Sad News

महान मैराथन धावक फौजा सिंह का निधन, 114 साल की उम्र में दुनिया को अलविदा

देश विदेश (गुरप्रीत बल्ल )मशहूर और प्रेरणादायक मैराथन धावक सरदार फौजा सिंह का आज निधन हो गया। वे 114 वर्ष के थे। बताया जा रहा है कि उन्हें एक वाहन ने टक्कर मार दी, जिसके बाद उन्हें तुरंत जालंधर के एक अस्पताल में भर्ती कराया गया।
इलाज के दौरान उन्होंने दम तोड़ दिया।

फौजा सिंह को दुनियाभर में उनकी बेमिसाल फिटनेस, दृढ़ संकल्प और उम्र को मात देने वाले जज़्बे के लिए जाना जाता था। वे न सिर्फ भारत में, बल्कि अंतरराष्ट्रीय स्तर पर भी एक प्रेरणा के स्रोत थे।

कौन थे फौजा सिंह?

फौजा सिंह का जन्म 1 अप्रैल 1911 को पंजाब के एक गांव में हुआ था।

उन्होंने अपनी पहली मैराथन 89 साल की उम्र में दौड़ी थी।

वे दुनिया के सबसे उम्रदराज मैराथन धावक के रूप में मशहूर हुए।

उन्होंने लंदन, न्यूयॉर्क, टोरंटो जैसी जगहों पर कई अंतरराष्ट्रीय मैराथन में हिस्सा लिया।

उन्हें “टर्बन टॉरनेडो” (Turban Tornado) के नाम से भी जाना जाता था।

उपलब्धियां:

उन्होंने 90 और 100 वर्ष की उम्र पार करने के बाद भी कई मैराथन पूरी कीं।

वे 100 साल की उम्र में मैराथन पूरी करने वाले पहले व्यक्ति बने, हालांकि यह रिकॉर्ड आधिकारिक रूप से दर्ज नहीं हुआ क्योंकि उनके पास जन्म प्रमाण पत्र नहीं था।

उन्हें कई अंतरराष्ट्रीय मंचों पर सम्मानित किया गया और वे स्वास्थ्य और बुजुर्गों के अधिकारों के लिए भी एक आवाज बने।

लोगों में शोक की लहर:

उनके निधन की खबर से खेल जगत, पंजाब और दुनियाभर के उनके प्रशंसकों में गहरा शोक है। सोशल मीडिया पर लोग उन्हें याद कर रहे हैं और उनके द्वारा दी गई प्रेरणा को सलाम कर रहे हैं।

Jalandhar

ਮੰਦਬੁੱਧੀ ਅਤੇ ਅਪਾਹਜ 27 ਸਾਲਾ ਲੜਕੇ ਨਾਲ ਕੀਤੀ ਗਈ ਕੁੱਟਮਾਰ

ਮੁਹੱਲੇ ਦੇ ਲੋਕ ਮੂੰਹ ਖੋਲਣ ਨੂੰ ਤਿਆਰ ਨਹੀਂ ਅਤੇ ਸੀਸੀਟੀਵੀ ਦੀ ਰਿਕਾਰਡਿੰਗ ਦਿਖਾਉਣ ਲਈ ਵੀ ਨਹੀਂ ਤਿਆਰ

ਥਾਣਾ 8 ਦੇ ਲਾਪਰਵਾਹ ਮੁਲਾਜ਼ਮ ਜਗਦੀਸ਼ ਲਾਲ ਨੇ ਕਿਹਾ ਇਹ ਰੱਬ ਦਾ ਬੰਦਾ ਹੈ ਰੱਬ ਆਪ ਹੀ ਦੋਸ਼ਿਆਂ ਨੂੰ ਸਜ਼ਾ ਦੇਵੇਗਾ,ਫਿਰ ਪੁਲਿਸ ਸਟੇਸ਼ਨ ਸਰਕਾਰ ਨੇ ਕਿ ਪੈਸੇ ਖਾਣ ਨੂੰ ਖੋਲਿਆ??ਕੌਣ ਦਵੇਗਾ ਇਨਸਾਫ
ਤੁਸੀਂ ਸ਼ਿਕਾਇਤ ਲਿਖਵਾ ਦਵੋ ਮੈਂ ਖੁਦ ਦੇਖਦਾ:- ਮੁੱਖ ਅਫਸਰ ਡਿਵੀਜਨ ਨੰ 8

