Doaba Times

ਆਮ ਆਦਮੀ ਪਾਰਟੀ ਦੇ ਵਰਕਰ ਹੀ ਦੁਖੀ ਹੋਏ ਆਪਣੀ ਪਾਰਟੀ ਤੋਂ

ਨਾ ਅਕਾਲੀ ਨਾਂ ਕਾਂਗਰਸੀ ਨਾ ਆਮ ਆਦਮੀ ਪਾਰਟੀ ਕਿਸੇ ਤੋਂ ਵੀ ਨਹੀਂ ਬਣੀਆਂ ਬਿਆਸ ਪਿੰਡ ਦੀਆਂ ਸੜਕਾਂ

ਕਿਸ਼ਨਗੜ੍ਹ( ਗੁਰਪ੍ਰੀਤ ਬੱਲ)ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਬਿਆਸ ਪਿੰਡ ਵਿਖੇ ਕਾਫੀ ਲੰਮੇ ਸਮੇਂ ਤੋਂ ਸੜਕਾਂ ਦੀ ਦੁਰਦਸ਼ਾ ਕਾਰਨ ਆਮ ਲੋਕ ਪ੍ਰੇਸ਼ਾਨ ਹਨ ਜਿਸ ਕਾਰਨ ਬਰਸਾਤ ਦੇ ਦਿਨਾਂ ਵਿੱਚ ਸੜਕਾਂ ਟੋਇਆਂ ਵਿਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਇਲਾਕੇ ਦੇ ਮੋਟਰਸਾਈਕਲ ਚਾਲਕਾਂ ਦੋ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਪਿੰਡ ਕਾਫ਼ੀ ਹੀ ਵੱਡਾ ਹੈ ਤੇ ਵੋਟਾਂ ਦੀ ਗਿਣਤੀ ਵੀ ਕਾਫ਼ੀ ਹੈ, ਚੋਣਾ ਸਮੇ ਇਸ ਪਿੰਡ ਚ’ ਰਾਜਨੀਤਕ ਦਲਾਂ ਵੱਲੋਂ ਆਪਣੀਆਂ ਰੋਟੀਆਂ ਸੇਕੀਆਂ ਜਾਂਦੀਆਂ ਹਨ ਤੇ ਵੱਡੇ ਵੱਡੇ ਦਾਅਵੇ ਹਵਾ ਵਿੱਚ ਕੀਤੇ ਜਾਂਦੇ ਹਨ। ਜਿਸਦੀ ਮਿਸਾਲ ਬਿਆਸ ਪਿੰਡ ਵਿੱਚ ਦੇਖਣ ਨੂੰ ਮਿਲਦੀ ਹੈ, ਇੱਥੇ ਅਕਾਲੀ ਸਰਕਾਰ ,ਕਾਂਗਰਸੀ ਤੇ ਆਮ ਆਦਮੀ ਕਿਸੇ ਤੋਂ ਵੀ ਪਿੰਡ ਨੂੰ ਜਾਣ ਵਾਲੀ ਸੜਕ ਦੀ ਤਰਸਯੋਗ ਹਾਲਤ ਨਹੀਂ ਦਿਸੀ , ਜਿਸ ਕਾਰਨ ਇਲਾਕੇ ਦੇ ਨਿਵਾਸੀਆਂ ਵਿਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ।ਜਿਹਦੇ ਕਾਰਨ ਹੁਣ ਇਲਾਕਾ ਨਿਵਾਸੀਆਂ ਵਲੋਂ ਇਕ ਵੱਡੇ ਜਾਮ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਸਰਕਾਰਾਂ ਤਕ ਗੱਲ ਪਹੁੰਚ ਸਕੇ। ਕੀ ਇਸ ਵੱਲ ਕੋਈ ਸਰਕਾਰਾਂ ਜਾਂ ਪ੍ਰਸ਼ਾਸਨ ਕੋਈ ਧਿਆਨ ਦੇਣਗੇ ਜਾ ਫਿਰ ਗੂੜ੍ਹੀ ਨੀਂਦ ਹੀ ਸੁੱਤੇ ਰਹਿਣਗੇ ??

