Chandigarh

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਧਾਰਮਿਕ ਅਸਹਿਣਸ਼ੀਲਤਾ ਅਤੇ ਬੇਇਨਸਾਫ਼ੀ ਵਿਰੁੱਧ ਵਿਰੋਧ ਦਾ ਇੱਕ ਸ਼ਕਤੀਸ਼ਾਲੀ ਸੰਦੇਸ਼ ਸੀ – ਕੈਂਥ

ਭਾਜਪਾ ਅਨੁਸੂਚਿਤ ਜਾਤੀ ਮੋਰਚਾ ਨੇ ਗੁਰੂ ਤੇਗ ਬਹਾਦਰ ਜੀ ਦੇ ਚੇਲਿਆਂ, ਭਾਈ ਦਿਆਲ ਦਾਸ, ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਦੀ ਯਾਦ ਵਿੱਚ ਇੱਕ ਸ਼ਾਨਦਾਰ ਯਾਦਗਾਰ ਬਣਾਉਣ ਦੀ ਮੰਗ ਕੀਤੀ ਹੈ, ਜੋ ਗੁਰੂ ਤੇਗ ਬਹਾਦਰ ਜੀ ਦੇ ਨਾਲ ਮਜ਼ਬੂਤੀ ਨਾਲ ਖੜੇ ਸਨ ਅਤੇ ਕਸ਼ਮੀਰੀ ਪੰਡਿਤਾਂ ਦੇ ਧਰਮ ਅਤੇ ਵਿਸ਼ਵਾਸ ਦੇ ਅਧਿਕਾਰਾਂ ਦੀ ਰੱਖਿਆ ਲਈ ਨਿਡਰਤਾ ਨਾਲ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ।

ਚੰਡੀਗੜ੍ਹ, 16 ਨਵੰਬਰ: (ਗੁਰਪ੍ਰੀਤ ਬੱਲ) ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਗੁਰੂ ਤੇਗ ਬਹਾਦਰ ਜੀ ਦੇ ਚੇਲਿਆਂ, ਭਾਈ ਦਿਆਲ ਦਾਸ, ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਦੀ ਯਾਦ ਵਿੱਚ ਇੱਕ ਸ਼ਾਨਦਾਰ ਯਾਦਗਾਰ ਬਣਾਉਣ ਦੀ ਮੰਗ ਕੀਤੀ ਹੈ। ਇਹ ਦਲੇਰ ਚੇਲੇ “ਹਿੰਦ-ਦੀ-ਚਾਦਰ” ਗੁਰੂ ਤੇਗ ਬਹਾਦਰ ਜੀ ਦੇ ਨਾਲ ਦ੍ਰਿੜਤਾ ਨਾਲ ਖੜ੍ਹੇ ਰਹੇ, ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਕਸ਼ਮੀਰੀ ਪੰਡਤਾਂ (ਬ੍ਰਾਹਮਣਾਂ) ਨੂੰ ਇਸਲਾਮ ਧਰਮ ਅਪਣਾਉਣ ਲਈ ਮਜਬੂਰ ਕੀਤਾ ਤਾਂ ਕਸ਼ਮੀਰੀ ਪੰਡਤਾਂ ਦੇ ਵਿਸ਼ਵਾਸ ਅਤੇ ਧਰਮ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਭਾਜਪਾ ਨੇਤਾ ਪਰਮਜੀਤ ਕੈਂਥ ਨੇ ਦੱਸਿਆ ਕਿ ਜ਼ਾਲਮ ਜ਼ਾਲਮ ਸਮਰਾਟ ਔਰੰਗਜ਼ੇਬ ਆਪਣੀਆਂ ਰੂੜੀਵਾਦੀ ਇਸਲਾਮੀ ਨੀਤੀਆਂ ਲਈ ਜਾਣਿਆ ਜਾਂਦਾ ਸੀ, ਜਿਸ ਵਿੱਚ ਗੈਰ-ਮੁਸਲਮਾਨਾਂ ‘ਤੇ ਜਜ਼ੀਆ ਟੈਕਸ ਦੁਬਾਰਾ ਲਗਾਉਣਾ ਅਤੇ “ਕਾਫ਼ਿਰਾਂ” ਨਾਲ ਸਬੰਧਤ ਮੰਦਰਾਂ ਅਤੇ ਸਕੂਲਾਂ ਨੂੰ ਢਾਹੁਣ ਦਾ ਆਦੇਸ਼ ਦੇਣਾ ਸ਼ਾਮਲ ਸੀ। ਜ਼ਬਰਦਸਤੀ ਧਰਮ ਪਰਿਵਰਤਨ ਦਾ ਹੁਕਮ ਦਿੱਤਾ ਗਿਆ, ਅਤੇ ਜਿਨ੍ਹਾਂ ਨੇ ਧਰਮ ਪਰਿਵਰਤਨ ਕਰਨ ਤੋਂ ਇਨਕਾਰ ਕੀਤਾ ਉਨ੍ਹਾਂ ਨੂੰ ਮੌਤ ਦੀ ਸਜ਼ਾ ਸਮੇਤ ਸਖ਼ਤ ਸਜ਼ਾਵਾਂ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਅੱਗੇ ਦੱਸਿਆ ਕਿ ਨਵੰਬਰ 1675 ਵਿੱਚ, ਸਮਰਾਟ ਔਰੰਗਜ਼ੇਬ ਦੇ ਸਪੱਸ਼ਟ ਹੁਕਮਾਂ ‘ਤੇ, ਭਾਈ ਮਤੀ ਦਾਸ ਦਿੱਲੀ ਦੇ ਚਾਂਦਨੀ ਚੌਕ ਵਿੱਚ ਬੇਰਹਿਮੀ ਨਾਲ ਸ਼ਹੀਦ ਹੋਣ ਵਾਲੇ ਪਹਿਲੇ ਵਿਅਕਤੀ ਸਨ। ਉਨ੍ਹਾਂ ਨੂੰ ਦੋ ਥੰਮ੍ਹਾਂ ਵਿਚਕਾਰ ਬੰਨ੍ਹਿਆ ਗਿਆ ਅਤੇ ਸਿਰ ਤੋਂ ਲੈ ਕੇ ਕਮਰ ਤੱਕ ਸਿਰ ਕਲਮ ਕਰ ਦਿੱਤਾ ਗਿਆ। ਭਾਈ ਦਿਆਲ ਦਾਸ ਨੂੰ ਬੰਨ੍ਹ ਕੇ ਉਬਲਦੇ ਪਾਣੀ ਨਾਲ ਭਰੇ ਇੱਕ ਵੱਡੇ ਕਾਂਸੀ ਦੇ ਭਾਂਡੇ ਵਿੱਚ ਸੁੱਟ ਦਿੱਤਾ ਗਿਆ, ਅਤੇ ਭਾਈ ਸਤੀ ਦਾਸ ਨੂੰ ਇੱਕ ਖੰਭੇ ਨਾਲ ਬੰਨ੍ਹ ਕੇ, ਤੇਲ ਵਿੱਚ ਭਿੱਜੀ ਹੋਈ ਰੂੰ ਦੀ ਉੱਨ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ। ਇਸ ਸਾਰੇ ਸਮੇਂ ਦੌਰਾਨ, ਗੁਰੂ ਤੇਗ਼ ਬਹਾਦਰ ਜੀ ਦੇ ਨਿਡਰ ਚੇਲੇ ਸ਼ਾਂਤ ਰਹੇ ਅਤੇ ਗੁਰਬਾਣੀ ਦਾ ਪਾਠ ਕਰਦੇ ਰਹੇ, ਅਤੇ ਗੁਰੂ ਜੀ ਨੇ ਇਸ ਬਰਬਰਤਾ ਨੂੰ ਬ੍ਰਹਮ ਸ਼ਾਂਤੀ ਨਾਲ ਦੇਖਿਆ।

ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਧਾਰਮਿਕ ਅਸਹਿਣਸ਼ੀਲਤਾ ਅਤੇ ਬੇਇਨਸਾਫ਼ੀ ਦੇ ਵਿਰੁੱਧ ਵਿਰੋਧ ਦਾ ਇੱਕ ਸ਼ਕਤੀਸ਼ਾਲੀ ਸੰਦੇਸ਼ ਸੀ। ਬੇਰਹਿਮੀ ਦੇ ਜਨਤਕ ਪ੍ਰਦਰਸ਼ਨ ਵਿੱਚ, ਗੁਰੂ ਸਾਹਿਬ ਦਾ ਸਿਰ ਉਨ੍ਹਾਂ ਦੇ ਸਰੀਰ ਤੋਂ ਵੱਖ ਕਰ ਦਿੱਤਾ ਗਿਆ ਸੀ, ਪਰ ਉਨ੍ਹਾਂ ਦੀ ਕੁਰਬਾਨੀ ਧਾਰਮਿਕ ਆਜ਼ਾਦੀ, ਮਨੁੱਖੀ ਮਾਣ ਅਤੇ ਸਾਰੇ ਧਰਮਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸੰਘਰਸ਼ ਦਾ ਪ੍ਰਤੀਕ ਬਣ ਗਈ। ਖੂਨ ਵਿੱਚ ਡੁੱਬੀ ਇੱਕ ਅਚੇਤ ਸ਼ਕਤੀ ਅਤੇ ਸ਼ਾਂਤੀਪੂਰਨ, ਸਨਮਾਨਜਨਕ ਜੀਵਨ ਜੀ ਰਹੇ ਮਾਣਮੱਤੇ ਲੋਕਾਂ ਵਿਚਕਾਰ ਕੋਈ ਸਮਝ ਨਹੀਂ ਹੋ ਸਕਦੀ। ਇਸ ਕੁਰਬਾਨੀ ਨੇ ਹਿੰਦੂਆਂ ਨੂੰ ਉਨ੍ਹਾਂ ਦੀ ਨਿਸ਼ਕਿਰਿਆ ਚੁੱਪ ਤੋਂ ਜਗਾਇਆ ਅਤੇ ਉਨ੍ਹਾਂ ਨੂੰ ਸਵੈ-ਮਾਣ ਅਤੇ ਕੁਰਬਾਨੀ ਤੋਂ ਪ੍ਰਾਪਤ ਸ਼ਕਤੀ ਨੂੰ ਸਮਝਣ ਦੀ ਹਿੰਮਤ ਦਿੱਤੀ। ਇਸ ਤਰ੍ਹਾਂ, ਗੁਰੂ ਤੇਗ਼ ਬਹਾਦਰ ਜੀ ਨੇ “ਹਿੰਦ-ਦੀ-ਚਾਦਰ” ਜਾਂ ਭਾਰਤ ਦੀ ਢਾਲ ਦਾ ਪਿਆਰ ਭਰਿਆ ਖਿਤਾਬ ਪ੍ਰਾਪਤ ਕੀਤਾ।

Jalandhar

ਚੌਂਕੀ ਫੋਕਲ ਪੁਆਇੰਟ ਅਤੇ ਡਿਵੀ: ਨੰਬਰ 8 ਦੀ ਮਿਲੀਭੁਗਤ ਨਾਲ ਔਰਤਾਂ ਨੂੰ ਗੰਦੇ ਇਸ਼ਾਰੇ ਕਰਨ ਵਾਲੇ ਠਰਕੀ ਨੂੰ ਪੁਲਸ ਨੇ ਦਿੱਤੀ ਖੁੱਲ੍ਹੀ ਛੁੱਟੀ

ਪੁਲਸ ਕਮਿਸ਼ਨਰ ਧੰਨਪ੍ਰੀਤ ਕੌਰ ਅਤੇ ਹੋਰ ਉੱਚ ਅਧਿਕਾਰੀਆਂ ਦੇ ਆਦੇਸ਼ ਐੱਸ ਐੱਚ ਓ ਲਈ ਇੱਕ ਡਰਾਮਾ

ਦੋਸ਼ੀ ਦੀ ਪੁਲਸ ਨਾਲ ਪੱਕੀ ਸੈਟਿੰਗ ਸੀ ਤਾਂ ਹੀ ਗਿਰਫਤਾਰੀ ਦੇ ਆਦੇਸ਼ ਨੂੰ ਐੱਸ ਐੱਚ ਓ ਨੇ ਟੰਗਿਆ ਛਿੱਕੇ

ਭ੍ਰਸ਼ਟ ਮੁਲਾਜਮਾਂ ਨੇ ਛਾਪਾ ਮਾਰ ਕੇ ਗਿਰਫ਼ਤਾਰ ਕਰਨ ਦੀ ਬਜਾਏ, ਫੋਨ ਕਰਕੇ ਦੋਸ਼ੀ ਨੂੰ ਪਹਿਲਾ ਹੀ ਕਰ ਦਿੱਤਾ ਸੀ ਇਧਰ ਉਧਰ

ਡੀਸੀਪੀ ਨਰੇਸ਼ ਡੋਗਰਾ ਦੇ ਦਫਤਰ ਨੂੰ ਲਗਾ ਤਾਲਾ,ਸਵੇਰ ਤੋਂ ਇੰਤਜ਼ਾਰ ਕਰਦੇ ਕਰਦੇ ਸ਼ਾਮ ਨੂੰ ਮਿਲਿਆ ਲਾਰਾ

