Doaba Times

ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਆਰ. ਓ. ਦਾ ਬਲਕਾਰ ਸਿੰਘ ਨੇ ਕੀਤਾ ਉਦਘਾਟਨ

ਕੈਪਸ਼ਨ: ਰਾਏਪੁਰ ਰਸੂਲਪੁਰ ਦੇ ਸਕੂਲ ਵਿੱਚ ਆਰ ਓ ਦਾ ਉਦਘਾਟਨ ਕਰਨ ਸਮੇਂ ਵਿਧਾਇਕ ਸ.ਬਲਕਾਰ ਸਿੰਘ ਨਾਲ ਹਰਨੇਕ ਸਿੰਘ, ਸੁਰੇਸ਼ ਕਲੇਰ, ਮਾ.ਕੁਲਵੀਰ ਰਾਮ ਤੇ ਪਤਵੰਤੇ।

ਜਲੰਧਰ 17 ਸਤੰਬਰ ( ਸੌਰਬ ਗੁਪਤਾ) ਹਲਕਾ ਵਿਧਾਇਕ ਸ. ਬਲਕਾਰ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ, ਰਾਏਪੁਰ ਰਸੂਲਪੁਰ ਵਿੱਚ ਦਾਨੀ ਹਰਨੇਕ ਸਿੰਘ ਵਲੋਂ ਲਗਾਏ ਗਏ ਆਰ ਓ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹਨਾਂ ਦਾ ਪਰਿਵਾਰ ਪਿੰਡ ਦੇ ਵਿਕਾਸ ਲਈ ਲੰਮੇ ਸਮੇਂ ਤੋਂ ਦਿਲ ਖੋਲ੍ਹ ਕੇ ਸੇਵਾ ਕਰ ਰਿਹਾ ਹੈ। ਸੇਵਾ-ਭਾਵਨਾ ਬਦਲੇ ਹਰਨੇਕ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸਕੂਲ ਸਟਾਫ ਤੋਂ ਬਿਨਾਂ ਉਹਨਾਂ ਨਾਲ ਕੋਆਰਡੀਨੇਟਰ ਨੰਬਰਦਾਰ ਬੀਰ ਚੰਦ ਸੁਰੀਲਾ, ਬਲਾਕ ਪ੍ਰਧਾਨ ਸੁਰੇਸ਼ ਕਲੇਰ,ਮੁਕੇਸ਼ ਕੁਮਾਰ ਸਰਮਸਤਪੁਰ, ਮਾ. ਕੁਲਵੀਰ ਰਾਮ ਭਤੀਜਾ, ਅਵਤਾਰ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਗੁਰਵਿੰਦਰ ਨਵਾਬ, ਇੰਦਰਜੀਤ ਮਹੇ, ਹਰਮਨ ਤੇ ਮਦਨ ਲਾਲ ਝੱਮਟ ਆਦਿ ਹਾਜ਼ਰ ਸਨ।

Doaba Times

ਪਿਸਤੌਲ ਦੀ ਨੋਕ ਤੇ ਦੋ ਪਰਵਾਸੀਆਂ ਤੋ ਲੁੱਟੇ ਮੋਬਾਈਲ- ਲੁੱਟ ਖੋਹ ਦੀਆਂ ਹੋ ਰਹੀਆਂ ਵਾਰਦਾਤਾਂ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ


ਜਲੰਧਰ /ਰਾਏਪੁਰ ਰਸੂਲਪੁਰ(ਮੁਕੇਸ਼ ਕੁਮਾਰ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਰਾਏਪੁਰ ਨਹਿਰੀ ਸੂਏ ਤੋਂ ਧੋਗੜੀ ਦੇ ਰਸਤੇ ਤੇ ਪੁਲੀ ਤੇ ਦੋ ਪਰਵਾਸੀ ਮਜ਼ਦੂਰਾਂ ਤੋਂ ਪਿਸਤੌਲ ਦੀ ਨੋਕ ਤੇ ਦੋ ਮੋਟਰਸਾਈਕਲ ਸਵਾਰ ਚਾਰ ਲੁਟੇਰਿਆਂ ਵੱਲੋਂ ਦੋ ਮੋਬਾਇਲ ਫੋਨ ਲੁੱਟ ਕੇ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਪਰਵਾਸੀ ਮਜ਼ਦੂਰ ਸ਼ਾਮ ਅਤੇ ਅਸ਼ੋਕ ਕੁਮਾਰ ਨਜ਼ਦੀਕੀ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ ਤੇ ਦੂਸਰਾ ਉਸ ਦਾ ਇੱਕ ਸਾਥੀ ਜੋ ਕਿ ਉਸਦੇ ਨਾਲ ਸੀ ਤੇ ਰਾਸ਼ਨ ਲੈਣ ਜਾ ਰਹੇ ਸੀ ਤਾਂ ਰਾਤ ਦੇ 9 ਵਜੇ ਦੇ ਕਰੀਬ ਇਹ ਪੂਰੀ ਲੁੱਟਖੋਹ ਦੀ ਘਟਨਾ ਵਾਪਰੀ ਲੁੱਟਖੋਹ ਦੇ ਸ਼ਿਕਾਰ ਪਰਵਾਸੀ ਮਜ਼ਦੂਰਾਂ ਦੇ ਦੱਸਣ ਮੁਤਾਬਕ ਚਾਰ ਲੁਟੇਰੇ ਜਿਨ੍ਹਾਂ ਦੇ ਮੂੰਹ ਤੇ ਰੁਮਾਲ ਬੰਨ੍ਹੇ ਹੋਏ ਸਨ ਤੇ ਦੋ ਮੋਟਰਸਾਈਕਲਾ ਤੇ ਸਵਾਰ ਸਨ ਜਿਨ੍ਹਾਂ ਦੀ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਉਨ੍ਹਾਂ ਵੱਲੋਂ ਕਨਪਟੀ ਤੇ ਪਿਸਤੌਲ ਰੱਖ ਕੇ ਦੋ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ।
ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਹਨ ਅਤੇ ਆਮ ਮਜ਼ਦੂਰ ਲੁਟੇਰਿਆਂ ਦੇ ਨਿਸ਼ਾਨੇ ਤੇ ਰਹਿੰਦੇ ਹਨ । ਲੁਟੇਰੇ ਲੁੱਟ ਖੋਹ ਦੀ ਵਾਰਦਾਤ ਕਰਦੇ ਹਨ ਤੇ ਆਰਾਮ ਨਾਲ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ ।