Doaba Times

ਸੀਐਚਸੀ ਕਾਲਾ ਬੱਕਰਾ ਵਿੱਚ ਦਿਵਿਆਂਗਜਨਾਂ ਦੇ ਸਰਟੀਫਿਕੇਟ ਬਣਾਏ

ਕਿਸ਼ਨਗੜ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਸੀਐਚਸੀ ਕਾਲਾ ਬੱਕਰਾ ਵਿੱਚ ਦਿਵਿਆਂਗਜਨਾਂ ਦੇ ਸਰਟੀਫਿਕੇਟ ਬਣਾਏ ਗਏ ਕਰੀਬ 77 ਲੋਕ ਦਿਵਿਆਂਗਤਾ ਸਰਟੀਫਿਕੇਟ ਬਣਾਉਣ ਲਈ ਸੀ.ਐਚ.ਸੀ ‘ਚ ਆਏ ਸਨ, 36 ਲੋਕਾਂ ਦੇ ਮੌਕੇ ‘ਤੇ ਹੀ ਸਰਟੀਫਿਕੇਟ ਬਣਾਏ
ਦਿਵਿਆਂਗ ਵਿਅਕਤੀਆਂ ਨੂੰ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਉਨ੍ਹਾਂ ਕੋਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਇਹ ਸਰਟੀਫਿਕੇਟ ਬਣਾਉਣ ਲਈ ਸ਼ੁੱਕਰਵਾਰ ਨੂੰ ਸੀ.ਐਚ.ਸੀ ਕਾਲਾ ਬੱਕਰਾ ਵਿਖੇ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਰਿਚਰਡ ਓਹਰੀ ਦੀ ਦੇਖ-ਰੇਖ ਹੇਠ ਕਰਵਾਏ ਇਸ ਸਮਾਗਮ ਵਿੱਚ 36 ਵਿਅਕਤੀਆਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
ਐਸ.ਐਮ.ਓ ਡਾ.ਰਿਚਰਡ ਓਹਰੀ ਨੇ ਦੱਸਿਆ ਕਿ ਕਿਸੇ ਵੀ ਅਪੰਗ ਵਿਅਕਤੀ ਦੀ ਜਾਂਚ ਕਰਨ ਅਤੇ ਸਰਟੀਫਿਕੇਟ ਬਣਾਉਣ ਲਈ ਤਿੰਨ ਡਾਕਟਰਾਂ ਵੱਲੋਂ ਪੁਸ਼ਟੀ ਕਰਨੀ ਜ਼ਰੂਰੀ ਹੈ। ਇਸ ਵਿੱਚ ਮੁੱਖ ਡਾਕਟਰ ਉਹ ਹੁੰਦੇ ਹਨ ਜੋ ਅਪਾਹਜਤਾ ਦੀ ਸਥਿਤੀ ਦਾ ਮੁਲਾਂਕਣ ਕਰਦੇ ਹਨ। ਸ਼ੁੱਕਰਵਾਰ ਨੂੰ ਸੀਐਚਸੀ ਵਿੱਚ ਆਰਥੋਪੀਡਿਕ, ਅੱਖਾਂ ਦੇ ਰੋਗ, ਮਨੋਰੋਗ, ਕੰਨ-ਨੱਕ ਅਤੇ ਗਲੇ ਦੇ ਡਾਕਟਰ ਅਤੇ ਮੈਡੀਸਨ ਦੇ ਡਾਕਟਰ ਮੌਜੂਦ ਸਨ। ਇਨ੍ਹਾਂ ਡਾਕਟਰਾਂ ਦੀ ਪੁਸ਼ਟੀ ਤੋਂ ਬਾਅਦ 36 ਵਿਅਕਤੀਆਂ ਨੂੰ ਮੌਕੇ ‘ਤੇ ਹੀ ਸਰਟੀਫਿਕੇਟ ਦਿੱਤੇ ਗਏ।
ਡਾ ਕੁਲਦੀਪ ਸਿੰਘ ਨੇ ਦੱਸਿਆ ਕਿ ਸੈਸ਼ਨ ਵਿੱਚ 77 ਵਿਅਕਤੀਆਂ ਨੇ ਰਜਿਸਟ੍ਰੇਸ਼ਨ ਕਰਵਾਈ।ਓਹਨਾਂ ਫੀਲਡ ਸਟਾਫ ਤੇ ਖਾਸ ਕਰਕੇ ਆਸ਼ਾ ਵਰਕਰਾਂ ਦਾ ਧੰਨਵਾਦ ਕੀਤਾ।

Gurdaspur

प्रॉपर्टी एसोसिएशन द्वारा गुरदासपुर में सरकार की प्रॉपर्टी संबंधी गलत नीतियों के खिलाफ शांतिपूर्ण ढंग से रोश प्रदर्शन

Gurdasur(Ajay Mahajan) गुरदासपुर प्रॉपर्टी एसोसिएशन द्वारा अध्यक्ष श्री जे. पी. सिंह की अध्यक्षता में गुरदासपुर में सरकार की प्रॉपर्टी संबंधी गलत नीतियों के खिलाफ शांतिपूर्ण ढंग से रोश प्रदर्शन निकाला गया। संगठन के महामंत्री श्री राहुल उप्पल ने बताया यह रोश प्रदर्शन गुरदासपुर में भारी संख्या में नेहरू पार्क से शुरू होकर जिला तहसील ऑफिस तक निकाला गया।
संगठन के वरिष्ट उपप्रधान श्री आशीष गुप्ता( बब्बू) ने सरकार की चुनाव के पहले की वायदा नीतियों को जम कर कोसा और कहा सरकार ने जो बदलाव का सुनहरा सपना दिखा कर चुनाव जीता उसमे पूरी तरह से असफल रही है।
संगठन के अध्यक्ष श्री जे पी सिंह ने मांग की कि सरकार जल्द से जल्द प्रापर्टी संबंधी नए लगाए गए करो को रद्द करे, अनाधिकृत कॉलोनी को बनती फीस लेकर पास करे और N O C का फंदा जो हर बिक्री में हमारे गले में लटका दिया जाता है उसका हल स्थानीय स्तर पर शीघ्र अति शीघ्र करे।
उपाध्यक्ष श्री कमल डोगरा और सरबजीत सिंह बाजवा दोनो ने सरकार की धीमी और कमजोर नीति के खिलाफ रोश व्यक्त करते हुए कहा कि सारा पंजाब का कारोबार नष्ट करने की जीमेदार आज पंजाब सरकार बन चुकी है। इसी तरह अगर सरकार की कार्य नीति रही तो जल्द ही लोगों का इस सरकार के प्रति मोह भंग हो जायेगा।
इस रोश प्रदर्शन में गुरदासपुर प्रॉपर्टी एसोसिएशन के *जिमी, मनजोत सिंह( प्रिंट और इलेक्ट्रोनिक मीडिया मंत्री ),प्रिंस, सरप्रस्त श्री अशोक, कोषाध्यक्ष श्री अजय महाजन ( बंटी), भावुक, मुकेश नंदा(सेक्रेटरी) रिशु, सोनू खालसा, विक्की, अमित, नीलम बाजवा, गुरप्रीत सिंह, गगन, चिंटू कोहली,दीपक, लाडी, बोधराज दिलप्रीत अजय शर्मा आदि के साथ सभी सदस्य भारी संख्या में पहुंचे और सरकार खिलाफ नारे लगा कर रोश प्रदर्शन किया।

