Kartarpur

ਸ.ਸ.ਸ.ਸਕੂਲ ਰਹੀਮਪੁਰ ਵਿਖੇ ਬਾਲ ਮੇਲਾ ਕਰਵਾਇਆ ਗਿਆ

ਕਰਤਾਰਪੁਰ (ਗੁਰਪ੍ਰੀਤ ਸਿੰਘ ) ਅੱਜ ਮਿਤੀ 14/11/2022 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਹੀਮਪੁਰ, ਜਲੰਧਰ ਵਿਖੇ
ਪੰਜਾਬ ਸਰਕਾਰ ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਕੂਲ ਵਿੱਚ ਬਾਲ-ਮੇਲਾ ਕਰਵਾਇਆ ਗਿਆ
ਅਤੇ ਸਾਲ 2023-24 ਲਈ ਦਾਖਲਾ ਮੁਹਿੰਮ ਸ਼ੁਰੂ ਕੀਤੀ ਗਈ । ਬਾਲ-ਮੇਲੇ ਨਾਲ ਸਬੰਧਤ ਵੱਖ-ਵੱਖ ਮੁਕਾਬਲੇ
ਜਿਸ ਵਿੱਚ ਭਾਸ਼ਣ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ, ਪੰਜਾਬੀ ਪੜ੍ਹਨ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ,
ਪੰਜਾਬੀ ਵਿੱਚ ਕੈਲੀਗ੍ਰਾਫੀ ਮੁਕਾਬਲੇ ਅਤੇ ਪੰਜਾਬੀ ਲੇਖ ਮੁਕਾਬਲੇ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜ੍ਹਕੇ ਹਿੱਸਾ ਲਿਆ
ਗਿਆ । ਇਸ ਮੌਕੇ ਪ੍ਰਿੰਸੀਪਲ ਸ. ਸਤਨਾਮ ਸਿੰਘ, ਐਸ.ਐਮ.ਸੀ ਚੇਅਰਮੈਨ ਸ. ਹਰਜੀਤ ਸਿੰਘ ਅਤੇ ਸਮੂਹ ਸਟਾਫ
ਵਲੋਂ ਵਿਭਾਗ ਦੀ ਹਦਾਇਤਾਂ ਅਨੁਸਾਰ ਸਕੂਲ ਦੀ ਮੈਗਜ਼ੀਨ “ਮੰਜਲ” ਅੰਕ ਦੂਜਾ ਸਾਲ 2022-23 ਜਾਰੀ ਕੀਤੀ
ਗਈ।


ਇਸ ਮੌਕੇ ਪ੍ਰਿੰਸੀਪਲ ਸਤਨਾਮ ਸਿੰਘ, ਚੇਅਰਮੈਨ ਐਸ.ਐਮ.ਸੀ, ਸ. ਹਰਜੀਤ ਸਿੰਘ, ਸਰਪੰਚ ਸ਼੍ਰੀਮਤੀ
ਅਨੀਤਾ ਰਾਣੀ, ਨੰਬਰਦਾਰ ਸ਼੍ਰੀ ਹਰੀਕ੍ਰਿਸ਼ਨ ਲਾਲ, ਕੁਲਵਿੰਦਰ ਸਿੰਘ, ਰਾਜੇਸ਼ ਕੁਮਾਰ ਸ਼ੈਲੀ, ਸੰਦੀਪ ਕੁਮਾਰ,
ਅਭਿਸ਼ੇਕ ਗੁਪਤਾ, ਮਨਜੀਤ ਕੁਮਾਰ, ਅਨਿਲ ਕੁਮਾਰ, ਕਮਲਜੀਤ ਕੌਰ, ਸੁਖਵਰਸ਼ਾ ਕੁਮਾਰੀ ਅਤੇ ਸਮੂਹ
ਐਸ.ਐਮ.ਸੀ. ਕਮੇਟੀ ਮੈਂਬਰਾਂ ਆਦਿ ਹਾਜ਼ਰ ਸਨ।

Kishangarh

ਕਿਸ਼ਨਗੜ੍ਹ ਵਿਖੇ ਸਿੱਧ ਬਾਬਾ ਬਾਲਕ ਨਾਥ ਜੀ ਦਾ 25ਵਾਂ ਸਾਲਾਨਾ ਭੰਡਾਰਾ ਬੜੇ ਧੂਮਧਾਮ ਨਾਲ ਅਤੇ ਸ਼ਰਧਾ ਪੂਰਵਕ ਕਰਵਾਇਆ ਗਿਆ

ਜਲੰਧਰ/ਕਿਸ਼ਨਗੜ੍ਹ(ਸੁਰਜੀਤ ਪਾਲ) ਪਿੰਡ ਕਿਸ਼ਨਗਡ਼੍ਹ ਵਿਖੇ ਭਗਤ ਜੀਤ ਰਾਮ ਜੀ ਦੇ ਗ੍ਰਹਿ ਵਿਖੇ ਬ੍ਰਹਮਲੀਨ ਸੰਤ ਬਾਬਾ ਅਮਰਜੀਤ ਜੀ ਚੱਕ ਝੰਡੂ ਵਾਲਿਆਂ ਦੀ ਕਿਰਪਾ ਸਦਕਾ ਸਿੱਧ ਬਾਬਾ ਬਾਲਕ ਨਾਥ ਜੀ ਦਾ 25ਵਾਂ ਸਾਲਾਨਾ ਭੰਡਾਰਾ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਦੌਰਾਨ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਦੁਆ ਕਰਨ ਤੋਂ ਬਾਅਦ ਸਿੱਧ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਲਗਾਈ ਗਈ। ਜਿਸ ਵਿੱਚ ਸੋਢੀ ਕਿੰਗਰੇ ਵਾਲਾ ਐਂਡ ਪਾਰਟੀ ਵਲੋਂ ਬਾਬਾ ਬਾਲਕ ਨਾਥ ਜੀ ਦੀਆਂ ਭੇਟਾਂ ਅਤੇ ਧਾਰਮਿਕ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਦੌਰਾਨ ਆਈਆਂ ਹੋਈਆਂ ਸੰਗਤਾਂ ਲਈ ਚਾਹ ਅਤੇ ਪਕੌੜਿਆਂ ਦੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਹੋਇਆ ਸੀ। ਇਸ ਉਪਰੰਤ ਬਾਬਾ ਜੀ ਦੀ ਚੌਂਕੀ ਦੌਰਾਨ ਬਾਬਾ ਜੀ ਦੇ ਤਿਆਰ ਕੀਤੇ ਹੋਏ ਰੋਟ ਪ੍ਰਸ਼ਾਦ, ਫਲ ਫਰੂਟ ਲੱਡੂਆਂ ਦੇ ਪ੍ਰਸ਼ਾਦ ਅਤੇ ਤਿਆਰ ਕੀਤੇ ਹੋਏ ਲੰਗਰ ਦਾ ਬਾਬਾ ਜੀ ਨੂੰ ਭੋਗ ਲਗਾਇਆ ਗਿਆ। ਪ੍ਰਸ਼ਾਦ ਦੇ ਭੋਗ ਲਗਾਉਣ ਉਪਰੰਤ ਆਈਆਂ ਹੋਈਆਂ ਸੰਗਤਾਂ ਚ ਬਾਬਾ ਬਾਲਕ ਨਾਥ ਜੀ ਦਾ ਭੋਗ ਲਗਾਇਆ ਪ੍ਰਸ਼ਾਦ ਵਰਤਾਇਆ ਗਿਆ। ਇਸ ਉਪਰੰਤ ਆਈਆਂ ਹੋਈਆਂ ਸੰਗਤਾਂ ਨੂੰ ਬਾਬਾ ਜੀ ਦੇ ਅਟੁੱਟ ਲੰਗਰ ਵਰਤਾਏ ਗਏ। ਇਸ ਮੌਕੇ ਭਗਤ ਜੀਤ ਰਾਮ ਜੀ, ਮੱਖਣ ਰਾਮ, ਸਾਬਕਾ ਮੈਂਬਰ ਪੰਚਾਇਤ ਸੁਰਜੀਤ ਪਾਲ, ਵਿਜੇ ਕੁਮਾਰ, ਮੈਂਬਰ ਪੰਚਾਇਤ ਜਸਵਿੰਦਰ ਕੌਰ, ਮਲਕੀਤ ਰਾਮ, ਜਸਪਾਲ ਸਿੰਘ, ਸੇਵਾਦਾਰ ਹੰਸ ਰਾਜ, ਰਾਜ ਕੁਮਾਰ, ਸੁਰਿੰਦਰ ਕੁਮਾਰ, ਮੱਖਣ ਰਾਮ, ਰਾਜ ਕੁਮਾਰ (ਮੰਗਾ), ਕੇਵਲ ਕ੍ਰਿਸ਼ਨ, ਪਵਨ ਕੁਮਾਰ, ਸੁਰਿੰਦਰ ਸਿੰਘ, ਸੋਨੂੰ, ਸੰਦੀਪ ਕੁਮਾਰ, ਸ਼ਿੰਦਰ, ਮਹਿੰਦਰ ਕੌਰ, ਗੁਰਸੀਰਤ ਕੌਰ, ਕੁਲਵਿੰਦਰ ਪਾਲ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ (ਪ੍ਰੀਤੀ), ਕਸ਼ਮੀਰ ਰਾਣੀ, ਕੁਲਵਿੰਦਰ ਕੌਰ, ਸੌਰਭ ਮਹੇ, ਗੌਰਵ ਮਹੇ, ਜਸ਼ਨ ਮਹੇ ਅਤੇ ਸਮੂਹ ਮਹੇ ਪਰਿਵਾਰ ਸਮੇਤ ਨਗਰ ਦੀਆਂ ਸੰਗਤਾਂ ਤੋਂ ਇਲਾਵਾ ਦੂਰ ਦੁਰਾਡੇ ਦੀਆਂ ਸੰਗਤਾਂ ਵੀ ਹਾਜ਼ਿਰ ਸਨ।

