Patiala

सिख समुदाय के महान शहीद बाबा जय सिंह जी खलकट

महान शहीद बाबा जय सिंह जी खलकट को समर्पित 273वां वार्षिक शहीदी समारोह 7 मार्च से 9 मार्च तक गांव बारन में आयोजित किया जाएगा

महान शहीद बाबा जय सिंह जी खलकट, जिन्हें सरहिंद के नवाब अब्दुस समद खान ने तम्बाकू की थैली (बोझ) न उठाने के कारण सम्मत 1810 (1753 ई.) में उनकी खाल उतार शहीद कर दिया

पटियाला (गुरप्रीत बल्ल) सिख समुदाय के महान शहीद बाबा जय सिंह जी खलकट को समर्पित 273वां वार्षिक शहीदी समारोह 7 मार्च से 9 मार्च तक गांव बारन में आयोजित किया जाएगा। यह समारोह गुरुद्वारा शहीद बाबा जय सिंह जी खलकट के प्रांगण में करवाया जा रहा है, जिसमें तीन दिन तक धार्मिक दीवान सजाए जाएंगे और हजारों की संख्या में श्रद्धालु शहीदों को श्रद्धांजलि देने आएंगे।

नैंशनल शैंड्यूलड कास्ट्स अलायंस के अध्यक्ष परमजीत सिंह कैंथ और
कमेटी के सदस्य रोशन सिंह, हरमेश सिंह, सुखदेव सिंह, गुरध्यान सिंह, करम सिंह, गुरजंट सिंह सरपंच, धर्म सिंह, गुरचरण सिंह, राम सिंह, बलजिंदर सिंह, जोगिंदर सिंह पंछी दर्शन सिंह, जिंदर सिंह ने बताया कि महान शहीद बाबा जय सिंह जी खलकट को सरहिंद के नवाब अब्दुस समद खान ने तम्बाकू की थैली (बोझ) न उठाने के कारण संवत 1810 (1753 ई.) में उनकी खाल उतार शहीद कर दिया था। उनकी पत्नी माता धन कौर और बेटे भाई करका सिंह भाई खड़क सिंह और पुत्रवधू अमर कौर को भी यातनाएं देकर शहीद कर दिया गया था।

इस समारोह में संत बाबा दरबारा सिंह, भाई सिमरन जीत सिंह, भाई पीरतपाल सिंह, संत बाबा हरबंस सिंह, संत बाबा रणवीर सिंह, संत बाबा धर्मपाल सिंह, संत बाबा हरदीपक सिंह, जत्थेदार अमरीक सिंह कीर्तन जत्थों के माध्यम से संगत को गुरबाणी कीर्तन से जोड़ेंगे और 7 मार्च से कीर्तन दीवान शुरू होगा, जो 9 मार्च तक सजेगा। गुरुद्वारा शहीद बाबा जय सिंह खालकट जी की प्रबंधक कमेटी के अध्यक्ष सुरजीत सिंह ने श्रद्धालुओं से अनुरोध किया कि वे गुरु घर की कृपा का आशीर्वाद प्राप्त करें और गुरु का लंगर छकें।

Jalandhar

ਸਰਕਾਰੀ ਮਿਡਲ ਸਕੂਲ ਲੁਹਾਰ ਸੁੱਖਾ ਸਿੰਘ ਨੂੰ ਮਿਲਿਆ ਉੱਤਮ ਸਕੂਲ ਪੁਰਸਕਾਰ

ਜਲੰਧਰ( ਗੁਰਪ੍ਰੀਤ ਬੱਲ)

ਪੰਜਾਬ ਸਰਕਾਰ ਵੱਲੋਂ ਜਲੰਧਰ ਜ਼ਿਲੇ ਵਿਚੋਂ ਸਾਲ 2024-25 ਲਈ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਵਿਚ ਪੈਂਦੇ ਪਿੰਡ ਲੁਹਾਰ ਸੁੱਖਾ ਸਿੰਘ ਦੇ ਸਰਕਾਰੀ ਮਿਡਲ ਸਕੂਲ ਨੂੰ ਉੱਤਮ ਸਕੂਲ ਪੁਰਸਕਾਰ ਦਿੱਤਾ ਗਿਆ ਹੈ, ਜਿਸ ਦੇ ਤਹਿਤ ਵਿਭਾਗ ਵੱਲੋਂ ਸਕੂਲ ਨੂੰ ਸਨਮਾਨ ਚਿੰਨ੍ਹ ਤੇ ਪੰਜ ਲੱਖ ਰੁਪਏ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।ਸਕੂਲ ਨੂੰ ਉੱਤਮ ਸਕੂਲ ਪੁਰਸਕਾਰ ਮਿਲਣ ‘ਤੇ ਸ਼ਿਵਾਲੀ ਸਕੂਲ ਇੰਚਾਰਜ ਨੇ ਪੰਜਾਬ ਸਰਕਾਰ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸਿੱਖਿਆ ਸਕੱਤਰ ਅਨਿੰਦਿਤਾ ਮਿਤਰਾ, ਡੀ. ਪੀ. ਆਈ. ਪਰਮਜੀਤ ਸਿੰਘ ਅਤੇ ਜ਼ਿਲਾ ਸਿੱਖਿਆ ਅਫਸਰ ਗੁਰਿੰਦਰਜੀਤ ਕੌਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਤੇ ਕਿਹਾ ਕਿ ਵਿਦਿਆਰਥੀਆਂ ਦੀ ਵਿਦਿਆ ਅਤੇ ਸਕੂਲ ਦੇ ਵਿਕਾਸ ਸਾਰਾ ਸਟਾਫ ਹੋਰ ਮਿਹਨਤ ਅਤੇ ਸ਼ਿੱਦਤ ਨਾਲ ਆਪਣਾ ਫਰਜ਼ ਨਿਭਾਵਾਂਗੇ।

ਚੰਡੀਗੜ੍ਹ ਵਿਖੇ ਮਿਉਂਸੀਪਲ ਭਵਨ ਵਿਚ ਰਾਜ ਪੱਧਰੀ ਸਮਾਗਮ ਵਿਚ ਸਿੱਖਿਆ ਮੰਤਰੀ ਪੰਜਾਬ ਤੋਂ ਉਪਰੋਕਤ ਪੁਰਸਕਾਰ ਹਾਸਲ ਕਰਨ ਵਾਲੇ ਮਾਸਟਰ ਬਲਜੀਤ ਸਿੰਘ ਵਲੋਂ ਪਿੰਡ ਦੀ ਪੰਚਾਇਤ ਅਤੇ ਐਨ. ਆਰ. ਆਈ. ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਪਿੰਡ ਦਾ ਇੰਨਾ ਮਾਣ ਵਧਿਆ ਹੈ। ਇਸ ਮੌਕੇ ਹਰਿੰਦਰ ਕੌਰ ਪ੍ਰਿੰਸੀਪਲ, ਬੀ. ਐੱਨ. ਓ. ਸੁਨੀਤਾ ਸਹੋਤਾ, ਗੀਤਾ ਰਾਣੀ, ਪ੍ਰਿਆ ਪਸਰੀਚਾ, ਵਰਿੰਦਰ ਸਿੰਘ ਗਰੋਵਰ, ਲੀਨਾ, ਮਨਜੀਤ ਕੌਰ ਅਤੇ ਸੁਖਵਿੰਦਰ ਕੌਰ ਵੀ ਮੌਜੂਦ ਸਨ।

