Doaba Times

ਸਮਾਜ ਵਿਚ ਧਾਰਮਿਕ, ਸਮਾਜਿਕ ਤਬਦੀਲੀ ਲਈ ਸੰਤ ਨਿਰਮਲ ਦਾਸ ਬਾਬੇ ਜੌੜੇ ਜੀ ਦਾ ਵਿਸ਼ੇਸ਼ ਯੋਗਦਾਨ-ਪ੍ਰਸ਼ੋਤਮ ਅਹੀਰ

ਜਲੰਧਰ (ਸੰਜੀਵ ਕੁਮਾਰ ) ਕੌਮ ਦੇ ਮਹਾਨ ਜਰਨੈਲ, ਮਹਾਨ ਸੰਤ ਮਹਾਪੁਰਸ਼, ਕੀਰਤਨ ਦੇ ਧਨੀ , ਉੱਘੇ ਕਥਾਵਾਚਕ, ਬੁਧੀਜੀਵੀ ਸੰਤ ਸੰਤ ਨਿਰਮਲ ਦਾਸ ਜੀ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ) ਪੰਜਾਬ ਦਾ ਜਨਮ ਦਿਨ ਪਿਛਲੇ ਦਿਨੀਂ ਡੇਰਾ ਸੰਤ ਪ੍ਰੀਤਮ ਦਾਸ ਬਾਬੇ ਜੌੜੇ ਰਸੂਲਪੁਰ ਵਿਖੇ ਸੰਗਤਾਂ ਵਲੋਂ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਮਹਾਪੁਰਸ਼ਾਂ ਨੂੰ ਮੁਬਾਰਕਾਂ ਦੇਣ ਵਾਲੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਖਸ਼ੀਅਤਾਂ ਦਾ ਤਾਤਾ ਲੱਗਾ ਰਿਹਾ ਅਤੇ ਸੰਤ ਨਿਰਮਲ ਦਾਸ ਜੀ ਦੀ ਚੜ੍ਹਦੀਕਲਾ, ਤੰਦਰੁਸਤੀ ਵਾਸਤੇ ਗੁਰੂ ਚਰਨਾਂ ਵਿਚ ਅਰਦਾਸ ਵੀ ਕੀਤੀ ਗਈ ਅਤੇ ਕੇਕ ਕੱਟ ਕੇ ਆਈਆਂ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਪੰਜਾਬ ਦੀਆਂ ਪ੍ਰਮੁੱਖ ਸਖਸ਼ੀਅਤਾਂ ਵਿਚ ਸ੍ਰੀ ਪ੍ਰਸ਼ੋਤਮ ਅਹੀਰ ਪੰਜਾਬ ਪ੍ਰਧਾਨ ਸੰਯੁਕਤ ਸਮਾਜ ਮੋਰਚਾ ਲੇਬਰ ਵਿੰਗ ਵਿਸ਼ੇਸ਼ ਤੌਰ ਤੇ ਡੇਰਾ ਸੰਤ ਪ੍ਰੀਤਮ ਦਾਸ ਬਾਬੇ ਜੌੜੇ ਰਸੂਲਪੁਰ ਪਹੁੰਚੇ। ਅਹੀਰ ਵਲੋਂ ਸੰਤ ਨਿਰਮਲ ਦਾਸ ਜੀ ਦੀ ਲੰਬੀ ਆਰਜ਼ੂ ਦੀਆਂ ਸ਼ੁਭ ਕਾਮਨਾਵਾਂ ਕਰਦੇ ਹੋਏ ਮੁਬਾਰਕਾਂ ਦਿੱਤੀਆਂ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪ੍ਰਸ਼ੋਤਮ ਅਹੀਰ ਨੇ ਕਿਹਾ ਕਿ ਸਮਾਜ ਵਿਚ ਧਾਰਮਿਕ ਅਤੇ ਸਮਾਜਿਕ ਤਬਦੀਲੀ ਲਿਆਉਣ ਵਿੱਚ ਬਾਬਾ ਨਿਰਮਲ ਦਾਸ ਜੀ ਦਾ ਵੱਡਾ ਯੋਗਦਾਨ ਹੈ ਕਿਓਂਕਿ ਉਨਾਂ ਵਲੋਂ ਬੱਚਿਆਂ ਨੂੰ ਸਿੱਖਿਅਤ ਬਣਾਉਣ ਲਈ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ (ਰਜਿ.) ਚੂਹੜਵਾਲੀ ਸੀ ਬੀ ਐਸ ਸੀ ਦਾ ਸੁਚੱਜਾ ਤੇ ਅਗਾਂਹਵਧੂ ਪ੍ਰਬੰਧ ਕੌਮ ਲਈ ਵੱਡੀ ਪ੍ਰਾਪਤੀ ਹੈ। ਉਨਾਂ ਪੜੇ ਲਿਖੇ ਬੁਧੀਜੀਵੀ ਵਰਗ ਨੂੰ ਸੰਤ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦਾ ਤਨ ਮਨ ਧਨ ਨਾਲ ਸਾਥ ਦੇਣ ਦੀ ਅਪੀਲ ਕੀਤੀ।ਇਸ ਮੌਕੇ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਂਉਡੇਸ਼ਨ ਵੀ ਹਾਜਰ ਸਨ।

Doaba Times

ਸੂਬਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਕੀਤਾ ਗਿਆ ਅੰਨੇਵਾਹ ਲਾਠੀਚਾਰਜ ਅਤਿ ਨਿੰਦਣਯੋਗ:- ਪ੍ਰਸ਼ੋਤਮ ਅਹੀਰ ਸੂਬਾ ਪ੍ਰਧਾਨ ਲੇਬਰ ਵਿੰਗ ਐਸ ਐਸ ਐਮ

