Doaba Times

ਝੋਨੇ ਦੀ ਸਿੱਧੀ ਬਿਜਾਈ ਕਾਰਨ ਖੇਤ ਮਜ਼ਦੂਰਾਂ ਦਾ ਰੋਜ਼ਗਾਰ ਖਤਮ ਹੋ ਰਿਹਾ-ਪਰਮਜੀਤ ਸਿੰਘ ਕੈਂਥ ਪ੍ਰਧਾਨ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ

ਜਲੰਧਰ (ਗੁਰਪ੍ਰੀਤ ਬੱਲ) ਪੰਜਾਬ ਦੇ ਪਿੰਡਾਂ ਵਿੱਚ ਖੇਤਾਂ ਵਿਚ ਝੋਨਾ ਲਗਾਉਣ ਦੀ ਮਜ਼ਦੂਰੀ ਨੂੰ ਲੈਕੇ ਰੇੜਕਾ ਹਰ ਸਾਲ ਦੀ ਅੱਜ ਵੀ ਬਾਦਸਤੂਰ ਜਾਰੀ ਉਸੇ ਤਰੀਕੇ ਨਾਲ ਤਾਲਿਬਾਨੀ ਫੁਰਮਾਨ ਕਿਸਾਨ ਔਖਤੀ ਜਿਮੀਂਦਾਰ ਵੱਲੋਂ ਸੁਣਾਇਆ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਇਸ ਗੰਭੀਰ ਮਸਲੇ ਤੇ ਖਾਮੋਸ਼ ਹੈ। ਇਕ ਪਾਸੇ ਸਰਕਾਰ ਝੋਨੇ ਸਿੱਧੀ ਬਿਜਾਈ ਕਰਨ ਵਾਲਿਆ ਨੂੰ ਉਤਸਾਹਿਤ ਕਰਨ ਲਈ 1500 ਪ੍ਰਤੀ ਏਕੜ ਦੇਣ ਦਾ ਐਲਾਨ ਕਰ ਦਿੱਤਾ ਹੈ। ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਇਸ ਫੈਸਲੇ ਦਾ ਸਵਾਗਤ ਕਰਦਾ ਹੈ ਪਰ ਜਿੰਨਾ ਲੋੜਵੰਦ ਗਰੀਬ ਖੇਤ ਮਜ਼ਦੂਰਾਂ ਪ੍ਰੀਵਾਰ ਦਾ ਦੋ ਵਕਤ ਦੀ ਰੋਟੀ ਦਾ ਵੱਡਾ ਮਸਲਾ ਖੜ੍ਹਾ ਹੋ ਗਿਆ ਹੈ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਜਿਨਾ ਪ੍ਰਭਾਵਿਤ ਖੇਤ ਮਜ਼ਦੂਰਾਂ ਦਾ ਰੋਜ਼ਗਾਰ ਖਤਮ ਹੋ ਗਿਆ ਹੈ ਉਨ੍ਹਾ ਬਾਰੇ ਸਰਕਾਰ ਕੁਝ ਕਰਨ ਤੋ ਟਾਲਾ ਵੱਟਿਆ ਜਾ ਰਿਹਾਅ ਹੈ ਇਸ ਬੇਰੁੱਖੀ ਵਾਲੇ ਵਤੀਰੇ ਦੀ ਪੁਰਜੋਰ ਸ਼ਬਦਾ ਵਿਚ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਨਿੰਦਿਆ ਕਰਦਾ ਹੈ। ਪੰਜਾਬ ਸਰਕਾਰ ਤੋ ਅਸੀਂ ਮੰਗ ਕਰਦੇ ਹਾਂ ਕਿ ਇੰਨਾ ਗਰੀਬ ਵਰਗ ਦੇ ਖੇਤ ਮਜ਼ਦੂਰਾਂ ਨੂੰ ਰੁਜ਼ਗਾਰ ਖੁਸਣ ਬਦਲੇ 15 ਹਜ਼ਾਰ ਪ੍ਰਤੀ ਪਰਿਵਾਰ ਮੁਆਵਜ਼ਾ ਦੇਵੇ। ਜਿਨ੍ਹਾ ਪਿੰਡਾਂ ਵਿੱਚ ਹੱਥ ਨਾਲ ਝੋਨੇ ਦੀ ਲਵਾਈ ਦਾ ਰੇੜਕਾ ਚੱਲ ਰਿਹਾਅ ਹੈ ਉਨ੍ਹਾ ਪਿੰਡਾਂ ਵਿੱਚ ਤਣਾਅਪੂਰਨ ਸਥਿਤੀ ਬਣ ਰਹੀ ਹੈ ਕਿਉਂ ਕਿ ਪਿੰਡਾਂ ਵਿਚ ਔਖਤੀ ਘੜਮਚੋਦਰੀ ਵਲੋਂ ਗੈਰ-ਸੰਵਿਧਾਨਕ ਪੰਚਾਇਤੀ ਮਤੇ, ਖੇਤਾਂ ਵਿਚ ਜਾਣ ਤੋ ਰੋਕਣ ਪਿੰਡਾਂ ਵਿੱਚ ਨਾਕੇਬੰਦੀ ਅਤੇ ਅਤਿਅੰਤ ਦੁੱਖਦਾਇਕ ਸਮਾਜਿਕ ਬਾਈਕਾਟ ਕਰਨ ਜਿਹੀਆਂ ਧਮਕਾਉਣ ਦੀਆਂ ਧਮਕੀਆਂ ਸੁਣ ਨੂੰ ਆ ਰਹੀਆਂ ਹਨ। ਇਸ ਗੰਭੀਰ ਸਮੱਸਿਆ ਵੱਲ ਧਿਆਨ ਕੇਂਦਰਿਤ ਕਰਨ ਦੀ ਸਰਕਾਰ ਨੂੰ ਤੁਰੰਤ ਲੋੜ ਹੈ। ਜੇਕਰ ਪੰਜਾਬ ਸਰਕਾਰ ਨੇ ਗੰਭੀਰ ਸਮੱਸਿਆ ਨਜਿੱਠਣ ਵਿਚ ਕੋਈ ਕੋਤਾਹੀ ਵਰਤੀ ਤਾ ਗੰਭੀਰ ਅਮਨ-ਕਾਨੂੰਨ ਦੀ ਸਮੱਸਿਆ ਖੜੀ ਹੋ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਆਝ ।
ਪਰਮਜੀਤ ਸਿੰਘ ਕੈਂਥ
ਪ੍ਰਧਾਨ
ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ

