Doaba Times

ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਕਿਸ਼ਨਗੜ ਨਜ਼ਦੀਕ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਹੋਈ ਲੁੱਟ

ਕਿਸ਼ਨਗੜ(ਗੁਰਪ੍ਰੀਤ ਬੱਲ)ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਕਿਸ਼ਨਗੜ ਅੱਡਾ ਨਜ਼ਦੀਕ ਇਕ ਯੂਨੀਵਰਸਿਟੀ ਦੇ ਨਜਦੀਕ ਮੰਗਲਵਾਰ ਕਰੀਬ ਰਾਤ ਦੇ 10:30 ਵਜੇ ਦੇ ਕਰੀਬ ਤੇਜਧਾਰ ਹਥਿਆਰਾਂ ਨਾਲ ਇੱਕ ਵਿਅੱਕਤੀ ਨੂੰ ਜਖ਼ਮੀ ਕਰ ਕੇ ਲੁਟੇਰਿਆਂ ਵਲੋ ਲੁੱਟਮਾਰ ਕੀਤੀ ਗਈ। ਲੁੱਟ ਦੇ ਸ਼ਿਕਾਰ ਵਿਅਕਤੀ ਦੀ ਪਹਿਚਾਣ ਜਰਨੈਲ ਸਿੰਘ ਵਾਸੀ ਪਿੰਡ ਦੌਲਤਪੁਰ ਵਜੋਂ ਹੋਈ ਹੈ। ਕਰੀਬ 8000ਰੁ. ਨਗਦ ਤੇ ਮੋਬਾਇਲ ਫੋਨ ਲੁਟੇਰਿਆ ਵਲੋ ਲੁੱਟਮਾਰ ਕੀਤੀ ਗਈ।

Doaba Times

ਦਾ ਗਰੇਟ ਚਮਾਰ ਇੰਟਰਨੈਸ਼ਨਲ ਗਰੁੱਪ ਸੰਸਥਾਂ ਰਜਿਸਟਰ ਸੰਸਥਾ ਵੱਲੋ ਪ੍ਰੀ ਪ੍ਰਾਇਮਰੀ ਸਕੂਲ ਸੂਰਾਨਸੀ ਕਰਤਾਰ ਪੁਰ ਰੋਡ ਜਲੰਧਰ ਬੱਚਿਆਂ ਨੂੰ ਸਟੇਨਸਰੀ ਵੰਡੀ

ਜਲੰਧਰ (ਮੰਨੂ ਮਹਿਤਾ)ਬੀਤੇ ਦਿਨੀ ਇਲਾਕਾ ਕਰਤਾਰ ਪੁਰ ਵਿਖੇ ਦਾ ਗ੍ਰੇਟ ਚਾਮਾਰ ਇੰਟਰਨੈਸ਼ਨਲ ਗਰੁੱਪ ਸੰਸਥਾ ਦੇ ਮੌਜੂਦਾ ਮੈਂਬਰਾ ਵਲੋਂ ਬੱਚਿਆ ਨੂੰ ਕਾਪੀਆ ਪੈਂਨ ਪੈਂਸਿਲਾਂ ਦੀ ਸੇਵਾ ਕੀਤੀ ਗਈ ।ਇਸ ਮੌਕੇ ਸਮੂਹ ਸਕੂਲ ਸਟਾਫ ਤੇ ਪ੍ਰਧਾਨ ਸੇਵਾਦਾਰ ਟੇਕ ਚੰਦ ਰਵਿਦਾਸੀਆ ਕੈਸਿਅਰ ਜਸਬਿੰਦਰ ਕੋਰ ਸੀਨਿਅਰ ਮੇਬਰ ਊਸਾ ਰਾਣੀ, ਵਿਨੋਦ ਵਸਨ, ਸਤਿਨਾਮ, ਸੁਨੈਨਾ ਚੌਧਰੀ ਆਦਿ ਮੌਜੂਦ ਸਨ।

Doaba Times

ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਦੀ 33ਵੀਂ ਸਲਾਨਾ ਬਰਸੀ ਸ਼ਰਧਾਪੂਰਵਕ ਮਨਾਈ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ )

ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਦੀ 33ਵੀਂ ਸਲਾਨਾ ਬਰਸੀ ਤੇ ਸੰਤ ਬਾਬਾ ਰਾਮ ਸਿੰਘ ਜੀ ਸੀਂਗੜਾ ਕਰਨਾਲ ਵਾਲੇ, ਗਿਆਨੀ ਹਰੀ ਸਿੰਘ ਜੀ, ਗਿਆਨੀ ਜਗਜੀਤ ਸਿੰਘ ਜੀ ਤੇ ਗਿਆਨੀ ਜੋਗਿੰਦਰ ਸਿੰਘ ਜੀ ਦੀ ਯਾਦ ਬਾਬਾ ਨਿਰਮਲ ਦਾਸ ਜੀ ਬਾਬਾ ਜੋੜੇ ਵਾਲੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਵਲੋਂ ਗੁਰਮਤਿ ਸਮਾਗਮ ਡੇਰਾ ਸ੍ਰੀ ਮਾਨ ਸੰਤ ਬਾਬਾ ਪ੍ਰੀਤਮ ਦਾਸ ਜੀ ਮਹਾਰਾਜ ਬਾਬਾ ਜੋੜੇ ਜੀ, ਪਿੰਡ ਰਾਏਪੁਰ ਰਸੂਲਪੁਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ,ਇਸ ਮੌਕੇ 13 ਮਈ ਤੋਂ 15 ਮਈ ਰੋਜ਼ਾਨਾ ਰਾਤ ਨੂੰ ਦੀਵਾਨ ਸਜਾਏ ਗਏ ,10 ਮਈ ਨੂੰ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਅਤੇ 16 ਮਈ ਨੂੰ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਜੀ ਦੀ ਭੋਗ ਪਾਏ ਗਏ ਉਪਰੰਤ ਦੀਵਾਨ ਸਜਾਏ ਗਏ।ਇਸ ਮੌਕੇ ਭਾਈ ਸਤਨਾਮ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਰਨੈਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਰਣਧੀਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਤਿੰਦਰਬੀਰ ਸਿੰਘ ਜੀ, ਭਾਈ ਗਗਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਜਥਿਆਂ ਵਲੋਂ ਸ਼ਬਦ ਗੁਰਬਾਣੀ ਕੀਰਤਨ ਰਾਹੀਂ ਅਤੇ ਸੰਤ ਮਹਾਂਪੁਰਸ਼ਾਂ ਵਲੋਂ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਵੀ ਉਚੇਚੇ ਤੌਰ ਤੇ ਹਾਜ਼ਰੀ ਭਰੀ ਗਈ ।ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ , ਮੌਜੂਦਾ ਵਿਧਾਇਕ ਬਲਕਾਰ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਮੌਕੇ ਤੇ ਸੰਤ ਬਾਬਾ ਨਿਰਮਲ ਦਾਸ ਜੀ ਤੇ ਸਮੂਹ ਸੰਤ ਮਹਾਂਪੁਰਸ਼ਾਂ ਵਲੋ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੂੰ ਸਿਰੋਪਾਏ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਭੈਣ ਸੰਤੋਸ਼ ਕੁਮਾਰੀ ਨਾਰੀ ਸ਼ਕਤੀ ਫਾਉਂਡੇਸ਼ਨ ਭਾਰਤ ਦੀ ਪ੍ਰਧਾਨ ਅਤੇ ਬਿਲਡਿੰਗ ਇੰਚਾਰਜ਼ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿ ਪੰਜਾਬ ,ਸੰਤ ਸਤਵਿੰਦਰ ਸਿੰਘ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਖੁਰਾਲਗੜ੍ਹ ਸਾਹਿਬ, ਸੰਤ ਸਰਵਣ ਦਾਸ ਲੁਧਿਆਣਾ ਵਾਲੇ ਸੀਨੀਅਰ ਮੀਤ ਪ੍ਰਧਾਨ, ਸੰਤ ਇੰਦਰ ਦਾਸ ਜੀ ਜਨਰਲ ਸਕੱਤਰ ਸਾਧੂ ਸੰਪ੍ਰਦਾਇ,ਸੰਤ ਬਾਬਾ ਜਗੀਰ ਸਿੰਘ ਚੇਅਰਮੈਨ ਸਰਬੱਤ ਦਾ ਭਲਾ ਟਰੱਸਟ , ਸੰਤ ਤੇਜਾ ਸਿੰਘ ਜੀ ,ਸੰਤ ਮਨਜੀਤ ਦਾਸ ਉਨੇ ਵਾਲੇ,ਸੰਤ ਸੰਤੋਖ ਦਾਸ ਜੀ,ਸੰਤ ਧਰਮ ਪਾਲ ਸ਼ੇਰ ਗੜ੍ਹ ਹੁਸ਼ਿਆਰਪੁਰ,ਸੰਤ ਵਿਨੈ ਮੂਨੀ ਜੰਮੂ ਵਾਲੇ, ਸੰਤ ਪਰਸ਼ੋਤਮ ਲਾਲ ਚੱਕਹਕੀਮ ਫਗਵਾੜੇ ਵਾਲੇ,ਸੰਤ ਰਾਮ ਪੁਰਖ਼ ਸੇਵਕ ਹਰੀਪੁਰ ਖਾਲਸਾ,ਇਸ ਮੌਕੇ ਤੇ ਸੰਤ ਮਹਾਪੁਰਸ਼ਾਂ ਤੋਂ ਇਲਾਵਾ ਕੁਲਵੰਤ ਸਿੰਘ ਮੰਨਣ, ਸਰਵਣ ਸਿੰਘ ਕੁਲਾਰ,ਸੰਤ ਰਣਜੀਤ ਸਿੰਘ ਲਾਇਲਪੁਰੀ, ਰਣਜੀਤ ਸਿੰਘ ਰਾਣਾ,ਪ੍ਰੇਮ ਸਿੰਘ, ਮਨਿੰਦਰਪਾਲ ਸਿੰਘ ਗੁੰਬਰ, ਸੁਭਾਸ਼ ਸੋਂਧੀ, ਬਾਬਾ ਮਨਜੀਤ ਸਿੰਘ, ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ ਕਰਤਾਰਪੁਰ , ਰਾਜਿੰਦਰਪਾਲ ਸਿੰਘ ਰਾਣਾ ਰੰਧਾਵਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਰਤਾਰਪੁਰ , ਕੁਲਵਿੰਦਰ ਸਿੰਘ ਥਿਆੜਾ ਸਾਬਕਾ ਐਸਐਸਪੀ , ਰਾਜਿੰਦਰ ਸਿੰਘ ਸਾਬਕਾ ਐਸਐਸਪੀ, ਦਲਵਿੰਦਰ ਦਿਆਲਪੁਰੀ ਲੋਕ ਗਾਇਕ , ਕਰਮਪਾਲ ਸਿੰਘ ਢਿੱਲੋਂ, ਬੀਰ ਚੰਦ ਸੁਰੀਲਾ,ਗਿਆਨ ਚੰਦ ਰੰਧਾਵਾ ਮਸੰਦਾਂ,ਪ੍ਰਿੰਸੀਪਲ ਪਰਮਜੀਤ ਜੱਸਲ, ਗੁਰਦੀਪ ਸਿੰਘ ਬਾਹੀਆ ਆਦਿ ਹਾਜ਼ਰ ਸਨ।