ਜਲੰਧਰ(ਸੰਜੀਵ ਕੁਮਾਰ) ਪ੍ਰਸ਼ੋਤਮ ਅਹੀਰ ਸੂਬਾ ਪ੍ਰਧਾਨ ਲੇਬਰ ਵਿੰਗ ਸੰਯੁਕਤ ਸਮਾਜ ਮੋਰਚਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੂਬਾ ਸਰਕਾਰ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਸ਼ਹੀਦ ਕਿਸਾਨ ਪ੍ਰੀਤਮ ਸਿੰਘ ਜੀ ਦੀ ਸ਼ਹੀਦੀ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਆਪਣੇ ਹੱਕਾਂ ਦੀ ਰਾਖੀ ਲਈ ਆਪਣੇ ਹੱਕ ਹਕੂਕ ਬਹਾਲ ਕਰਵਾਉਣ ਲਈ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦਵਾਉਣ ਲਈ ਗਰੀਬ ਗੁਰਬੇ ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਖ਼ਿਲਾਫ਼ ਸ਼ਾਂਤਮਈ ਢੰਗ ਅਪਣਾਉਂਦੇ ਹੋਏ ਅਨੁਸ਼ਾਸਨੀ ਤਰੀਕੇ ਨਾਲ ਆਪਣੀ ਆਵਾਜ਼ ਬੁਲੰਦ ਕਰ ਰਹੇ ਮਿਹਨਤਕਸ਼ ਕਿਸਾਨ ਵੀਰਾਂ ਉਪਰ ਹੋਏ ਲੋਂਗੋਵਾਲ ਵਿਖੇ ਲਾਠੀਚਾਰਜ ਦੀ ਘਟਨਾ ਘੋਰ ਨਿੰਦਣਯੋਗ ਹੈ। ਇਸ ਘਟਨਾ ਨੇ ਸੂਬਾ ਸਰਕਾਰ ਦਾ ਚਿਹਰਾ ਨੰਗਾ ਕੀਤਾ ਹੈ ਕਿ ਇਹ ਕਿਸਾਨ ਤੇ ਜਮਹੂਰੀਅਤ ਵਿਰੋਧੀ ਹੈ ਤਾਨਾਸ਼ਾਹੀ ਹੈ ਬਲਕਿ ਅਣਮਨੁੱਖੀ ਵੀ ਹੈ, ਜਬਰ ਜ਼ੁਲਮ ਦੀ ਅੱਤ ਹੈ। ਇਸ ਘਟਨਾ ਲਈ ਉਨ੍ਹਾਂ ਸਰਕਾਰ ਪਾਸੋਂ ਲਾਠੀਚਾਰਜ ਕਰਨ ਵਾਲੇ ਜ਼ਿੰਮੇਵਾਰ ਅਫਸਰਾਂ ਉਪਰ ਜਲਦ ਤੋਂ ਜਲਦ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਗ੍ਰਿਫ਼ਤਾਰ ਕੀਤੇ ਗਏ ਕਿਸਾਨਾ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ।

Doaba Times

ਓ.ਪੀ. ਬਿੱਟੂ ਦੀ ਨਿਯੁਕਤੀ ਨਾਲ ਪੀਠ ਨੂੰ ਮਿਲੀ ਹੋਰ ਮਜ਼ਬੂਤੀ – ਮਨਜੀਤ ਬਾਲੀ

ਜਲੰਧਰ (ਗੁਰਪ੍ਰੀਤ ਬੱਲ) ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਨੂੰ ਉਸ ਵੇਲੇ ਭਰਮਾਂ ਹੁੰਗਾਰਾਂ ਮਿਲਿਆ ਜਦ ਫਗਵਾੜਾ ਤੋਂ ਤੇਜ਼ ਤਰਾਰ ਆਗੂ ਅਤੇ ਸਾਬਕਾ ਕੌਂਸਲਰ ਓਮ ਪ੍ਰਕਾਸ਼ ਬਿੱਟੂ ਨੂੰ ਪੀਠ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੋਕੇ ਪੀਠ ਦੇ ਸੂਬਾ ਪ੍ਰਧਾਨ ਮਨਜੀਤ ਬਾਲੀ ਨੇ ਕਿਹਾ ਕਿ ਬਿੱਟੂ ਦੀਆਂ ਸਮਾਜ ਦੇ ਪ੍ਰਤੀ ਸੇਵਾਵਾਂ ਅਤੇ ਗਤੀਵਿਧੀਆਂ ਨੂੰ ਦੇਖਦੇ ਹੋਏ ਉਹਨਾਂ ਨੂੰ ਇਸ ਅਹਿਮ ਜਿੰਮੇਵਾਰੀ ਉੱਤੇ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ ਅਤੇ ਇਹ ਫੈਸਲਾ ਪੀਠ ਦੀ ਰਾਸ਼ਟਰੀ ਟੀਮ ਅਤੇ ਹਾਈ ਕਮਾਨ ਨਾਲ ਚਰਚਾ ਤੋਂ ਬਾਅਦ ਲਿਆ ਗਿਆ ਹੈ। ਆਪਣੀ ਨਿਯੁਕਤੀ ਉੱਤੇ ਖੁਸ਼ੀ ਜਾਹਰ ਕਰਦੇ ਹੋਏ ਓਮ ਪ੍ਰਕਾਸ਼ ਬਿੱਟੂ ਨੇ ਕਿਹਾ ਕਿ ਸੰਗਠਨ ਨੇ ਜੋ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ ਉਹ ਤਹਿ ਦਿਲੋਂ ਉਸ ਨੂੰ ਨਿਭਾਉਣਗੇ ਅਤੇ ਪੀਠ ਦੀ ਮਜਬੂਤੀ ਲਈ ਦਿਨ ਰਾਤ ਕੰਮ ਕਰਨਗੇ। ਇਸ ਮੌਕੇ ਪੀਠ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਮੋਹਿਤ ਭਾਰਦਵਾਜ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਭੁਪਿੰਦਰ ਕੁਮਾਰ ਰਾਜੂ ਅਤੇ ਐਡਵੋਕੇਟ ਏਕਮ ਗਿੱਲ ਵੀ ਹਾਜਰ ਸਨ।