Jalandhar

ਨਿਊ ਸੰਤੋਖਪੁਰਾ ਚ ਨਗਰ ਨਿਗਮ ਅਤੇ ਕੌਂਸਲਰ ਵਲੋਂ ਜਾਣਬੁਝ ਕੇ ਲੋਕਾਂ ਦੇ ਘਰਾਂ ਅੱਗੇ ਪਾਇਆ ਗਿਆ ਗੰਦ, ਜੇ ਈ ਤੋਂ ਲੈ ਕੇ ਕਮਿਸ਼ਨਰ ਤੱਕ ਬਣੇ ਖਾਸ ਆਦਮੀ ਪਾਰਟੀ ਦੀ ਗੰਦੀ ਰਾਜਨੀਤੀ ਦਾ ਹਿੱਸਾ

ਜਲੰਧਰ (ਸੰਜੀਵ ਕੁਮਾਰ) ਜਲੰਧਰ ਦੇ ਨਿਊ ਸੰਤੋਖਪੁਰਾ ਚ ਸੀਵਰੇਜ ਦੇ ਗੰਦੇ ਪਾਣੀ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਵਲੋਂ ਲਾਰੇਬਾਜ਼ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕੌਂਸਲਰ ਖਿਲਾਫ ਪਿੱਛਲੇ ਕੁਝ ਦਿਨ ਪਹਿਲਾ ਜਮ ਕੇ ਨਾਰੇਬਾਜੀ ਕੀਤੀ ਗਈ ਸੀ।  ਜਿਸਤੇ ਨਗਰ ਨਿਗਮ ਪ੍ਰਸ਼ਾਸ਼ਨ ਅਤੇ ਵਾਰਡ ਨੰ 76 ਦੇ ਕੌਂਸਲਰ ਨੂੰ ਕੁੰਬਕਰਨੀ ਨੀਂਦ ਚੋ ਜਾਗ ਆਈ ਤੇ ਸੀਵਰੇਜ ਚ ਡੰਡੇ ਮਾਰ ਕੰਮ ਚਲਾਉ ਕਰਕੇ ਸਾਰਾ ਗੰਦ ਸ਼ਿਕਾਇਤ ਕਰਨ ਵਾਲਿਆਂ ਦੇ ਘਰਾਂ ਮੂੰਹਰੇ ਕਰ ਦਿੱਤਾ ਜਿਸਤੇ ਕਾਫੀ ਗਰਮ ਗਰਮੀ ਹੋਣ ਤੋਂ ਬਾਅਦ ਅੱਜ ਸਵੇਰੇ ਜਦ ਵਾਰਡ ਨੰ 76 ਦੇ ਜੋਨ ਚੋ ਐਸ ਡੀ ਓ ਨਾਲ ਗੱਲ ਕੀਤੀ ਤੇ ਉਸਨੇ ਜੇ ਈ ਦਾ ਨੰ ਭੇਜ ਦਿੱਤਾ ਜਦ ਜੇ ਈ ਨਾਲ ਗੱਲ ਕੀਤੀ ਤੇ ਉਸਨੇ ਸੁਪਰਵਾਈਸਰ ਦਾ ਨੰ ਭੇਜ ਦਿੱਤਾ ਤੇ ਜਦ ਸੁਪਰਵਾਈਸਰ ਨਾਲ ਗੱਲ ਕੀਤੀ ਤੇ ੳਨਾ ਨੇ ਸੁਪਰ ਸੈਕਸ਼ਨ ਪਾਵਰ ਮਸ਼ੀਨ ਨਾਲ ਸਫਾਈ ਕਰਨ ਦੀ ਗੱਲ ਕਹਿ ਦਿੱਤੀ ਜਿਸਤੇ ਜੇ ਈ ਸੁਨੀਲ ਵਲੋਂ ਕਿਹਾ ਗਿਆ ਕਿ ਰਾਤ 11ਵਜੇ ਮਸ਼ੀਨ ਭੇਜ ਦਿੱਤੀ ਜਾਵੇਗੀ।

     ਪਰ ਮੁਹੱਲਾ ਨਿਵਾਸੀ 11 ਵਜੇ ਤੱਕ ਕੋਈ ਮਸ਼ੀਨ ਨਾ ਆਉਂਦੀ ਦੇਖ ਜੇ ਈ ਨੂੰ ਫੋਨ ਕਰਨ ਲਗੇ ਤੇ ਸਾਰੀ ਟੋਲੀ ਇੱਕ ਦੂੱਜੇ ਤੇ ਗੱਲ ਨੂੰ ਸੁੱਟਣ ਲੱਗ ਗਈ ਤੇ ਅਖੀਰ ਚ ਗੱਡੀ ਦਾ ਡਰਾਈਵਰ ਫੋਨ ਨਹੀਂ ਚੱਕ ਰਿਹਾ ਦਾ ਬਹਾਨਾ ਬਣਾ ਕੇ ਮੁਹੱਲਾ ਨਿਵਾਸੀਆਂ ਨੂੰ ਬੇਵਕੂਫ ਬਣਾਉਂਣ ਚ ਨੌਕਰਸ਼ਾਹੀ ਕਾਮਜਾਬ ਹੋ ਗਏ।

               ਇਸ ਸੰਬੰਧੀ ਜਦ ਐਸ ਡੀ ਓ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਇਥੇ ਇਹ ਦੱਸਨਾ ਜਰੂਰੀ ਹੈ ਕਿ ਇਸ ਮੁਹੱਲੇ ਚ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਦੀ ਟਁੱਸਲਬਾਜ਼ੀ ਕਾਰਨ ਆਮ ਲੋਕ ਗੰਦਗੀ ਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਨਗਰ ਨਿਗਮ ਦੇ ਕਮਿਸ਼ਨਰ ਵਲੋਂ ਨੰਬਰ ਬਲੋਕ ਲਿਸਟ ਚ ਪਾ ਕੇ ਸਮਾਰਟ ਸਿਟੀ ਦੇ ਨਾਮ ਤੇ ਮੰਗੇਰੀ ਲਾਲ ਦੇ ਸੁਪਨੇ ਦਿਖਾਈ ਜਾ ਰਿਹਾ ਹੈ