ਇਸ ਤਰ੍ਹਾਂ ਦੀਆਂ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

Doaba Times

44ਵੀ ਤਹਿਸੀਲ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਪਿੰਡ ਰਾਏਪੁਰ ਰਸੂਲਪੁਰ

ਜਲੰਧਰ (ਗੁਰਪ੍ਰੀਤ ਬੱਲ/ਸੌਰਬ ਗੁਪਤਾ) 44 ਵੀਆਂ ਤਹਿਸੀਲ ਪੱਧਰੀ ਪ੍ਰਾਇਮਰੀ ਸਕੂਲੀ ਖੇਡਾਂ ਪਿੰਡ ਰਾਏਪੁਰ ਰਸੂਲਪੁਰ ਵਿਖੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਖੇਡ ਸਟੇਡੀਅਮ ਵਿੱਚ ਕਰਵਾਈਆਂ ਗਈਆਂ ਜਿਸ ਦਾ ਉਦਘਾਟਨ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ,ਮੈਡਮ ਸੰਤੋਸ਼ ਕੁਮਾਰੀ ਭਾਰਤੀ ਨਾਰੀ ਫਾਊਂਡੇਸ਼ਨ ਦੇ ਪ੍ਰਧਾਨ,ਬੀ ਪੀ ਈ ੳ ਕਰਤਾਰਪੁਰ ਬੀਕੇ ਮਹਿਮੀ, ਸਾਬਕਾ ਸਰਪੰਚ ਅਵਤਾਰ ਸਿੰਘ ਹੋਠੀ, ਕੋਆਰਡੀਨੇਟਰ ਬੀਰ ਚੰਦ ਸੁਰੀਲਾ,ਸੁਰੇਸ਼ ਕਲੇਰ ਬਲਾਕ ਪ੍ਰਧਾਨ , ਸੀ.ਨੀ. ਆਪ ਆਗੂ ਮੁਕੇਸ਼ ਕੁਮਾਰ ਸਰਮਸਤਪੁਰ ਵੱਲੋਂ ਕੀਤਾ ਗਿਆ।

ਇਸ ਮੌਕੇ ਤੇ ਪਹਿਲੇ ਦਿਨ ਖੇਡਾਂ ਚ ਲੜਕਿਆਂ ਦੀ ਫੁਟਬਾਲ , ਕਬੱਡੀ, ਲੰਬੀ ਛਾਲ, ਖੋ-ਖੋ ਖੇਡਾਂ ਦੇ ਮੁਕਾਬਲੇ ਕਰਵਾਏ। ਖੇਡਾਂ ਦੌਰਾਨ ਇਨਾਮ ਵੰਡ ਸਮਾਰੋਹ ਚ ਜੇਤੂ ਖਿਡਾਰੀਆਂ ਨੂੰ ਸੰਤ ਬਾਬਾ ਨਿਰਮਲ ਦਾਸ ਬਾਬੇ ਜੌੜੇ ਰਾਏਪੁਰ ਰਸੂਲਪੁਰ ਵਾਲਿਆਂ ਵਲੋ ਖੇਡਾਂ ਦੇ ਪ੍ਰਬੰਧਕ ਸਟਾਫ ਨਾਲ ਸਾਝੇ ਤੌਰ ਸਨਮਾਨਿਤ ਕੀਤਾ ਤੇ ਪ੍ਰਸ਼ੰਸਾ ਪੱਤਰ ਦਿੱਤੇ।

ਸੀਨੀਅਰ ਆਗੂ ਹਰਨੇਕ ਸਿੰਘ ਵੱਲੋਂ ਪ੍ਰਾਇਮਰੀ ਸਕੂਲ ਨੂੰ ਪਾਣੀ ਸਾਫ ਕਰਨ ਵਾਲਾ ਫਿਲਟਰ ਦਾਨ ਕੀਤਾ ਗਿਆ