Doaba Times

ਬਾਬਾ ਜਵਾਹਰ ਦਾਸ ਜੀ ਸੂਸਾਂ ਵਿਖੇ ਸਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ ਗਿਆ

ਜਲੰਧਰ (ਗੁਰਪ੍ਰੀਤ ਬੱਲ)ਬੀਤੇ ਦਿਨੀਂ ਹਰ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਗਿਆਨੀ ਹਰਨਾਮ ਸਿੰਘ ਖਾਲਸਾ ਸੰਤ ਸਮਾਜ ਦੇ ਪ੍ਰਧਾਨ, ਦਮਦਮੀ ਟਕਸਾਲ ਜੱਥਾ ਭਿੰਡਰਾਂ ਮਹਿਤਾ ਚੌਂਕ ਅੰਮ੍ਰਿਤਸਰ ਪੰਜਾਬ ਮੁੱਖ ਪ੍ਰਬੰਧਕ ਅਤੇ ਗਿਆਨੀ ਜੀਵਾਂ ਸਿੰਘ ਜੱਥੇਦਾਰ ਦਮਦਮੀ ਟਕਸਾਲ ਜੱਥਾ ਭਿੰਡਰਾਂ ਮਹਿਤਾ ਬ੍ਰਾਂਚ ਸਰਮਸਤਪੁਰ ਜਲੰਧਰ ਜੀ ਦੇ ਮੁੱਖ ਪ੍ਰਬੰਧਕ ਹੇਠਾਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਮੌਕੇ ਇਲਾਕੇ ਦੀਆ ਸੰਗਤਾਂ ਨੇ ਅਟੁੱਟ ਲੰਗਰ ਚਲਾਏ ਦੇਸ਼ ਵਿਦੇਸ਼ ਸੰਗਤਾਂ ਨੇ ਹਾਜ਼ਰੀ ਭਰੀ ਭਾਰੀ ਦੀਵਾਨ ਸਜਾਏ ਦੋ ਸਾਲ ਪਹਿਲਾਂ ਕਰੋਨਾ ਮਾਹਵਾਰੀ ਦੌਰਾਨ ਮੇਲਾ ਨਹੀ ਮਨਾਇਆ ਗਿਆ ਜਿਸ ਕਰਕੇ ਸੰਗਤਾਂ ਚ ਭਾਰੀ ਉਤਸ਼ਾਹ ਪਾਇਆ ਹੈ ਪੁਲਿਸ ਪ੍ਰਸ਼ਾਸਨ, ਮੁੱਖ ਅਫਸਰਾਂ ਨੇ ਹਾਜ਼ਰੀ ਭਰੀ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਮੇਲਾ ਮਨਾਇਆ ਗਿਆ ਇਸ ਮੌਕੇ ਨਾਇਬ ਤਹਿਸੀਲਦਾਰ ਵਿਜੇ ਕੁਮਾਰ , ਪੰਜਾਬ ਪੁਲਿਸ ਦੇ ਪ੍ਰਮੁੱਖ ਅਫਸਰ , ਅਵਤਾਰ ਸਿੰਘ ਕਾਨੂੰਗੋ ਮਕਸੂਦਾ ਜਲੰਧਰ, ਮੁੱਖ ਪ੍ਰਬੰਧਕ ਦਮਦਮੀ ਟਕਸਾਲ ਜੱਥਾ ਭਿੰਡਰਾਂ ਮਹਿਤਾ ਚੌਂਕ ਅੰਮ੍ਰਿਤਸਰ ਮਹਾਂ ਪੁਰਖਾਂ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।

