Jalandhar

ਚੋਂਕੀ ਫੋਕਲ ਪੁਆਇੰਟ ਪੁਲਿਸ ਨਾਲ ਸੈਟਿੰਗ ਕਰਕੇ ਪ੍ਰਵਾਸੀ ਭਇਆ ਚੋਂਕੀ ਨੇੜੇ ਵੇਚ ਰਿਹਾ ਗਾਂਝਾ

ਪ੍ਰਵਾਸੀ ਰਾਜਾ ਗਾਂਝੇ ਵਾਲੇ ਨੇ ਪੁਲਿਸ ਨਾਲ ਸੈਟਿੰਗ ਕਰਕੇ ਲੱਖਾਂ ਰੁਪਏ ਦੀ ਬਣਾਈ ਪ੍ਰੋਪਰਟੀ

ਦੁਕਾਨ ਚਿਕਨ ਦੀ ਦਿਖਾ ਰਿਹਾ,ਤੇ ਵੇਚਦਾ ਨਸ਼ਾ

ਚੋਂਕੀ ਫੋਕਲ ਪੁਆਇੰਟ ਪੁਲਿਸ ਦੀ ਜੇਬ ਗਰਮ ਹੋਣ ਕਰਕੇ ਪੁਲਿਸ ਅੱਖਾਂ ਤੇ ਕਾਲੀ ਪੱਟੀ ਬੰਨ ਕੇ ਬਣ ਰਹੀ ਅਣਜਾਣ

ਚੋਂਕੀ ਫੋਕਲ ਪੁਆਇੰਟ ਪੁਲਿਸ ਦੇ ਖਾਤੇ ਅਤੇ ਫੋਨ ਡਿਟੇਲ ਤੋਂ ਭ੍ਰਸ਼ਟ ਮੁਲਾਜਮਾ ਦੇ ਸਾਹਮਣੇ ਆਉਣਗੇ ਭ੍ਰਿਸ਼ਟਾਚਾਰੀ ਲੱਛਣ

ਜਲੰਧਰ (ਸੰਜੀਵ ਕੁਮਾਰ) ਚੋਂਕੀ ਫੋਕਲ ਪੁਆਇੰਟ ਨੇੜੇ ਰਾਜਾ ਗਾਰਡਨ ਇਲਾਕੇ ਚ ਇੱਕ ਪ੍ਰਵਾਸੀ ਭਇਆ ਚੋਂਕੀ ਫੋਕਲ ਪੁਆਇੰਟ ਪੁਲਿਸ ਨਾਲ ਸੈਟਿੰਗ ਕਰਕੇ ਲੰਬੇ ਸਮੇਂ ਤੋਂ ਫੋਕਲ ਪੁਆਇੰਟ ਅਤੇ ਗਦਾਈਪੁਰ ਮਾਰਕੀਟ ਚ ਗ਼ਾਂਝਾ ਸ਼ਰੇਆਮ ਵੇਚ ਰਿਹਾ ਹੈ ਜਿਸਦੇ ਬਾਰੇ ਚੋਂਕੀ ਫੋਕਲ ਪੁਆਇੰਟ ਦੇ ਮੁਲਾਜਮਾਂ ਨੂੰ ਸਾਰਾ ਕੁਝ ਪਤਾ ਹੈ ਪਰ ਚੋਂਕੀ ਫੋਕਲ ਪੁਆਇੰਟ ਪੁਲਿਸ ਨੂੰ ਹਵਤਾ ਮਿਲਦਾ ਹੋਣ ਕਰਕੇ ਚੋਂਕੀ ਫੋਕਲ ਪੁਆਇੰਟ ਅੱਖਾਂ ਤੇ ਕਾਲੀ ਪੱਟੀ ਬੰਨ ਕੇ ਲੰਬੇ ਸਮੇਂ ਤੋਂ ਅਣਜਾਣ ਬਣਦੀ ਦਿਖਾਈ ਦੇ ਰਹੀ ਹੈ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਛੱਡ ਕੇ ਜੇਬ ਗਰਮ ਹੁੰਦੀ ਦੇਖ ਕੇ ਨਸ਼ੇੜੀਆਂ ਨੂੰ ਸ਼ਹਿ ਦੇ ਕੇ ਖੁਲੇਆਮ ਸ਼ਹਿਰ ਦੇ ਮਾਹੌਲ ਨੂੰ ਖਰਾਬ ਕਰਦੀ ਨਜ਼ਰ ਆ ਰਹੀ ਹੈ ਜਿਸਦਾ ਨਤੀਜਾ ਇਹ ਨਿਕਲੀਆ ਕਿ ਫੋਕਲ ਪੁਆਇੰਟ ਚੋਂਕੀ ਨੇੜੇ ਕਈ ਝੋਲਾਸ਼ਾਪ ਆਪਣੇ ਆਪ ਨੂੰ ਡਾਕਟਰ ਦੱਸਦੇ ਹਨ ਪਰ ਅਸਲ ਚ ਕੰਮ ਨਸ਼ਾ ਸਪਲਾਈ ਦਾ ਕਰਦੇ ਹਨ ਤੇ ਪੁਲਿਸ ਇਹਨਾਂ ਨਾਲ ਨਰਮ ਬਤੀਰਾ ਕਰਕੇ ਇਹਨਾਂ ਨੂੰ ਨਸ਼ਾ ਵੇਚਣ ਦੀ ਖੁੱਲੀ ਛੁੱਟੀ ਦਿੰਦੀ ਦਿਖਾਈ ਦੇ ਰਹੀ ਹੈ ਇਸਦੇ ਨਾਲ ਲੁੱਟਖੋਹ ਕਰਨ ਵਾਲੇ ਵੀ ਬਿਨਾ ਡਰ ਦੇ ਇਲਾਕੇ ਚ ਘੁੰਮਦੇ ਹਨ ਤੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਇਸ ਇਲਾਕੇ ਚ ਮੈਡੀਕਲ ਵਾਲੇ ਕਈ ਪ੍ਰਵਾਸੀ ਹਨ ਜੋ ਨਸ਼ੇ ਦਾ ਕਾਰੋਬਾਰ ਖੁਲੇਆਮ ਕਰਦੇ ਹਨ ਜਦ ਇਸ ਸੰਬੰਧੀ ਮਾਰਕੀਟ ਚ ਘੁੰਮ ਕੇ ਜਾਣਕਾਰੀ ਮੰਗੀ ਤੇ ਊਨਾ ਸਾਫ ਕਿਹਾ ਕਿ ਚੋਂਕੀ ਫੋਕਲ ਪੁਆਇੰਟ ਪੁਲਿਸ ਨੂੰ ਸਾਰੇ ਪੈਸੇ ਦਿੰਦੇ ਹਨ ਇਸ ਕਰਕੇ ਇਹਨਾਂ ਉਪਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਅਤੇ ਨਾ ਹੀ ਕੋਈ ਡਰੱਗਸ ਇੰਸਪੈਕਟਰ ਕੋਈ ਕਾਰਵਾਈ ਕਰਨ ਆਵੇਗਾ ਤੇ ਕਈ ਪੁਲਿਸ ਮੁਲਾਜਮ ਖੁਦ ਨਸ਼ੇ ਦੇ ਆਦੀ ਹੋਏ ਹੋਣ ਕਰਕੇ ਨਸ਼ਾ ਕਰਦੇ ਹਨ ਜੋ ਇਹਨਾਂ ਦੁਕਾਨਾਂ ਤੋਂ ਮੁਫ਼ਤ ਵਿਚ ਨਸ਼ਾ ਲੈਂਦੇ ਹਨ ਤੇ ਇਸ ਇਲਾਕੇ ਚ ਰਾਜਾ ਗਾਂਝੇ ਵਾਲੇ ਨੇ ਨਸ਼ਾ ਵੇਚ ਵੇਚ ਕੇ ਲੱਖਾਂ ਰੁਪਏ ਦੀ ਜਮੀਨ ਬਣਾ ਲਈ ਪਰ ਚੋਂਕੀ ਫੋਕਲ ਪੁਆਇੰਟ ਨੇ ਇਸ ਪ੍ਰਵਾਸੀ ਤੇ ਕਾਰਵਾਈ ਨਹੀਂ ਕੀਤੀ ਤੇ ਪ੍ਰਵਾਸੀ ਭਇਆ ਨਸ਼ਾ ਵੇਚ ਵੇਚ ਕੇ ਦੋ ਨੰ ਦੀ ਕਮਾਈ ਇੰਨੀ ਕਰ ਗਿਆ ਕਿ ਉਸਨੇ ਲੱਖਾਂ ਰੁਪਏ ਦੀ ਜਮੀਨ ਖਰੀਦ ਲਈ ਪਰ ਚੋਂਕੀ ਫੋਕਲ ਪੁਆਇੰਟ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ.ਪੁਲਿਸ ਵਲੋਂ ਇਸਦੇ ਖਿਲਾਫ ਪ੍ਰੋਪਰਟੀ ਨੂੰ ਖਤਮ ਕਰਨ ਦੀ ਕਾਰਵਾਈ ਕਰਨ ਦੀ ਬਜਾਏ ਹਵਤਾ ਲੈ ਕੇ ਨਸ਼ੇ ਨੂੰ ਖੁਲਮਖੁਲਾ ਕਰਨ ਦਿੱਤਾ.ਇਹ ਭਇਆ ਰਾਜਾ ਗਾਰਡਨ ਚ ਦਿਖਾਵੇ ਲਈ ਇੱਕ ਚਿਕਨ ਦੀ ਦੁਕਾਨ ਚਲਾ ਰਿਹਾ ਹੈ ਪਰ ਅਸਲ ਚ ਵੇਚਦਾ ਗ਼ਾਂਝਾ ਹੈ ਇਸ ਬਾਰੇ ਸਾਰੇ ਲੋਕਾਂ ਨੂੰ ਪਤਾ ਪਰ ਚੋਂਕੀ ਫੋਕਲ ਪੁਆਇੰਟ ਨੂੰ ਕਿਉਂ ਨਹੀਂ ਪਤਾ? ਇਹ ਇੱਕ ਸਵਾਲ ਸਭ ਦੇ ਦਿਮਾਗ ਚ ਘੁੰਮਣਾ ਲਾਜਮੀ ਹੈ ਜੇਕਰ ਇਸ ਬਾਰੇ ਚੋਂਕੀ ਫੋਕਲ ਪੁਆਇੰਟ ਮੁਲਾਜਮਾਂ ਦੇ ਖਾਤੇ ਅਤੇ ਫੋਨ ਨੰ ਦੀ ਸੰਖੇਪ ਵਿਚ ਜਾਣਕਾਰੀ ਕੱਢੀ ਜਾਵੇ ਤੇ ਭ੍ਰਸ਼ਟ ਮੁਲਾਜਮਾਂ ਦੀ ਕਾਲੀ ਕਮਾਈ ਸਾਹਮਣੇ ਆ ਜਾਵੇਗੀ ਇਸ ਮਸਲੇ ਨੂੰ ਲੈ ਕੇ ਪਿੱਛਲੇ ਕੁਝ ਦਿਨ ਪਹਿਲਾ ਏ ਸੀ ਪੀ ਨੋਰਥ ਰਿਸ਼ਭ ਭਾਟੀਆ ਵਲੋਂ ਭਰੋਸਾ ਦਿੱਤਾ ਗਿਆ ਸੀ ਕਿ ਚੋਂਕੀ ਫੋਕਲ ਪੁਆਇੰਟ ਦੇ ਮੁਲਾਜਮਾਂ ਦੇ ਫੋਨ ਨੰ ਚੈੱਕ ਕੀਤੇ ਜਾਣਗੇ ਕਿ ਕੌਣ ਕਿਸਨੂੰ ਫੋਨ ਕਰਦਾ ਹੈ ਪਰ ਰਿਸ਼ਭ ਭਾਟੀਆ ਜੀ ਕੁਝ ਦਿਨ ਲਈ ਛੁੱਟੀ ਤੇ ਹਨ ਜਿਸ ਕਰਕੇ ਕਾਰਵਾਈ ਕਰਨ ਚ ਜਿਥੇ ਦੇਰੀ ਹੋ ਰਹੀ ਹੈ ਉਥੇ ਚੋਂਕੀ ਫੋਕਲ ਪੁਆਇੰਟ ਦੀ ਚਾਂਦੀ ਲਗੀ ਹੈ ਜੋ ਲੋਕਾਂ ਨੂੰ ਇਨਸਾਫ ਦੇਣ ਦੀ ਬਜਾਏ ਪੰਸਾਰੀ ਦੀ ਦੁਕਾਨ ਬਣ ਕੇ ਰਹੀ ਗਈ ਹੈ