Doaba Times

ਬੈਂਕ ਆਫ਼ ਬੜੌਦਾ ਵੱਲੋਂ ਬੈਂਕਿੰਗ ਸੇਵਾਵਾਂ ਸਬੰਧੀ ਕੈਂਪ ਲਗਾਇਆ


ਗੁਰਦਾਸਪੁਰ (ਅਜੇੈ ਮਹਾਜਨ) ਬੀਤੇ ਦਿਨੀਂ ਬੈਂਕ ਆਫ ਬੜੌਦਾ ਬ੍ਰਾਚ ਗੁਰਦਾਸਪੁਰ ਸਿਟੀ ਜੀ ਟੀ ਰੋਡ ਮੰਡੀ ਵੱਲੋਂ ਕੈਂਪ ਲਗਾਇਆ ਗਿਆ ਜਿਸ ਵਿਚ ਬ੍ਰਾਂਚ ਮੈਨੇਜਰ ਨੇਖਾ ਰਾਣੀ , ਕਰਮਜੀਤ ਸਿੰਘ ਅਤੇ ਬੈਂਕ ਦੇ ਸਟਾਫ ਨੇ ਭਾਗ ਲਿਆ ਜਿਸ ਵਿਚ ਲੋਕਾਂ ਨੂੰ ਬੈਂਕ ਦੀਆਂ ਮੂਲ ਸੇਵਾਵਾਂ ਜਿਵੇਂ ਕਿ ਬੱਚਤ ਖਾਤਾ, ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਆਦਿ ਬਾਰੇ ਜਾਣੂ ਕਰਾਇਆ ਗਿਆ। ਇਸ ਮੌਕੇ ਤੇ ਮੌਜੂਦ ਪਿੰਡ ਦੇ ਵਾਸੀਆਂ ਨੂੰ ਖੇਤੀ ਸਬੰਧੀ ਕਰਜਾਂ ਜਿਵੇਂ ਕਿ ਖੇਤੀ ਲਿਮਟ, ਪਸ਼ੂ ਪਾਲਣ ਲਿਮਿਟ, ਗੋਲਡ ਲੋਨ , ਟਰੈਕਟਰ ਅਤੇ ਹੋਰ ਖੇਤੀਬਾੜੀ ਸੰਦਾਂ ਦੇ ਕਰਜਾਂ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਕੈਂਪ ਵਿਚ ਪਿੰਡ ਵਾਸੀਆਂ ਨੂੰ ਮੌਕੇ ਤੇ ਖਾਤਾ ਖੁਲਵਾਉਣ ਦੀ ਸਹੂਲਤ ਵੀ ਦਿੱਤੀ ਗਈ, ਜਿਸ ਦੌਰਾਨ ਲੋਕਾਂ ਨੇ ਮੌਕੇ ਤੇ ਬੈਂਕ ਖਾਤੇ ਵੀ ਖੁਲਵਾਏ।

Doaba Times

आदमपुर के MLA सुखविंदर कोटली का हुआ भीषण एक्सीडेंट, टांग पर 2 फ्रेक्चर- पसलियां भी टूटी

जालंधर:(गुरप्रीत सिंह बल्ल) आदमपुर से बहुत ही बुरी खबर सामने आई है। जालंधर के आदमपुर के कांग्रेस पार्टी के MLA सुखविंदर कोटली का भयानक एक्सीडेंट हो गया है। बेहराम के नजदीक उन की गाड़ी का एक्सीडेंट होने से उन को काफी गम्भीर चोटें आई है। उन की टांग पर 2 फ्रेक्चर हुए है और पसलियां भी टूट गई है। जालंधर के रामामंडी-जंड्डूसिंघा रोड पर पड़ते जोहल अस्पताल में सुखविंदर कोटली का इलाज चल रहा है।

प्राप्त जानकारी के अनुसार सड़क पर 2 लड़के पैदल चल जा रहे थे उन को बचाते बचाते सुखविंदर कोटली की गाड़ी डिवाइडर पर चढ़ कर खम्भे से टकरा गई। गाड़ी के ड्राइवर की सीट के साथ वाली सीट पर बैठे सुखविंदर कोटली को तो गम्भीर चोटें लगी है उन के पीए की भी बाजू टूट गई है वही गनमैन की टांग पर चोट लगी है।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਬਲਕਾਰ ਸਿੰਘ, ਰਮਨ ਅਰੋੜਾ, ਸੀਤਲ ਅੰਗੂਰਾਲ, ਸੁਖਵਿੰਦਰ ਕੋਟਲੀ ਅਤੇ ਬਾਵਾ ਹੈਨਰੀ ਨੂੰ ਦਿੱਤਾ ਮੰਗ ਪੱਤਰ

