Doaba Times

ਸ੍ਰੌਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ‌ 25 ਅਪ੍ਰੈਲ ਨੂੰ ਲੁਧਿਆਣਾ ਵਿਖੇ ਮਨਾਇਆ

ਲੁਧਿਆਣਾ (ਗੁਰਮੁੱਖ ਸਿੰਘ)ਸ੍ਰੌਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ‌ ਮਿੱਤੀ 25ਅਪਰੈਲ2022ਨੂੰ ਦਿਨ ਸੋਮਵਾਰ ਗੁਰਦੁਆਰਾ ਸ਼ਹੀਦਾਂ ਅਮਰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਜੀ ਟੀ ਰੋਡ ਲੁਧਿਆਣਾ ਵਿਖੇ ਮਨਾਇਆ ਗਿਆ। ਇਸ ਮੌਕੇ ਸੁੱਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਹਜ਼ੂਰੀ ਰਾਗੀ ਜੱਥਾ ਭਾਈ ਹਹਪ੍ਰੀਤ ਸਿੰਘ ਸੱਚਖੰਡ ਗੁਰਦੁਆਰਾ ਸਾਹਿਬ ਜੀ ਨੇ ਕੀਰਤਨ ਕੀਤਾ, ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਮੱਖਣ ਸਿੰਘ ,ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਲਾਇਲਪੁਰੀ, ਇੱਕਬਾਲ ਸਿੰਘ ਡੀਕੋ ਕੋਸਲਰ, ਸਾਬਕਾ ਕੋਸਲਰ ਭੁਪਿੰਦਰ ਸਿੰਘ ਕੈਂਥ, ਨੂੰ, ਕੋਂਸਲਰਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਪੰਜਾਬ ਪ੍ਰਧਾਨ ਜਸਵੰਤ ਸਿੰਘ, ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ, ਜੋਗਿੰਦਰ ਸਿੰਘ ਪੰਜਾਬ ਕੈਸ਼ੀਅਰ, ਪੰਜਾਬ ਕਮੇਟੀ ਮੈਂਬਰ ਅਮਿਤਪਾਲ ਸਿੰਘ ਬੈਕ ਮੈਨੇਜਰਸੰਤੋਖ ਸਿੰਘ ,ਦਿਆਲ ਸਿੰਘ, ਬਲਜੀਤ ਸਿੰਘ ਬਾਗੀ, ਜੱਥੇਦਾਰ ਸੁਰਜੀਤ ਸਿੰਘ, ਪ੍ਰਿਤਪਾਲ ਸਿੰਘ ਥੱਲਾ, ਮਨਦੀਪ ਸਿੰਘ ਪ੍ਰਿੰਸ, ਇੰਦਰਪ੍ਰੀਤ ਸਿੰਘ ਟਿਵਾਣਾ ,ਕੋਸਲਰ ਬਲਵਿੰਦਰ ਸਿੰਘ ਬੰਟੀ, ਸੰਤੋਖ ਸਿੰਘ, ਲਖਵੀਰ ਸਿੰਘ, ਡਾਕਟਰ ਗੁਰਵਿੰਦਰ ਸਿੰਘ ਸੋਨੂੰ, ਜਸਵੀਰ ਸਿੰਘ, ਹਰਨੇਕ ਸਿੰਘ ਸਮੂਹ ਸੰਗਤ ਜਿਨ੍ਹਾਂ ਨੇ ਆਪਣਾਂ ਕੀਮਤੀ ਸਮਾਂ ਕੱਢ ਕੇ ਆਏ ਆਪਣੀਆਂ ਹਾਜ਼ਰੀਆਂ ਭਰੀਆਂ ਉਨ੍ਹਾਂ ਸਭ ਦਾ ਧੰਨਵਾਦ ਕੀਤਾ।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਜਿਲਾ ਜਲੰਧਰ ਨੂੰ ਸੌਂਪਿਆ ਮੰਗ ਪੱਤਰ

ਜਲੰਧਰ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ)ਦੋਆਬਾ ਕਿਸਾਨ ਸੰਘਰਸ਼ ਕਮੇਟੀ ਦਾ ਵਫ਼ਦ ਡਿਪਟੀ ਕਮਿਸ਼ਨਰ ਜਿਲਾ ਜਲੰਧਰ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ ਜਿਸ ਵਿੱਚ ਮੰਗ ਕੀਤੀ ਕਿ ਨਿੱਜੀ ਅਤੇ ਸਰਕਾਰੀ ਸ਼ੂਗਰ ਮਿੱਲਾਂ ਵੱਲੋਂ ਬਕਾਇਆ ਗੰਨੇ ਦੀ ਪੇਮੈਂਟ ਅਤੇ ਸਰਕਾਰ ਵੱਲੋਂ 35 ਰੁਪਏ ਕੁਇੰਟਲ ਗੰਨੇ ਮਗਰ ਪੇਮੈਂਟ ਦੀ ਅਦਾਇਗੀ ਜੁਲਾਈ ਤੋਂ ਪਹਿਲਾਂ ਕੀਤੀ ਜਾਵੇ, ਕਣਕ ਦੇ ਝਾੜ ਦਾ ਘਾਟਾ ਪੂਰਾ ਕਰਨ ਲਈ ਕਿਸਾਨਾਂ ਨੂੰ ਕਣਕ ਦੀ ਫਸਲ ਤੇ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ, ਬਿਜਲੀ ਦੀ ਸਪਲਾਈ ਨਿਰੰਤਰ ਕੀਤੀ ਜਾਵੇ ਪਾਵਰ ਕੱਟ ਜਾਂ ਫਾਲਟ ਦਾ ਬਹਾਨਾ ਲਗਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਵਫ਼ਦ ਦਾ ਕਹਿਣਾ ਸੀ ਕਿ ਇਨ੍ਹਾਂ ਮੁਸ਼ਕਿਲਾਂ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾਵੇ ਤਾਂ ਜੋ ਇਸ ਕੰਮ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਸੰਘਰਸ਼ ਜਾਂ ਧਰਨਾ ਪ੍ਰਦਰਸ਼ਨ ਨਾ ਕਰਨਾ ਪਵੇ। ਇਸ ਮੌਕੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ, ਸੰਯੁਕਤ ਮੋਰਚਾ ਮੈਂਬਰ ਮੁਕੇਸ਼ ਚੰਦਰ, ਚੇਅਰਮੈਨ ਓਂਕਾਰ ਸਿੰਘ ਦੌਲਤਪੁਰ, ਸੁਖਜਿੰਦਰ ਸਿੰਘ ਮੰਡ, ਬਲਜੀਤ ਸਿੰਘ ਘੋੜਾਵਾਹੀ, ਸਰਪੰਚ ਡਰੋਲੀ ਕਲਾਂ ਅਤੇ ਮਨਜੀਤ ਸਿੰਘ ਪਧਿਆਣਾ ਆਦਿ ਹਾਜ਼ਰ ਸਨ।