Doaba Times

9 ਅਗਸਤ ਨੂੰ ਪੰਜਾਬ ਬੰਦ – ਮਣੀਪੁਰ ਅੱਤਿਆਚਾਰ ਵਿਰੋਧੀ ਐਕਸ਼ਨ ਕਮੇਟੀ

ਜਲੰਧਰ (ਸੰਜੀਵ ਕੁਮਾਰ ) ਡਾਕਟਰ ਅੰਬੇਡਕਰ ਭਵਨ ਜਲੰਧਰ ਵਿਖੇ ਐਸ ਸੀ ਐਸ ਟੀ, ਸਿੱਖ ਜਥੇਬੰਦੀਆ ਅਤੇ ਧਾਰਮਿਕ ਘੱਟਗਿਣਤੀਆਂ ਦੀ ਮਣੀਪੁਰ ਘਟਨਾਵਾਂ ਸਬੰਧੀ ਮੀਟਿੰਗ ਦਾ ਕੀਤਾ ਗਿਆ ਆਯੋਜਨ। ਮੀਟਿੰਗ’ ਚ ਲਾਰੈਂਸ ਚੌਧਰੀ, ਠੇਕੇਦਾਰ ਭਗਵਾਨ ਦਾਸ ਸਿੱਧੂ ਹੁਸ਼ਿਆਰਪੁਰ, ਮਾਸਟਰ ਮਹਿੰਦਰ ਸਿੰਘ ਹੀਰ, ਰਜਿੰਦਰ ਰਾਣਾ ਜਲੰਧਰ,ਕੇਵਲ ਸਿੰਘ ਹੀਰ, ਵਿਕਾਸ ਹੰਸ, ਹਰਚੰਦ ਸਿੰਘ ਜਖਵਾਲੀ ਫ਼ਤਹਿਗੜ੍ਹ ਸਾਹਿਬ, ਸੰਤ ਵਿਜੈ ਕ੍ਰਿਸ਼ਚੀਅਨ ਵਾਇਸ ਆਫ ਗੋਡ ਮਿਨਿਸਟਰੀ ਜਲੰਧਰ, ਪਾਸਟਰ ਅਸ਼ਵਨੀ ਕੁਮਾਰ ਯੂ ਪੀ ਏ ਜਲੰਧਰ, ਅਮਿਤ ਕੁਮਾਰ ਜਲੰਧਰ,ਤਰਸੇਮ ਸੰਗਲਾਂ ਮੋਗਾ, ਰਾਬਿਨਸਨ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਬਰਕਤ ਮਸੀਹ ਫਰੀਦਕੋਟ,ਰਮੇਸ਼ ਪਟਿਆਲਾ, ਰਾਜੀਵ ਗੋਰਾ ਜਲੰਧਰ,ਸੈਮਪੌਲ ਸੰਗਰੂਰ, ਸ਼ਿੰਗਾਰਾ ਭੱਟੀ ਮਾਨਸਾ, ਦਰਸ਼ਣ ਮਾਲੇਰਕੋਟਲਾ, ਰਾਜਕੁਮਾਰ ਬਰਨਾਲਾ, ਮੇਜਰ ਰੋਪੜ, ਸਲਾਮਤ ਮਸੀਹ ਗੁਰਦਾਸਪੁਰ, ਕੁਲਵਿੰਦਰ ਹੁਸ਼ਿਆਰਪੁਰ, ਹਰਮੇਸ਼ ਨਵਾਂਸ਼ਹਿਰ, ਸੁਰਿੰਦਰ ਕਪੂਰਥਲਾ, ਸਟੀਫਨ ਸਹੋਤਾ ਅਮ੍ਰਿਤਸਰ, ਜੇਮਸ ਲੁਧਿਆਣਾ, ਅਮਿਤ ਸਿੱਧੂ ਬਠਿੰਡਾ, ਅਮਿਤ ਕੁਮਾਰ ਆਦਿ ਦੀ ਅਗੁਵਾਈ ਵਿੱਚ ਮਣੀਪੁਰ ਅਤਿਆਚਾਰ ਵਿਰੋਧੀ ਐਕਸ਼ਨ ਕਮੇਟੀ ਦੇ ਬੈਨਰ ਹੇਠ 9 ਅਗਸਤ ਦਿਨ ਬੁੱਧਵਾਰ ਪੰਜਾਬ ਬੰਦ ਦੀ ਕਾਲ ਦਾ ਸਰਵਸੰਮਤੀ ਨਾਲ਼ ਫੈਸਲਾ ਕੀਤਾ ਗਿਆ। ਇਸ ਮੌਕੇ ਵੱਖ ਵੱਖ ਨੇਤਾਵਾਂ ਨੇ ਮਣੀਪੁਰ ਘਟਨਾਵਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਹਨਾ ਕਿਹਾ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਭਾਜਪਾ ਦੀ ਸੂਬਾ ਅਤੇ ਕੇਂਦਰ ਸਰਕਾਰ ਨੇ ਯੋਜਨਾਬੱਧ ਤਰੀਕੇ ਨਾਲ ਅਤਿਆਚਾਰਾਂ ਨੂੰ ਅੰਜਾਮ ਦਿੱਤਾ ਗਿਆ। ਇਹੀ ਕਾਰਨ ਹੈ ਕਿ ਸਰਕਾਰ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਦੇਸ਼ ਦਾ ਪ੍ਰਧਾਨ ਮੰਤਰੀ ਵਿਦੇਸ਼ੀ ਦੌਰਿਆਂ ਅਤੇ ਉਦਘਾਟਨ ਕਰਨ ਵਿੱਚ ਫੋਟੋਆ ਖਿਚਵਾਉਂਦਾ ਰਿਹਾ। ਅਤੇ ਢਾਈ ਮਹੀਨਿਆਂ ਬਾਅਦ ਮਣੀਪੁਰ ਵਿਖੇ ਭਗਵਾ ਅਤਵਾਦੀਆਂ ਵਲੋਂ ਨਿਹੱਥਿਆਂ ਔਰਤਾਂ ਨੂੰ ਨੰਗਿਆਂ ਕਰਕੇ ਘੁੰਮਾਉਣ ਦੀ ਵੀਡੀਓ ਵਾਇਰਲ ਹੋਣ ਉਪਰੰਤ ਮਾਣਯੋਗ ਸੁਪਰੀਮ ਕੋਰਟ ਦੀ ਸਖਤ ਫਟਕਾਰ ਤੋਂ ਬਾਅਦ ਦੇਸ਼ ਦੇ ਪ੍ਰਧਾਨਮੰਤਰੀ ਨੇ ਮਜਬੂਰੀ ਵੱਸ ਆਪਣਾ ਮੂੰਹ ਖੋਲ੍ਹਿਆ ਅਤੇ ਮਗਰਮੱਛ ਦੇ ਹੰਝੂ ਵਹਾ ਕੇ ਡਰਾਮਾ ਕੀਤਾ। ਉਹਨਾ ਕਿਹਾ ਕਿ
ਜਦ ਤੱਕ ਮਣੀਪੁਰ ਵਿੱਚ ਭਾਜਪਾ ਸਰਕਾਰ ਹੈ ਕਦੇ ਵੀ ਪੀੜਿਤਾਂ ਨੂੰ ਇਨਸਾਫ ਨਹੀ ਮਿਲ ਸਕਦਾ। ਉਹਨਾ ਮਣੀਪੁਰ ਭਾਜਪਾ ਸਰਕਾਰ ਨੂੰ ਭੰਗ ਕਰ ਰਾਸ਼ਟਰਪਤੀ ਰਾਜ ਲਾਗੂ ਕਰਨ ਅਤੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ। ਇਸ ਮੌਕੇ ਭਰਪੂਰ ਜੱਸੀ, ਧਰਮਿੰਦਰ ਭਾਗਰਾਲ, ਤਾਰਾ ਸਿੰਘ, ਅਜੀਤ ਸਿੰਘ ਮੰਡ, ਪਰਦੀਪ ਕੁਮਾਰ, ਭੀਮ ਸੈਨ, ਗੁਰਮੋਹਿੰਦਰ ਸਿੰਘ ਸੰਧੂ, ਜਰਨੈਲ ਸਿੰਘ, ਰਿਸ਼ੀ ਸੋਂਧੀ, ਕੁੱਕੂ ਅਟਵਾਲ, ਪਾਸਟਰ ਸੁੱਖਵਿੰਦਰ, ਸੁੱਚਾ ਸਿੰਘ, ਸਤੀਸ਼ ਕੁਮਾਰ, ਸੰਤੋਖ ਸਿੰਘ, ਮੁਹਿੰਦਰ ਪਾਲ, ਸਤਪਾਲ, ਸਵਰਨ ਚੰਦ, ਗੁਰਜੰਟ ਸਿੰਘ ਮੁਕਤਸਰ, ਹਰਮੀਤ ਸਿੰਘ, ਕੈਪਟਨ ਗਿਆਨ ਚੰਦ, ਦੀਪਕ ਮੋਹਨ, ਜਗਸੀਰ ਭੱਟੀ, ਅਮਰਜੀਤ ਸਿੰਘ, ਅਮਰਦੀਪ, ਸੋਹਣ ਮਸੀਹ, ਸੁਰਿੰਦਰ ਗਿੱਲ, ਮੁਹਿੰਦਰ ਦਸੂਹਾ, ਬਲਕਾਰ, ਫਿਲਿਪ, ਹਰਜਿੰਦਰ ਸਿੰਘ, ਸੰਦੀਪ ਮੈਥਿਓ, ਸਲੀਮ, ਹਰਦੀਪ ਸਿੰਘ, ਭੈਣ ਜਸਵੀਰ ਕੌਰ ਜਯੋਤੀ ਆਦਿ ਸ਼ਾਮਿਲ ਹੋਏ।