ਕਿਸਾਨ ਜਥੇਬੰਦੀਆਂ ਦੀ ਮੰਗ ਕਿ ਝੋਨੇ ਦੀ ਲਵਾਈ 10 ਜੂਨ ਤੋਂ ਸ਼ੁਰੂ ਕੀਤੀ ਜਾਵੇ

ਜਲੰਧਰ (ਗੁਰਪ੍ਰੀਤ ਬੱਲ)ਸੰਯੁਕਤ ਕਿਸਾਨ ਮੋਰਚੇ ਦੀ ਕਾਲ ਅਨੁਸਾਰ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸਾਰੇ ਹੀ ਵਿਧਾਇਕਾਂ ਨੂੰ ਜਗ੍ਹਾ-ਜਗ੍ਹਾ ਮੰਗ ਪੱਤਰ ਦਿੱਤੇ ਗਏ। ਜਿਸ ਅਧੀਨ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਬਲਕਾਰ ਸਿੰਘ, ਰਮਨ ਅਰੋੜਾ, ਸੀਤਲ ਅੰਗੂਰਾਲ, ਸੁਖਵਿੰਦਰ ਕੋਟਲੀ ਅਤੇ ਬਾਵਾ ਹੈਨਰੀ ਨੂੰ ਮੰਗ ਪੱਤਰ ਸੌਂਪੇ ਗਏ। ਸਾਰੇ ਹੀ ਵਿਧਾਇਕਾ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਜਲਦ ਤੋਂ ਜਲਦ ਇਸ ਬਾਰੇ ਗੱਲ ਕਰਨ ਦਾ ਭਰੋਸਾ ਦਿੱਤਾ ਗਿਆ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਜੋ ਵੱਖ ਵੱਖ ਜੋਨ ਬਣਾ ਕਿ ਵੱਖ ਵੱਖ ਤਰੀਕਾਂ ਤੇ ਜ਼ਿਲ੍ਹਿਆਂ ਨੂੰ ਝੋਨਾ ਲਗਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ ਉਹ ਬਿਲਕੁਲ ਕਿਸਾਨ ਵਿਰੋਧੀ ਹਨ। ਜੇਕਰ ਕਿਸਾਨ ਇਨ੍ਹਾਂ ਤਰੀਕਾਂ ਅਨੁਸਾਰ ਝੋਨੇ ਦੀ ਲਵਾਈ ਕਰਦਾ ਹੈ ਤਾਂ ਹਰ ਪੱਖੋਂ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਪਿਛਲੀਆਂ ਸਰਕਾਰਾਂ ਦੱਸ ਦਿਨ ਝੋਨੇ ਦੀ ਲਵਾਈ ਲੇਟ ਕਰਵਾ ਕਿ ਇਹ ਤਜਰਬਾ ਕਰ ਚੁੱਕੀਆਂ ਹਨ ਜਿਸ ਨਾਲ ਝੋਨੇ ਦਾ ਝਾੜ ਘੱਟ ਨਿਕਲਦਾ ਹੈ। ਬਿਜਾਈ ਲੇਟ ਹੋਣ ਨਾਲ ਕਿਸਾਨ ਅਗਲੀ ਫਸਲ ਜਿਵੇਂ ਕਿ ਆਲੂ ਅਤੇ ਸਬਜ਼ੀਆਂ ਨਹੀਂ ਬੀਜ ਸਕੇਗਾ। ਜਦ ਕਿ ਆਲੂ ਦਾ ਬੀਜ ਸਾਰੇ ਭਾਰਤ ਨੂੰ ਪੰਜਾਬ ਸਪਲਾਈ ਕਰਦਾ ਹੈ। ਝੋਨੇ ਦੀ ਰਹਿੰਦ ਖੂੰਦ ਨੂੰ ਖੇਤ ਵਿਚ ਹੀ ਖਤਮ ਕਰ ਲਈ ਵੀ ਕਈ ਦਿਨਾਂ ਦੀ ਪ੍ਰਕਿਰਿਆ ਹੁੰਦੀ ਹੈ। ਜੋ ਕਿ ਲੇਟ ਬਿਜਾਈ ਤੋਂ ਬਾਅਦ ਮੁਮਕਿਨ ਨਹੀਂ ਹੈ। ਮਜਬੂਰਨ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਉਣੀ ਪਵੇਗੀ। ਨਾ ਹੀ ਸਰਕਾਰ ਘੱਟ ਸਮੇਂ ਵਿਚ ਤਿਆਰ ਹੋਣ ਵਾਲੇ ਝੋਨੇ ਦੇ ਬੀਜ ਦੀ ਉਪਲਭਦੀ ਕਰਵਾ ਰਹੀ ਹੈ। ਇਸ ਕਰਕੇ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਸਪਸ਼ਟ ਕਹਿ ਦਿੱਤਾ ਗਿਆ ਹੈ ਕਿ ਕਿਸਾਨ ਹਰ ਹਾਲ ਵਿਚ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨਗੇ ਬੇਸ਼ਕ ਇਸ ਲਈ ਕਿਸਾਨਾਂ ਨੂੰ ਤਿੱਖਾ ਸੰਘਰਸ਼ ਹੀ ਕਿਉਂ ਨਾ ਕਰਨਾ ਪਵੇ। ਇਸ ਲਈ ਵੱਖ-ਵੱਖ ਆਗੂਆਂ ਵੱਲੋਂ ਸਰਕਾਰ ਨੂੰ ਇਸ ਫੈਸਲੇ ਨੂੰ ਮੁੜ ਵਿਚਾਰਨ ਲਈ ਅਪੀਲ ਕੀਤੀ ਗਈ ਹੈ। ਇਸ ਮੌਕੇ ਤੇ ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ, ਵਾਈਸ ਪ੍ਰਧਾਨ ਮੁਕੇਸ਼ ਚੰਦਰ, ਚੇਅਰਮੈਨ ਓਂਕਾਰ ਸਿੰਘ, ਜਨਰਲ ਸਕੱਤਰ ਦਵਿੰਦਰ ਸਿੰਘ ਧਾਲੀਵਾਲ, ਯੂਥ ਪ੍ਰਧਾਨ ਰਾਜਵਿੰਦਰ ਸਿੰਘ ਧਾਲੀਵਾਲ, ਹਰਿੰਦਰ ਸਿੰਘ ਢੀਂਡਸਾ, ਇੰਦਰਜੀਤ ਸਿੰਘ ਸੰਘਵਾਲ, ਸੁਖਵਿੰਦਰ ਸਿੰਘ, ਹਰਚੰਦ ਸਿੰਘ, ਹਰਜੀਤ ਸਿੰਘ ਦੂਹੜਾ, ਅਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਸੋਨੂੰ ਸ਼ਾਹ ਨੂੱਸੀ, ਹਰਵਿੰਦਰ ਸਿੰਘ ਡੱਲੀ, ਬਲਜੀਤ ਸਿੰਘ ਘੋੜਾਵਾਹੀ,ਜਰਮਨ ਸਿੰਘ, ਗੁਰਪ੍ਰੀਤ ਸਿੰਘ, ਬਲਜੀਤ ਨਿਜਾਮਦੀਂਪੁਰ, ਹੈਪੀ ਰਾਣੀ ਭੱਟੀ, ਬਲਜਿੰਦਰ ਸਿੰਘ ਇੱਟਾਂਬੱਦੀ, ਜਗਜੀਤ ਰਾਏ ਆਦਿ ਮੌਜੂਦ ਸਨ।

Doaba Times

ਦੋਆਬਾ ਖੇਤਰ ਨੂੰ ਝੋਨੇ ਦੀ ਲਵਾਈ ਵਾਸਤੇ ਤੀਸਰੇ ਅਤੇ ਚੌਥੇ ਜੋਨ ਵਿੱਚ ਰੱਖਣਾ ਬਹੁਤ ਹੀ ਗ਼ਲਤ ਫ਼ੈਸਲਾ