ਜਲੰਧਰ (ਸੰਜੀਵ ਕੁਮਾਰ) ਬੀਤੀ 27 ਜੂਨ ਛੋਟਾ ਸਈਪੁਰ ਵਾਸੀ ਅਮਨਪ੍ਰੀਤ ਜੋ ਕਿ ਮੰਦਬੁੱਧੀ ਹੋਣ ਦੇ ਨਾਲ ਦੋਵੇਂ ਲੱਤਾਂ ਤੋਂ ਅਪਾਹਜ ਹੈ ਅਤੇ ਬੋਲ ਵੀ ਨਹੀਂ ਸਕਦਾ ਆਪਣੇ ਘਰੋਂ ਉਸ ਵਕਤ ਬਾਹਰ ਨਿਕਲ ਗਿਆ ਜਦੋਂ ਉਸਦੇ ਮਾਤਾ ਜੀ ਨਹਾ ਰਹੇ ਸਨ ਕਾਫੀ ਦੇਰ ਲੱਭਣ ਤੋਂ ਬਾਦ ਜਦੋਂ ਮਾਂ ਨੇ ਕੁੱਝ ਹੀ ਦੂਰੀ ਤੇ ਜਾ ਕੇ ਦੇਖਿਆ ਤਾਂ ਲੜਕਾ ਆਪਣੇ ਚਾਚੇ ਦੇ ਘਰ ਬੈਠਾ ਰੋ ਰਿਹਾ ਸੀ ਅਤੇ ਬਾਹਰ ਨੂੰ ਇਸ਼ਾਰੇ ਕਰ ਰਿਹਾ ਸੀ ਜਦੋਂ ਸ਼ਰੀਰ ਤੇ ਕੁੱਟਮਾਰ ਦੇ ਨਿਸ਼ਾਨ ਦੇਖੇ ਤਾਂ ਆਸੇ-ਪਾਸੇ ਪੁੱਛ ਗਿੱਛ ਕੀਤੀ ਤਾਂ ਕੋਈ ਵੀ ਕੁੱਝ ਕਹਿਣ ਨੂੰ ਤਿਆਰ ਨਹੀਂ ਹੋਇਆ ਆਖਰ ਪੀੜਿਤ ਪਰਿਵਾਰ ਥਾਣਾ 8 ਪਹੁੰਚ ਗਿਆ ਅਤੇ ਕਨੂੰਨ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਉਥੇ ਵੀ ਜਦੋਂ ਪੁਲਿਸ ਮੁਲਾਜ਼ਮ ਜਗਦੀਸ਼ ਲਾਲ ਜੀ ਨਾਲ ਗੱਲ ਕੀਤੀ ਤਾਂ ਜੁਆਬ ਮਿਲਿਆ ਕਿ ਕੋਈ ਸਬੂਤ ਜਾਂ ਗਵਾਹ ਹੈ ਕਿਓਂਕਿ ਇਹ ਖ਼ੁਦ ਤਾਂ ਬੋਲ ਨਹੀਂ ਸਕਦਾ ਜੇਕਰ ਕੋਈ ਗਵਾਹ ਨਹੀਂ ਹੈ ਤੇ ਤੁਸੀਂ ਘਰ ਜਾਓ ਇਹ ਤਾਂ ਰੱਬ ਦਾ ਬੰਦਾ ਹੈ ਰੱਬ ਆਪ ਹੀ ਦੋਸ਼ੀਆਂ ਨੂੰ ਸਜ਼ਾ ਦੇ ਦੇਵੇਗਾ।
ਪੀੜਿਤ ਪਰਿਵਾਰ ਦੇ ਕਿਸੇ ਜਾਣਕਾਰ ਨੇਂ ਜਦੋਂ ਮਾਨਯੋਗ SHO ਸਾਹਿਬ ਨਾਲ ਗੱਲ ਕੀਤੀ ਅਤੇ ਮੁਲਾਜਮ ਜਗਦੀਸ਼ ਵੱਲੋ ਮਿਲੇ ਸੁਝਾਅ ਤੇ ਅਪੱਤੀ ਜਤਾਈ ਤਾਂ ਜਾ ਕੇ ASI ਧਰਮਪਾਲ ਜੀ ਨੇਂ ਦਰਖ਼ਾਸਤ ਲਿਖੀ ਅਤੇ ਨਾਲ ਹੀ ਸਲਾਹ ਵੀ ਦੇ ਦਿੱਤੀ ਕਿ ਤੁਸੀਂ ਮੁਹੱਲੇ ਜਾ ਕੇ ਇਨਕੁਆਰੀ ਕਰੋ ਅਤੇ ਸੀਸੀਟੀਵੀ ਦੀ ਫੁਟੇਜ ਲਿਆਕੇ ਦੇ ਦਿਓ ਬਾਕੀ ਅਸੀਂ ਖ਼ੁਦ ਹੀ ਦੇਖ ਲਵਾਂਗੇ।
ਹੁਣ ਗਰੀਬ ਪੀੜਿਤ ਪਰਿਵਾਰ ਕਰੇ ਤਾਂ ਕੀ ਕਰੇ।ਜੇਕਰ ਪੀਡ਼ਤ ਨੇ ਹੀ ਸਾਰਾ ਕੁਝ ਕਰਨਾ ਤੇ ਪੁਲਿਸ ਸਟੇਸ਼ਨ ਕਿਸ ਕੰਮ ਲਈ ਖੋਲਿਆ ?

