Jalandhar

ਡਾਕਟਰ ਅੰਬੇਡਕਰ ਪਾਰਕ ਚ ਸੁਰੱਖਿਆ ਲਈ ਲੱਗਿਆ CCTV ਕੈਮਰਾ ਸ਼ਰਾਰਤੀ ਅਨਸਰਾਂ ਵਲੋਂ ਤੋੜਿਆ

ਚੋਂਕੀ ਫੋਕਲ ਪੁਆਇੰਟ ਪੁਲਿਸ ਬਣੀ ਨਸ਼ੇੜੀਆਂ ਅਤੇ ਗੁੰਡਾ ਅਨਸਰਾਂ ਲਈ ਸ਼ੈਲਟਰ

ਬੁੱਤ ਨੂੰ ਨੁਕਸਾਨ ਪਹੁੰਚਾ ਕੇ ਕਦੀ ਵੀ ਖੇਡੀ ਜਾ ਸਕਦੀ ਗੰਦੀ ਰਾਜਨੀਤੀ

ਡਾ ਅੰਬੇਡਕਰ ਜੀ ਦੇ ਬੁੱਤ ਨੇੜੇ ਸ਼ਰਾਬ ਪੀਣ ਵਾਲਿਆਂ ਨੂੰ ਚੋਂਕੀ ਫੋਕਲ ਪੁਆਇੰਟ ਨੇ ਦਿੱਤੀ ਹੈ ਖੁੱਲੀ ਛੁੱਟੀ:- ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਸੋਸਾਇਟੀ

ਜਲੰਧਰ (ਸੰਜੀਵ ਕੁਮਾਰ )ਮੁਹੱਲਾ ਸਈਪੁਰ ਕਲਾਂ ਦੀ ਡਾ ਭੀਮ ਰਾਓ ਅੰਬੇਡਕਰ ਪਾਰਕ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਯੋਗਰਾਜ ਵਲੋਂ ਵਾਰ ਵਾਰ ਚੋਂਕੀ ਫੋਕਲ ਪੁਆਇੰਟ ਨੂੰ ਸ਼ਿਕਾਇਤ ਦਿੱਤੀ ਜਾ ਰਹੀ ਹੈ ਪਰ ਚੋਂਕੀ ਫੋਕਲ ਪੁਆਇੰਟ ਵਲੋਂ ਜਾਣਬੁਝ ਕੇ ਦੋਸ਼ੀਆਂ ਨਾਲ ਹਮਸਲਾਹ ਹੋ ਕੇ ਬਾਬਾ ਸਾਹਿਬ ਜੀ ਦੇ ਬੁੱਤ ਦੀ ਸੁਰੱਖਿਆ ਵਿਚ ਅਣਗਹਿਲੀ ਵਰਤੀ ਜਾ ਰਹੀ ਹੈ ਜਿਸਤੇ ਦੋ ਮਹੀਨੇ ਪਹਿਲਾ ਬਾਬਾ ਸਾਹਿਬ ਦੇ ਬੁੱਤ ਨੇੜੇ ਸ਼ਰਾਬੀਆਂ ਵਲੋਂ ਸ਼ਰਾਬ ਦਾ ਅਹਾਤਾ ਬਣਾ ਕੇ ਸ਼ਰੇਆਮ ਗੁੰਡਾਗਰਦੀ ਕਰਨ ਦੀ ਘਟਨਾ ਵੀ ਸਾਹਮਣੇ ਆ ਚੁੱਕੀ ਹੈ ਜਿਸਤੋ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਪੁਲਿਸ ਹੁਣ ਆਮ ਲੋਕਾਂ ਦੇ ਟੈਕਸ ਤੇ ਨਸ਼ੇੜੀਆਂ ਦੀ ਸੁਰੱਖਿਆ ਚ ਸ਼ੈਲਟਰ ਬਣੀ ਹੈ ਜਿਸਤੇ ਫੋਕਲ ਪੁਆਇੰਟ ਇਲਾਕੇ ਚ ਨਸ਼ੇ ਦਾ ਕਾਰੋਬਾਰ ਸ਼ਰੇਆਮ ਹੁੰਦਾ ਅਤੇ ਸੜਕ ਤੇ ਰੇਹੜੀਆਂ ਵਾਲੇ ਸ਼ਰਾਬ ਪਿਲਾ ਰਹੇ ਹਨ.ਫੋਕਲ ਪੁਆਇੰਟ ਨੂੰ ਛੱਡੋ ਪੁਲਿਸ ਚੋਂਕੀ ਤੋਂ ਸੋ ਮੀਟਰ ਦੇਹ ਵਪਾਰ ਦਾ ਅੱਡਾ ਵੀ ਦੋ ਸਾਲ ਤੋਂ ਚਲ ਰਿਹਾ ਜਿਸਨੂੰ ਬੰਦ ਕਰਨ ਚ ਪੁਲਿਸ ਅਸਫਲ ਹੋਈ ਹੈ ਤੇ ਹਵਤਾ ਲੈ ਕੇ ਆਪਣੀਆਂ ਜੇਬਾ ਭਰਨ ਚ ਲਗੀ ਹੈ ਜੇਕਰ ਇਸ ਇਲਾਕੇ ਚ ਇਸੇ ਤਰਾਂ ਰਿਹਾ ਤੇ ਅੰਬੇਡਕਰ ਪਾਰਕ ਚ ਜਿਸ ਤਰਾਂ ਬੁੱਤ ਦੀ ਸੁਰੱਖਿਆ ਲਈ ਸੀ ਸੀ ਟੀ ਵੀ ਕੈਮਰਾ ਟੁੱਟਿਆ ਹੈ ਇਸੇ ਤਰਾਂ ਕੋਈ ਵੀ ਬੁੱਤ ਨਾਲ ਸ਼ਰਾਰਤ ਹੋ ਸਕਦੀ ਹੈ ਤੇ ਇਹ ਕੰਮ ਕਰਵਾਉਂਣ ਵਿਚ ਚੋਂਕੀ ਫੋਕਲ ਪੁਲਿਸ ਦੀ ਅਹਿਮ ਭੂਮਿਕਾ ਹੋਵੇਗੀ ਤਾ ਜੋ ਅੰਬੇਡਕਰ ਪਾਰਕ ਚ ਆਮ ਆਦਮੀ ਪਾਰਟੀ ਨੂੰ ਗੰਦੀ ਰਾਜਨੀਤੀ ਕਰਨ ਦਾ ਮੌਕਾ ਦਿੱਤਾ ਜਾ ਸਕੇ.ਇਸ ਪਾਰਕ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਦੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੂੰ ਪੂਰੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਜਿਨ੍ਹਾਂ ਨੇ ਏ ਡੀ ਸੀ ਪੀ ਸਿਟੀ 1 ਨੂੰ ਪੜਤਾਲ ਕਰਨ ਦੇ ਆਦੇਸ਼ ਦਿੱਤੇ ਹਨ ।