ਸੰਤ ਬਾਬਾ ਨਿਰਮਲ ਦਾਸ ਜੀ ਵੱਲੋਂ ਖੇਡ ਪ੍ਰਬੰਧਕਾਂ ਨੂੰ ਗਿਆਰਾਂ ਹਜ਼ਾਰ ਰੁਪਏ ਦੀ ਸਹਿਯੋਗੀ ਰਾਸ਼ੀ ਨਾਲ ਨਾਲ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਲਈ ਫਲ ਫਰੂਟ ਦੇ ਅਟੁੱਟ ਲੰਗਰ ਲਗਾਏ ਗਏ।

Doaba Times

ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਕਿਸੇ ਵੀ ਭਰਤੀ ਰੈਲੀ ਲਈ ਪੂਰੀ ਤਰ੍ਹਾਂ ਤਿਆਰ-ਡਿਪਟੀ ਕਮਿਸ਼ਨਰ ਜਲੰਧਰ

ਜਲੰਧਰ (ਸੌਰਬ ਗੁਪਤਾ) ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਬੀਤੇ ਦਿਨ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਕਿਸੇ ਵੀ ਭਰਤੀ ਰੈਲੀ ਲਈ ਪੂਰੀ ਤਰ੍ਹਾਂ ਤਿਆਰ ਹੈ।

ਡਿਪਟੀ ਕਮਿਸ਼ਨਰ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਭਰਤੀ ਰੈਲੀ ਨਵੰਬਰ ਮਹੀਨੇ ਵਿੱਚ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਉਚਿਤ ਕਦਮ ਚੁੱਕੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਵਿੱਚ ਪਿਛਲੇ ਸਮੇਂ ਵਿੱਚ ਛਾਉਣੀ ਅਤੇ ਆਰਮਡ ਪੁਲਿਸ ਕੰਪਲੈਕਸ ਵਿੱਚ ਫੌਜ ਅਤੇ ਸਟੇਟ ਪੁਲਿਸ ਵਿੱਚ ਭਰਤੀਆਂ ਕਰਨ ਦਾ ਚੰਗਾ ਤਜਰਬਾ ਹੈ ਤੇ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਭਰਤੀ ਲਈ ਨਿਯਤ ਸਥਾਨਾਂ ‘ਤੇ ਉਚਿਤ ਪ੍ਰਬੰਧ ਅਤੇ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਵੱਡੀ ਗਿਣਤੀ ਵਿੱਚ ਭਰਤੀ ਰੈਲੀ ਵਿੱਚ ਆਉਣ ਵਾਲੇ ਉਮੀਦਵਾਰਾਂ ਨੂੰ ਸੁਵਿਧਾ ਹੋ ਸਕੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੌਜ ਦੇ ਅਧਿਕਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਜਾਵੇਗਾ।

Doaba Times

ਪੁਲਿਸ ਮੁਲਾਜਿਮਾ ਤੇ ਸ਼ਰਾਬ ਦੇ ਨਸ਼ੇ ਵਿੱਚ ਦਿਨਦਿਹਾੜੇ ਔਰਤਾਂ ਨਾਲ ਕੁੱਟਮਾਰ ਕਰਨ ਦਾ ਦੋਸ਼


*ਇੱਕ ਵਾਰ ਫਿਰ ਪੁਲਿਸ ਦੀ ਵਰਦੀ ਨੂੰ ਲੱਗਾ ਦਾਗ
ਜਲੰਧਰ (ਗੁਰਪ੍ਰੀਤ ਬੱਲ)ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਨਿਜ਼ਾਮਦੀਨਪੁਰ ਵਿਖੇ ਦਿਨ ਦਿਹਾੜੇ ਦੁਪਹਿਰ ਦੇ ਕਰੀਬ 1 ਵਜੇ ਕਰੀਬ ਗੁੜ ਵਾਲੇ ਬੇਲਣੇ ਦੇ ਨਜਦੀਕ ਲੋਕਾ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਤਾ ਪੱਤਰਕਾਰ ਦੇ ਪਹੁੰਚਦਿਆ ਹੀ ਪੂਰੇ ਮਾਮਲੇ ਦਾ ਪਤਾ ਲੱਗਿਆ ਮੌਕੇ ਤੇ ਮੌਜੂਦ ਔਰਤਾਂ ਵਲੋ ਦੱਸਿਆ ਕਿ ਉਹ ਗਰੀਬ ਘਰੋ ਹਨ ਤੇ ਨੈਸ਼ਨਲ ਹਾਈਵੇ ਤੇ ਸਟਿੱਕਰ ਵੇਚ ਘਰ ਦਾ ਗੁਜਾਰਾ ਕਰਦੀਆਂ ਹਨ ਤੇ ਉਹ ਪੈਦਲ ਜਾ ਰਹੀਆਂ ਸਨ ਤਾ ਇਕ ਸਫੇਦ ਰੰਗ ਦੀ ਕਾਰ ਵਿਚੋ ਦੋ ਪੁਲਿਸ ਮੁਲਾਜਿਮ ਜੋ ਕਿ ਸ਼ਰਾਬ ਦੇ ਨਸ਼ੇ ਵਿੱਚ ਲੱਗ ਰਹੇ ਸਨ,ਤੇ ਨਾਲ ਇੱਕ ਪ੍ਰਾਇਵੇਟ ਵਿਅਕਤੀ ਸੀ। ਜਿਨਾ ਨੇ ਬਿਨਾ ਕਿਸੇ ਗੱਲਬਾਤ ਦੇ ਤਾਬੜਤੋੜ ਡੰਡੇ ਬਰਸਾ ਦਿੱਤੇ । ਆਪਣੇ ਬਚਾਅ ਲਈ ਉਨ੍ਹਾਂ ਵਲੋਂ ਸ਼ੋਰ ਮਚਾਇਆ ਗਿਆ ਤਾ ਦੋਵੇ ਅਣਪਛਾਤੇ ਪੁਲਿਸ ਦੀ ਵਰਦੀ ਪਹਿਨੇ ਕਾਰ ਵਿਚ ਫਰਾਰ ਹੋ ਗਏ। ਪੀੜਤ ਔਰਤ ਵਲੋ ਪਛਾਣ ਦੇ ਅਧਾਰ ਤੇ ਦੱਸਣ ਮੁਤਾਬਿਕ ਇੱਕ ਮੁਲਾਜਿਮ ਜੋ ਕਿ ਸਿਹਤ ਤੋ ਮੋਟਾ ਸੀ ਤੇ ਦੂਸਰਾ ਸਿਹਤ ਤੋ ਪਤਲਾ ਸੀ ਤੇ ਸਾਹਮਣੇ ਆਉਣ ਤੇ ਉਹ ਪਛਾਣ ਲੈਣਗੀਆ।

ਫਿਲਹਾਲ ਨਜਦੀਕ ਪੈਦੀਆ ਪੁਲਿਸ ਚੌਕੀਆ ਤੇ ਸੰਪਰਕ ਕਰਕੇ ਇਸ ਮਾਮਲੇ ਸੰਬੰਧੀ ਜਾਣਕਾਰੀ ਲਈ ਤਾ ਉਨਾਂ ਦੱਸਿਆ ਕਿ ਸਫੇਦ ਰੰਗ ਦੀ ਕਾਰ ਕਿਸੇ ਕੋਲ ਵੀ ਨਹੀ ਹੈ।

Doaba Times

खेडां वतन पंजाब दीयां जिला लेवल खेलों का आयोजन

पठानकोट (सतनाम सिंह) आज पंजाब सरकार मुख्यमंत्री सरदार भगवंत सिंह मान जी के निर्देश अनुसार खेडां वतन पंजाब दीयां जिला लेवल खेलों का आयोजन हुआ जिसमें मुख्य मेहमान के तौर पर पहुंचे कैबिनेट मंत्री लाल चंद जी को फूलों का गुलदस्ता देकर स्वागत किया गया इसके बाद कैबिनेट मंत्री लाल चंद जी ने हवा में गुब्बारे उड़ाकर खेलों का शुभारंभ किया इस मौके पर विशेष मेहमान विभूति शर्मा जी रोहित सियाल जी जिला प्रधान आप , एसडीम पठानकोट कालाराम कंसल जी,

जिला शिक्षा ऑफिसर जसवंत सिंह जिला खेल ऑफिसर सतवंत कौर और भी विभागीय ऑफिसर पहुंचे कैबिनेट मंत्री लालचंद जी ने कहा की मुख्यमंत्री सरदार भगवंत सिंह मान जी की पहल से हमारे जो नौजवान हमारी संस्कृतिक खेलों से दूर होते जा रहे थे वह पढ़ाई के साथ-साथ दुबारा उन खेलों में रुचि दिखा रहे हैं बच्चों के द्वारा उत्साह देखकर खुशी महसूस कर रहा हूं और अकेले पठानकोट जिले से लगभग 7500 विद्यार्थी भाग ले रहे हैं यह देख कर खुशी हो रही है उन्होंने कहा कि हमारी सरकार बच्चों को नशों से दूर और खेलों की तरफ ले कर जाएगी जिससे आने वाले समय में नौजवानों के लिए अच्छी नौकरियों के रास्ते खुलेंगे पिछले दिनों पठानकोट जिले के आठवीं दसवीं 12वीं के विद्यार्थियों ने पहले स्थान पर आकर पठानकोट का नाम रोशन किया है इसी तरह आने वाले समय में खेलों में भी पठानकोट की खिलाड़ी नंबर वन पर आ कर पठानकोट का नाम रोशन करेंगे उन्होंने कहा की अभी राष्ट्रमंडल खेलों में जो खिलाड़ी मेडल जीत कर आए मुख्यमंत्री भगवंत मान जी ने उन्हें 50-50 और जिन्होंने खेलों में भाग लिया लेकिन जीत नहीं पाए उन्हें 5-5 लाख रुपए का इनाम देकर सम्मानित किया हमारी सरकार नौजवानों में छुपी हुई योग्यता को बाहर निकालने के लिए हर संभव प्रयास करेगी।