ਜਲੰਧਰ (ਸੰਜੀਵ ਕੁਮਾਰ)ਮੁਹੱਲਾ ਸਈਪੁਰ ਕਲਾਂ ਦੀਆਂ ਔਰਤਾਂ ਨੂੰ ਗੰਦੇ ਇਸ਼ਾਰੇ ਕਰਨ ਅਤੇ ਅਸ਼ਲੀਲ ਗੰਦ ਬੋਲਣ ਨੂੰ ਲੈ ਕੇ ਮੁਹੱਲਾ ਸਈਪੁਰ ਕਲਾਂ ਦੀਆਂ ਪੀੜਿਤ ਔਰਤਾਂ ਨੇ ਪਹਿਲਾ ਚੌਂਕੀ ਫੋਕਲ ਪੁਆਇਟ ਦੇ ਇੰਚਾਰਜ ਅਵਤਾਰ ਸਿੰਘ ਨੂੰ ਸ਼ਿਕਾਇਤ ਦਿੱਤੀ ਸੀ ਜਿਸਦੀ ਸੁਣਵਾਈ ਨਾ ਹੋਣ ਕਰਕੇ ਬਾਅਦ ਵਿਚ ਪੁਲਸ ਕਮਿਸ਼ਨਰ ਜਲੰਧਰ ਧੰਨਪ੍ਰੀਤ ਕੌਰ ਨੂੰ ਇਕ ਲਿਖਿਤ ਸ਼ਿਕਾਇਤ ਦਿੱਤੀ ਸੀ ਜਿਸ ਤੇ ਔਰਤਾਂ ਵਲੋਂ ਬਾਰ ਬਾਰ ਇਨਸਾਫ਼ ਲੈਣ ਲਈ ਪੁਲਸ ਕਮਿਸ਼ਨਰ ਜਲੰਧਰ ਦਫਤਰ ਗੇੜੇ ਲਗਾਏ ਜਿਸ ਤੇ ਡੇਢ ਮਹੀਨੇ ਚ ਸ਼ਿਕਾਇਤ ਚ ਸਾਰੇ ਬਿਆਨ ਬਗੈਰਾ ਹੋਣ ਦੇ ਬਾਵਜੂਦ ਜਦ ਗੱਲ ਕਾਰਵਾਈ ਕਰਨ ਦੀ ਹੁੰਦੀ ਤੇ ਪੁਲਸ ਹੇਠਲੇ ਲੈਵਲ ਦੇ ਅਧਿਕਾਰੀਆਂ ਵਲੋਂ ਹਰ ਵਾਰ ਪੜਤਾਲ ਹੋ ਰਹੀ ਹੈ ਦਾ ਭਰੋਸਾ ਦੇ ਕੇ ਉਨਾਂ ਨੂੰ ਘਰ ਭੇਜ ਦਿੱਤਾ ਜਾਂਦਾ । ਦੋਸ਼ੀ ਖਿਲਾਫ ਸ਼ਿਕਾਇਤ ਦੇਣ ਤੋਂ ਪਹਿਲਾਂ ਮੁਹੱਲੇ ਦੀਆਂ ਔਰਤਾਂ ਨੇ ਵਾਰਡ ਨੰ 79 ਤੋ ਕੌਸਲਰ ਮਨਿੰਦਰ ਕੌਰ ਨੂੰ ਸਾਰੀ ਗੱਲ ਦਸੀ ਸੀ ਕਿ ਮੁਹੱਲੇ ਚ ਇੱਕ ਠਰਕੀ ਵਿਅਕਤੀ ਹਰ ਰੋਜ ਦੀ ਤਰਾਂ ਬੱਚਿਆਂ ਅਤੇ ਔਰਤਾਂ ਨੂੰ ਗਲਤ ਇਸ਼ਾਰੇ ਕਰਦਾ ਹੈ ਇਸ ਦੀ ਪਾਰਸ਼ਦ ਪਤੀ ਦਿਨੇਸ਼ ਹੀਰ ਅਤੇ ਉਸਦੀ ਪਤਨੀ ਨੇ ਖੁਦ ਜਾਂਚ ਕੀਤੀ ਜੌ ਖੁਦ ਦੋਸ਼ੀ ਦੀ ਗੰਦੀ ਭਾਸ਼ਾ ਦੇ ਸ਼ਿਕਾਰ ਹੋਏ ਤੇ ਕੌਂਸਲਰ ਨੂੰ ਖੁਦ ਇਨਸਾਫ਼ ਲੈਣ ਲਈ ਪੁਲੀਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤਾਂ ਦੇਣੀਆਂ ਪਈਆਂ ਜਿਸਦਾ ਨਤੀਜਾ ਜ਼ੀਰੋ ਰਿਹਾ ਤੇ ਹਰ ਸ਼ਿਕਾਇਤ ਨੂੰ ਠੰਡੇ ਬਸਤੇ ਚ ਪਾ ਕੇ ਹਰ ਵਾਰ ਲਾਰੇਬਾਜੀ ਕੀਤੀ ਗਈ । ਜਲੰਧਰ ਪੁਲਸ ਇਸ ਠਰਕੀ ਵਿਅਕਤੀ ਤੋਂ ਡਰਦੇ ਹੋਏ ਕੋਈ ਵੀ ਐਕਸ਼ਨ ਨਹੀਂ ਲੈ ਰਹੀ ਕਿਉਕਿ ਔਰਤਾਂ ਨੂੰ ਛੇੜਨ ਵਾਲੇ ਵਿਅਕਤੀ ਦੀ ਆਮ ਆਦਮੀ ਪਾਰਟੀ ਦੇ ਵਿਅਕਤੀ ਅਤੇ ਨੇਤਾਵਾਂ ਨਾਲ ਬੈਠਣੀ ਊਠਣੀ ਹੈ ਜੌ ਭ੍ਰਸ਼ਟ ਨੇਤਾਵਾਂ ਨਾਲ ਹਮਸਲਾਹ੍ਹ ਹੋ ਕੇ ਵਾਰ ਵਾਰ ਔਰਤਾਂ ਨੂੰ ਗੰਦ ਬੋਲਦਾ ਤੇ ਅਸ਼ਲੀਲ ਇਸ਼ਾਰੇ ਕਰਦਾ ਆ ਰਿਹਾ ਪਰ ਚੌਂਕੀ ਫੋਕਲ ਪੁਆਇੰਟ ਅਤੇ ਡਿਵੀਜ਼ਨ ਨੰਬਰ ਅੱਠ ਦੀ ਪੁਲਸ ਇਸ ਮਸਲੇ ਨੂੰ ਦਬਾਉਣ ਚ ਲਗੀ ਹੈ ਇਸ ਸਬੰਧੀ ਪੁਲਸ ਕਮਿਸ਼ਨਰ ਨੇ ਡੀਸੀਪੀ ਨਰੇਸ਼ ਡੋਗਰਾ ਨੂੰ ਪੜਤਾਲ ਕਰਕੇ ਕਰਵਾਈ ਕਰਨ ਦੇ ਆਦੇਸ਼ ਦਿੱਤੇ ਸਨ ਜਿਨ੍ਹਾਂ ਨੇ ਇਹ ਆਦੇਸ਼ ਏਸੀਪੀ ਨੌਰਥ ਅਸ਼ੋਕ ਮੀਨਾ ਨੂੰ ਭੇਜ ਦਿੱਤਾ ਜਿਨਾ ਨਾਲ ਪਾਰਸ਼ਦ ਪਤੀ ਆਪਣੇ ਸਾਥੀਆਂ ਸਮੇਤ ਮਿਲੇ ਜਿਨਾ ਨੇ ਤੁਰੰਤ ਡਿਵਜ਼ਨ ਨੰਬਰ ਅੱਠ ਦੇ ਐਸ ਐਚ ਓ ਯਾਦਵਿੰਦਰ ਸਿੰਘ ਨੂੰ ਕਿਹਾ ਕਿ ਦੋਸ਼ੀ ਨੂੰ ਫੜ ਕੇ ਕੋਰਟ ਚ ਪੇਸ਼ ਕੀਤਾ ਜਾਵੇ ਤੇ ਉਸਦੇ ਖਿਲਾਫ ਇੱਕ ਸ਼ਾਂਤੀ ਭੰਗ ਕਰਨ ਸਬੰਧੀ 107/150 ਦਾ ਕਲੰਦਰਾ ਕੱਟਿਆ ਸੀ ਜਿਸ ਚ ਇਹ ਦੋਸ਼ੀ ਹੈ ਪਰ ਐੱਸ ਐੱਚ ਓ ਨੇ ਏਸੀਪੀ ਨੌਰਥ ਅਸ਼ੋਕ ਮੀਨਾ ਅਤੇ ਕਮਿਸ਼ਨਰ ਪੁਲਸ ਮੈਡਮ ਧੰਨਪ੍ਰੀਤ ਕੌਰ ਦੇ ਆਦੇਸ਼ ਨੂੰ ਛਿੱਟੇ ਟੰਗ ਕੇ ਆਪਣੀ ਮਰਜੀ ਕਰਦੇ ਹੋਏ ਬਿਨਾਂ ਕਿਸੇ ਦੋਸ਼ੀ ਨੂੰ ਫੜੇ ਕਲੰਦਰਾ ਕੋਰਟ ਚ ਪੇਸ਼ ਕਰਨ ਦੀ ਕੋਸ਼ਿਸ ਕੀਤੀ ਜਿਸਦਾ ਪਤਾ ਲਗਦੇ ਸਾਰ ਹੀ ਜਦ ਕੌਂਸਲਰ ਪਤੀ ਨੇ ਏਸੀਪੀ ਨੌਰਥ ਅਸ਼ੋਕ ਮੀਨਾ ਅਤੇ ਡੀਸੀਪੀ ਨਰੇਸ਼ ਡੋਗਰਾ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਆਪਣੀ ਦਿੱਤੀ ਹੋਈ ਜੁਬਾਨ ਨੂੰ ਬਚਾਉਂਦੇ ਹੋਏ ਕਿਹਾ ਕਿ ਮੇਰੀ ਐੱਸ ਐੱਚ ਓ ਨਾਲ ਗੱਲ ਹੋ ਗਈ ਹੈ ਉਹ ਦੋਸ਼ੀ ਦੇ ਘਰ ਚ ਬੈਠੇ ਹਨ ਤੇ ਦੋਸ਼ੀ ਘਰੋ ਫਰਾਰ ਹੈ ਹੁਣ ਇਥੇ ਸ਼ੀਸ਼ਾ ਸਾਫ ਦਿਖਾਈ ਦਿੰਦਾ ਹੈ ਕਿ ਜਦ ਐੱਸ ਐੱਚ ਓ ਨੂੰ ਪਹਿਲਾ ਹੀ ਉੱਚ ਅਧਿਕਾਰੀਆਂ ਨੇ ਦੋਸ਼ੀ ਸਮੇਤ ਪੇਸ਼ ਹੋਣ ਨੂੰ ਕਿਹਾ ਸੀ ਤੇ ਚੌਂਕੀ ਫੋਕਲ ਪੁਆਇੰਟ ਦਾ ਮੁਨਸ਼ੀ ਕਰਨਵੀਰ ਸਿੰਘ ਜੋ ਭ੍ਰਸ਼ਟਾਚਾਰੀ ਦੀ ਲਾਈਨ ਚ ਸ਼ਾਮਿਲ ਹੈ ਉਹ ਉਸ ਸਮੇਂ ਕਿਸ ਦੇ ਨਾਲ ਅਤੇ ਕਿਸਦੇ ਇਸ਼ਾਰੇ ਤੇ ਕਲੰਦਰਾ ਕੋਰਟ ਚ ਦੇਣ ਚਲਾ ਗਿਆ ਤੇ ਕੀ ਉੱਚ ਅਧਿਕਾਰੀਆਂ ਦੇ ਆਦੇਸ਼ ਨੂੰ ਇਹ ਹਵਾ ਹਵਾਈ ਸਮਝਦੇ ਜਾਂ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਕਿ ਹਰ ਇੱਕ ਨੂੰ ਲਾਰੇ ਲਗਾ ਕੇ ਬੇਵਕੂਫ਼ ਬਣਾ ਕੇ ਆਪਣੇ ਅੱਗੇ ਪਿੱਛੇ ਘੁੰਮਾ ਕੇ ਰਾਜਨੀਤੀ ਲੋਕਾਂ ਨੂੰ ਖੁਸ਼ ਕਰੀਏ ?ਜੇਕਰ ਗੱਲ ਕਰੀਏ ਚੌਂਕੀ ਫੋਕਲ ਪੁਆਇੰਟ ਦੀ ਤੇ ਇਹਨਾਂ ਦੀ ਪਹਿਲਾ ਹੀ ਦੋਸ਼ੀ ਵਿਅਕਤੀ ਨਾਲ ਮੋਟੀ ਸੈਟਿੰਗ ਹੈ ਜੌ ਔਰਤਾਂ ਨੂੰ ਗੰਦ ਬੋਲਦਾ ਆ ਰਿਹਾ ਹੈ ਜਿਸ ਸਬੰਧੀ ਔਰਤਾਂ ਵਲੋਂ ਚੌਂਕੀ ਫੋਕਲ ਪੁਆਇੰਟ ਚ ਸ਼ਿਕਾਇਤਾਂ ਦਿੱਤੀਆਂ ਸਨ ਪਰ ਭ੍ਰਸ਼ਟ ਮੁਲਾਜਮਾਂ ਨੇ ਕਿਸੇ ਹੋਰ ਦਾ ਰਾਜੀਨਾਮਾ ਲਗਾ ਕੇ ਦਿੱਤੀ ਸ਼ਿਕਾਇਤ ਨੂੰ ਬੰਦ ਕਰ ਦਿੱਤਾ ਸੀ ਫਿਰ ਇਕ ਸ਼ਿਕਾਇਤ ਤੇ ਵਾਰ ਵਾਰ ਗੇੜੇ ਮਰਵਾ ਕੇ ਲੋਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਕੇ ਰਾਜੀਨਾਮਾ ਕਰਵਾ ਕੇ ਆਪਣੇ ਆਪ ਨੂੰ ਬਚਾਉਂਦਾ ਆਇਆ ਹੈ ਜਿਸਨੂੰ ਲੈ ਕੇ ਔਰਤਾਂ ਵਿਚ ਭਾਰੀ ਰੋਸ ਚਲਦਾ ਆ ਰਿਹਾ ਪਰ ਅਖੀਰ ਚ ਹਨ ਵੀ ਔਰਤਾਂ ਨੂੰ ਨਿਰਾਸ਼ਾ ਹੀ ਮਿਲੀ। ਇਸ ਮਸਲੇ ਨੂੰ ਲੈ ਕੇ ਕਾਰਵਾਈ ਕਰਨ ਦੀ ਡਿਊਟੀ ਡੀਸੀਪੀ ਨਰੇਸ਼ ਡੋਗਰਾ ਜੀ ਦੀ ਲਗਾਈ ਗਈ ਸੀ ਉਨਾਂ ਦੇ ਇੰਤਜ਼ਾਰ ਚ ਕੌਂਸਲਰ ਪਤੀ ਦਿਨੇਸ਼ ਹੀਰ ਨੇ ਸਾਥੀਆਂ ਸਮੇਤ ਸ਼ਾਮ ਤੱਕ ਇੰਤਜ਼ਾਰ ਕੀਤਾ ਤੇ ਨਰੇਸ਼ ਡੋਗਰਾ ਦੇ ਦਫਤਰ ਨੂੰ ਤਾਲਾ ਲਗਿਆ ਮਿਲਿਆ ਤੇ ਸ਼ਾਮ ਨੂੰ ਲਾਰਾ ਮਿਲਿਆ ਕਿ ਕਿਸੇ ਪਿੰਡ ਚ ਘਟਨਾ ਨੂੰ ਲੈ ਕੇ ਡਿਊਟੀ ਲਗੀ ਹੈ ਪਰ ਆਮ ਲੋਕਾਂ ਦੀ ਸੁਰੱਖਿਆ ਕਿੱਥੇ ਹੈ ? ਇਸ ਸਬੰਧੀ ਜਦ ਡੀਸੀਪੀ ਨਰੇਸ਼ ਡੋਗਰਾ ਨਾਲ ਗੱਲ ਕਰਨੀ ਚਾਹੀ ਤੇ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ।