ਜਲੰਧਰ (ਗੁਰਪ੍ਰੀਤ ਬੱਲ)ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਲਈ ਜੋ ਜੋਨ ਬਣਾ ਕੇ ਲਵਾਈ ਸ਼ੁਰੂ ਕਰਨ ਦੀਆਂ ਤਰੀਕਾਂ ਐਲਾਨੀਆਂ ਗਈਆਂ ਹਨ ਉਸ ਵਿੱਚ ਦੋਆਬਾ ਖੇਤਰ ਨੂੰ ਤੀਸਰੇ ਅਤੇ ਚੌਥੇ ਜੋਨ ਵਿਚ ਰੱਖਣਾ। ਇੱਕ ਬਹੁਤ ਹੀ ਗਲਤ ਫੈਸਲਾ ਹੈ ਕਿਉਂਕਿ ਦੋਆਬੇ ਖੇਤਰ ਵਿਚ ਆਲੂ ਅਤੇ ਸਬਜ਼ੀਆਂ ਦੀ ਕਾਸ਼ਤ ਬਹੁਤ ਜ਼ਿਆਦਾ ਹੁੰਦੀ ਹੈ। ਜੇਕਰ ਝੋਨੇ ਦੀ ਲਵਾਈ ਲੇਟ ਕੀਤੀ ਜਾਵੇਗੀ। ਤਾਂ ਕਿਸਾਨ ਝੋਨਾ ਕੱਟਣ ਤੋ ਬਾਅਦ ਅਤੇ ਕਣਕ ਬੀਜਣ ਤੋਂ ਪਹਿਲਾਂ ਆਲੂ ਅਤੇ ਸਬਜ਼ੀਆਂ ਦੀ ਕਾਸ਼ਤ ਕਿਵੇਂ ਕਰਨਗੇ। ਇਕ ਪਾਸੇ ਤਾਂ ਸਰਕਾਰ ਫਸਲੀ ਰਹਿੰਦ ਖੂੰਦ ਨੂੰ ਅੱਗ ਨਾ ਲਗਾਉਣ ਲਈ ਆਖਦੀ ਹੈ। ਦੂਸਰੇ ਪਾਸੇ ਜੇਕਰ ਝੋਨਾ ਲੇਟ ਲਗਾਇਆ ਜਾਂਦਾ ਹੈ ਤਾਂ ਕਟਾਈ ਤੋਂ ਬਾਅਦ ਪਰਾਲੀ ਦੀ ਰਹਿੰਦ ਖੂੰਦ ਨੂੰ ਖੇਤ ਵਿਚ ਰਲਾਉਣ ਵਾਸਤੇ ਜੋ ਕਾਫੀ ਦਿਨਾ ਦੀ ਮਿਹਨਤ ਕਰਨੀ ਪੈਂਦੀ ਹੈ ਇੰਨੇ ਘੱਟ ਸਮੇਂ ਵਿੱਚ ਆਲੂ ਸਬਜੀ ਵਾਸਤੇ ਖੇਤ ਤਿਆਰ ਨਹੀਂ ਕੀਤੇ ਜਾ ਸਕਦੇ। ਕਿਸਾਨ ਨੂੰ ਮਜਬੂਰੀਵਸ ਪਰਾਲੀ ਦੀ ਰਹਿਦ ਖੂਦ ਨੂੰ ਫਿਰ ਅੱਗ ਲਗਾਉਣੀ ਪੈ ਸਕਦੀ ਹੈ। ਇਸ ਲਈ ਸਰਕਾਰ ਨੂੰ ਅਪੀਲ ਹੈ ਕਿ ਇਸ ਫੈਸਲੇ ਨੂੰ ਮੁੜ ਵਿਚਾਰ ਦੋਆਬਾ ਖੇਤਰ ਨੂੰ 5 ਜੂਨ ਤੋਂ ਝੋਨਾ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ।

Next News

ਭਾਈ ਘਨ੍ਹੱਈਆ ਸੇਵਾ ਸੁਸਾਇਟੀ ਵੱਲੋਂ ਇੱਕ ਵਿਸ਼ੇਸ਼ ਮੀਟਿੰਗ


ਗੁਰਦਾਸਪੁਰ(ਅਜੈ ਮਹਾਜਨ) ਅੱਜ ਬਟਾਲਾ ਦੇ ਇੱਕ ਪ੍ਰਾਈਵੇਟ ਸਥਾਨਕ ਕਲੱਬ ਵਿਚ ਭਾਈ ਘਨ੍ਹੱਈਆ ਸੇਵਾ ਸੁਸਾਇਟੀ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਸੋਸਾਇਟੀ ਦੇ ਸਰਪ੍ਰਸਤ ਪ੍ਰਧਾਨ ਜਤਿੰਦਰ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨ ਤੇ ਕਬਜ਼ਿਆਂ ਨੂੰ ਛੁਡਾਉਣ ਤੇ ਪ੍ਰਸੰਸਾ ਕੀਤੀ ਗਈ ਇਸ ਮੌਕੇ ਤੇ ਪ੍ਰਧਾਨ ਜਤਿੰਦਰ ਕੁਮਾਰ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਭਾਈ ਘਨ੍ਹੱਈਆ ਸੇਵਾ ਸੁਸਾਇਟੀ (ਰਜਿਸਟਰਡ) ਵੱਲੋਂ ਪਿਛਲੇ ਪੰਦਰਾਂ ਸਾਲਾਂ ਤੋਂ ਜਲ ਸੰਭਾਲ ਵਾਤਾਵਰਣ ਸੰਭਾਲ ਅਤੇ ਜੰਗਲੀ ਜੀਵ ਜੰਤੂਆਂ ਦੀ ਦੇਖ ਭਾਲ ਲਈ ਲਗਾਤਾਰ ਕਰ ਉਪਰਾਲੇ ਕਰ ਰਹੀ ਹੈ ਅਤੇ ਇਸ ਮੌਕੇ ਤੇ ਜ਼ਿਲ੍ਹਾ ਗੁਰਦਾਸਪੁਰ ਬਾਡੀ ਦਾ ਗਠਨ ਕੀਤਾ ਗਿਆ ਜਿਸ ਵਿਚ ਸੈਕਟਰੀ ਸਰਵਣ ਸਿੰਘ ਘੁੰਮਣ ,ਕੈਸ਼ੀਅਰ ਪਵਨ ਤ੍ਰੇਹਨ, ਗੁਰਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ ,ਪਰਵੀਨ ਕੁਮਾਰ ਚੋਰਾਂ ਵਾਲੀ ਸੀਨੀਅਰ ਮੀਤ ਪ੍ਰਧਾਨ, ਐਡਵੋਕੇਟ ਜਗਜੀਤ ਸਿੰਘ ਚਾਚੋਵਾਲੀ ਕਾਨੂੰਨੀ ਸਲਾਹਕਾਰ, ਸੁਭਾਸ਼ ਚੰਦਰ ਸਹਿਗਲ ਨੂੰ ਮੁੱਖ ਬੁਲਾਰਾ ਵਜੋਂ ਨਿਯੁਕਤ ਕੀਤਾ ਗਿਆ ਇਸ ਮੌਕੇ ਨੀਰਜ ਸ਼ਰਮਾ ਮਨਜੀਤ ਬਟਾਲਾ ਅਤੇ ਹੋਰ ਬਹੁਤ ਸਾਰੇ ਸੁਸਾਇਟੀ ਦੇ ਮੈਂਬਰ ਅਹੁਦੇਦਾਰ ਹਾਜ਼ਰ ਸਨ