Doaba Times

ਡੇਰਾ ਸੱਚਖੰਡ ਬੱਲਾ ਵਿਖੇ ਸੰਗਰਾਦ ਦਾ ਦਿਹਾੜਾ ਸ਼ਰਧਾਸਹਿਤ ਮਨਾਇਆ

ਕਿਸ਼ਨਗੜ (ਗੁਰਪ੍ਰੀਤ ਬੱਲ) ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜੋਤੀ-ਜੋਤ ਦਿਵਸ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਜੀ ਸਰਪ੍ਰਸਤੀ ਹੇਠ ਮਨਾਇਆ ਗਿਆ।

ਇਸ ਮੌਕੇ ਤੇ ਅੰਮ੍ਰਿਤ ਬਾਣੀ ਦੇ ਜਾਪ ਕਰਵਾਏ ਗਏ ਤੇ ਸੰਤ ਨਰਿੰਜਨ ਦਾਸ ਜੀ ਨੇ ਹਾੜ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਤੇ ਚਾਨਣਾ ਪਾਇਆ। ਇਸ ਮੌਕੇ ਇਸ ਮੌਕੇ ਤੇ ਸੰਤ ਲੇਖਰਾਜ ਨੂਰਪੁਰ, ਗਿਆਨੀ ਕੁਲਵੰਤ ਸਿੰਘ ਕਜਲਾ ਦੇ ਜਥੇ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੰਗਤਾਂ ਵਿਚ ਲੰਗਰ ਦੇ ਅਟੁਤ ਭੰਡਾਰੇ ਵਰਤਾਏ ਗਏ।

ਇਸ ਮੌਕੇ ਤੇ ਜੁਗਿੰਦਰਪਾਲ ਸੈਕਟਰੀ ,ਧਰਮਪਾਲ ਸਕੱਤਰ , ਸੁਖਦੇਵ ਸੁੱਖੀ ਸਾਬਕਾ ਸਰਪੰਚ ,ਸੇਵਾਦਾਰ ਹਰਦੇਵ ਦਾਸ,ਸੇਵਾਦਾਰ ਵਰਿੰਦਰ ਦਾਸ ਬੱਬੂ , ਸੇਵਾਦਾਰ ਰਮੇਸ਼ ਕੁਮਾਰ, ਸ਼ਾਮ ਲਾਲ ਸਮੇਤ ਸਮੂਹ ਸੰਗਤਾਂ ਮੌਜੂਦ ਸਨ।

