Doaba Times

ਐਨ ਆਰ ਆਈਆਂ ਵਲੋ ਸਰਕਾਰ ਨੂੰ ਲਾਇਆ ਜਾ ਰਿਹਾ ਹੈ ਚੂਨਾ

*ਆਪਣੇ ਆਪ ਨੂੰ ਕਰੋੜਾਂਪਤੀ ਕਹਾਉਣ ਵਾਲੇ ਵੀ ਨਿਕਲੇ ਨੰਗ

ਜਲੰਧਰ (ਗੁਰਪ੍ਰੀਤ ਬੱਲ) ਪਿੰਡਾ ਦੇ ਕਈ ਆਪਣੇ ਆਪ ਨੂੰ ਵੱਡੀ ਅਸਾਮੀ ਕਹਾਓਣ ਵਾਲੇ ਮੋਦੀ ਦੇ ਕਿਸਾਨ ਨਿਧੀ ਬਿਲਕੁਲ ਸਕੀਮ ਨੂੰ ਨਿਯਮਾਂ ਨੂੰ ਛਿੱਕੇ ਟੰਗ ਕੇ ਲੈ ਰਹੇ ਹਨ ਫਾਇਦਾ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਐਨਆਰਆਈ ਵੀ ਇਸ ਸਕੀਮ ਦਾ ਫਾਇਦਾ ਲੈ ਕੇ ਗਰੀਬ ਕਿਸਾਨ ਬਣੇ ਹੋਏ ਹਨ ਅਤੇ ਇਸ ਤਰ੍ਹਾਂ ਦੇ ਕਈ ਪਿੰਡਾਂ ਚ ਮਾਮਲੇ ਦੇਖਣ ਨੂੰ ਮਿਲਦੇ ਹਨ, ਜਿਸਦੇ ਕਾਰਨ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਇਆ ਜਾ ਰਿਹਾ ਹੈ॥

        ਜ਼ਿਕਰ ਯੋਗ ਹੈ ਕਿ ਪਿੰਡ ਦੇ ਕੁਝ ਢਾਈ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨ ਇਸ ਯੋਜਨਾ ਤੋਂ ਜਾਣ ਬੁੱਝ ਕੇ ਵਾਂਝੇ ਰੱਖਿਆ ਗਿਆ ਹੈ ਜਿਸ ਦੇ ਕਾਰਨ ਕਿਸਾਨਾਂ ਦੇ ਮਨ ਵਿੱਚ ਰੋਸ਼ ਹੈ ਤੇ ਕਈ ਕਿਸਾਨਾਂ ਦਾ ਸੋਸਾਇਟੀਆਂ ਵਿੱਚ ਜਾਣ ਬੁਝ ਕੇ ਖਾਤਾ ਵੀ ਨਹੀਂ ਖੋਲਿਆ ਜਾਂਦਾ।  ਇਹ ਸਕੀਮ ਸਬੰਧੀ ਸਰਕਾਰ ਵੱਲੋਂ ਕੁਝ ਨਿਯਮ ਸ਼ਰਤਾਂ ਰੱਖੀਆਂ ਗਈਆਂ ਸਨ
। ਜਿਵੇਂ ਕਿ ਢਾਈ ਏਕੜ ਤੋਂ ਘੱਟ ਜਮੀਨ ਮਾਲਕੀ ਹੋਵੇ ਤੇ ਘਰ ਵਿੱਚ ਏਸੀ, ਕਾਰ ਨਾ ਹੋਵੇ ਉਹ ਇਸ ਸਕੀਮ ਦਾ ਲਾਭ ਲੈ ਸਕਦਾ ਹੈ। ਪਰੰਤੂ ਲਿਸਟ ਦੇ ਹਿਸਾਬ ਨਾਲ ਕਰੀਬ 70% ਦੇ ਕਰੀਬ ਲਾਭ ਲੈਣ ਕਿਸਾਨ ਨਿਯਮਾਂ ਨੂੰ ਛਿੱਕੇ ਟੰਗ ਸਾਲ ਦਾ 6000 ਰੁ: ਦਾ ਲਾਭ ਲੈ ਰਹੇ ਹਨ।

Doaba Times

ਐਸ.ਸੀ,ਬੀ.ਸੀ ਅਧਿਆਪਕ ਯੂਨੀਅਨ ਇਕਾਈ ਜ਼ਿਲਾ ਕਪੂਰਥਲਾ ਦੀ  ਅਹਿਮ ਮੀਟਿੰਗ ਪ੍ਰਧਾਨ ਨਰਿੰਦਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ

ਕਪੂਰਥਲਾ (ਸੰਜੀਵ ਕੁਮਾਰ) ਐਸ.ਸੀ,ਬੀ.ਸੀ ਅਧਿਆਪਕ ਯੂਨੀਅਨ ਇਕਾਈ ਜ਼ਿਲਾ ਕਪੂਰਥਲਾ ਦੀ ਬਹੁਤ ਹੀ ਅਹਿਮ ਮੀਟਿੰਗ ਪ੍ਰਧਾਨ ਨਰਿੰਦਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਸੰਪੰਨ ਹੋਈ। ਜਿਸ ਵਿੱਚ ਕੁਝ ਅਹਿਮ ਬਿੰਦੂਆਂ ਤੇ ਚਰਚਾ ਕੀਤੀ ਗਈ । ਜਿਸ ਵਿੱਚ ਅਧਿਆਪਕ ਆਗੂ ਕੁਸ਼ਲ ਕੁਮਾਰ ਨੇ ਕਿਹਾ ਕਿ ਪੰਜਾਬ ਅੰਦਰ ਬਹੁਤ ਲੰਬੇ ਸਮੇਂ ਤੋਂ ਰੁਕੀ ਹੋਈ 85ਵੀਂ ਸੋਧ ਨੂੰ ਲਾਗੂ ਕਰਵਾਉਣਾ, 10-10-2014 ਦਾ ਪਰਸੋਨਲ ਵਿਭਾਗ ਵੱਲੋਂ ਜਾਰੀ ਗੈਰ ਸੰਵਿਧਾਨਿਕ ਪੱਤਰ ਵਾਪਸ ਕਰਵਾਉਣਾ, ਜਾਤੀ ਆਧਾਰਿਤ ਜਨਗਣਨਾ ਕਰਵਾਉਣੀ, ਸਿੱਖਿਆ ਵਿਭਾਗ ਵਿੱਚ ਜਿੰਨਾ ਵੀ ਬੈਕਲੋਗ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਦਾ ਬਣਦਾ ਹੈ, ਉਸ ਨੂੰ ਤੁਰੰਤ ਬਹਾਲ ਕਰਵਾ ਕੇ ਭਰਤੀ ਕਰਨਾ । ਇਸ ਤੋਂ ਇਲਾਵਾ ਪਿਛਲੇ ਦਿਨੀ 01 ਅਗਸਤ 2024 ਨੂੰ ਆਏ ਸੁਪਰੀਮ ਕੋਰਟ ਦੇ ਫੈਸਲੇ ਨਾਲ ਅਨੁਸੂਚਿਤ ਜਾਤੀ ਅਤੇ ਜਨਜਾਤੀਆਂ ਦੇ ਦਰਮਿਆਨ ਜੋ ਆਪਸੀ ਖਿੱਚਤਾਨ ਰਾਖਵੇਂਕਰਨ ਨੂੰ ਲੈ ਕੇ ਬਣੀ ਹੋਈ ਹੈ, ਉਸ ਵਿੱਚ ਕੁਝ ਜਥੇਬੰਦੀਆਂ ਵੱਲੋਂ 21 ਅਗਸਤ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਇਸ ਸਾਰੀ ਦੁਬਿਧਾ ਦੇ ਉੱਤੇ ਜਿਲਾ ਕਾਰਕੁੰਨਾ ਵੱਲੋਂ ਆਪਣੇ ਆਪਣੇ ਸੁਝਾਅ ਦਿੱਤੇ ਗਏ । ਲੈਕਚਰਾਰ ਬਲਦੇਵ ਸਿੰਘ ਵਲੋਂ ਅਪੀਲ ਕੀਤੀ ਕਿ ਅਧਿਆਪਕ ਜਥੇਬੰਦੀ ਕਿਸੇ ਵੀ ਤਰ੍ਹਾਂ ਦੇ ਆਪਸੀ ਟਕਰਾ ਵਿੱਚ ਸ਼ਾਮਿਲ ਨਹੀਂ ਹੋਵੇਗੀ । ਇਸ ਤੋਂ ਇਲਾਵਾ ਸਮੂਹ ਧਾਰਮਿਕ, ਸਮਾਜਿਕ ਅਤੇ ਕਰਮਚਾਰੀ ਵਰਗ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਆਪਸੀ ਟਕਰਾਅ ਤੋਂ ਬਚਿਆ ਜਾਵੇ ਅਤੇ ਮਿਲ ਬੈਠ ਕੇ ਆਪਸੀ ਭਾਈਚਾਰਾ ਬਣਾ ਕੇ ਰੱਖਿਆ ਜਾਵੇ। ਇਸ ਮੌਕੇ ਸੀਨੀਅਰ ਆਗੂ ਲੈਕਚਰਾਰ ਸੁਰਿੰਦਰ ਪਾਲ ਚੀਦਾ, ਸੰਦੀਪ ਕੁਮਾਰ, ਜਸਵੀਰ ਚੰਦ, ਹਰਨੇਕ ਸਿੰਘ, ਅਤੇ ਕੁਲਦੀਪ ਸਿੰਘ ਆਦਿ ਹਾਜਰ ਸਨ।