Doaba Times

ਡਾ. ਜਸਵੰਤ ਰਾਏ ਨੇ ਮੁੱਖ ਖੇਤੀਬਾੜੀ ਅਫਸਰ ਜਲੰਧਰ ਦਾ ਸੰਭਾਲਿਆ ਚਾਰਜ

ਜਲੰਧਰ (ਸੌਰਬ ਗੁਪਤਾ) ਪੰਜਾਬ ਸਰਕਾਰ ਦੇ ਹੁਕਮਾਂ ਅਧੀਨ ਡਾ. ਜਸਵੰਤ ਰਾਏ ਨੇ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਦਾ ਚਾਰਜ ਸੰਭਾਲਿਆ । ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਜਲੰਧਰ ਦੇ ਸਮੂਹ ਸਟਾਫ ਨੇ ਡਾ. ਜਸਵੰਤ ਰਾਏ ਦਾ ਸੁਆਗਤ ਕੀਤਾ। ਡਾ. ਜਸਵੰਤ ਰਾਏ ਨੇ ਇਸ ਤੋਂ ਪਹਿਲਾਂ ਜ਼ਿਲ੍ਹਾ ਪਟਿਆਲਾ ਵਿਖੇ ਮੁੱਖ ਖੇਤੀਬਾੜੀ ਅਫਸਰ ਅਤੇ ਤਰਨਤਾਰਨ ਵਿਖੇ ਜ਼ਿਲਾ ਕਿਸਾਨ ਸਿਖਲਾਈ ਅਫਸਰ ਵੱਜੋਂ ਅਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਸਨ। ਡਾ. ਜਸਵੰਤ ਰਾਏ ਨੇ ਇਸ ਮੌਕੇ ਸਮੂਹ ਸਟਾਫ ਨੂੰ ਕਿਹਾ ਕਿ ਖੇਤੀਬਾੜੀ ਦੇ ਸਰਵਪੱਖੀ ਵਿਕਾਸ ਲਈ ਸਾਰੇ ਸੈਕਸ਼ਨਾ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਿਸਾਨਾ ਨੂੰ ਕੁਆਲਟੀ ਖਾਦਾਂ, ਬੀਜਾਂ ਆਦਿ ਦੀ ਸਪਲਾਈ ਯਕੀਨੀ ਬਣਾਉਣ ਲਈ ਹਰ ਉਪਰਾਲਾ ਕੀਤਾ ਜਾਵੇਗਾ। ਡਾ. ਰਾਏ ਨੇ ਜ਼ਿਲ੍ਹਾ ਭਰ ਦੇ ਖੇਤੀਬਾੜੀ ਅਧਿਕਾਰੀਆਂ ਕਰਮਚਾਰੀਆਂ ਨੂੰ ਕਿਹਾ ਕਿ ਉਹ ਖੇਤੀ ਦੀ ਰਹਿੰਦ ਖੂਹੰਦ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਹੋਰ ਤੇਜ਼ ਕਰਨ ਅਤੇ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵਹਾਉਣ ਲਈ ਅਤੇ ਜੀਰੋ ਬਰਨਿੰਗ ਦੇ ਟੀਚੇ ਦੀ ਪ੍ਰਾਪਤੀ ਲਈ ਵਿਸ਼ੇਸ਼ ਉਪਰਾਲੇ ਕਰਨ ਅਤੇ ਕਿਸਾਨ ਹਿੱਤ ਵਿੱਚ ਆਪਣਾ ਕੰਮ ਤਨਦੇਹੀ ਨਾਲ ਕਰਦੇ ਹੋਏ ਕਿਸਾਨਾਂ ਦੀ ਸਰਵਪੱਖੀ ਖੁਸ਼ਹਾਲੀ ਵੱਲ ਉਚੇਚਾ ਧਿਆਨ ਦੇਣ। ਡਾ. ਰਾਏ ਨੇ ਆਉਣ ਵਾਲੇ ਝੋਨੇ ਦੀ ਵਾਢੀ ਅਤੇ ਹਾੜੀ ਸੀਜ਼ਨ ਲਈ ਕਿਸਾਨਾ ਤੱਕ ਖੇਤੀ ਵਿਭਿੰਨਤਾ ਅਤੇ ਕਣਕ ਦੀ ਬਿਹਤਰ ਕਾਸ਼ਤਕਾਰੀ ਲਈ ਤਕਨੀਕੀ ਗਿਆਨ ਅਤੇ ਪ੍ਰਚਾਰ ਕਰਨ ਲਈ ਵੀ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਡਾ. ਪਰਮਜੀਤ ਸਿੰਘ ਪ੍ਰਾਜੈਕਟ ਅਫ਼ਸਰ ,ਡਾ. ਗੁਰਿੰਦਰਜੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਨਰੇਸ਼ ਕੁਮਾਰ ਗੁਲਾਟੀ, ਡਾ. ਅਰੁਣ ਕੋਹਲੀ, ਡਾ. ਸੁਰਜੀਤ ਸਿੰਘ, ਅਮਲਾ ਸੈਕਸ਼ਨ ਤੋਂ ਸੁਪਰਡੈਂਟ ਦਿਨੇਸ਼ ਕੁਮਾਰ, ਜਸਵਿੰਦਰ ਸਰੋਏ, ਡਾ. ਵਿਪੁਲ ਛਾਬੜਾ ਡਿਪਟੀ ਪੀ ਡੀ ਆਤਮਾ ਜਲੰਧਰ ਵੱਲੋਂ ਡਾ ਜਸਵੰਤ ਰਾਏ ਨੂੰ ਪੂਰਾ ਸਹਿਯੋਗ ਦਿੰਦੇ ਹੋਏ ਖੇਤੀਬਾੜੀ ਦੇ ਵਿਕਾਸ ਲਈ ਹਰ ਉਪਰਾਲਾ ਕਰਨ ਦਾ ਯਕੀਨ ਦਿਵਾਇਆ। ਜਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਵਲੋਂ ਡਾ ਜਸਵੰਤ ਰਾਏ ਦਾ ਇਸ ਮੌਕੇ ਤੇ ਸੁਆਗਤ ਕੀਤਾ ਅਤੇ ਕਿਹਾ ਕਿ ਜਿਲ੍ਹੇ ਵਿੱਚ ਕਿਸਾਨਾ ਨੂੰ ਖੇਤੀਬਾੜੀ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਤਕਨੀਕਾ ਦਾ ਫਾਇਦਾ ਉਠਾਉਂਦੇ ਹੋਏ ਮਿੱਥੇ ਟੀਚਿਆਂ ਦੀ ਪ੍ਰਾਪਤੀ ਕਰਨ ਵਿੱਚ ਕਿਸਾਨਾ ਵੱਲੋਂ ਪੂਰਾ ਸਹਿਯੋਗ ਕੀਤਾ ਜਾਵੇਗਾ।