Kala Bakra

ਸੀ ਐਚ ਸੀ ਕਾਲਾ ਬੱਕਰਾ ਵਿਖੇ ਵਿਸ਼ਵ ਡਾਇਬੀਟੀਜ਼ ਦਿਵਸ ਮਨਾਇਆ ਗਿਆ

ਕਾਲਾਬੱਕਰਾ (ਗੁਰਪ੍ਰੀਤ ਬੱਲ ) ਡਾ. ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਡਾ ਰਿਚਰਡ ਓਹਰੀ ਐਸ ਐਮ ਓ ਦੀ ਅਗਵਾਈ ਵਿੱਚ ਕਾਲਾ ਬੱਕਰਾ ਹਸਪਤਾਲ ਵਿਖੇ ਨੀਰਜ ਸ਼ਰਮਾ ਜ਼ਿਲ੍ਹਾ ਬੀ ਸੀ ਸੀ ਦੀ ਮੌਜੁਦਗੀ ਵਿੱਚ ਵਿਸ਼ਵ ਡਾਇਬੀਟੀਜ਼ ਦਿਵਸ ਮਨਾਇਆ ਗਿਆ ਡਾ ਓਹਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਡਾਈਬਟੀਜ਼ ਦਿਵਸ ਇੱਕ ਪ੍ਰਾਇਮਰੀ ਵਿਸ਼ਵਵਿਆਪੀ ਜਾਗਰੂਕਤਾ ਮੁਹਿੰਮ ਹੈ ਜੋ ਡਾਇਬੀਟੀਜ਼ ‘ਤੇ ਕੇਂਦਰਿਤ ਹੈ ਅਤੇ ਹਰ ਸਾਲ 14 ਨਵੰਬਰ ਨੂੰ ਆਯੋਜਿਤ ਕੀਤੀ ਜਾਂਦੀ ਹੈ । ਵਿਸ਼ਵ ਡਾਇਬੀਟੀਜ਼ ਦਿਵਸ ਸ਼ੂਗਰ ਨਾਲ ਸਬੰਧਤ ਥੀਮ ‘ਤੇ ਕੇਂਦਰਿਤ ਹੈ ਜਿਸ ਦਾ ਮੁੱਖ ਮੰਤਵ ਜਾਗਰੁਕਤਾ ਵਧਾਉਣੀ ਹੈ।; ਟਾਈਪ-2 ਡਾਇਬਟੀਜ਼ ਵੱਡੇ ਪੱਧਰ ‘ਤੇ ਰੋਕਥਾਮਯੋਗ ਅਤੇ ਇਲਾਜਯੋਗ ਗੈਰ-ਸੰਚਾਰੀ ਬਿਮਾਰੀ ਹੈ ਜੋ ਦੁਨੀਆ ਭਰ ਵਿੱਚ ਤੇਜ਼ੀ ਨਾਲ ਵਧ ਰਹੀ ਹੈ। ਟਾਈਪ 1 ਡਾਇਬਟੀਜ਼ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਇਨਸੁਲਿਨ ਦੇ ਟੀਕਿਆਂ ਨਾਲ ਪ੍ਰਬੰਧਿਤ ਕੀਤਾ ਜਾ ਸਕਦਾ ਹੈ। ਕਵਰ ਕੀਤੇ ਗਏ ਵਿਸ਼ਿਆਂ ਵਿੱਚ ਸ਼ੂਗਰ ਅਤੇ ਮਨੁੱਖੀ ਅਧਿਕਾਰ, ਸ਼ੂਗਰ ਅਤੇ ਜੀਵਨ ਸ਼ੈਲੀ, ਸ਼ੂਗਰ ਅਤੇ ਮੋਟਾਪਾ, ਵਾਂਝੇ ਅਤੇ ਕਮਜ਼ੋਰ ਲੋਕਾਂ ਵਿੱਚ ਸ਼ੂਗਰ, ਅਤੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਸ਼ੂਗਰ. ਇਹ ਦਿਨ ਖੁਦ ਫਰੈਡਰਿਕ ਬੈਂਟਿੰਗ ਦੇ ਜਨਮਦਿਨ ਨੂੰ ਦਰਸਾਉਂਦਾ ਹੈ, ਜਿਸ ਨੇ ਚਾਰਲਸ ਬੈਸਟ ਅਤੇ ਜੌਹਨ ਮੈਕਲੀਓਡ ਦੇ ਨਾਲ, ਪਹਿਲੀ ਵਾਰ ਇਸ ਵਿਚਾਰ ਦੀ ਕਲਪਨਾ ਕੀਤੀ ਸੀ ਜਿਸ ਨਾਲ 1922 ਵਿੱਚ ਇਨਸੁਲਿਨ ਦੀ ਖੋਜ ਹੋਈ ਸੀ।
ਨੀਤੀਰਾਜ ਬੀ ਸਿੰਘ ਬੀਈਈ ਨੇ ਬੋਲਦਿਆਂ ਕਿਹਾ ਆਪਣੀ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰਨ ਨਾਲ ਤੁਹਾਨੂੰ ਭਵਿੱਖ ਵਿੱਚ ਡਾਇਬਟੀਜ਼ ਦੀਆਂ ਗੰਭੀਰ ਸਿਹਤ ਸਮੱਸਿਆਵਾਂ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ, ਜਿਵੇਂ ਕਿ ਨਸਾਂ, ਗੁਰਦੇ ਅਤੇ ਦਿਲ ਨੂੰ ਨੁਕਸਾਨ।ਇਸ ਲਈ ਕੁਝ ਤਰੀਕੇ ਵਰਤ ਕੇ ਜੀਵਨ ਨੂੰ ਨਿਰੋਗ ਰੱਖ ਸਕਦੇ ਹਾ ਜਿਹਨਾਂ ਵਿੱਚ ਵਾਧੂ ਭਾਰ ਘਟਾਓਣਾ,ਸਰੀਰਕ ਕਸਰਤ ਕਰਨੀ ਕਿਉੰਕਿ ਨਿਯਮਤ ਸਰੀਰਕ ਗਤੀਵਿਧੀ ਦੇ ਬਹੁਤ ਸਾਰੇ ਫਾਇਦੇ ਹਨ। ਕਸਰਤ ਤੁਹਾਡੀ ਮਦਦ ਕਰ ਸਕਦੀ ਹੈ।
ਭਾਰ ਘਟਾਓਣ ਚ,ਆਪਣੇ ਬਲੱਡ ਸ਼ੂਗਰ ਨੂੰ ਘੱਟ ਕਰਨ ਚ,ਇਨਸੁਲਿਨ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਨੂੰ ਵਧਾਓ – ਜੋ ਤੁਹਾਡੀ ਬਲੱਡ ਸ਼ੂਗਰ ਨੂੰ ਇੱਕ ਆਮ ਸੀਮਾ ਦੇ ਅੰਦਰ ਰੱਖਣ ਵਿੱਚ ਮਦਦ ਕਰਦਾ ਹੈ।
ਨੀਰਜ ਸ਼ਰਮਾ ਬੀਸੀਸੀ ਨੇ ਬੋਲਦਿਆਂ ਕਿਹਾ ਕਿ ਇਸ ਬਿਮਾਰੀ ਵਿੱਚ ਸਾਡੇ ਖਾਣ ਪੀਣ ਵਾਲੀਆਂ ਵਸਤਾਂ ਦਾ ਬਹੁਤ ਮਹੱਤਵ ਹੈ ਸੋ ਸਾਨੂੰ ਸਿਹਤਮੰਦ ਸ਼ਾਕਾਹਾਰੀ ਭੋਜਨ ਅਪਣਾਓਣਾ ਚਾਹੀਦਾ ਹੈ।ਸਿਹਤਮੰਦ ਦੇ ਚਰਬੀ ਵਾਲੇ ਭੋਜਨ ਕੈਲੋਰੀ ਵਿੱਚ ਉੱਚੇ ਹੁੰਦੇ ਹਨ ਅਤੇ ਸੰਜਮ ਵਿੱਚ ਖਾਣਾ ਚਾਹੀਦਾ ਹੈ। ਭਾਰ ਘਟਾਉਣ ਅਤੇ ਪ੍ਰਬੰਧਨ ਵਿੱਚ ਮਦਦ ਕਰਨ ਲਈ, ਤੁਹਾਡੀ ਖੁਰਾਕ ਵਿੱਚ ਅਸੰਤ੍ਰਿਪਤ ਚਰਬੀ ਵਾਲੇ ਕਈ ਤਰ੍ਹਾਂ ਦੇ ਭੋਜਨ ਸ਼ਾਮਲ ਹੋਣੇ ਚਾਹੀਦੇ ਹਨ, ਜਿਨ੍ਹਾਂ ਨੂੰ ਕਈ ਵਾਰ “ਚੰਗੀ ਚਰਬੀ” ਕਿਹਾ ਜਾਂਦਾ ਹੈ।ਅਸੰਤ੍ਰਿਪਤ ਚਰਬੀ – ਮੋਨੋਅਨਸੈਚੁਰੇਟਿਡ ਅਤੇ ਪੌਲੀਅਨਸੈਚੁਰੇਟਿਡ ਫੈਟ – ਸਿਹਤਮੰਦ ਖੂਨ ਦੇ ਕੋਲੇਸਟ੍ਰੋਲ ਦੇ ਪੱਧਰਾਂ ਅਤੇ ਦਿਲ ਅਤੇ ਨਾੜੀ ਦੀ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਦੇ ਹਨ। ਚੰਗੀ ਚਰਬੀ ਦੇ ਸਰੋਤਾਂ ਵਿੱਚ ਸ਼ਾਮਲ ਹਨ:ਜੈਤੂਨ, ਸੂਰਜਮੁਖੀ, ਕੇਸਰਫਲਾਵਰ, ਕਪਾਹ ਬੀਜ ਅਤੇ ਕੈਨੋਲਾ ਤੇਲ ਅਤੇ ਬੀਜ, ਜਿਵੇਂ ਕਿ ਬਦਾਮ, ਮੂੰਗਫਲੀ, ਫਲੈਕਸਸੀਡ ਅਤੇ ਕੱਦੂ ਦੇ ਬੀਜ।ਇਸ ਲਈ ਘਟੀਆ ਖੁਰਾਕਾਂ ਨੂੰ ਛੱਡੋ ਅਤੇ ਸਿਹਤਮੰਦ ਵਿਕਲਪ ਬਣਾਓ।ਇਸ ਸਮੇਂ ਅਜੀਤ ਸਿੰਘ ਮਪਹਸ ਵੀ ਮੌਜੂਦ ਸਨ।