Doaba Times

आयुष्मान योजना बंद होने जा रही

जालंधर (गुरप्रीत सूर्य)पंजाब में आयुष्मान योजना बंद होने जा रही है l यह योजना गरीब परिवारों के लिए बहुत ही फायेदमंद साबित हुई है पर पंजाब सरकार की ओर से पिछले 6 महीनो से राज्य के 700 हस्पतालों को 250 करोड़ की आदायगी नहीं की है जिस के कारण इंडियन मेडिकल असोसिएशन पंजाब ने राज्य के सभी प्राइवेट हस्पतालों में आयुष्मान योजना बंद करने जा रही है l 9 मई से आयुष्मान योजना के अंर्तगत मरीजों का इलाज नहीं हो होगा l

Doaba Times

ਪਿੰਡ ਬੱਲਾਂ ਵਿਖੇ ਅੱਗ ਦੀ ਲਪੇਟ ਵਿੱਚ ਆਏ ਬਿਜਲੀ ਮੀਟਰ

ਚਾਰਦੀਵਾਰੀ ਅੰਦਰ ਲੱਗਾ ਟ੍ਰਾਸਫਾਰਮਰ ਤੇ ਅੱਗ ਦੀ ਲਪੇਟ ਵਿਚ ਆਏ ਬਿਜਲੀ ਮੀਟਰ


ਜਲੰਧਰ (ਗੁਰਪ੍ਰੀਤ ਬੱਲ) ਪ੍ਰਸ਼ਾਸਨ ਵੱਲੋਂ ਕਣਕ ਦੀ ਨਾੜ ਨੂੰ ਸੰਭਾਲਣ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਮਜਬੂਰਨ ਨਾੜ ਨੂੰ ਅੱਗ ਲਗਾਉਣੀ ਪੈ ਰਹੀ ਹੈ ,ਜਿਸ ਕਾਰਨ ਵੱਡੇ ਹਾਦਸੇ ਵੀ ਵਾਪਰ ਰਹੇ ਹਨ , ਇਸ ਦੇ ਚੱਲਦਿਆਂ ਪਿੰਡ ਬੱਲਾਂ ਤੋਂ ਰਾਏਪੁਰ ਜਾਂਦਿਆਂ ਰਸਤੇ ਵਿੱਚ ਕਣਕ ਦੀ ਨਾੜ ਨੂੰ ਅੱਗ ਲੱਗਣ ਕਾਰਨ ਬਿਜਲੀ ਦੇ ਮੀਟਰ ਸੜ ਕੇ ਸੁਆਹ ਹੋ ਗਏ ਜਿਸ ਕਾਰਨ ਕਈ ਘਰਾਂ ਦੀ ਬਿਜਲੀ ਵੀ ਗੁੱਲ ਹੋ ਗਈ। ਜਿਸ ਵਿੱਚ ਕੁਝ ਲਾਪਰਵਾਹੀ ਬਿਜਲੀ ਵਿਭਾਗ ਦੀ ਵੀ ਦੇਖਣ ਵਿੱਚ ਸਾਹਮਣੇ ਆ ਰਹੀ ਹੈ, ਜਿਵੇਂ ਕਿ ਬਿਜਲੀ ਦੇ ਮੀਟਰ ਚਾਰਦੀਵਾਰੀ ਦੇ ਅੰਦਰ ਲਗਾਏ ਗਏ ਹਨ । ਕੀ ਪ੍ਰਸ਼ਾਸਨ ਜਾਂ ਸਰਕਾਰ ਇਸ ਵੱਲ ਕੋਈ ਪੁਖਤਾ ਪ੍ਰਬੰਧ ਕਰੇਗੀ ਤਾਂ ਜੋ ਇਸ ਤਰ੍ਹਾਂ ਦੇ ਹਾਦਸੇ ਨਾ ਵਾਪਰ ਸਕਣ।