          ਜੇਕਰ ਗੱਲ ਕਰੀਏ ਏ ਸੀ ਪੀ ਨੋਰਥ ਰਿਸ਼ਭ ਭਾਟੀਆ ਦੀ ਤੇ ਊਨਾ ਨੂੰ ਸਾਰੇ ਸਬੂਤ ਦਿੱਤੇ ਜਾ ਚੁਕੇ ਪਰ ਇਹ ਵੀ ਲੋਕਾਂ ਨੂੰ ਮੰਗੇਰੀ ਲਾਲ ਦੇ ਸੁਪਨੇ ਦਿਖਾ ਕੇ ਵਾਹ ਵਾਹ ਖੱਟਣ ਚ ਮਸਤ ਦਿਖਾਈ ਦੇ ਰਹੇ ਪਰ ਸੁਰੱਖਿਆ ਜ਼ੀਰੋ ਨਜਰ ਆ ਰਹੀ ਹੈ ਇਥੇ ਜੇਕਰ ਗੱਲ ਕਰੀਏ ਇਲਾਕੇ ਦੇ ਕੌਂਸਲਰ ਦੀ ਤੇ ਉਨਾ ਨੂੰ ਵੀ ਇਸ ਪਾਰਕ ਦੀ ਸੁਰੱਖਿਆ ਲਈ ਕਈ ਵਾਰ ਕਹਿ ਚੁੱਕੇ, ਪਰ ਕੌਂਸਲਰ ਦਾ ਕਹਿਣਾ ਹੈ ਕਿ ਕਈ ਵਾਰ ਪੁਲਿਸ ਮੁਲਾਜਮ ਪਾਰਕ ਚ ਸੁਰੱਖਿਆ ਲਈ ਆਉਂਦੇ ਤੇ ਹਨ ਪਰ ਸਿਰਫ ਸੌਣ ਲਈ ਆਉਂਦੇ ਹਨ ਨਾ ਕਿ ਸੁਰੱਖਿਆ ਲਈ ਊਨਾ ਅੱਗੇ ਕਿਹਾ ਕਿ ਮੈਂ ਕਈ ਵਾਰ ਪੁਲਿਸ ਮੁਲਾਜਮਾਂ ਨੂੰ ਗੱਡੀ ਚ ਸੋਂਦੇ ਦੇਖਿਆ ਹੈ ਤੇ ਪੁਲਿਸ ਦੀ ਸੁਰੱਖਿਆ ਨਾ ਮਾਤਰ ਹੁੰਦੀ ਹੈ ਜਿਸਨੂੰ ਲੈ ਕੇ ਜਲਦ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ ਜਾਵੇਗਾ।

Phillour

ਭਾਜਪਾ ਆਗੂ ਕੈਂਥ ਨੇ ਫਿਲੌਰ ਦੇ ਪਿੰਡ ਨਾਗਲਾ ਵਿੱਚ ਭਾਰਤ ਰਤਨ ਡਾ. ਅੰਬੇਡਕਰ ਦੇ ਬੁੱਤ ਦੇ ਅਪਮਾਨ ਦੀ ਕੀਤੀ ਨਿੰਦਾ

ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਦਾ ਇੱਕ ਵਫ਼ਦ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਰਾਜਪਾਲ ਪੰਜਾਬ ਨੂੰ ਮਿਲੇਗਾ —- ਕੈਂਥ

ਜਲੰਧਰ , 2 ਜੂਨ: (ਗੁਰਪ੍ਰੀਤ ਬੱਲ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਅਤੇ ਅਸ਼ਲੀਲ ਢੰਗ ਨਾਲ ਅਪਮਾਨ ਕਰਨ ਦਾ ਸਿਲਸਿਲਾ ਜਾਰੀ ਹੈ। ਅਜਿਹੀ ਘਿਨਾਉਣੀ ਅਪਰਾਧਿਕ ਮਾਨਸਿਕਤਾ ਵਾਲੇ ਲੋਕਾਂ ਦਾ ਮਨੋਬਲ ਉੱਚਾ ਹੈ। ਭਗਵੰਤ ਮਾਨ ਸਰਕਾਰ ਬੇਵੱਸ ਅਤੇ ਬੇਬੱਸ ਜਾਪਦੀ ਹੈ। ਜਲੰਧਰ ਜ਼ਿਲ੍ਹੇ ਦੇ ਫਿਲੌਰ ਕਸਬੇ ਦੇ ਪਿੰਡ ਨਾਗਲਾ ਵਿੱਚ ਭਾਰਤ ਰਤਨ ਡਾ. ਅੰਬੇਡਕਰ ਦੇ ਬੁੱਤ ਦੇ ਅਪਮਾਨ ਦੀ ਨਿੰਦਾ ਕਰਦੇ ਹੋਏ, ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਾਲ ਹੁਣ ਤੱਕ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨੂੰ 4 ਤੋਂ ਵੱਧ ਵਾਰ ਤੋੜਿਆ ਅਤੇ ਅਪਮਾਨ ਕੀਤਾ ਗਿਆ ਹੈ। ਅਜਿਹੀਆਂ ਘਟਨਾਵਾਂ ਕਰਨ ਵਾਲੇ ਲੋਕ ਹੌਸਲੇ ਬੁਲੰਦ ਕਰਦੇ ਹਨ ਅਤੇ ਇਹ ਸਿਲਸਿਲਾ ਜਾਰੀ ਹੈ। ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਅਸਫਲ ਸਾਬਤ ਹੋ ਰਹੀ ਹੈ। ਅਜਿਹੀਆਂ ਘਟਨਾਵਾਂ ਕਾਰਨ ਦਲਿਤ ਸਮਾਜ ਵਿੱਚ ਗੁੱਸਾ ਅਤੇ ਰੋਸ ਹੈ। ਸਰਦਾਰ ਕੈਂਥ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਸੀਂ ਲੜਨ ਤੋਂ ਪਿੱਛੇ ਨਹੀਂ ਹਟਾਂਗੇ। ਦਲਿਤ ਆਗੂ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇੱਕ ਵਫ਼ਦ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ ਅਤੇ ਸਾਰੀ ਸਥਿਤੀ ਬਾਰੇ ਜਾਣਕਾਰੀ ਦੇਣ ਤੋਂ ਬਾਅਦ, ਮੈਂ ਮੂਰਤੀਆਂ ਦੀ ਸੁਰੱਖਿਆ ਦੀ ਮੰਗ ਕਰਾਂਗਾ ਅਤੇ ਭਗਵੰਤ ਮਾਨ ਸਰਕਾਰ ਵਿਰੁੱਧ ਆਪਣਾ ਗੁੱਸਾ ਪ੍ਰਗਟ ਕਰਾਂਗਾ ਕਿਉਂਕਿ ਸਰਕਾਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ।

फिल्लौर के गांव नगला में भारत रत्न डॉ. अंबेडकर की प्रतिमा के अपमान की भाजपा नेता कैंथ ने की निंदा

ऐसी घटनाओं को रोकने के लिए भारतीय जनता पार्टी अनुसूचित जाति मोर्चा का प्रतिनिधिमंडल पंजाब के राज्यपाल से मिलेगा — कैंथ