Doaba Times

ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਸਬੰਧੀ 9ਵਾਂ ਚੇਤਨਾ ਮਿਸ਼ਨਰੀ ਸਮਾਗਮ ਧੂਮਧਾਮ ਨਾਲ ਮਨਾਇਆ


ਜਲੰਧਰ /ਕਿਸ਼ਨਗੜ(ਅਮਨਦੀਪ ਹਨੀ/ਗੁਰਪ੍ਰੀਤ ਬੱਲ)ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਬਿਆਸ ਪਿੰਡ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਡਾ. ਬੀ.ਆਰ ਅੰਬੇਡਕਰ ਜੀ ਦੇ ਜਨਮ ਦਿਵਸ ਸਬੰਧੀ 9ਵਾਂ ਚੇਤਨਾ ਮਿਸ਼ਨਰੀ ਸਮਾਗਮ ਡਾ. ਬੀ. ਆਰ ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਕਲੱਬ(NRI) ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਧੂਮਧਾਮ ਨਾਲ ਮਨਾਇਆ ਗਿਆ।
ਇਸ ਮੌਕੇ ਤੇ ਸਕੂਲ ਦੇ ਬੱਚਿਆਂ ਵੱਲੋਂ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਬੁੱਧੀਜੀਵੀ ਵਿਦਵਾਨਾਂ ਵੱਲੋਂ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ।
ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸੋਹਣ ਸਹਿਜਲ ਜੀ ਵੀ ਪਹੁੰਚੇ।
ਇਸ ਮੌਕੇ ਤੇ ਫਸਟ,ਸੈਕਿੰਡ, ਥਰਡ ਡਿਵੀਜ਼ਨ ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਵੀ ਦਿੱਤੇ ਗਏ ਤੇ ਸਮਾਗਮ ਵਿੱਚ ਪਹੁੰਚੇ ਸਾਰੇ ਬੱਚਿਆਂ ਨੂੰ ਵੀ ਵਿਸ਼ੇਸ਼ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਤੇ ਚੇਅਰਮੈਨ ਵਿਜੈ ਮਡਾਰ ,ਪ੍ਰਧਾਨ ਓਮ ਪ੍ਰਕਾਸ਼, ਵਿਨੋਦ ਕੁਮਾਰ, ਕੈਸ਼ੀਅਰ ਜੈ ਪ੍ਰਕਾਸ਼ ਨਾਰਾਇਣ,ਸੰਜੇ ਸੋਂਧੀ, ਸੈਕਟਰੀ ਅਸ਼ਵਨੀ ਕੁਮਾਰ, ਵਿਜੇ ਮਡਾਰ, ਸਰਪੰਚ ਸੰਜੀਵ ਰੋਕੀ, ਨਰਿੰਦਰ ਕੁਮਾਰ ਪੰਚ ,ਮਨੀਸ਼ ਸਰਮਸਤਪੁਰ, ਡਾ.ਸਤਪਾਲ, ਕੁਲਵੰਤ ਰਾਏ, ਚੰਦਨ ਬੈਂਸ, ਨਰੇਸ਼ ਮਡਾਰ ਯੂ ਕੇ ਤੋਂ ਇਲਾਵਾ ਇਲਾਕੇ ਦੇ ਮੋਹਤਬਰ ਪਤਵੰਤੇ ਮੌਜੂਦ ਸਨ। ਇਸ ਮੌਕੇ ਤੇ ਆਏ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ , ਤੇ ਅਟੁੱਟ ਲੰਗਰ ਸੰਗਤਾਂ ਵਿੱਚ ਵਰਤਾਏ ਗਏ।