        ਹੁਣ ਸਵਾਲ ਉੱਠਦਾ ਹੈ ਕਿ ਪੁਲਿਸ ਦੀ ਡਿਊਟੀ ਸਿਰਫ ਪੈਸੇ ਖਾਣ ਦੀ ਹੈ ਜਾਂ ਕਿਸੇ ਨੂੰ ਇਨਸਾਫ ਦੇਣ ਦੀ ? ਇਸ ਮੂਦੇ ਨੂੰ ਲੈ ਕੇ ਪੀੜਿਤ ਪੱਖ ਜਲਦ ਹੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੂੰ ਲਿਖਿਤ ਸ਼ਿਕਾਇਤ ਦੇਣ ਦੀ ਤਿਆਰੀ ਕਰਨ ਚ ਲਗਾ ਹੈ।

Phagwara

ਵਿਸ਼ੇਸ਼ ਮੀਟਿੰਗ

ਨਿਮਰਤਾ ਸਹਿਤ ਬੇਨਤੀ ਹੈ ਕਿ ਸਮਾਜਿਕ ਵਿਵਸਥਾ ਪਰਿਵਰਤਨ ਅਤੇ ਭਰਾਤਰੀ ਜਥੇਬੰਦੀਆਂ ਦੇ ਆਪਸੀ ਤਾਲਮੇਲ ਅਤੇ ਸਹਿਯੋਗ ਨੂੰ ਹੋਰ ਮਜਬੂਤ ਕਰਨ ਲਈ ਬਹੁਜਨ ਮਹਾਂਪੁਰਸ਼ਾਂ ਦੇ ਸੰਦੇਸ਼ ਅਤੇ ਸਿਧਾਂਤ ਨੂੰ ਧਿਆਨ ਚ” ਰੱਖਦਿਆਂ ਹੋਇਆਂ ਸਮਾਜਿਕ ਜਥੇਬੰਦੀਆਂ ਅਤੇ ਚਿੰਤਤ ਸਾਥੀਆਂ ਦੀ ਇੱਕ ਜ਼ਰੂਰੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਆਪ ਜੀ ਨੂੰ ਹਾਰਦਿਕ ਸੱਦਾ ਹੈ।
ਸਥਾਨ:-ਜੱਖੂ ਹਸਪਤਾਲ
Opp:- ਸਿਵਲ ਹਸਪਤਾਲ ਫ਼ਗਵਾੜਾ
11 ਵਜੇ ਸਵੇਰੇ ਤੋਂ
ਬਾਅਦ ਦੁਪਿਹਰ ਤੱਕ
22 ਜੂਨ ਐਤਵਾਰ
🙏 Dharminder Singh Bhullarai (9914966554)