Jalandhar

ਝੋਲਾਛਾਪ ਡਾ ਰਿਸ਼ੀ ਵਲੋਂ ਵੇਚਿਆ ਜਾ ਰਿਹਾ ਚੋਂਕੀ ਫੋ-ਪੁ ਨੇੜੇ ਨਸ਼ਾ,ਸਮੇਂ ਸਿਰ ਹਵਤਾ ਨਾ ਪਹੁੰਚਣ ਤੇ ਫੋਕਲ ਪੁਆਇੰਟ ਪੁਲਿਸ ਵਲੋਂ ਦੁਕਾਨ ਤੇ ਛਾਪਾ ਮਾਰ ਕੀਤਾ ਨਸ਼ਾ ਬਰਾਮਦ,15000 ਰੁ ਲੈ ਕੇ ਮਾਮਲਾ ਕੀਤਾ ਠੰਡਾ

ਭ੍ਰਸ਼ਟ ਮੁਲਾਜਮਾ ਦੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਅਤੇ ਏ ਸੀ ਪੀ ਨੋਰਥ ਰਿਸ਼ਭ ਭਾਟੀਆ ਜੀ ਨੂੰ ਕੀਤੀ ਗਈ ਸ਼ਿਕਾਇਤ
ਪੁ-ਕਮਿ ਮੈਡਮ ਧੰਨਪ੍ਰੀਤ ਕੌਰ ਦੇ ਆਦੇਸ਼ ਅਨੁਸਾਰ ਏ ਸੀ ਪੀ ਨੋਰਥ ਵਲੋਂ ਇਲਾਕੇ ਚ ਗੇੜਾ ਮਾਰਨ ਤੋਂ ਪਹਿਲਾ ਹੀ ਚੋਂਕੀ ਫੋ-ਪੁ ਪੁਲਿਸ ਨੇ ਡਾ ਦੀ ਦੁਕਾਨ ਬੰਦ ਕਰਵਾ ਕੇ ਡਾ ਨੂੰ ਕੀਤਾ ਫਰਾਰ