Doaba Times

ਦਿ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜਲੰਧਰ ਦੀ ਚੋਣ ਹੋਈ

ਜਲੰਧਰ (ਗੁਰਪ੍ਰੀਤ ਬੱਲ) ਅੱਜ ਜਲੰਧਰ ਜ਼ਿਲ੍ਹੇ ਦੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਚੋਣ ਹੁਣ ਨੌਗੱਜਾ ਐਗਰੀਕਲਚਰ ਸਭਾ ਵਿਖੇ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਸਮੂਹ ਸਹਿਕਾਰੀ ਕਰਮਚਾਰੀਆਂ ਨੇ ਵੱਖ ਵੱਖ ਐਗਰੀਕਲਚਰ ਸੇਵਾਵਾਂ ਤੋਂ ਅਤੇ ਸਟੇਟ ਯੂਨੀਅਨ ਤੋਂ ਪਰਗਟ ਸਿੰਘ ਤਰਨਤਾਰਨ ਅਤੇ ਤਾਰਾ ਚੰਦ ਜੀ ਨੇ ਹਿੱਸਾ ਲਿਆ। ਸਰਬਸੰਮਤੀ ਨਾਲ ਆਮ ਇਜਲਾਸ ਵਿਚ ਸ੍ਰੀ ਰਜਨੀਸ਼ ਤਿਵਾੜੀ ਸਮੀਪੁਰ ਸਭਾ ਨੂੰ ਪ੍ਰਧਾਨ, ਹਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਰਵਿੰਦਰ ਸਿੰਘ ਸ੍ਰੀ ਮੀਤ ਪ੍ਰਧਾਨ, ਰਣਜੀਤ ਸਿੰਘ ਜਨਰਲ ਸਕੱਤਰ, ਜਸਵਿੰਦਰ ਸਿੰਘ ਪ੍ਰੈੱਸ ਸਕੱਤਰ, ਜਸਪ੍ਰੀਤ ਸਿੰਘ ਮੈਂਬਰ, ਸਤਿੰਦਰਜੀਤ ਸਿੰਘ ਮੈਂਬਰ, ਹਰਮੀਤ ਸਿੰਘ ਮੈਂਬਰ, ਸੰਜੀਵ ਕੁਮਾਰ ਮੈਂਬਰ ਨਾਲ ਹੀ ਸਟੇਟ ਯੂਨੀਅਨ ਵਿੱਚ ਜ਼ਿਲ੍ਹੇ ਦੇ ਡੈਲੀਗੇਟਰਾਂ ਦੇ ਲਈ ਰਾਜਵਿੰਦਰ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਕੋਹਾਲਾ ਅਤੇ ਅਮਰਦੀਪ ਸਿੰਘ ਨੂੰ ਚੁਣਿਆ ਗਿਆ | ਇਸ ਸਮੇਂ ਗੁਰਦੀਪ ਸਿੰਘ ਨਾਗਰਾ ਡਾਇਰੈਕਟਰ ਜਲੰਧਰ ਕੋਆ ਬੈਂਕ ਵਿਸੇਸ ਤੌਰ ਤੇ ਸ਼ਾਮਲ ਹੋਏ । ਹੋਰਾਂ ਤੋਂ ਇਲਾਵਾ ਗੁਰਬਖਸ਼ ਸਿੰਘ ਨੌਗੱਜਾ, ਸਰਬਜੀਤ ਸਿੰਘ, ਸੋਨੂੰ ਸ਼ਾਹ, ਸੁਖਵੀਰ ਸਿੰਘ, ਮੁਲਖਰਾਜ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਹੋਰਾਂ ਤੋਂ ਇਲਾਵਾ ਮਨਜਿੰਦਰ ਸਿੰਘ,ਸੁਨੀਲ ਗਾਖਲ, ਰਣਜੀਤ ਸਿੰਘ ਸੰਘਵਾਲ, ਤਜਿੰਦਰ ਕੰਧਾਲਾ ਗੁਰੂ, ਮੁਖਤਿਆਰ ਸਿੰਘ ਡੱਲਾ, ਹਰਨੇਕ ਸਿੰਘ ਬਿਆਸ ਪਿੰਡ, ਨਰਿੰਦਰ ਸਿੰਘ ਸ਼ਿਕੰਦਰਪੁਰ ਇਸ ਮੌਕੇ ਤੇ ਹਾਜ਼ਰ ਸਨ।