Doaba Times

ਜਲੰਧਰ (ਸੰਜੀਵ ਕੁਮਾਰ) ਜਲੰਧਰ ਦੇ ਵਾਰਡ ਨੰ 76 ਦੇ ਨਿਊ ਸੰਤੋਖਪੁਰਾ ਦੀਆਂ ਗਲੀਆਂ ਚ ਸੀਵਰੇਜ ਦੇ ਗੰਦੇ ਪਾਣੀ ਨੂੰ ਲੈ ਕੇ ਹੁਣ ਗੰਦਾ ਸਿਸਟਮ ਕੰਮ ਕਰਨ ਲਗ ਗਿਆ ਹੈ ਕਿਉਂਕਿ ਇਸ ਮੁਹੱਲੇ ਚ ਇੱਕ ਮਹੀਨੇ ਤੋਂ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਚ ਘੁੰਮਦਾ ਦੇਖ ਲੋਕਾਂ ਨੇ ਕੁਝ ਦਿਨ ਪਹਿਲਾ ਨਗਰ ਨਿਗਮ ਅਤੇ ਕੌਂਸਲਰ ਦਾ ਖੁਲ ਕੇ ਵਿਰੋਧ ਕਰਦੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਸੀ ਜਿਸਤੇ ਕੌਂਸਲਰ ਵਲੋਂ ਕੋਲ ਖੜ ਕੇ ਸਫਾਈ ਕਰਨ ਦਾ ਵਾਅਦਾ ਕਰਨ ਚ ਹੀ ਆਪਣੀ ਭਲਾਈ ਸਮਝੀ ਕਿਉਂਕਿ ਲੋਕਾਂ ਦਾ ਗੁੱਸਾ ਵੱਧਦਾ ਦਿਖਾਈ ਦੇ ਰਿਹਾ ਸੀ ਤੇ ਇੱਕ ਮਹੀਨੇ ਤੋਂ ਕਿਸੇ ਨੇ ਵੀ ਕੋਈ ਵੀ ਸਫਾਈ ਨਹੀਂ ਕਰਵਾਈ ਇਸ ਸੰਬੰਧੀ ਕੌਂਸਲਰ ਰਾਜੇਸ਼ ਠਾਕੁਰ ਨੇ ਕਿਹਾ ਸੀ ਕਿ ਸੋਮਵਾਰ ਉਹ ਖੁਦ ਤੇ ਮੌਕੇ ਤੇ ਪਹੁੰਚ ਕੇ ਸਫਾਈ ਕਰਵਾਉਂਗੇ ਪਰ ਜਦ ਮੌਕੇ ਤੇ ਪਹੁੰਚ ਕੇ ਦੇਖਿਆ ਤੇ ਦੂਜੀ ਗਲੀ ਚ ਸਫਾਈ ਹੋ ਰਹੀ ਸੀ ਜਦ ਊਨਾ ਤੋਂ ਇਸ ਸਫਾਈ ਬਾਰੇ ਪੁੱਛਿਆ ਤੇ ਊਨਾ ਕਿਹਾ ਕਿ ਇੱਕ ਸ਼ਾਇਡ ਸਫਾਈ ਕਰਨ ਤੋਂ ਬਾਅਦ ਦੂਜੀ ਗਲੀ ਚ ਜਾਵਾਂਗੇ ਪਰ ਹੋਇਆ ਇਹ ਕਿ ਸਾਰੀਆਂ ਗਲੀਆਂ ਚ ਸਫਾਈ ਕਰਨ ਤੇ ਇੱਕ ਉਸ ਗਲੀ ਦੀ ਸਫਾਈ ਕਰਨਾ ਭੁੱਲ ਗਏ ਜਿਸ ਗਲੀ ਚੋ ਗੰਦੇ ਪਾਣੀ ਦਾ ਖੁਲ ਕੇ ਵਿਰੋਧ ਕੀਤਾ ਗਿਆ ਸੀ. ਜਾਤਪਾਤ ਦੇ ਗੰਦੇ ਸਿਸਟਮ ਚ ਸ਼ੂਦਰ ਸਮਾਜ ਪਿਸਦਾ ਨਜਰ ਆ ਰਿਹਾ ਕਿਉਂਕਿ ਨਗਰ ਨਿਗਮ ਦੇ ਬ੍ਰਾਹਮਣ ਬਾਣੀਏ ਸਿਸਟਮ ਚ ਇੱਕ ਵਾਰ ਫਿਰ ਇਹ ਸਾਬਿਤ ਹੁੰਦਾ ਦਿਖਾਈ ਦੇ ਰਿਹਾ ਕਿ ਜਿਸਨੇ ਵੀ ਗੰਦੇ ਸਿਸਟਮ ਖਿਲਾਫ ਕੋਈ ਆਵਾਜ਼ ਬੁਲੰਦ ਕੀਤੀ ਉਸਦਾ ਨੁਕਸਾਨ ਹੋਣਾ ਲਾਜਮੀ ਹੈ ਇਸੇ ਕਰਕੇ ਇੱਕ ਗਲੀ ਚ ਸਾਰਾ ਗੰਦਾ ਪਾਣੀ ਅਜੇ ਵੀ ਘੁੰਮ ਰਿਹਾ ਜੋ ਬਿਮਾਰੀ ਨੂੰ ਸੱਦਾ ਪੱਤਰ ਦੇ ਰਿਹਾ.ਇਕ ਪਾਸੇ ਤੇ ਕੇਂਦਰ ਸਰਕਾਰ ਵਲੋਂ ਘਰ ਘਰ ਜਾ ਕੇ 89 ਕਰੋੜ ਲੋਕਾਂ ਦਾ ਟੈਸਟ ਕਰਨ ਦੇ ਵਾਦੇ ਕੀਤੇ ਜਾ ਰਹੇ ਤੇ ਦੂਜੇ ਪਾਸੇ ਨਗਰ ਨਿਗਮ ਵਲੋਂ ਸਫਾਈ ਨਾ ਕਰਕੇ ਆਮ ਲੋਕਾਂ ਨੂੰ ਗੰਦਗੀ ਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਦੂਜੇ ਪਾਸੇ ਜਦ ਇਸ ਸੰਬੰਧੀ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਊਨਾ ਵਲੋਂ ਕੋਈ ਵੀ ਜਵਾਬ ਨਹੀਂ ਆਇਆ ਤੇ ਇੰਝ ਜਾਪਿਆ ਕਿ ਪ੍ਰਸ਼ਾਸ਼ਨ ਨੂੰ ਕੁੰਬ ਕਰਨੀ ਨੀਂਦ ਚੋ ਜਗਾਉਂਣ ਲਈ ਇਕ ਬਾਜਾ ਵਜਾਉਣਾ ਪੈਣਾ ਜੋ ਇੱਕ ਮਹੀਨੇ ਤੋਂ ਕਿਸੇ ਵੀ ਅਧਿਕਾਰੀ ਨੂੰ ਇਨਾ ਗੰਦ ਦਿਖਾਈ ਨਹੀਂ ਦਿੱਤਾ।

Doaba Times

ਰਾਜਨੀਤਿਕ ਲੋਕਾਂ ਦੇ ਲਾਲਚ ਕਾਰਨ ਪਿੰਡ ਜਰਗ ਦਾ ਟੋਭਾ ਦੇ ਰਿਹਾ ਹੈ ਬੁੱਢੇ ਨਾਲੇ ਨੂੰ ਮਾਤ-ਕਾਲੀ ਪਾਇਊ