ਚੋਂਕੀ ਫੋਕਲ ਪੁਆਇੰਟ ਦੇ ਭ੍ਰਸ਼ਟ ਮੁਲਾਜਮਾਂ ਨੂੰ ਨੰਗਾ ਕਰਨਗੇ ਚੋਂਕੀ ਚ ਲਗੇ ਸੀ ਸੀ ਟੀਵੀ ਕੈਮਰੇ

ਜਲੰਧਰ(ਸੰਜੀਵ ਕੁਮਾਰ) ਵੈਸੇ ਤੇ ਆਮ ਲੋਕਾਂ ਵਲੋਂ ਹਰ ਇੱਕ ਚੀਜ਼ ਤੇ ਲੱਖਾਂ ਰੁਪਏ ਟੈਕਸ ਦੇ ਕੇ ਲੋਕ ਆਪਣੇ ਆਪਣੇ ਇਲਾਕੇ ਚ ਸਫਾਈ ਅਤੇ ਸਿਹਤ ਸਹੂਲਤਾਂ ਮਿਲਣ ਦੀ ਸਰਕਾਰ ਤੋਂ ਹਰ ਇੱਕ ਵਿਅਕਤੀ ਆਸ ਕਰਦਾ ਹੈ ਪਰ ਸਹੂਲਤ ਕੋਈ ਵੀ ਨਹੀਂ ਮਿਲਦੀ ਪਰ ਜੇਕਰ ਦੇਖਿਆ ਜਾਵੇ ਤੇ ਪੰਜਾਬ ਚ ਸਭ ਤੋਂ ਜਿਆਦਾ ਗੰਦ ਨਸ਼ੇ ਨੇ ਪਾਇਆ ਹੈ ਤੇ ਇਸ ਗੰਦ ਨੂੰ ਸਾਫ ਕਰਨ ਲਈ ਜਿਥੇ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚਲਾਈ ਹੈ ਉਸ ਮੁਹਿੰਮ ਦੀਆ ਧੱਜੀਆਂ ਉਡਾਉਂਣ ਚ ਪੰਜਾਬ ਪੁਲਿਸ ਹੀ ਸਭ ਤੋਂ ਜਿਆਦਾ ਅੱਗੇ ਹੈ ਕਿਉਂਕਿ ਇਹ ਨਸ਼ਾ ਬਿਕਾਉਂਣ ਚ ਪੰਜਾਬ ਪੁਲਿਸ ਦੀ ਪੂਰੀ ਪੂਰੀ ਸ਼ਹਿ ਹੈ ਤੇ ਇਹ ਕੰਮ ਲੋਕਾਂ ਦੇ ਅੱਖੀ ਕੱਟਾ ਪਾ ਕੇ ਸ਼ਰੇਆਮ ਬਿਨਾ ਕਿਸੇ ਡਰ ਤੋਂ ਹਰ ਪਾਸੇ ਹੁੰਦਾ ਦਿਖਾਈ ਦਿੰਦਾ ਹੈ ਅਜਿਹਾ ਹੀ ਮਾਮਲਾ ਚੋਂਕੀ ਫੋਕਲ ਪੁਆਇੰਟ ਚ ਦੇਖਣ ਨੂੰ ਮਿਲਿਆ ਜਿਥੇ ਚੋਂਕੀ ਫੋਕਲ ਪੁਆਇੰਟ ਪੁਲਿਸ ਦੀ ਸ਼ਹਿ ਤੇ ਇੱਕ ਬਿਨਾ ਡਿਗਰੀ ਦੇ ਝੋਲਾਛਾਪ ਡਾ ਰਿਸ਼ੀ ਨਾਮ ਦੇ ਵਿਅਕਤੀ ਵਲੋਂ ਲੰਬੇ ਸਮੇਂ ਤੋਂ ਨਸ਼ੇ ਦਾ ਵਪਾਰ ਕੀਤਾ ਜਾ ਰਿਹਾ ਜਿਸਤੋ ਚੋਂਕੀ ਫੋਕਲ ਪੁਆਇੰਟ ਹਵਤਾ ਲੈ ਕੇ ਇਹ ਕੰਮ ਕਰਵਾਉਂਣ ਚ ਆਪਣੀ ਅਹਿਮ ਭੂਮਿਕਾ ਅਦਾ ਕਰਦੀ ਆ ਰਹੀ ਹੈ ਪਰ ਕੁਝ ਦਿਨ ਪਹਿਲਾ ਚੋਂਕੀ ਫੋਕਲ ਪੁਆਇੰਟ ਨੂੰ ਹਵਤਾ ਸਮੇਂ ਸਿਰ ਨਹੀਂ ਪਹੁੰਚਿਆ ਜਿਸ ਤੇ ਚੋਂਕੀ ਫੋਕਲ ਦੇ ਇੱਕ ਪੁਲਿਸ ਮੁਲਾਜਮ ਵਲੋਂ ਦੁਕਾਨ ਤੇ ਛਾਪਾ ਮਾਰਿਆ ਜਿਸ ਚ ਨਸ਼ੇ ਦੀਆ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ ਜਦ ਇਸ ਸੰਬੰਧੀ ਚੋਂਕੀ ਫੋਕਲ ਪੁਆਇੰਟ ਦੇ ਇੰਚਾਰਜ ਨਾਲ ਗੱਲ ਕੀਤੀ ਤੇ ਊਨਾ ਨੇ ਕਿਹਾ ਕਿ ਇਹੋ ਜਿਹਾ ਕੋਈ ਵੀ ਮਾਮਲਾ ਮੇਰੇ ਧਿਆਨ ਚ ਨਹੀਂ ਹੈ ਜਦ ਇਸਦੀ ਪੂਰੀ ਤਹਿ ਤੱਕ ਪੜਤਾਲ ਕੀਤੀ ਗਈ ਤੇ ਇਸਤੋਂ ਸਾਫ ਨਜਰ ਆਇਆ ਕਿ ਚੋਂਕੀ ਫੋਕਲ ਪੁਲਿਸ ਦੇ ਇੰਚਾਰਜ ਝੂਠ ਬੋਲ ਰਹੇ ਹਨ ਤੇ ਇੰਚਾਰਜ ਦੀ ਪੋਲ ਖੁਲਦੇ ਦੇਖ ਕੁਝ ਪੁਲਿਸ ਮੁਲਾਜਮ ਇਸ ਮਾਮਲੇ ਨੂੰ ਸ਼ਾਂਤ ਕਰਨ ਦੀ ਤਿਆਰੀ ਚ ਹਨ ਜਿਸਦੀ ਸਾਰੀ ਜਾਣਕਾਰੀ ਪੁਲਿਸ ਕਮਿਸ਼ਨਰ ਮੈਡਮ ਧੰਨਪ੍ਰੀਤ ਕੌਰ ਜੀ ਨੂੰ ਦਿੱਤੀ ਜਿਨਾਂ ਨੇ ਤੁਰੰਤ ਏ ਸੀ ਪੀ ਨੋਰਥ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਅਤੇ ਮੌਕਾ ਦੇਖਣ ਲਈ ਵੀ ਕਿਹਾ ਪਰ ਏ ਸੀ ਪੀ ਨੋਰਥ ਦੇ ਗੇੜੇ ਤੋਂ ਪਹਿਲਾ ਹੀ ਚੋਂਕੀ ਫੋਕਲ ਪੁਆਇੰਟ ਪੁਲਿਸ ਨੇ ਡਾ ਦੀ ਦੁਕਾਨ ਬੰਦ ਕਰਵਾ ਕੇ ਤੁਰੰਤ ਉਸਨੂੰ ਫਰਾਰ ਕਰਨ ਚ ਆਪਣਾ ਬਚਾਅ ਸਮਝਿਆ. ਹੁਣ ਇਹ ਸਾਰੇ ਮਾਮਲਾ ਦੀ ਪੋਲ ਚੋਂਕੀ ਫੋਕਲ ਪੁਆਇੰਟ ਚ ਲਗੇ ਸੀ ਸੀ ਟੀ ਵੀ ਕੈਮਰੇ ਖੋਲਣਗੇ ਜਿਸ ਚ ਚੋਂਕੀ ਫੋਕਲ ਪੁਆਇੰਟ ਦੇ ਮੁਲਾਜਮ ਡਾ ਰਿਸ਼ੀ ਨਾਲ ਸਾਰੀ ਸੈਟਿੰਗ ਕਰਦੇ ਨਜ਼ਰ ਆਉਣਗੇ ਇਹ ਮਾਮਲੇ ਦੀ ਹੁਣ ਏ ਡੀ ਸੀ ਪੀ ਸਿਟੀ 1 ਵਲੋਂ ਜਾਂਚ ਕਰਵਾਈ ਜਾਵੇਗੀ ਤੇ ਡਾ ਅਤੇ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਲੋਕ ਚੋਂਕੀ ਫੋਕਲ ਪੁਆਇੰਟ ਦੀ ਸ਼ਹਿ ਤੇ ਨਸ਼ਾ ਵੇਚ ਰਹੇ ਸਭ ਸਾਫ ਹੋਣ ਵਾਲਾ ਹੈ ਕਿਉਂਕਿ ਚੋਂਕੀ ਫੋਕਲ ਪੁਆਇੰਟ ਵਲੋਂ ਪਹਿਲਾ ਤੇ ਲੋਕਾਂ ਤੋਂ ਨਸ਼ਾ ਖਤਮ ਕਰਨ ਲਈ ਸਹਿਯੋਗ ਮੰਗਿਆ ਜਾਂਦਾ ਹੈ ਜਦ ਕੋਈ ਸਾਥੀ ਇਮਾਨਦਾਰੀ ਨਾਲ ਇਹਨਾਂ ਨੂੰ ਨਸ਼ੇਬਾਜ਼ ਲੋਕਾਂ ਬਾਰੇ ਦੱਸਦਾ ਹੈ ਤੇ ਇਹ ਨਸ਼ਾ ਵੇਚਣ ਵਾਲੇ ਤਸਕਰਾਂ,ਦਲਾਲਾਂ ਨੂੰ ਦਸ ਦਿੰਦੇ ਕਿ ਤੁਹਾਡੇ ਬਾਰੇ ਇੰਨੇ ਲੋਕਾਂ ਨੂੰ ਪਤਾ ਹੈ ਤੇ ਨਸ਼ਾ ਤਸਕਰ,ਦਲਾਲ ਆਪਣੀ ਦੁਕਾਨ ਬੰਦ ਹੁੰਦੇ ਦੇਖ ਉਸ ਵਿਅਕਤੀ ਨੂੰ ਆਪਣਾ ਦੁਸ਼ਮਣ ਮਨ ਲੈਂਦੇ ਹਨ ਤੇ ਚੋਂਕੀ ਫੋਕਲ ਪੁਆਇੰਟ ਪੁਲਿਸ ਨਸ਼ੇ ਦੀ ਕਮਾਈ ਚੋ ਆਪਣਾ ਹਿੱਸਾ ਲੈ ਕੇ ਆਪਣੀਆ ਜੇਬਾਂ ਭਰਨ ਚ ਮਸਤ ਰਹਿੰਦੀ ਹੈ.ਕੀ ਇਹੋ ਜਹਿ ਦੋਗਲੀ ਮੁਹਿੰਮ ਨਾਲ ਨਸ਼ਾ ਖਤਮ ਕੀਤਾ ਜਾ ਸਕਦਾ ਇਹ ਤੇ ਹੁਣ ਸਮਾਂ ਹੀ ਦਸੇਗਾ