Jalandhar

ਧੰਨ ਧੰਨ ਬਾਬਾ ਦੀਪ ਸਿੰਘ ਜੀ ਯੂਨੀਅਨ ਦਾ ਨਵਾ ਪ੍ਧਾਨ ਨਿਯੁਕਤ

ਭੋਗਪੁਰ (ਹਰਪ੍ਰੀਤ ਸਿੰਘ/ ਗੁਰਪ੍ਰੀਤ ਬੱਲ ) ਜਲੰਧਰ ਤੋ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿੱਤ ਭੋਗਪੁਰ ਵਿੱਖੇ ਅੱਜ ਮਿਤੀ 10.10.2025 ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸਿੰਘ ਜੀ ਛੋਟਾ ਹਾਥੀ ਸਟੈਂਡ ਤੇ ਸਮੂੰਹ ਯੂਨੀਅਨ ਦੇ ਮੈਬਰ ਸਹਿਬਾਨ ਦੀ ਸਹਿਮਤੀ ਦੇ ਨਾਲ ਅੱਜ ਜਗਦੀਪ ਸਿੰਘ (ਜੱਗੀ) ਨੂੰ ਪ੍ਧਾਨ ਨਿਯੁਕਤ ਕੀਤਾ ਗਿਆ ਤੇ ਨਾਲ ਹੀ ਗੋਰਵ ਗੋਰਾ ਨੂੰ ਵਾਈਸ ਪ੍ਧਾਨ ਨਿਯੁਕਤ ਕੀਤਾ ਗਿਆ। ਇਸ ਮੋਕੇ ਤੇ ਡਰਾਈਵਰ ਵੀਰਾ ਵਲੋਂ ਪ੍ਧਾਨ ਬਣਨ ਦੀ ਖੁਸ਼ੀ ਵਿੱਚ ਮਠਿਆਈ ਵੰਡ ਕੇ ਸਾਰਿਆ ਦਾ ਮੂੰਹ ਮਿੱਠਾ ਕਰਵਾਇਆ ।
ਜਗਦੀਪ ਸਿੰਘ ਜੱਗਾ ਨੇ ਪ੍ਧਾਨ ਦਾ ਅਹੁਦਾ ਸੰਭਾਲਦੇ ਹੀ ਡਰਾਈਵਰ ਵੀਰਾ ਨੂੰ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇ ਵਿੱਚ ਜੇਕਰ ਕਿਸੇ ਡਰਾਈਵਰ ਵੀਰ ਨੂੰ ਕਿਸੇ ਤਰਾ ਦੀ ਕੋਈ ਮੁਸ਼ਕਿਲ ਆਉਦੀ ਤਾ ਉਹ ਦਿਨ ਰਾਂਤ ਉਨਾ ਦੇ ਨਾਲ ਖੜੇ ਹਨ।

Amritsar

ਰੇਲਵੇ ਬੋਰਡ ਨੇ ਕੋਟ ਖਾਲਸਾ ਰੇਲਵੇ ਫਾਟਕ ‘ਤੇ 100 ਸਾਲ ਤੋ ਜਿਆਦਾ ਪੁਰਾਣਾ ਬੋਹੜ ਵੱਢਿਆ

ਅੰਮ੍ਰਿਤਸਰ (ਬਿਓਰੋ ਨਿਊਜ) ਰੇਲਵੇ ਬੋਰਡ ਨੇ ਕੋਟ ਖਾਲਸਾ ਰੇਲਵੇ ਫਾਟਕ ਤੇ 100 ਸਾਲ ਤੋਂ ਵੱਧ ਪੁਰਾਣਾ ਬੋਹੜ ਕਰੇਨ ਨਾਲ ਵੱਢ ਦਿੱਤਾ ਤੇ  ਦਰੱਖਤ ਰੇਲਵੇ ਫਾਟਕਾਂ ਦੇ ਵਿਚਕਾਰ ਡਿੱਗ ਗਿਆ । ਜਿਸ ਕਾਰਨ ਕੋਟ ਖਾਲਸਾ ਰੇਲਵੇ ਫਾਟਕ ਤੇ ਲੰਬੇ ਸਮੇਂ ਤੱਕ ਜਾਮ ਰਿਹਾ। ਜਿਸ ਕਾਰਨ ਆਲੇ-ਦੁਆਲੇ ਦੇ ਲੋਕਾਂ ਨੂੰ ਰੇਲਵੇ ਫਾਟਕ ਪਾਰ ਕਰਨ ਵੇਲੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਜਦ ਕਟਾਈ ਕਰਨ ਵਾਲੇ ਕਰਮਚਾਰੀਆਂ ਤੋਂ ਜਾਣਕਾਰੀ ਲਈ ਤਾ ਉਨ੍ਹਾਂ ਕਿਹਾ ਕਿ ਰੇਲਵੇ ਫਾਟਕ ਤੇ ਇਕ ਪੁਲ ਬਣਾਇਆ ਜਾਣਾ ਹੈ, ਜਿਸ ਕਾਰਨ ਇਹ ਕਟਾਈ ਕੀਤੀ ਜਾ ਰਹੀ ਹੈ।

ਇਸ ਸਬੰਧੀ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਬੋਹੜ ਦੀ ਠੰਢੀ ਛਾਂ ਕਈ ਰਾਹਗੀਰਾਂ, ਲੋਕਾਂ ਅਤੇ ਆਸਪਾਸ ਦੇ ਦੁਕਾਨਦਾਰਾਂ ਲਈ ਵੱਡੀ ਰਾਹਤ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ‘ਤੇ ਕਾਰਵਾਈ ਕੀਤੀ ਜਾਵੇ।

Jalandhar

ਜਲੰਧਰ ਦਾ ਨਗਰ ਨਿਗਮ ਚੜਿਆ ਭ੍ਰਿਸ਼ਟਾਚਾਰ ਦੀ ਭੇਟ- ਨਗਰ ਨਿਗਮ ਦੇ ਅਫਸਰ ਕੋਰਟ ਨੂੰ ਜਾਣਦੇ ਹਨ ਟਿਚ ਅਤੇ ਕੋਰਟ ਦੇ ਹੁਕਮਾਂ ਦੀਆਂ ਕਰ ਰਹੇ ਹਨ ਸਰੇਆਮ ਉਲੰਘਣਾ

ਨਗਰ ਨਿਗਮ ਜਲੰਧਰ ਦੇ XEN ਸੁਖਵਿੰਦਰ ਸਿੰਘ ਅਤੇ ਦਾਦਾ ਕਲੋਨੀ ਜੋਨ ਦੇ ਐੱਸ ਡੀ ਓ ਸ਼ਰਮਾ ਸਿੰਘ ਨੇ ਕੋਰਟ ਦੀ ਉਲੰਘਣਾ ਕਰਦੇ ਹੋਏ ਬਿਨਾ ਇਜਾਜਤ ਪਵਾਇਆ ਨਿੱਜੀ ਸੀਵਰੇਜ ਪਾਈਪ

ਕੁਝ ਮਹੀਨੇ ਪਹਿਲਾਂ ਹੀ ਰਾਸ਼ਟਰੀਏ ਰਾਜ ਮਾਰਗ ਦੀ ਸਰਵਿਸ ਲਾਈਨ ਪੁੱਟ ਕੇ ਧੱਕੇ ਨਾਲ ਪਾਇਆ ਗਿਆ ਸੀ ਨਾਜਾਇਜ਼ ਸੀਵਰੇਜ ਪਾਈਪ,ਰਹਿੰਦਾ ਕੰਮ ਪੂਰਾ ਕਰਵਾ ਕੇ ਦੋਵਾਂ ਨੇ ਕੀਤੀ ਆਪ ਨੇਤਾ ਦੀ ਚਮਚਾਗਿਰੀ

ਮੈਨੂੰ ਪੁੱਛਣ ਦਾ ਕਿਸੇ ਤੋਂ ਕੋਈ ਅਧਿਕਾਰ ਨਹੀਂ: ਐਸਡੀਓ ਸ਼ਰਮਾ
ਜਲੰਧਰ ਨਗਰ ਨਿਗਮ ਸੰਵਿਧਾਨ ਵਿਰੋਧੀ ਕਰਦਾ ਕੰਮ, ਖ਼ਾਸ ਆਦਮੀ ਪਾਰਟੀ ਸਰਕਾਰ ਦੇ ਜਾਤੀ ਮਾਨਸਿਕਤਾ ਦਾ ਕੋੜ ਦਿਮਾਗ ਚ ਰੱਖ ਕੇ ਕਰਵਾਉਂਦੇ ਨਾਜਾਇਜ਼ ਕੰਮ :- ਸੰਜੀਵ ਕੁਮਾਰ