Doaba Times

ਕੇਂਦਰੀ ਟੀਮ ਵੱਲੋਂ ਜਲ ਸ਼ਕਤੀ ਅਭਿਆਨ ਤਹਿਤ ਜਲੰਧਰ ਜ਼ਿਲ੍ਹੇ ਦਾ ਦੌਰਾ

ਜਲੰਧਰ (ਸੌਰਬ ਗੁਪਤਾ) ਕੇਂਦਰੀ ਟੀਮ ਵੱਲੋਂ ਜਲ ਸ਼ਕਤੀ ਅਭਿਆਨ ਤਹਿਤ ਪਹਿਲਕਦਮੀਆਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਜਲੰਧਰ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਕੇਂਦਰੀ ਨੋਡਲ ਅਫ਼ਸਰ, ਜੁਆਇੰਟ ਸਕੱਤਰ, ਰੱਖਿਆ ਮੰਤਰਾਲੇ, ਦਿਨੇਸ਼ ਕੁਮਾਰ, ਆਈ.ਏ.ਐਸ. ਦੀ ਅਗਵਾਈ ਵਾਲੀ ਟੀਮ ਵੱਲੋਂ ‘ਕੈਚ ਦਿ ਰੇਨ’ 2023 ਪਹਿਲਕਦਮੀ ਤਹਿਤ ਚੱਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਕੁਝ ਸਥਾਨਾਂ ਦਾ ਦੌਰਾ ਵੀ ਕੀਤਾ ਗਿਆ।
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਵਿਗਿਆਨੀ ਕੇ.ਪੀ.ਸਿੰਘ ਦੇ ਨਾਲ ਕੇਂਦਰੀ ਨੋਡਲ ਅਫ਼ਸਰ ਨੇ ਸਬੰਧਤ ਵਿਭਾਗਾਂ ਨਾਲ ਵਿਸਥਾਰਿਤ ਸਮੀਖਿਆ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਵਿੱਚ ਸੁਧਾਰ ਲਈ ਹੋਰ ਠੋਸ ਉਪਰਾਲੇ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਹੋਰ ਪ੍ਰਾਜੈਕਟ ਸ਼ੁਰੂ ਕੀਤੇ ਜਾਣ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਸਬੰਧ ਵਿੱਚ ਸਾਰਥਕ ਨਤੀਜੇ ਸਾਹਮਣੇ ਆ ਸਕਣ। ਉਨ੍ਹਾਂ ਪ੍ਰਸ਼ਾਸਨ ਵੱਲੋਂ ਸਾਲ 2023-24 ਲਈ ਜ਼ਿਲ੍ਹਾ ਜਲ ਸੰਭਾਲ ਯੋਜਨਾ ਨੂੰ ਜਲਦ ਮੁਕੰਮਲ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਵੱਲੋਂ ਜਲ ਸ਼ਕਤੀ ਕੇਂਦਰਾਂ, ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਛੱਪੜਾਂ, ਤੁਪਕਾ ਸਿੰਚਾਈ ਪ੍ਰਣਾਲੀ ਅਤੇ ਬੂਟੇ ਲਾਉਣ ਦੀ ਮੁਹਿੰਮ ਸਮੇਤ ਪ੍ਰਮੁੱਖ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਇਨ੍ਹਾਂ ਦਾ ਵਿਅਕਤੀਗਤ ਤੌਰ ’ਤੇ ਦੌਰਾ ਕੀਤਾ ਗਿਆ।

Doaba Times

ਸਤਿਗੁਰੂ ਕਬੀਰ ਜੀ ਦੇ 4 ਜੂਨ ਨੂੰ ਮਨਾਏ ਜਾ ਰਹੇ ਪ੍ਰਗਟ ਦਿਵਸ ਅਤੇ 3 ਜੂਨ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਜਲੰਧਰ(ਸੌਰਬ ਗੁਪਤਾ) ਸਤਿਗੁਰੂ ਕਬੀਰ ਜੀ ਦੇ 4 ਜੂਨ ਨੂੰ ਮਨਾਏ ਜਾ ਰਹੇ ਪ੍ਰਗਟ ਦਿਵਸ ਅਤੇ 3 ਜੂਨ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਅਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

NEXT

ਸੰਤ ਬਾਬਾ ਉਂਕਾਰ ਨਾਥ ਜੀ ਦੀ 36ਵੀਂ ਸਾਲਾਨਾ ਬਰਸੀ ਸਮਾਗਮ 30 ਮਈ ਨੂੰ ਸ਼ਰਧਾਸਹਿਤ ਮਨਾਇਆ ਜਾਵੇਗਾ