Jalandhar

ਡਾਕਟਰ ਅੰਬੇਡਕਰ ਪਾਰਕ ਚ ਸੁਰੱਖਿਆ ਲਈ ਲੱਗਿਆ CCTV ਕੈਮਰਾ ਸ਼ਰਾਰਤੀ ਅਨਸਰਾਂ ਵਲੋਂ ਤੋੜਿਆ

ਚੋਂਕੀ ਫੋਕਲ ਪੁਆਇੰਟ ਪੁਲਿਸ ਬਣੀ ਨਸ਼ੇੜੀਆਂ ਅਤੇ ਗੁੰਡਾ ਅਨਸਰਾਂ ਲਈ ਸ਼ੈਲਟਰ

ਬੁੱਤ ਨੂੰ ਨੁਕਸਾਨ ਪਹੁੰਚਾ ਕੇ ਕਦੀ ਵੀ ਖੇਡੀ ਜਾ ਸਕਦੀ ਗੰਦੀ ਰਾਜਨੀਤੀ

ਡਾ ਅੰਬੇਡਕਰ ਜੀ ਦੇ ਬੁੱਤ ਨੇੜੇ ਸ਼ਰਾਬ ਪੀਣ ਵਾਲਿਆਂ ਨੂੰ ਚੋਂਕੀ ਫੋਕਲ ਪੁਆਇੰਟ ਨੇ ਦਿੱਤੀ ਹੈ ਖੁੱਲੀ ਛੁੱਟੀ:- ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਸੋਸਾਇਟੀ

ਜਲੰਧਰ (ਸੰਜੀਵ ਕੁਮਾਰ )ਮੁਹੱਲਾ ਸਈਪੁਰ ਕਲਾਂ ਦੀ ਡਾ ਭੀਮ ਰਾਓ ਅੰਬੇਡਕਰ ਪਾਰਕ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਯੋਗਰਾਜ ਵਲੋਂ ਵਾਰ ਵਾਰ ਚੋਂਕੀ ਫੋਕਲ ਪੁਆਇੰਟ ਨੂੰ ਸ਼ਿਕਾਇਤ ਦਿੱਤੀ ਜਾ ਰਹੀ ਹੈ ਪਰ ਚੋਂਕੀ ਫੋਕਲ ਪੁਆਇੰਟ ਵਲੋਂ ਜਾਣਬੁਝ ਕੇ ਦੋਸ਼ੀਆਂ ਨਾਲ ਹਮਸਲਾਹ ਹੋ ਕੇ ਬਾਬਾ ਸਾਹਿਬ ਜੀ ਦੇ ਬੁੱਤ ਦੀ ਸੁਰੱਖਿਆ ਵਿਚ ਅਣਗਹਿਲੀ ਵਰਤੀ ਜਾ ਰਹੀ ਹੈ ਜਿਸਤੇ ਦੋ ਮਹੀਨੇ ਪਹਿਲਾ ਬਾਬਾ ਸਾਹਿਬ ਦੇ ਬੁੱਤ ਨੇੜੇ ਸ਼ਰਾਬੀਆਂ ਵਲੋਂ ਸ਼ਰਾਬ ਦਾ ਅਹਾਤਾ ਬਣਾ ਕੇ ਸ਼ਰੇਆਮ ਗੁੰਡਾਗਰਦੀ ਕਰਨ ਦੀ ਘਟਨਾ ਵੀ ਸਾਹਮਣੇ ਆ ਚੁੱਕੀ ਹੈ ਜਿਸਤੋ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਪੁਲਿਸ ਹੁਣ ਆਮ ਲੋਕਾਂ ਦੇ ਟੈਕਸ ਤੇ ਨਸ਼ੇੜੀਆਂ ਦੀ ਸੁਰੱਖਿਆ ਚ ਸ਼ੈਲਟਰ ਬਣੀ ਹੈ ਜਿਸਤੇ ਫੋਕਲ ਪੁਆਇੰਟ ਇਲਾਕੇ ਚ ਨਸ਼ੇ ਦਾ ਕਾਰੋਬਾਰ ਸ਼ਰੇਆਮ ਹੁੰਦਾ ਅਤੇ ਸੜਕ ਤੇ ਰੇਹੜੀਆਂ ਵਾਲੇ ਸ਼ਰਾਬ ਪਿਲਾ ਰਹੇ ਹਨ.ਫੋਕਲ ਪੁਆਇੰਟ ਨੂੰ ਛੱਡੋ ਪੁਲਿਸ ਚੋਂਕੀ ਤੋਂ ਸੋ ਮੀਟਰ ਦੇਹ ਵਪਾਰ ਦਾ ਅੱਡਾ ਵੀ ਦੋ ਸਾਲ ਤੋਂ ਚਲ ਰਿਹਾ ਜਿਸਨੂੰ ਬੰਦ ਕਰਨ ਚ ਪੁਲਿਸ ਅਸਫਲ ਹੋਈ ਹੈ ਤੇ ਹਵਤਾ ਲੈ ਕੇ ਆਪਣੀਆਂ ਜੇਬਾ ਭਰਨ ਚ ਲਗੀ ਹੈ ਜੇਕਰ ਇਸ ਇਲਾਕੇ ਚ ਇਸੇ ਤਰਾਂ ਰਿਹਾ ਤੇ ਅੰਬੇਡਕਰ ਪਾਰਕ ਚ ਜਿਸ ਤਰਾਂ ਬੁੱਤ ਦੀ ਸੁਰੱਖਿਆ ਲਈ ਸੀ ਸੀ ਟੀ ਵੀ ਕੈਮਰਾ ਟੁੱਟਿਆ ਹੈ ਇਸੇ ਤਰਾਂ ਕੋਈ ਵੀ ਬੁੱਤ ਨਾਲ ਸ਼ਰਾਰਤ ਹੋ ਸਕਦੀ ਹੈ ਤੇ ਇਹ ਕੰਮ ਕਰਵਾਉਂਣ ਵਿਚ ਚੋਂਕੀ ਫੋਕਲ ਪੁਲਿਸ ਦੀ ਅਹਿਮ ਭੂਮਿਕਾ ਹੋਵੇਗੀ ਤਾ ਜੋ ਅੰਬੇਡਕਰ ਪਾਰਕ ਚ ਆਮ ਆਦਮੀ ਪਾਰਟੀ ਨੂੰ ਗੰਦੀ ਰਾਜਨੀਤੀ ਕਰਨ ਦਾ ਮੌਕਾ ਦਿੱਤਾ ਜਾ ਸਕੇ.ਇਸ ਪਾਰਕ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਦੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੂੰ ਪੂਰੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਜਿਨ੍ਹਾਂ ਨੇ ਏ ਡੀ ਸੀ ਪੀ ਸਿਟੀ 1 ਨੂੰ ਪੜਤਾਲ ਕਰਨ ਦੇ ਆਦੇਸ਼ ਦਿੱਤੇ ਹਨ ।

          ਜੇਕਰ ਗੱਲ ਕਰੀਏ ਏ ਸੀ ਪੀ ਨੋਰਥ ਰਿਸ਼ਭ ਭਾਟੀਆ ਦੀ ਤੇ ਊਨਾ ਨੂੰ ਸਾਰੇ ਸਬੂਤ ਦਿੱਤੇ ਜਾ ਚੁਕੇ ਪਰ ਇਹ ਵੀ ਲੋਕਾਂ ਨੂੰ ਮੰਗੇਰੀ ਲਾਲ ਦੇ ਸੁਪਨੇ ਦਿਖਾ ਕੇ ਵਾਹ ਵਾਹ ਖੱਟਣ ਚ ਮਸਤ ਦਿਖਾਈ ਦੇ ਰਹੇ ਪਰ ਸੁਰੱਖਿਆ ਜ਼ੀਰੋ ਨਜਰ ਆ ਰਹੀ ਹੈ ਇਥੇ ਜੇਕਰ ਗੱਲ ਕਰੀਏ ਇਲਾਕੇ ਦੇ ਕੌਂਸਲਰ ਦੀ ਤੇ ਉਨਾ ਨੂੰ ਵੀ ਇਸ ਪਾਰਕ ਦੀ ਸੁਰੱਖਿਆ ਲਈ ਕਈ ਵਾਰ ਕਹਿ ਚੁੱਕੇ, ਪਰ ਕੌਂਸਲਰ ਦਾ ਕਹਿਣਾ ਹੈ ਕਿ ਕਈ ਵਾਰ ਪੁਲਿਸ ਮੁਲਾਜਮ ਪਾਰਕ ਚ ਸੁਰੱਖਿਆ ਲਈ ਆਉਂਦੇ ਤੇ ਹਨ ਪਰ ਸਿਰਫ ਸੌਣ ਲਈ ਆਉਂਦੇ ਹਨ ਨਾ ਕਿ ਸੁਰੱਖਿਆ ਲਈ ਊਨਾ ਅੱਗੇ ਕਿਹਾ ਕਿ ਮੈਂ ਕਈ ਵਾਰ ਪੁਲਿਸ ਮੁਲਾਜਮਾਂ ਨੂੰ ਗੱਡੀ ਚ ਸੋਂਦੇ ਦੇਖਿਆ ਹੈ ਤੇ ਪੁਲਿਸ ਦੀ ਸੁਰੱਖਿਆ ਨਾ ਮਾਤਰ ਹੁੰਦੀ ਹੈ ਜਿਸਨੂੰ ਲੈ ਕੇ ਜਲਦ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ ਜਾਵੇਗਾ।