ਪਿੰਡ ਜਰਗ ਵਿੱਚ ਟੋਭੇ ਦੇ ਗੰਦੇ ਪਾਣੀ ਨੇ ਕੀਤਾ, ਪੀਣ ਵਾਲਾ ਪਾਣੀ ਖਰਾਬ
ਪੀਣ ਵਾਲਾ ਪਾਣੀ, ਨਾ ਪੀਣ ਯੋਗ ਹੋਣ ਕਾਰਨ ਸਥਿਤੀ ਵਿਸਫੋਟਿਕ -ਜੱਸੀ ਮੰਡੇਰ
ਸਿਹਤ ਵਿਭਾਗ ਨੇ ਲਾਲ ਅੱਖਰਾਂ ਵਿੱਚ ਚਿਪਕਾਏ ਪਾਣੀ, ਨਾ ਪੀਣ ਹੋਣ ਯੋਗ ਦੇ ਪੋਸਟਰ

ਖੰਨਾ,18 ਫਰਵਰੀ (ਸੰਜੀਵ ਕੁਮਾਰ) ਦੁਨੀਆਂ ਦੇ ਨਕਸ਼ੇ ਤੇ ਜਰਗ ਦੇ ਮੇਲੇ ਨਾਲ ਮਸ਼ਹੂਰ ਹੋਇਆ ਪਿੰਡ ਜਰਗ ਅੱਜ ਆਪਣੀ ਹੋਣੀ ਅਤੇ ਬੇਸਿਕ ਸਹੂਲਤਾਂ ਨੂੰ ਵੀ ਤਰਸ ਰਿਹਾ ਹੈ |ਪਿਛਲੀ ਕਾਂਗਰਸ ਸਰਕਾਰ ਵੱਲੋਂ ਪਿੰਡ ਦਾ ਟੋਭਾ ਬਿਨਾਂ ਕਿਸੇ ਮਨਜੂਰੀ ਅਤੇ ਗਰਾਂਟ ਤੋਂ 60 ਫੁੱਟ ਪੁੱਟ ਦਿੱਤਾ| ਪੰਚਾਇਤ ਵੱਲੋਂ ਆਪਣੀ ਕੀਤੀ ਹੋਈ ਗਲਤੀ ਨੂੰ ਛੁਪਾਉਣ ਲਈ ਪਿੰਡ ਦਾ ਗੰਦਾ ਪਾਣੀ ਇਸ ਟੋਭੇ ਵਿੱਚ ਪਾ ਦਿੱਤਾ| ਪਿੰਡ ਦਾ ਗੰਦਾ ਪਾਣੀ ਪੱਤਣ ਤੱਕ ਜਾਣ ਕਾਰਨ ਪੀਣ ਵਾਲਾ ਪਾਣੀ ਬਿਲਕੁਲ ਹੀ ਪੀਣ ਯੋਗ ਨਹੀਂ ਰਿਹਾ| ਸਰਕਾਰ ਵੱਲੋਂ ਲੋਕਾਂ ਦੇ ਘਰਾਂ ਬਾਹਰ ਲਾਲ ਅੱਖਰਾਂ ਵਿੱਚ ਲਿਖ ਕੇ ਲਗਾ ਦਿੱਤਾ ਕਿ ਇੱਥੇ ਸਮਰਸੀਬਲ ਆਦਿ ਦਾ ਪਾਣੀ, ਪੀਣ ਯੋਗ ਨਹੀਂ ਹੈ| ਇਸ ਤੋਂ ਸਪੱਸ਼ਟ ਹੈ ਕਿ ਰਾਜਨੀਤਿਕ ਪਾਰਟੀਆਂ ਨੇ ਆਮ ਲੋਕਾਂ ਨੂੰ ਵੋਟ ਬੈਂਕ ਸਮਝਿਆ ਹੈ। ਰਾਜਨੀਤਿਕ ਪਾਰਟੀਆਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਲੈ ਕੇ ਸਰਕਾਰ ਬਣਾਉਂਦੀਆਂ ਹਨ | ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਂ ਉੱਤੇ ਉਹਨਾਂ ਨੂੰ ਡਰਾਉਂਦੀਆਂ ਧਮਕਾਉਂਦੀਆਂ ਹਨ |ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਪਿੰਡ ਜਰਗ ਲਗਭਗ 50- 60 ਫੁੱਟ ਡੂੰਘੇ ਪੱਟੇ ਟੋਬੇ ਨੂੰ ਦੇਖਣ ਤੋਂ ਬਾਅਦ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਅਤੇ ਐਨਆਰਆਈ ਜੱਸੀ ਨੇ ਕੀਤਾ |

ਐਨਆਰਆਈ ਜੱਸੀ ਅਤੇ ਪਿੰਡ ਨਿਵਾਸੀਆਂ ਨੇ ਕਿਹਾ ਕਿ ਨੇ ਕਿਹਾ ਕਿ ਅਸੀਂ ਇੱਥੇ ਜੰਮਪਲੇ ਹਾਂ |ਸਾਡਾ ਪਿੰਡ ਨਾਲ ਇੱਕ ਰਿਸ਼ਤਾ ਹੈ| ਅਸੀਂ ਪਿੰਡ ਦੇ ਹਾਲਾਤ ਦੇਖ ਕਿ ਬਹੁਤ ਦੁਖੀ ਹਾਂ |ਇੱਥੇ ਬਹੁ ਗਿਣਤੀ ਵਸੋ ਨੂੰ ਪੀਣ ਯੋਗ ਪਾਣੀ ਵੀ ਸ਼ੁੱਧ ਨਹੀਂ ਮਿਲ ਰਿਹਾ|ਹੋਰ ਸਹੂਲਤਾਂ ਦਾ ਬਹੁਤ ਦੂਰ ਦੀ ਗੱਲ| ਸਰਕਾਰੀ ਅਧਿਕਾਰੀ ਸੱਚੀਆਂ ਝੂਠੀਆਂ ਰਿਪੋਰਟਾਂ ਬਣਾ ਕੇ ਇਥੇ ਪਾਣੀ ਨੂੰ ਸਾਫ ਦਿਖਾ ਰਹੇ ਹਨ| ਮੌਜੂਦਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਇਸ ਮਸਲੇ ਸਬੰਧੀ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਦਿਖਾ ਰਹੇ| ਪਿੰਡ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇਹ ਟੋਭੇ ਵਿੱਚ ਜੋ ਮਾਈਨਿੰਗ ਹੋਈ ਹੈ ਇਸ ਵਿੱਚੋਂ ਨਿਕਲੀ ਮਿੱਟੀ ਅਤੇ ਰੇਤਾ ਪਿੰਡ ਦੇ ਗੁਰਦੁਆਰੇ ਤੇ ਹੋਰ ਲੋਕਾਂ ਨੂੰ ਵੇਚਿਆ ਗਿਆ ਹੈ |ਉਸ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸੰਬੰਧਤ ਪੰਚਾਇਤ ਅਤੇ ਹੋਰ, ਜਿਨਾਂ ਨੇ ਇਸ ਨੂੰ ਅੰਜਾਮ ਦਿੱਤਾ ਹੈ ਉਹਨਾਂ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ |ਕਿਉਂਕਿ ਉਹਨਾਂ ਨੇ ਮਨੁੱਖੀ ਜੀਵਨ ਨਾਲ ਖਿਲਵਾੜ ਕੀਤਾ ਹੈ।ਜਲਦ ਤੋਂ ਜਲਦ ਪਿੰਡ ਅੰਦਰ ਮੈਡੀਕਲ ਟੀਮਾਂ ਭੇਜ ਕੇ ਲੋਕਾਂ ਦੇ ਟੈਸਟ ਹੋਣੇ ਚਾਹੀਦੇ ਹਨ ਅਤੇ ਪਿੰਡ ਨਿਵਾਸੀਆਂ ਨੂੰ ਸਾਫ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