Kartarpur

ਕਰਤਾਰਪੁਰ ਹਲਕਾ ਵਿਧਾਇਕ ਬਲਕਾਰ ਸਿੰਘ ਦੇ ਦਫਤਰ ਦਾ ਉਦਘਾਟਨ

ਕਰਤਾਰਪੁਰ (ਮੁਕੇਸ਼ ਕੁਮਾਰ) ਕਰਤਾਰਪੁਰ ਵਿਖੇ ਗੁਰਦੁਆਰਾ ਗੰਗਸਰ ਸਾਹਿਬ ਦੇ ਸਾਹਮਣੇ ਗੁਰੂ ਅਰਜਨ ਦੇਵ ਕਾਲੋਨੀ, ਵਿਖੇ ਆਮ ਆਦਮੀ ਪਾਰਟੀ ਦਾ ਦਫ਼ਤਰ ਖੋਲਿਆ। ਇਸ ਮੌਕੇ ‘ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਕੀਰਤਨੀ ਜੱਥੇ ਵਲੋਂ ਸੰਗਤਾ ਨੂੰ ਕੀਰਤਨ ਰਹੀ ਨਿਹਾਲ ਕੀਤਾ ਗਿਆ ਤੇ ਹਲਕਾ ਕਰਤਾਰਪੁਰ ਦੇ ਸਮੂਹ ਇਲਾਕੇ ਦੀ ਸੁੱਖ-ਸਾਤੀ ਤੇ ਚੜਦੀ ਕਲਾ ਦੀ ਅਰਦਾਸ ਕੀਤੀ ਗਈ। ਹਲਕਾ ਵਿਧਾਇਕ ਬਲਕਾਰ ਸਿੰਘ ਦੀ ਜਿੱਤ ਦੀ ਖੁਸ਼ੀ ਵਿੱਚ ਹਲਕਾ ਨਿਵਾਸੀਆ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵਲੋ ਵਧਾਈਆਂ ਦਿੱਤੀਆਂ।

ਇਸ ਮੌਕੇ ਤੇ ਹਰਪ੍ਰੀਤ ਕੌਰ ਸੁਪਤਨੀ ਸ. ਬਲਕਾਰ ਸਿੰਘ ਜੀ ਨੇ ਆਈਆ ਹੋਈਆ ਸੰਗਤਾ ਦਾ ਧੰਨਵਾਦ ਕੀਤਾ। ਇਸ ਸਮੇਂ ਵਿਸੇਸ਼ ਤੌਰ ਡੇਰਾ ਸੱਚ ਖੰਡ ਬੱਲਾਂ ਦੇ ਸੇਵਾਦਾਰ , ‘ ਸੰਤ ਨਿਰਮਲ ਦਾਸ ਬਾਬੇ ਜੌੜੇ, ਭੈਣ ਸੰਤੌਸ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ, ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ, ਸੰਤ ਸਰਵਣ ਦਾਸ ਲੁਧਿਆਣਾ ਕੌਮੀ ਪ੍ਰਧਾਨ ਆਲ ਇੰਡੀਆਂ ਆਦਿ ਧਰਮ ਸਾਧੂ ਸਮਾਜ , ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆਂ ਆਦਿ ਧਰਮ ਮਿਸ਼ਨ, ਸੰਤ ਪ੍ਰਗਟ ਨਾਥ ਜੀ ਰਹੀਮਪੁਰ ਵਾਲੇ, ਰਾਜਵਿੰਦਰ ਕੌਰ ,ਲੋਕ ਸਭਾ ਇੰਚਾਰਜ ਮੰਗਲ ਸਿੰਘ , ਦੀਪਕ ਬਾਲੀ , ਬਾਰੀ ਸੁਲੇਮਾਨੀ , ਕੋ-ਆਰਡੀਨੇਟਰ ਬੀਰ ਚੰਦ ਸੁਰੀਲਾ, ਸੁਰੇਸ਼ ਕਲੇਰ, ਹਰਵਿੰਦਰ ਸਿੰਘ (ਬਾਬਾ), ਜੁਝਾਰ ਸਿੰਘ, ਲੱਭਾ ਰਾਮ (ਚਾਰੇ ਬਲਾਕ ਪ੍ਰਧਾਨ) , ਕੌਂਸਲਰ ਸੁਰਿੰਦਰ ਪਾਲ, ਗੁਰਪਾਲ ਸਿੰਘ ਮਾਗੇਕੀ , ਵਰੁਣ ਬਾਵਾ , ਚਰਨਜੀਤ ਸਿੰਘ ਪੁਰੇਵਾਲ, ਜਸਪਾਲ ਸਿੰਘ,ਬਲਾਕ ਦੇ ਸੈਕਟਰ ਇੰਚਾਰਜਾ ਤੋ ਇਲਾਵਾ ਹਲਕੇ ਤੋ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਨੇ ਵੀ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕੀਤੀ।ਨਿਗਮ ਕਮਿਸ਼ਨਰ ਦਵਿੰਦਰ ਸਿੰਘ, ਡੀ ਸੀ ਪੀ ਜਗਮੋਹਨ ਸਿੰਘ, ਮੁੱਖ ਪ੍ਰਸ਼ਾਸਨ ਜੇ.ਡੀ.ਏ ਜਸਵੀਰ ਸਿੰਘ, ਡਿਪਟੀ ਚੀਫ ਇੰਜੀ. ਰਾਕੇਸ਼ ਕਲੇਰ, ਕੌਂਸਲਰ ਤੇਜ ਪਾਲ ਸਿੰਘ , ਕੌਂਸਲਰ ਡਿੰਪਲ ਕਪੂਰ, ਕੌਂਸਲਰ ਸੁਨੀਤਾ ਰਾਣੀ , ਮੇਜਰ ਅੰਮ੍ਰਿਤ ਸਰੀਨ ਏਡੀਸੀ, ਜਸਵੀਰ ਸਿੰਘ ਏਡੀਸੀ, ਕੌਂਸਲਰ ਸ਼ਾਮ ਸੁੰਦਰ ਪਾਲ , ਐਸ ਡੀ ਐਮ ਬਲਬੀਰ ਰਾਜ ਸਿੰਘ , IG ਬਲਵੀਰ ਸਿੰਘ ਭੱਟੀ, ਤਹਿਸੀਲਦਾਰ ਮਨਦੀਪ ਸਿੰਘ, ਡੀ ਡੀ ਪੀ ਉ ਗੁਰਪ੍ਰੀਤ ਸਿੰਘ, DIG ਸ੍ਰੀ ਭਪੂਤੀ , ਐਸ ਐਸ ਪੀ (ਡੀ) ਸਵਰਨਜੀਤ ਸਿੰਘ, ਡੀ ਸੀ ਪੀ ਵਸੰਤਲਾ ਗੁਪਤਾ, ਨਾਇਬ ਤਹਿਸੀਲਦਾਰ ਵਿਜੇ ਕੁਮਾਰ, ਐਸ ਪੀ ਸਰਬਜੀਤ ਸਿੰਘ ਬਾਹੀਆ, ਡੀ ਐਸ ਪੀ ਸੁਰਿੰਦਰ ਪਾਲ ਧੋਗੜੀ , ਡੀ ਐਸ ਪੀ ਸਰਬਜੀਤ ਰਾਏ, ਐਸ ਐਚ ਓ ਰਮਨਦੀਪ ਸਿੰਘ , ਬਿਜਲੀ ਬੋਰਡ ਦੇ ਅਧਿਕਾਰੀ ਮੌਜੂਦ ਸਨ।