ਜਲੰਧਰ (ਗੁਰਪ੍ਰੀਤ ਬੱਲ) ਧੰਨ-ਧੰਨ 108 ਸੰਤ ਬਾਬਾ ਉਂਕਾਰ ਨਾਥ ਜੀ ਦੀ 36ਵੀਂ ਸਾਲਾਨਾ ਬਰਸੀ ਸਮਾਗਮ ਮਿਤੀ 30 ਮਈ ਦਿਨ ਮੰਗਲਵਾਰ ਨੂੰ ਤੱਪ ਅਸਥਾਨ ਸੰਤ ਬਾਬਾ ਉਂਕਾਰ ਨਾਥ ਜੀ ਪਿੰਡ ਕਾਲਾ ਬਾਹੀਆ ਵਿਖੇ ਬੜੀ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਥ ਦੇ ਮਹਾਨ ਰਾਗੀ ਢਾਡੀ ਅਤੇ ਕੀਰਤਨੀ ਜਥੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਣਗੇ।
ਸੰਤ ਬਾਬਾ ਉਂਕਾਰ ਨਾਥ ਜੀ ਦੀ ਯਾਦ ਵਿਚ ਪਿੰਡ ਕਾਲਾ ਬਾਹੀਆ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ 17ਵਾਂ ਕਬੱਡੀ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ। ਟੂਰਨਾਮੈਂਟ ਦੇ ਉਦਾਘਟਨੀ ਮੈਚ ਮੌਕੇ 55 ਕਿੱਲੋ ਭਾਰ ਵਰਗ ‘ਚ ਬੋਪਾਰਾਏ ਤੇ ਘੁਮਿਆਰਾਂ ਦੀਆਂ ਕਬੱਡੀ ਟੀਮਾਂ ਦੇ ਮੈਚ ਕਰਵਾਏ ਗਏ। ਟੂਰਨਾਮੈਂਟ ਦਾ ਉਦਘਾਟਨੀ ਮੈਚ ਸ਼ੁਰੂ ਕਰਵਾਉਣ ਸਮੇਂ ਸਰਪੰਚ ਸੁਰਿੰਦਰ ਕੌਰ, ਸਤਨਾਮ ਸਿੰਘ ਬਾਹੀਆ, ਸੁਖਦੇਵ ਸਿੰਘ ਬਾਹੀਆ, ਜਰਨੈਲ ਸਿੰਘ ਬਾਹੀਆ (ਦੋਨੋਂ ਸਾਬਕਾ ਸਰਪੰਚ), ਜਥੇ. ਗੁਰਦੀਪ ਸਿੰਘ ਬਾਹੀਆ, ਸੰਦੀਪ ਸਿੰਘ ਬੁੱਟਰ, ਪ੍ਰਦੁੰਮਣ ਸਿੰਘ ਬਾਹੀਆ, ਜਸਵੀਰ ਕੌਰ ਬਾਹੀਆ, ਸੰਤੋਖ ਸਿੰਘ, ਰਵਿੰਦਰਪਾਲ ਬਿੰਦਰ, ਚਰਨਜੀਤ ਸਿੰਘ, ਜਸਵੀਰ ਕੌਰ (ਸਾਰੇ ਪੰਚ), ਬਲਵਿੰਦਰ ਸਿੰਘ ਬਿੱਲਾ ਬਾਹੀਆ, ਜੱਸਾ ਸਿੰਘ, ਆਦਿ ਮੌਜੂਦ ਸਨ।
ਇਸ ਟੂਰਨਾਮੈਂਟ ਲਈ ਐਨ.ਆਰ.ਆਈ. ਭਰਾਵਾਂ ਵਿੱਚੋਂ ਮਹਿੰਦਰ ਸਿੰਘ ਬਾਹੀਆ, ਜਗੀਰ ਸਿੰਘ ਬਾਹੀਆ, ਅਵਤਾਰ ਸਿੰਘ ਬਾਹੀਆ, ਗੁਰਪ੍ਰੀਤ ਸਿੰਘ ਬਾਹੀਆ, ਅਸ਼ਵਨੀ ਬਾਹੀਆ, ਮਨਦੀਪ ਸਿੰਘ ਬਾਹੀਆ, ਅਮਨ ਬਾਹੀਆ ( ਯੂ.ਐਸ.ਏ.) ਵਾਲਿਆਂ ਵੱਲੋਂ ਵਿਸ਼ੇਸ਼ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦੇ ਫਾਈਨਲ ਅਤੇ ਓਪਨ ਕਬੱਡੀ ਕਲੱਬਾਂ ਦੇ ਮੁਕਾਬਲੇ 28 ਮਈ ਨੂੰ ਕਰਵਾਏ ਜਾਣਗੇ ਅਤੇ ਜੇਤੂ ਟੀਮਾਂ ਨੂੰ ਹਲਕਾ ਵਿਧਾਇਕ ਕਰਤਾਰ ਪੁਰ ਬਲਕਾਰ ਸਿੰਘ ਵਲ਼ੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Doaba Times