Doaba Times

ਪਿੰਡ ਭੁੱਲਾਰਾਈ ਵਿਖੇ ਹੋਏ ਲੜਾਈ ਝੱਗੜੇ ਵਿਚ ਪੁਲਿਸ ਸੁਸਤ ਤੇ ਦੋਸ਼ੀ ਚੁਸਤ

*ਇੱਕ ਦੋਸ਼ੀ ਹੋਇਆ ਗ੍ਰਿਫ਼ਤਾਰ ਬਾਕੀਆ ਦੀ ਭਾਲ ਚ’ ਕੀਤੀ ਜਾ ਰਹੀ ਛਾਪੇਮਾਰੀ: SHO ਬਲਵਿੰਦਰ ਭੁੱਲਰ

*ਇੱਕ ਦੋਸ਼ੀ ਫੜਨ ਤੋਂ ਬਾਅਦ ਬਾਕੀ ਦੋਸ਼ੀਆਂ ਨੂੰ ਫੜਨ ਲਈ ਕੋਈ ਵੀ ਛਾਪੇਮਾਰੀ ਨਹੀਂ ਹੋਈ: ਧਰਮਿੰਦਰ ਸਿੰਘ ਭੁੱਲਾਰਾਈ

ਫਗਵਾੜਾ(ਸੰਜੀਵ ਕੁਮਾਰ) ਫਗਵਾੜਾ ਦੇ ਪਿੰਡ ਭੁੱਲਾਰਾਈ ਦੇ ਡਾਕਟਰ ਬੀ ਆਰ ਅੰਬੇਡਕਰ ਭਵਨ ਵਿਖੇ ਜੂਆ ਖੇਡਣ ਤੋਂ ਰੋਕਣ ਤੇ ਪ੍ਰਦੀਪ ਸਿੰਘ ਨਾਮ ਦੇ ਵਿਅਕਤੀ ਉਪਰ ਹੋਏ ਜਾਨਲੇਵਾ ਹਮਲੇ ਚ’ ਪੁਲਿਸ ਦੇ ਹੱਥ ਖਾਲੀ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਘਟਨਾ ਦੋ ਨਵੰਬਰ ਨੂੰ ਰਾਤ ਦੋ ਵਜੇ ਹੋਈ ਸੀ। ਜਿਸ ਸਬੰਧੀ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਇਕੱਠੇ ਹੋ ਕੇ ਫਗਵਾੜਾ ਦੇ ਸਹਾਇਕ ਪੁਲਿਸ ਨੂੰ ਇਸ ਸਾਰੀ ਘਟਨਾ ਬਾਰੇ ਜਾਣੂ ਕਰਵਾਇਆ ਤੇ ਮੌਕੇ ਤੇ ਹੀ ਥਾਣਾ ਸਦਰ ਦੇ ਐੱਸ ਐੱਚ ਓ ਬਲਬਿੰਦਰ ਸਿੰਘ ਭੁੱਲਰ ਨੂੰ ਤੁਰੰਤ ਕਾਰਵਾਈ ਕਰਨ ਦਾ ਕਿਹਾ ਤੇ ਬਲਬਿੰਦਰ ਸਿੰਘ ਭੁੱਲਰ ਵੱਲੋਂ ਜਦ ਭੁੱਲਾਰਾਈ ਪਿੰਡ ਚ ਰੇਡ ਕੀਤੀ ਗਈ ਤੇ ਅੰਬੇਡਕਰ ਭਵਨ ਵਿੱਚ ਕਾਫੀ ਲੋਕਾਂ ਦਾ ਇਕੱਠ ਜੂਆ ਖੇਡ ਰਿਹਾ ਸੀ ਜੋ ਕਿ ਤੁਰੰਤ ਮੌਕੇ ਤੋਂ ਫਰਾਰ ਹੋ ਗਏ ਪਰ ਇਕ ਹਰਪ੍ਰੀਤ ਉਰਫ ਹੈਪੀ ਨਾਮ ਦਾ ਵਿਅਕਤੀ ਮੌਕੇ ਤੇ ਹੀ ਗ੍ਰਿਫ਼ਤਾਰ ਕੀਤਾ ਗਿਆ। ਇਸ ਉਪਰੰਤ ਪੁਲਿਸ ਵਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਛਾਪੇਮਾਰੀ ਹੋ ਰਹੀ ਹੈ । ਧਰਮਿੰਦਰ ਸਿੰਘ ਭੁੱਲਾਰਾਈ ਨੇ ਕਿਹਾ ਕਿ ਜੇਕਰ ਛਾਪੇਮਾਰੀ ਹੋ ਰਹੀ ਹੈ ਤੇ ਹੁਣ ਤਕ ਬਾਕੀ ਦੋਸ਼ੀ ਗਿਰਫ਼ਤਾਰ ਕਿਉ ਨਹੀਂ ਹੋ ਸਕੇ? ਪੁਲਿਸ ਦੀ ਇਸ ਕਛੂਕੰਮੇ ਵਾਲੀ ਚਾਲ ਤੋਂ ਇੰਝ ਲਗਦਾ ਕਿ ਦੋਸ਼ੀ ਬਹੁਤ ਹੀ ਸ਼ਾਤਿਰ ਦਿਮਾਗ ਦੇ ਹਨ । ਦੂਜੇ ਪਾਸੇ ਫਗਵਾੜਾ ਪੁਲਿਸ ਸੁਸਤ ਨਜ਼ਰ ਆ ਰਹੀ ਹੈ, ਜਿਸਦੇ ਅਜੇ ਤਕ ਕੋਈ ਵੀ ਜੂਆ ਖੇਡਣ ਵਾਲਿਆ ਵਿੱਚੋ ਕੋਈ ਵੀ ਦੂਜਾ ਵਿਅਕਤੀ ਹੱਥ ਨਹੀਂ ਆਇਆ ਤੇ ਚਾਰੋ ਪਾਸੇ ਹਾਰ ਮਿਲਦੀ ਦਿਖਾਈ ਦੇ ਰਹੀ ਹੈ ਹੁਣ ਸੋਚਣ ਵਾਲੀ ਗੱਲ ਹੈ ਕਿ ਜੇਕਰ ਇਸੇ ਤਰਾਂ ਗੁੰਡਾਗਰਦੀ ਹੁੰਦੀ ਰਹੀ ਤੇ ਇਕ ਪੜ੍ਹੇ ਲਿਖੇ ਪਰਿਵਾਰ ਨੂੰ ਇਨਸਾਫ ਲੈਣ ਲਈ ਧਰਨੇ ਦੇਣੇ ਪੈ ਰਹੇ ਹਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਆਮ ਲੋਕਾਂ ਦੀ ਸੁਰੱਖਿਆ ਕਿੱਥੇ ਹੈ ?