Doaba Times

ਕਸਬਾ ਅਲਾਵਲਪੁਰ ਦੇ ਨਜਦੀਕ ਜਗਰਾਵਾ ਪਿੰਡ ਚ’ ਕਣਕ ਦੇ 40 ਦੇ ਕਰੀਬ ਕਣਕ ਦੇ ਖੇਤ ਸੜ ਕੇ ਸੁਆਹ

ਫੋਟੋ : ਮੌਕੇ ਤੇ ਜਾਣਕਾਰੀ ਦਿਦੇ ਹੋਏ ਪੀੜਤ ਕਿਸਾਨ ਬਲਜੀਤ ਸਿੰਘ ਤੇ ਇਲਾਕੇ ਦੇ ਮੋਹਤਵਰ।

ਜਲੰਧਰ/ਆਦਮਪੁਰ(ਗੁਰਪ੍ਰੀਤ ਬੱਲ/ਗੁਰਮੁੱਖ ਸਿੰਘ) ਹਲਕਾ ਆਦਮਪੁਰ ਦੇ ਕਸਬਾ ਅਲਾਵਲਪੁਰ ਦੇ ਨਜ਼ਦੀਕ ਪਿੰਡ ਜਗਰਾਵਾਂ ਵਿਖੇ ਕਣਕ ਦੇ 40 ਖੇਤ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਮੌਕੇ ਪੀਡ਼ਤ ਕਿਸਾਨ ਬਲਜੀਤ ਸਿੰਘ ਪੁੱਤਰ ਹਰਦਿਆਲ ਸਿੰਘ ਨਿਵਾਸੀ ਪਿੰਡ ਸਰਮਸਤਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿੰਡ ਜਗਰਾਵਾ ਵਿਖੇ ਸਵੇਰੇ ਤਕਰੀਬਨ ਗਿਆਰਾਂ ਵਜੇ ਟੀ ਆਫ ਪੁਆਇੰਟ ਤੋਂ ਸਪਾਰਕਿੰਗ ਹੋਈ ਜਿਸ ਦੀ ਲਪੇਟ ਵਿਚ ਉਸਦੇ 35 ਦੇ ਕਰੀਬ ਕਣਕ ਦੇ ਖੇਤ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਭਿਅੰਕਰ ਅੱਗ ਨੂੰ ਕਾਬੂ ਪਾਉਣ ਦੇ ਲਈ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੀ ਸਹਾਇਤਾ ਵੀ ਮੰਗੀ ਪਰ ਫਾਇਰ ਬ੍ਰਿਗੇਡ ਸਮੇਂ ਸਿਰ ਨਹੀਂ ਪੁੱਜੀ ਅਤੇ ਨੇਡ਼ੇ ਤੇਡ਼ੇ ਦੇ ਨੌਜਵਾਨ ਕਿਸਾਨਾਂ ਵੱਲੋਂ ਕਾਫੀ ਜੱਦੋ ਜਹਿਦ ਦੇ ਨਾਲ ਇਸ ਅੱਗ ਤੇ ਕਾਬੂ ਕੀਤਾ।ਪਰ ਜਦ ਤੱਕ ਅੱਗ ਨੂੰ ਕਾਬੂ ਕੀਤਾ ਗਿਆ ਤਾਂ ਉਨ੍ਹਾਂ ਦੇ 35 ਦੇ ਕਰੀਬ ਖੇਤ ਕਣਕ ਦੇ ਸੜ ਕੇ ਸੁਆਹ ਹੋ ਚੁੱਕੇ ਸਨ। ।ਬਲਜੀਤ ਸਿੰਘ ਦੇ ਖੇਤਾਂ ਦੀ ਕੁਝ ਕੁ ਦੂਰੀ ਤੋਂ ਹੀ ਕੁਝ ਹੋਰ ਕਿਸਾਨਾਂ ਨਾਲ ਹੀ ਅਜਿਹੇ ਘਟਨਾ ਵਾਪਰੇ ਜਿਸ ਵਿੱਚ ਪਰਗਟ ਸਿੰਘ ਪੁੱਤਰ ਮਨਸਾ ਸਿੰਘ ਦਾ ਇੱਕ ਖੇਤ ਹਰਜਿੰਦਰ ਸਿੰਘ ਪੁੱਤਰ ਕਰਮ ਸਿੰਘ ਢਾਈ ਖੇਤ ਸੁਖਵੀਰ ਸਿੰਘ ਪੁੱਤਰ ਸਰਬਜੀਤ ਸਿੰਘ ਡੇਢ ਖੇਤ ਅਤੇ ਇਨ੍ਹਾਂ ਵਿਚ ਇਕ ਅਜਿਹਾ ਕਿਸਾਨ ਵੀ ਸੀ ਸੁਖਦੇਵ ਸਿੰਘ ਪੁੱਤਰ ਸੁੱਚਾ ਸਿੰਘ ਜਿਸ ਦੇ ਕੋਲ ਸਿਰਫ ਢਾਈ ਕਨਾਲ ਹੀ ਸਨ ਅਤੇ ਉਨ੍ਹਾਂ ਢਾਈ ਕਨਾਲਾ ਦੀ ਕਣਕ ਨੂੰ ਵੀ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ।ਇਸ ਮੌਕੇ ਤੇ ਕਿਸਾਨਾਂ ਦਾ ਦਰਦ ਵੰਡਾਉਣ ਪਹੁੰਚੇ ਇਲਾਕੇ ਦੇ ਮੋਹਤਬਰ ਜਥੇਦਾਰ ਹਰਨਾਮ ਸਿੰਘ ਅਤੇ ਹੋਰ ਪੀੜਤ ਕਿਸਾਨਾਂ ਦਾ ਦੁੱਖ ਸਾਂਝਾ ਕਰਦੇ ਹੋਏ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਿਜਲੀ ਬੋਰਡ ਦੀਆਂ ਅਜਿਹੀਆਂ ਖਾਮੀਆਂ ਦੇਖਦੇ ਹੋਏ ਸਰਕਾਰ ਨੂੰ ਇਨ੍ਹਾਂ ਉੱਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਪੀਡ਼ਤ ਕਿਸਾਨਾਂ ਨੂੰ ਜਲਦ ਤੋਂ ਜਲਦ ਸਰਕਾਰ ਵੱਲੋਂ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਆਦਮਪੁਰ ਹਲਕੇ ਵਿੱਚ ਨੇਡ਼ੇ ਤੇਡ਼ੇ ਦੇ ਲੱਗਦੇ ਪਿੰਡਾਂ ਵਿੱਚ ਦੋ ਜਾਂ ਤਿੰਨ ਫਾਇਰ ਬ੍ਰਿਗੇਡ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਅਗਾਂਹ ਅਜਿਹੀ ਘਟਨਾ ਹੁੰਦੀ ਹੈ ਤਾਂ ਉਸ ਨੂੰ ਜਲਦ ਹੀ ਕਾਬੂ ਕੀਤਾ ਜਾਵੇ।ਇਸ ਇਸ ਮੌਕੇ ਬਲਜੀਤ ਸਿੰਘ ਕਿਸਾਨ,ਜਥੇਦਾਰ ਹਰਨਾਮ ਸਿੰਘ,ਬਲਵਿੰਦਰ ਸਿੰਘ ਮੱਲੀ ਨੰਗਲ,ਬਲਵਿੰਦਰ ਸਿੰਘ ਧਾਲੀਵਾਲ,ਮਨਦੀਪ ਸਿੰਘ,ਗੁਰਵਿੰਦਰ ਸਿੰਘ,ਸਰਬਜੀਤ ਸਿੰਘ,ਅੰਗਰੇਜ ਸਿੰਘ,ਬਲਜਿੰਦਰ ਸਿੰਘ,ਜਸਪਾਲ ਸਿੰਘ,ਅਮਨਜੋਤ ਸਿੰਘ,ਆਦਿ ਹਾਜ਼ਰ ਸਨ।ਇਸ ਸੰਬੰਧੀ ਅਲਾਵਲਪੁਰ ਐੱਸ.ਡੀ.ਓ ਵਿਨੋਦ ਕੁਮਾਰ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਦੱਸਿਆ ਕਿ ਤਾਰਾਂ ਵਿੱਚ ਕੋਈ ਵੀ ਜੰਪਰ ਟੁੱਟਾ ਹੋਇਆ ਨਹੀਂ ਸੀ।ਨਾ ਹੀ ਕੋਈ ਸ਼ਾਰਟ ਸਰਕਟ ਸੀ।ਇਸ ਦਾ ਸੰਬੰਧ ਪੰਛੀਆਂ ਦੇ ਪੈਰਾਂ ਉਪਰ ਬੈਠਣ ਨਾਲ ਹੋ ਸਕਦਾ ਹੈ।

Doaba Times

ਬੱਲਾਂ ਅੱਡੇ ਚ’ ਕਾਰ ਅਤੇ ਬੱਸ ਵਿਚਾਲੇ ਟੱਕਰ

ਜਲੰਧਰ/ਕਿਸ਼ਨਗੜ੍ਹ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ)ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਸਥਿਤ ਪਿੰਡ ਬੱਲਾਂ ਗੇਟ ਦੇ ਬਿਲਕੁਲ ਸਾਹਮਣੇ ਭੋਗਪੁਰ ਸਾਈਡ ਤੋਂ ਆ ਰਹੀ ਕਾਰ (ਪੀ.ਬੀ 35 ਵੀ 8976) ਕਾਰ ਵਲੋਂ ਮੋਟਰਸਾਇਕਲ ਨੂੰ ਬਚਾਉਂਦੇ ਹੋਏ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਦਿਆ ਸੜਕ ਦੀ ਦੂਸਰੀ ਸਾਈਡ ਜਲੰਧਰ ਤੋਂ ਆ ਰਹੀ ਪ੍ਰਾਈਵੇਟ ਬੱਸ ਨਾਲ ਟੱਕਰ ਹੋ ਗਈ, ਇਸ ਟੱਕਰ ਕਾਰਨ ਬੱਸ ਦੀ ਅਗਲੀ ਸਾਈਡ ਤੇ ਕਾਰ ਦੀ ਅਗਲੀ ਸਾਈਡ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਚਾਲਕ ਜ਼ਖ਼ਮੀ ਹੋ ਗਏ। ਐਂਬੂਲੈਂਸ ਰਾਹੀਂ ਜਖ਼ਮੀਆਂ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਕਿਸ਼ਨਗੜ੍ਹ ਚੌਕੀ ਦੇ ਏ.ਐੱਸ.ਆਈ ਭਗਵੰਤ ਸਿੰਘ ਮੌਕੇ ਤੇ ਪਹੁੰਚੇ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।

ਜਾਣਕਾਰੀ ਮੁਤਾਬਿਕ ਕਾਰ ਚਾਲਕ ਤਰਸੇਮ ਲਾਲ , ਨੇਹਾ ਅਤੇ ਉਸਦੇ ਦੋ ਬੱਚੇ ਇੱਕ ਪੰਜ ਸਾਲ ਦੂਜਾ ਸੱਤ ਸਾਲ ਜੋ ਕਿ ਪਠਾਨਕੋਟ ਤੋਂ ਲੁਧਿਆਣੇ ਲਈ ਕਿਸੇ ਨਿੱਜੀ ਕੰਮ ਲਈ ਜਾ ਰਹੇ ਸਨ।

Doaba Times

ਖੇਤੀਬਾੜੀ ਮੁਸ਼ਕਿਲਾ ਸੰਬੰਧੀ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁੱਖ ਦਫ਼ਤਰ ਕਿਸ਼ਨਗੜ੍ਹ ਵਿਖੇ ਮੀਟਿੰਗ ਕੀਤੀ ਗਈ