Doaba Times

ਪੰਜਾਬ ਡੇਅਰੀ ਐਸੋਸੀਏਸ਼ਨ 21ਮਈ ਨੂੰ ਕਰੇਗੀ ਮੁਹਾਲੀ ਵਿਖੇ ਰੋਸ ਮੁਜ਼ਾਹਰਾ


ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੀਤਾ ਗਿਆ ਸਮਰਥਨ ਦਾ ਐਲਾਨ।

ਜਲੰਧਰ (ਗੁਰਪ੍ਰੀਤ ਬੱਲ/ਗੁਰਮੁੱਖ ਸਿੰਘ)ਪੰਜਾਬ ਡੇਅਰੀ ਐਸੋਸੀਏਸ਼ਨ ਵੱਲੋਂ ਦੋਆਬਾ ਕਿਸਾਨ ਸੰਘਰਸ਼ ਕਮੇਟੀ ਨਾਲ ਜਥੇਬੰਦੀ ਦੇ ਮੁੱਖ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਕਿਸਾਨ ਜਥੇਬੰਦੀ ਨੇ ਡੇਅਰੀ ਐਸੋਸੀਏਸ਼ਨ ਵੱਲੋਂ ਮੋਹਾਲੀ ਵਿਖੇ ਜੋ 21 ਮਈ ਨੂੰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਵਿਚ ਪੂਰਨ ਸਾਥ ਦੇਣ ਦਾ ਭਰੋਸਾ ਦਿੱਤਾ। ਇਹ ਰੋਸ ਪ੍ਰਦਰਸ਼ਨ ਪੰਜਾਬ ਵਿਚ ਦਿਨੋ ਦਿਨ ਵਧ ਰਹੇ ਨਕਲੀ ਦੁੱਧ ਦੇ ਕਾਲੇ ਕਾਰੋਬਾਰ ਨੂੰ ਨੱਥ ਪਾਉਣ ਲਈ ਸਰਕਾਰ ਦਾ ਧਿਆਨ ਇਸ ਪਾਸੇ ਦਿਵਾਉਣ ਅਤੇ ਦੁੱਧ ਦੇ ਅਸਲ ਉਤਪਾਦਕਾਂ ਨੂੰ ਜੋ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ ਜਿਸ ਕਾਰਨ ਦੁੱਧ ਉਤਪਾਦਕਾਂ ਨੂੰ ਦੁੱਧ ਦੇ ਮਿਲ ਰਹੇ ਮੌਜੂਦਾ ਰੇਟ ਤੇ ਦੁੱਧ ਸਪਲਾਈ ਕਰਨਾ ਮੁਸ਼ਕਲ ਹੋ ਚੁੱਕਾ ਹੈ ਇਸ ਪ੍ਰਤੀ ਸਰਕਾਰ ਨੂੰ ਚਿਤਾਵਨੀ ਦੇਣਾ ਹੈ ਕਿ ਜੇਕਰ ਇਨ੍ਹਾਂ ਮੁਸ਼ਕਲਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਪੰਜਾਬ ਵਿਚ ਅਸਲੀ ਦੁੱਧ ਦੀ ਜਗ੍ਹਾ ਨਕਲੀ ਦੁੱਧ ਦੀ ਭਰਮਾਰ ਹੋ ਜਾਵੇਗੀ ਅਤੇ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੋਵੇਗਾ ਜਾਂ ਫਿਰ ਮਜਬੂਰਨ ਦੁੱਧ ਉਤਪਾਦਕਾਂ ਨੂੰ ਦੁੱਧ ਦਾ ਰੇਟ ਵਧਾਉਣਾ ਪਵੇਗਾ। ਇਸ ਮੌਕੇ ਡੈਅਰੀ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਅਮਨਿੰਦਰ ਸਿੰਘ ਅਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸਮੂਹ ਅਹੁਦੇਦਾਰਾਂ ਵੱਲੋਂ ਕਿਸਾਨਾਂ ਨੂੰ 21 ਮਈ ਨੂੰ ਮੁਹਾਲੀ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਜਗਜੀਤ ਸਿੰਘ,ਸਿਮਰਨਪਾਲ ਸਿੰਘ,ਪਲਵਿੰਦਰ ਸਿੰਘ, ਹਰਦੇਵ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਗੁਲਸ਼ਨ ਢੰਡਾ ਅਤੇ ਕਿਸਾਨ ਜਥੇਬੰਦੀ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਮੱਲੀ, ਵਾਈਸ ਪ੍ਰਧਾਨ ਮੁਕੇਸ਼ ਚੰਦਰ, ਜਨਰਲ ਸਕੱਤਰ ਦਵਿੰਦਰ ਸਿੰਘ, ਚੇਅਰਮੈਨ ਉਂਕਾਰ ਸਿੰਘ, ਹਰਿੰਦਰ ਸਿੰਘ ਢੀਂਡਸਾ, ਮਲਕੀਤ ਸਿੰਘ ਦੌਲਤਪੁਰ, ਚਰਨਜੀਤ ਸਿੰਘ ਫਰੀਦਪੁਰ, ਸਰਪੰਚ ਗੋਲਡੀ, ਸੁਖਵਿੰਦਰ ਮੰਡ ਆਦਿ ਮੌਜੂਦ ਸਨ।