Doaba Times

ਹਰ ਘਰ ਤਿਰੰਗਾ’ ਲੋਕਾਂ ਤੱਕ ਪਹੁੰਚਾਉਣ ਲਈ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਕਮਿਊਨਟੀ ਹੈਲਥ ਅਫਸਰਾਂ ਦੀ ਮੀਟਿੰਗ

ਕਾਲਾ ਬੱਕਰਾ(ਮੁਕੇਸ਼ ਕੁਮਾਰ)ਸਿਵਲ ਸਰਜਨ ਜਲੰਧਰ ਡਾ ਰਮਨ ਸ਼ਰਮਾਂ ਦੇ ਨਿਰਦੇਸ਼ਾਂ ਹੇਠ ਹਰ ਘਰ ਤਿਰੰਗਾ’ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਕਮਿਊਨਟੀ ਹੈਲਥ ਅਫਸਰਾਂ ਦੀ ਮੀਟਿੰਗ ਕੀਤੀ ਗਈ।ਡਾ ਓਹਰੀ ਨੇ ਦੱਸਿਆ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਮੌਕੇ ‘ਤੇ ਤਿਰੰਗਾ ਹਰ ਘਰ ਲਿਆਉਣ ਅਤੇ ਇਸ ਨੂੰ ਲਹਿਰਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਅਗਵਾਈ ਹੇਠ ਇੱਕ ਮੁਹਿੰਮ ਹੈ। ਇਸ ਤਰ੍ਹਾਂ ਆਜ਼ਾਦੀ ਦੇ 75ਵੇਂ ਸਾਲ ਵਿੱਚ ਇੱਕ ਰਾਸ਼ਟਰ ਦੇ ਰੂਪ ਵਿੱਚ ਸਮੂਹਿਕ ਤੌਰ ‘ਤੇ ਝੰਡੇ ਨੂੰ ਘਰ ਪਹੁੰਚਾਉਣਾ ਤਿਰੰਗੇ ਨਾਲ ਨਾ ਸਿਰਫ਼ ਨਿੱਜੀ ਸਬੰਧ ਦਾ ਪ੍ਰਤੀਕ ਬਣਦੀ ਹੈ, ਸਗੋਂ ਰਾਸ਼ਟਰ ਨਿਰਮਾਣ ਪ੍ਰਤੀ ਸਾਡੀ ਵਚਨਬੱਧਤਾ ਦਾ ਵੀ ਪ੍ਰਤੀਕ ਬਣਦਾ ਹੈ। ਪਹਿਲਕਦਮੀ ਦੇ ਪਿੱਛੇ ਦਾ ਵਿਚਾਰ ਲੋਕਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਉਣਾ ਅਤੇ ਭਾਰਤੀ ਰਾਸ਼ਟਰੀ ਝੰਡੇ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕਿ ਰਾਸ਼ਟਰੀ ਝੰਡਾ ਸਾਡੇ ਦੇਸ਼ ਦੀ ਏਕਤਾ ਅਤੇ ਪ੍ਰਭੂਸੱਤਾ ਦੀ ਪ੍ਰਤੀਕ ਹੈ ਇਸ ਨੂੰ ਲਹਿਰਾਉਣ ਸਮੇਂ ਸਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।ਜਿਸ ਵਿੱਚ ਰਾਸ਼ਟਰੀ ਝੰਡੇ ਨੂੰ ਉਲਟੇ ਢੰਗ ਨਾਲ ਪ੍ਰਦਰਸ਼ਿਤ ਨਹੀਂ ਕੀਤਾ ਜਾਵੇਗਾ ਭਾਵ ਕੇਸਰੀ ਰੰਗ ਉਪਰ ਰੱਖਿਆ ਜਾਵੇ।ਖਰਾਬ ਜਾਂ ਕਿਸੇ ਵੀ ਕਿਸਮ ਨਾਲ ਵਿਗਾੜਿਆ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਨਹੀਂ ਕੀਤਾ ਜਾਵੇ।ਰਾਸ਼ਟਰੀ ਝੰਡੇ ਨੂੰ ਕਿਸੇ ਵਿਅਕਤੀ ਜਾਂ ਚੀਜ਼ ਨੂੰ ਸਲਾਮੀ ਵਿੱਚ ਨਹੀਂ ਝੁਕਾਇਆ ਨਾ ਜਾਵੇ।ਇਸ ਤਰ੍ਹਾਂ ਦੀਆਂ ਕਈ ਹੋਰ ਸਾਵਧਾਨੀਆਂ ਦਾ ਝੰਡਾ ਲਹਿਰਾਉਣ ਲੱਗੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ।ਡਾ ਓਹਰੀ ਨੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਅਪਣੇ ਅਧੀਨ ਆਉਂਦੇ ਪਿੰਡਾਂ ਦੇ ਸਰਪੰਚਾਂ ਨਾਲ ਸੰਪਰਕ ਕਰਕੇ ਇਸ ਮੁਹਿੰਮ ਨੂੰ ਸਫਲ ਕਰਵਾਉਣ।ਇਸ ਸਮੇਂ ਅਜੀਤ ਸਿੰਘ MPHS ਹਾਜ਼ਿਰ ਸਨ।