Biaspind

ਬਿਆਸ ਪਿੰਡ ਵਿਖੇ ਦੇਰ ਰਾਤ ਮੋਟਰਸਾਈਕਲ ਸਵਾਰ ਤਿੰਨ ਚੋਰ ਗੱਡੀ ਲੈ ਕੇ ਹੋਏ ਰਫੂ ਚੱਕਰ

ਮਹਿੰਦਰਾ ਗੱਡੀ ਦੀਆਂ ਸੀਸੀ ਟੀਵੀ ਕੈਮਰੇ ਵਿੱਚ ਕੈਦ ਤਸਵੀਰਾਂ
ਇਸ ਤਰਾਂ ਸਬੰਧੀ ਜਾਣਕਾਰੀ ਦਿੰਦੇ ਹੋਏ

ਬਿਆਸ ਪਿੰਡ (ਹਰਪ੍ਰੀਤ ਸਿੰਘ ਹੈਪੀ) ਜਲੰਧਰ ਤੋ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਪੈਂਦੇ ਬਿਆਸ ਪਿੰਡ ਵਿਖੇ ਬੀਤੀ ਦੇਰ ਰਾਤ ਤਕਰੀਬਨ ਦੋ ਤੋ ਢਾਈ ਵਜੇ ਦੇ ਕਰੀਬ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਚੋਰਾ ਨੇ ਮਹਿੰਦਰਾ ਗੱਡੀ ਚੋਰੀ ਕੀਤੀ।
ਮਿਲੀ ਜਾਣਕਾਰੀ ਮੁਤਾਬਕ ਰਵੀ ਕੁਮਾਰ ਨੇ ਦੱਸਿਆ ਕੀ ਉਹ ਹਰ ਰੋਜ ਦੀ ਤਰਾ ਆਪਣੀ ਮਹਿੰਦਰਾ ਗੱਡੀ PBO8 CH 8478 ਪੱਟੀ ਉੱਪਲ ਥੜੇ ਦੇ ਕੋਲ ਖੜੀ ਕਰ ਕੇ ਆਪਣੇ ਘਰ ਚਲਾ ਗਿਆ। ਸਵੇਰੇ ਸਬਜੀ ਮੰਡੀ ਜਲੰਧਰ ਲਈ ਰੋਜਾਨਾ ਦੀ ਤਰਾ ਜਾਣ ਲੱਗਿਆ ਤਾ ਦੇਖਿਆ ਕਿ ਗੱਡੀ ਉੱਥੇ ਨਹੀ ਸੀ। ਜਿਸ ਉਪਰੰਤ  ਆਸੇ ਪਾਸੇ ਲੱਗੇ ਸੀ ਸੀ ਟੀ ਵੀ ਕੈਂਮਰੇ ਚੈਂਕ ਕਿੱਤੇ ਤੇ ਪਤਾ ਲੱਗਿਆ ਤਿੰਨ ਅਣਪਛਾਤੇ ਚੋਰ ਜੋ ਮੋਟਰਸਾਈਕਲ ਤੇ ਆਏ ਤੇ ਗੱਡੀ ਚੋਰੀ ਕਰ ਤੇ ਲੈ ਗਏ.ਪੁਲੀਸ ਚੋਂਕੀ ਅਲਾਵਲਪੁਰ ਨੂੰ ਵੀ ਸੂਚੀਤ ਕਰ ਦਿੱਤਾ ਗਿਆ ਤੇ ਮੋਕੇ ਤੇ ਆ ਕੇ ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Phillour