ਸੰਜੇ ਗਾਂਧੀ ਨਗਰ ਚ ਪਾਈਪ ਲਾਈਨ ਠੀਕ ਕਰਨ ਲਈ ਟਰੈਕਟਰ ਭੇਜਣ ਦੀ ਬਜਾਏ ਨਜਾਇਜ ਕੰਮਾਂ ਚ ਕੀਤੀ ਗਈ ਵਰਤੋ:- ਕੌਂਸ-ਪਤੀ ਦਿਨੇਸ਼ ਹੀਰ

ਜਲੰਧਰ (ਲੱਕੀ ਬੈਂਸ/ ਗੁਰਪ੍ਰੀਤ ਬੱਲ) ਜਲੰਧਰ ਦੇ ਫੋਕਲ ਪੁਆਇੰਟ ਨੇੜੇ ਕੁਝ ਮਹੀਨੇ ਪਹਿਲਾ ਇਕ ਫੈਕਟਰੀ ਮਾਲਕ ਵਲੋਂ ਨਾਜਾਇਜ਼ ਤਰੀਕੇ ਨਾਲ ਆਪਣੀ ਫੈਕਟਰੀ ਦੇ ਨਿੱਜੀ ਸੀਵਰੇਜ ਦਾ ਪਾਈਪ ਰਾਸ਼ਟਰੀਏ ਰਾਜ ਮਾਰਗ ਦੀ ਸਰਵਿਸ ਲਾਈਨ ਨੂੰ ਨਾਜਾਇਜ਼ ਤਰੀਕੇ ਨਾਲ ਪੁੱਟ ਕੇ 200 ਫੁੱਟ ਦੇ ਕਰੀਬ ਪਾਈਪ ਪਾਇਆ ਜਾ ਰਿਹਾ ਸੀ ਜਿਸਦੀ ਸ਼ਿਕਾਇਤ ਹੋਣ ਕਰਕੇ ਅਤੇ ਮੀਡੀਆ ਚ ਆਉਣ ਕਰਕੇ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ ਸੀ ਪਰ ਹੁਣ ਕੁਝ ਸਮਾਂ ਪੈਣ ਤੇ ਇੱਕ ਵਾਰ ਫਿਰ ਸੰਵਿਧਾਨ ਵਿਰੋਧੀ ਖ਼ਾਸ ਆਦਮੀ ਪਾਰਟੀ ਨਾਲ ਸੈਟਿੰਗ ਕਰਕੇ ਨਗਰ ਨਿਗਮ ਜਲੰਧਰ ਦੇ XEN ਸੁਖਵਿੰਦਰ ਸਿੰਘ ਅਤੇ ਦਾਦਾ ਕਲੋਨੀ ਜੋਨ ਦੇ ਐਸਡੀਓ ਸ਼ਰਮਾ ਸਿੰਘ ਵਲੋਂ ਨਾਜਾਇਜ਼ ਤਰੀਕੇ ਨਾਲ ਮੋਟੀ ਰਕਮ ਅੰਦਰ ਕਰਕੇ ਸੀਵਰੇਜ ਦੇ ਪਾਈਪ ਨੂੰ ਨਾਜਾਇਜ਼ ਤਰੀਕੇ ਨਾਲ ਜੋੜ ਦਿੱਤਾ,ਜਾਣਕਾਰੀ ਦਿੰਦੇ ਸੰਜੀਵ ਕੁਮਾਰ ਨੇ ਦੱਸਿਆ ਕਿ ਮੁਹੱਲਾ ਸਈਪੁਰ ਕਲਾਂ ਦੀ ਅੰਬੇਡਕਰ ਪਾਰਕ ਵਿਚ ਦੀ ਦੋਸ਼ੀਆਂ ਨੇ ਪਹਿਲਾ ਵੀ ਸੀਵਰੇਜ ਪਾਈਪ ਪਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਸਬੰਧੀ ਕੋਰਟ ਚ ਕੇਸ ਕਰਨ ਤੇ ਨਗਰ ਨਿਗਮ ਵਲੋਂ ਕੋਰਟ ਚ ਕਿਹਾ ਸੀ ਕਿ ਇਹ ਜ਼ਮੀਨ ਕਾਰਪੋਰੇਸ਼ਨ ਵਿਚ ਨਹੀਂ ਆਉਂਦੀ ਇਸ ਲਈ ਇਸ ਜ਼ਮੀਨ ਨੂੰ ਗਲਤ ਕਨੈਕਸ਼ਨ ਦੇ ਦਿੱਤਾ ਸੀ ਜਿਸਨੂੰ ਕੱਟ ਦਿੱਤਾ ਗਿਆ ਹੈ ਹੁਣ ਇਨੇਂ ਸਾਲ ਬਾਅਦ ਫੈਕਟਰੀ ਮਾਲਕ ਨਾਲ ਸੈਟਿੰਗ ਕਰਕੇ ਕਾਰਪੋਰੇਸ਼ਨ ਦੇ ਐਸਡੀਓ ਸ਼ਰਮਾ ਸਿੰਘ ਅਤੇ XEN ਸੁਖਵਿੰਦਰ ਸਿੰਘ ਨੇ ਇਹ ਪਾਈਪ ਲਾਈਨ ਨੂੰ ਬਿਨਾ ਕਿਸੇ ਇਜਾਜਤ ਦੇ ਸਰਵਿਸ ਲਾਈਨ ਪੁੱਟ ਕੇ ਪਵਾਇਆ ਤੇ ਜਦ ਮੀਡੀਆ ਵਲੋਂ ਇਸ ਸਬੰਧੀ ਪੁੱਛਿਆ ਗਿਆ ਕਿ ਕਿਸਦੀ ਮਨਜੂਰੀ ਨਾਲ ਇਹ ਪਾਈਪ ਪਾਇਆ ਗਿਆ ਤੇ ਐਸਡੀਓ ਦਾ ਕਹਿਣਾ ਸੀ ਕਿ ਮੈਨੂੰ ਪੁੱਛਣ ਦੀ ਤੇਰੇ ਕੋਲ ਕੀ ਅਥਾਰਟੀ ਹੈ? ਇਸ ਲਈ ਲਈ ਮੈਂ ਕੋਈ ਜਵਾਬ ਨਹੀਂ ਦੇਣਾ ਜਿਸਤੋਂ ਬਾਅਦ ਐਸਡੀਓ ਨੇ ਫੋਨ ਨਹੀਂ ਚੁੱਕਿਆ ਇਸਤੋਂ ਬਾਅਦ ਹੁਣ ਜਦ ਐਸਡੀਓ ਨੂੰ ਦਾਦਾ ਕਾਲੋਨੀ ਜੋਨ ਜਾ ਕੇ ਪਾਈਪ ਦੀ ਪੁੱਛਗਿੱਛ ਕੀਤੀ ਤੇ ਐਸਡੀਓ ਨੇ ਆਪਣੀ ਬੇਟੀ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਆਪਣੀ ਨਲਾਇਕੀ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ.ਸੰਜੀਵ ਕੁਮਾਰ ਨੇ ਅੱਗੇ ਦੱਸਿਆ ਕਿ ਜਲੰਧਰ ਨਗਰ ਨਿਗਮ ਸੰਵਿਧਾਨ ਵਿਰੋਧੀ ਹੈ ਜੋ ਬਾਬਾ ਸਾਹਿਬ ਦੇ ਵਿਰੋਧ ਚ ਹੈ ਤੇ ਖ਼ਾਸ ਆਦਮੀ ਪਾਰਟੀ ਪਹਿਲਾ ਵੀ ਇਹੋ ਜਹਿਆ ਹਰਕਤਾਂ ਕਰਦਾ ਆਇਆ ਹੈ ਇਹਨਾਂ ਦੇ ਦਿਮਾਗ ਚ ਅੱਜ ਵੀ ਜਾਤਪਾਤ ਵਾਲਾ ਕੋੜ ਬੈਠਾ ਹੈ ਜੌ ਆਪਣਾ ਕੰਮ ਸੰਵਿਧਾਨਿਕ ਤਰੀਕੇ ਨਾਲ ਕਰਨ ਦੀ ਬਜਾਏ ਮਨੁਸਮਿਰਤੀ ਦੇ ਹਿਸਾਬ ਨਾਲ ਲੋਕਾਂ ਨੂੰ ਧੋਖੇ ਚ ਰੱਖਦਾ ਦਿਖਾਈ ਦੇ ਰਿਹਾ ਹੈ ਤੇ ਇਸੇ ਪ੍ਰਕਾਰ ਸੰਜੇ ਗਾਂਧੀ ਨਗਰ ਦੇ ਬਾਹਰ ਵੀ ਨਜਾਇਜ ਕੰਮ ਨੂੰ ਕਰਨ ਚ ਐਕਸੀਅਨ ਅਤੇ ਐਸਡੀਓ ਦਾ ਸਭ ਤੋਂ ਵੱਡਾ ਹੱਥ ਹੈ ਅਤੇ ਇਸ ਨਾਜਾਇਜ਼ ਅਤੇ ਧੱਕੇ ਨਾਲ ਪਾਈਪ ਪਾਉਣ ਵਾਲੇ ਸਾਰਿਆ ਦੇ ਨਾਮ ਕੋਰਟ ਚ ਦੇਣ ਦੀ ਤਿਆਰੀ ਕਰ ਲਈ ਹੈ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਦੂਜੇ ਪਾਸੇ ਜਦ ਇਸ ਸਬੰਧੀ ਕੌਂਸਲਰ ਪਤੀ ਦਿਨੇਸ਼ ਹੀਰ ਨਾਲ ਗੱਲ ਕੀਤੀ ਤੇ ਉਨਾਂ ਦੱਸਿਆ ਕਿ ਮੇਰੇ ਵਾਰਡ ਦੇ ਸੰਜੇ ਗਾਂਧੀ ਨਗਰ ਦੀ ਗਲੀ ਨੰ 5 ਵਿਚ ਪਾਈਪ ਲਾਈਨ ਲੀਕ ਕਰਦੀ ਸੀ ਉਸਨੂੰ ਠੀਕ ਕਰਵਾਉਣ ਲਈ ਕਈ ਵਾਰ ਗੁਜਾਰਿਸ਼ ਕਰ ਚੁੱਕਾ ਪਰ ਜਦ ਸੀਵਰੇਜ ਚੋ ਪਾਣੀ ਕੱਢਣ ਲਈ ਟਰੈਕਟਰ ਦਾ ਕਿਹਾ ਤੇ ਐਕਸੀਅਨ ਸੁਖਵਿੰਦਰ ਸਿੰਘ ਵਲੋਂ ਕਿਹਾ ਗਿਆ ਕਿ ਟਰੈਕਟਰ ਕਿਸੇ ਜ਼ਰੂਰੀ ਕੰਮ ਨੂੰ ਕਰਨ ਲਈ ਭੇਜਿਆ ਹੈ ਜਦ ਕਿ ਟਰੈਕਟਰ ਸੰਜੇ ਗਾਂਧੀ ਨਗਰ ਦੇ ਬਾਹਰ ਨਜਾਇਜ ਤਰੀਕੇ ਨਾਲ ਚਲ ਰਹੇ ਕੰਮ ਨੂੰ ਦਰੁਸਤ ਕਰਵਾਉਣ ਲਈ ਭੇਜਿਆ ਸੀ ਜਿਸਦੀਆਂ ਫੋਟੋ ਬਗੈਰਾ ਦਿਖਾਉਣ ਤੇ ਐਕਸੀਅਨ ਅਤੇ ਐਸਡੀਓ ਕੋਲ ਕੋਈ ਜਵਾਬ ਨਹੀਂ ਸੀ ਇਹਨਾਂ ਦੀਆਂ ਨਜਾਇਜ ਕੰਮ ਚ ਦਿਲਚਸਪੀ ਦੇਖ ਕੇ ਹੁਣ ਸਵਾਲ ਉੱਠਣਾ ਲਾਜ਼ਮੀ ਹੈ ਕਿ ਇਹ ਇਹ ਕੰਮ ਕਿਉ ਕਰਦੇ ਹਨ ? ਪਰ ਹੁਣ ਜਲਦ ਹੀ ਵਿਜੀਲੈਂਸ ਵਿਭਾਗ ਨੂੰ ਜਾਂਚ ਪੜਤਾਲ ਕਰਨ ਲਈ ਸ਼ਿਕਾਇਤ ਦਿੱਤੀ ਜਾਵੇਗੀ ਤਾਂ ਜੌ ਇਹਨਾਂ ਦੇ ਨਜਾਇਜ ਕੰਮਾਂ ਪ੍ਰਤੀ ਕੀਤੇ ਘਪਲੇ ਫੜੇ ਜਾਣ ਤੇ ਵਾਰਡ ਚ ਲੋਕਾਂ ਦੇ ਸਹੀ ਕੰਮ ਹੋ ਸਕਣ।

