਸਰਕਾਰ ਤੇ ਸਵਾਲ ਚੁੱਕੇ ਤੇ ਕਿਹਾ ਕਿ ਸੂਬੇ ਦੀ ਸਰਕਾਰ ਹਰ ਪੱਖੋ ਫੇਲ ਹੋ ਚੁੱਕੀ ਹੈ ਅਤੇ ਸੂਬੇ ਦੀ ਅਮਨ ਵਿਵਸਥਾ ਪੂਰੀ ਤਰ੍ਹਾਂ ਭੰਗ ਹੋ ਚੁੱਕੀ ਹੈ। ਔਰਤਾਂ ਅੱਜ ਵੀ ਇੱਕ -ਇੱਕ ਹਜ਼ਾਰ ਰੁਪਏ ਦੀ ਉਡੀਕ ਵਿੱਚ ਹਨ ਤੇ ਵਾਅਦਾ ਖਿਲਾਫੀ ਦਾ ਹਿਸਾਬ ਬਰਾਬਰ ਕਰਨ ਲਈ 10 ਮਈ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ। ਇੰਦਰਜੀਤ ਸਿੰਘ ਰੰਧਾਵਾ ਵਲੋ ਸੰਬੋਧਨ ਕਰਦਿਆਂ ਕਿਹਾ ਕਿ ਆਪ ਸਰਕਾਰ ਵਲੋ ਲੋਕਤੰਤਰ ਦੇ ਚੌਥੇ ਸਤੰਭ ਮੀਡੀਆ ਤੇ ਵੀ ਅੱਤਿਆਚਾਰ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੀਆਂ ਨਿਧੜਕ ਅਖਬਾਰਾਂ ਦੀ ਸਰਕਾਰੀ ਐਡ ਬੰਦ ਕਰਕੇ ਪੱਖਪਾਤ ਕੀਤਾ ਜਾ ਰਿਹਾ ਹੈ, ਅਖੀਰ ਮੌਕੇ ਤੇ ਮੌਜੂਦ ਪਾਰਟੀ ਵਰਕਰਾਂ ਨੂੰ 10 ਮਈ ਨੂੰ ਕਾਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ।

ਇਸ ਮੌਕੇ ਰਾਮ ਲੁਭਾਇਆ, ਮੱਖਣ ਸਿੰਘ , ਬਲਵੀਰ ਚੰਦ , ਹਰਕਿਸ਼ਨ, ਹਰਪ੍ਰੀਤ ਸਿੰਘ,ਜਸਵਿੰਦਰ ਸਿੰਘ ਸਿੱਕੀ, ਕਰਮਜੀਤ ਸਾਬਕਾ ਸੰਮਤੀ ਮੈਂਬਰ, ਸੁਖਦੇਵ ਪੰਚ, ਮੋਹਨ ਸਿੰਘ, ਵਰਿਆਮ ਸਿੰਘ, ਜਸਵੰਤ ਸਿੰਘ ਤੋਂ ਇਲਾਵਾ ਇਲਾਕਾ ਨਿਵਾਸੀ ਵੱਡੀ ਗਿਣਤੀ ਚ’ ਮੌਜੂਦ ਸਨ।

NEXT

ਦੀ ਓਲਡ ਫਰੈਡ ਕੋਅਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਮਕਸੂਦਾ ਜਲੰਧਰ ਵਿਖੇ ਹੋਈ ਮੀਟਿੰਗ