Crime

ਚੋਰਾਂ ਵੱਲੋਂ ਦੁਕਾਨ ਦੀ ਛੱਤ ਪਾੜ ਕੇ ਕੀਤੀ ਚੋਰੀ

ਬਿਆਸ ਪਿੰਡ ਰਾਣਾ ਇਲੈਕਟ੍ਰਿਕ ਦੀ ਦੁਕਾਨ ਤੇ ਦੂਸਰੀ ਵਾਰ ਫਿਰ ਹੋਈ ਚੋਰੀ ਪ੍ਰਸ਼ਾਸਨ ਸੁੱਤਾ ਕੁਭਕਰਨੀ ਨੀਂਦ

ਬਿਆਸ ਪਿੰਡ (ਹਰਪ੍ਰੀਤ ਸਿੰਘ ਹੈਪੀ /ਗੁਰਪ੍ਰੀਤ ਬੱਲ) ਜਲੰਧਰ ਤੋ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿੱਤ ਅੱਡਾ ਬਿਆਸ ਪਿੰਡ ਵਿਖੇ Rana Electrical ਦੀ ਦੁਕਾਨ ਤੇ ਕੱਲ ਰਾਤ ਹੋਈ ਦੂਸਰੀ ਵਾਰ ਚੋਰੀ ਹੋਣ ਦੀ ਜਾਣਕਾਰੀ ਮਿਲੀ।

ਫੋਟੋ ਕੈਪਸ਼ਨ: ਚੋਰਾਂ ਵਲੋਂ ਦੁਕਾਨ ਦੀ ਨੁਕਸਾਨੀ ਗਈ ਛੱਤ।

     ਮਿਲੀ ਜਾਣਕਾਰੀ ਮੁਤਾਬਕ ਰਣਜੀਤ ਸਿੰਘ ਉਰਫ ਰਾਣਾ ਹਰ ਰੋਜ ਦੀ ਤਰਾ ਆਪਣੀ ਦੁਕਾਨ ਰਾਤ 8 ਵਜੇ ਦੇ ਕਰੀਬ ਤਾਲਾ ਲਗਾ ਕੇ ਪਿੰਡ ਰਾਣੀਭੱਟੀ ਆਪਣੇ ਘਰ ਵਾਪਸ ਗਿਆ । ਬੁੱਧਵਾਰ ਸਵੇਰੇ ਹਰ ਰੋਜ ਦੀ ਤਰਾ ਉਸ ਨੇ ਜਦੋ ਆਪਣੀ ਦੁਕਾਨ ਦਾ ਸ਼ਟਰ ਚੁੱਕਿਆ ਤਾ ਉਸ ਨੇ ਦੇਖਿਆ ਕਿ ਉਸ ਦੀ ਦੁਕਾਨ ਦੀ ਚੋਰਾ ਵਲੋ ਛੱਤ ਪਾੜ ਕੇ ਚੋਰੀ ਕੀਤੀ ਹੋਈ ਸੀ। ਫਿਰ ਉਸ ਨੇ ਆਪਣੀ ਦੁਕਾਨ ਦਾ ਸਮਾਨ ਚੈਂਕ ਕਿੱਤਾ ਤਾ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਦੁਕਾਨ ਵਿੱਚ ਪਇਆ ਤਾਂਬਾ ਚੋਰ ਲੈ ਕੇ ਰਾਤੋ ਰਾਤ ਫਰਾਰ ਹੋ ਗਏ। ਜਿਸ ਦਾ ਨੁਕਸਾਨ ਘੱਟੋ ਘੱਟ 20ਤੋ 25 ਹਜਾਰ ਦੇ ਕਰੀਬ ਹੋ ਗਿਆ। ਜਿਸ ਤੋ ਬਾਅਦ ਉਨਾ ਨੇ ਪਿੰਡ ਵਾਸੀਆ ਨੂੰ ਦੱਸਿਆ।ਜਿਸ ਤੋ ਉਪਰੰਤ ਅਲਾਵਲਪੁਰ ਪੁਲਿਸ ਚੋਕੀ ਨੂੰ ਸੂਚੀਤ ਕੀਤਾ ਗਿਆ । ਮੋਕੇ ਤੇ ਅਲਾਵਲਪੁਰ ਪੁਲਿਸ ਚੌਂਕੀ ਤੋਂ ਪੁਲਿਸ ਮੁਲਾਜ਼ਮਾਂ ਨੇ ਪੁੱਛ ਪੜਤਾਲ ਕਿੱਤੀ ਤੇ ਰਣਜੀਤ ਸਿੰਘ ਰਾਣਾ ਨੂੰ ਭਰੋਸਾ ਦਿੱਤਾ ਕਿ ਜਿਸ ਨੇ ਵੀ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਉਨਾ ਨੂੰ ਜਲਦ ਤੋ ਜਲਦ ਗ੍ਰਿਫਤਾਰ ਕਰ ਕੇ ਸਖਤ ਤੋ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

Doaba Times

17 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਦਾ ਘਿਰਾਓ ਕੀਤਾ ਜਾਵੇਗਾ- ਦਲਿਤ ਆਗੂ

ਚੰਡੀਗੜ੍ਹ 11 ਮਾਰਚ (ਸੰਜੀਵ ਕੁਮਾਰ)  ਅੱਜ ਪੰਜਾਬ ਦੀ ਵੱਖ ਵੱਖ ਦਲਿਤ ਜਥੇਬੰਦੀਆਂ ਦੇ ਅਧਾਰਿਤ ਐਸ ਸੀ ਸਮਾਜ ਦਾ ਮਾਨ ਸਨਮਾਨ ਬਹਾਲ ਕਰਾਓ ਐਕਸ਼ਨ ਕਮੇਟੀ ਵੱਲੋਂ 4 ਮਾਰਚ ਨੂੰ ਵਿਧਾਨ ਸਭਾ ਅੰਦਰ ਦਲਿਤਾਂ ਦਾ ਉਪ ਮੁੱਖ ਮੰਤਰੀ ਨਾ ਬਣਾਉਣ ਦਾ ਸਵਾਲ ਪੁੱਛਣ ਵਾਲਾ ਦਲਿਤ ਸਮਾਜ ਦੇ ਵਿਧਾਇਕ ਸੁਖਵਿੰਦਰ ਕੋਟਲੀ ਨੂੰ ਮੁੱਖ ਮੰਤਰੀ ਵੱਲੋਂ ਇਹ ਕਹਿਕੇ ਕੇ ਇਸ ਨੂੰ ਦੌਰਾ ਪੈ ਗਿਆ ਹੈ ਇਸ ਨੂੰ ਜੁੱਤੀ ਸੰਗਾਓ ਦੇ ਬੋਲੇ ਅਪਮਾਨਜਨਕ ਸ਼ਬਦਾਂ ਨਾਲ ਸਮੁੱਚੇ ਦਲਿਤ ਸਮਾਜ ਦੇ ਮਾਨ ਸਨਮਾਨ ਨੂੰ ਠੇਸ ਪਹੁੰਚੀ ਹੈ। ਵਿਧਾਨ ਸਭਾ ਵਿਚ ਦਲਿਤ ਸਮਾਜ ਦੇ ਕੀਤੇ ਅਪਮਾਨ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਐਸ, ਸੀ/ ਐਸ ਟੀ ਐਕਟ ਤਹਿਤ ਪਰਚਾ ਦਰਜ ਕਰਾਉਣ ਲਈ ਦਲਿਤ ਆਗੂਆਂ ਨੇ 17 ਸੈਕਟਰ ਦੇ ਪ੍ਰੇਡ ਗਰਾਉਂਡ ਕੋਲ ਇਕੱਠੇ ਹੋਕੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਜਿਸ ਨੂੰ ਪ੍ਰਾਪਤ ਕਰਨ ਲਈ ਤਹਿਸੀਲਦਾਰ ਲੈਕੇ ਗਏ। ਇਸ ਮੌਕੇ ਦਲਿਤ ਆਗੂਆਂ ਐਲਾਨ ਕੀਤਾ 17 ਮਾਰਚ ਨੂੰ ਪੰਜਾਬ ਦੇ ਦਲਿਤ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਅਤੇ ਦਲਿਤ ਸਮਾਜ ਭਗਵੰਤ ਮਾਨ ਤੇ ਐਸ ਸੀ/ ਐਸ ਟੀ ਐਕਟ ਤਹਿਤ ਪਰਚਾ ਦਰਜ ਕਰਾਉਣ ਤੱਕ ਸੰਘਰਸ਼ ਜਾਰੀ ਰੱਖੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਅੰਬੇਡਕਰ ਮਜ਼ਦੂਰ ਏਕਤਾ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ ਬੌਬੀ , ਸਿਮਰਨ ਕੌਰ ਬਹੁਜਨ ਮੁਕਤੀ ਪਾਰਟੀ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਇਸਾਪੁਰ, ਭੀਮ ਐਕਸ਼ਨ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਨਿਤਿਸ਼ ਭੀਮ, ਐਕਸ਼ਨ ਕਮੇਟੀ ਫਿਰੋਜ਼ਪੁਰ ਦੇ ਆਗੂ ਸਾਮਲਾਲ ਭੰਗੀ, ਭੀਮ ਰਿਪਬਲਿਕ ਸੈਨਾ ਦੇ ਮੁਖੀ ਮੋਹਨਸਭਰਵਾਲ ਟਾਂਡਾ, ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਵਿਧਾਨ ਸਭਾ ਵਿਚ ਦਲਿਤ ਸਮਾਜ ਦਾ ਅਪਮਾਨ ਕਰਨ ਦੀ ਸਜ਼ਾ ਜ਼ਰੂਰ ਮਿਲੇਗੀ। ਉਨ੍ਹਾਂ ਕਿਹਾ ਕਿ ਹਰ ਮੁੱਦੇ ਤੇ ਸਰਕਾਰ ਨੂੰ ਘੇਰਨ ਵਾਲੀਆਂ ਸਿਆਸੀ ਪਾਰਟੀਆਂ ਦਲਿਤ ਸਮਾਜ ਦੇ ਅਪਮਾਨ ਤੇ ਚੁੱਪ ਹੈ। ਉਨ੍ਹਾਂ ਕਿਹਾ ਵਿਧਾਨ ਸਭਾ ਅੰਦਰ ਮੁੱਖ ਮੰਤਰੀ ਨੇ ਸਿਰਫ਼ ਵਿਧਾਇਕ ਕੋਟਲੀ ਦਾ ਹੀ ਨਹੀਂ ਸਗੋਂ ਸਮੁੱਚੇ ਦਲਿਤ ਸਮਾਜ ਦਾ ਅਪਮਾਨ ਕੀਤਾ ਗਿਆ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਹੈ ਹਰ ਸਮੇਂ ਦਲਿਤ, ਦਲਿਤ ਦਾ ਨਾਹਰਾ ਮਾਰਨ ਵਾਲੀ ਬਸਪਾ ਨੇ ਵੀ ਦਲਿਤਾਂ ਦੇ ਅਪਮਾਨ ਆਪਣੀ ਜਵਾਬ ਨਹੀਂ ਖੋਲੀ। ਦਲਿਤ ਆਗੂਆਂ ਨੇ ਪੰਜਾਬ ਦੇ ਸਮੁੱਚੇ ਦਲਿਤ ਸਮਾਜ ਦੀ ਜਥੇਬੰਦੀਆਂ ਨੂੰ 17 ਮਾਰਚ ਨੂੰ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਅੱਗੇ ਪਹੁੰਚਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਮਜ਼ਦੂਰ ਆਗੂ ਮੱਖਣ ਸਿੰਘ ਰਾਮਗੜ੍ਹ, ਅਮਰੀਕ ਸਿੰਘ ਲੁਧਿਆਣਾ, ਲਖਵੀਰ ਸਿੰਘ ਬਡਲਾ, ਹਰਨੇਕ ਸਿੰਘ, ਨਾਜ਼ਮ ਸਿੰਘ ਆਦ ਸਮੇਂਤ ਹੋਰ ਵੀ ਵੱਡੀ ਗਿਣਤੀ ਆਗੂ ਸ਼ਾਮਲ ਸਨ।