ਬਾਬਾ ਸਾਹਿਬ ਡਾ. ਅੰਬੇਡਕਰ ਦੇ ਅਪਮਾਨ ਨਾ ਰੁਕੇ ਸੂਬਾ ਪੱਧਰੀ ਅੰਦੋਲਨ ਕਰਾਂਗੇ- ਅੰਮ੍ਰਿਤਪਾਲ ਭੌਂਸਲੇ

ਫਿਲੌਰ/ਜਲੰਧਰ4 ਜੂਨ(ਸੰਜੀਵ ਕੁਮਾਰ) ਫਿਲੌਰ ਦੇ ਪਿੰਡ ਨੰਗਲ ਵਿਖੇ ਦੂਜੀ ਵਾਰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਸਟੈਂਚੂ ਦਾ ਅਪਮਾਨ ਦੇ ਵਿਰੋਧ ਵਿੱਚ ਅੱਜ ਸਥਾਨਕ ਸ੍ਰੀ ਗੁਰੂ ਰਵਿਦਾਸ ਸਭਾਵਾਂ ਅਤੇ ਅੰਬੇਡਕਰੀ ਅਤੇ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਲੋਂ ਇਕ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਦਲਿਤ ਸਮਾਜ ਪੰਜਾਬ ਦੇ ਆਗੂ ਅੰਮ੍ਰਿਤਪਾਲ ਭੌਂਸਲੇ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਖੁਫ਼ੀਆ ਏਜੰਸੀਆਂ ਦੇ ਫੇਲ੍ਹ ਹੋਣ ਕਾਰਨ ਪੰਜਾਬ ਅੰਦਰ ਵਾਰ ਵਾਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਂਚੂ ਦਾ ਅਪਮਾਨ ਹੋ ਰਿਹਾ ਹੈ। ਸਰਕਾਰ ਇਨ੍ਹਾਂ ਘਟਨਾਵਾਂ ਨੂੰ ਸੁਹਿਰਦ ਨਾ ਹੋਈ ਤਾਂ ਸਾਨੂੰ ਪੰਜਾਬ ਅੰਦਰ ਵੱਡੀ ਲਾਮਬੰਦੀ ਕਰਕੇ ਸੂਬਾ ਪੱਧਰੀ ਅੰਦੋਲਨ ਛੇੜਣਾ ਪਵੇਗਾ। ਸ੍ਰੀ ਭੌਂਸਲੇ ਨੇ ਅੱਗੇ ਕਿਹਾ ਕਿ ਅਸੀਂ ਗੁਰਪਤਵੰਤ ਸਿੰਘ ਪੰਨੂ ਦੀ ਮਨਸ਼ਾ ਨੂੰ ਸਮਝਦੇ ਹਾਂ ਕਿ ਉਹ ਸਾਡੇ ਸਮਾਜ ਨੂੰ ਵਰਤਕੇ ਦਲਿਤ ਸਮਾਜ ਤੇ ਸਿੱਖਾਂ ਦਰਮਿਆਨ ਦੰਗਾ ਕਰਵਾਉਣਾ ਚਾਹੁੰਦਾ ਹੈ ਉਸ ਦਾ ਮਨਸੂਬਾ ਅਸੀਂ ਸਫ਼ਲ ਨਹੀਂ ਹੋਣ ਦਿਆਂਗੇ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀ ਜਲਦ ਗ੍ਰਿਫ਼ਤਾਰ ਨਾ ਹੋਏ ਤਾਂ ਸਾਨੂੰ ਸਖ਼ਤ ਰੁੱਖ ਅਖ਼ਤਿਆਰ ਕਰਨਾ ਪਵੇਗਾ। ਸਰਕਾਰ ਸਾਡੇ ਸਬਰ ਦਾ ਇਮਤਿਹਾਨ ਨਾ ਲਵੇ ਨਹੀਂ ਨਤੀਜੇ ਭਿਆਨਕ ਹੋਣਗੇ। ਸ੍ਰੀ ਭੌਂਸਲੇ ਨੇ ਕਿਹਾ ਕਿ ਅਸੀਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਉਪਰਾਲਾ ਕਰਕੇ ਪੰਨੂ ਦੀ ਸੌੜੀ ਸੋਚ ਦਾ ਜਵਾਬ ਦੇਵਾਂਗੇ। ਇਸ ਮੌਕੇ ਸਰਵ ਸ੍ਰੀ ਸਰਬਣ ਸਿੰਘ ਫਿਲੌਰ ਸਾਬਕਾ ਮੰਤਰੀ, ਰਾਜਕੁਮਾਰ ਸੰਧੂ, ਦੇਸਰਾਜ ਮੱਲ੍ਹ, ਤਾਰਾ ਚੰਦ ਜੱਖੂ, ਪਰਮਾਨੰਦ, ਰਾਏ ਬਰਿੰਦਰ ਚੌਹਾਨ, ਗੁਲਸ਼ਨ ਮਸੰਦਪੁਰ, ਸੰਜੀਵ ਭੌਰਾ, ਜਰਨੈਲ ਫਿਲੌਰ, ਅਸ਼ੌਕ ਰੱਤੂ, ਹਰਮੇਸ਼ ਪਹਿਲਵਾਨ, ਸਰਬਜੀਤ ਸਾਬੀ ਸਰਪੰਚ, ਜੱਸੀ ਗੰਨਾ ਪਿੰਡ, ਸਰਬਜੀਤ ਭੱਟੀਆਂ, ਜੋਤ ਜੱਜਾਂ ਕਲਾਂ, ਵਿਪਨ ਗੰਨਾ ਪਿੰਡ, ਰਾਮ ਮੂਰਤੀ ਖੇਲਾ, ਬਾਬਾ ਸਰੂਪ ਸਿੰਘ, ਪ੍ਰਿਥੀਪਾਲ ਸਿੰਘ ਖਹਿਰਾ, ਸੁਖਦੇਵ ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਮੋਤੀਪੁਰ, ਜਸਪਾਲ ਗਿੰਡਾ, ਰਮੇਸ਼ ਚੋਹਕਾਂ, ਐਡਵੋਕੇਟ ਵਿਜੈ ਬੱਧਣ, ਹੰਸ ਰਾਜ ਭੈਰੋਂ, ਠੇਕੇਦਾਰ ਹੰਸ ਰਾਜ, ਸੋਹਣ ਲਾਲ ਸੱਗੜ, ਮਨੋਜ ਕੁਮਾਰ ਸੰਧੂ ਤੋਂ ਇਲਾਵਾ ਸੈਂਕੜੇ ਸਾਥੀ ਅਤੇ ਮਹਿਲਾਵਾਂ ਸ਼ਾਮਲ ਸਨ।