Gurdaspur

ए एस आई जगदीश को बहाल न किया तो होगा गुरदासपुर बंद

*पुलिस को दबावहीन करना हमारा दायित्व:-हरविंदर सोनी।

Gurdaspur (Ajay Mahajan) आज शिवसेना बाला साहेब ठाकरे की महत्वपूर्ण बैठक जिला उपाध्यक्ष रमन शर्मा की अध्यक्षता में सम्पन्न हुई जिसमें राज्य उपप्रमुख हरविंदर सोनी विशेष रूप से उपस्थित हुए।
इस मौके पर हरविंदर सोनी ने रोष प्रदर्शित हुए कहा कि पुलिस प्रशासन पूरी तरह दबाव में काम कर रहा है जिसके तहत कुछ शरारती तत्वों के दबाव में आकर पुलिस उच्चाधिकारियों ने अच्छी डयूटी करने के बावजूद ए एस आई जगदीश कुमार को मुअत्तल कर दिया है जिससे पूरे पुलिस विभाग का मनोबल धरातल पर आ गया है।अगर पुलिस के साथ ऐसा व्यवहार होना शुरू हो गया तो वो दिन दूर नही जब पुलिसकर्मी अपनी ड्यूटी ईमानदारी से करना छोड़ देंगे।
सोनी ने कहा कि पिछले दिनों कुछ लोग धर्मांतरण करने का प्रयास कर रहे थे जिनका विरोध स्थानीय लोगों ने किया था क्योंकि वे लोगों के घरों में बिना इजाज़त घुस रहे थे।लोगों का कहना था कि वे बाहर भेजने का लालच देकर धर्म परिवर्तन करने का बोल रहे थे।
माहौल खराब न हो इसलिए पुलिस टीम मौके पर पहुंच गई जिसका नेतृत्व ए एस आई जगदीश कुमार कर रहे थे। मौके पर पहुंचकर जगदीश कुमार और उनकी टीम को पता चला कि धर्मांतरण करवाने का प्रचार करने वालों में कुछ महिलाएं भी है परन्तु वहां का माहौल खराब न हो इसलिए बिना देरी किये वे धर्मांतरण करवाने वालों के लोगों को थाने में ले आये ताकि उन्हें सुरक्षित रखा जा सके।
सोनी ने कहा कि जगदीश कुमार ने पुलिस अफसर होने का फर्ज निभाया , परन्तु शरारती लोगों के दबाव के चलते उन्हें मुअत्तल कर दिया गया है जो कि असहनीय और समाज के लिए गलत संदेश है इस तरह तो अगर कोई जुर्म करने वाले को कोई पुलिस अधिकारी पकड़ता है तो वो तो हमेशा इस डर के साथ अच्छी डयूटी नही कर पायेगा कि कहीं उसपर ही कार्रवाई न हो जाये।इससे पुलिस मनोबलहीन हो जाएगी।
इसलिए आज सभी हिन्दू संगठनों ने सामूहिक रूप से निर्णय लिया है कि अगर जगदीश कुमार को बहाल न किया गया तो गुरदासपुर बंद की कॉल दी जाएगी जिसमे होने वाले नुकसान की ज़िम्मेदारी प्रशासन की होगी।
अंत मे उन्होंने मांग करते हुए कहा कि जिस तरह पंजाब में बड़े स्तर पर धर्मांतरण हो रहा है उसको रोकने के लिए विशेष कानून बने क्योंकि बहुत से राज्यों में ऐसा कानून बन चुका है।
इस मौके पर बब्बू लुबाना,श्री राम,राजकुमार,टीटू शर्मा,विक्की सलारिया,लाडी शर्मा,पँकू सलारिया आदि उपस्थित थे।

Doaba Times

ਸੀ ਐਚ ਸੀ ਕਾਲਾ ਬੱਕਰਾ ਵਿਖੇ ‘ਮਾਂ ਦੇ ਦੁੱਧ ਦਾ ਮਹੱਤਵ’ ਹਫ਼ਤਾ ਹਰ ਸਾਲ 1 ਤੋਂ 7 ਅਗਸਤ ਤੱਕ ਮਨਾਇਆ ਜਾਵੇਗਾ