Doaba Times

ਮਿਡ ਡੇ ਮੀਲ ਵਿੱਚ ਸਕੂਲੀ ਬੱਚਿਆਂ ਨੂੰ ਦਿੱਤਾ ਜਾਵੇਗਾ ਕਿਨੂੰ

ਜਲੰਧਰ(ਗੁਰਪ੍ਰੀਤ ਸਿੰਘ ਬੱਲ) ਪੰਜਾਬ ਦੇ ਬਾਗਬਾਨਾਂ ਲਈ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ। ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦੁਪਹਿਰ ਦੇ ਮਿਡ ਡੇ ਮੀਲ ਨਾਲ ਪੰਜਾਬ ਦੇ ਮੌਸਮੀ ਫਲ ਦਿੱਤੇ ਜਾਣਗੇ। ਅਬੋਹਰ ਇਲਾਕੇ ਦੇ ਬਾਗਬਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਪਿਛਲੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਮਿਡ ਡੇ ਮੀਲ ਵਿੱਚ ਕਿਨੂੰ ਦਿੱਤਾ ਜਾਵੇ। ਜਦੋਂ ਕਿ 1 ਜਨਵਰੀ ਤੋਂ ਸਿਰਫ ਕੇਲਾ ਹੀ ਮਿਡ ਡੇ ਮੀਲ ਵਿੱਚ ਦਿੱਤਾ ਜਾ ਰਿਹਾ ਸੀ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਬਾਗਬਾਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਬੀਤੇ ਕੱਲ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦੁਪਹਿਰ ਦੇ ਭੋਜਨ ਨਾਲ ਸਕੂਲ ਮੁਖੀ ਕੋਈ ਵੀ ਮੌਸਮੀ ਫਲ ਦੇ ਸਕਦਾ ਹੈ। ਇਹ ਖਬਰ ਪੰਜਾਬ ਦੇ ਕਿੰਨੂ ਕਾਸ਼ਤਕਾਰਾਂ ਲਈ ਬੜੀ ਅਹਿਮ ਹੈ। ਕਿਉਂਕਿ ਇਸ ਸਾਲ ਕਿੰਨੂੰ ਦੇ ਭਾਅ ਪੂਰੇ ਨਾ ਮਿਲਣ ਕਾਰਨ ਬਾਗਬਾਨਾਂ ਵਿੱਚ ਨਾਖੁਸ਼ੀ ਪਾਈ ਜਾ ਰਹੀ ਸੀ। ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਪੱਤਰ ਵੀ ਜਾਰੀ ਕੀਤਾ ਗਿਆ ਹੈ। 12 ਫਰਵਰੀ ਤੋਂ ਕਿੰਨੂੰ ਬੱਚਿਆਂ ਨੂੰ ਖਾਣ ਲਈ ਸਕੂਲਾਂ ਵਿਚ ਮਿਲੇਗਾ। ਉਧਰ ਸਿੱਖਿਆ ਵਿਭਾਗ ਵੱਲੋਂ ਅਜਿਹੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ ਕਿ ਜਿਹੜੇ ਮੌਸਮ ਵਿੱਚ ਜਿਹੜਾ ਫਲ ਪੰਜਾਬ ਵਿੱਚ ਜਿਹੜੇ ਇਲਾਕੇ ਚ ਹੋਵੇਗਾ ਉੱਥੇ ਉਨੇ ਸਮੇਂ ਦੌਰਾਨ ਉਹੀ ਫਲ ਬੱਚਿਆਂ ਨੂੰ ਦਿੱਤੇ ਜਾਣ। ਦੱਸਣ ਯੋਗ ਹੈ ਕਿ ਕਿੰਨੂ ਵਿੱਚ ਵਿਟਾਮਿਨ ਸੀ ਸਮੇਤ ਅਜਿਹੇ ਬੜੇ ਪੌਸਟਿਕ ਤੱਤ ਹਨ ਜੋ ਬਿਮਾਰੀਆਂ ਨਾਲ ਲੜਨ ਲਈ ਸਮਰੱਥ ਹੁੰਦੇ ਹਨ। ਸਰਕਾਰ ਦੇ ਇਸ ਫੈਸਲੇ ਤੇ ਖੁਸ਼ੀ ਪ੍ਰਗਟ ਕਰਦਿਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆ ਨੇ ਕਿਹਾ ਕਿ ਉਹਨਾਂ ਦੀ ਪਹਿਲੀ ਮੰਗ ਨੂੰ ਬੂਰ ਪਿਆ ਹੈ ਤੇ ਹੁਣ ਸਾਡੇ ਬੱਚਿਆਂ ਨੂੰ ਸਕੂਲਾਂ ਵਿੱਚ ਸਰਕਾਰੀ ਤੌਰ ਤੇ ਕਿੰਨੂੰ ਖਾਣ ਲਈ ਮਿਲੇਗਾ।