जालंधर , 2 जून: (गुरप्रीत सूर्य) मुख्यमंत्री भगवंत सिंह मान के नेतृत्व वाली आम आदमी पार्टी की सरकार में बाबा साहेब डॉ. भीमराव अंबेडकर की प्रतिमा के साथ छेड़छाड़ और अभद्र तरीके से अपमान करने का सिलसिला जारी है। ऐसी जघन्य आपराधिक मानसिकता वाले लोगों के हौसले बुलंद हैं। भगवान मान सरकार बेबस और शक्तिहीन नजर आ रही है। जालंधर जिले के फिल्लौर कस्बे के गांव नगला में भारत रत्न डॉ. अंबेडकर की प्रतिमा के अपमान की निंदा करते हुए भारतीय जनता पार्टी अनुसूचित जाति मोर्चा के उपाध्यक्ष परमजीत सिंह कैंथ ने इस घटना की कड़ी निंदा की है। उन्होंने कहा है कि इस साल अब तक 4 से ज्यादा बार बाबा साहेब अंबेडकर की प्रतिमा को तोड़ा और अपमानित किया जा चुका है। ऐसी घटनाएं करने वालों के हौसले बुलंद हैं और यह सिलसिला जारी है। सरकार कानून व्यवस्था बनाए रखने में असफल साबित हो रही है। ऐसी घटनाओं से दलित समाज में रोष व आक्रोश है। सरदार कैंथ ने कहा कि बाबा साहब अंबेडकर का अपमान किसी भी कीमत पर बर्दाश्त नहीं किया जाएगा और हम संघर्ष करने से पीछे नहीं हटेंगे। दलित नेता परमजीत सिंह कैंथ ने कहा कि ऐसी घटनाओं को रोकने के लिए एक प्रतिनिधिमंडल पंजाब के राज्यपाल से मिलेगा और पूरी स्थिति की जानकारी देकर मूर्तियों की सुरक्षा की मांग करेगा और भगवंत मान सरकार के खिलाफ अपना रोष प्रकट करेगा क्योंकि सरकार पंजाब में कानून व्यवस्था बनाए रखने में पूरी तरह से विफल रही है।

Doaba Times

ਜਲੰਧਰ (ਸੰਜੀਵ ਕੁਮਾਰ) ਜਲੰਧਰ ਦੇ ਵਾਰਡ ਨੰ 76 ਦੇ ਨਿਊ ਸੰਤੋਖਪੁਰਾ ਦੀਆਂ ਗਲੀਆਂ ਚ ਸੀਵਰੇਜ ਦੇ ਗੰਦੇ ਪਾਣੀ ਨੂੰ ਲੈ ਕੇ ਹੁਣ ਗੰਦਾ ਸਿਸਟਮ ਕੰਮ ਕਰਨ ਲਗ ਗਿਆ ਹੈ ਕਿਉਂਕਿ ਇਸ ਮੁਹੱਲੇ ਚ ਇੱਕ ਮਹੀਨੇ ਤੋਂ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਚ ਘੁੰਮਦਾ ਦੇਖ ਲੋਕਾਂ ਨੇ ਕੁਝ ਦਿਨ ਪਹਿਲਾ ਨਗਰ ਨਿਗਮ ਅਤੇ ਕੌਂਸਲਰ ਦਾ ਖੁਲ ਕੇ ਵਿਰੋਧ ਕਰਦੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਸੀ ਜਿਸਤੇ ਕੌਂਸਲਰ ਵਲੋਂ ਕੋਲ ਖੜ ਕੇ ਸਫਾਈ ਕਰਨ ਦਾ ਵਾਅਦਾ ਕਰਨ ਚ ਹੀ ਆਪਣੀ ਭਲਾਈ ਸਮਝੀ ਕਿਉਂਕਿ ਲੋਕਾਂ ਦਾ ਗੁੱਸਾ ਵੱਧਦਾ ਦਿਖਾਈ ਦੇ ਰਿਹਾ ਸੀ ਤੇ ਇੱਕ ਮਹੀਨੇ ਤੋਂ ਕਿਸੇ ਨੇ ਵੀ ਕੋਈ ਵੀ ਸਫਾਈ ਨਹੀਂ ਕਰਵਾਈ ਇਸ ਸੰਬੰਧੀ ਕੌਂਸਲਰ ਰਾਜੇਸ਼ ਠਾਕੁਰ ਨੇ ਕਿਹਾ ਸੀ ਕਿ ਸੋਮਵਾਰ ਉਹ ਖੁਦ ਤੇ ਮੌਕੇ ਤੇ ਪਹੁੰਚ ਕੇ ਸਫਾਈ ਕਰਵਾਉਂਗੇ ਪਰ ਜਦ ਮੌਕੇ ਤੇ ਪਹੁੰਚ ਕੇ ਦੇਖਿਆ ਤੇ ਦੂਜੀ ਗਲੀ ਚ ਸਫਾਈ ਹੋ ਰਹੀ ਸੀ ਜਦ ਊਨਾ ਤੋਂ ਇਸ ਸਫਾਈ ਬਾਰੇ ਪੁੱਛਿਆ ਤੇ ਊਨਾ ਕਿਹਾ ਕਿ ਇੱਕ ਸ਼ਾਇਡ ਸਫਾਈ ਕਰਨ ਤੋਂ ਬਾਅਦ ਦੂਜੀ ਗਲੀ ਚ ਜਾਵਾਂਗੇ ਪਰ ਹੋਇਆ ਇਹ ਕਿ ਸਾਰੀਆਂ ਗਲੀਆਂ ਚ ਸਫਾਈ ਕਰਨ ਤੇ ਇੱਕ ਉਸ ਗਲੀ ਦੀ ਸਫਾਈ ਕਰਨਾ ਭੁੱਲ ਗਏ ਜਿਸ ਗਲੀ ਚੋ ਗੰਦੇ ਪਾਣੀ ਦਾ ਖੁਲ ਕੇ ਵਿਰੋਧ ਕੀਤਾ ਗਿਆ ਸੀ. ਜਾਤਪਾਤ ਦੇ ਗੰਦੇ ਸਿਸਟਮ ਚ ਸ਼ੂਦਰ ਸਮਾਜ ਪਿਸਦਾ ਨਜਰ ਆ ਰਿਹਾ ਕਿਉਂਕਿ ਨਗਰ ਨਿਗਮ ਦੇ ਬ੍ਰਾਹਮਣ ਬਾਣੀਏ ਸਿਸਟਮ ਚ ਇੱਕ ਵਾਰ ਫਿਰ ਇਹ ਸਾਬਿਤ ਹੁੰਦਾ ਦਿਖਾਈ ਦੇ ਰਿਹਾ ਕਿ ਜਿਸਨੇ ਵੀ ਗੰਦੇ ਸਿਸਟਮ ਖਿਲਾਫ ਕੋਈ ਆਵਾਜ਼ ਬੁਲੰਦ ਕੀਤੀ ਉਸਦਾ ਨੁਕਸਾਨ ਹੋਣਾ ਲਾਜਮੀ ਹੈ ਇਸੇ ਕਰਕੇ ਇੱਕ ਗਲੀ ਚ ਸਾਰਾ ਗੰਦਾ ਪਾਣੀ ਅਜੇ ਵੀ ਘੁੰਮ ਰਿਹਾ ਜੋ ਬਿਮਾਰੀ ਨੂੰ ਸੱਦਾ ਪੱਤਰ ਦੇ ਰਿਹਾ.ਇਕ ਪਾਸੇ ਤੇ ਕੇਂਦਰ ਸਰਕਾਰ ਵਲੋਂ ਘਰ ਘਰ ਜਾ ਕੇ 89 ਕਰੋੜ ਲੋਕਾਂ ਦਾ ਟੈਸਟ ਕਰਨ ਦੇ ਵਾਦੇ ਕੀਤੇ ਜਾ ਰਹੇ ਤੇ ਦੂਜੇ ਪਾਸੇ ਨਗਰ ਨਿਗਮ ਵਲੋਂ ਸਫਾਈ ਨਾ ਕਰਕੇ ਆਮ ਲੋਕਾਂ ਨੂੰ ਗੰਦਗੀ ਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਦੂਜੇ ਪਾਸੇ ਜਦ ਇਸ ਸੰਬੰਧੀ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਊਨਾ ਵਲੋਂ ਕੋਈ ਵੀ ਜਵਾਬ ਨਹੀਂ ਆਇਆ ਤੇ ਇੰਝ ਜਾਪਿਆ ਕਿ ਪ੍ਰਸ਼ਾਸ਼ਨ ਨੂੰ ਕੁੰਬ ਕਰਨੀ ਨੀਂਦ ਚੋ ਜਗਾਉਂਣ ਲਈ ਇਕ ਬਾਜਾ ਵਜਾਉਣਾ ਪੈਣਾ ਜੋ ਇੱਕ ਮਹੀਨੇ ਤੋਂ ਕਿਸੇ ਵੀ ਅਧਿਕਾਰੀ ਨੂੰ ਇਨਾ ਗੰਦ ਦਿਖਾਈ ਨਹੀਂ ਦਿੱਤਾ।