Doaba Times

ਕਿੱਕ ਡਰੱਗਜ਼ ਆਸਟ੍ਰੇਲੀਆ ਦੇ ਉੱਦਮ ਸਦਕਾ ਪਿੰਡ ਢੱਡੇ ਵਿਖੇ ਕ੍ਰਿਕਟ ਟੂਰਨਾਮੈਂਟ ਦੀ ਸਮਾਪਤੀ

ਆਦਮਪੁਰ ਕ੍ਰਿਕਟ ਟੀਮ ਫਾੲੀਨਲ ਵਿੱਚ ਕੱਪ ਤੇ ਕਬਜ਼ਾ ਕੀਤਾ

ਜਲੰਧਰ ( ਗੁਰਪ੍ਰੀਤ ਬੱਲ)ਕਿੱਕ ਡਰੱਗਜ਼ ਆਸਟ੍ਰੇਲੀਆ ਅਤੇ ਪਿੰਡ ਢੱਡਾ ਦੇ ਸਮੂਹ ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿੱਚ ਅੱਠ ਟੀਮਾਂ ਵੱਲੋਂ ਭਾਗ ਲਿਆ ਗਿਆ ਪਹਿਲਾ ਮੈਚ ਪਿੰਡ ਢੱਡਾ ਅਤੇ ਅੰਬੇਡਕਰ ਕਲੱਬ ਜੱਲ੍ਹਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪਿੰਡ ਢੱਡਾ ਜੇਤੂ ਰਿਹਾ ਦੂਸਰਾ ਮੈਚ ਕਿਸ਼ਨਗੜ੍ਹ ਅਤੇ ਜਲੰਧਰ ਕੈਂਟ ਵਿਚਕਾਰ ਖੇਡਿਆ ਗਿਆ।ਜਿਸ ਵਿੱਚ ਕਿਸ਼ਨਗੜ੍ਹ ਜੇਤੂ ਰਿਹਾ ਤੀਸਰਾ ਮੈਚ ਆਦਮਪੁਰ ਅਤੇ ਜੰਡੂ ਸਿੰਘਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਆਦਮਪੁਰ ਨੇ ਜਿੱਤ ਪ੍ਰਾਪਤ ਕੀਤੀਕਸੈਮੀਫਾੲੀਨਲ ਦੇ ਵਿੱਚ ਮਹਿਮਦਪੁਰ ਅਤੇ ਢੱਡਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਢੱਡਾ ਜੇਤੂ ਰਿਹਾ ਦੂਸਰਾ ਸੈਮੀਫਾਈਨਲ ਕਿਸ਼ਨਗੜ੍ਹ ਅਤੇ ਆਦਮਪੁਰ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਆਦਮਪੁਰ ਜੇਤੂ ਰਿਹਾ ਅਤੇ ਫਾੲੀਨਲ ਮੈਚ ਆਦਮਪੁਰ ਅਤੇ ਢੱਡਾ ਵਿਚਕਾਰ ਖੇਡਿਆ ਗਿਆ।ਜਿਸ ਵਿੱਚ ਆਦਮਪੁਰ ਨੇ ਢੱਡੇ ਨੂੰ ਹਰਾ ਕੇ ਕੱਪ ਤੇ ਕਬਜ਼ਾ ਕੀਤਾ।ਕਿੱਕ ਡਰੱਗਜ਼ ਆਸਟ੍ਰੇਲੀਆ ਵੱਲੋਂ ਕਾਫੀ ਲੰਬੇ ਅਰਸੇ ਤੋਂ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਸਕੂਲਾਂ, ਕਾਲਜਾਂ ‘ਚ ਫ੍ਰਰੀ ਸੈਮੀਨਾਰ ਲਗਾਏ ਜਾਂਦੇ ਹਨ। ਜਿਸ ‘ਚ ਨਸ਼ਿਆ ਦੇ ਮਾੜੇ ਪ੍ਰਭਾਵਾਂ ਨਾਲ ਹੋਣ ਵਾਲੇ ਵੱਡੇ ਨੁਕਸਾਨਾਂ ਬਾਰੇ ਬੱਚਿਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਜਾਗਰੂਕ ਕਰਵਾਇਆ ਜਾਂਦਾ ਹੈ।ਟੂਰਨਾਮੈਂਟ ਵਿਚ ਵਿਸ਼ੇਸ਼ ਕ੍ਰਿਕਟ ਟੀਮ ਦੇ ਐੱਨ ਆਰ ਆਈ ਵੀਰ ਬੌਬੀ ਜੌਹਲ ਆਸਟ੍ਰੇਲੀਆ ਭੁਪਿੰਦਰ ਸਿੰਘ ਮਾਨ ਆਸਟ੍ਰੇਲੀਆ ਗੁਰਦਿਆਲ ਸਿੰਘ ਮਾਣ ਆਸਟ੍ਰੇਲੀਆ ਪਰਮਿੰਦਰ ਸਿੰਘ ਆਸਟ੍ਰੇਲੀਆ ਨਵੀਂ ਮਾਣ ਆਸਟ੍ਰੇਲੀਆ ਦਾ ਵਿਸ਼ੇਸ਼ ਸਹਿਯੋਗ ਰਿਹਾ ।ਨਰਿੰਦਰ ਸਿੰਘ ਅਤੇ ਸਰਦਾਰ ਜਸਪਾਲ ਸਿੰਘ ਤੇਜਾ ਵੱਲੋਂ ਸ਼ਾਨਦਾਰ ਕੁਮੈਂਟਰੀ ਦੀ ਬਾਖ਼ੂਬ ਭੂਮਿਕਾ ਕੀਤੀ ਗਈ।ਇਸ ਮੌਕੇ ਵਿਵੇਕ ਜੋਸ਼ੀ,ਸਰਦਾਰ ਜਸਪਾਲ ਤੇਜਾ,ਰਵੀ ਢੱਡਾ,ਰਣਜੀਤ ਨਰਵਾਲ,ਨਿਸ਼ਾਂਤ ਸ਼ਰਮਾ,ਗਗਨਦੀਪ ਸਿੰਘ,ਹੈਪੀ ਰਮਦਾਸਪੁਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Doaba Times

ਅਨੁਸੂਚਿਤ ਜਾਤੀਆਂ ਦੇ ਹਿੱਤਾਂ ਨੂੰ ਆਗਾਮੀ ਬਜ਼ਟ ‘ਚ ਸੁਰੱਖਿਆਤ ਕਰਨ ਦੀ ਲਈ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ

ਵਿਧਾਇਕਾਂ ਦੀ ਬਜ਼ਟ ਪ੍ਰਤੀ ਆਪਣੇ ਸੂਝਾਆਵਾਂ ਨੂੰ ਯਕੀਨੀ ਬਣਾਉਣ ਲਈ ਜੁਮੇਵਾਰੀ ਤਹਿਤ ਹੋਵੇ -ਕੈਂਥ
ਚੰਡੀਗੜ੍ਹ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ)  ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਨੇ ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਆਗਾਮੀ ਬਜ਼ਟ ਨੂੰ ਲੋਕ ਹਿਤੈਸ਼ੀ ਬਣਾਉਣ ਲਈ ਸੁਝਾਓ ਲੈਣ ਦਾ ਸਿਲਸਿਲੇ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਵਿਚ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਸੁਰੱਖਿਆਤ ਕਰਨ ਦੀ ਅਪੀਲ ਕਰਦਿਆਂ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪੰਜਾਬ ਦੇ ਵਿੱਤ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਨੂੰ ਸੂਝਾਅ ਦੇਂਦਿਆਂ ਕਿਹਾ ਕਿ ਪੰਜਾਬ ਦੀ ਬੇਹਤਰੀ ਦੇ ਨਾਲੋਂ ਨਾਲ ਵਿਧਾਇਕਾਂ ਦੀ ਬਜ਼ਟ ਪ੍ਰਤੀ ਆਪਣੇ ਸੂਝਾਆਵਾਂ ਨੂੰ ਯਕੀਨੀ ਬਣਾਉਣ ਜੁਮੇਵਾਰੀ ਤਹਿਤ ਕੀਤੀ ਜਾਵੇ। ਸ੍ਰ ਕੈਂਥ ਨੇ ਅੱਗੇ ਕਿਹਾ ਕਿ ਅਨੁਸੂਚਿਤ ਜਾਤੀਆਂ ਦਾ ਆਬਾਦੀ ਮੁਤਾਬਕ ਬਜ਼ਟ ਯਕੀਨੀਂ ਬਣਾਇਆ ਜਾਵੇਂ ਅਤੇ ਜਿਨ੍ਹਾਂ ਪਿੰਡਾਂ ਵਿੱਚ ਅਨੁਸੂਚਿਤ ਜਾਤੀ ਵਰਗ ਦੀ ਆਬਾਦੀ ਕ੍ਰਮਵਾਰ 40 ਤੋ 100 ਪ੍ਰਤੀਸ਼ਤ ਹੈ, ਉਹਨਾਂ ਦੀ ਪੰਜਾਬ ਵਿੱਚ ਕੁੱਲ ਸੰਖਿਆ 12168 ਪਿੰਡਾਂ ਵਿਚੋਂ 7,656 ਪਿੰਡ ਹਨ ਉਹਨਾਂ ਵੱਲ ਵਿਸ਼ੇਸ਼ ਤਵੱਜੋ ਦਿੱਤੇ ਜਾਣ ਦੀ ਲੋੜ ਹੈ ਕਿਉਂਕਿ ਪੰਜਾਬ ਵਿੱਚ ਐਸ ਸੀ ਦੀ ਵੱਧ ਵਸੋਂ ਵਾਲੇ ਪਿੰਡਾਂ ਵਿੱਚ ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰ ਅਤੇ ਰਾਜਨੀਤਕ ਪੱਖੋਂ ਪੱਛੜੇਪਣ ਦਾ ਸ਼ਿਕਾਰ ਹਨ। 2011ਦੀ ਜਨਗਣਨਾ ਮੁਤਾਬਿਕ ਅਨੁਸੂਚਿਤ ਜਾਤੀਆਂ ਦੀ ਕੁੱਲ ਆਬਾਦੀ 277.43 ਲੱਖ ਵਿਚੋਂ 88.66 ਲੱਖ ਹੈ। ਪੰਜਾਬ ਦੇ ਕੁੱਲ 23 ਜ਼ਿਲਿਆਂ ਦੇ ਪਿੰਡਾਂ ਵਿਚ 73.33 ਪ੍ਰਤੀਸ਼ਤ ਵਸੋਂ ਹੈ। ਸ੍ਰ ਕੈਂਥ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸ਼ਡਿਊਲਡ ਕਾਸਟ ਸਬ ਪਲਾਨ ਐਕਟ ਬਣਾਉਣ ਲਈ ਆਗਾਮੀ ਬਜ਼ਟ ਸੈਸ਼ਨ ਵਿੱਚ ਪਾਸ ਕਰਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਗਰੀਬੀ ਦੀ ਰੇਖਾ ਹੇਠ ਪ੍ਰੀਵਾਰਾਂ ਦੇ ਪਛੜੇਪਨ ਨੂੰ ਦੂਰ ਕੀਤਾ ਜਾ ਸਕੇ।

Doaba Times

ਤੇਜ਼ ਰਫ਼ਤਾਰ ਬੱਸ ਦੀ ਲਪੇਟ ਚ’ ਆਇਆ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ

ਕਿਸ਼ਨਗੜ੍ਹ(ਗਰਪ੍ਰੀਤ ਬੱਲ/ਮੁਕੇਸ਼ ਕੁਮਾਰ) ਜਲੰਧਰ ਰਾਸ਼ਟਰੀ ਰਾਜ ਮਾਰਗ ਸਥਿਤ ਪਿੰਡ ਬੱਲਾਂ ਅੱਡੇ ਚ’ ਦੁਪਹਿਰ ਦੇ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਿਸ ਵਿੱਚ ਮੋਟਰਸਾਈਕਲ ਚਾਲਕ ਪਰਿਵਾਰ ਸਮੇਤ ਜਲੰਧਰ ਨੂੰ ਜਾ ਰਿਹਾ ਸੀ ਤਾ ਜਲੰਧਰ ਤੋਂ ਭੋਗਪੁਰ ਨੂੰ ਜਾਰੀ ਰੋਡਵੇਜ ਦੀ ਬੱਸ ਦੀ ਲਪੇਟ ਵਿਚ ਆਉਣ ਕਾਰਨ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ।
ਉਸ ਦੀ ਪਹਿਚਾਣ ਧਰਮਿੰਦਰ ਕੁਮਾਰ, ਪਤਨੀ ਰੇਸ਼ਮਾ,ਬੇਟਾ ਆਦਿੱਤਿਆ, ਬੇਟੀ ਸੰਗਰਾਮਾਂ ਨਿਵਾਸੀ ਜਲੰਧਰ ਵਜੋਂ ਹੋਈ ਹੈ।
ਮੌਕੇ ਤੇ ਮੌਜੂਦ ਰਾਹਗੀਰਾਂ ਨੇ ਦੱਸਿਆ ਕਿ ਮੋਟਰਸਾਈਕਲ ਚਾਲਕ ਪਿੰਡ ਬੱਲਾਂ ਦੇ ਗੇਟ ਤਰਫੋਂ ਆ ਰਿਹਾ ਸੀ ਉਸ ਵੱਲੋਂ ਸੜਕ ਪਾਰ ਕਰਦਿਆਂ ਜਲੰਧਰ ਸ਼ਹਿਰ ਤੋਂ ਭੋਗਪੁਰ ਜਾਰੀ ਰੋਡਵੇਜ ਦੀ ਬੱਸ ਦੀ ਲਪੇਟ ਹੇਠ ਆ ਗਿਆ। ਪੰਜਾਬ ਰੋਡਵੇਜ਼ ਦੀ ਬੱਸ ਡਿਵਾਈਡਰ ਕਰਾਸ ਕਰਦਿਆਂ ਮੋਟਰਸਾਇਕਲ ਨੂੰ ਘੜੀਸਦੀ ਹੋਈ ਦੂਸਰੀ ਸਾਈਡ ਜਾ ਪਹੁੰਚੀ।