Doaba Times

पंजाब की अनुसूचित जाति एवं जनजाति के प्रतिनिधियों की ओर से सामुदायिक भाईचारा निर्माण करने का संदेश

जालंधर (संजीव कुमार) अनुसूचित जाति के समाज सेवियों एवं कर्मचारियों की एक संयुक्त बैठक डॉ. अम्बेडकर भवन, जालन्धर में हुई। जिसमें विभिन्न सामाजिक संगठनों के प्रतिनिधि उपस्थित थे। इस प्रेस कॉन्फ्रेंस का कंटेंट 01 अगस्त 2024 को सुप्रीम कोर्ट द्वारा दिए गए प्रतिनिधित्व के संदर्भ में था। बैठक में अनुसूचित जाति के सामाजिक, धार्मिक एवं कर्मचारी पदाधिकारियों के प्रतिनिधियों द्वारा कुछ महत्वपूर्ण निर्णय लिये गये। जिसमें वक्ताओं के नेता कुशल कुमार ने पिछले दिन के आरक्षण के संदर्भ में सुप्रीम कोर्ट के फैसले पर अपना पक्ष रखते हुए कहा कि मुख्य रूप से सुप्रीम कोर्ट ने जो फैसला सुनाया है उसमें राज्यों द्वारा दिए जा रहे आरक्षण या प्रतिनिधित्व में वंचित जातियों को उपवर्गीकरण कर मौका देने की बात कही गई है। इसके अलावा जस्टिस बी.आर गवई के मुताबिक, अनुसूचित जाति के जिन अधिकारियों ने प्रतिनिधित्व का लाभ लिया है, उन्हें अनुसूचित जाति के आरक्षण के लाभ से बाहर आना चाहिए। क्रिमिलेयर का मामला जस्टिस गवई ने उठाया है जो कि बाबा साहब डॉ. अम्बेडकर की अनुसूचित जाति एवं जनजाति के प्रतिनिधित्व की मूल भावना के बिल्कुल विपरीत है।
कुशल कुमार ने कहा कि जो जज संवैधानिक रीति से नहीं चुने जाते बल्कि तानाशाही के तहत कुछ परिवारों से ही चुने जाते हैं। वे समाज के दुख-दर्द को नहीं समझ सकते, अनुसूचित जाति के अन्तर्गत जो आरक्षण दिया जा रहा है, उसका संविधान में कहीं भी कोई आर्थिक आधार नहीं है।संविधान निर्माण के समय जिन जातियों का इतिहास अत्यंत कष्टकारी एवं दुखदायी था, इतिहास में जिनके साथ अस्पृश्यता का व्यवहार किया गया था, जिनका सामाजिक शोषण किया गया था, शिक्षा जिनके अधिकार क्षेत्र में नहीं थी, संविधान ने उन्हें विशेष अधिकार दिया। उन्होंने यह भी कहा है कि संविधान लागू होने के 74 साल बाद भी जिन वंचित जातियों तक संविधान का अधिकार नहीं पहुंचा है, उन तक संविधान का अधिकार पहुंचाने के लिए भारत सरकार तथा प्रदेश सरकारो ने कौन से विशेष प्रयोजन किए हैं। उन्होंने यह भी कहा कि यह वर्गीकरण पंजाब में 1975 से लागू था, इसका किसी जाति विशेष की ओर से कोई सीधा विरोध नहीं था, लेकिन कुछ शरारती और तमाशबीन लोग इस मामले को हाई कोर्ट में ले गए और हाई कोर्ट के बाद मामला सुप्रीम कोर्ट तक पहुंच गया और जिस पर सुप्रीम कोर्ट ने अपना फैसला सुना दिया है। इसके चलते कुछ राज्यों में कुछ अनुसूचित जातियों द्वारा 21 अगस्त के बंद का ऐलान किया गया है, जिससे हम पंजाब के संगठन सहमत नहीं हैं। लेकिन हम सभी संगठनों के प्रतिनिधि मिलकर क्रिमिलेयर के प्रति अपना विरोध व्यक्त करते हैं। न्यायपालिका में कोलेजियम व्यवस्था बंद होनी चाहिए। न्यायाधीशों की नियुक्ति के समय मुख्य न्यायाधीश का चयन सत्ताधारी दल के प्रतिनिधि द्वारा तथा विपक्षी दल के नेता द्वारा किया जाना चाहिए। इसके अलावा मुख्य न्यायाधीश द्वारा लिए गए निर्णयों की पूरी निगरानी की जानी चाहिए। जिससे न्यायपालिका को बेलगाम न किया जा सके और लोकतंत्र के तीसरे स्तंभ को सही ढंग से कायम रखा जा सके। इस के अलावा राष्ट्रीय मूल भारती चिंतन संघ के अध्यक्ष जोगिंदर सिंह बलमगढ़ ने कहा कि पंजाब में कोई भी जाति वर्गीकरण का विरोध नहीं कर रही है। हम मिल-बैठकर आपसी भाईचारे का ख्याल रखेंगे और आने वाले समय में बहुजन समाज के महापुरुषों द्वारा लिए गए सपनों को पूरा करने के लिए विचार परिवर्तन पर काम करते रहेंगे। इसके अलावा बहुजन चिंतक और विश्लेषक ज्ञानशील ने कहा कि पंजाब के प्रतिनिधित्व के मामले में सुप्रीम कोर्ट ने जो फैसला दिया है, उस पर गंभीरता से विचार किया जा रहा है, जहां भी हमें क्रीमी लेयर को लेकर कोई शंका होगी, हम उसका व्यवस्थित रूप से विरोध करेंगे और समाज को इसके लिए प्रेरित भी करेंगे । ज्ञानशील ने कहा कि हम चाहते हैं कि राज्य सरकारें अपने-अपने राज्यों में अनुसूचित जाति, अनुसूचित जनजाति और पिछड़े वर्ग की जनसंख्या के अनुपात में आरक्षण लागू करें ताकि समाज में “जितनी जिसकी संख्या भारी, उतनी उसकी हिस्सेदारी ” हो और किसी को कोई परेशानी नहीं होगी। इसके अलावा विमुक्त जातियों की प्रांतीय नेता प्रेम माहला ने कहा कि अधिकारों से पहले हमें आपसी भाईचारा सबसे ज्यादा जरूरी है। हम आपसी समुदाय में कोई खटास नहीं चाहते।इसलिए हमें वंचित जातियों के उप-वर्गीकरण का समर्थन करना चाहिए ताकि बाबा साहब डॉ. अंबेडकर के सपने मुताबिक प्रतिनिधित्व के अधिकार को अंतिम पायदान पर मौजूद वंचित जातियों तक पहुंचाया जा सके और उन्हें भी अधिकारों का लाभ मिल सके। इसके अलावा फरीदकोट से आए गुरुमीत सिंह ने पंजाब में आबादी के अनुपात में आरक्षण की मांग पुरजोर तरीके से रखी । पंजाब में 85वें संशोधन को लागू करने पर भी चर्चा हुई। और इस पूरी प्रक्रिया का आधार जाति आधारित जनसंख्या है, जिसे बिहार जैसी राज्य सरकार अपने बजट के साथ करवाती है,इसे पूरा करने की मांग की गई। इस अवसर पर रणजीत सिंह हठूर, हरिंदर कुमार शीतल,हरनेक सिंह, संधूरा सिंह, इंजीनियर लवदीप, एडवोकेट चरणजीत पुआरी, बलदेव सिंह सुधार, जतिंदर कुमार, सूबेदार बिंदर सिंह, मनोज कुमार कपूरथला, जसवीर सिंह, बलविंदर कुमार, महेंद्र राम, भगवान दास, राकेश कुमार सभ्रवाल, जसविन्दर पाल कपूरथला, जसवन्त सिंह आदि उपस्थित थे।