ਜਲੰਧਰ (ਗੁਰਪ੍ਰੀਤ ਬੱਲ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਮੁੱਖ ਦਫ਼ਤਰ ਕਿਸ਼ਨਗੜ੍ਹ ਵਿਖੇ ਕੀਤੀ ਗਈ ਜਿਸ ਵਿੱਚ ਵਿਚਾਰ ਹੋਈ ਕਿ ਦੁਆਬਾ ਖੇਤਰ ਸਬਜ਼ੀ ਦੀ ਕਾਸ਼ਤ ਅਤੇ ਮੱਕੀ ਦੀ ਖੇਤੀ ਬਹੁਤਾਤ ਵਿਚ ਕਰਦਾ ਹੈ ਪਰ ਸਰ੍ਕਾਰਾਂ ਅਕਸਰ ਹੀ ਇਸ ਗੱਲ ਨੂੰ ਅਣਗੌਲਿਆਂ ਕਰਦੀਆਂ ਹਨ ਇਸ ਗਰਮੀ ਦੇ ਸੀਜਨ ਦੌਰਾਨ ਦੁਆਬਾ ਖੇਤਰ ਦੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੱਥੇ ਅਗੇਤੀ ਗਰਮੀ ਕਾਰਨ ਕਣਕ ਦੀ ਫਸਲ ਦੇ ਝਾੜ ਤੇ ਬਹੁਤ ਜ਼ਿਆਦਾ ਅਸਰ ਪਿਆ ਹੈ ਉਥੇ ਹੀ ਬਿਜਲੀ ਦੀ ਸਪਲਾਈ ਪੂਰੇ ਚਾਰ ਘੰਟੇ ਵੀ ਨਾ ਮਿਲਣ ਕਾਰਨ ਇਨ੍ਹਾਂ ਫ਼ਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਕਿਸਾਨ ਗਰਮੀ ਅਤੇ ਘੱਟ ਬਿਜਲੀ ਸਪਲਾਈ ਦੀ ਦੂਹਰੀ ਮਾਰ ਝੱਲ ਰਿਹਾ ਹੈ।ਇਸ ਲਈ ਸਰਕਾਰ ਨੂੰ ਬੇਨਤੀ ਹੈ ਕਿ ਇਸ ਵਿਸ਼ੇ ਤੇ ਬਹੁਤ ਹੀ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਜੇਕਰ ਸਬਜ਼ੀ ਦੀ ਕਾਸ਼ਤ ਘਟਦੀ ਹੈ ਤਾਂ ਮਹਿੰਗਾਈ ਹੋਰ ਜ਼ਿਆਦਾ ਵਧ ਜਾਵੇਗੀ। ਜਿਸ ਦਾ ਪ੍ਰਭਾਵ ਸਿੱਧੇ ਤੌਰ ਤੇ ਹਰ ਵਰਗ ਤੇ ਪਵੇਗਾ। ਇਸ ਤੋਂ ਪਹਿਲਾਂ ਕੇ ਕਿਸਾਨ ਕੋਈ ਤਿੱਖਾ ਸੰਘਰਸ਼ ਸ਼ੁਰੂ ਕਰਨ ਸਰਕਾਰ ਨੂੰ ਅਪੀਲ ਜਲਦ ਤੋਂ ਜਲਦ ਇਸ ਦਾ ਹੱਲ ਕੀਤਾ ਜਾਵੇ।

Doaba Times

ਦਾਰੂ ਪੀ ਕੇ ਟੱਲੀ ਹੋਇਆ ਵਿਅੱਕਤੀ

ਫੋਟੋ: ਦਾਰੂ ਦੇ ਨਸ਼ੇ ਵਿਚ ਸੜਕ ਤੇ ਪਿਆ ਵਿਅਕਤੀ।

ਜਲੰਧਰ(ਮੁਕੇਸ਼ ਕੁਮਾਰ) ਜਲੰਧਰ- ਪਠਾਨਕੋਟ ਰਾਸ਼ਟਰੀ ਰਾਜਮਾਰਗ ਪਿੰਡ ਰਾਏਪੁਰ ਰਸੂਲਪੁਰ ਅੱਡੇ ਵਿਚ ਇੱਕ ਵਿਅਕਤੀ ਦਾਰੂ ਪੀ ਕੇ ਸੜਕ ਤੇ ਲੇਟਿਆ ਪਾਇਆ ਗਿਆ , ਜਿਸ ਦੀ ਪਛਾਣ ਤਾਂ ਨਾ ਹੋ ਸਕੀ। ਅਕਸਰ ਦੇਖਿਆ ਜਾਂਦਾ ਕਿ ਵਿਅਕਤੀ ਜ਼ਿਆਦਾ ਦਾਰੂ ਪੀ ਕੇ ਸਡ਼ਕ ਤੇ ਹੀ ਲੇਟ ਜਾਂਦੇ ਹਨ। ਨੈਸ਼ਨਲ ਹਾਈਵੇ ਕਾਰਨ ਵੱਡੀ ਘਟਨਾ ਵਾਪਰ ਸਕਦੀ ਹੈ ਵਾਹਨ ਵੀ ਉੱਪਰੋਂ ਲੰਘ ਸਕਦੇ ਹਨ। ਇਸ ਸੰਬੰਧੀ ਨਾ ਤਾ ਪ੍ਰਸ਼ਾਸਨ ਧਿਆਨ ਦੇ ਰਿਹਾ ਹੈ ਨਾ ਹੀ ਕੋਈ ਸਰਕਾਰ।