Kala Bakra

ਡਾ: ਰਿਚਰਡ ਓਹਰੀ ਦੀ ਸੁਚੱਜੀ ਅਗਵਾਈ ਹੇਠ ਸੀ ਐਚ ਸੀ ਅਤੇ ਬਲਾਕ ਕਾਲਾ ਬੱਕਰਾ ਅਧੀਨ ਪੈਂਦੇ ਵੱਖ-ਵੱਖ ਸਬ ਸੈਂਟਰਾਂ ਵਿਖੇ ਵਿਸ਼ਵ ਨਿਮੋਨੀਆ ਦਿਵਸ ਮਨਾਇਆ ਗਿਆ

ਕਾਲਾ ਬੱਕਰਾ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ)12 ਨਵੰਬਰ ਨੂੰ ਵਿਸ਼ਵ ਭਰ ਵਿਚ ਨਿਮੋਨੀਆ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਿਸ ਤਹਿਤ ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾ: ਰਿਚਰਡ ਓਹਰੀ ਦੀ ਸੁਚੱਜੀ ਅਗਵਾਈ ਹੇਠ ਸੀ ਐਚ ਸੀ ਅਤੇ ਬਲਾਕ ਕਾਲਾ ਬੱਕਰਾ ਅਧੀਨ ਪੈਂਦੇ ਵੱਖ-ਵੱਖ ਸਬ ਸੈਂਟਰਾਂ ਵਿਖੇ ਵਿਸ਼ਵ ਨਿਮੋਨੀਆ ਦਿਵਸ ਦੀ ਸ਼ੁਰੂਆਤ ਕਰਕੇ ਵਿਸ਼ਵ ਨਿਮੋਨੀਆ ਦਿਵਸ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ ਡਾ. ਓਹਰੀ ਨੇ ਦੱਸਿਆ ਕਿ ਨਿਮੋਨੀਆ ਦੀਆਂ ਪੰਜ ਕਿਸਮਾਂ ਹਨ ਜਿਨ੍ਹਾਂ ਵਿੱਚ ਬੈਕਟੀਰੀਅਲ ਨਿਮੋਨੀਆ, ਵਾਇਰਲ ਨਿਮੋਨੀਆ, ਮਾਈਕੋਪਲਾਜ਼ਮਾ ਨਿਮੋਨੀਆ, ਐਸਪੀਰੇਸ਼ਨ ਨਿਮੋਨੀਆ, ਫੰਗਲ ਨਿਮੋਨੀਆ ਸ਼ਾਮਲ ਹਨ। ਉਨ੍ਹਾਂ ਨਿਮੋਨੀਆ ਦੇ ਲੱਛਣਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਐਮ.ਓ ਡਾ ਨੀਤੀਕਾ ਸੈਣੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਬੱਚਿਆਂ ਨੂੰ 10 ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਹੁਣ ਸਿਹਤ ਵਿਭਾਗ ਦੀ ਰੁਟੀਨ ਟੀਕਾਕਰਨ ਸੂਚੀ ਵਿੱਚ ਇੱਕ ਨਵਾਂ ਟੀਕਾ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਨਿਮੋਕੋਕਲ ਕੰਨਜੁਗੇਟ ਵੈਕਸੀਨ ਵੀ ਸ਼ਾਮਲ ਹੈ, ਜੋ ਬੱਚਿਆਂ ਦੀ ਜਾਨ ਬਚਾਉਂਦੀ ਹੈ।ਉਨ੍ਹਾਂ ਕਿਹਾ ਕਿ ਜ਼ਿਆਦਾਤਰ ਬੱਚਿਆਂ ਦੀ ਮੌਤ ਨਿਮੋਕੋਕਲ ਬਿਮਾਰੀ ਕਾਰਨ ਹੁੰਦੀ ਹੈ। ਗੰਭੀਰ ਨਿਮੋਕੋਕਲ ਬਿਮਾਰੀ ਦਾ ਸਭ ਤੋਂ ਵੱਡਾ ਖਤਰਾ ਜੀਵਨ ਦੇ ਪਹਿਲੇ ਸਾਲ ਵਿੱਚ ਹੁੰਦਾ ਹੈ, ਪਰ ਇਹ ਜੋਖਮ ਜੀਵਨ ਦੇ ਪਹਿਲੇ 24 ਮਹੀਨਿਆਂ ਵਿੱਚ ਬਣਿਆ ਰਹਿੰਦਾ ਹੈ। ਪੀਸੀਵੀ ਟੀਕਾਕਰਨ ਨਾ ਸਿਰਫ਼ ਟੀਕਾਕਰਣ ਵਾਲੇ ਬੱਚੇ ਦੀ ਰੱਖਿਆ ਕਰੇਗਾ, ਸਗੋਂ ਇਸ ਕੀਟਾਣੂ ਦੇ ਸੰਚਾਰ ਨੂੰ ਰੋਕ ਕੇ ਸਮਾਜ ਦੇ ਦੂਜੇ ਬੱਚਿਆਂ ਵਿੱਚ ਨਿਮੋਕੋਕਲ ਬਿਮਾਰੀ ਫੈਲਣ ਦੇ ਜੋਖਮ ਨੂੰ ਵੀ ਘਟਾਏਗਾ।

Jalandhar

ਸੰਤ ਪ੍ਰੀਤਮ ਦਾਸ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵਿਖੇ ਅੱਖਾ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ

ਜਲੰਧਰ/ਕਿਸ਼ਨਗੜ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੌੜੇ ਰਾਏਪੁਰ ਰਸੂਲਪੁਰ ਦੇ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵਾਲਿਆਂ ਦੀ ਸਰਪ੍ਰਸਤੀ ਹੇਠ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਸਰਦਾਰ ਸੁੱਚਾ ਸਿੰਘ ਬੇਗਲ ਦੇ ਸਮੂਹ ਪਰਿਵਾਰ ਵੱਲੋਂ ਤੇ ਡਾ ਜਸਵੰਤ ਸਿੰਘ ਸੋਹਲ, ਸ: ਰਜਿੰਦਰ ਸਿੰਘ ,ਸਰਦਾਰ ਮਨਜੀਤ ਸਿੰਘ ,ਸਰਦਾਰ ਗੁਰਮੀਤ ਸਿੰਘ,ਸਰਦਾਰ ਰਵਿੰਦਰ ਸਿੰਘ ਆਦਿ ਵੱਲੋਂ ਸੰਤ ਬਾਬਾ ਪ੍ਰੀਤਮ ਦਾਸ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵਿਖੇ ਲਗਾਇਆ ਗਿਆ ।ਕੈਂਪ ਦਾ ਉਦਘਾਟਨ ਸੰਤ ਸਰਵਣ ਦਾਸ ਬੋਹਣ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਏ ਸੁਸਾਇਟੀ ਪੰਜਾਬ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ।ਇਸ ਮੌਕੇ ਦੇ ਸੰਤ ਨਿਰਮਲ ਦਾਸ ਬਾਬੇ ਜੌੜੇ ਵਾਲਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਨੇਤਰ ਦਾਨ ਇਕ ਮਹਾਦਾਨ ਹੈ । ਮਰਨ ਉਪਰੰਤ ਸਾਡੀਆਂ ਅੱਖਾਂ ਇਸ ਸੁੰਦਰ ਸੰਸਾਰ ਨੂੰ ਦੇਖ ਰਹੀਆਂ ਹੁੰਦੀਆਂ ਹਨ ।ਇਸ ਮੌਕੇ ਤੇ ਨੇਤਰਦਾਨ ਕਰਨ ਵਾਲਿਆਂ ਨੂੰ ਸੰਤ ਬਾਬਾ ਨਿਰਮਲ ਦਾਸ ,ਸੁੱਚਾ ਸਿੰਘ ਬੇਗਲ,ਭੈਣ ਸੰਤੋਸ਼ ਕੁਮਾਰੀ , ਸੰਤ ਬਾਬਾ ਜਗੀਰ ਸਿੰਘ ਵੱਲੋਂ ਸਾਂਝੇ ਤੌਰ ਤੇ ਸਰਟੀਫਿਕੇਟ ਵੀ ਦਿੱਤੇ ਗਏ ਅਤੇ ਉਨ੍ਹਾਂ ਨੂੰ ਸਿਰੋਪੇ ਦੇ ਕੇ ਸਨਮਾਨਤ ਵੀ ਕੀਤਾ ਗਿਆ । ਇਸ ਮੌਕੇ ਤੇ ਸੰਤ ਬਾਬਾ ਨਿਰਮਲ ਦਾਸ ਤੇ ਭੈਣ ਸੰਤੋਸ਼ ਕੁਮਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ‘ਚ 2000 ਮਰੀਜ਼ਾਂ ਦੀਆਂ ਡਾ ਮਨਦੀਪ ਸੂਦ ,ਡਾ ਅਮਨਦੀਪ ਔਜਲਾ ਵਲੋਂ ਜਾਂਚ ਕੀਤੀ ਗਈ ਤੇ 2500 ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ।

ਇਸ ਮੌਕੇ ਤੇ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਵਲੋਂ ਵੀ ਮਰਨ ਉਪਰੰਤ ਆਪਣੇ ਸਰੀਰ ਦੇ ਅੰਗਾਂ ਨੂੰ ਦਾਨ ਕੀਤਾ ਗਿਆ । ਇਸ ਮੌਕੇ ਤੇ ਭੈਣ ਸੰਤੋਸ਼ ਕੁਮਾਰੀ ਨੇ ਸੰਬੋਧਨ ਕਰਦੇ ਹੋਏ ਸੰਗਤਾਂ ਨੂੰ ਆਪਣੇ ਮਰਨ ਉਪਰੰਤ ਅੱਖਾਂ ਤੇ ਸਰੀਰ ਦੇ ਅੰਗਾਂ ਨੂੰ ਦਾਨ ਕਰਨ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਤੇ ਸਿਆਸੀ ਆਗੂਆਂ ਵੱਲੋਂ ਸਾਂਸਦ ਚੌਧਰੀ ਸੰਤੋਖ ਸਿੰਘ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ , ਸਦੀਕਾ ਖਾਨ ਵਿਧਾਇਕ ਜੰਮੂ ਕਸ਼ਮੀਰ, ਅਸ਼ਵਨ ਭੱਲਾ ਪ੍ਰਧਾਨ ਲੋਕ ਸਭਾ ਹਲਕਾ ਜਲੰਧਰ ਯੂਥ ਕਾਂਗਰਸ ਪ੍ਰਧਾਨ , ਆਪ ਆਗੂ ਸੁਸ਼ੀਲ ਅੰਗਰਾਲ , ਬੀਰ ਚੰਦ ਸੁਰੀਲਾ ਕੋਆਰਡੀਨੇਟਰ ਆਮ ਆਦਮੀ ਪਾਰਟੀ , ਸੁਰੇਸ਼ ਕਲੇਰ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ,ਕਰਮਪਾਲ ਢਿੱਲੋਂ ਲੋਕ ਕਲਾਵਾਂ ਕਲਚਰਲ ਸੁਸਾਇਟੀ ਕਰਤਾਰਪੁਰ ,ਦਲਵਿੰਦਰ ਦਿਆਲਪੁਰੀ ਪ੍ਰਸਿੱਧ ਪੰਜਾਬੀ ਗਾਇਕ , ਰਾਜ ਕੁਮਾਰ ਡੋਗਰ ,ਰੇਸ਼ਮ ਸਿੰਘ ਭੱਟੀ ਸੇਵਾਮੁਕਤ ਬੈਂਕ ਮੈਨੇਜਰ , ਪ੍ਰਿੰਸੀਪਲ ਪਰਮਜੀਤ ਜੱਸਲ ਆਦਿ ਵੀ ਹਾਜ਼ਰ ਸਨ ।ਇਸ ਮੌਕੇ ਤੇ ਕੈਂਪ ਚ’ ਆਈਆਂ ਸੰਗਤਾਂ ਲਈ ਲੰਗਰ ਦੇ ਅਤੁੱਟ ਪ੍ਰਬੰਧ ਕੀਤੇ ਗਏ ।

NEXT

Chandigarh

ਇੱਟਾਂ ਭੱਠੇ ਵਾਲਿਆਂ ਲਈ ਪਰਾਲੀ ਨੂੰ 20 ਫੀਸਦੀ ਬਾਲਣ ਵਜੋਂ ਵਰਤਣ ਲਈ ਲਾਜ਼ਮੀ ਕਰਨ ਦਾ ਫੈਸਲਾ-ਗੁਰਮੀਤ ਸਿੰਘ ਮੀਤ ਹੇਅਰ

ਚੰਡੀਗੜ੍ਹ (ਕੁਲਦੀਪ ਕੁਮਾਰ) ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਵਾਤਾਵਰਣ ਅਤੇ ਸਾਇੰਸ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਇੱਟਾਂ ਦੇ ਭੱਠੇ ਵਾਲੇ ਪਰਾਲੀ ਦੀਆਂ ਗਿੱਟੀਆਂ ਨੂੰ 20 ਫੀਸਦੀ ਬਾਲਣ ਵਜੋਂ ਲਾਜ਼ਮੀ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਇਸ ਨਵੇਂ ਪ੍ਰਬੰਧਨ ਦੀ ਤਿਆਰੀ ਲਈ ਭੱਠਾ ਮਾਲਕਾਂ ਨੂੰ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਅਤੇ 1 ਮਈ 2023 ਤੋਂ ਬਾਅਦ ਇਨ੍ਹਾਂ ਹਦਾਇਤਾਂ ਨੂੰ ਲਾਗੂ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਮੀਤ ਹੇਅਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਪਰਾਲੀ ਪ੍ਰਬੰਧਨ ਵਿੱਚ ਮੱਦਦ ਕਰਨ ਅਤੇ ਪਰਾਲੀ ਨੂੰ ਸਾੜਨ ਨਾਲ ਹੁੰਦੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਇਨ ਸੀਟੂ ਤੇ ਐਕਸ ਸੀਟੂ ਕੰਮ ਕੀਤੇ ਜਾ ਰਹੇ ਹਨ। ਇਨ ਸੀਟੂ ਵਿੱਚ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਾਸਤੇ ਸਵਾ ਲੱਖ ਦੇ ਕਰੀਬ ਮਸ਼ੀਨਾਂ ਸਬਸਿਡੀ ਉਤੇ ਮੁਹੱਈਆ ਕਰਵਾਈਆ ਉਥੇ ਐਕਸ ਸੀਟੂ ਤਹਿਤ ਉਦਯੋਗਾਂ ਨੂੰ ਪਰਾਲੀ ਨੂੰ ਬਾਲਣ ਵਜੋਂ ਵਰਤਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਪਰਾਲੀ ਤੋਂ ਸੀ.ਐਨ.ਜੀ., ਬਿਜਲੀ ਅਤੇ ਹੋਰ ਊਰਜਾ ਸ੍ਰੋਤ ਪੈਦਾ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਮੀਤ ਹੇਅਰ ਨੇ ਕਿਹਾ ਕਿ ਨਵੇਂ ਫੈਸਲੇ ਤਹਿਤ ਇੱਟਾਂ ਦੇ ਭੱਠਿਆਂ ਵਿੱਚ ਪਰਾਲੀ ਦੀ ਬਾਲਣ ਵਜੋਂ 20 ਫੀਸਦੀ ਵਰਤੋਂ ਨਾਲ ਪਰਾਲੀ ਦੇ ਪ੍ਰਬੰਧਨ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਕਿਸਾਨਾਂ ਨੂੰ ਵੀ ਪਰਾਲੀ ਵੇਚ ਕੇ ਆਰਥਿਕ ਮੱਦਦ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਨਵੇਂ ਪ੍ਰਬੰਧਨ ਲਈ ਵਾਤਾਵਰਣ ਅਤੇ ਸਾਇੰਸ ਤਕਨਾਲੋਜੀ ਵਿਭਾਗ ਵੱਲੋਂ ਇੱਟਾਂ ਦੇ ਭੱਠਿਆਂ ਵਾਲਿਆਂ ਲਈ ਹਰ ਤਕਨੀਕੀ ਮੱਦਦ ਮੁਹੱਈਆ ਕਰਵਾਈ ਜਾਵੇਗੀ। ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਤਹਿਤ ਇਨ੍ਹਾਂ ਹਦਾਇਤਾਂ ਦੀ ਪਾਲਣਾ ਲਈ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਆਖਿਆ ਗਿਆ ਹੈ।