Doaba Times

“ਐਸ.ਸੀ ਸਮਾਜ ਨੂੰ ਕ੍ਰੀਮੀ ਲੇਅਰ ਵਿੱਚ ਸ਼ਾਮਿਲ ਕਰਨ ਦਾ ਮਾਮਲਾ”

*ਸੁਪਰੀਮ ਕੋਰਟ ਦਾ ਫੈਸਲਾ ਐਸੀਸੀ ਸਮਾਜ ਦੇ ਰਾਂਖਵੇਂਕਰਨ ‘ਚ ਸੰਵਿਧਾਨਿਕ ਅਧਿਕਾਰਾਂ ਨਾਲ ਛੇੜਛਾੜ ਕਰਕੇ ਅਨੁਸੂਚਿਤ ਜਾਤੀ ਸਮਾਜ ਨੂੰ ਵਾਂਝੇ ਕਰਨ ਦੀ ਕੋਝੀਂ ਸ਼ਜਿਸ —— ਕੈਂਥ

“ਸੰਵਿਧਾਨਿਕ ਸੰਸਥਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨਾਲ ਨਹੀ ਕੀਤਾ ਸਲਾਹ ਮਸ਼ਵਰਾ ਅਤੇ ਜੋ ਅਧਿਕਾਰ ਪਾਰਲੀਮੈਂਟ ਦਾ ਹੈ ਉਸ ਨੂੰ ਵੀ ਕੀਤਾ ਨਜਰਅੰਦਾਜ” —— ਪਰਮਜੀਤ ਕੈਂਥ

ਇੰਦਰਾ ਸਾਹਿਨੀ ਕੇਸ ਦਾ ਫੈਸਲਾ ਪੱਛੜਿਆਂ ਸ਼੍ਰੇਣੀਆਂ ਨਾਲ ਸਬੰਧਤ ਹੋਣ ਕਾਰਨ ਉਸ ਕੇਸ ਦਾ ਅਨੁਸੂਚਿਤ ਜਾਤੀਆਂ ‘ਤੇ ਥੋਪਣਾ ਸਰਾਸਰ ਧੱਕਾ —- ਕੈਂਥ