Doaba Times

ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਦਿਸ਼ਾਂ ਨਿਰਦੇਸ਼ਾਂ ਹੇਠ 12 ਸਤੰਬਰ ਤੋਂ 17 ਸਤੰਬਰ ਤੱਕ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਰੋਗੀ ਸੁਰੱਖਿਆ ਸਪਤਾਹ ਦੀ ਸ਼ੁਰੂਆਤ

ਜਲੰਧਰ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ)ਦੁਨੀਆ ਭਰ ਵਿੱਚ ਹਰ ਵਿਅਕਤੀ, ਆਪਣੇ ਜੀਵਨ ਵਿੱਚ ਕਿਸੇ ਸਮੇਂ, ਬਿਮਾਰੀ ਨੂੰ ਰੋਕਣ ਜਾਂ ਇਲਾਜ ਕਰਨ ਲਈ ਦਵਾਈਆਂ ਲੈਂਦਾ ਹੈ। ਹਾਲਾਂਕਿ, ਦਵਾਈਆਂ ਕਈ ਵਾਰ ਗੰਭੀਰ ਨੁਕਸਾਨ ਪਹੁੰਚਾਉਂਦੀਆਂ ਹਨ ਜੇ ਗਲਤ ਢੰਗ ਨਾਲ ਸਟੋਰ ਕੀਤੀਆਂ, ਤਜਵੀਜ਼ ਕੀਤੀਆਂ,ਵਰਤੀਆਂ ਗਈਆਂ ਹੋਣ ਇਸ ਲਈ ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਦਿਸ਼ਾਂ ਨਿਰਦੇਸ਼ਾਂ ਉਪਰ 12 ਸਤੰਬਰ ਤੋਂ 17 ਸਤੰਬਰ ਤੱਕ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਰੋਗੀ ਸੁਰੱਖਿਆ ਸਪਤਾਹ ਸ਼ੁਰੂ ਕੀਤਾ ਗਿਆ।

ਡਾ ਓਹਰੀ ਨੇ ਕਿਹਾ ਅਸੁਰੱਖਿਅਤ ਦਵਾਈਆਂ ਦੇ ਅਭਿਆਸ ਅਤੇ ਦਵਾਈਆਂ ਦੇ ਗਲਤ ਪ੍ਰਭਾਵ ਵਿਸ਼ਵ ਭਰ ਵਿੱਚ ਸਿਹਤ ਸੰਭਾਲ ਵਿੱਚ ਟਾਲਣਯੋਗ ਨੁਕਸਾਨ ਦਾ ਇੱਕ ਪ੍ਰਮੁੱਖ ਕਾਰਨ ਹਨ।ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਤਾਲਮੇਲ ਅਤੇ ਕਾਰਵਾਈ ਦੇ ਨਾਲ-ਨਾਲ ਮਰੀਜ਼ਾਂ ਦੀ ਸੁਰੱਖਿਆ ਬਾਰੇ ਵਿਸ਼ਵਵਿਆਪੀ ਸਮਝ ਨੂੰ ਵਧਾਉਣਾ ਹੀ ਇਸ ਸਪਤਾਹ ਦਾ ਮੁੱਖ ਮੰਤਵ ਹੈ।
ਬੀਈਈ ਨੀਤੀਰਾਜ ਬੀ ਸਿੰਘ ਨੇ ਬੋਲਦਿਆ ਕਿਹਾ ਦਵਾਈਆਂ ਦੀਆਂ ਗਲਤ ਅਤੇ ਅਸੁਰੱਖਿਅਤ ਢੰਗ ਨਾਲ ਵਰਤੋਂ ਕਰਨ ਉੱਪਰ ਦਵਾਈ ਲਾਭ ਦੇਣ ਦੀ ਬਜਾਏ ਨੁਕਸਾਨ ਕਰ ਸਕਦੀ ਹੈ।ਦਵਾਈ ਦੀ ਗਲਤ ਵਰਤੋਂ ਨੂੰ ਰੋਕਣ ਅਤੇ ਦਵਾਈ ਨਾਲ ਸਬੰਧਤ ਨੁਕਸਾਨ ਨੂੰ ਘਟਾਉਣ ਦੇ ਯਤਨਾਂ ਵਿੱਚ ਸਾਨੂੰ ਮੁੱਖ ਹਿੱਸੇਦਾਰ ਬਣਨਾਂ ਚਾਹੀਦਾ ਹੈ।
ਮਰੀਜ਼ਾਂ ਅਤੇ ਪਰਿਵਾਰਾਂ ਨੂੰ ਦਵਾਈ ਦੀ ਸੁਰੱਖਿਅਤ ਵਰਤੋਂ ਬਾਰੇ ਜਾਗਰੁਕ ਕਰਨਾ ਚਾਹੀਦਾ ਹੈ