Doaba Times

ਜਨਮ ਦਿਨ ਮੁਬਾਰਕ

NEXT NEWS ਅਗਲੀ ਖਬਰ

ਪੰਜਾਬ ਪ੍ਰਦੇਸ਼ ਵਪਾਰ ਮੰਡਲ ਜ਼ਿਲਾ ਗੁਰਦਾਸਪੁਰ ਦਾ ਵਫ਼ਦ ਐੱਸ ਐੱਸ ਪੀ ਗੁਰਦਾਸਪੁਰ ਨੂੰ ਮਿਲਿਆ

ਗੁਰਦਾਸਪੁਰ(ਅਜੇ ਮਹਾਜਨ) ਪੰਜਾਬ ਪ੍ਰਦੇਸ਼ ਵਪਾਰ ਮੰਡਲ ਜ਼ਿਲਾ ਗੁਰਦਾਸਪੁਰ ਦਾ ਇੱਕ ਵਫ਼ਦ ਐੱਸ ਐੱਸ ਪੀ ਹਰਜੀਤ ਸਿੰਘ ਨੂੰ ਪ੍ਰਧਾਨ ਦਰਸ਼ਨ ਮਹਾਜਨ ਦੀ ਅਗਵਾਈ ਹੇਠ ਮਿਲੇ ਅਤੇ ਸ਼ਹਿਰ ਵਿਚ ਦਿਨੋਂ ਦਿਨ ਵਿਗੜ ਰਹੀ ਅਮਨ ਕਾਨੂੰਨ ਅਤੇ ਲੁੱਟਾਂ ਖੋਹਾਂ ਨਾਲ ਸ਼ਹਿਰ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਰੋਜ਼ਾਨਾ ਚ ਸਨੈਚਿੰਗ ਘਰਾਂ ਵਿੱਚ ਲੁੱਟਾਂ ਖੋਹਾਂ ਨਾਲ ਮਾਹੌਲ ਦਹਿਸ਼ਤ ਦਾ ਬਣ ਗਿਆ ਹੈ ਇਸ ਤਰ੍ਹਾਂ ਦੇ ਮਾਹੌਲ ਵਿਚ ਸ਼ਹਿਰ ਦੇ ਵਪਾਰੀ ਵੀ ਪ੍ਰੇਸ਼ਾਨ ਹੋ ਗਏ ਹਨ, ਆਮ ਲੋਕ ਤਾਂ ਪਹਿਲਾਂ ਹੀ ਕਾਫੀ ਪ੍ਰੇਸ਼ਾਨ ਹਨ। ਇਸ ਮੌਕੇ ਤੇ ਪ੍ਰਧਾਨ ਦਰਸ਼ਨ ਮਹਾਜਨ ਵੱਲੋਂ ਐੱਸ ਐੱਸ ਪੀ ਤੋਂ ਮੰਗ ਕੀਤੀ ਗਈ ਕੀ ਆਮ ਲੋਕਾਂ ਦੀ ਸੁਰੱਖਿਆ ਪੁਖਤਾ ਕਰਨ ਲਈ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਕਿ ਆਮ ਲੋਕ ਅਤੇ ਵਪਾਰੀ ਵਰਗ ਆਪਣੇ ਆਪ ਨੂੰ ਸੁਰੱਖਿਅਤ ਸਮਝ ਸਕਣ ਤੇ ਬਿਨਾਂ ਕਿਸੇ ਡਰ ਦੇ ਸ਼ਹਿਰ ਵਿਚ ਆ ਜਾ ਸਕਣ।

ਇਸ ਮੌਕੇ ਤੇ ਐੱਸਐੱਸਪੀ ਵੱਲੋਂ ਕਾਰਵਾਈ ਕਰਦਿਆਂ ਪੁਲੀਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕੀ ਅੱਜ ਤੋਂ ਹੀ ਸ਼ਹਿਰ ਵਿੱਚ ਗਸ਼ਤ ਵਧਾਈ ਜਾਵੇ ਅਤੇ ਉਨ੍ਹਾਂ ਵਪਾਰੀ ਵਰਗ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਦੀ ਅਮਨ ਕਾਨੂੰਨ ਸਥਿਤੀ ਵਿਚ ਸੁਧਾਰ ਕੀਤਾ ਜਾਵੇਗਾ ਅਤੇ ਸਮਾਜ ਵਿਰੋਧੀ ਭੈੜੇ ਅਨਸਰਾਂ ਨੂੰ ਨੱਥ ਪਾਈ ਜਾਵੇਗੀ ਸ਼ਹਿਰ ਦੀ ਅਮਨ ਕਾਨੂੰਨ ਵਿਵਸਥਾ ਨੂੰ ਬਹਾਲ ਕੀਤਾ ਜਾਵੇਗਾ। ਇਸ ਮੌਕੇ ਤੇ ਅਜੇ ਸੂਰੀ, ਜੋਗਿੰਦਰਪਾਲ ਤੁਲੀ,ਪੰਕਜ ਮਹਾਜਨ, ਵਿਨੈ ਗਾਂਧੀ, ਅਨਿਲ ਮਹਾਜਨ, ਦੀਪਕ ਸੋਨੀ, ਗੌਰਵ ਮਹਾਜਨ, ਪਵਨ ਕੋਛੜ, ਰਾਜੇਸ਼ ਕੁਮਾਰ , ਵਿਕਾਸ ਸੁਵਾਰਾ, ਰਾਜਿੰਦਰ ਸਰਨਾ, ਹਰਦੀਪ ਸਿੰਘ ਬੰਗੂਰਾ, ਨਵਪ੍ਰੀਤ ਸਿੰਘ ਆਦਿ ਹਾਜ਼ਰ ਸਨ।