Doaba Times

ਐਨ ਆਰ ਆਈਆਂ ਵਲੋ ਸਰਕਾਰ ਨੂੰ ਲਾਇਆ ਜਾ ਰਿਹਾ ਹੈ ਚੂਨਾ

*ਆਪਣੇ ਆਪ ਨੂੰ ਕਰੋੜਾਂਪਤੀ ਕਹਾਉਣ ਵਾਲੇ ਵੀ ਨਿਕਲੇ ਨੰਗ

ਜਲੰਧਰ (ਗੁਰਪ੍ਰੀਤ ਬੱਲ) ਪਿੰਡਾ ਦੇ ਕਈ ਆਪਣੇ ਆਪ ਨੂੰ ਵੱਡੀ ਅਸਾਮੀ ਕਹਾਓਣ ਵਾਲੇ ਮੋਦੀ ਦੇ ਕਿਸਾਨ ਨਿਧੀ ਬਿਲਕੁਲ ਸਕੀਮ ਨੂੰ ਨਿਯਮਾਂ ਨੂੰ ਛਿੱਕੇ ਟੰਗ ਕੇ ਲੈ ਰਹੇ ਹਨ ਫਾਇਦਾ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਐਨਆਰਆਈ ਵੀ ਇਸ ਸਕੀਮ ਦਾ ਫਾਇਦਾ ਲੈ ਕੇ ਗਰੀਬ ਕਿਸਾਨ ਬਣੇ ਹੋਏ ਹਨ ਅਤੇ ਇਸ ਤਰ੍ਹਾਂ ਦੇ ਕਈ ਪਿੰਡਾਂ ਚ ਮਾਮਲੇ ਦੇਖਣ ਨੂੰ ਮਿਲਦੇ ਹਨ, ਜਿਸਦੇ ਕਾਰਨ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਇਆ ਜਾ ਰਿਹਾ ਹੈ॥