ਉੱਘੇ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਕਾਂਗਰਸ ਦਾ ਪੰਜ ਸਾਲ ਦਾ ਸ਼ਾਸਨ ਪਾਇਲ ਵਿਧਾਨ ਸਭਾ ਹਲਕੇ ਅੰਦਰ ਭਰਿਸ਼ਟਾਚਾਰ ਅਤੇ ਗੁੰਡਾਗਰਦੀ ਵਾਲਾ ਰਿਹਾ ਹੈ |ਜਦੋਂ ਇਹਨਾਂ ਖਿਲਾਫ ਕੋਈ ਆਵਾਜ਼ ਉਠਾਉਂਦਾ ਸੀ ਤਾਂ ਫਿਰ ਅਧਿਕਾਰੀ ਆਪਣੀ ਗੁੰਡਾਗਰਦੀ ਦਿਖਾ ਕੇ ਉਹਨਾਂ ਉੱਪਰ ਸੱਚੇ ਝੂਠੇ ਪਰਚੇ ਦਰਜ ਕਰਵਾਉਂਦੇ ਸਨ|ਪਹਿਲਾਂ ਤਾਂ ਬਾਹੋਮਾਜਰਾ ਨਕਲੀ ਸ਼ਰਾਬ ਫੈਕਟਰੀ ਵਗਾ ਕੇ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਗਈ, ਜੋ ਕੁਝ ਬਚ ਰਿਹਾ ਸੀ ਇਸ ਤਰ੍ਹਾਂ ਦੇ ਟੋਭੇ ਪੱਟ ਕੇ ਉਹਨਾਂ ਵਿੱਚ ਗੰਦਾ ਪਾਣੀ ਪਾ ਕੇ ਲੋਕਾਂ ਨੂੰ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਦੇ ਕੇ ਲੋਕਾਂ ਨੂੰ ਬਿਮਾਰ ਬਿਮਾਰ ਕਰ ਦਿੱਤਾ ਤਾਂ ਜੋ ਇਹ ਲੋਕ ਇਹਨਾਂ ਰਾਜਨੀਤਿਕ ਪਾਰਟੀਆਂ ਉੱਪਰ ਨਿਰਭਰ ਹੋ ਜਾਣ| ਦੂਜੇ ਪਾਸੇ ਬਦਲਾਅ ਦੇ ਨਾਂ ਤੇ ਬਣੀ ਆਮ ਆਦਮੀ ਪਾਰਟੀ ਦਾ ਵਿਧਾਨ ਸਭਾ ਹਲਕਾ ਪਾਇਲ ਵਿੱਚ ਕੰਮ ਕਰਨ ਦਾ ਗਰਾਫ ਜ਼ੀਰੋ ਹੈ |ਆਮ ਆਦਮੀ ਪਾਰਟੀ ਵੱਲੋਂ ਦਾਅਵੇ ਕੀਤੇ ਗਏ ਸਨ ਕਿ ਕਾਂਗਰਸ ਸਰਕਾਰ ਦੇ ਕੀਤੇ ਹੋਏ ਭਰਿਸ਼ਟਾਚਾਰ ਲੋਕਾਂ ਸਾਹਮਣੇ ਲਿਆ ਕੇ ਇਹਨਾਂ ਉੱਪਰ ਕਾਰਵਾਈ ਕੀਤੀ ਜਾਵੇਗੀ {ਹੁਣ ਮੌਜੂਦਾ ਵਿਧਾਇਕ ਕਾਂਗਰਸ ਵੇਲੇ ਹੋਏ ਘੁਟਾਲਿਆਂ ਨੂੰ ਆਪ ਹੀ ਦਰਕਿਨਾਰ ਕਰ ਰਿਹਾ ਹੈ| ਜਿਸ ਤੋਂ ਸਪੱਸ਼ਟ ਹੈ ਕਿ ਮੌਜੂਦਾ ਵਿਧਾਇਕ ਅਤੇ ਸਾਬਕਾ ਵਿਧਾਇਕ ਆਪਸ ਵਿੱਚ ਰਲਗੱਡ ਹੋ ਚੁੱਕੇ ਹਨ ਤੇ ਲੋਕ ਇਹਨਾਂ ਤੋਂ ਇਨਸਾਫ ਦੀ ਆਸ ਨਾ ਰੱਖਣ| ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ,ਜਸਬੀਰ ਸਿੰਘ ,ਅਮਰਜੀਤ ਸਿੰਘ, ਜਿੰਦਰ ਸਿੰਘ, ਹੈਪੀ ਪੈਂਟਰ ਅਤੇ ਜਸਪ੍ਰੀਤ ਸਿੰਘ ਮੰਡੇਰ ਮੌਜੂਦ ਸਨ|
ਕੀ ਕਹਿੰਦੇ ਹਨ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਸੋਨੀ ? ਉਪਰੋਕਤ ਲਗਾਏ ਗਏ ਦੋਸ਼ਾਂ ਸਬੰਧੀ ਜਦੋਂ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਸੋਨੀ ਨਾਲ ਰਾਬਤਾ ਕੀਤਾ ਤਾਂ ਉਹਨਾਂ ਕਿਹਾ ਕਿ ਅਜਿਹੀ ਪਾਣੀ ਖਰਾਬ ਹੋਣ ਵਾਲੀ ਕੋਈ ਗੱਲ ਨਹੀਂ| ਪਾਣੀ ਦਾ ਟੀਡੀਐਸ ਵੀ ਠੀਕ ਹੈ |ਟੋਭੇ ਵਿੱਚੋਂ ਕੱਢ ਕੇ ਕਿਸੇ ਤਰ੍ਹਾਂ ਦੀ ਵੀ ਮਿੱਟੀ ਨਹੀਂ ਵੇਚੀ ਗਈ| ਜਿਨਾਂ ਕੁਝ ਘਰਾਂ ਦਾ ਪਾਣੀ ਖਰਾਬ ਹੈ ਉਹਨਾਂ ਵੱਲੋਂ ਆਪਣੇ ਘਰ ਵਿੱਚ ਕੱਚੀਆਂ ਫਲੱਸ਼ ਵਾਲੀਆਂ ਹੌਦੀਆਂ ਬਣਾਈਆਂ ਗਈਆਂ ਹਨ| ਜਿਸ ਕਾਰਨ ਉਹਨਾਂ ਘਰਾਂ ਦਾ ਹੀ ਪਾਣੀ ਪੀਣ ਯੋਗ ਨਹੀਂ|