Jalandhar

ਰਾਤ ਅਚਾਨਕ 2 ਵਜੇ ਅੱਗ ਲੱਗਣ ਦੇ ਕਾਰਨ ਗੁੱਜਰ ਪਰਿਵਾਰ ਦਾ ਘਰ ਸੜ ਕੇ ਸਵਾਹ

ਜਲੰਧਰ (ਸੌਰਬ ਗੁਪਤਾ)ਬੀਤੀ ਰਾਤ ਪਿੰਡ ਸ਼ੋਰ ਵਿਚ ਕੁਝ ਗੁੱਜਰ ਪਰਿਵਾਰ ਜੋ ਕਿ ਕਾਫੀ ਸਾਲਾਂ ਤੋਂ ਰਹਿ ਰਹੇ ਹਨ। ਰਾਤ ਦੋ ਵਜੇ ਬਿਜਲੀ ਦਾ ਸਰਕਟ ਹੋਣ ਕਾਰਨ ਉਨ੍ਹਾਂ ਦੇ ਕੁੱਲ ਨੂੰ ਅੱਗ ਲੱਗ ਗਈ। ਜਿਸ ਵਿਚ ਉਹ ਛੇ ਜਣੇ ਰਹਿ ਰਹੇ ਸਨ।ਯੂਰ ਅਲੀ ਤੇ ਉਨ੍ਹਾਂ ਦੇ ਚਾਰ ਬੱਚੇ ਅਤੇ ਇਕ ਪੰਜਵੀਂ ਬੱਚੀ ਉਨ੍ਹਾਂ ਨੂੰ ਮਿਲਣ ਲਈ ਆਈ ਹੋਈ ਸੀ। ਯਹੂਰ ਅਲੀ ਜਿਨ੍ਹਾਂ ਦੀ ਪਤਨੀ ਪਹਿਲਾਂ ਹੀ ਸਵਰਗਵਾਸ ਹੋ ਚੁੱਕੀ ਹੈ ਅਤੇ ਉਹ ਆਪਣੇ ਚਾਰ ਬੱਚਿਆਂ ਨੂੰ ਬਹੁਤ ਮੁਸ਼ਕਲ ਨਾਲ ਪਾਲ ਰਹੇ ਹਨ। ਪਰ ਰਾਤ ਅਚਾਨਕ ਦੋ ਵਜੇ ਅੱਗ ਲੱਗਣ ਦੇ ਕਾਰਨ ਉਨ੍ਹਾਂ ਦਾ ਸਾਰਾ ਘਰ ਹੀ ਸੜ ਕੇ ਸਵਾਹ ਹੋ ਗਿਆ। ਜਦੋਂ ਉਨ੍ਹਾਂ ਦੀ ਅੱਖ ਖੁੱਲ੍ਹੀ ਤਾਂ ਉਹ ਬਹੁਤ ਹੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਬਾਹਰ ਦੌੜੇ। ਮੌਕੇ ਤੇ ਹੀ ਪਿੰਡ ਦੇ ਸਰਪੰਚ ਰਾਜਬੀਰ ਕੌਰ ਪਤਨੀ ਸੁਖਨਿੰਦਰ ਸਿੰਘ , ਨੰਬਰਦਾਰ ਕਸ਼ਮੀਰ ਸਿੰਘ, ਪੰਡਿਤ ਜੀ ਗੁਰਦੇਵ ਲਾਲ, ਕੈਪਟਨ ਜੋਗਿੰਦਰ ਸਿੰਘ ,ਸਭ ਨੇ ਪਹੁੰਚ ਕੇ ਦੇਖਿਆ ਕੀ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਸੀ।ਸਭ ਨੇ ਬਹੁਤ ਦੁੱਖ ਪ੍ਰਗਟ ਕੀਤਾ ਅਤੇ ਅਸੀਂ ਸਾਰੇ ਸਰਕਾਰ ਤੋ ਸਹਾਇਤਾ ਦੀ ਮੰਗ ਕਰਦੇ ਹਾਂ।ਉਨ੍ਹਾਂ ਦੇ ਘਰ ਦੀ ਮੁੜ ਉਸਾਰੀ ਕਰਵਾ ਕੇ ਦਿੱਤੀ ਜਾਵੇ।

Doaba Times

ਅੱਡਾ ਕਿਸ਼ਨਗੜ੍ਹ ’ਚ ਟ੍ਰੈਫਿਕ ਵਿਵਸਥਾ ਵਿਗੜੀ, ਕਈ ਕਿਲੋਮੀਟਰ ਲੰਬਾ ਜਾਮ, ਰਾਹਗੀਰ ਪ੍ਰੇਸ਼ਾਨ

ਸਰਮੱਸਤਪੁਰ ਨਜਦੀਕ ਬਣਿਆ ਫਲਾਈਓਵਰ ਹੋਇਆ ਸੀ ਅੱਡਾ ਕਿਸ਼ਨਗੜ੍ਹ ਵਿਖੇ ਪਾਸ ਘੜੱਮ ਚੌਧਰੀਆਂ ਦੀ ਚੌਧਰ ਪਈ ਭਾਰੀ -ਆਮ ਲੋਕ ਪ੍ਰੇਸ਼ਾਨ

ਅੱਡਾ ਕਿਸ਼ਨਗੜ੍ਹ ਵਿੱਚ ਲੱਗੇ ਲੰਮੇ ਜਾਮ ਕਾਰਨ ਚਾਰੋ ਸਾਇਡਾ ਫਸੇ ਵਾਹਨ

ਐਕਸਪਰਟ ਮੁਤਾਬਕ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਇਕ ਤਾਂ ਅੱਡਾ ਕਿਸ਼ਨਗੜ੍ਹ ਚ ਰੈੱਡ ਲਾਈਟ ਸਿਗਨਲ ਲਗਾਏ ਜਾ ਸਕਦੇ ਹਾਂ ਜਿਵੇਂ ਕਿ ਮੁਕੇਰੀਆਂ ਵਿੱਚ ਵੀ ਲੱਗੇ ਹੋਏ ਹਨ ਅਤੇ ਦੂਸਰਾ ਹੱਲ ਹੈ ਕਿ ਅੱਡਾ ਕਿਸ਼ਨਗੜ੍ਹ ਵਿਖੇ ਟ੍ਰੈਫਿਕ ਕੰਟਰੋਲ ਕਰਨ ਲਈ ਪੁਲੀਸ ਮੁਲਾਜ਼ਮਾਂ ਲਈ ਪੱਕਾ ਬੂਥ ਬਣਾਇਆ ਜਾਵੇ ਜਿੱਥੇ ਕਿ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ 24 ਘੰਟੇ ਡਿਊਟੀ ਜਾਰੀ ਰਹੇ, ਤੇ ਕਿਸ਼ਨਗੜ੍ਹ ਤੋਂ ਆਦਮਪੁਰ ਜਾਣ ਵਾਸਤੇ ਇਕ ਅੰਡਰਬ੍ਰਿਜ ਬਣਾਇਆ ਜਾਵੇ।