        ਜ਼ਿਕਰ ਯੋਗ ਹੈ ਕਿ ਪਿੰਡ ਦੇ ਕੁਝ ਢਾਈ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨ ਇਸ ਯੋਜਨਾ ਤੋਂ ਜਾਣ ਬੁੱਝ ਕੇ ਵਾਂਝੇ ਰੱਖਿਆ ਗਿਆ ਹੈ ਜਿਸ ਦੇ ਕਾਰਨ ਕਿਸਾਨਾਂ ਦੇ ਮਨ ਵਿੱਚ ਰੋਸ਼ ਹੈ ਤੇ ਕਈ ਕਿਸਾਨਾਂ ਦਾ ਸੋਸਾਇਟੀਆਂ ਵਿੱਚ ਜਾਣ ਬੁਝ ਕੇ ਖਾਤਾ ਵੀ ਨਹੀਂ ਖੋਲਿਆ ਜਾਂਦਾ।  ਇਹ ਸਕੀਮ ਸਬੰਧੀ ਸਰਕਾਰ ਵੱਲੋਂ ਕੁਝ ਨਿਯਮ ਸ਼ਰਤਾਂ ਰੱਖੀਆਂ ਗਈਆਂ ਸਨ
। ਜਿਵੇਂ ਕਿ ਢਾਈ ਏਕੜ ਤੋਂ ਘੱਟ ਜਮੀਨ ਮਾਲਕੀ ਹੋਵੇ ਤੇ ਘਰ ਵਿੱਚ ਏਸੀ, ਕਾਰ ਨਾ ਹੋਵੇ ਉਹ ਇਸ ਸਕੀਮ ਦਾ ਲਾਭ ਲੈ ਸਕਦਾ ਹੈ। ਪਰੰਤੂ ਲਿਸਟ ਦੇ ਹਿਸਾਬ ਨਾਲ ਕਰੀਬ 70% ਦੇ ਕਰੀਬ ਲਾਭ ਲੈਣ ਕਿਸਾਨ ਨਿਯਮਾਂ ਨੂੰ ਛਿੱਕੇ ਟੰਗ ਸਾਲ ਦਾ 6000 ਰੁ: ਦਾ ਲਾਭ ਲੈ ਰਹੇ ਹਨ।

Jalandhar

ਗੰਦੇ ਪਾਣੀ ਕਾਰਨ ਮੁਹੱਲੇ ਚ’ ਬਿਮਾਰੀਆਂ ਫੈਲਣ ਦਾ ਖਤਰਾ – ਮਹੱਲਾ ਨਿਵਾਸੀ ਪਰੇਸ਼ਾਨ

ਸ਼ਿਕਾਇਤ ਕਰਨ ਦੇ ਬਾਵਜੂਦ ਨਹੀਂ ਹੋ ਰਿਹਾ ਸਮੱਸਿਆ ਦਾ ਹੱਲ -ਮਹੱਲਾ ਨਿਵਾਸੀ

ਜਲੰਧਰ (ਸਰਬਜੀਤ ਸਿੰਘ) ਜਲੰਧਰ ਦੇ ਸੰਜੇ ਗਾਂਧੀ ਨਗਰ ਦੀ ਗਲੀ ਨੰ 1 ਵਿਚ ਗੰਦੇ ਪਾਣੀ ਦੀ ਸਮੱਸਿਆ ਕਾਰਨ ਮੁਹੱਲਾ ਸਈਪੁਰ ਨਿਵਾਸੀਆ ਨੂੰ ਨਾਲ ਲੈ ਕੇ ਨਗਰ ਨਿਗਮ ਖਿਲਾਫ ਅੱਜ ਜੰਮ ਕੇ ਨਾਰੇ ਬਾਜੀ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਸੋਨੂੰ ਨੇ ਦੱਸਿਆ ਕਿ ਇੱਕ ਮਹੀਨੇ ਤੋਂ ਘਰਾਂ ਚ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਹੈ ਜਿਸ ਦੀ ਵਾਰ ਵਾਰ ਦਾਦਾ ਕਾਲੋਨੀ ਜ਼ੋਨ ਵਿਚ ਸ਼ਿਕਾਇਤ ਕਰਦੇ ਆ ਰਹੇ ਹਾਂ ਤੇ ਅਸੀਂ ਨਗਰ ਨਿਗਮ ਜਲੰਧਰ ਦੇ ਜ਼ੋਨ ਨੰ ਚਾਰ ਦੇ ਐਸ ਡੀ ਓ ਗਗਨ ਅਤੇ ਜੇ ਈ ਅਮਿਤ ਕੁਮਾਰ ਨੂੰ ਵੀ ਕਈ ਵਾਰ ਫੋਨ ਕਰਕੇ ਪਾਣੀ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ ਪਰ ਕੋਈ ਵੀ ਅਧਿਕਾਰੀ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਿਹਾ ਜਿਸ ਨਾਲ ਗਲੀ ਵਿਚ ਬਿਮਾਰੀ ਫੈਲ ਗਈ ਹੈ ਤੇ ਬੱਚੇ ਬਜ਼ੁਰਗ ਬਿਮਾਰ ਹੋਣ ਲੱਗ ਗਏ ਹਨ ਅਤੇ ਹੁਣ ਮਜਬੂਰੀ ਚ ਪੀਣ ਦਾ ਪਾਣੀ ਨਾਲ ਦੇ ਮੁਹੱਲੇ ਚੋ ਲੈ ਕੇ ਆਉਣਾ ਪੈ ਰਿਹਾ ਹੈ।
ਇਸ ਸੰਬੰਧੀ ਜਦ ਨਗਰ ਨਿਗਮ ਦੇ ਐਸ ਡੀ ਓ ਗਗਨ ਨਾਲ ਗੱਲਬਾਤ ਕੀਤੀ ਤੇ ਊਨਾ ਕਿਹਾ ਕਿ ਮੈਨੂੰ ਤਿੰਨ ਦਿਨ ਪਹਿਲਾ ਪਾਣੀ ਘੱਟ ਆਉਣ ਦੀ ਸ਼ਿਕਾਇਤ ਆਈ ਸੀ ਜਿਸਨੂੰ ਦੂਰ ਕੀਤਾ ਜਾ ਚੁੱਕਾ ਹੈ ਪਰ ਮੈਨੂੰ ਗੰਦੇ ਪਾਣੀ ਆਉਣ ਦੀ ਕੋਈ ਵੀ ਸ਼ਿਕਾਇਤ ਨਹੀਂ ਆਈ.