ਜਲੰਧਰ(ਦਿਲਬਾਗ ਸਿੰਘ ਸਿੱਧੂ)’ਦੀ ਓਲਡ ਫਰੈਡ ਕੋਅਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ” ਮਕਸੂਦਾ ਜਲੰਧਰ ਵਿਖੇ ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਖੁੱਲ੍ਹੇ ਪੰਡਾਲ ਅਜਲਾਸ ਵਿੱਚ ਹਾਜ਼ਰੀ ਮੈਂਬਰ ਹੇਠ ਹੋਈ ਜਿਸ ਵਿਚ ਸਕੈਟਰੀ ਸਵਿੰਦਰ ਸਿੰਘ ਜੀ ਨੇ 17 ਮਤੇ ਮੀਟਿੰਗ ਵਿੱਚ ਰੱਖੇ ਸ਼੍ਰੀ ਮਤੀ ਰੀਵਾ ਅਰੋੜਾ ਕੈਸ਼ੀਅਰ ਜੀ ਨੇ ਲੇਖਾ ਜੋਖਾ ਦੱਸਿਆ। ਗੁਰਮੇਲ ਸਿੰਘ ਐਡਵਾਈਜਰ ਜੀ ਨੇ ਕਲੋਨੀ ਦੀ ਜਾਣਕਾਰੀ ਦਿੱਤੀ ਗਈ ਖੁੱਲੇ ਪੰਡਾਲ ਵਿੱਚ ਹਾਜ਼ਰ ਮੈਂਬਰਾਂ ਅਤੇ ਕਲੋਨੀ ਮੈਂਬਰਾਂ ਦੀਆਂ ਮੁਸਕਲਾਂ ਸੁਣੀਆਂ ਗਈਆਂ ਅਵਤਾਰ ਸਿੰਘ ਕਾਨੂੰਗੋ ਕਾਨੂੰਨੀ ਸਲਾਹਕਾਰ ਜੀ ਨੇ ਰਜਿਸਟਰੀਆਂ ਕਰਾਉਣ ਲਈ ਬੇਨਤੀ ਕੀਤੀ ਗਈ ਅਤੇ ਮੁਹੱਲੇ ਵਿਚ ਆਉਂਦੀਆਂ ਮੁਸ਼ਕਿਲ ਦੂਰ ਕੀਤੀਆਂ ਜਾਣ ਮੀਟਿੰਗ ਵਿੱਚ ਜੱਸਾ ਸਿੰਘ ਜੀ ਨੇ ਕਮੇਟੀ ਦੀ ਸ਼ਲਾਘਾ ਕੀਤੀ ਗਈ ਇਹ ਪਹਿਲੀ ਮੀਟਿੰਗ ਹੋਈ ਕਾਫੀ ਉਤਸ਼ਾਹ ਪਾਇਆ ਗਿਆ ਗੁਰਮੇਲ ਸਿੰਘ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਵੀ ਇਹ ਸੁਸਾਇਟੀ ਮਕਸੂਦਾ ਜਲੰਧਰ ਵਿਖੇ ਬਣੀਂ ਹੈ ਇਹ 1982 ਸਾਲ ਤੋਂ ਚਾਲੂ ਹੈ ਇਸ ਦਾ ਕੋਈ ਵੀ ਦਫਤਰ ਨਹੀਂ ਸੀ ਅਸੀਂ ਦਫਤਰ ਬਣਾਉਣ ਲਈ ਬੇਨਤੀ ਕਰਦੇ ਹੋਏ ਤੁਹਾਡੇ ਵੱਲੋਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਲੈਣੀ ਚਾਉਂਦੇ ਹਾਂ ਤੁਸੀਂ ਪ੍ਰਵਾਨ ਕਰੋ ਤੁਹਾਡੇ ਪ੍ਰਵਾਨਗੀ ਤੋਂ ਇਹ ਕੰਮ ਸੰਤਬਰ ਮਹੀਨੇ ਦੀ ਹੋਣ ਵਾਲੀ ਮੀਟਿੰਗ ਚਾਲੂ ਹੋ ਗਿਆ ਹੋਵੇਗਾ ਇਸ ਮੌਕੇ ਮੀਤ ਪ੍ਰਧਾਨ ਨਿਰਮਲ ਕੌਰ, ਸੀਨੀਅਰ ਮੀਤ ਪ੍ਰਧਾਨ ਜਗਨ ਨਾਥ, ਜਗਦੀਸ਼ ਮਿੱਤਰ ਮੈਂਬਰ, ਸ਼ਲਿੰਦਰ ਕੌਰ, ਦਲਜੀਤ ਕੌਰ, ਅਮਰਜੀਤ ਸਿੰਘ,ਅਵਤਾਰ ਸਿੰਘ ਕਾਨੂੰਗੋ ਕਾਨੂੰਨੀ ਸਲਾਹਕਾਰ ਜੀ ਮੌਜੂਦ ਸਨ।