Next News ਅਗਲੀ ਖਬਰ

ਏ. ਐਸ. ਆਈ. ਬਲਵੀਰ ਸਿੰਘ ਬੁੱਟਰ ਵੱਲੋਂ ਕਿਸ਼ਨਗੜ੍ਹ ਚੌਕੀ ਦਾ ਸੰਭਾਲਿਆ ਚਾਰਜ


ਜਲੰਧਰ /ਕਿਸ਼ਨਗੜ੍ਹ(ਗੁਰਪ੍ਰੀਤ ਬੱਲ/ ਗੁਰਮੁੱਖ ਸਿੰਘ ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਬਣਨ ਤੋਂ ਬਾਅਦ ਹਰੇਕ ਜ਼ਿਲ੍ਹਿਆਂ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਪੂਰੇ ਪ੍ਰਸ਼ਾਸਨ ਦੇ ਵੱਖ- ਵੱਖ ਅਹੁਦੇ ਤੇ ਅਧਿਕਾਰੀਆਂ ਦੀਆਂ ਬਦਲੀਆਂ ਦਾ ਦੌਰ ਜਾਰੀ ਹੈ।
ਥਾਣਾ ਕਰਤਾਰਪੁਰ ਦੇ ਅਧੀਨ ਪੈਂਦੀ ਚੌਕੀ ਕਿਸ਼ਨਗੜ੍ਹ ਵਿਖੇ ਏ.ਐਸ.ਆਈ ਬਲਵੀਰ ਸਿੰਘ ਬੁੱਟਰ ਵੱਲੋਂ ਚੌਕੀ ਦੇ ਇੰਚਾਰਜ ਵਜੋਂ ਚਾਰਜ ਸੰਭਾਲਿਆ ਗਿਆ।
ਇਸ ਮੌਕੇ ਤੇ ਏ ਐਸ ਆਈ ਬਲਵੀਰ ਸਿੰਘ ਬੁੱਟਰ ਵੱਲੋਂ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਲਾਕੇ ਵਿਚ ਸਮਾਜ ਵਿਰੋਧੀ ਅਨਸਰ, ਭੂੰਡ ਆਸ਼ਕ, ਭੂ ਮਾਫ਼ੀਆ ਗੁੰਡਾਗਰਦੀ ਇਲਾਕੇ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਲਾਕੇ ਵਿੱਚ ਨਸ਼ੇ ਤੇ ਕੰਟਰੋਲ ਪਾਇਆ ਜਾਵੇਗਾ, ਸ਼ਰਾਰਤੀ ਅਨਸਰ ਗੁੰਡਾ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਪਰਾਧੀ ਚਾਹੇ ਸਰਕਾਰੀ ਅਹੁਦੇ ਤੇ ਹੋਵੇ ਜਾਂ ਫਿਰ ਗੈਰ ਸਰਕਾਰੀ ਅਹੁਦੇ ਤੇ ਹੋਵੇ ਬਖਸ਼ਿਆ ਨਹੀਂ ਜਾਵੇਗਾ। ਉਹ ਆਪਣੀਆਂ ਸੇਵਾਵਾ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।
ਜ਼ਿਕਰਯੋਗ ਹੈ ਕਿ ਏ ਐੱਸ ਆਈ ਬਲਵੀਰ ਸਿੰਘ ਬੁੱਟਰ ਇਸ ਤੋਂ ਪਹਿਲਾਂ ਪਚਰੰਗੇ, ਧੜੋਤੇ (ਗੁਰਾਇਆ) ਥਾਣਿਆਂ ਵਿਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਨਹਿਰੀ ਵਿਭਾਗ ਦੇ ਐਕਸੀਅਨ ਨੂੰ ਦਿੱਤਾ ਮੰਗ ਪੱਤਰ

ਜਲੰਧਰ (ਗੁਰਪ੍ਰੀਤ ਬੱਲ/ ਮੁਕੇਸ਼ ਕੁਮਾਰ) ਪੰਜਾਬ ਭਰ ਵਿੱਚ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਸਿੰਚਾਈ ਲਈ ਤੁਰੰਤ ਨਹਿਰੀ ਪਾਣੀ ਛੱਡਣ ਅਤੇ ਸਹੀ ਵਿਵਸਥਾ ਕਰ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਲਈ ਪੰਜਾਬ ਭਰ ਦੇ ਨਹਿਰੀ ਵਿਭਾਗ ਦੇ ਦਫ਼ਤਰਾਂ ਦਾ ਘਿਰਾਓ ਕਰਦੇ ਹੋਏ ਮੰਗ ਪੱਤਰ ਦਿੱਤਾ ਗਿਆ। ਜਿਸ ਦੌਰਾਨ ਜਲੰਧਰ ਦੇ ਕਪੂਰਥਲਾ ਚੌਕ ਨਜ਼ਦੀਕ ਸਥਿਤ ਨਹਿਰੀ ਵਿਭਾਗ ਦੇ ਦਫ਼ਤਰ ਵਿਖੇ ਐਕਸੀਅਨ ਨੂੰ ਦੋਆਬਾ ਕਿਸਾਨ ਸੰਘਰਸ਼ ਕਮੇਟੀ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਮੰਗ ਪੱਤਰ ਸੌਂਪਿਆ ਗਿਆ। ਮੌਕੇ ਤੇ ਹੀ ਐਕਸੀਅਨ ਵੱਲੋਂ ਕਾਰਵਾਈ ਕਰਦੇ ਹੋਏ ਭਰੋਸਾ ਦਿੱਤਾ ਕਿ ਇਕ ਦੋ ਦਿਨ ਦੇ ਅੰਦਰ-ਅੰਦਰ ਸਿੰਚਾਈ ਵਾਸਤੇ ਪਾਣੀ ਹਰ ਇਕ ਕਿਸਾਨ ਤੱਕ ਪਹੁੰਚਾ ਦਿੱਤਾ ਜਾਵੇਗਾ।
ਇਸ ਮੌਕੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨ ਹੇਠਲੇ ਪਾਣੀ ਦੀ ਅਹਿਮੀਅਤ ਨੂੰ ਦੇਖਦਿਆਂ ਖੇਤੀ ਸੰਕਟ ਦੇ ਹੱਲ ਵਜੋਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਨੀਤੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਪਰ ਸਰਕਾਰ ਵੱਲੋਂ ਨਹਿਰੀ ਪਾਣੀ ਦੀ ਟੇਲਾਂ ਤੱਕ ਢੁੱਕਵੀਂ ਵਿਵਸਥਾ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ। ਇਸ ਲਈ ਅੱਜ ਕਿਸਾਨ ਜਥੇਬੰਦੀਆਂ ਇਸ ਦੇਰੀ ਦਾ ਗੰਭੀਰ ਨੋਟਿਸ ਲਿਆ ਗਿਆ ਹੈ।ਜਿਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਪ੍ਰਸ਼ਾਸਨ ਨੇ ਵੀ ਅੱਜ ਨਹਿਰੀ ਵਿਭਾਗ ਦੇ ਦਫਤਰਾਂ ਵਿਖੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਹੋਈ ਸੀ ਅਤੇ ਕਿਸਾਨ ਜਥੇਬੰਦੀਆਂ ਦੇ ਰੋਹ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਐਕਸੀਅਨ ਨਾਲ ਮੁਲਾਕਾਤ ਦੇ ਉਚਿਤ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਰਾਜਵਿੰਦਰ ਸਿੰਘ ਧਾਲੀਵਾਲ, ਸੋਨੂੰ ਸ਼ਾਹ ਨੂੱਸੀ, ਸੁਖਵਿੰਦਰ ਸਿੰਘ ਦਰਾਵਾਂ, ਸੁਰਜੀਤ ਸਿੰਘ ਸਮਰਾ, ਬਲਜੀਤ ਸਿੰਘ ਬਿੱਟਾ, ਅਮਰਜੀਤ ਸਿੰਘ ਨਵਾਂ ਪਿੰਡ, ਇੰਦਰਜੀਤ ਸਿੰਘ ਬਿੱਲੂ, ਸੁਖਵਿੰਦਰ ਸਿੰਘ ਈਸਪੁਰ, ਜਸਦੀਪ ਸਿੰਘ ਸਮਰਾ, ਜਗਦੀਪ ਸਿੰਘ ਈਸਪੁਰ, ਦਮਨਦੀਪ ਸਿੰਘ ਸਮਰਾ ਆਦਿ ਹਾਜ਼ਰ ਸਨ।