Doaba Times

ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ‘ਮਸ਼ਾਲ ਮਾਰਚ’  ਜਲੰਧਰ ਵਿਖੇ ਭਰਵਾਂ ਸਵਾਗਤ ਕੀਤਾ ਗਿਆ

ਜਲੰਧਰ( ਸੰਜੀਵ ਕੁਮਾਰ) ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ‘ਮਸ਼ਾਲ ਮਾਰਚ’ 17 ਅਗਸਤ, 2025 ਨੂੰ ਇਤਿਹਾਸਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਤੋਂ ਮਾਨਯੋਗ ਭਿਕਸ਼ੂ ਸੰਘ, ਐਡਵੋਕੇਟ ਹਰਭਜਨ ਸਾਂਪਲਾ ਅਤੇ ਧੰਮਾਂਚਾਰੀ ਬਲਦੇਵ ਰਾਜ ਜੱਸਲ ਦੀ ਅਗਵਾਈ ਵਿੱਚ ਆਰੰਭ ਹੋਇਆ। ਇਸ ਮਸ਼ਾਲ ਮਾਰਚ ਦਾ ਮਕਸਦ ਬੋਧ ਗਯਾ ਵਿਖੇ ਬੀ.ਟੀ. ਐਕਟ 1949 ਨੂੰ ਰੱਦ ਕਰਾਉਣ ਅਤੇ ਮਹਾਬੋਧੀ ਮਹਾਵਿਹਾਰ ਦਾ ਮੁਕੰਮਲ ਕੰਟਰੋਲ ਭਿਕਸ਼ੂ ਸੰਘ ਨੂੰ ਸੌਂਪਣ ਦੇ ਸਬੰਧ ਵਿੱਚ ਹੈ। ਮਸ਼ਾਲ ਮਾਰਚ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਤੋਂ ਚਲਣ ਉਪਰੰਤ ਇਸ ਦਾ ਸਵਾਗਤ ਸਿਧਾਰਥ ਨਗਰ ਬੁੱਧ ਵਿਹਾਰ ਬੂਟਾ ਮੰਡੀ, ਅੰਬੇਡਕਰ ਪਾਰਕ ਬੂਟਾ ਮੰਡੀ, ਬੋਧੀ ਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ, ਜੇਤਵਨ ਬੁੱਧ ਵਿਹਾਰ, ਅੰਬੇਡਕਰ ਨਗਰ ਨਕੋਦਰ, ਅਸ਼ੋਕਾ ਬੁੱਧ ਵਿਹਾਰ ਰਵਿਦਾਸ ਨਗਰ ਨਕੋਦਰ ਅਤੇ ਬੁੱਧ ਵਿਹਾਰ ਬਾਠ ਕਲਾਂ ਵਿਖੇ ਭਰਵਾਂ ਸਵਾਗਤ ਕੀਤਾ ਗਿਆ।
ਇਸ ਤੋਂ ਬਾਅਦ ਇਹ ਮਸ਼ਾਲ ਮਾਰਚ ਫਗਵਾੜਾ ਵਿਖੇ ਪਹੁੰਚਿਆ ਅਤੇ ਡਾ. ਅੰਬੇਡਕਰ ਪਾਰਕ ਹਦੀਆਬਾਦ ਤੋਂ ਹੁੰਦਾ ਹੋਇਆ ਬੁੱਧ ਵਿਹਾਰ ਸਤਨਾਮਪੁਰਾ, ਡਾ. ਅੰਬੇਡਕਰ ਪਾਰਕ ਹਰਗੋਬਿੰਦ ਨਗਰ ਅਤੇ ਅੰਤਿਮ ਪੜਾ ਵਿੱਚ ਅੰਬੇਡਕਰ ਭਵਨ ਅਰਬਨ ਐਸਟੇਟ ਫਗਵਾੜਾ ਵਿਖੇ ਪਹੁੰਚਿਆ ਜਿੱਥੇ ਸਮੂਹ ਸ੍ਰੀ ਗੁਰੂ ਰਵਿਦਾਸ ਸਭਾ, ਅੰਬੇਡਕਰ ਸੈਨਾ ਮੂਲ ਨਿਵਾਸੀ, ਸੰਘ ਮਿਤਾ ਬੁੱਧ ਵਿਹਾਰ, ਡਾ. ਅੰਬੇਡਕਰ ਪਾਰਕ ਹਦੀਆਬਾਦ ਦੀ ਪ੍ਰਬੰਧਕ ਕਮੇਟੀ ਵੱਲੋਂ ਮਸ਼ਾਲ ਮਾਰਚ ਦਾ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ ਗਿਆ।
ਡਾ. ਅੰਬੇਡਕਰ ਭਵਨ ਅਰਬਨ ਐਸਟੇਟ ਫਗਵਾੜਾ ਵਿਖੇ ਭਰਵੇਂ ਇਕੱਠ ਨੂੰ ਐਡਵੋਕੇਟ ਹਰਭਜਨ ਸਾਂਪਲਾ, ਧੰਮਾਚਾਰੀਆ ਅਚਲ ਕਿਰਤੀ, ਭਿਕਸ਼ੁਣੀ ਧਮਾ ਆਨੰਦ, ਸ੍ਰੀ ਗੁਰੂ ਰਵਿਦਾਸ ਸਭਾ ਦੇ ਜਨਰਲ ਸਕੱਤਰ ਸ਼੍ਰੀ ਘਣਸ਼ਾਮ ਅਤੇ ਹੋਰ ਬਹੁਤ ਸਾਰੇ ਵਿਦਵਾਨ ਬੁਲਾਰਿਆਂ ਨੇ ਸੰਬੋਧਨ ਕੀਤਾ।

Doaba Times

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਫਗਵਾੜਾ ਸ਼ਹਿਰ ਵਿੱਚ ਦੁਪਹਿਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਦੌਰਾ, ਫਗਵਾੜਾ ਵਿਧਾਨ ਸਭਾ ਹਲਕੇ ਦੇ ਆਮ ਲੋਕਾਂ ਦੀਆਂ ਸੁਣਿਆ ਜਾਣਗੀਆਂ ਸ਼ਿਕਾਇਤਾਂ

ਫਗਵਾੜਾ(ਸੰਜੀਵ ਕੁਮਾਰ)

10 ਵਜੇ ਮੁਕੰਦਪੁਰ (ਵਿਧਾਨ ਸਭਾ ਬੰਗਾ), ਅਮਨਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਵਿਖੇ ਵਿਦਿਆਰਥੀਆਂ ਨੂੰ ਕਰਨਗੇ ਸੰਬੋਧਨ

1 ਵਜੇ – ਜ਼ਿਲਾ ਕਪੂਰਥਲਾ ਦੇ ਪ੍ਰਧਾਨ ਅਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਰਦਾਰ ਸਰਬਜੀਤ ਸਿੰਘ ਲੁਬਾਣਾ ਜੀ ਦੀ ਰਿਹਾਇਸ਼ ਤੇ ਜਾਣਗੇ

2 ਵਜੇ ਰੈਸਟੋਰੈਂਟ ਸਿਟੀ ਹਾਰਟ, (ਹੁਸ਼ਿਆਰਪੁਰ ਰੋਡ) ਫਗਵਾੜਾ ਵਿਖੇ ਸੁਣਨਗੇ ਸਮੱਸਿਆਵਾਂ ਅਤੇ ਫਗਵਾੜਾ ਵਿਧਾਨ ਸਭਾ ਦੇ ਸਾਥੀ ਨਾਲ ਵਿਸ਼ੇਸ਼ ਤੌਰ ਤੇ ਕਰਨਗੇ ਮੁਲਾਕਾਤ

Doaba Times

ਸਾਬਕਾ ਗਵਰਨਰ ਸੱਤਿਆਪਾਲ ਮਲਿਕ ਜੀ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇ

ਕਿਸ਼ਨਗੜ (ਗੁਰਪ੍ਰੀਤ ਬੱਲ) ਮੇਘਾਲਿਆ ਦੇ ਸਾਬਕਾ ਗਵਰਨਰ ਸੁੱਤਿਆਪਾਲ ਮਲਿਕ ਜੀ ਨੇ 05-08-2025 ਨੂੰ ਦਿੱਲੀ ਦੇ ਆਰਐਮਐਲ ਹਸਪਤਾਲ ਵਿੱਚ ਆਖਰੀ ਸਾਹ ਲਿਆ ਸੀ ਤੇ ਉਹ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਕਾਫਲੇ ਚੋਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਵਿਖੇ ਮਲਿਕ ਪਰਿਵਾਰ ਵੱਲੋਂ ਕਰਵਾਈ ਗਈ! ਪਾਠਾਂ ਦੇ ਭੋਗ ਪਾਓਣ ਉਪਰੰਤ ਸਾਬਕਾ ਹਜੂਰੀ ਰਾਗੀ ਦਰਬਾਰ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।       2020 ਦਿੱਲੀ ਕਿਸਾਨ ਅੰਦੋਲਨ ਵਿੱਚ ‘ਮੋਦੀ ਸਰਕਾਰ ਖਿਲਾਫ ਉਤਰੇ ਸੀ ਸੱਤਿਆਪਾਲ ਮਲਿਕ, ਡੱਟ ਕੇ ਦਿੱਤਾ ਕਿਸਾਨਾਂ ਦਾ ਸਾਥ, ਅਹੁਦੇ ਦੀ ਪਰਵਾਹ ਕੀਤੇ ਬਿਨਾਂ ਸੱਚ ਨਾਲ ਖੜ੍ਹੇ। ਇਹ ਉਹੀ ਸੱਤਿਆਪਾਲ ਮਲਿਕ ਸਨ ਜਿਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ (ਹੁਣ ਰੱਦ ਕੀਤੇ ਗਏ) ‘ਤੇ ਖੁੱਲ੍ਹ ਕੇ ਮੋਦੀ ਸਰਕਾਰ ਵਿਰੁੱਧ ਆਵਾਜ਼ ਉਠਾਈ ਸੀ। ਅੰਤ ਵਿੱਚ ਆਏ ਹੋਏ ਸਿਆਸੀ ਆਗੂਆਂ, ਕਿਸਾਨ ਜਥੇਬੰਦੀਆਂ ਦੇ ਆਗੂਆਂ, ਅਤੇ ਇਲਾਕੇ ਦੇ ਇਸ ਮੌਕੇ ਤੇ ਸੰਗਤਾਂ ਨੂੰ ਅਟੁੱਟ ਲੰਗਰ ਵਰਤਾਏ ਗਏ।