ਉਸਾਰੀ ਅਧੀਨ ਫੈਕਟਰੀ ਚ ‘ ਮਜ਼ਦੂਰਾਂ ਨੂੰ ਬੰਧਕ ਬਣਾ ਕੇ ਚੋਰਾ ਵਲੋ ਲੱਖਾ ਰੁ: ਦੇ ਸਰਿਏ ਦੀ ਲੁੱਟ ਦੀ ਵਾਰਦਾਤ

ਜਲੰਧਰ /ਕਿਸ਼ਨਗੜ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਅਲਾਵਲਪੁਰ ਕਿਸ਼ਨਗੜ ਰੋਡ ਤੇ ਸਥਿਤ ਰੇਲਵੇ ਫਾਟਕਾਂ ਨਜ਼ਦੀਕ ਉਸਾਰੀ ਅਧੀਨ ਫੈਕਟਰੀ ਤੇ ਤਾਇਨਾਤ ਸਕਿਓਰਿਟੀ ਗਾਰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਤੜਕੇ ਕਰੀਬ 2:30 ਵਜੇ ਦੇ ਕਰੀਬ ਕੁੱਤਿਆਂ ਦੇ ਭੌਂਕਣ ਦੀ ਅਵਜ਼ ਤੇ ਮਜ਼ਦੂਰਾਂ ਵੱਲੋਂ ਆਸ ਪਾਸ ਨਜ਼ਰ ਮਾਰੀ ਤਾਂ ਅਚਾਨਕ ਦੀਵਾਰ ਟੱਪ ਕੇ ਦਰਜਨ ਤੋਂ ਜ਼ਿਆਦਾ ਨਕਾਬਪੋਸ਼ ਲੁਟੇਰੇ ਕੰਧ ਟੱਪ ਕੇ ਅੰਦਰ ਅਤੇ ਹਥਿਆਰਾਂ ਦੀ ਨੋਕ ਤੇ 7 ਪਰਵਾਸੀ ਮਜ਼ਦੂਰਾਂ ਨੂੰ ਕਮਰੇ ਅੰਦਰ ਬੰਧਕ ਬਣਾ ਕੇ ਸਾਰੇ ਮਜ਼ਦੂਰਾਂ ਦੇ ਮੋਬਾਇਲ ਫੋਨ ਵੀ ਖੋਹ ਲਏ ਗਏ।ਇਸ ਤੋਂ ਬਾਅਦ ਲੁਟੇਰਿਆਂ ਦੁਆਰਾ ਮੇਨ ਗੇਟ ਖੋਲ੍ਹ ਕੇ ਟਰੱਕ ਅੰਦਰ ਲਿਆਂਦਾ ਗਿਆ ਤੇ ਸਰੀਆ ਲੋਡ ਕੀਤਾ ਤੇ 4 ਵਜੇ ਦੇ ਕਰੀਬ ਟਰੱਕ ਲੈ ਕੇ ਫ਼ਰਾਰ ਹੋ ਗਏ, ਤੇ ਜਾਂਦੇ ਸਮੇਂ ਲੁਟੇਰਿਆਂ ਵੱਲੋਂ ਸਕਿਓਰਿਟੀ ਗਾਰਡ ਦੇ ਮੋਟਰਸਾਇਕਲ ਦੀ ਚਾਬੀ ਵੀ ਨਾਲ ਲੈ ਗਏ। ਇਸ ਤੋਂ ਬਾਅਦ ਕਿਸੇ ਤਰ੍ਹਾਂ ਕਰਕੇ ਮਜਦੂਰਾਂ ਵਲੋਂ ਬਾਹਰ ਜਾ ਕੇ ਰੌਲਾ ਰੱਪਾ ਪਾਇਆ ਗਿਆ। ਇਸ ਤੋਂ ਬਾਅਦ ਫੈਕਟਰੀ ਸਾਈਟ ਇੰਚਾਰਜ ਰਣਜੀਤ ਕੁਮਾਰ ਨੂੰ ਚੋਰੀ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਰਣਜੀਤ ਕੁਮਾਰ ਨੇ ਮੌਕੇ ਤੇ ਪਹੁੰਚ ਕੇ ਪੁਲਸ ਚੌਕੀ ਅਲਾਵਲਪੁਰ ਵਿਖੇ ਚੋਰੀ ਦੀ ਘਟਨਾ ਸਬੰਧੀ ਰਿਪੋਰਟ ਦਰਜ ਕਰਾਈ। ਇਸ ਉਪਰੰਤ ਅਲਾਵਲਪੁਰ ਪੁਲੀਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਸਕਿਓਰਿਟੀ ਗਾਰਡ ਤੇ ਮਜ਼ਦੂਰਾਂ ਤੋਂ ਘਟਨਾ ਸਬੰਧੀ ਜਾਣਕਾਰੀ ਲਈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕੀਤੀ ।
ਜਾਣਕਾਰੀ ਦਿੰਦੇ ਹੋਏ ਸਾਈਡ ਇੰਚਾਰਜ ਰਣਜੀਤ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ 4ਟਨ ਦੇ ਕਰੀਬ ਸਰੀਆ ਟਰੱਕ ਵਿੱਚ ਲੱਦ ਕੇ ਲੈ ਗਏ ਜਿਸਦੀ ਕੀਮਤ ਕਰੀਬ 3 ਲੱਖ ਰੁਪਏ ਦੇ ਕਰੀਬ ਬਣਦੀ ਸੀ।