ਚੰਡੀਗੜ(ਗੁਰਪ੍ਰੀਤ ਸਿੰਘ ਬੱਲ)  ਸੁਪਰੀਮ ਕੋਰਟ ਆਫ ਇੰਡੀਆ ਦੇ ਫੈਸਲੇ ਨੇ ਅਨੁਸੂਚਿਤ ਜਾਤੀ ਸਮਾਜ ਨੂੰ ਕ੍ਰੀਮੀ ਲੇਅਰ ਦੇ ਮੁੱਦੇ ਨੇ ਹੈਰਾਨ-ਪ੍ਰੇਸ਼ਾਨ ਅਤੇ ਚਿੰਤਾਗ੍ਰਸਤ ਕਰ ਦਿੱਤਾ ਹੈ।ਇਸ ਫੈਸਲੇ ਨਾਲ ਅਨੁਸੂਚਿਤ ਵਰਗ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ ਹੈ।ਕਿਉਂਕਿ ਮਹੱਤਵਪੂਰਣ ਗੱਲ ਇਹ ਹੈ ਕਿ ਸੁਪਰੀਮ ਕੋਰਟ ਦੇ ਸਾਹਮਣੇ ਕ੍ਰੀਮੀ ਲੇਅਰ ਦਾ ਕੋਈ ਮੁੱਦਾ ਹੈ ਹੀ ਨਹੀਂ ਸੀ ਇਹ ਵਿਚਾਰਾਂ ਦਾ ਪ੍ਰਗਟਾਵਾਂ ਅਨੁਸੂਚਿਤ ਜਾਤਾਂ ਦੇ ਹਿੱਤਾ ਦੀ ਲੜਾਈ ਲੜਨ ਵਾਲੀ ਇੱਕੋ ਇੱਕ ਜਥੇਬੰਦੀ ਨੈ਼ਸ਼ਨਲ ਸ਼ਡਿਉਲਡ ਕਾਟਸਸ਼ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ।
ਸ੍ਰੀ ਕੈਂਥ ਨੇ ਦੱਸਿਆ ਕਿ “ਜਾਤ ਇੱਕ ਸਮਾਜਿਕ ਅਤੇ ਸੱਭਿਆਚਾਰਕ ਪਛਾਣ ਹੈ, ਆਰਥਿਕ ਸਥਿਤੀ ਦਾ ਜਾਤ ‘ਤੇ ਕੋਈ ਅਸਰ ਨਹੀਂ ਹੁੰਦਾ।” ਕਿਉਂਕਿ ਸਨਮਾਨਤ ਤੇ ਅਪਮਾਨਤ ਕਰਨ ਦੀ ਵਿਵਸਥਾ ਦੇ ਅਧੀਨ ਵਿਤਕਰੇ ਨੂੰ ਹੋਰ ਵਧਾਇਆ ਜਾ ਰਿਹਾ ਹੈ ।ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਨਿਰਵਿਘਨ ਜਾਰੀ ਹੈ ਜੋ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਅਤੇ ਵਿਸ਼ਵਾਸਘਾਤ ਦੇ ਅਧੀਨ ਅਜਿਹੇ ਫੈਸਲੇ ਲਏ ਜਾ ਰਹੇ ਹਨ।
ਉਹਨਾਂ ਕਿਹਾ ਕਿ “ਐਸਸੀ/ਐਸਟੀ ਰਿਜ਼ਰਵੇਸ਼ਨ ਵਿੱਚ ਕ੍ਰੀਮੀ ਲੇਅਰ ਲਗਾਉਣਾ ਸਮਾਜਿਕ ਨਿਆਂ ਦੇ ਰੂਪ ਵਿੱਚ ਇੱਕ ਨਕਾਰਾਤਮਕ ਕਦਮ ਹੋਵੇਗਾ। ਅਨੁਸੂਚਿਤ ਜਾਤੀਆਂ ਨੂੰ ਦਿੱਤਾ ਗਿਆ ਰਾਖਵਾਂਕਰਨ ਪਹਿਲਾਂ ਹੀ ਉਨ੍ਹਾਂ ਦੀ ਆਬਾਦੀ ਦੇ ਮੁਕਾਬਲੇ ਕਾਫ਼ੀ ਨਹੀਂ ਹੈ।”
ਇੰਦਰਾ ਸਾਹਨੀ ਕੇਸ (1992), ਜਿਸ ਨੂੰ ਮੰਡਲ ਕਮਿਸ਼ਨ ਕੇਸ ਵੀ ਕਿਹਾ ਜਾਂਦਾ ਹੈ, ਵਿੱਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ‘ਕ੍ਰੀਮੀ ਲੇਅਰ’ ਦੀ ਧਾਰਨਾ ਪੇਸ਼ ਕੀਤੀ ਗਈ ਸੀ।ਇੰਦਰਾ ਸਾਹਿਨੀ ਕੇਸ ਦਾ ਫੈਸਲਾ ਪੱਛੜਿਆਂ ਸ਼੍ਰੇਣੀਆਂ ਨਾਲ ਸਬੰਧਤ ਹੋਣ ਕਾਰਨ ਉਸ ਕੇਸ ਦਾ ਅਨੁਸੂਚਿਤ ਸ਼੍ਰਣੀਆਂ ‘ਤੇ ਥੋਪਣਾ ਸਰਾਸਰ ਧੱਕਾ ਹੈ।ਅਨੂਸੁਚਿਤ ਜਾਤੀਆਂ ਨੂੰ ਮਿਲੇ ਸੰਵਿਧਾਨਕ ਅਧਿਕਾਰਾਂ ਦੀ ਵਿਵਸਥਾ ਵਿੱਚ ਕ੍ਰੀਮੀ ਲੇਅਰ ਬਾਰੇ ਕੋਈ ਵਿਵਸਥਾ ਨਹੀਂ ਹੈ,ਜਾਣਬੁੱਝ ਕੇ ਇੱਕ ਸ਼ਜਿਸ ਦੇ ਤਹਿਤ ਅਜਿਹਾ ਕਰਨ ਦਾ ਕੋਝਾ ਤੇ ਨਾਕਾਮਯਾਬ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਸਰਾਸਰ ਗਲਤ ਹੈ। ਪਰ ਇੱਥੇ ਵਰਣਨਯੋਗ ਹੈ ਕਿ ਵਰਤਮਾਨ ਵਿੱਚ ਕ੍ਰੀਮੀ ਲੇਅਰ ਦੀ ਧਾਰਨਾ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ‘ਤੇ ਲਾਗੂ ਨਹੀਂ ਹੁੰਦੀ ਹੈ।”
ਸੁਪਰੀਮ ਕੋਰਟ ਆਫ ਇੰਡੀਆ ਦੇ ਸੱਤ ਜੱਜਾਂ ਦੇ ਫੈਸਲੇ ਵਿੱਚ ਸ਼ਾਮਿਲ ਕ੍ਰੀਮੀ ਲੇਅਰ ਬਾਰੇ ਸੁਝਾਅ ਅਤੇ ਟਿੱਪਣੀਆਂ ਗੰਭੀਰ ਚਿੰਤਾਵਾਂ ਦਾ ਵਿਸ਼ਾ ਹੈ ਜੋ ਬੁਹਤ ਗੰਭੀਰਤਾ ਨਾਲ ਵਿਚਾਰ-ਚਰਚਾ ਕਰਨਾ ਅਜੋਕੇ ਸਮੇਂ ਦੀ ਅਤਿਅੰਤ ਲੋੜ ਹੈ । ਸ੍ਰ ਕੈਂਥ ਨੇ ਬੜੇ ਜੋਰਦਾਰ ਦੇ ਕੇ ਕਿਹਾ ਕਿ ਬ੍ਰਾਹਮਣਵਾਦੀ ਤਾਕਤਾਂ ਨੇ ਪਹਿਲਾਂ ਸਦੀਆਂ ਤੋਂ ਮਨੁੱਖੀ ਆਧਿਕਾਰਾ ਤੋ ਵਾਂਝੇ ਰੱਖਿਆਂ ਅਤੇ ਹੁਣ ਬਾਬਾ ਸਾਹਿਬ ਡਾਂ ਭੀਮ ਰਾਓ ਜੀ ਦੁਆਰਾ ਲਿਖਤ ਸੰਵਿਧਾਨਿਕ ਅਧਿਕਾਰਾਂ ਨਾਲ ਛੇੜਛਾੜ ਕਰਕੇ ਵਾਂਝੇ ਕਰਨ ਦੀ ਮੁਹਿੰਮ ਦੀ ਚਲਾਈ ਗਈ ਹੈ। “ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਲਈ ਰਾਖਵੇਂਕਰਨ ਵਿੱਚ ਕ੍ਰੀਮੀ ਲੇਅਰ ਦੀ ਵਿਵਸਥਾ ਨੂੰ ਲਾਗੂ ਕਰਨ ਲਈ ਲੋੜੀਂਦੇ ਅੰਕੜੇ ਅਤੇ ਆਧਾਰ ਨਹੀਂ ਬਣ ਸਕਦੇ। ਸਮਾਜ ਵਿੱਚ ਆਰਥਿਕ ਜਾਂ ਪ੍ਰਬੰਧਕੀ ਤਰੱਕੀ ਨਾਲ ਜਾਤ ਕਿਤੇ ਖਤਮ ਨਹੀਂ ਹੋ ਜਾਂਦੀ। ਅਸੀਂ ਦੇਖਿਆ ਹੈ ਕਿ ਸਾਡੇ ਰਾਸ਼ਟਰਪਤੀ ਨੂੰ ਵੀ ਮੰਦਰ ‘ਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ।”