ਮੋਟਰਸਾਈਕਲ ਸਵਾਰ ਚਾਲਕ ਦੀ ਲੱਤ ਟੁੱਟ ਗਈ ਜਿਸ ਨੂੰ ਜਲੰਧਰ ਦੇ ਨਿਜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ।
ਕਿਸ਼ਨਗੜ ਪੁਲਸ ਚੌਕੀ ਇੰਚਾਰਜ ਏ ਐੱਸ ਆਈ ਬਲਵੀਰ ਸਿੰਘ ਬੁੱਟਰ, ਹੌਲਦਾਰ ਮਨਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰਦਿਆਂ ਨੁਕਸਾਨੇ ਹੋਏ ਵਾਹਨਾਂ ਨੂੰ ਸਾਈਡ ਤੇ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।

Doaba Times

ਡੇਰਾ ਸੱਚਖੰਡ ਬੱਲਾਂ ਜਾਂਦੇ ਰਸਤੇ ਚ’ ਟਰੱਕ ਚਾਲਕ ਦੀ ਲਾਪਰਵਾਹੀ ਕਾਰਨ ਰਸਤਾ ਜਾਮ

*ਆਮ ਲੋਕ ਖੇਤਾਂ ਵਿੱਚੋਂ ਦੀ ਲੰਘਣ ਲਈ ਮਜਬੂਰ

ਕਿਸ਼ਨਗੜ(ਗੁਰਪ੍ਰੀਤ ਬੱਲ) ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਪਿੰਡ ਬੱਲਾ ਨੂੰ ਜਾਂਦਿਆਂ ਰਸਤੇ ਚ’ ਇਕ ਫੈਕਟਰੀ ਦੇ ਅੱਗੇ ਟਰੱਕ ਚਾਲਕ ਦੀ ਲਾਪ੍ਰਵਾਹੀ ਕਾਰਨ ਪੂਰਾ ਰਸਤਾ ਬਲਾਕ ਹੋ ਗਿਆ ਜਿਸ ਕਾਰਨ ਆਮ ਰਾਹਗੀਰ ਪ੍ਰੇਸ਼ਾਨ ਹੋ ਗਏ, ਫਿਲਹਾਲ ਟਰੱਕ ਨੂੰ ਇਸ ਤਰ੍ਹਾਂ ਖੜਾ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ,ਪ੍ਰੰਤੂ ਟਰੱਕ ਵਿੱਚ ਕੋਲਡ ਡਰਿੰਕਸ ਦੀਆਂ ਪੇਟੀਆਂ ਦੂਸਰੇ ਟਰੱਕ ਵਿਚ ਸਾਈਡ ਦੀ ਬਾਰੀ ਖੋਲ ਕੇ ਲੱਦੀਆਂ ਜਾ ਰਹੀਆਂ ਸਨ, ਤੇ ਨਾਲ ਹੀ ਇੱਕ ਟਰੱਕ ਕੋਲਡ ਡਰਿੰਕਸ ਨਾਲ ਲੱਦਿਆ ਚਾਰਦੀਵਾਰੀ ਅੰਦਰ ਖਡ਼੍ਹਾ ਪਇਆ ਗਿਆ। ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਤੋਂ ਰਸਤਾ ਡੇਰਾ ਸੱਚਖੰਡ ਬੱਲਾਂ ਨੂੰ ਜਾਂਦਾ ਹੈ ਜਿਸ ਤੇ ਕਿ ਰੋਜ਼ਾਨਾ ਭਾਰੀ ਆਵਾਜਾਈ ਚਲਦੀ ਰਹਿੰਦੀ ਹੈ ਕਈ ਵੀ ਆਈ ਪੀ ਵੀ ਤੇ ਸ਼ਰਧਾਲੂ ਇਸ ਰਸਤੇ ਰਾਹੀਂ ਡੇਰਾ ਸੱਚਖੰਡ ਬੱਲਾਂ ਪਹੁੰਚਦੇ ਹਨ, ਕਿ ਪ੍ਰਸ਼ਾਸਨ ਜਾਂ ਪ੍ਰਸ਼ਾਸਨਿਕ ਅਧਿਕਾਰੀ ਇਸ ਵੱਲ ਧਿਆਨ ਦੇਣਗੇ ਕਿ ਇਸ ਤਰ੍ਹਾਂ ਗੁਦਾਮ ਮਾਲਕ ਟਰੱਕ ਸੜਕ ਦੇ ਵਿਚਕਾਰ ਖੜਾ ਕਰਕੇ ਸੜਕ ਬਲਾਕ ਕਰਕੇ ਆਮ ਰਾਹਗੀਰਾਂ ਨੂੰ ਪ੍ਰੇਸ਼ਾਨ ਨਾ ਕਰ ਸਕਣ।ਆਮ ਤੌਰ ਤੇ ਦੇਖਣ ਵਿੱਚ ਆਉਂਦਾ ਹੈ ਕਿ ਪੇਂਡੂ ਇਲਾਕਿਆਂ ਵਿਚ ਫੈਕਟਰੀਆਂ , ਗੋਦਾਮ ਬਣਾਏ ਜਾਂਦੇ ਹਨ ਜਿਸ ਦੇ ਕੋਈ ਵੀ ਕਾਗਜ਼ੀ ਕਾਰਵਾਈ ਪੂਰੀ ਨਹੀਂ ਹੁੰਦੀ ਧੜੱਲੇ ਨਾਲ ਕਾਨੂੰਨ ਨੂੰ ਛਿੱਕੇ ਟੰਗ ਕੇ ਚੱਲਦੀਆਂ ਹਨ ।