ਕਾਲਾ ਬੱਕਰਾ(ਗੁਰਪ੍ਰੀਤ ਬੱਲ)ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਤਹਿਤ ਡਾ ਕੁਲਦੀਪ ਸਿੰਘ ਐਮ ਓ ਦੀ ਅਗਵਾਈ ਹੇਠ ਸੀ ਐਚ ਸੀ ਕਾਲਾ ਬੱਕਰਾ ਵਿਖੇ ਮਾਂ ਦੇ ਦੁੱਧ ਦਾ ਮਹੱਤਵ ਹਫ਼ਤਾ ਹਰ ਸਾਲ 1 ਤੋਂ 7 ਅਗਸਤ ਤੱਕ ਮਨਾਇਆ ਜਾਂਦਾ ਹੈ ਤਾਂ ਜੋ ਵਿਸ਼ਵ ਭਰ ਵਿੱਚ ਮਾਂ ਦਾ ਦੁੱਧ ਪਿਆਉਣ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਕੀਤਾ ਜਾ ਸਕੇ। ਇਹ ਅਗਸਤ 1990 ਵਿੱਚ ਸਰਕਾਰੀ ਨੀਤੀ ਨਿਰਮਾਤਾਵਾਂ, WHO, UNICEF ਅਤੇ ਹੋਰ ਸੰਸਥਾਵਾਂ ਦੁਆਰਾ ਮਾਂ ਦੇ ਦੁੱਧ ਪਿਆਉਣ ,ਪ੍ਰਚਾਰ ਅਤੇ ਸਮਰਥਨ ਲਈ ਹਸਤਾਖਰ ਕੀਤੇ ਗਏ।
ਡਾ ਤਰਨਪ੍ਰੀਤ ਕੌਰ ਐਮ ਓ ਨੇ ਦੱਸਿਆ ਕਿ ਮਾਂ ਦਾ ਦੁੱਧ ਬੱਚਿਆਂ ਨੂੰ ਲੋੜੀਂਦੇ ਪੌਸ਼ਟਿਕ ਤੱਤ ਪ੍ਰਦਾਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਡਬਲਯੂ.ਐਚ.ਓ. ਬੱਚੇ ਦੇ 6 ਮਹੀਨੇ ਦੇ ਹੋਣ ਤੱਕ ਜਨਮ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਹੀ ਛਾਤੀ ਦਾ ਦੁੱਧ ਚੁੰਘਾਉਣ ਦੀ ਸਿਫ਼ਾਰਸ਼ ਕਰਦਾ ਹੈ। ਪੌਸ਼ਟਿਕ ਪੂਰਕ ਭੋਜਨ ਨੂੰ ਫਿਰ 2 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਮਾਂ ਦਾ ਦੁੱਧ ਜਾਰੀ ਰੱਖਣਾ ਚਾਹੀਦਾ ਹੈ।
ਨੀਤੀਰਾਜ ਬੀ ਸਿੰਘ ਬੀਈਈ ਨੇ ਬੱਚੇ ਲਈ ਮਾਂ ਦਾ ਦੁੱਧ ਦੇ ਲਾਭ ਦੱਸਦਿਆਂ ਕਿਹਾ ਮਾਂ ਦਾ ਦੁੱਧ ਬੱਚਿਆਂ ਲਈ ਆਦਰਸ਼ ਪੋਸ਼ਣ ਪ੍ਰਦਾਨ ਕਰਦਾ ਹੈ। ਇਸ ਵਿੱਚ ਵਿਟਾਮਿਨ, ਪ੍ਰੋਟੀਨ, ਅਤੇ ਚਰਬੀ ਦਾ ਲਗਭਗ ਸੰਪੂਰਨ ਮਿਸ਼ਰਣ ਹੈ।ਜੋ ਕੇ ਬੱਚੇ ਨੂੰ ਵਾਧੇ ਲਈ ਜਰੂਰੀ ਹੈ। ਛਾਤੀ ਦੇ ਦੁੱਧ ਵਿੱਚ ਐਂਟੀਬਾਡੀਜ਼ ਹੁੰਦੇ ਹਨ ਜੋ ਬੱਚੇ ਨੂੰ ਵਾਇਰਸ ਅਤੇ ਬੈਕਟੀਰੀਆ ਨਾਲ ਲੜਨ ਵਿੱਚ ਮਦਦ ਕਰਦੇ ਹਨ। ਛਾਤੀ ਦਾ ਦੁੱਧ ਚੁੰਘਾਉਣਾ ਤੁਹਾਡੇ ਬੱਚੇ ਦੇ ਦਮੇ ਜਾਂ ਐਲਰਜੀ ਹੋਣ ਦੇ ਜੋਖਮ ਨੂੰ ਘਟਾਉਂਦਾ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਬੱਚਿਆਂ ਨੂੰ ਬਿਨਾਂ ਕਿਸੇ ਫਾਰਮੂਲੇ ਦੇ ਪਹਿਲੇ 6 ਮਹੀਨਿਆਂ ਲਈ ਸਿਰਫ਼ ਛਾਤੀ ਦਾ ਦੁੱਧ ਪਿਲਾਇਆ ਜਾਂਦਾ ਹੈ, ਉਨ੍ਹਾਂ ਨੂੰ ਕੰਨ ਦੀ ਲਾਗ, ਸਾਹ ਦੀਆਂ ਬਿਮਾਰੀਆਂ, ਅਤੇ ਦਸਤ ਦੀ ਕਮੀ ਹੁੰਦੀ ਹੈ।ਬਲਾਕ ਕਾਲਾ ਬੱਕਰਾ ਦੇ ਹਰੇਕ ਸਿਹਤ ਕੇਂਦਰ ਅਧੀਨ ਪਿੰਡਾਂ ਵਿੱਚ 7 ਤਰੀਖ ਤੱਕ ਜਾਗਰੂਕ ਕੀਤਾ ਜਾਵੇਗਾ।

Jalandhar

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਸਤਰ ਧਾਰਨ ਮੀਰੀ ਪੀਰੀ ਦੇ ਦਿਹਾੜੇ ਨੂੰ ਸਮਰਪਿਤ ਖ਼ਾਲਸਾਈ ਸ਼ਸ਼ਤਰ ਮਾਰਚ