। ਭਾਰਤ ਦੀ ਕੁੱਲ ਆਬਾਦੀ 141 ਕਰੋੜ ਦੇ ਤੋਂ ਵੱਧ ਹੈ ਜਿਸ ਵਿੱਚ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਕਰੀਬ 35% ਹੋਣ ਕਰਕੇ ਬਹੁਤ ਵੱਡਾ ਵਰਗ ਬਣਦਾ ਹੈ ਪਰ ਵਿਸ਼ਵਾਸਘਾਤੀ ਵਿਚਾਰਾਂ ਦੇ ਲੋਕ ਬਹੁ ਗਿਣਤੀ ਸਮਾਜ ਨੂੰ ਗੁਲਾਮ ਬਣਾਉਣ ਲਈ ਅਜਿਹੇ ਕਾਨੂੰਨਾਂ ਨੂੰ ਸਾਹਮਣੇ ਲਿਆ ਰਹੇ ਹਨ ਬਹੁਤ ਨਿੰਦਣਯੋਗ ਹਨ।ਅਨੁਸੂਚਿਤ ਜਾਤੀਆਂ/ਜਨਜਾਤੀਆਂ ਨੂੰ ਮਿਲਦੀਆਂ ਸੰਵਿਧਾਨਿਕ ਸਹੂਲਤਾਂ ਨੂੰ ਗਿਣੀ ਮਿਥੀ ਸਾਜਿਸ਼ ਤਹਿਤ ਪ੍ਰਤੱਖ/ਅਪ੍ਰਤੱਖ ਕਨੂੰਨੀ ਢੰਗਾਂ ਨਾਲ ਬਿਲਕੁਲ ਖਤਮ ਕੀਤਾ ਜਾ ਰਿਹਾ ਹੈ ਜੋਕਿ ਜਨਸੰਖਿਆਂ ਦੇ ਵੱਡੇ ਵਰਗ ਗੁਲਾਮ ਬਣਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਸਰਕਾਰਾਂ ਅਤੇ ਅਦਾਲਤਾਂ ਨੂੰ ਕਤਈ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਦੀ ਆਜ਼ਾਦੀ ਤੇ ਤਰੱਕੀ ਲਈ ਅਨੁਸੂਚਿਤ ਜਾਤੀਆਂ /ਜਨ ਜਾਤੀਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਵੀ ਬਹੁਤ ਵੱਡਾ ਹੈ। ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ ਕਿ ਐਸਸੀ/ਐਸਟੀ ਵਿੱਚ ਕ੍ਰੀਮੀ ਲੇਅਰ ਦੀ ਪਛਾਣ ਸੰਵਿਧਾਨਕ ਲਾਜ਼ਮੀ ਬਣ ਜਾਣੀ ਚਾਹੀਦੀ ਹੈ।ਵਰਨਣ ਯੋਗ ਹੈ ਕਿ ਕਿਸੇ ਵੀ ਦੇਸ਼ ਦੀਆਂ ਅਦਾਲਤਾਂ ਆਪਣੇ ਸੰਵਿਧਨੀਕ ਅਧਿਕਾਰਾਂ ਦੀ ਰਾਖੀ ਲਈ ਇੱਕ ਆਖਰੀ ਸ਼ਰਨ ਹੁੰਦੀ ਹੈ ਜਿੱਥੇ ਕੋਈ ਵੀ ਭਰੋਸਾ ਰੱਖ ਕੇ ਆਪਣੀ ਅਪੀਲ ਕਰ ਸਕਦਾ ਹੈ ਜੇ ਅਦਾਲਤਾਂ ਹੀ ਵਿਸ਼ਵਾਸ ਘਾਤ ਅਤੇ ਵਿਤਕਰੇਬਾਜ਼ੀ ਕਰਨ ਤਾਂ ਸਮੁੱਚੇ ਸਮਾਜ ਨੂੰ ਹੁਣ ਕੀ ਕਰਨਾ ਚਾਹੀਦਾ ਹੈ ? ਹੁਣ ਉਨ੍ਹਾਂ ਦਾ ਮੂਲ ਉਦੇਸ਼ ਅਨੁਸੂਚਿਤ ਜਾਤੀਆਂ/ਜਨ ਜਾਤੀਆਂ ਦੀ ਰਿਜ਼ਰਵੇਸ਼ਨ ਵਿੱਚ ਕ੍ਰੀਮੀਲੇਅਰ/ਆਰਥਿਕ ਪੱਧਰ ਦੀ ਸ਼ਰਤ ਲਗਾ ਕੇ ਸਮਾਜਿਕ ਅਤੇ ਵਿਦਿਅਕ ਪਛੜੇਪਣ ਦੀ ਬੁਨਿਆਦੀ ਪਿਚ ਤੋਂ ਰਾਖਵੇਂਕਰਨ ਨੂੰ ਖਤਮ ਕਰਨਾ ਹੈ! ਸ੍ਰ ਕੈਂਥ ਨੇ ਐਸੀ ਸੀ ਸਮਾਜ ਨੂੰ ਅਪੀਲ ਕੀਤੀ ਤੁਸੀ ਜੇਕਰ ਸਮੇਂ ਸਿਰ ਸੋਚ ਵਿਚਾਰ ਨਾ ਕੀਤੀ ਤਾਂ ਇਹ ਫੈਸਲਾ ਰਾਖਵਾਂਕਰਨ ਖਤਮ ਕਰਨ ਵਿਚ ਮੀਲ ਪੱਥਰ ਸਾਬਤ ਹੋਵੇਗਾ। ਅਮੀਰ-ਗਰੀਬ ਦੀ ਲੜਾਈ ਪੈਦਾ ਕਰਕੇ ਬ੍ਰਾਹਣਵਾਦੀ ਤਾਕਤਾਂ ਆਪਣੇ ਮਨੋਰਥ ਵਿੱਚ ਕਾਮਯਾਬ ਹੋ ਜਾਣਗੀਆਂ ।
ਐਸਸੀ ਵਰਗ ਦੇ ਸਿਰਮੌਰ ਆਗੂ ਪਰਮਜੀਤ ਕੈਂਥ ਨੇ ਕਿਹਾ ਕਿ ਸੁਪਰੀਮ ਕੋਰਟ ਆਫ ਇੰਡੀਆ ਦੇ 1 ਅਗਸਤ 2024 ਦੇ ਫੈਸਲੇ ਨੇ ਅਨੁਸੂਚਿਤ ਜਾਤੀ ਸਮਾਜ ਨੂੰ ਕ੍ਰੀਮੀ ਲੇਅਰ ਦੇ ਫੈਸਲਾ ਕਰਨ ਤੋਂ ਪਹਿਲਾਂ ਅਨੁਸੂਚਿਤ ਸ਼੍ਰੇਣੀਆਂ ਦੇ ਹਿੱਤਾਂ ਦੀ ਰੱਖਵਾਲੀ ਕਰਨ ਵਾਲੀ ਸੰਵਿਧਾਨਿਕ ਸੰਸਥਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨਵੀਂ ਦਿੱਲੀ ਨਾਲ ਕੋਈ ਸਲਾਹ ਮਸ਼ਵਰਾ ਕਰਨਾ ਵੀ ਮੁਨਾਸਬ ਨਹੀ ਸਮਝਿਆ ਗਿਆ ਅਤੇ ਬੜੀ ਹੈਰਾਨੀ ਹੋਈ ਕਿ ਜੋ ਅਧਿਕਾਰ ਪਾਰਲੀਮੈਂਟ ਦਾ ਹੈ ਉਸ ਨੂੰ ਵੀ ਨਜਰਅੰਦਾਜ ਕੀਤਾ ਗਿਆ ਹੈ। “ਕ੍ਰੀਮੀ ਲੇਅਰ ਨੂੰ ਲਾਗੂ ਕਰਨ ਨਾਲ ਨਿਰਪੱਖ ਅਤੇ ਲੋੜੀਂਦੀ ਨੁਮਾਇੰਦਗੀ ਦਾ ਸਿਧਾਂਤ ਕਮਜ਼ੋਰ ਹੋ ਜਾਵੇਗਾ। ਇੱਕ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਇੱਕ ਨਿਸ਼ਚਿਤ ਪੱਧਰ ‘ਤੇ ਪਹੁੰਚ ਕੇ ਹੀ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਹੁੰਦੀ ਹੈ।”