Doaba Times

ਸ਼ਕਤੀ ਸਦਨ ਜਲੰਧਰ ਵਿਖੇ ਕਿਸਾਨ ਜਥੇਬੰਦੀ ਵੱਲੋਂ ਭਾਰੀ ਰੋਸ ਪ੍ਰਦਰਸ਼ਨ

ਜਲੰਧਰ(ਗੁਰਪ੍ਰੀਤ ਬੱਲ / ਮੁਕੇਸ਼ ਕੁਮਾਰ)ਪਿਛਲੇ ਦਿਨੀਂ ਜੋ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਨੂੰ ਬਿਜਲੀ ਦੀ ਨਿਰੰਤਰ ਸਪਲਾਈ ਲਈ ਉਪਰਾਲੇ ਕਰਨ ਉਪਰੰਤ ਜੋ ਬਿਜਲੀ ਦੀ ਸਪਲਾਈ ਬਿਜਲੀ ਬੋਰਡ ਵੱਲੋਂ ਸ਼ੁਰੂ ਕੀਤੀ ਗਈ ਸੀ।ਥਰਮਲ ਪਲਾਂਟ ਬੰਦ ਹੋਣ ਕਾਰਨ ਇਹ ਸਪਲਾਈ ਬੰਦ ਕਰ ਦਿੱਤੀ ਗਈ। ਜਦ ਕਿ ਇੰਡਸਟਰੀ ਦੀ ਸਪਲਾਈ ਨਿਰੰਤਰ ਜਾਰੀ ਰੱਖੀ ਗਈ। ਜਿਸ ਦੇ ਵਿਰੋਧ ਵਿੱਚ ਅੱਜ ਸ਼ਕਤੀ ਸਦਨ ਜਲੰਧਰ ਵਿਖੇ ਜਥੇਬੰਦੀ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦੇ ਭਾਰੀ ਰੋਹ ਨੂੰ ਵੇਖਦੇ ਹੋਏ ਐੱਸ ਸੀ ਇੰਦਰਪਾਲ ਨੇ ਆਸ਼ਵਾਸਨ ਦਿੱਤਾ ਕਿ ਪਹਿਲੇ ਦਿਨ ਚਾਰ ਘੰਟੇ ਬਿਜਲੀ ਸਪਲਾਈ ਦੇਣ ਉਪਰੰਤ ਅਗਲੇ ਦਿਨਾਂ ਤੋਂ ਨਿਰੰਤਰ ਛੇ ਘੰਟੇ ਬਿਜਲੀ ਸਪਲਾਈ ਕਿਸਾਨਾਂ ਨੂੰ ਦਿੱਤੀ ਜਾਵੇਗੀ। ਜਥੇਬੰਦੀ ਵੱਲੋਂ ਇਹ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਕਿਸਾਨਾਂ ਨੂੰ ਦੁਬਾਰਾ ਇਸ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਤਾਂ ਅਗਲੀ ਵਾਰ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਤੋਂ ਇਲਾਵਾ ਚੇਅਰਮੈਨ ਉਂਕਾਰ ਸਿੰਘ, ਜਨਰਲ ਸਕੱਤਰ ਦਵਿੰਦਰ ਸਿੰਘ ਧਾਲੀਵਾਲ, ਰਾਜਵਿੰਦਰ ਸਿੰਘ ਸਰਪੰਚ ਈਸਪੁਰ, ਸੁਖਜਿੰਦਰ ਸਿੰਘ ਮੰਡ, ਚਰਨਜੀਤ ਸਿੰਘ ਫਰੀਦਪੁਰ, ਬਲਜੀਤ ਸਿੰਘ ਘੋੜਾ ਵਾਹੀ, ਹਰਜੀਤ ਸਿੰਘ ਦੁਹੜਾ, ਇੰਦਰਜੀਤ ਸਿੰਘ ਸੰਘਵਾਲ, ਲਵਲੀ ਵਡਾਲਾ ਆਦਿ ਹਾਜ਼ਰ ਸਨ।

Next News

ਰਾਓਵਾਲੀ ਅੱਡੇ ਚ’ ਭਿਆਨਕ ਹਾਦਸਾ

ਹਾਦਸਾਗ੍ਰਸਤ ਕਾਰ
ਹਾਦਸੇ ਉਪਰੰਤ ਨੈਸ਼ਨਲ ਹੇਠ ਲੱਗਾ ਜਾਮ।

ਰਾਏਪੁਰ(ਮੁਕੇਸ਼ ਕੁਮਾਰ) ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਪਿੰਡ ਰਾਓਵਾਲੀ ਅੱਡੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ। ਜਿਸ ਵਿੱਚ ਮੋਟਰਸਾਈਕਲ ਚਾਲਕ ਨੌਜਵਾਨ ਵਿਦਿਆਰਥੀ ਜੋ ਕਿ ਹੇਮਕੁੰਟ ਪਬਲਿਕ ਸਕੂਲ ਤੋਂ ਪੜ੍ਹਾਈ ਕਰਨ ਉਪਰੰਤ ਰਸਤੇ ਤੇ ਜਾ ਰਹੇ ਸਨ ਕਿ ਰਾਉਵਾਲੀ ਅੱਡੇ ਚ’ ਕਾਰ ਨਾਲ ਹਾਦਸਾ ਵਾਪਰ ਗਿਆ। ਕਾਰ ਨੇ ਦੋ-ਤਿੰਨ ਪਲਟੀਆਂ ਖਾਧੀਆਂ ਤੇ ਬੁਰੀ ਤਰ੍ਹਾਂ ਨੁਕਸਾਨੀ ਗਈ । ਇਸ ਮੌਕੇ ਨੈਸ਼ਨਲ ਹਾਈਵੇ ਤੇ ਕਾਫੀ ਵੱਡਾ ਜਾਮ ਲੱਗ ਗਿਆ।