ਜਲੰਧਰ (ਕੁਲਦੀਪ ਕੁਮਾਰ)ਸਿੱਖ ਤਾਲਮੇਲ ਕਮੇਟੀ ਜਲੰਧਰ ਵੱਲੋਂ ਧੰਨ -ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਸਤਰ ਧਾਰਨ ਮੀਰੀ ਪੀਰੀ ਦੇ ਦਿਹਾੜੇ ਨੂੰ ਸਮਰਪਿਤ ਖ਼ਾਲਸਾਈ ਸ਼ਸ਼ਤਰ ਮਾਰਚ ਦੁਪਹਿਰ 16-7-2022(ਸ਼ਨੀਚਰਵਾਰ)ਸਮਾ3ਵੱਜੇ ਗੁਰਦੁਆਰਾ ਗੁਰਦੇਵ ਨਗਰ, ਨਵੀਂ ਦਾਣਾ ਮੰਡੀ ਜਲੰਧਰ ਤੋਂ ਆਰੰਭ ਹੋ ਕੇ ਵੱਖ ਵੱਖ ਜਥੇਬੰਦੀਆਂ , ਰਾਜਨੀਤਕ ਜੱਥੇਬੰਦੀਆਂ, ਨੇ ਵੱਧ ਤੋਂ ਵੱਧ ਹਿੱਸਾ ਲਿਆ, ਸ਼ਾਮਲ ਹੋਈਆਂ ਗੁਰੂ ਸੰਗਤਾਂ ਨੇ ਗੁਰੂ ਜੀ ਅਟੁੱਟ ਲੰਗਰ ਵਰਤਾਇਆ ਗਿਆ ਅਤੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਜਲੰਧਰ ਵਿਖੇ ਸਮਾਪਤ ਹੋਇਆ ਮਿੱਤੀ 31-7-2022 ਨੂੰ ਸਿੱਖ ਤਾਲਮੇਲ ਕਮੇਟੀ ਜਲੰਧਰ ਨੇ ਸੰਗਤਾਂ ਨੂੰ ਅਤੇ ਸਮੂਹ ਵੱਖ ਵੱਖ ਜਥੇਬੰਦੀਆਂ ਨੂੰ ਜਿਹਨਾਂ ਨੇ ਨਗਰ ਕੀਰਤਨ ਵਿੱਚ ਸੇਵਾ ਨਿਭਾਈ ਗਈ ਸੀ ਉਹਨਾਂ ਨੂੰ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਅਤੇ ਵੱਖ-ਵੱਖ, ਧਾਰਮਿਕ, ਜਥੇਬੰਦੀਆਂ, ਰਾਜਨੀਤਕ ਜੱਥੇਬੰਦੀਆਂ, ਸੰਗਤਾਂ ਨੂੰ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਸੇਵਾਦਾਰ ਅਵਤਾਰ ਸਿੰਘ ਕਾਨੂੰਗੋ ਨੂੰ ਸਿੱਖ ਤਾਲਮੇਲ ਕਮੇਟੀ ਜਲੰਧਰ ਦੀ ਪ੍ਰਬੰਧਕ ਕਮੇਟੀ ਜੀ ਨੇ ਸਨਮਾਨਿਤ ਕੀਤਾ ਗਿਆ।

Farmers Protest

ਸੰਯੁਕਤ ਮੋਰਚੇ ਦੀ ਕਾਲ ਤੇ ਪੂਰੇ ਪੰਜਾਬ ਵਿੱਚ ਵੱਖ ਵੱਖ ਥਾਈਂ ਰੋਕੀਆਂ ਗਈਆਂ ਰੇਲਾਂ

ਕਿਸ਼ਨਗੜ( ਗੁਰਪ੍ਰੀਤ ਬੱਲ) ਐਤਵਾਰ ਵਾਲੇ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ ਨਿਰਦੇਸ਼ਾਂ ਤੇ ਜਲੰਧਰ ਜ਼ਿਲ੍ਹੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀ ਵਾਅਦਾ ਖਿਲਾਫੀ ਦੇ ਕਾਰਨ ਜਲੰਧਰ ਰਾਮਾ ਮੰਡੀ ਕੈਂਟ ਰੇਲਵੇ ਸਟੇਸ਼ਨ ਤੇ ਜ਼ਬਰਦਸਤ ਧਰਨਾ ਲਗਾਇਆ ਗਿਆ। ਜੋ ਕਿ ਸਵੇਰੇ 11:00 ਵਜੇ ਤੋਂ ਸ਼ਾਮ 3:00 ਵਜੇ ਤੱਕ ਜਾਰੀ ਰਿਹਾ। ਇਸ ਧਰਨੇ ਵਿਚ ਸਰਕਾਰ ਵੱਲੋਂ ਕਿਸਾਨਾਂ ਨੂੰ ਐੱਮ ਐੱਸ ਪੀ ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਕੀਤੀ ਗਈ । ਅਤੇ ਨਾਲ ਹੀ ਇਹ ਵੀ ਮੰਗ ਕੀਤੀ ਗਈ ਕਿ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਵੇ।ਇਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਦਿੱਲੀ ਕਿਸਾਨ ਅੰਦੋਲਨ ਸੰਘਰਸ਼ ਦੌਰਾਨ ਕਿਸਾਨਾਂ ਤੇ ਹੋਏ ਪਰਚਿਆਂ ਨੂੰ ਸਰਕਾਰ ਵੱਲੋਂ ਰੱਦ ਕੀਤਾ ਜਾਵੇ ।ਅਤੇ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਕਰਨ ਤੇ ਵੀ ਚਰਚਾ ਕੀਤੀ ਗਈ।ਕਿਸਾਨ ਜਥੇਬੰਦੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਸਰਕਾਰ ਇਨ੍ਹਾਂ ਮੰਗਾਂ ਨੂੰ ਨਹੀਂ ਮੰਨਦੀ ਹੈ ਤਾਂ ਆਉਣ ਵਾਲੇ ਦਿਨਾਂ ਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਧਰਨਾ ਪ੍ਰਦਰਸ਼ਨ ਵਿਚ ਜਲੰਧਰ ਜ਼ਿਲ੍ਹੇ ਦੀਆਂ ਸਮੂਹ ਜਥੇਬੰਦੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ।

ਇਸ ਮੌਕੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ , ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ , ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਪ੍ਰਧਾਨ ਮਨੋਹਰ ਸਿੰਘ ਗਿੱਲ ,ਕੁੱਲ ਹਿੰਦ ਕਿਸਾਨ ਸਭਾ ਪ੍ਰਧਾਨ ਸੋਨੂੰ ਅਰੋਡ਼ਾ, ਮਹਿਲਾ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਰਾਜੂ, ਬੀ.ਕੇ.ਯੂ ਆਦਮਪੁਰ ਦੋਆਬਾ ਪ੍ਰਧਾਨ ਮਲਕੀਤ ਸਿੰਘ ਪਧਿਆਣਾ, ਬੀ.ਕੇ.ਯੂ ਕਾਦੀਆਂ ਦੀਪਾ ਮੁਠੱਡਾ, ‘ਤੀਰਥ ਸਿੰਘ, ਆਦਿ ਸਮੇਤ ਅਲੱਗ-ਅਲੱਗ ਜਥੇਬੰਦੀਆਂ ਅਤੇ ਸਮੂਹ ਵਰਕਰ ਮੌਜੂਦ ਸਨ।