Health

ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਸੀਐਚਸੀ ਕਾਲਾ ਬੱਕਰਾ ਵਿਖੇ ਗਰਭਵਤੀ ਔਰਤਾਂ ਦੀ ਜਾਂਚ ਲਈ ਕੈਂਪ ਲਗਾਇਆ

ਕਾਲਾ ਬੱਕਰਾ(ਗੁਰਪ੍ਰੀਤ ਬੱਲ) ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਸੀਐਚਸੀ ਕਾਲਾ ਬੱਕਰਾ ਵਿਖੇ ਗਰਭਵਤੀ ਔਰਤਾਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ। ਸਿਵਲ ਸਰਜਨ ਜਲੰਧਰ ਡਾ ਜਗਦੀਪ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਐਮਓ ਡਾ. ਰਿਚਰਡ ਓਹਰੀ ਦੀ ਦੇਖਰੇਖ ਹੇਠਾ ਲਗਾਏ ਗਏ ਕੈਂਪ ਦੌਰਾਨ ਗਰਭਵਤੀਆਂ ਦਾ ਚੈੱਕਅੱਪ ਕੀਤਾ ਗਿਆ।ਇਸ ਸਮੇ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਨੇ ਕਿਹਾ ਕਿ ਹਰੇਕ ਮਹੀਨੇ ਦੀ ਨੌ ਤਰੀਕ ਨੂੰ ਪੀ ਐਮ ਐਸ ਐਮ ਏ ਕੈਂਪ ਲਗਾਉਣ ਦਾ ਮਕਸਦ ਹੁੰਦਾ ਹੈ ਕਿ ਮਹਿਲਾ ਨੂੰ ਜਾਂਚ ਦੇ ਲਈ ਜਾਣ ਦੀ ਤਰੀਕ ਯਾਦ ਰਹੇ ਅਤੇ ਡਾਕਟਰਾਂ ਵਲੋਂ ਗਰਭ ‘ਚ ਪਲ ਰਹੇ ਬੱਚੇ ਦੀ ਨਿਗਰਾਨੀ ਰਖੀ ਜਾ ਸਕੇ। ਗਰਭ ਅਵਸਥਾ ਦਰਮਿਆਨ ਵੀ ਆਮ ਤੌਰ ‘ਤੇ ਔਰਤਾਂ ‘ਚ ਖੂਨ ਘਟਦਾ ਹੈ। ਇਸ ਕਮੀ ਨੂੰ ਵਧੀਆ ਖੁਰਾਕ ਦੇ ਨਾਲ ਪੂਰਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਗਰਭਵਤੀਆਂ ‘ਚ ਬੀਪੀ ਅਤੇ ਸ਼ੂਗਰ ਵਧਣ ਸਮੇਤ ਹੋਰ ਸਮਸਿਆਵਾਂ ਆਉਂਦੀਆਂ ਹਨ। ਕੈਂਪ ਦਰਮਿਆਨ ਇਨ੍ਹਾਂ ਦੀ ਜਾਂਚ ਉਪਰੰਤ ਇਲਾਜ ਕੀਤਾ ਜਾਂਦਾ ਹੈ, ਤਾਂ ਜੋ ਜੱਚਾ-ਬੱਚਾ ਸਿਹਤਮੰਦ ਰਹੇ। ਕੈਂਪ ਦੌਰਾਨ ਡਾ. ਤਰਨਪ੍ਰੀਤ ਕੌਰ ਵੱਲੋਂ ਗਰਭਵਤੀਆਂ ਦੀ ਜਾਂਚ ਕੀਤੀ ਗਈ ਅਤੇ ਰਿਫ੍ਰੈਸ਼ਮੈਂਟ ਵੰਡੀ ਗਈ ਇਸ ਸਮੇਂ ਗਗਨ ਕੁਮਾਰ ਏ ਓ ਐਨ ਐਚ ਐਮ ਵੀ ਹਾਜਿਰ ਸਨ।

Bike in Fields

ਪਿੰਡ ਰਾਏਪੁਰ ਰਸੂਲਪੁਰ ਵਿਖੇ ਗੰਨੇ ਦੇ ਖੇਤ ਵਿੱਚੋਂ ਮਿਲਿਆ ਲਵਾਰਿਸ ਮੋਟਰਸਾਈਕਲ – ਇਲਾਕੇ ਵਿੱਚ ਲਗਾਤਾਰ ਵੱਧ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਾਰਨ ਇਲਾਕਾ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ

ਕੈਪਸ਼ਨ :- ਗੰਨੇ ਦੇ ਖੇਤਾਂ ਵਿੱਚੋਂ ਮਿਲਿਆ ਲਵਾਰਿਸ ਹਾਲਤ ਵਿੱਚ ਮੋਟਰਸਾਈਕਲ ਦਾ ਦ੍ਰਿਸ਼। ਇਲਾਕਾ ਨਿਵਾਸੀਆਂ ਵਲੋਂ ਨਜ਼ਦੀਕੀ ਕਵਾੜੀਏ ਦੇ ਚੋਰਾਂ ਨਾਲ ਮਿਲੀ ਭੁਗਤ ਹੋਣ ਦਾ ਸ਼ੱਕ।

ਜਲੰਧਰ (ਗੁਰਪ੍ਰੀਤ ਬੱਲ) ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਪਿੰਡ ਰਾਏਪੁਰ ਰਸੂਲਪੁਰ ਵਿਖੇ ਗੰਨੇ ਦੇ ਖੇਤ ਵਿੱਚੋਂ ਇੱਕ ਲਵਾਰਸ ਮੋਟਰਸਾਈਕਲ ਬਰਾਮਦ ਹੋਇਆ।
ਮੌਕੇ ਤੇ ਪਿੰਡ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਵਾਸੀ ਮਜ਼ਦੂਰਾ ਨੇ ਜਦ ਗੰਨੇ ਦੇ ਖੇਤ ਵਿੱਚ ਅਚਾਨਕ ਮੋਟਰਸਾਈਕਲ ਦੇਖਿਆ ਤਾਂ ਕਿਸਾਨ ਨੂੰ ਆ ਕੇ ਦੱਸਿਆ। ਮੌਕੇ ਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਕਤ ਖੇਤ ਸਾਬਕਾ ਸਰਪੰਚ ਅਵਤਾਰ ਸਿੰਘ ਹੋਠੀ ਦਾ ਹੈ।