ਕਰਤਾਰਪੁਰ ਹਲਕੇ ਦੇ ਪਿੰਡ ਦੁੱਗਰੀ ਵਿਖੇ ਕਾਗਰਸੀ ਵਰਕਰਾ ਦਾ ਵੱਡਾ ਇਕੱਠ

ਕਿਸ਼ਨਗੜ(ਗੁਰਪ੍ਰੀਤ ਬੱਲ) ਕਰਤਾਰਪੁਰ ਹਲਕੇ ਦੇ ਦੁੱਗਰੀ ਪਿੰਡ ਚ’ ਸਵ. ਸ. ਬਲਦੇਵ ਸਿੰਘ ਢਿੱਲੋਂ ਦੁੱਗਰੀ ਜੀ ਦੇ ਗ੍ਰਹਿ ਵਿਖੇ ਕਾਗਰਸ ਪਾਰਟੀ ਤੋਂ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਹੱਕ ਚ’ ਕਾਗਰਸ ਪਾਰਟੀ ਦੇ ਸੀਨੀਅਰ ਆਗੂਆਂ ਵਿੱਚ ਇੰਦਰਜੀਤ ਸਿੰਘ ਰੰਧਾਵਾ ਅਤੇ ਕਮਲਜੀਤ ਸਿੰਘ ਲਾਲੀ ਤੇ ਇਲਾਕੇ ਦੇ ਕਾਗਰਸੀ ਵਰਕਰਾਂ ਸ. ਜਤਿੰਦਰਪਾਲ ਸਿੰਘ ਢਿੱਲੋਂ ਦੁੱਗਰੀ ਨੰਬਰਦਾਰ, ਸਾਬਕਾ ਸੰਮਤੀ ਮੈਂਬਰ ਗੁਰਜੀਤ ਕੌਰ , ਗੁਰਬਖਸ਼ ਸਿੰਘ ਨੌਗੱਜਾ, ਅਮਰਜੀਤ ਸਿੰਘ ਕੰਗ ਤੇ ਪਿੰਡ ਨਿਵਾਸੀਆਂ ਦਾ ਭਰਵਾ ਇਕੱਠ ਹੋਇਆ। ਮੀਟਿੰਗ ਦੌਰਾਨ ਕਾਗਰਸ ਦੇ ਆਗੂਆਂ ਵਲੋ ਸਾਝੇ ਤੌਰ ਤੇ ਸੂਬੇ ਦੀ ਆਪ ਸਰਕਾਰ ਤੇ ਸਵਾਲ ਚੁੱਕੇ ਤੇ ਕਿਹਾ ਕਿ ਸੂਬੇ ਦੀ ਸਰਕਾਰ ਹਰ ਪੱਖੋ ਫੇਲ ਹੋ ਚੁੱਕੀ ਹੈ ਅਤੇ ਸੂਬੇ ਦੀ ਅਮਨ ਵਿਵਸਥਾ ਪੂਰੀ ਤਰ੍ਹਾਂ ਭੰਗ ਹੋ ਚੁੱਕੀ ਹੈ। ਔਰਤਾਂ ਅੱਜ ਵੀ ਇੱਕ -ਇੱਕ ਹਜ਼ਾਰ ਰੁਪਏ ਦੀ ਉਡੀਕ ਵਿੱਚ ਹਨ ਤੇ ਵਾਅਦਾ ਖਿਲਾਫੀ ਦਾ ਹਿਸਾਬ ਬਰਾਬਰ ਕਰਨ ਲਈ 10 ਮਈ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ। ਇੰਦਰਜੀਤ ਸਿੰਘ ਰੰਧਾਵਾ ਵਲੋ ਸੰਬੋਧਨ ਕਰਦਿਆਂ ਕਿਹਾ ਕਿ ਆਪ ਸਰਕਾਰ ਵਲੋ ਲੋਕਤੰਤਰ ਦੇ ਚੌਥੇ ਸਤੰਭ ਮੀਡੀਆ ਤੇ ਵੀ ਅੱਤਿਆਚਾਰ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੀਆਂ ਨਿਧੜਕ ਅਖਬਾਰਾਂ ਦੀ ਸਰਕਾਰੀ ਐਡ ਬੰਦ ਕਰਕੇ ਪੱਖਪਾਤ ਕੀਤਾ ਜਾ ਰਿਹਾ ਹੈ, ਅਖੀਰ ਮੌਕੇ ਤੇ ਮੌਜੂਦ ਪਾਰਟੀ ਵਰਕਰਾਂ ਨੂੰ 10 ਮਈ ਨੂੰ ਕਾਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ।

ਇਸ ਮੌਕੇ ਰਾਮ ਲੁਭਾਇਆ, ਮੱਖਣ ਸਿੰਘ , ਬਲਵੀਰ ਚੰਦ , ਹਰਕਿਸ਼ਨ, ਹਰਪ੍ਰੀਤ ਸਿੰਘ,ਜਸਵਿੰਦਰ ਸਿੰਘ ਸਿੱਕੀ, ਕਰਮਜੀਤ ਸਾਬਕਾ ਸੰਮਤੀ ਮੈਂਬਰ, ਸੁਖਦੇਵ ਪੰਚ, ਮੋਹਨ ਸਿੰਘ, ਵਰਿਆਮ ਸਿੰਘ, ਜਸਵੰਤ ਸਿੰਘ ਤੋਂ ਇਲਾਵਾ ਇਲਾਕਾ ਨਿਵਾਸੀ ਵੱਡੀ ਗਿਣਤੀ ਚ’ ਮੌਜੂਦ ਸਨ।

NEXT

ਦੀ ਓਲਡ ਫਰੈਡ ਕੋਅਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਮਕਸੂਦਾ ਜਲੰਧਰ ਵਿਖੇ ਹੋਈ ਮੀਟਿੰਗ

ਜਲੰਧਰ(ਦਿਲਬਾਗ ਸਿੰਘ ਸਿੱਧੂ)’ਦੀ ਓਲਡ ਫਰੈਡ ਕੋਅਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ” ਮਕਸੂਦਾ ਜਲੰਧਰ ਵਿਖੇ ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਖੁੱਲ੍ਹੇ ਪੰਡਾਲ ਅਜਲਾਸ ਵਿੱਚ ਹਾਜ਼ਰੀ ਮੈਂਬਰ ਹੇਠ ਹੋਈ ਜਿਸ ਵਿਚ ਸਕੈਟਰੀ ਸਵਿੰਦਰ ਸਿੰਘ ਜੀ ਨੇ 17 ਮਤੇ ਮੀਟਿੰਗ ਵਿੱਚ ਰੱਖੇ ਸ਼੍ਰੀ ਮਤੀ ਰੀਵਾ ਅਰੋੜਾ ਕੈਸ਼ੀਅਰ ਜੀ ਨੇ ਲੇਖਾ ਜੋਖਾ ਦੱਸਿਆ। ਗੁਰਮੇਲ ਸਿੰਘ ਐਡਵਾਈਜਰ ਜੀ ਨੇ ਕਲੋਨੀ ਦੀ ਜਾਣਕਾਰੀ ਦਿੱਤੀ ਗਈ ਖੁੱਲੇ ਪੰਡਾਲ ਵਿੱਚ ਹਾਜ਼ਰ ਮੈਂਬਰਾਂ ਅਤੇ ਕਲੋਨੀ ਮੈਂਬਰਾਂ ਦੀਆਂ ਮੁਸਕਲਾਂ ਸੁਣੀਆਂ ਗਈਆਂ ਅਵਤਾਰ ਸਿੰਘ ਕਾਨੂੰਗੋ ਕਾਨੂੰਨੀ ਸਲਾਹਕਾਰ ਜੀ ਨੇ ਰਜਿਸਟਰੀਆਂ ਕਰਾਉਣ ਲਈ ਬੇਨਤੀ ਕੀਤੀ ਗਈ ਅਤੇ ਮੁਹੱਲੇ ਵਿਚ ਆਉਂਦੀਆਂ ਮੁਸ਼ਕਿਲ ਦੂਰ ਕੀਤੀਆਂ ਜਾਣ ਮੀਟਿੰਗ ਵਿੱਚ ਜੱਸਾ ਸਿੰਘ ਜੀ ਨੇ ਕਮੇਟੀ ਦੀ ਸ਼ਲਾਘਾ ਕੀਤੀ ਗਈ ਇਹ ਪਹਿਲੀ ਮੀਟਿੰਗ ਹੋਈ ਕਾਫੀ ਉਤਸ਼ਾਹ ਪਾਇਆ ਗਿਆ ਗੁਰਮੇਲ ਸਿੰਘ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਵੀ ਇਹ ਸੁਸਾਇਟੀ ਮਕਸੂਦਾ ਜਲੰਧਰ ਵਿਖੇ ਬਣੀਂ ਹੈ ਇਹ 1982 ਸਾਲ ਤੋਂ ਚਾਲੂ ਹੈ ਇਸ ਦਾ ਕੋਈ ਵੀ ਦਫਤਰ ਨਹੀਂ ਸੀ ਅਸੀਂ ਦਫਤਰ ਬਣਾਉਣ ਲਈ ਬੇਨਤੀ ਕਰਦੇ ਹੋਏ ਤੁਹਾਡੇ ਵੱਲੋਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਲੈਣੀ ਚਾਉਂਦੇ ਹਾਂ ਤੁਸੀਂ ਪ੍ਰਵਾਨ ਕਰੋ ਤੁਹਾਡੇ ਪ੍ਰਵਾਨਗੀ ਤੋਂ ਇਹ ਕੰਮ ਸੰਤਬਰ ਮਹੀਨੇ ਦੀ ਹੋਣ ਵਾਲੀ ਮੀਟਿੰਗ ਚਾਲੂ ਹੋ ਗਿਆ ਹੋਵੇਗਾ ਇਸ ਮੌਕੇ ਮੀਤ ਪ੍ਰਧਾਨ ਨਿਰਮਲ ਕੌਰ, ਸੀਨੀਅਰ ਮੀਤ ਪ੍ਰਧਾਨ ਜਗਨ ਨਾਥ, ਜਗਦੀਸ਼ ਮਿੱਤਰ ਮੈਂਬਰ, ਸ਼ਲਿੰਦਰ ਕੌਰ, ਦਲਜੀਤ ਕੌਰ, ਅਮਰਜੀਤ ਸਿੰਘ,ਅਵਤਾਰ ਸਿੰਘ ਕਾਨੂੰਗੋ ਕਾਨੂੰਨੀ ਸਲਾਹਕਾਰ ਜੀ ਮੌਜੂਦ ਸਨ।