Doaba Times

ਗੇ੍ਟ ਚਮਾਰ ਇੰਟਰਨੈਸ਼ਨਲ ਗਰੁੱਪ ਸੰਸਥਾ ਦੀ ਟੀਮ ਡੇਰਾ ਸੱਚਖੰਡ ਬੱਲਾਂ ਵਿਖੇ ਹੋਈ ਨਤਮਸਤਕ


ਜਲੰਧਰ/ਰਾਏਪੁਰ (ਮੁਕੇਸ਼ ਕੁਮਾਰ )- ਦਾ ਗੇ੍ਟ ਚਮਾਰ ਇੰਟਰਨੈਸ਼ਨਲ ਗਰੁੱਪ ਸੰਸਥਾ ਰਜਿ. ਦੀ ਨਵੀ ਚੁਣੀ ਗਈ ਟੀਮ ਸੰਸਥਾ ਦੇ ਪ੍ਧਾਨ ਸ੍ਰੀ ਟੇਕ ਚੰਦ ਰਵਿਦਾਸੀਆ ਜੀ ਦੀ ਅਗਵਾਈ ਚ੍ ਡੇਰਾ 108 ਸੰਤ ਸਰਵਣ ਦਾਸ ਜੀ ਸੱਚ ਖੰਡ ਬੱਲਾਂ ਵਿਖ਼ੇ ਨਮਸਤਕ ਹੋਈ ਅਤੇ ਗੱਦੀ ਨਸ਼ੀਨ 108 ਸੰਤ ਨਿਰੰਜਣ ਦਾਸ ਜੀ ਮਹਾਰਾਜ ਪਾਸੋ ਆਸ਼ਰੀਵਾਦ ਪ੍ਰਾਪਤ ਕੀਤਾ।
ਇਸ ਮੌਕੇ ਤੇ ਬੇਟੀ ਸਿੰਗਰ ਪਵੀ ਵੱਸਣ ਨੂੰ ਦਾ ਗ੍ਰੇਟ ਚਮਾਰ ਇੰਟਰਨੈਸ਼ਨਲ ਗਰੁੱਪ ਸੰਸਥਾ ਵੱਲੋਂ ਮਹਾਰਾਜ ਜੀਆਂ ਪਾਸੋਂ ਚਾਂਦੀ ਦੇ ਮੈਡਲ ਨਾਲ ਸਨਮਾਨਿਤ ਕਰਵਾਇਆ ਗਿਆ। ਸੰਤ ਮਹਾਂਪੁਰਸ਼ਾਂ ਨੇ ਦ ਗ੍ਰੇਟ ਚਮਾਰ ਇੰਟਰਨੈਸ਼ਨਲ ਗਰੁੱਪ ਸੰਸਥਾ ਦੀ ਸਮੂਹ ਟੀਮ ਅਤੇ ਬੇਟੀ ਸਿੰਗਰ ਪਵੀ ਵੱਸਣ ਨੂੰ ਨਿਸ਼ਕਾਮ ਸੇਵਾ ਸਿਮਰਨ ਦਾ ਆਸ਼ੀਰਵਾਦ ਦਿੱਤਾ।

ਇਸ ਮੌਕੇ ਪ੍ਰਧਾਨ ਟੇਕ ਚੰਦ ਰਵਿਦਾਸੀਆਂ ਜੀ, ਖਾਜਨਚੀ ਜਸਵਿੰਦਰ ਕੌਰ ਜੀ, ਮੁੱਖ ਸੇਵਾਦਾਰ ਭੈਣਜੀ ਊਸ਼ਾ ਜੀ, ਵਿਨੋਦ ਵਸਣ ਜੀ, ਰਾਜਾ ਕਲੇਰ ਜੀ ਅਤੇ ਮਨੂ ਮਹਿਤਾ ਜੀ ਪਰਿਵਾਰਾਂ ਸਮੇਤ ਸ਼ਾਮਿਲ ਹੋਏ ਤੇ ਮਹਾਰਾਜ ਜਿਆਂ ਪਾਸੋ ਅਸ਼ੀਰਵਾਦ ਲਿਆ .
ਸੰਸਥਾ ਦਾ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ, ਵੈਲਫ਼ੇਅਰ ਅਤੇ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਜਿਆਂ ਦੀ ਪਾਵਨ ਬਾਣੀ ਨੂੰ ਘਰ ਘਰ ਪੁਹੰਚਉਨ੍ਹਾਂ ਹੈ . ਸੰਸਥਾ ਦੇ ਪ੍ਰਧਾਨ ਸ਼੍ਰੀ ਟੇਕ ਚੰਦ ਰਵਿਦਾਸੀਆ ਜੀ ਵਲੋਂ ਸ਼੍ਰੀ ਵਰਿੰਦਰ ਹੀਰਾ ਜੱਖੂ ਜੀ (ਚੇਅਰਮੈਨ ) ਅਤੇ NRI ਵੀਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ

Next News

ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ 131ਵੇ ਜਨਮ ਦਿਹਾੜੇ ਤੇ ਸੰਤੋਖਪੁਰਾ ਨੀਵੀਂ ਅਬਾਦੀ ਵਿਚ ਵਿਸ਼ਾਲ ਇਕੱਠ