  ਮੋਟਰਸਾਈਕਲ ਚੋਰੀ ਕਰਕੇ ਉਸ ਨੂੰ ਗੰਨੇ ਦੇ ਖੇਤ ਦੇ ਵਿੱਚ ਲਿਆ ਕੇ ਉਸ ਦੇ ਦੋਵੇਂ ਟਾਇਰ , ਹੈਡ ਲਾਈਟ ਤੋਂ ਇਲਾਵਾ ਹੋਰ ਅਸੈਸਰੀ ਦਾ ਸਮਾਨ ਗਾਇਬ ਹੈ। ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਜਿਸ ਦਾ ਨੰਬਰ ਪੀਬੀ08ਬੀਯੂ 2480 ਹੈ। 

  ਚੋਰਾ ਵੱਲੋਂ ਮੋਟਰਸਾਈਕਲ ਦਾ ਇੰਜਨ ਵੀ ਖੋਹਲਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰੰਤੂ ਉਹਨਾਂ ਤੋਂ ਇੰਜਨ ਨਹੀਂ ਖੁੱਲਿਆ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਆਏ ਦਿਨ ਲੁੱਟ- ਖੋਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਸਥਾਨਕ ਮਕਸੂਦਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਇਲਾਕੇ ਦੇ ਨਾਮੀ ਅਖਬਾਰ ਦੇ ਪੱਤਰਕਾਰ ਤੇ ਲੁਟੇਰਿਆਂ ਵੱਲੋਂ ਹਮਲਾ ਕਰਕੇ ਉਸ ਦਾ ਵੀ ਮੋਟਰਸਾਈਕਲ ਖੋ ਲਿਆ ਗਿਆ ਸੀ ਜਿਸ ਦੀ ਜਾਂਚ ਫਿਲਹਾਲ ਚੱਲ ਰਹੀ ਹੈ।

Health

ਆਇਰਨ ਫੌਲਿਕ ਐਸਿਡ ਸਪਲੀਮੈਂਟਰੀ ਪ੍ਰੋਗਰਾਮ” ਅਧੀਨ ਕਾਲਾ ਬੱਕਰਾ ਸਿਹਤ ਬਲਾਕ ਅਧੀਨ ਪੈਂਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲਾਂ ਦੇ ਨੋਡਲ ਅਫਸਰਾ ਅਤੇ ਆਂਗਨਵਾੜੀ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ

ਕਾਲਾ ਬੱਕਰਾ(ਗੁਰਪ੍ਰੀਤ ਬੱਲ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡਾ ਰਿਚਰਡ ਓਹਰੀ ਐਸ ਐਮ ਓ,ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ “ਆਇਰਨ ਫੌਲਿਕ ਐਸਿਡ ਸਪਲੀਮੈਂਟਰੀ ਪ੍ਰੋਗਰਾਮ” ਅਧੀਨ ਡਾ ਸੁਮਿਤ ਕਪਾਹੀ ਅਤੇ ਡਾ ਰੰਜਨਾਂ ਵੱਲੋ ਕਾਲਾ ਬੱਕਰਾ ਸਿਹਤ ਬਲਾਕ ਅਧੀਨ ਪੈਂਦੇ ਸਰਕਾਰੀ ਪ੍ਰਾਈਮਰੀ,ਹਾਈ,ਸੀਨੀਅਰ ਸਕੈਂਡਰੀ ਸਕੂਲਾਂ ਦੇ ਨੋਡਲ ਅਫਸਰ ਅਤੇ ਆਂਗਨਵਾੜੀ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ।
ਏ ਐਮ ਓ ਡਾ ਕਪਾਹੀ ਨੇ ਦੱਸਿਆ ਕਿ ਬੱਚਿਆਂ ਵਿੱਚ ਖਾਣ ਪੀਣ ਦੀਆਂ ਮਾੜੀਆਂ ਆਦਤਾਂ ਕਰਕੇ ਜਾਂ ਪੇਟ ਦੇ ਕੀੜਿਆਂ ਕਰਕੇ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਾਧਾ ਪ੍ਰਭਾਵਿਤ ਹੁੰਦਾ ਹੈ ਜਿਸ ਲਈ ਵਿਭਾਗ ਦੀਆਂ ਆਰ ਬੀ ਐਸ ਕੇ ਟੀਮਾਂ ਸਮੇਂ ਸਮੇ ਉਪਰ ਸਕੂਲਾਂ ਅਤੇ ਆਂਗਨਵਾੜੀਆਂ ਵਿੱਚ ਜਾ ਕੇ ਬੱਚਿਆਂ ਦਾ ਨਰੀਖਣ ਕਰਦੀਆਂ ਹਨ।ਟ੍ਰੇਨਿੰਗ ਲਈ ਆਏ ਹੋਏ ਅਧਿਆਪਕਾਂ ਤੇ ਵਰਕਰਾਂ ਨੂੰ ਪੌਸ਼ਟਿਕ ਤੇ ਸੰਤੁਲਿਤ ਭੋਜਨ ਖਾਣ ਦੇ ਲਾਭ ਤੇ ਪ੍ਰਭਾਵਾਂ ਬਾਰੇ ਦੱਸਿਆ ਗਿਆ ਤੇ ਨਾਲ ਹੀ ਆਇਰਨ ਫੌਲਿਕ ਐਸਿਡ ਅਤੇ ਪੇੜ ਦੇ ਕੀੜਿਆਂ ਨੂੰ ਖਤਮ ਕਰਨ ਲਈ ਦਿੱਤੀਆਂ ਜਾਣ ਵਾਲੀਆਂ ਅਲਬੰਡਾਜ਼ੋਲ ਦੀ ਗੋਲੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਸ ਸਮੇ ਐਨ ਐਚ ਐਮ ਦੇ ਏ ਓ ਗਗਨ ਕੁਮਾਰ ਵੀ ਹਾਜ਼ਿਰ ਰਹੇ।