Doaba Times

ਕਿਸ਼ਨਗੜ੍ਹ ਪੁਲਿਸ ਚੌਂਕੀ ਦੇ ਬਾਹਰ ਲੋਕਾਂ ਵੱਲੋਂ ਕੀਤਾ ਗਿਆ ਧਰਨਾ ਪ੍ਰਦਰਸ਼ਨ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ)ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਕਿਸ਼ਨਗੜ੍ਹ ਸਥਾਨਕ ਚੌਂਕੀ ਦੇ ਮੂਹਰੇ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਸਬੰਧੀ ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਕਿ ਪਿਛਲੇ ਦਿਨੀ ਦੋ ਧਿਰਾਂ ਦੀ ਲੜਾਈ ਦੇ ਮਾਮਲੇ ਨੂੰ ਲੈ ਕੇ ਪਿੰਡ ਦੁਗਰੀ ਦੇ ਵਾਸੀ ਪ੍ਰਧਾਨ ਲਖਬੀਰ ਦੁਗਰੀ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਜਾਇਜ਼ ਅਰੈਸਟ ਪਾ ਕੇ ਉਹਨਾਂ ਨੂੰ 13 ਦਿਨ ਲਈ ਜੇਲ ਵਿੱਚ ਭੇਜਿਆ ਗਿਆ। ਜਿਸ ਨੇ ਇਨਸਾਫ ਸਬੰਧੀ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ। ਇਸ ਸਬੰਧੀ ਪ੍ਰਧਾਨ ਲਖਬੀਰ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਵਿੱਚ ਦੋ ਧਿਰਾਂ ਦੀ ਆਪਸੀ ਲੜਾਈ ਹੋਈ ਸੀ ਇਸ ਲੜਾਈ ਨੂੰ ਖਤਮ ਕਰਨ ਲਈ ਦੋਨਾਂ ਧਿਰਾਂ ਦੀ ਆਪਸੀ ਸੁਲਹਾ ਸਫਾਈ ਦੀ ਗੱਲ ਚੱਲ ਰਹੀ ਸੀ ਅਤੇ ਜਿਸ ਵਿੱਚ ਮੈਂ ਦੋਨਾਂ ਧਿਰਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪ੍ਰੰਤੂ ਪਿੰਡ ਦੇ ਕੁਝ ਸਿਆਸਤਦਾਨਾਂ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਮੇਰੇ ਨਾਲ ਵਿਸ਼ਵਾਸ ਘਾਤ ਕਰਕੇ ਮੈਨੂੰ ਗ੍ਰਿਫਤਾਰ ਕੀਤਾ ਗਿਆ। ਅਤੇ 13 ਦਿਨ ਦੇ ਲਈ ਮੈਨੂੰ ਜੇਲ ਭੇਜ ਦਿੱਤਾ ਗਿਆ। ਮੇਰਾ ਦੋਨੇ ਪਰਿਵਾਰਾਂ ਦੇ ਲੜਾਈ ਝਗੜੇ ਦੇ ਵਿੱਚ ਕੋਈ ਰੋਲ ਨਹੀਂ ਸੀ ਪ੍ਰੰਤੂ ਫਿਰ ਵੀ ਮੇਰੇ ਉੱਤੇ ਤਸ਼ੱਦਦ ਕੀਤਾ ਗਿਆ। ਇਸ ਸਬੰਧੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਮੇਰੇ ਨਾਲ ਇਨਸਾਫ ਕੀਤਾ ਜਾਵੇ। ਇਸ ਮੌਕੇ ਵਾਈਸ ਪ੍ਰੈਸੀਡੈਂਟ ਪੰਜਾਬ ਹਰਜਿੰਦਰ ਮੱਟੂ ਪੰਜਾਬ ਡਾਕਟਰ ਅੰਬੇਡਕਰ ਸੰਘਰਸ਼ ਪੰਜਾਬ ਸੰਤੋਖ ਹਲਕਾ ਸੋਣੀ ਜੀ ਸੋਹਨ ਲਾਲ ਜੀ ਕਾਲਾ ਬੱਕਰਾ ਵੀ ਮੁੱਖ ਬੁਲਾਰਾ ਆਪਣੀ ਸੂਬੇਦਾਰ ਚਰਨਜੀਤ ਸਿੰਘ ਚਰਨਜੀਤ ਕੌਰ ਬਿਲ ਰੋਹਿਤ ਬੈਂਡਲ ਕੁਲਦੀਪ ਸਿੰਘ ਮੌਜੂਦ ਸਨ।

Doaba Times

गाँव बल्ला के सरपंची के दायवेदार उम्मीदवार गुरप्रीत सिह को जानबूझकर किया जा रहा है सरपंची की दावेदारी से दूर
किशनगड़(गुरप्रीत सूर्य) जलंधर के गांव बल्ला मे गाँव के मुखिया सरपंच को बिना बताए पुलिस कानून को छिक्के टागकर समाज सेवक और पत्रकार गुरप्रीत सूर्य के घर पर दो-पुलिस मुलाजिमो द्वारा घर जाकर बताया कि गुरप्रीत के खिलाफ गाँव के लोगो ने  शिकायत ओर गुरप्रीत को पुलिस चौकी किशनगड़ मे बुलाया गया और घर पर पुलिस चौकी किशनगड़ ईचार्ज बलवीर सिंह बुट्टर का मोबाईल नं दे गए तो शाम के समय जब गुरप्रीत सूर्य घर पहंचे तो सारे वाकय का पता चला तो फोन पर पुलिस चौकी किशनगड़ ईचार्ज बलवीर सिंह बुट्टर से फोन पर बातचीत की तो ईचार्ज बलवीर सिंह बुट्टर द्वारा बताया गया कि घर पर पुलिस मुलाजिम आने का नही पता यह जरुर है कि गाव के लोगो द्रारा शिकायत दी है आप कल शाम को 4 बजे  पुलिस चौकी किशनगड़ मे हाजिरी दे और इस मामले संबंधी डी एस पी करतारपुर  सुरिंदरपाल धोगड़ी जी से बात की तो उनहोने बताया कि इसकी कोई जानकारी नही है, व सुबह इस मामले संबंधी बात करेगे।

26 ਜਨਵਰੀ ਸਸਮਾਨ ਕੀ ਦੇਣਾ ਪਿੰਡ ਬੱਲਾ ਵਿਖੇ ਪਿੰਡ ਦੇ ਮੁੱਖ ਸਰਪੰਚ ਨੂੰ ਇਤਲਾਹ ਕੀਤੇ ਬਿਨਾ ਪੁਲਿਸ ਪਹੁਚੀ ਗੁਰਪ੍ਰੀਤ ਬੱਲ ਦੇ ਘਰ

Doaba Times

ਕਿਸ਼ਨਗੜ ਵਿਖੇ ਰੇਤ ਮਾਫੀਆ ਸਰਗਰਮ- ਪੰਜਾਬ ਸਰਕਾਰ ਨੂੰ ਜਾਣਦਾ ਹੈ ਟਿੱਚ

2800 ਰੁਪਏ ਪ੍ਰਤੀ ਸੈਕੜਾ ਵਿਕਣ ਵਾਲੀ ਰੇਤ ਨੂੰ ਦੋ ਨੰਬਰ ਚ’ 3800 ਤੋਂ 4300 ਪ੍ਰਤੀ ਸੈਕੜਾ ਰੇਤ ਜਾ ਰਹੀ ਹੈ ਵੇਚੀ ਗ੍ਰਾਹਕਾ ਦੀ ਸ਼ਰੇਆਮ ਕੀਤੀ ਜਾ ਰਹੀ ਹੈ ਲੁੱਟ

ਰਾਸ਼ਟਰੀ ਰਾਜਮਾਰਗ ਦੇ ਕਿਨਾਰੇ ਲੱਗੇ ਰੇਤਾ ਬੱਜਰੀ ਦੇ ਢੇਰ ਦੇ ਰਹੇ ਹਨ ਹਾਦਸਿਆ ਨੂੰ ਸੱਦਾ

ਕਿਸ਼ਨਗੜ (ਗਰਪ੍ਰੀਤ ਬੱਲ) ਜਲੰਧਰ – ਰਾਸ਼ਟਰੀ ਰਾਜਮਾਰਗ ਸਥਿਤ ਕਿਸ਼ਨਗੜ ਦੇ ਵਿੱਚ ਰੇਤ ਮਾਫੀਆ ਦਾ ਬੋਲਬਾਲਾ ਹੈ ਤੇ ਇਹ ਰੇਤ ਆਪਣੀ ਮਨਮਾਨੀ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਛੱਕੇ ਟੰਗ ਕੇ ਮਹਿੰਗੇ ਰੇਟ ਤੇ ਵੇਚਕੇ ਗ੍ਰਾਹਕਾ ਦੀ ਸ਼ਰਆਮ ਲੁੱਟਮਾਰ ਕੀਤੀ ਜਾ ਰਹੀ ਹੈ । 2800  ਰੁਪਏ ਪ੍ਰਤੀ ਸੈਕੜਾ ਵਿਕਣ ਵਾਲੀ ਰੇਤ ਦੋ ਨੰਬਰ ਚ’ 3800 ਤੋਂ 4300 ਪ੍ਰਤੀ  ਸੈਕੜਾ ਰੇਤ ਮਹਿੰਗੇ ਰੇਟ ਤੇ ਵੇਚ ਗ੍ਰਾਹਕਾ ਦੀ ਸ਼ਰੇਆਮ ਕੀਤੀ ਜਾ ਰਹੀ ਹੈ ਲੁੱਟ ਜਿਸ ਕਾਰਨ ਆਮ ਆਦਮੀ ਵਲੋ ਰੇਤ ਖਰੀਦਣਾ ਸੁਪਣਾ ਬਣ ਕੇ ਰਹਿ ਜਾਦਾ ਹੈ।