Hindi

रेलवे ट्रैक पर किसानों लगाया अपनी मांगों को लेकर केन्द्र सरकार के खिलाफ धरना
किशनगढ़ (गुरप्रीत सूर्य) पंजाब के किसान एक बार फिर अपनी मांगों को लेकर केंद्र सरकार के ख़िलाफ़ संघर्ष पर उतर आए हैं । किसान रविवार को एक बार फिर से पटरियों व सड़कों पर बैठ गए , किसान यूपी के लखीमपुर खीरी में हुए
साजिश के तहत हादसे में जान गंवाने वाले किसानों के लिए इंसाफ की मांग के अलावा केन्द्र सरकार को लंबित मांगें पूरी करने के लिए पंजाब के किसानों द्वारा 4 घंटे के लिए रेल मार्ग और सड़क मार्ग बंद

Sports

ਕ੍ਰਿਕਟ ਟੂਰਨਾਮੈਂਟ ਦੀ ਤੀਸਰੇ ਦਿਨ ਸਮਾਪਤੀ


ਕਿਸ਼ਨਗੜ੍ਹ(ਗੁਰਪ੍ਰੀਤ ਬੱਲ) ਸਪੋਰਟਸ ਕਲੱਬ ਕਿਸ਼ਨਗੜ੍ਹ ਵੱਲੋਂ ਕਿਸ਼ਨਗੜ੍ਹ ਕਰਤਾਰਪੁਰ ਰੋਡ ਤੇ ਸਥਿਤ ਨੌਗੱਜਾ ਫੋਕਲ ਪੁਆਇੰਟ ਦਾਣਾ ਮੰਡੀ ਵਿਖੇ ਪਿਛਲੇ ਤਿੰਨ ਦਿਨਾਂ ਤੋ ਚਲ ਰਹੇ ਕ੍ਰਿਕਟ ਟੂਰਨਾਮੈਂਟ ਦੀ ਸਮਾਪਤੀ ਹੋਈ ਜਿਸ ਵਿੱਚ ਕੋਟਲੀ ਦੀ ਟੀਮ ਪਹਿਲੇ ਨੰਬਰ , ਗੋਪਾਲਪੁਰ ਦੀ ਟੀਮ ਦੂਸਰੇ ਨੰਬਰ , ਕਿਸ਼ਨਗੜ੍ਹ ਦੀ ਤੀਸਰੇ ਨੰਬਰ , ਸ਼ਾਮ ਚੁਰਾਸੀ ਟੀਮ ਚੌਥੇ ਨੰਬਰ ਤੇ ਰਹੀ ਅਤੇ ਮੈਨ ਆਫ ਦਾ ਮੈਚ ਧੁਨਾਂ ਲੁਧਿਆਣਾ , ਰੈਂਚੋ ਬੈਸਟ ਬਾਲਰ , ਸੁੱਖੀ ਕਮਾਮ ਵਾਨ ਨਵਾਂਸ਼ਹਿਰ (ਮੈਨ ਆਫ ਦਾ ਸੀਰੀਜ਼) ਰਹੇ। ਇਸ ਮੌਕੇ ਤੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਸਰਵਗਵਾਸੀ ਸ. ਪਰਮਜੀਤ ਸਿੰਘ ਫੁੱਲ ਦੀ ਨਿੱਘੀ ਯਾਦ ਵਿਚ ਪਹਿਲਾ ਇਨਾਮ 21000 ਰੁਪਏ ਦਿੱਤਾ ਗਿਆ ਅਤੇ ਦੂਸਰਾ ਇਨਾਮ ਜਸਵਿੰਦਰ ਸਿੰਘ ਦੁੱਗਰੀ ਬਿੰਦਾ ,ਬਬਲੂ ਕਿਸ਼ਨਗੜ੍ਹ ,ਸਮੀਰ ਕਿਸ਼ਨਗੜ੍ਹ ਵੱਲੋਂ 15000ਰੁਪਏ ਦਿੱਤਾ ਗਿਆ।

ਇਸ ਮੌਕੇ ਤੇ ਜਗਜੀਵਨ ਪਾਲ ਸਿੰਘ ਫੁੱਲ , ਮਨੀ ਯੂ ਐਸ ਏ , ਮੁਬਾਰਕ ਦੀਪ , ਜਸਵਿੰਦਰ ਸਿੰਘ ਬਿੰਦਾ ਦੁੱਗਰੀ, ਬਬਲੂ ਕਿਸ਼ਨਗੜ,ਸਮੀਰ , ਹਰਸੁਲਿੰਦਰ ਸਿੰਘ ਢਿੱਲੋਂ ,ਅਮਨਦੀਪ ਹਨੀ , ਰਾਜਨ ਸੰਘਵਾਲ, ਪਾਖਰ ਸੰਘਵਾਲ, ਕਾਲੂ ਪ੍ਰਧਾਨ ਕਿਸ਼ਨਗੜ, ਬਬਲੂ ਸੰਘਵਾਲ,ਮਨੀ ਬਿਰਲਾ , ਜਸ ਕਿਸ਼ਨਗੜ , ਹਰਜੋਤ ਕਿਸ਼ਨਗੜ, ਬਾਬਾ ਕਿਸ਼ਨਗੜ , ਰਾਜਨ ਸੰਘਵਾਲ, ਅਵੀ ਕਿਸ਼ਨਗੜ, ਹਰਸ਼ ਗੜੀਬਖਸ਼ਾ, ਕਰਨ ਜੋਸ਼ੀ ਅਲਾਵਲਪੁਰ, ਗੂਰੀ ਮੌਜੂਦ ਸਨ।