ਜਲੰਧਰ (ਮੁਕੇਸ਼ ਕੁਮਾਰ)ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ 131ਵੇ ਜਨਮ ਦਿਹਾੜੇ ਤੇ ਸੰਤੋਖਪੁਰਾ ਨੀਵੀਂ ਅਬਾਦੀ ਵਿਚ ਵਿਸ਼ਾਲ ਮੰਚ ਦਾ ਵਿਜੇ ਮਡਾਰ ਅਤੇ ਕੁਲਦੀਪ ਬਸਰਾ ਦੀ ਅਗਵਾਈ ਹੇਠ ਭੀਮ ਟਾਇਗਰ ਵੈਲਫੇਅਰ ਸੁਸਾਇਟੀ ਦੀ ਪੂਰੀ ਟੀਮ ਦੇ ਮੈਂਬਰਾਂ ਨਾਲ ਬੜੀ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ। ਜਿਸ ਦੀਆਂ ਮੁੱਖ ਮਹਿਮਾਨ ਤਸੀਲਦਾਰ ਵਿਜੇ ਕੁਮਾਰ ਆਪ ਪਾਰਟੀ ਦੇ ਇਨਚਾਰਜ ਦਿਨੇਸ਼ ਡੱਲ, ਵਿਧਾਇਕ ਸੀਤਲ ਅੰਗੂਰਾਲ ਦੇ ਭਰਾ ਨੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਬੋਲਦਿਆ ਦਿਨੇਸ਼ ਡੱਲ ਕਿਹਾ ਅੱਜ ਬਾਬਾ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ। ਇਸ ਮੌਕੇ ਵੀ ਧਾਰਮਿਕ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਨੇ ਸਰਿਕਤ ਕੀਤੀ।ਵਿਜੇ ਮਡਾਰ ਸਕੂਲ਼ ਦੇ ਛੋਟੇ ਬੱਚਿਆਂ ਨੂੰ ਕਾਪੀਆਂ ਅਤੇ ਪਿੰਨ ਵੀ ਵੰਡੀਆਂ ਗਈਆਂ। ਉੱਥੇ ਹੀ ਪੰਜਾਬੀ ਸਿੰਗਰ ਜੌਨੀ ਮਹੇ ਰਮੇਸ਼ ਮਹੇ ਆਪਣੇ ਅਨੇਕਾਂ ਹੀ ਧਾਰਮਿਕ ਗੀਤਾਂ ਰਾਹੀਂ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸੋਢੀ ਗਿੱਲ,ਰਮਨ, ਨਰੇਸ਼,ਦੇਵ ਰਾਜ, ਰਾਜ ਕੁਮਾਰ, ਰਮੇਸ਼ ਬੱਧਣ,ਰਵੀ, ਆਦਿ ਮੈਂਬਰ ਮੌਜੂਦ ਰਹੇ।
ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਦਸਵੀਂ ਸ਼੍ਰੇਣੀ ਦੇ ਪੜਾਇਆ ਜਾਵੇ ਭਾਰਤ ਦਾ ਸੰਵਿਧਾਨ ਦੀ ਮੰਗ ਨੂੰ ਲਾਗੂ ਕਰਵਾਉਣ ਲਈ ਵੱਚਣਵੱਧ ਦਿਨੇਸ਼ ਡੱਲ

Doaba Times

ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਮੌਕੇ ਤੇ ਗੁ: ਬਾਬਾ ਭਾਗੋ ਜੀ ਵਿਖੇ ਧਾਰਮਿਕ ਦੀਵਾਨ ਸਜਾਏ ਗਏ

ਜਲੰਧਰ (ਗੁਰਪ੍ਰੀਤ ਬੱਲ / ਹਰਪ੍ਰੀਤ ਸਿੰਘ) ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਮੌਕੇ ਤੇ ਗੁਰਦੁਆਰਾ ਬਾਬਾ ਭਾਗੋ ਜੀ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਜਿਸ ਦੌਰਾਨ ਰਾਗੀ ਕੀਰਤਨੀ ਜਥਿਆਂ ਦੁਆਰਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਇਲਾਕੇ ਦੀ ਸੰਗਤ ਪੂਰੇ ਉਤਸ਼ਾਹ ਨਾਲ ਗੁਰਦੁਆਰਾ ਸਾਹਿਬ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਈਆਂ ਤੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਖ਼ਾਲਸਾ ਪੰਥ ਦੀ ਸਥਾਪਨਾ ਦੇ ਇਤਿਹਾਸ ਬਾਰੇ ਜਾਣਿਆ। ਵਿਸਾਖੀ ਦੇ ਦਿਨ 1699 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਸ਼ੁਰੂਆਤ ਕੀਤੀ ਸੀ ਇਸ ਖ਼ਾਲਸਾ ਸਾਜਣਾ ਦਿਵਸ ਨੂੰ ਹੀ ਵਿਸਾਖੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਇਸ ਮੌਕੇ ਤੇ ਸ. ਜੋਗਿੰਦਰ ਸਿੰਘ ਬੱਲ,ਰਣਵੀਰ ਬੱਲ,ਪ੍ਰਦੀਪ ਕੁਮਾਰ ਦੀਪਾ ਮਾਰਕੀਟ ਕਮੇਟੀ ਵਾਈਸ ਚੇਅਰਮੈਨ ਅਤੇ ਸਰਪੰਚ ਪਿੰਡ ਬੱਲਾਂ, ਜਗਜੀਤ ਸਿੰਘ, ਬੁੱਕਣ ਸਿੰਘ,ਮੱਖਣ ਸਿੰਘ, ਬਲਦੇਵ ਰਾਹੀ, ਸੁਰਿੰਦਰ ਸਿੰਘ, ਸੂਬੇਦਾਰ ਰਣਜੀਤ ਸਿੰਘ, ਅਜੀਤ ਸਿੰਘ, ਬੂਟਾ ਸਿੰਘ, ਅਰਜਨ ਸਿੰਘ, ਭੋਲਾ ਸਿੰਘ, ਅਵਤਾਰ ਸਿੰਘ ਤੇ ਇਲਾਕੇ ਦੀ ਸਮੂਹ ਸੰਗਤ ਮੌਜੂਦ ਸੀ। ਇਸ ਮੌਕੇ ਤੇ ਅਟੁੱਟ ਲੰਗਰ ਸ਼ਰਧਾ ਵਿੱਚ ਵਰਤਾਏ ਗਏ।