ਦੁਪਹਿਰ ਕਰੀਬ 3 ਵਜੇ ਤੋਂ ਸ਼ੁਰੂ ਹੋਇਆ ਜਾਮ ਰਾਤ 10 ਵਜੇ ਤੱਕ ਰਿਹਾ।

ਕਿਸ਼ਨਗੜ੍ਹ 12 ਨਵੰਬਰ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਜਲੰਧਰ ਦੋਆਬਾ -ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਕਿਸ਼ਨਗੜ੍ਹ ‘ਚ ਟ੍ਰੈਫਿਕ ਦੀ ਸਮੱਸਿਆ ਕਾਰਨ ਕਈ ਕਿਲੋਮੀਟਰ ਲੰਬਾ ਜਾਮ ਦੇਖਣ ਨੂੰ ਮਿਲਿਆ, ਇਹ ਜਾਮ ਦੁਪਹਿਰ ਕਰੀਬ 3 ਵਜੇ ਤੋਂ ਰਾਤ ਕਰੀਬ 10 ਵਜੇ ਤੱਕ ਇਸੇ ਤਰ੍ਹਾਂ ਰਿਹਾ ਅਤੇ ਇਸ ਸਮੱਸਿਆ ਦਾ ਸਾਹਮਣਾ ਰਾਹਗੀਰਾਂ ਨੂੰ ਕਰਨਾ ਪਿਆ ਅਤੇ ਦੁਕਾਨਦਾਰਾ ਬਗ਼ਾਵਤ ਕਦੇ ਦੱਸਿਆ ਕਿ ਇਹ ਜਾਂ ਕੋਈ ਨਵੀਂ ਗੱਲ ਨਹੀਂ ਹੈ ਕਈ ਸਾਲਾਂ ਤੂੰ ਹੀ ਇਹ ਸਮੱਸਿਆ ਬਣੀ ਹੋਈ ਹੈ, ਜਿਹੜਾ ਫਲਾਈਓਰ ਸਮਸਤਪੁਰ ਬਣਦੇ ਨਜ਼ਦੀਕ ਬਣੇ ਹਉਂ ਹੈ ਇਹ ਇੱਥੇ ਕਾਗਜ਼ਾਂ ਵਿਚ ਪਾਸ ਹੋਇਆ ਸੀ ਜਿਸ ਨੂੰ ਕਿ ਕੁਝ ਧਨਾਢ ਘੜੱਮ ਚੌਧਰੀਆਂ ਵੱਲੋਂ ਆਪਣੇ ਨਿੱਜੀ ਸੁਆਰਥ ਲਈ ਕਿਸ਼ਨਗੜ੍ਹ ਅੱਡੇ ਤੋਂ ਚੁਕਾ ਕੇ ਸਰਮਸਤਪੁਰ ਵਿਖੇ ਬਣਵਾ ਦਿੱਤਾ ਗਿਆ ਸੀ ਜਿਸਦੇ ਕਾਰਨ ਕੁੱਝ ਘੜੱਮ ਚੌਧਰੀਆਂ ਦੀ ਕਰਤੂਤ ਕਾਰਣ ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਹੀ ਉਨ੍ਹਾਂ ਦੇ ਘੜੱਮ ਚੌਧਰ ਦੇ ਨਤੀਜੇ ਭੁਗਤਣੇ ਪੈ ਰਹੇ ਹਨ ।ਅੱਜ ਇਸ ਲੰਬੇ ਜਾਮ ਵਿੱਚ ਸਕੂਲੀ ਬੱਚਿਆਂ ਦੀਆਂ ਬੱਸਾਂ ਵੀ ਫਸੀਆਂ ਦੇਖੀਆਂ ਗਈਆਂ, ਜੋ ਕਿ ਰਾਤ 9 ਵਜੇ ਤੱਕ ਫਸੀਆਂ ਰਹੀਆਂ, ਜਿਨ੍ਹਾਂ ਨੂੰ ਟਰੈਫਿਕ ਪੁਲੀਸ ਅਤੇ ਸਥਾਨਕ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਬਾਹਰ ਕੱਢ ਕੇ ਆਪਣੀ ਮੰਜਿਲ ਵੱਲ ਤੋਰਿਆ। ਕਿਸ਼ਨਗੜ੍ ਅੱਡਾ ਇਲਾਕਾ ਚੌਕੀ ਅਲਾਵਲਪੁਰ ਅਧੀਨ ਆਉਂਦਾ ਹੈ, ਜੋ ਅੱਡਾ ਕਿਸ਼ਨਗੜ੍ਹ ਤੋਂ ਕਰੀਬ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ, ਜਿਸਦੇ ਕਾਰਨ ਅੱਡੇ ‘ਤੇ ਪੁਲਿਸ ਨਾ ਹੋਣ ਕਾਰਨ ਹਰ ਰੋਜ਼ ਲੰਮਾ ਜਾਮ ਲੱਗ ਜਾਂਦਾ ਹੈ ਅਤੇ ਪਠਾਨਕੋਟ ਤੋਂ ਆਉਣ ਵਾਲੀ ਅਤੇ ਪਠਾਨਕੋਟ ਅਤੇ ਆਦਮਪੁਰ ਨੂੰ ਜਾਣ ਵਾਲੀਆਂ ਸੜਕਾਂ ‘ਤੇ ਜਾਮ ਲੱਗ ਜਾਂਦਾ ਹੈ | ਕਰਤਾਰਪੁਰ ਜਾਮ ਹੋ ਗਿਆ ਹੈ ਤੇ ਮੀਲ ਲੰਬਾ ਜਾਮ ਲੱਗਾ ਹੈ ਅਤੇ ਕਈ ਵਾਰ ਸਿਹਤ ਸੇਵਾਵਾਂ ਦੀਆਂ ਗੱਡੀਆਂ ਵੀ ਇਸ ਜਾਮ ਵਿੱਚ ਫਸੀਆਂ ਦੇਖੀਆਂ ਗਈਆਂ ਹਨ।ਮੌਕੇ ਤੇ ਪਹੁੰਚੇ ਸਥਾਨਕ ਲੋਕ। ਜਾਮ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਾਮ ਦੀ ਖ਼ਬਰ ਲਿਖੇ ਜਾਣ ਤੱਕ ਕਈ ਘੰਟੇ ਲੱਗ ਗਏ, ਕਿਉਂਕਿ ਇਲਾਕਾ ਵਾਸੀਆਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇੱਥੇ ਪੁਲਿਸ ਦਾ ਪ੍ਰਬੰਧ ਕੀਤਾ ਜਾਵੇ | ਤਾਂ ਜੋ ਇਸ ਟ੍ਰੈਫਿਕ ਸਮੱਸਿਆ ਤੋਂ ਪੱਕੇ ਤੌਰ ‘ਤੇ ਛੁਟਕਾਰਾ ਪਾਇਆ ਜਾ ਸਕੇ। ਇਹ ਦੇਖਣ ਚ ਵੀ ਆਇਆ ਹੈ ਕਿ ਅੱਡਾ ਕਿਸ਼ਨਗੜ੍ਹ ਦੇ ਬਿਲਕੁਲ ਨਜ਼ਦੀਕ ਕੁਝ ਕੁ ਮੀਟਰ ਦੀ ਦੂਰੀ ਤੇ ਪੁਲਸ ਚੌਕੀ ਕਿਸ਼ਨਗੜ੍ਹ ਹੈ ਪ੍ਰੰਤੂ ਪੁਲੀਸ ਦੇ ਉੱਚ ਅਧਿਕਾਰੀਆਂ ਦੀ ਗਲਤ ਵੰਡ ਕਾਰਨ ਇਸ ਨੂੰ ਪੁਲੀਸ ਚੌਕੀ ਅਲਾਵਲਪੁਰ ਪੈਂਦੀ ਹੈ ਅਤੇ ਜਦ ਵੀ ਕੋਈ ਹਾਦਸਾ ਵਾਪਰਦਾ ਹੈ ਤਾਂ ਜਿਨ੍ਹਾਂ ਨੂੰ ਪਹੁੰਚਣ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ ਜਿਸ ਕਾਰਨ ਵੀ ਕਾਫ਼ੀ ਲੰਮਾ ਜਾਮ ਦੇਖਣ ਨੂੰ ਮਿਲਦਾ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਸਮੱਸਿਆ ਸਬੰਧੀ ਪ੍ਰਸ਼ਾਸਨ ਦੇਵੇਗਾ ਧਿਆਨ ਜਾ ਫਿਰ ਆਮ ਰਾਹਗੀਰ ਹੁੰਦੇ ਰਹਿਣਗੇ ਪ੍ਰੇਸ਼ਾਨ?