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਬਰਸਾਤੀ ਮੌਸਮ ਵਿਚ ਕਿ ਗੰਦੇ ਪਾਣੀ ਦੀ ਸਮੱਸਿਆ ਦੀ ਸ਼ਿਕਾਇਤ ਦੇਣ ਦਾ ਠੇਕਾ ਕਿ ਮੁਹੱਲਾ ਨਿਵਾਸੀਆਂ ਦਾ ਹੈ ਜਾਂ ਸਿਹਤ ਵਿਭਾਗ ਦੇ ਨਾਲ ਨਾਲ ਨਗਰ ਨਿਗਮ ਚ ਬੈਠੇ ਲੱਖਾਂ ਰੁਪਏ ਲੈਣ ਵਾਲੇ ਅਧਿਕਾਰੀਆਂ ਦੀ ਖੁਦ ਵੀ ਕੋਈ ਜਿੰਮੇਵਾਰੀ ਬਣਦੀ ਹੈ ਜਾਂ ਨਹੀਂ ?

Doaba Times

ਪੈਸੇ ਨੇ ਦੋਸਤ ਬਣਾ ਦਿੱਤੇ ਦੁਸ਼ਮਣ, ਸੜਕ ਤੇ ਹੋਏ ਹੱਥੋਪਾਈ ਸੀਸੀਟੀਵੀ ਹੋਈ ਵਾਇਰਲ

ਗੁਰਦਾਸਪੁਰ( ਅਜੈ ਮਹਾਜਨ)