Health

ਸਿਹਤ ਵਿਭਾਗ ਵੱਲੋਂ “ਮਾਂ ਦੇ ਦੁੱਧ ਦੀ ਮਹੱਤਤਾ” ਸਬੰਧੀ ਕੀਤਾ ਜਾ ਰਿਹਾ ਜਾਗਰੂਕ

ਕਾਲਾ ਬੱਕਰਾ (ਗੁਰਪ੍ਰੀਤ ਬੱਲ) ਮਾਂ ਦੇ ਦੁੱਧ ਦੀ ਮਹੱਤਤਾ” ਸੰਬੰਧੀ ਹਫ਼ਤਾ ਹਰ ਸਾਲ 1 ਅਗਸਤ ਤੋਂ 7 ਅਗਸਤ ਤੱਕ ਮਨਾਇਆ ਜਾਂਦਾ ਹੈ। ਇਹ ਜਾਣਕਾਰੀ ਡਾ ਰਿਚਰਡ ਓਹਰੀ ਐਸ ਐਮ ਓ,ਸੀ ਐਚ ਸੀ ਕਾਲਾ ਬੱਕਰਾ ਨੇ ਦਿੱਤੀ।ਉਹਨਾ ਬੋਲਦਿਆਂ ਕਿਹਾ ਇਸਦਾ ਮੁੱਖ ਮਕਸਦ ਨਵਜਨਮੇ ਬੱਚੇ ਦੇ ਪਿਤਾ, ਪਰਿਵਾਰ, ਸਿਹਤ ਸਟਾਫ ਅਤੇ ਸਮਾਜ ਵੱਲੋਂ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸਮਰਥਨ ਦੇਣ ‘ਤੇ ਜੋਰ ਦੇਣਾ ਹੈ ਅਤੇ ਇਸਦੇ ਨਾਲ-ਨਾਲ ਬੱਚਿਆਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਖ਼ਾਸ ਕਰਕੇ ਪਹਿਲੇ ਛੇ ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਤੇ ਇਸ ਨਾਲ ਮਾਂ ਤੇ ਬੱਚੇ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਦੱਸਿਆ ਕਿ ਨਵਜਨਮੇ ਬੱਚੇ ਲਈ ਮਾਂ ਦਾ ਦੁੱਧ ਅੰਮ੍ਰਿਤ ਦਾ ਕੰਮ ਕਰਦਾ ਹੈ। ਮਾਂ ਦਾ ਪਹਿਲਾ ਪੀਲਾ ਗਾੜਾ ਦੁੱਧ ਨਵਜਨਮੇ ਬੱਚਿਆਂ ਦੇ ਸਿਹਤਮੰਦ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਨਵਜਨਮੇ ਬੱਚੇ ’ਚ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਨਹੀਂ ਹੁੰਦੀ, ਇਹ ਮਾਂ ਦੇ ਦੁੱਧ ਤੋਂ ਹੀ ਬੱਚੇ ਨੂੰ ਮਿਲਦੀ ਹੈ। ਇਹ ਨਵਜੰਮੇ ਬੱਚੇ ਨੂੰ ਕਈ ਮਾਰੂ ਬਿਮਾਰੀਆਂ ਤੋਂ ਬਚਾਉਂਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਸਭ ਤੋਂ ਪਹਿਲਾਂ ਮਾਂ ਦਾ ਦੁੱਧ ਦੇਣਾ ਹੀ ਅਸਲੀ ਗੁੜ੍ਹਤੀ ਹੈ।

Jalandhar

ਗੰਦੇ ਪਾਣੀ ਕਾਰਨ ਮੁਹੱਲੇ ਚ’ ਬਿਮਾਰੀਆਂ ਫੈਲਣ ਦਾ ਖਤਰਾ – ਮਹੱਲਾ ਨਿਵਾਸੀ ਪਰੇਸ਼ਾਨ

ਸ਼ਿਕਾਇਤ ਕਰਨ ਦੇ ਬਾਵਜੂਦ ਨਹੀਂ ਹੋ ਰਿਹਾ ਸਮੱਸਿਆ ਦਾ ਹੱਲ -ਮਹੱਲਾ ਨਿਵਾਸੀ

ਜਲੰਧਰ (ਸਰਬਜੀਤ ਸਿੰਘ) ਜਲੰਧਰ ਦੇ ਸੰਜੇ ਗਾਂਧੀ ਨਗਰ ਦੀ ਗਲੀ ਨੰ 1 ਵਿਚ ਗੰਦੇ ਪਾਣੀ ਦੀ ਸਮੱਸਿਆ ਕਾਰਨ ਮੁਹੱਲਾ ਸਈਪੁਰ ਨਿਵਾਸੀਆ ਨੂੰ ਨਾਲ ਲੈ ਕੇ ਨਗਰ ਨਿਗਮ ਖਿਲਾਫ ਅੱਜ ਜੰਮ ਕੇ ਨਾਰੇ ਬਾਜੀ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਸੋਨੂੰ ਨੇ ਦੱਸਿਆ ਕਿ ਇੱਕ ਮਹੀਨੇ ਤੋਂ ਘਰਾਂ ਚ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਹੈ ਜਿਸ ਦੀ ਵਾਰ ਵਾਰ ਦਾਦਾ ਕਾਲੋਨੀ ਜ਼ੋਨ ਵਿਚ ਸ਼ਿਕਾਇਤ ਕਰਦੇ ਆ ਰਹੇ ਹਾਂ ਤੇ ਅਸੀਂ ਨਗਰ ਨਿਗਮ ਜਲੰਧਰ ਦੇ ਜ਼ੋਨ ਨੰ ਚਾਰ ਦੇ ਐਸ ਡੀ ਓ ਗਗਨ ਅਤੇ ਜੇ ਈ ਅਮਿਤ ਕੁਮਾਰ ਨੂੰ ਵੀ ਕਈ ਵਾਰ ਫੋਨ ਕਰਕੇ ਪਾਣੀ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ ਪਰ ਕੋਈ ਵੀ ਅਧਿਕਾਰੀ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਿਹਾ ਜਿਸ ਨਾਲ ਗਲੀ ਵਿਚ ਬਿਮਾਰੀ ਫੈਲ ਗਈ ਹੈ ਤੇ ਬੱਚੇ ਬਜ਼ੁਰਗ ਬਿਮਾਰ ਹੋਣ ਲੱਗ ਗਏ ਹਨ ਅਤੇ ਹੁਣ ਮਜਬੂਰੀ ਚ ਪੀਣ ਦਾ ਪਾਣੀ ਨਾਲ ਦੇ ਮੁਹੱਲੇ ਚੋ ਲੈ ਕੇ ਆਉਣਾ ਪੈ ਰਿਹਾ ਹੈ।
ਇਸ ਸੰਬੰਧੀ ਜਦ ਨਗਰ ਨਿਗਮ ਦੇ ਐਸ ਡੀ ਓ ਗਗਨ ਨਾਲ ਗੱਲਬਾਤ ਕੀਤੀ ਤੇ ਊਨਾ ਕਿਹਾ ਕਿ ਮੈਨੂੰ ਤਿੰਨ ਦਿਨ ਪਹਿਲਾ ਪਾਣੀ ਘੱਟ ਆਉਣ ਦੀ ਸ਼ਿਕਾਇਤ ਆਈ ਸੀ ਜਿਸਨੂੰ ਦੂਰ ਕੀਤਾ ਜਾ ਚੁੱਕਾ ਹੈ ਪਰ ਮੈਨੂੰ ਗੰਦੇ ਪਾਣੀ ਆਉਣ ਦੀ ਕੋਈ ਵੀ ਸ਼ਿਕਾਇਤ ਨਹੀਂ ਆਈ.

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਬਰਸਾਤੀ ਮੌਸਮ ਵਿਚ ਕਿ ਗੰਦੇ ਪਾਣੀ ਦੀ ਸਮੱਸਿਆ ਦੀ ਸ਼ਿਕਾਇਤ ਦੇਣ ਦਾ ਠੇਕਾ ਕਿ ਮੁਹੱਲਾ ਨਿਵਾਸੀਆਂ ਦਾ ਹੈ ਜਾਂ ਸਿਹਤ ਵਿਭਾਗ ਦੇ ਨਾਲ ਨਾਲ ਨਗਰ ਨਿਗਮ ਚ ਬੈਠੇ ਲੱਖਾਂ ਰੁਪਏ ਲੈਣ ਵਾਲੇ ਅਧਿਕਾਰੀਆਂ ਦੀ ਖੁਦ ਵੀ ਕੋਈ ਜਿੰਮੇਵਾਰੀ ਬਣਦੀ ਹੈ ਜਾਂ ਨਹੀਂ ?