Doaba Times

ਡਾ. ਬੀ. ਆਰ. ਅੰਬੇਡਕਰ ਕਮਿਊਨਿਟੀ ਸੈਂਟਰ ਦਾ ਉਦਘਾਟਨ

ਜਲੰਧਰ (ਗੁਰਪ੍ਰੀਤ ਬੱਲ)ਡਾ ਬੀ ਆਰ ਅੰਬੇਦਕਰ ਕਮਿਊਨਿਟੀ ਸੈਂਟਰ ਦਾ ਉਦਘਾਟਨ ਸਮਾਰੋਹ ਸਤਿਗੁਰੂ ਰਵਿਦਾਸ ਧਾਮ ਪ੍ਰਬੰਧਕ ਕਮੇਟੀ ਖੁਰਲਾ ਕਿੰਗਰਾ ਦਾ ਉਦਘਾਟਨ ਰਵਿਦਾਸੀਆ ਧਰਮ ਦੇ ਧਰਮ ਗੁਰੂ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਗੱਦੀਨਸ਼ੀਨ 108ਸੰਤ ਸਰਵਣ ਦਾਸ ਡੇਰਾ ਸੱਚਖੰਡ ਬੱਲਾਂ ਦੇ ਮਹਾਂਪੁਰਸ਼ਾਂ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਵੱਲੋਂ ਡੇਰਾ ਸੱਚਖੰਡ ਬੱਲਾਂ ਦੇ ਮਹਾਂਪੁਰਸ਼ਾਂ ਦਾ ਵੈੱਲਕਮ ਕੀਤਾ ਗਿਆ ਅਤੇ ਕੀਰਤਨ ਦੇ ਧਨੀ ਸਾਈਂ ਪੱਪਲ ਸ਼ਾਹ ਜੀ ਨੇ ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਨਾਲ ਸੰਗਤਾਂ ਨੂੰ ਜੋੜਿਆ ਇਸ ਮੌਕੇ ਤੇ ਰਵਿਦਾਸੀਆ ਧਰਮ ਬਲਾਕ ਕਮੇਟੀ ਲਾਂਬੜਾ ਅਤੇ ਗੁਰੂ ਰਵਿਦਾਸ ਸਭਾਵਾਂ ਨੇ ਇਸ ਸੰਮੇਲਨ ਦੇ ਵਿੱਚ ਆਪਣੀ ਹਾਜ਼ਰੀ ਲਗਵਾਈ ਇਸ ਮੌਕੇ ਤੇ ਸਤਿਗੁਰੂ ਰਵਿਦਾਸ ਤਾਂ ਪ੍ਰਬੰਧਕ ਕਮੇਟੀ ਦੇ ਵਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ ਅਤੇ ਗੁਰੂ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ ਚੇਅਰਮੈਨ ਅਮਰਜੀਤ ਬਸਰਾ ਪ੍ਰਧਾਨ ਨਰਿੰਦਰ ਦਾਦਰਾ ਕੈਸ਼ੀਅਰ ਰਾਮ ਲੁਭਾਇਆ ਜੀ ਜਨਰਲ ਸਕੱਤਰ ਡਾ ਕਮਲ ਸਾਂਪਲਾ ਗਗਨ ਰਜੇਸ਼ ਸ਼ੀਂਹ ਮਾਰ ਸੁਖਵਿੰਦਰ ਸ਼ੀਂਹਮਾਰ ਸੁਖਵਿੰਦਰ ਨਿੱਕੂ ਮੁਕੇਸ਼ ਬੈਂਸ ਗਰੁੱਪ ਮੀਤ ਗੋਰਾ ਜਗਦੀਸ਼ ਦਿਸ਼ਾ ਮਹਿਤਾ ਸੀਨੀਅਰ ਮੈਂਬਰ ਮਾਸਟਰ ਜੀਤ ਲਾਲ ਹੁਸਨ ਲਾਲ ਦਾਦਰਾ ਸ੍ਰੀ ਲੇਖ ਚੰਦ ਅਤੇ ਇਸ ਵਿੱਚ ਇਲਾਕੇ ਦੀ ਸੰਗਤ ਨੇ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਸਟੇਜ ਸਕੱਤਰ ਦੀ ਭੂਮਿਕਾ ਬੰਟੀ ਸੰਧੂ ਨੇ ਨਿਭਾਈ