Doaba Times

आई.सी.ऐस.ई. बोर्ड की दसवीं कक्षा से द्वितीय स्थान आई विद्दार्थी प्राची मल्ल को डाॅ. अंबेडकर फाउंडेशन ने 50 हजार की पुरस्कार राशि प्रदान की

जालंधर (गुरप्रीत बल्ल)- सामाजिक न्याय एवं अधिकारिता मंत्रालय भारत सरकार के अधीन चल रही डॉ. अंबेडकर फाउंडेशन जो अनुसूचित जाति और अनुसूचित जनजाति से संबंधित माध्यमिक विद्यालय परीक्षा के मेधावी छात्रों के लिए मेरिट पुरस्कार योजना चला रहा है जिसके तहत जिला जालंधर निवासी प्राची मल्ल ने आई.सी.ऐस.ई. दसवीं बोर्ड की परीक्षा में पूरे पंजाब से द्वितीय स्थान प्राप्त किया है। फाउंडेशन के सदस्य मंजीत बाली की पहल से इस छात्र को फाउंडेशन की ओर से 50 हजार रुपये की पुरस्कार राशि प्रदान की गई। मंजीत बाली ने स्वीकृत राशि पत्र इस प्रतिभावन छात्र के घर जाकर दिया। इस अवसर पर मंजीत बाली ने कहा कि इस बालिका ने परीक्षा में पंजाब से द्वितीय स्थान प्राप्त कर अपना और अपने माता-पिता का नाम रौशन किया है वहां अनुसूचित समाज का गौरव भी बढ़ाया है। बाली ने कहा कि शिक्षा के क्षेत्र में उत्कृष्ट प्रदर्शन करने वाले छात्रों का हौसला बढ़ाने के लिए केंद्र सरकार द्वारा हर साल ये पुरस्कार दिए जाते हैं। बाली ने यह भी कहा कि हमें हमारे समाज के उन बच्चों पर गर्व होना चाहिए जो प्रत्येक क्षेत्र में आगे बढ़ रहे हैं। इस मौके पर छात्रा प्राची मल्ल के साथ उसके पिता दविंद्र पाल मल्ल व माता रेखा मल्ल भी मौजूद थे। बाली ने यह भी कहा कि बोर्ड की परीक्षा में टॉप करने वाली यह छात्रा बूटामंडी जालंधर के धाकड़ जाने-माने चमड़े के व्यापारी सेठ सतपाल मल्ल की पोती है।

Doaba Times

ਜਲੰਧਰ ਜਿਮਨੀ ਚੋਣਾਂ ਸੰਬੰਧੀ ਮੀਟਿੰਗ

ਜਲੰਧਰ (ਗੁਰਪ੍ਰੀਤ ਬੱਲ) ਜਲੰਧਰ ਵਿਖੇ10 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਸੰਬੰਧੀ ਮੀਟਿੰਗ ਕੀਤੀ ਗਈ । ਜਿਸ ਵਿਚ ਅਮਨਦੀਪ ਗਿੱਲ ਮਜੀਠਾ (ਫਾਰਮਰ ਚੇਅਰਮੈਨ ਕ੍ਰਿਸ਼ਚਨ ਵੈਲਫੇਅਰ ਬੋਰਡ) ਵਿਸ਼ੇਸ਼ ਤੌਰ ਤੇ ਪਹੁਚੇ। ਇਸ ਮੌਕੇ ਤੇ ਸਟੀਫਨ ਮਸੀਹ, ਬਲਵਿੰਦਰ ਸਿੰਘ , ਹਰਜੀਤ ਸਿੰਘ ਸਹੋਤਾ ਮੌਜੂਦ ਸਨ।