Doaba Times

ਕਾਲਾ ਬੱਕਰਾ(ਹਰਪ੍ਰੀਤ ਸਿੰਘ )ਰਾਸ਼ਟਰੀ ਰਾਜ ਮਾਰਗ ਤੇ ਸਥਿਤ ਕਾਲਾ ਬੱਕਰਾ ਦੇ ਨਜ਼ਦੀਕ ਬੀਤੀ ਰਾਤ ਵਾਪਰੇ ਇਕ ਕਾਰ ਹਾਦਸੇ ਵਿੱਚ 14 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ! ਪ੍ਰਾਪਤ ਜਾਣਕਾਰੀ ਅਨੁਸਾਰ ਪਵਨੀਤ ਪੁੱਤਰ ਬਲਵੰਤ ਸਿੰਘ ਵਾਸੀ ਜਲੰਧਰ ਜੋ ਕਿ ਭੋਗਪੁਰ ਵਿਖੇ ਸੈਨਟਰੀ ਦੀ ਦੁਕਾਨ ਚਲਾਉਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਹਰ ਰੋਜ਼ ਜਲੰਧਰ ਤੋਂ ਭੋਗਪੁਰ ਦੁਕਾਨ ਤੇ ਆਉਣਾ ਪੈਂਦਾ ਹੈ। ਪਵਨੀਤ ਸਿੰਘ ਨਾਲ ਉਸ ਦੇ ਸਾਥੀ ਕਰਮਚਾਰੀ ਵੀ ਹਰ ਰੋਜ਼ ਕਾਰ ਵਿੱਚ ਭੋਗਪੁਰ ਆਉਂਦੇ ਹਨ। ਬੀਤੀ ਰਾਤ ਦੁਕਾਨ ਬੰਦ ਕਰਨ ਤੋਂ ਬਾਅਦ ਪਵਨੀਤ ਸਿੰਘ ਆਪਣੇ ਸਾਥੀ ਕਰਮਚਾਰੀਆਂ ਕੁਲਦੀਪ ਕੁਮਾਰ ਅਤੇ ਰਾਕੇਸ਼ ਕੁਮਾਰ ਨੂੰ ਨਾਲ ਲੈ ਕੇ ਭੋਗਪੁਰ ਤੋਂ ਵਾਪਸ ਜਲੰਧਰ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਕਾਰ ਨੰ: PB-08-CY 9874 ਕਾਲਾ ਬੱਕਰਾ ਦੇ ਨਜ਼ਦੀਕ ਪੁੱਜੀ ਤਾਂ ਅਚਾਨਕ ਕਾਰ ਦੇ ਅੱਗੇ ਇਕ ਅਵਾਰਾ ਪਸ਼ੂ ਆ ਜਾਣ ਦੇ ਨਾਲ ਕਾਰ ਪਸ਼ੂ ਨਾਲ ਟਕਰਾ ਕੇ ਪਲਟ ਗਈ। ਹਾਦਸੇ ਦੌਰਾਨ ਕਾਰ ਸਵਾਰ 14 ਸਾਲਾ ਨੌਜਵਾਨ ਰਾਕੇਸ਼ ਕੁਮਾਰ ਪੁੱਤਰ ਜਗਜੀਵਨ ਕੁਮਾਰ ਵਾਸੀ ਨਕੋਦਰ ਚੌਕ ਜਲੰਧਰ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿੱਚ ਪਵਨੀਤ ਸਿੰਘ ਅਤੇ ਉਸਦੇ ਸਾਥੀ ਕਰਮਚਾਰੀ ਕੁਲਦੀਪ ਕੁਮਾਰ ਵੀ ਇਸ ਹਾਦਸੇ ਦੌਰਾਨ ਜ਼ਖ਼ਮੀ ਹੋਏ ਹਨ। ਜੋ ਕਿ ਦੋਨੋਂ ਹੀ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।

Doaba Times

ਮਿਸ਼ਨ ਹਰਿਆਲੀ ਦੇ ਤਹਿਤ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸਰੂਪ ਪਬਲਿਕ ਸਕੂਲ ਵਿਖੇ ਲਗਾਏ ਪੌਦੇ

✍ਪੌਦੇ ਹਨ ਤਾ ਜੀਵਨ ਹੈ, ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ – ਬਲਦੇਵ ਸਿੰਘ ਨੂਰਪੁਰ ,ਅਮਰਜੀਤ ਸਿੰਘ ਸੇਖੋਂ