ਕੀ ਕਹਿੰਦੇ ਹਨ ਮੌਜੂਦਾ ਸਰਪੰਚ ਸਰਬਜੀਤ ਸਿੰਘ ? ਜਦੋਂ ਮੌਜੂਦਾ ਸਰਪੰਚ ਸਰਬਜੀਤ ਸਿੰਘ ਨਾਲ ਪਾਣੀ, ਪੀਣ ਯੋਗ ਨਾ ਹੋਣ ਦੀ ਗੱਲ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਿ ਪਿੰਡ ਵਿੱਚ ਕਈ ਘਰਾਂ ਦਾ ਪਾਣੀ ਪੀਣ ਯੋਗ ਨਹੀਂ ਹੈ| ਜਦੋਂ ਖਰਾਬ ਪਾਣੀ ਦੇ ਹਲ ਸਬੰਧੀ ਪੁੱਛਿਆ ਤਾਂ ਉਹਨਾਂ ਕਿਹਾ ਕਿ ਲੋਕਾਂ ਨੂੰ ਸਰਕਾਰੀ ਟੂਟੀ ਦੇ ਕਨੈਕਸ਼ਨ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਸਾਫ ਪਾਣੀ ਮਿਲ ਸਕੇ|
ਕੀ ਕਹਿੰਦੇ ਹਨ ਸਿਹਤ ਵਿਭਾਗ ਦੇ ਮੁਲਾਜ਼ਮ ?ਸਿਹਤ ਵਿਭਾਗ ਤੋਂ ਡਾਕਟਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਪਿੰਡ ਦੇ ਕਈ ਘਰਾਂ ਦੇ ਪਾਣੀ ਦੇ ਸੈਂਪਲ ਲਏ ਗਏ ਸੀ| ਜਿਨਾਂ ਨੂੰ ਜਾਚਣ ਉਪਰੰਤ ਪਤਾ ਚੱਲਿਆ ਕਿ ਉਹ ਮਨੁੱਖੀ ਜਿੰਦਗੀਆਂ ਦੇ ਪੀਣ ਯੋਗ ਪਾਣੀ ਨਹੀਂ ਹੈ| ਇਹ ਦੂਸ਼ਿਤ ਪਾਣੀ ਪੀਣ ਨਾਲ ਮਨੁੱਖਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ| ਜਿਵੇਂ ਪੇਟ ਦੀਆਂ ਬਿਮਾਰੀਆਂ ,ਚਮੜੀ ਦੀਆਂ ਬਿਮਾਰੀਆਂ, ਕਾਲਾ ਪੀਲੀਆ ਅਤੇ ਇੱਥੋਂ ਤੱਕ ਕੈਂਸਰ ਵੀ ਹੋ ਸਕਦਾ ਹੈ|
ਕੈਪਸ਼ਨ ——-,ਸਿਹਤ ਵਿਭਾਗ ਵੱਲੋਂ ਲਗਾਏ ਪੋਸਟਰ ਅਤੇ ਟੋਭੇ ਦਾ ਜਾਇਜ਼ਾ ਲੈਂਦੇ ਸਮਾਜ ਸੇਵੀ

Doaba Times

ਰੋਜ਼ਗਾਰ ਅਤੇ ਸਿੱਖਿਆ ਨੂੰ ਬਚਾਉਣ ਲਈ ਨੌਜਵਾਨ ਫੂਲੇ ਅੰਬੇਡਕਰੀ ਵਿਚਾਰਧਾਰਾ ਨਾਲ ਜੁੜਨ -ਕਾਲੀ ਪਾਇਲ

*ਪਰਮਿੰਦਰ ਸਿੰਘ ਅਤੇ ਕਰਨ ਹੋਲੀਆਂ ਨੂੰ ਵਿਧਾਨ ਸਭਾ ਖੰਨਾ ਦਾ ਪ੍ਰਧਾਨ ਅਤੇ ਵਾਈਸ ਪ੍ਰਧਾਨ ਯੁਗਤ ਕੀਤਾ ਗਿਆ

ਜਲੰਧਰ (ਸੰਜੀਵ ਕੁਮਾਰ) ਅੱਜ ਵਿਧਾਨ ਸਭਾ ਖੰਨਾ ਦੀ ਪ੍ਰੇਮ ਭੰਡਾਰੀ ਪਾਰਕ ਵਿੱਚ ਫੂਲੇ ਅੰਬੇਡਕਰੀ ਵਿਚਾਰਧਾਰਾ ਨੂੰ ਅੱਗੇ ਤੋਰਨ ਲਈ ਫੂਲੇ-ਅੰਬੇਡਕਰ ਲੋਕ ਜਗਾਉ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਅਤੇ ਮਨੀ ਮੱਟੂ ਘੁੰਗਰਾਲੀ ਦੀ ਅਗਵਾਈ ਵਿੱਚ ਨੌਜਵਾਨਾਂ ਨੂੰ ਇਸ ਵਿਚਾਰਧਾਰਾ ਨਾਲ ਜੋੜਨ ਲਈ ਫੂਲੇ ਅੰਬੇਡਕਰ ਨੌਜਵਾਨ ਕਲੱਬ ਦਾ ਗਠਨ ਕੀਤਾ ਗਿਆ ਜਿਸ ਵਿੱਚ ਪਰਮਿੰਦਰ ਸਿੰਘ ਅਤੇ ਕਰਨ ਹੋਲੀਆਂ ਨੂੰ ਕਰਮਵਾਰ ਪ੍ਰਧਾਨ ਖੰਨਾ ਵਿਧਾਨ ਸਭਾ ਦਾ ਪ੍ਰਧਾਨ ਅਤੇ ਵਾਈਸ ਪ੍ਰਧਾਨ ਲਗਾਇਆ ਗਿਆ ਇਸ ਮੌਕੇ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਭਾਰਤ ਸਰਕਾਰ ਜੋ ਆਰਐਸਐਸ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ ਵੱਲੋਂ ਅਜਿਹੀ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ ਜਿਸ ਨਾਲ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਹੋ ਰਿਹਾ ਹੈ ਅਤੇ ਸਿੱਖਿਆ ਨੂੰ ਤਬਾਹ ਕੀਤਾ ਜਾ ਰਿਹਾ ਹੈ,ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਿੱਖਿਆ ਖਤਮ ਹੋ ਕੇ ਪ੍ਰਾਈਵੇਟ ਹੱਥਾਂ ਵਿੱਚ ਚਲੇ ਜਾਵੇਗੀ, ਜਿਸ ਨਾਲ ਗਰੀਬ ਅਤੇ ਆਮ ਲੋਕਾਂ ਤੋਂ ਕਲਮ ਅਤੇ ਕਿਤਾਬ ਕੋਹਾਂ ਦੂਰ ਹੋ ਜਾਵੇਗੀ ਕਲਮ ਅਤੇ ਕਿਤਾਬ ਨੂੰ ਬਚਾਉਣ ਲਈ ਨੌਜਵਾਨ ਵਰਗ ਹੀ ਅੱਗੇ ਆਉਣਾ ਪਵੇਗਾ
ਇਸ ਮੌਕੇ ਮਨੀ ਮੱਟੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਇਕੱਠੇ ਕਰਕੇ ਫੁੱਲੇ ਅੰਬੇਡਕਰੀ ਵਿਚਾਰਧਾਰਾ ਨਾਲ ਜੋੜਾਂਗੇ
ਸਾਹਿਬ ਨੇ ਨਿਯੁਕਤ ਪ੍ਰਧਾਨ ਹਰਵਿੰਦਰ ਸਿੰਘ ਅਤੇ ਵਾਈਸ ਪ੍ਰਧਾਨ ਜਸਕਰਨ ਸਿੰਘ ਹੋਲੀਆ ਨੇ ਕਿਹਾ ਕਿ ਫੂਲੇ ਅੰਬੇਡਕਰੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਅਤੇ ਨੌਜਵਾਨਾਂ ਨੂੰ ਵੱਡੀ ਗਿਣਤੀ ਲਈ ਵਿੱਚ ਇਸ ਵਿਚਾਰਧਾਰਾ ਨਾਲ ਜੋੜਾਂਗੇ ਤਾਂ ਜੋ ਸਾਡੀ ਸਿੱਖਿਆ ਉੱਪਰ ਜੋ ਖਤਰਾ ਮੰਡਰਾ ਰਿਹਾ ਹੈ ਉਸਨੂੰ ਦੂਰ ਕੀਤਾ ਜਾ ਸਕੇ ਇਸ ਮੌਕੇ ਨੌਜਵਾਨ ਆਗੂ ਭੱਟੀ ਕਾਨਪੁਰੀਆ ਉਚੇਚੇ ਤੌਰ ਤੇ ਪਹੁੰਚੇ,ਅੰਮ੍ਰਿਤ ਸਿੰਘ ਭਾਰਤੀ, ਅੰਮ੍ਰਿਤ ਪਾਲ ਸਿੰਘ, ਆਕਾਸ਼ਦੀਪ ਸਿੰਘ, ਸੁਖਵਿੰਦਰ ਸਿੰਘ, ਦਿਲਪ੍ਰੀਤ ਸਿੰਘ ,ਨਿਤਨ ਕੁਮਾਰ ,ਜੀਵਨਜੋਤ,ਰੋਹਿਤ, ਕਰਨ ਕੁਮਾਰ, ਅਸ਼ੋਕ ਕੁਮਾਰ ਅਤੇ ਹੋਰ ਵੱਡੀ ਗਿਣਤੀ ਵਿੱਚ ਨੌਜਵਾਨ ਸਾਥੀ ਸ਼ਾਮਿਲ ਸਨ।

Doaba Times

ਰੋਜ਼ਗਾਰ ਅਤੇ ਸਿੱਖਿਆ ਨੂੰ ਬਚਾਉਣ ਲਈ ਨੌਜਵਾਨ ਫੂਲੇ ਅੰਬੇਡਕਰੀ ਵਿਚਾਰਧਾਰਾ ਨਾਲ ਜੁੜਨ -ਕਾਲੀ ਪਾਇਲ

*ਪਰਮਿੰਦਰ ਸਿੰਘ ਅਤੇ ਕਰਨ ਹੋਲੀਆਂ ਨੂੰ ਵਿਧਾਨ ਸਭਾ ਖੰਨਾ ਦਾ ਪ੍ਰਧਾਨ ਅਤੇ ਵਾਈਸ ਪ੍ਰਧਾਨ ਯੁਗਤ ਕੀਤਾ ਗਿਆ

ਜਲੰਧਰ (ਸੰਜੀਵ ਕੁਮਾਰ) ਅੱਜ ਵਿਧਾਨ ਸਭਾ ਖੰਨਾ ਦੀ ਪ੍ਰੇਮ ਭੰਡਾਰੀ ਪਾਰਕ ਵਿੱਚ ਫੂਲੇ ਅੰਬੇਡਕਰੀ ਵਿਚਾਰਧਾਰਾ ਨੂੰ ਅੱਗੇ ਤੋਰਨ ਲਈ ਫੂਲੇ-ਅੰਬੇਡਕਰ ਲੋਕ ਜਗਾਉ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਅਤੇ ਮਨੀ ਮੱਟੂ ਘੁੰਗਰਾਲੀ ਦੀ ਅਗਵਾਈ ਵਿੱਚ ਨੌਜਵਾਨਾਂ ਨੂੰ ਇਸ ਵਿਚਾਰਧਾਰਾ ਨਾਲ ਜੋੜਨ ਲਈ ਫੂਲੇ ਅੰਬੇਡਕਰ ਨੌਜਵਾਨ ਕਲੱਬ ਦਾ ਗਠਨ ਕੀਤਾ ਗਿਆ ਜਿਸ ਵਿੱਚ ਪਰਮਿੰਦਰ ਸਿੰਘ ਅਤੇ ਕਰਨ ਹੋਲੀਆਂ ਨੂੰ ਕਰਮਵਾਰ ਪ੍ਰਧਾਨ ਖੰਨਾ ਵਿਧਾਨ ਸਭਾ ਦਾ ਪ੍ਰਧਾਨ ਅਤੇ ਵਾਈਸ ਪ੍ਰਧਾਨ ਲਗਾਇਆ ਗਿਆ ਇਸ ਮੌਕੇ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਭਾਰਤ ਸਰਕਾਰ ਜੋ ਆਰਐਸਐਸ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ ਵੱਲੋਂ ਅਜਿਹੀ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ ਜਿਸ ਨਾਲ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਹੋ ਰਿਹਾ ਹੈ ਅਤੇ ਸਿੱਖਿਆ ਨੂੰ ਤਬਾਹ ਕੀਤਾ ਜਾ ਰਿਹਾ ਹੈ,ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਿੱਖਿਆ ਖਤਮ ਹੋ ਕੇ ਪ੍ਰਾਈਵੇਟ ਹੱਥਾਂ ਵਿੱਚ ਚਲੇ ਜਾਵੇਗੀ, ਜਿਸ ਨਾਲ ਗਰੀਬ ਅਤੇ ਆਮ ਲੋਕਾਂ ਤੋਂ ਕਲਮ ਅਤੇ ਕਿਤਾਬ ਕੋਹਾਂ ਦੂਰ ਹੋ ਜਾਵੇਗੀ ਕਲਮ ਅਤੇ ਕਿਤਾਬ ਨੂੰ ਬਚਾਉਣ ਲਈ ਨੌਜਵਾਨ ਵਰਗ ਹੀ ਅੱਗੇ ਆਉਣਾ ਪਵੇਗਾ
ਇਸ ਮੌਕੇ ਮਨੀ ਮੱਟੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਇਕੱਠੇ ਕਰਕੇ ਫੁੱਲੇ ਅੰਬੇਡਕਰੀ ਵਿਚਾਰਧਾਰਾ ਨਾਲ ਜੋੜਾਂਗੇ
ਸਾਹਿਬ ਨੇ ਨਿਯੁਕਤ ਪ੍ਰਧਾਨ ਹਰਵਿੰਦਰ ਸਿੰਘ ਅਤੇ ਵਾਈਸ ਪ੍ਰਧਾਨ ਜਸਕਰਨ ਸਿੰਘ ਹੋਲੀਆ ਨੇ ਕਿਹਾ ਕਿ ਫੂਲੇ ਅੰਬੇਡਕਰੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਅਤੇ ਨੌਜਵਾਨਾਂ ਨੂੰ ਵੱਡੀ ਗਿਣਤੀ ਲਈ ਵਿੱਚ ਇਸ ਵਿਚਾਰਧਾਰਾ ਨਾਲ ਜੋੜਾਂਗੇ ਤਾਂ ਜੋ ਸਾਡੀ ਸਿੱਖਿਆ ਉੱਪਰ ਜੋ ਖਤਰਾ ਮੰਡਰਾ ਰਿਹਾ ਹੈ ਉਸਨੂੰ ਦੂਰ ਕੀਤਾ ਜਾ ਸਕੇ ਇਸ ਮੌਕੇ ਨੌਜਵਾਨ ਆਗੂ ਭੱਟੀ ਕਾਨਪੁਰੀਆ ਉਚੇਚੇ ਤੌਰ ਤੇ ਪਹੁੰਚੇ,ਅੰਮ੍ਰਿਤ ਸਿੰਘ ਭਾਰਤੀ, ਅੰਮ੍ਰਿਤ ਪਾਲ ਸਿੰਘ, ਆਕਾਸ਼ਦੀਪ ਸਿੰਘ, ਸੁਖਵਿੰਦਰ ਸਿੰਘ, ਦਿਲਪ੍ਰੀਤ ਸਿੰਘ ,ਨਿਤਨ ਕੁਮਾਰ ,ਜੀਵਨਜੋਤ,ਰੋਹਿਤ, ਕਰਨ ਕੁਮਾਰ, ਅਸ਼ੋਕ ਕੁਮਾਰ ਅਤੇ ਹੋਰ ਵੱਡੀ ਗਿਣਤੀ ਵਿੱਚ ਨੌਜਵਾਨ ਸਾਥੀ ਸ਼ਾਮਿਲ ਸਨ।

Doaba Times

ਟਰੰਪ ਨੇ ਅੰਮ੍ਰਿਤਸਰ ਭੇਜੇ ਦੋ ਹੋਰ ਜਹਾਜ਼, ਡਿਪੋਰਟ ਕੀਤੇ ਨੌਜਵਾਨਾਂ ਵਿਚ ਪੰਜਾਬੀ ਵੀ …

ਦੇਸ਼ ਵਿਦੇਸ਼(ਗੁਰਪ੍ਰੀਤ ਬੱਲ)  ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਦੋ ਹੋਰ ਜਹਾਜ਼ ਭਾਰਤ ਆ ਰਹੇ ਹਨ। ਕੱਲ੍ਹ ਯਾਨੀ 15 ਫਰਵਰੀ ਨੂੰ 119 ਅਤੇ 16 ਫਰਵਰੀ ਨੂੰ ਵੀ ਰਾਤ 10 ਵਜੇ ਇਕ ਹੋਰ ਫਲਾਈਟ ਆਵੇਗੀ।

119 ਭਾਰਤੀ ਭਲਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਣਗੇ, ਹਾਲਾਂਕਿ ਭਲਕੇ ਫਲਾਈਟ ਵਿੱਚ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

      

ਇਸ ਤੋਂ ਪਹਿਲਾਂ ਇਕ ਅਮਰੀਕੀ ਜਹਾਜ਼ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਲੈਂਡ ਕੀਤਾ ਸੀ। ਇਨ੍ਹਾਂ ਵਿਚ ਵੱਡੀ ਗਿਣਤੀ ਨੌਜਵਾਨ ਪੰਜਾਬ ਤੇ ਹਰਿਆਣਾ ਤੋਂ ਸਨ। ਦੋ ਜਹਾਜ਼ਾਂ ਰਾਹੀਂ ਵਾਪਸ ਭੇਜੇ ਜਾ ਰਹੇ ਲੋਕਾਂ ਦੀ ਸੂਚੀ ਅਜੇ ਜਾਰੀ ਨਹੀਂ ਕੀਤੀ ਗਈ ਹੈ, ਪਰ ਜਾਣਕਾਰੀ ਮਿਲ ਰਹੀ ਹੈ ਕਿ ਇਨ੍ਹਾਂ ਵਿਚ ਵੀ ਵੱਡੀ ਗਿਣਤੀ ਪੰਜਾਬੀ ਹਨ।

     ਭਲਕੇ ਅਮਰੀਕਾ ਤੋਂ 119 ਭਾਰਤੀਆਂ ਨੂੰ ਡਿਪੋਰਟ ਕਰਨ ਲਈ ਦੂਜੀ ਉਡਾਣ ਪਹੁੰਚੇਗੀ। ਇਹ ਫਲਾਈਟ ਰਾਤ 10 ਵਜੇ ਦੇ ਕਰੀਬ ਅੰਮ੍ਰਿਤਸਰ ਪਹੁੰਚੇਗੀ। ਜਾਣਕਾਰੀ ਮਿਲੀ ਹੈ ਕਿ ਸਭ ਤੋਂ ਵੱਧ 67 ਪ੍ਰਵਾਸੀ ਪੰਜਾਬ ਤੋਂ ਹਨ। ਦੂਜੀ ਉਡਾਣ ਵਿੱਚ ਹਰਿਆਣਾ ਤੋਂ 33, ਗੁਜਰਾਤ ਤੋਂ 8, ਯੂਪੀ 3, ਗੋਆ ਤੋਂ 2, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2, ਹਿਮਾਚਲ ਅਤੇ ਜੰਮੂ ਅਤੇ ਕਸ਼ਮੀਰ ਤੋਂ 1-1 ਭਾਰਤੀ ਸ਼ਾਮਲ ਹਨ।

              ਜ਼ਿਕਰਯੋਗ ਹੈ ਕਿ ਪੰਜ ਫਰਵਰੀ ਨੂੰ 104 ਭਾਰਤੀਆਂ ਨੂੰ ਅਮਰੀਕੀ ਸਰਕਾਰ ਨੇ ਅਮਰੀਕੀ ਫ਼ੌਜੀ ਜਹਾਜ਼ ਸੀ-17 ‘ਚ ਦੇਸ਼ ਨਿਕਾਲਾ ਦੇ ਕੇ ਵਾਪਸ ਭੇਜ ਦਿੱਤਾ ਸੀ। ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਉਤੇ ਉਤਰੇ ਇਸ ਜਹਾਜ਼ ‘ਚ ਗੁਜਰਾਤ ਦੇ 33, ਹਰਿਆਣਾ ਦੇ 33, ਪੰਜਾਬ ਦੇ 30, ਮਹਾਰਾਸ਼ਟਰ ਦੇ 3, ਚੰਡੀਗੜ੍ਹ ਦੇ 2 ਤੇ ਯੂਪੀ ਦੇ 3 ਲੋਕ ਸਵਾਰ ਸਨ।