Hoshiarpur

ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਬੈੰਸਤਾਨੀਵਾਲ ਬਣਿਆ ਪੁਲਿਸ ਦੀ ਛਾਉਣੀ


ਪੰਜਾਬ /ਹੁਸ਼ਿਆਰਪੁਰ( ਗੁਰਪ੍ਰੀਤ ਬੱਲ/ਅਮਰਜੀਤ ਬਿਰਦੀ) ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੈਂਸਤਾਨੀ ਬਾਲ ਵਿਖੇ ਪ੍ਰਸ਼ਾਸਨ ਵੱਲੋਂ ਪਿੰਡ ਵਿੱਚ ਭਾਰੀ ਪੁਲਸ ਫੋਰਸ ਤੈਨਾਤ ਕਰਨੀ ਪਈ ਜਿਸ ਦਾ ਕਾਰਨ ਸੀ ਪਿੰਡ ਵਿੱਚ ਮੌਜੂਦ ਉਦਾਸੀ ਸੰਤ ਮੋਹਨ ਦਾਸ ਜੀ ਨਾਲ ਸਬੰਧਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਾਹਮਣੇ ਸ਼ੁਸ਼ੋਭਿਤ ਮੂਰਤੀ ਨਾਲ ਸਬੰਧਤ ਵਿਵਾਦ ਸੀ। ਪਿੰਡ ਦੇ ਹੀ ਨੌਜਵਾਨ ਵਲੋ ਤਖ਼ਤ ਸ੍ਰੀ ਕੇਸਗੜ ਸਾਹਿਬ ਇੱਕ ਦਰਖਾਸਤ ਗੁ: ਸਾਹਿਬ ਵਿਖੇ ਮਰਿਯਾਦਾ ਬਹਾਲ ਅਤੇ ਮੂਰਤੀ ਚੁਕਵਾਉਣ ਸੰਬੰਧੀ ਦਿੱਤੀ ਗਈ ਸੀ ਜਿਸ ਤੇ ਵਿਚਾਰ ਵਟਾਂਦਰਾ ਦੋਨਾਂ ਧਿਰਾਂ ਦੇ ਮੋਹਤਵਰਾ ਵਿਅਕਤੀਆਂ ਦੀ ਹਾਜ਼ਰੀ ਵਿੱਚ ਹੋਇਆ ਜਿਸ ਦੌਰਾਨ ਹੁਸ਼ਿਆਰਪੁਰ ਐਸਡੀਐਮ, ਤਹਿਸੀਲਦਾਰ ਅਤੇ ਡੀ ਐਸ ਪੀ ਮੌਜੂਦ ਸਨ। ਜਿਸ ਦੌਰਾਨ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਸਲੇ ਦੇ ਹੱਲ ਲਈ 20-11-2022 ਤਕ ਸਮੇਂ ਦੀ ਮੰਗ ਕੀਤੀ ਤਾ ਕਿ ਸੰਗਤਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੀਤਾ ਜਾ ਸਕੇ । ਬੇਨਤੀ ਨੂੰ ਪ੍ਰਵਾਨ ਕਰਦਿਆਂ ਦੋਵੇਂ ਧਿਰਾਂ ਨੂੰ 20-11-2022 ਤੱਕ ਸਮਾ ਦਿੱਤਾ ਗਿਆ ਤੇ ਦੋਨੋਂ ਧਿਰਾਂ ਦੀ ਅਗਲੀ ਇਕੱਤਰਤਾ 21-11-2022 ਨੂੰ ਸਵੇਰ 11ਵਜੇ ਹੋਵੇਗੀ। ਦੋਵੇ ਧਿਰਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਪਿੰਡ ਵਿੱਚ ਆਪਸੀ ਭਾਈਚਾਰੇ ਨੂੰ ਦੇਖਦੇ ਹੋਏ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕਾਨੂੰਨੀ ਵਿਵਸਥਾ ਬਣਾ ਕੇ ਰੱਖਾਂਗੇ।ਇਸ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਕਮੇਟੀ ਵੱਲੋਂ ਹਾਜ਼ਿਰ ਐੱਸਜੀਪੀਸੀ ਕਮੇਟੀ ਨੂੰ ਬੇਨਤੀ ਕੀਤੀ ਕਿ ਅਸੀਂ ਗੁਰਦੁਆਰਾ ਇੱਕ ਕਰਕੇ ਤੇ ਮੂਰਤੀ ਹਟਾ ਕੇ ਇਸ ਜਗ੍ਹਾ ਪਿੰਡ ਦੀ ਭਲਾਈ ਹਿੱਤ ਵਰਤਣ ਲਈ ਵਿਚਾਰ ਕਰਾਂਗੇ। ਇਸ ਦੌਰਾਨ ਪਿੰਡ ਦੇ ਸਰਪੰਚ , ਉਂਕਾਰ ਸਿੰਘ ,ਗੁਰਮੁਖ ਸਿੰਘ, ਸੁਖਵਿੰਦਰ ਕਜਲਾ, ਪ੍ਰੀਆ ਬੰਗਾ,ਸੁਨੀਲ ਦੁੱਗਲ , ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਤੋਂ ਇਲਾਵਾ ਸਮੂਹ ਨਗਰ ਦੀ ਸੰਗਤਾਂ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਕੀ ਸੀ ਪੂਰਾ ਮਾਮਲਾ —–
ਗੁ: ਕਮੇਟੀ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੰਤ ਬਾਬਾ ਮੋਹਨ ਦਾਸ ਜੀ ਜੋ ਕਿ ਨੇਤਰਹੀਣ ਸਨ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਪੂਰਨ ਬ੍ਰਹਮਗਿਆਨੀ ਸਨ। ਜਦੋ ਸੰਤਾਂ ਨੇ ਆਪਣਾ ਚੋਲਾ ਛੱਡਿਆ ਤਾ ਵਿਚ ਹੀ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਤੇ ਇਕ ਐੱਨ ਆਰ ਆਈ ਵੀਰ ਨੇ ਸੰਤਾਂ ਦੀ ਮੂਰਤੀ ਅੰਗੀਠਾ ਸਾਹਿਬ ਵਿਖੇ ਸ਼ੁਸ਼ੋਭਿਤ ਕਰ ਦਿੱਤੀ ਮੂਰਤੀ ਦੀ ਸਥਾਪਨਾ ਨੂੰ ਕਰੀਬ ਅੱਠ ਮਹੀਨੇ ਦਾ ਸਮਾਂ ਹੋ ਗਿਆ ਹੈ। ਗੁਰਦੁਆਰਾ ਸਾਹਿਬ ਵਿਚ ਕਮੇਟੀ ਸੰਤ ਬਾਬਾ ਮੋਹਨ ਦਾਸ ਜੀ ਦੇ ਅਕਾਲ ਚਲਾਣੇ ਉਪਰੰਤ ਸਾਬਕਾ ਸਰਪੰਚ ਸਦਾ ਰਾਮ ਨੇ ਇਹ ਕਮੇਟੀ ਬਣਾਈ ਸੀ ਜਿਸ ਕਮੇਟੀ ਦਾ ਕੈਸ਼ੀਅਰ ਪਹਿਲਾ ਪਿਆਰਾ ਸਿੰਘ ਜੋ ਕਿ ਕੰਮ ਕਰਦੇ ਸਮੇਂ ਘਾਟਾ ਪੈਣ ਤੇ ਇਹ ਮੈਂਬਰ ਪਿਆਰਾ ਸਿੰਘ, ਪੂਰਨ ਸਿੰਘ , ਸ਼ੀਤਲ ਸਿੰਘ , ਤੇਜਭਾਨ ਸਿੰਘ, ਸਤਵਿੰਦਰ ਸਿੰਘ ਇਹ ਪੰਜੇ ਮੈਂਬਰ ਗੁਰਦੁਆਰਾ ਸਹਿਬ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੁੰਦੇ ਸਨ ਤੇ 2019 ਵਿਚ ਦੁਬਾਰਾ ਪੰਚਾਇਤ ਬਣੀ ਜਿਸ ਵਿਚ ਸਰਵਸੰਮਤੀ ਨਾਲ ਪੰਜ ਮੈਂਬਰਾਂ ਨੇ ਮੰਨਿਆ ਕਿ ਅਸੀਂ ਸਾਰੇ ਰਲ ਮਿਲ ਕੇ ਰਹਾਗੇ ਤੇ ਸੇਵਾ ਕਰਾਂਗੇ। ਗੁ: ਸਾਹਿਬ ਨਿਤਨੇਮ ਦੀ ਸੇਵਾ ਸਵੇਰੇ ਸ਼ਾਮ ਓਂਕਾਰ ਸਿੰਘ ਹੀ ਕਰਨਗੇ ਇਹ ਮਤਾ ਪੈਣ ਉਪਰੰਤ ਇਹ ਮੈਂਬਰ ਗੁ: ਸਾਹਿਬ ਕਿਸੇ ਵੀ ਮੀਟਿੰਗ ਜਾਂ ਗਤੀਵਿਧੀ ਵਿਚ ਸ਼ਾਮਲ ਨਹੀਂ ਹੋਏ ਹੁਣ ਇਹ ਬਾਹਰੋਂ ਕੁਝ ਸ਼ਰਾਰਤੀ ਅਨਸਰਾਂ ਨਾਲ ਮਿਲ ਕੇ ਗੁ: ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾ ਰਹੇ ਹਨ , ਤੇ ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਇਨ੍ਹਾਂ ਦੁਆਰਾ ਕਿਰਪਾਨ ਕੱਢ ਕੇ ਡਰਾਇਆ ਧਮਕਾਇਆ ਵੀ ਗਿਆ।ਜਿਨ੍ਹਾਂ ਵਿੱਚ ਰਣਵੀਰ ਸਿੰਘ ,ਇੰਦਰਜੀਤ ਸਿੰਘ, ਅਵਤਾਰ ਸਿੰਘ ਜੋ ਕਿ ਆਪਣੇ ਆਪ ਨੂੰ ਸੰਘਰਸ਼ ਕਰਦੇ ਦੱਸਦੇ ਹਨ। ਇਹ ਸਾਰੇ ਮੈਂਬਰ ਰਲ ਕੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿੱਥੇ ਕਿ ਸਰਬਸੰਮਤੀ ਨਾਲ ਪੂਰੇ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਸੰਤਾਂ ਸਸਕਾਰ ਹੋਇਆ ਸੀ ਜੋ ਕਿ ਅੱਜ ਤੋਂ ਕਰੀਬ ਅੱਠ ਸਾਲ ਪਹਿਲਾਂ ਅੰਗੀਠਾ ਸਾਹਿਬ ਬਣਿਆ ਹੋਇਆ ਸੀ ਤੇ ਕਰੀਬ ਅੱਠ ਮਹੀਨੇ ਪਹਿਲਾਂ ਸੰਤਾ ਦੀ ਮੂਰਤੀ ਪਿੰਡ ਦੇ ਐਨ ਆਰ ਆਈ ਦੁਆਰਾ ਆਪਣੀ ਆਸਥਾ ਪ੍ਰਤੀ ਰੱਖੀ ਸੀ ਜਿਸ ਦਾ ਇਹ ਵਿਰੋਧ ਕਰ ਰਹੇ ਹਨ ਤੇ ਮੂਰਤੀ ਜਿਸ ਜਗ੍ਹਾ ਤੇ ਸੁਸ਼ੋਭਿਤ ਹੈ ਉਹ ਉਦਾਸੀ ਸੰਤ ਬਾਬਾ ਮੋਹਣ ਦਾਸ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਦੇ ਬਿਲਕੁਲ ਸਾਹਮਣੇ ਜਿਸ ਵਿਚ ਇਕ ਆਮ ਰਸਤਾ ਵੀ ਆਉਂਦਾ ਹੈ ਤੇ ਪ੍ਰਾਪਰਟੀ ਪਿੰਡ ਦੇ ਹੀ ਵਿਅਕਤੀ ਵੱਲੋਂ ਨਿੱਜੀ ਪ੍ਰਾਪਰਟੀ ਨੂੰ ਸੰਤ ਬਾਬਾ ਮੋਹਨ ਸਿੰਘ ਜੀ ਨੂੰ ਦਾਨ ਕੀਤੀ ਗਈ ਸੀ।
ਦੂਸਰੀ ਧਿਰ ਵੱਲੋਂ ਮੂਰਤੀ ਨੂੰ ਉਸ ਸਥਾਨ ਤੋਂ ਚੁਕਵਾਉਣਾ ਚਾਹੁੰਦੇ ਹਨ ਤੇ ਆਪਣੀਆਂ ਸ਼ਰਤਾਂ ਰੱਖ ਰਹੇ ਹਨ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁ: ਸਾਹਿਬ ਵਿਖੇ ਸਾਡੇ ਹੀ ਕਮੇਟੀ ਮੈਂਬਰ ਹੋਣ । ਗੱਲਬਾਤ ਕਦੇ ਕਮੇਟੀ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਪਿੰਡ ਵਿਚ ਉਦਾਸੀ ਸੰਤ ਬਾਬਾ ਮੋਹਣ ਦਾਸ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਸਾਰਾ ਪਿੰਡ ਨਤਮਸਤਕ ਹੁੰਦਾ ਹੈ ਅਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਗੁ:ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਪੂਰਾ ਪਿੰਡ ਗੁਰਦੁਆਰਾ ਸਹਿਬ ਨਾਲ ਸਹਿਮਤ ਹੈ ਸਿਰਫ਼ ਚਾਰ ਪੰਜ ਘਰਾਂ ਨੂੰ ਛੱਡ ਕੇ ਜਿਸਦੇ ਕਾਰਨ ਪੂਰੇ ਇਲਾਕੇ ਵਿਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਰਣਵੀਰ ਸਿੰਘ, ਇੰਦਰਜੀਤ ਸਿੰਘ , ਅਵਤਾਰ ਸਿੰਘ ਵੱਲੋਂ ਦੱਸਿਆ ਗਿਆ ਕਿ ਗੁਰਦੁਆਰਾ ਸਾਹਿਬ ਵਿੱਚ ਮੂਰਤੀ ਸਥਾਪਤ ਕੀਤੀ ਗਈ ਹੈ,ਜਿਸ ਕਾਰਨ ਗੁ: ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ ਤੇ ਸੰਗਤਾਂ ਵਲੋ ਮਨਮਤ ਕੀਤਾ ਜਾ ਰਿਹਾ ਹੈ, ਕਈ ਵਾਰੀ ਇਸ ਮਸਲੇ ਦੇ ਹੱਲ ਲਈ ਸਮਾਂ ਲਿਆ ਗਿਆ ਹੈ ਪ੍ਰੰਤੂ ਕੋਈ ਵੀ ਹੱਲ ਨਹੀਂ ਹੋਇਆ।

Doaba Times

ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਸਬੰਧੀ ਪਿੰਡ ਬੱਲਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਕਿਸ਼ਨਗੜ (ਗੁਰਪ੍ਰੀਤ ਬੱਲ ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਸਬੰਧੀ ਪਿੰਡ ਬੱਲਾਂ ਵਿਖੇ ਗੁ: ਛਪਡ਼ੀ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੂਰੇ ਪਿੰਡ ਵਿੱਚ ਕੱਢਿਆ ਗਿਆ । ਜਿਸ ਦੌਰਾਨ ਅਲੱਗ ਅਲੱਗ ਪੜਾਵਾਂ ਤੇ ਸੰਗਤਾਂ ਲਈ ਚਾਹ ਪਕੌੜੇ, ਪੂਡ਼ੀ -ਛੋਲੇ ਤੇ ਕੜਾਹ ਦੇ ਅਤੁੱਟ ਲੰਗਰ ਵਰਤਾਏ ਗਏ। ਜਿਸ ਜਿਸ ਦੌਰਾਨ ਕੀਰਤਨੀ ਜਥੇਆ ਦੁਆਰਾ ਇਲਾਹੀ ਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਤੇ ਛੋਟੇ ਛੋਟੇ ਬੱਚਿਆਂ ਦੁਆਰਾ ਵੀ ਗੁਰਬਾਣੀ ਸ਼ਬਦ ਪੜ੍ਹੇ ਗਏ। ਨਗਰ ਕੀਰਤਨ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਤਕਰੀਬਨ ਸ਼ਾਮ ਪੰਜ ਵਜੇ ਗੁਰਦੁਆਰਾ ਛਪਡ਼ੀ ਸਾਹਿਬ ਵਿੱਚ ਵਾਪਸੀ ਹੋਈ। ਪਿੰਡ ਦੀਆਂ ਸੰਗਤਾਂ ਨਗਰ ਕੀਰਤਨ ਵਿਚ ਉਤਸ਼ਾਹ ਨਾਲ ਪਹੁੰਚੀਆ।ਇਸ ਮੌਕੇ ਤੇ ਪ੍ਰਧਾਨ ਕੁਲਦੀਪ ਸਿੰਘ ਹੋਠੀ , ਚੇਅਰਮੈਨ ਸਰਦਾਰ ਭੁਪਿੰਦਰ ਸਿੰਘ, ਅਰਜੁਨ ਸਿੰਘ ਬਿੱਟੂ, ਜੋਗਿੰਦਰ ਸਿੰਘ, ਕਸ਼ਮੀਰ ਸਿੰਘ, ਗੁਰਦੀਪ ਸਿੰਘ ਸਾਬਕਾ ਸਰਪੰਚ ਸ਼ਿਵਾ ਸਿੰਘ ਮੀਤ ਪ੍ਰਧਾਨ ਮਨਜੀਤ ਸਿੰਘ ਮੰਨਾਂ ਤੇ ਸਮੂਹ ਨਗਰ ਦੀਆਂ ਸੰਗਤਾਂ ਮੌਜੂਦ ਸਨ। ਇਸ ਮੌਕੇ ਤੇ ਕਿਸ਼ਨਗੜ੍ਹ ਦੋਆਬਾ ਪ੍ਰੈਸ ਕਲੱਬ ਪ੍ਰਧਾਨ ਤੇ ਮੁੱਖ ਸੰਪਾਦਕ ਦੋਆਬਾ ਟਾਇਮਜ਼ ਗੁਰਪ੍ਰੀਤ ਸਿੰਘ ਬੱਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।