ਜਲੰਧਰ (ਗੁਰਪ੍ਰੀਤ ਬੱਲ /ਸੌਰਬ ਗੁਪਤਾ) ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਪੰਜਾਬ ਨੇ ਮਿਲ ਕੇ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ 24 ਘੰਟਿਆਂ ਵਿੱਚ ਪੰਜ ਲੱਖ ਤੋਂ ਵਧੇਰੇ ਪੌਦੇ ਲਗਾ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਹਰਿਆਲੀ ਮਿਸ਼ਨ—2022 ਦੀ ਇਸ ਮੁਹਿੰਮ ਵਿੱਚ ਪੰਜਾਬ ਭਰ ਦੇ ਸਕੂਲਾਂ ਦੇ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਨੇ ਭਾਗ ਲਿਆ। ਹਰ ਇੱਕ ਵਿਦਿਆਰਥੀ ਨੇ ਇੱਕ ਪੌਦਾ ਲਗਾ ਕੇ ਉਸ ਦੀ ਫੋਟੋ ਵੈਬਸਾਇਟ ਉੱਪਰ ਅਪਲੋਡ ਕੀਤੀ ਅਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ। ਹਰਿਆਲੀ ਮਿਸ਼ਨ ਦਾ ਆਗਾਜ਼ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਭੈਣ ਮਨਪ੍ਰੀਤ ਕੌਰ ਜੀ ਨੇ ਧੂਰੀ ਵਿਖੇ ਗੁਰੂ ਨਾਨਕ ਬਗੀਚੀ ਲਗਾ ਕੇ ਕੀਤਾ। ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿੱਚ ਵੱਖ ਵੱਖ ਪ੍ਰਤੀਨਿਧੀਆਂ ਨੂੰ ਇਸ ਮੁਹਿੰਮ ਦਾ ਸਾਖਸ਼ੀ ਬਣਾਇਆ ਗਿਆ।
ਇਸ ਮੌਕੇ ਸਰੂਪ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਨੂਰਪੁਰ , ਸੀਨੀਅਰ ਆਪ ਆਗੂ ਅਮਰਜੀਤ ਸਿੰਘ ਸ਼ੇਖੇ,ਹਰੀ ਮਿੱਤਲ ਬੱਧਣ ,ਸੁਰਜੀਤ ਸਿੰਘ ਆਦਿ ਵਲੋਂ ਪੌਦੇ ਪੌਦੇ ਲਗਾ ਕੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ।
ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ ਬਲਦੇਵ ਸਿੰਘ ਨੂਰਪੁਰ ਤੇ ਸਰਦਾਰ ਅਮਰਜੀਤ ਸਿੰਘ ਸੇਖੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਰੁੱਖ ਸਾਡੇ ਜੀਵਨਦਾਤਾ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਆਪਣੇ ਘਰਾਂ ਵਿੱਚ ਰੁੱਖ ਲਗਾਉਣੇ ਚਾਹੀਦੇ ਹਨ।ਰੁੱਖ ਵਾਤਾਵਰਣ ਨੂੰ ਸਾਫ ਸੁਥਰਾ ਬਨਾਉਂਦੇ ਹਨ । ਇਸ ਮੌਕੇ ਤੇ ਚੇਅਰਮੈਨ ਸਰਫਰਾਜ ਸਿੰਘ ਢੇਸੀ, ਪ੍ਰਿੰਸੀਪਲ ਨੀਰਜ ਕੌਰ ਸੰਧੂ ਅਤੇ ਵਾਈਸ ਚੇਅਰਪਰਸਨ ਉਪਿੰਦਰ ਕੌਰ ਢੇਸੀ ਤੇ ਸਮੂਹ ਸਕੂਲ ਸਟਾਫ ਵੱਲੋਂ ਆਮ ਆਦਮੀ ਪਾਰਟੀ ਦੇ ਸਮੂਹ ਆਗੂਆਂ ਨੂੰ ਸਾਂਝੇ ਤੌਰ ਤੇ ਸਨਮਾਨਤ ਵੀ ਕੀਤਾ ਗਿਆ ।
ਸੰਸਥਾ ਦੇ ਚੇਅਰਮੈਨ ਸਰਫਰਾਜ ਸਿੰਘ ਢੇਸੀ ਨੇ ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਰਿਕਾਰਡ ਬਣਾਉਣ ਲਈ ਵਧਾਈ ਦਿੱਤੀ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਨੀਰਜ ਕੌਰ ਸੰਧੂ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਮਿਸ਼ਨ ਹਰਿਆਲੀ ਨੂੰ ਲੈ ਕੇ ਬਹੁਤ ਉਤਸ਼ਾਹ ਸੀ ਅਤੇ ਉਹਨਾਂ ਨੇ ਦਿਨ—ਰਾਤ ਤਿਆਰੀ ਕਰ ਕੇ ਇਸ ਮਿਸ਼ਨ ਨੂੰ ਨੇਪਰੇ ਚਾੜਿਆ। ਉਹਨਾਂ ਕਿਹਾ ਕਿ ਸਾਡਾ ਸਕੂਲ ਫੈਡਰੇਸ਼ਨ ਅਤੇ ਫਾਊਂਡੇਸ਼ਨ ਦੇ ਸੱਦੇ ਤੇ ਭਵਿੱਖ ਵਿੱਚ ਵੀ ਇਹੋ ਜਿਹੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਕਰੇਗਾ।