Blackmail

ਪੱਤਰਕਾਰੀ ਦੀ ਆੜ ਹੇਠ ਹਫਤਾ ਵਸੂਲੀ ਕਰਦਿਆਂ ਪੱਤਰਕਾਰ ਤੇ ਗੈਰ-ਜ਼ਮਾਨਤੀ ਧਾਰਾਵਾਂ ਹੇਠ ਪਰਚਾ ਦਰਜ

ਜਲੰਧਰ (ਸੰਜੀਵ ਕੁਮਾਰ/ਗੁਰਪ੍ਰੀਤ ਬੱਲ) ਜਲੰਧਰ ਦੇ ਮਸ਼ਹੂਰ ਪੱਤਰਕਾਰ ਨੇ ਲਗਾਇਆ ਪੱਤਰਕਾਰੀ ਤੇ ਦਾਗ ਜਾਣਕਾਰੀ ਅਨੁਸਾਰ ਪੱਤਰਕਾਰਤਾ ਦੀ ਆੜ ਵਿੱਚ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਬਲੈਕਮੇਲਰ ਪੱਤਰਕਾਰ ਗੁਰਦੀਪ ਮੁਨਾ ਖ਼ਿਲਾਫ਼ ਪੁਲਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਉਸਦੇ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਹੇਠ ਪਰਚਾ ਦਰਜ ਕੀਤਾ।  ਮਾਮਲਾ ਦਰਜ ਹੋਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ।

     ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਗੁਰਦੀਪ ਮੁਨਾ ਸੰਤੋਖਪੁਰਾ ਸਥਿਤ ਦੋਆਬਾ ਗੈਸ ਏਜੰਸੀ ‘ਚ ਗਿਆ ਅਤੇ ਉੱਥੇ ਇੱਕ ਵੀਡੀਓ ਬਣਾਕੇ ਏਜੰਸੀ ਮਾਲਕਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਦੋਸ਼ੀ ਨੇ ਮਾਲਕਾਂ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਅਤੇ ਨਾਲ ਹੀ ਹਰ ਮਹੀਨੇ ਰਕਮ ਦੇਣ ਲਈ ਦਬਾਅ ਬਣਾਇਆ। ਇਸ ਤੋਂ ਇਲਾਵਾ, ਉਸਨੇ ਗੈਸ ਏਜੰਸੀ ਦੇ ਮਹਿਲਾ ਸਟਾਫ਼ ਨਾਲ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਅਪਮਾਨਿਤ ਵੀ ਕੀਤਾ।ਇਸ ਮਾਮਲੇ ਵਿੱਚ ਥਾਣਾ ਨੰਬਰ 8 ਦੀ ਪੁਲਿਸ ਨੇ ਗੁਰਦੀਪ ਮੁਨਾ ਸਮੇਤ ਉਸਦੇ ਪੰਜ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੇ ਤੱਤਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।

       ਇਸ ਤੋਂ ਪਹਿਲਾਂ ਵੀ ਫਗਵਾੜਾ ਵਿੱਚ ਵੀ ਜਨਤਕ ਤੌਰ ਤੇ ਪੈਸੇ ਮੰਗਣ ਤੇ ਇਸ ਦੀ ਕੁੱਟਮਾਰ ਹੋਈ ਸੀ। ਜਲੰਧਰ ਬੱਸ ਅੱਡੇ ਤੇ ਵੀ ਖੁਸਰਿਆਂ ਨੇ ਵੀ ਗੁਰਦੀਪ ਤੇ ਪੈਸੇ ਮੰਗਣ ਦਾ ਆਰੋਪ ਲਗਾਇਆ ਸੀ।

Doaba Times

ਬਨਾਰਸੀ ਠੱਗਾਂ ਦੇ ਟੋਲੇ ਨਾਲ ਭੂ ਮਾਫੀਆ ਦੀ ਸੈਟਿੰਗ- ਫਰਜ਼ੀ ਸੰਸਥਾਵਾਂ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਕੀਤਾ ਜਾਂਦਾ ਗੁਮਰਾਹ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਇਨੀ ਦਿਨੀ ਇੱਕ ਬਨਾਰਸੀ ਠੱਗਾਂ ਦਾ ਟੋਲਾ ਬਹੁਤ ਹੀ ਸਰਗਰਮ ਹੈ, ਜਿਸਦਾ ਕਿ ਹਰੇਕ ਇਲਾਕੇ ਦੇ ਸਮਾਜ ਵਿਰੋਧੀ ਭੈੜੇ ਮਾਫੀਆ ਨਾਲ ਸੈਟਿੰਗ ਹੈ ਤੇ ਹਰੇਕ ਕੰਮ ਦਾ ਕਮਿਸ਼ਨ ਲਿਆ ਜਾਂਦਾ ਹੈ, ਅਤੇ ਸ਼ਰਾਬ ਦੇ ਠੇਕਿਆਂ ਤੋਂ ਖ਼ਬਰਾਂ ਨਾ ਲਾਉਣ ਦੇ ਇਵਜ਼ ਵਿਚ ਦਾਰੂ ਦੀਆਂ ਬੋਤਲਾਂ ਫਰੀ ਲਈਆਂ ਜਾਂਦੀਆਂ ਹਨ, ਇੰਨਾ ਹੀ ਨਹੀਂ ਇਨ੍ਹਾਂ ਬਨਾਰਸੀ ਠੱਗਾ ਦੁਆਰਾ ਇਲਾਕੇ ਦੀਆਂ ਪੁਲੀਸ ਚੌਂਕੀਆਂ, ਥਾਣਿਆਂ ਵਿੱਚ ਵੀ ਆਪਣਾ ਦਬਦਬਾ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਅਤੇ ਰਾਜ਼ੀਨਾਮੇ ਕਰਾਉਣ ਤੇ ਭੋਲੇ ਭਾਲੇ ਲੋਕਾਂ ਤੋਂ ਮੋਟੀ ਨਾਜਾਇਜ਼ ਵਸੂਲੀ ਕੀਤੀ ਜਾਂਦੀ ਹੈ। ਇਸ ਦੀ ਉਦਾਹਰਣ ਦੋ ਅਕਤੂਰ ਵਾਲੇ ਦਿਨ ਕਿਸ਼ਨਗੜ੍ਹ ਇਲਾਕੇ ਵਿੱਚ ਹੀ ਦੇਖ ਲਓ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਣ ਕਾਰਨ ਕਿਸੇ ਵੀ ਪੱਤਰਕਾਰ ਵੱਲੋਂ ਇਸ ਵਿਰੁੱਧ ਕੋਈ ਖ਼ਬਰ ਨਹੀਂ ਲਗਾਈ ਗਈ ਜੋ ਕਿ ਕਾਫੀ ਸ਼ਰਮਨਾਕ ਹੈ, ਜੇਕਰ ਕੋਈ ਠੇਕੇ ਵਾਲਿਆਂ ਵਿਰੁੱਧ ਖ਼ਬਰ ਲਗਾ ਵੀ ਦਿੰਦਾ ਹੈ ਤਾਂ ਇਨ੍ਹਾਂ ਬਨਾਰਸੀ ਪੱਤਰਕਾਰਾਂ ਠੱਗਾਂ ਦੇ ਟੋਲਿਆਂ ਵੱਲੋਂ ਉਸਨੂੰ ਕਾਫ਼ੀ ਡਰਾਇਆ ਧਮਕਾਇਆ ਜਾਂਦਾ ਹੈ ਕਿ ਤੇਰਾ ਹਾਲ ਵੀ ਸਿੱਧੂ ਮੁਸੇਵਾਲਾ ਵਰਗਾ ਕੀਤਾ ਜਾਵੇਗਾ ਅਤੇ ਤੇਰੇ ਤੇ ਹਾਈ ਕੋਰਟ ਤੇ ਕੇਸ ਦਰਜ ਹੋਵੇਗਾ । ਇੰਨਾ ਹੀ ਨਹੀਂ ਸਗੋਂ ਕਿਸ਼ਨ ਗੜ ਇਲਾਕੇ ਵਿੱਚ ਤਾਂ ਨਾਜਾਇਜ਼ ਪੀ ਜੀ ਬਣੇ ਹੋਏ ਹਨ ਤੇ ਨਕਲੀ ਬਿਜਲੀ ਵਿਭਾਗ ਦੇ ਜੇਈ ਬਣ ਕੇ ਵੀਹ ਵੀਹ ਹਜ਼ਾਰ ਦੀ ਨਜ਼ਾਇਜ ਵਸੂਲੀ ਦਾ ਮਾਮਲਾ ਵੀ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਹੈ। ਇਲਾਕੇ ਵਿੱਚ ਦੜੇ ਸੱਟੇ ਦਾ ਕੰਮ ਵੀ ਜ਼ੋਰਾਂ ਨਾਲ ਪੱਤਰਕਾਰਾ ਦੀ ਮਿਲੀਭੁਗਤ ਨਾਲ ਜਾਰੀ ਹੈ। ਇੰਨਾ ਹੀ ਨਹੀਂ ਜਦ ਕੋਈ ਇਲਾਕੇ ਦੇ ਭੋਲੇ ਭਾਲੇ ਲੋਕਾਂ ਵੱਲੋਂ ਦੁਕਾਨਾਂ ਦਾ ਨਿਰਮਾਣ ਕੀਤਾ ਜਾਂਦਾ ਜਾਂ ਘਰ ਦੀ ਉਸਾਰੀ ਕੀਤੀ ਅਗਲੇ ਦਿਨ ਠੱਗਾਂ ਦੇ ਟੋਲੇ ਵੱਲੋਂ ਆਪਣੇ ਸਾਥੀਆਂ ਨੂੰ ਵਾਰੀ ਵਾਰੀ ਉੱਥੇ ਭੇਜ ਕੇ ਉਸ ਨੂੰ ਬਲੈਕਮੇਲ ਕਰ ਕੇ ਆਪਣਿਆਂ ਉਹਨੂੰ ਬੋ ਬੁੱਢੇ ਪੱਤਰਕਾਰ ਦੱਸ ਕੇ ਤਾਂ ਪੈਸਿਆਂ ਦੀ ਨਾਜਾਇਜ਼ ਵਸੂਲੀ ਕੀਤੀ ਜਾਂਦੀ ਹੈ, ਹੋਰ ਤਾਂ ਹੋਰ ਇਨ੍ਹਾਂ ਦੀ ਵਿੱਦਿਅਕ ਯੋਗਤਾ ਅੱਠਵੀਂ ਪਾਸ ਹੀ ਪੱਤਰਕਾਰ ਬਣੇ ਫਿਰਦੇ ਹਨ, ਦੇਖਣ ਵਿੱਚ ਵੀ ਆਇਆ ਹੈ ਕਈ ਪੱਤਰਕਾਰਾਂ ਨੂੰ ਆਪਣੇ ਨਾਂ ਵੀ ਲਿਖੇ ਨਹੀਂ ਆਉਂਦੇ ਤੇ ਆਪਣੇ ਆਪ ਨੂੰ ਬਹੁਤ ਵੱਡੇ ਪੱਤਰਕਾਰ ਦੱਸ ਕੇ ਇਲਾਕੇ ਵਿੱਚ ਨਾਜਾਇਜ਼ ਵਸੂਲੀ ਦਾ ਧੰਦਾ ਬਹੁਤ ਜ਼ੋਰਾਂ ਨਾਲ ਜਾਰੀ ਹੈ। ਜਦੋਂ ਇਨ੍ਹਾਂ ਠੱਗਾਂ ਟੋਲਾ ਕਿਸੇ ਕਾਰਨ ਕਰਕੇ ਇਨ੍ਹਾਂ ਦਾ ਪਰਦਾਫਾਸ਼ ਹੁੰਦਾ ਹੈ ਤਾਂ ਫਿਰ ਇਨ੍ਹਾਂ ਕੋਲ ਇੱਕੋ ਹੀ ਹਥਿਆਰ ਹੁੰਦਾ ਹੈ, ਪੱਤਰਕਾਰਾਂ ਦੇ ਨਾਂ ਤੇ ਬਣੀਆਂ ਐਸੋਸੀਏਸ਼ਨਾਂ ਇਸ ਉਪਰੰਤ ਇਨ੍ਹਾਂ ਬਨਾਰਸੀ ਠੱਗਾਂ ਵੱਲੋਂ ਪੁਲੀਸ ਦੇ ਉੱਚ ਅਧਿਕਾਰੀਆਂ ਤੇ ਵੀ ਆਪਣਾ ਦਬਦਬਾ ਬਣਾਉਂਦੇ ਹਨ। ਫਿਰ ਇਹ ਆਪਣੀ ਧੌਂਸ ਜਮਾਉਣ ਲਈ ਪ੍ਰਸ਼ਾਸਨ ਤੱਕ ਕਦੀ ਧਰਨੇ ਲਾਉਂਣ ਦੀ ਧਮਕੀ ਦਿੰਦੇ ਹਨ ਤੇ ਕਦੀ ਡਰਾਵੇ ਦਿੰਦੇ ਹਨ। ਜਿਸ ਦੇ ਕਾਰਨ ਜਿਹੜੇ ਪੱਤਰਕਾਰੀ ਈਮਾਨਦਾਰੀ ਨਾਲ ਕਰਦੇ ਹਨ ਉਹ ਵੀ ਬਦਨਾਮ ਹੁੰਦੇ ਹਨ। ਕਿਉਂਕਿ ਪਿਛਲੇ ਦਿਨੀਂ ਦੇਖਣ ਵਿੱਚ ਆਇਆ ਹੈ ਕਿ ਜਲੰਧਰ ਦੇ ਡੀਪੀਆਰਓ ਵੱਲੋਂ ਇਸ ਤਰ੍ਹਾਂ ਦੇ ਫਰਜੀ ਪੱਤਰਕਾਰਾਂ ਦੇ (ਪੰਜਾਬ ਸਰਕਾਰ) ਯੈਲੋ ਕਾਰਡ ਜਾਰੀ ਕਰ ਦਿੱਤੇ ਗਏ ਜੋ ਕਿ ਪੱਤਰਕਾਰੀ ਨਹੀਂ ਕਰ ਰਹੇ, ਜਿਸਦਾ ਕਾਰਨ ਇਹ ਸੀ ਕਿ ਮੰਤਰੀਆਂ ਦੀਆਂ ਸਿਫ਼ਾਰਸ਼ਾਂ । ਇਸ ਦੇ ਉਲਟ ਜੋ ਦਿਨ ਰਾਤ ਮਿਹਨਤ ਕਰਕੇ ਹਰ ਰੋਜ਼ ਜਾਨ ਹਥੇਲੀ ਤੇ ਰੱਖ ਕੇ ਖ਼ਬਰਾਂ ਲਾਉਂਦੇ ਰਹੇ ਹਨ ਤੇ ਫੀਲਡ ਵਿਚ ਰਹਿ ਕੇ ਕੰਮ ਕਰ ਰਹੇ ਹਨ ਉਨ੍ਹਾਂ ਯੈਲੋ ਕਾਰਡ ਜਾਰੀ ਨਹੀਂ ਕੀਤੇ ਗਏ ।