ਕਹਿੰਦੇ ਹਨ ਪੈਸੇ ਕਾਰਨ ਭਰਾਵਾਂ ਵਿੱਚ ਵੀ ਦੁਸ਼ਮਣੀ ਪੈ ਜਾਂਦੀ ਹੈ। ਅਜਿਹਾ ਹੀ ਮਾਮਲਾ ਕਸਬਾ ਧਾਰੀਵਾਲ ਵਿੱਚ ਸਾਹਮਣੇ ਆਇਆ ਹੈ ਜਿੱਥੇ ਦੋ ਦਰਸ਼ਕਾਂ ਤੋਂ ਵੱਧ ਸਮੇਂ ਤੋਂ ਦੋਸਤ ਰਹੇ ਦੋ ਨੌਜਵਾਨ ਆਪਸ ਵਿੱਚ ਸੜਕ ਤੇ ਹੱਥੋ ਪਾਈ ਹੁੰਦੇ ਨਜ਼ਰ ਆਏ। ਹਾਲਾਂਕਿ ਇੱਕ ਦੋਸ਼ ਲਗਾ ਰਿਹਾ ਹੈ ਕਿ ਦੂਸਰੇ ਨੇ ਕੁਝ ਹੋਰ ਦੋਸਤਾਂ ਨੂੰ ਨਾਲ ਲੈ ਕੇ ਉਸ ਤੇ ਹਮਲਾ ਕੀਤਾ ਜਦਕਿ ਦੂਸਰਾ ਕਹਿ ਰਿਹਾ ਹੈ ਕਿ ਪਹਿਲੇ ਨੇ ਉਸ ਨੂੰ ਗਾਲਾਂ ਕੱਢੀਆਂ ਜਿਸ ਕਾਰਨ ਉਹ ਉਸ ਨਾਲ ਹੱਥੋਪਾਈ ਹੋਇਆ ਸੀ। ਦੋਹਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਥਾਣੇ ਵਿੱਚ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ।ਦੂਜੇ ਪਾਸੇ ਹਮਲੇ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਗੌਤਮ ਸ਼ਰਮਾ ਨੇ ਦੱਸਿਆ ਕਿ ਉਹ ਧਾਰੀਵਾਲ ਵਿੱਚ ਪੈਸੇ ਟਰਾਂਸਫਰ ਦਾ ਕੰਮ ਕਰਦਾ ਹੈ। ਉਸ ਦਾ ਦੋਸਤ ਧਾਰੀਵਾਲ ਦਾ ਰਹਿਣ ਵਾਲਾ ਰਣਜੀਤ ਜੋ ਕਿ ਪਿਛਲੇ 24 ਸਾਲਾਂ ਤੋਂ ਉਸ ਨੂੰ ਜਾਣਦਾ ਹੈ, ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਵਾਪਸ ਆਇਆ ਹੈ। ਪਿਛਲੇ ਕੁਝ ਸਮੇਂ ਤੋਂ ਗੌਤਮ ਅਤੇ ਉਸਦੇ ਦੋਸਤ ਵਿਚਕਾਰ ਪੈਸਿਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਗੌਤਮ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਦੋਸਤ ਨੂੰ ਸਾਰੇ ਪੈਸੇ ਵਾਪਸ ਕਰ ਦਿੱਤੇ ਹਨ ਪਰ ਫਿਰ ਵੀ ਸ਼ਨੀਵਾਰ ਸ਼ਾਮ ਨੂੰ ਉਸ ਦੇ ਦੋਸਤ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸ ‘ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ।ਗੌਤਮ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੀ ਮਾਂ ਅਤੇ ਚਾਚੇ ਨਾਲ ਦੁਕਾਨ ‘ਤੇ ਬੈਠਾ ਸੀ। ਇਸੇ ਦੌਰਾਨ ਉਸ ਦਾ ਦੋਸਤ ਆਪਣੇ ਛੇ-ਸੱਤ ਹੋਰ ਦੋਸਤਾਂ ਨਾਲ ਉਸ ਦੀ ਦੁਕਾਨ ’ਤੇ ਆਇਆ ਅਤੇ ਉਸ ਨੂੰ ਖਿੱਚ ਕੇ ਦੁਕਾਨ ਤੋਂ ਬਾਹਰ ਲੈ ਗਿਆ। ਬਾਹਰ ਜਾਣ ਤੋਂ ਬਾਅਦ ਸਾਰੇ ਦੋਸ਼ੀਆਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਦੇ ਬਚਾਅ ਲਈ ਆਈ ਗੌਤਮ ਦੀ ਮਾਂ ਨੂੰ ਵੀ ਉਨ੍ਹਾਂ ਨੇ ਧੱਕਾ ਦੇ ਕੇ ਸੜਕ ’ਤੇ ਸੁੱਟ ਦਿੱਤਾ। ਆਸ-ਪਾਸ ਦੇ ਲੋਕਾਂ ਦੇ ਦਖਲ ਨਾਲ ਲੜਾਈ ਖਤਮ ਕਰਵਾਈ ਗਈ।
ਉੱਥੇ ਹੀ ਹਮਲਾ ਕਰਨ ਦਾ ਦੋਸ਼ੀ ਦੱਸੇ ਜਾ ਰਹੇ ਨੌਜਵਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਰਿਮਾਨ ਪੈਸੇ ਦਾ ਲੈਣ ਦੇਣ ਖਤਮ ਹੋ ਚੁੱਕਿਆ ਹੈ ਪਰ ਗੌਤਮ ਉਸ ਤੋਂ ਬਾਅਦ ਤੋਂ ਉਹਨਾਂ ਨੂੰ ਲਗਾਤਾਰ ਗਾਲੀ ਗਲੋਚ ਭਰੇ ਮੈਸੇਜ ਕਰਕੇ ਪਰੇਸ਼ਾਨ ਕਰ ਰਿਹਾ ਹੈ। ਕੱਲ ਫਿਰ ਉਹ ਕਿਸੇ ਦੁਕਾਨ ਤੇ ਗਏ ਤਾਂ ਗੋਤਮ ਨੋ ਉਹਨਾਂ ਨੂੰ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਉਹਨਾਂ ਦੀ ਆਪਸ ਵਿੱਚ ਹੱਥੋਪਈ ਹੋ ਗਈ।
ਇਸ ਸਬੰਧੀ ਥਾਣਾ ਧਾਰੀਵਾਲ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਦੋ ਗੁੱਟਾਂ ਵਿੱਚ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਇਹ ਲੜਾਈ ਹੋਈ। ਦੋਵਾਂ ਧੜਿਆਂ ਵੱਲੋਂ ਸ਼ਿਕਾਇਤਾਂ ਮਿਲੀਆਂ ਹਨ। ਦੋਵਾਂ ਨੂੰ ਥਾਣੇ ਬੁਲਾਇਆ ਗਿਆ ਹੈ। ਗੱਲਬਾਤ ਰਾਹੀਂ ਮਸਲਾ ਨਾ ਸੁਲਝਿਆ ਤਾਂ ਦੋਹਾਂ ਧਿਰਾਂ ਤੇ ਕਾਰਵਾਈ ਕੀਤੀ ਜਾਵੇਗੀ।