Phillour

ਭਾਜਪਾ ਆਗੂ ਕੈਂਥ ਨੇ ਫਿਲੌਰ ਦੇ ਪਿੰਡ ਨਾਗਲਾ ਵਿੱਚ ਭਾਰਤ ਰਤਨ ਡਾ. ਅੰਬੇਡਕਰ ਦੇ ਬੁੱਤ ਦੇ ਅਪਮਾਨ ਦੀ ਕੀਤੀ ਨਿੰਦਾ

ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਦਾ ਇੱਕ ਵਫ਼ਦ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਰਾਜਪਾਲ ਪੰਜਾਬ ਨੂੰ ਮਿਲੇਗਾ —- ਕੈਂਥ

ਜਲੰਧਰ , 2 ਜੂਨ: (ਗੁਰਪ੍ਰੀਤ ਬੱਲ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਅਤੇ ਅਸ਼ਲੀਲ ਢੰਗ ਨਾਲ ਅਪਮਾਨ ਕਰਨ ਦਾ ਸਿਲਸਿਲਾ ਜਾਰੀ ਹੈ। ਅਜਿਹੀ ਘਿਨਾਉਣੀ ਅਪਰਾਧਿਕ ਮਾਨਸਿਕਤਾ ਵਾਲੇ ਲੋਕਾਂ ਦਾ ਮਨੋਬਲ ਉੱਚਾ ਹੈ। ਭਗਵੰਤ ਮਾਨ ਸਰਕਾਰ ਬੇਵੱਸ ਅਤੇ ਬੇਬੱਸ ਜਾਪਦੀ ਹੈ। ਜਲੰਧਰ ਜ਼ਿਲ੍ਹੇ ਦੇ ਫਿਲੌਰ ਕਸਬੇ ਦੇ ਪਿੰਡ ਨਾਗਲਾ ਵਿੱਚ ਭਾਰਤ ਰਤਨ ਡਾ. ਅੰਬੇਡਕਰ ਦੇ ਬੁੱਤ ਦੇ ਅਪਮਾਨ ਦੀ ਨਿੰਦਾ ਕਰਦੇ ਹੋਏ, ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਾਲ ਹੁਣ ਤੱਕ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨੂੰ 4 ਤੋਂ ਵੱਧ ਵਾਰ ਤੋੜਿਆ ਅਤੇ ਅਪਮਾਨ ਕੀਤਾ ਗਿਆ ਹੈ। ਅਜਿਹੀਆਂ ਘਟਨਾਵਾਂ ਕਰਨ ਵਾਲੇ ਲੋਕ ਹੌਸਲੇ ਬੁਲੰਦ ਕਰਦੇ ਹਨ ਅਤੇ ਇਹ ਸਿਲਸਿਲਾ ਜਾਰੀ ਹੈ। ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਅਸਫਲ ਸਾਬਤ ਹੋ ਰਹੀ ਹੈ। ਅਜਿਹੀਆਂ ਘਟਨਾਵਾਂ ਕਾਰਨ ਦਲਿਤ ਸਮਾਜ ਵਿੱਚ ਗੁੱਸਾ ਅਤੇ ਰੋਸ ਹੈ। ਸਰਦਾਰ ਕੈਂਥ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਸੀਂ ਲੜਨ ਤੋਂ ਪਿੱਛੇ ਨਹੀਂ ਹਟਾਂਗੇ। ਦਲਿਤ ਆਗੂ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇੱਕ ਵਫ਼ਦ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ ਅਤੇ ਸਾਰੀ ਸਥਿਤੀ ਬਾਰੇ ਜਾਣਕਾਰੀ ਦੇਣ ਤੋਂ ਬਾਅਦ, ਮੈਂ ਮੂਰਤੀਆਂ ਦੀ ਸੁਰੱਖਿਆ ਦੀ ਮੰਗ ਕਰਾਂਗਾ ਅਤੇ ਭਗਵੰਤ ਮਾਨ ਸਰਕਾਰ ਵਿਰੁੱਧ ਆਪਣਾ ਗੁੱਸਾ ਪ੍ਰਗਟ ਕਰਾਂਗਾ ਕਿਉਂਕਿ ਸਰਕਾਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ।

फिल्लौर के गांव नगला में भारत रत्न डॉ. अंबेडकर की प्रतिमा के अपमान की भाजपा नेता कैंथ ने की निंदा

ऐसी घटनाओं को रोकने के लिए भारतीय जनता पार्टी अनुसूचित जाति मोर्चा का प्रतिनिधिमंडल पंजाब के राज्यपाल से मिलेगा — कैंथ

जालंधर , 2 जून: (गुरप्रीत सूर्य) मुख्यमंत्री भगवंत सिंह मान के नेतृत्व वाली आम आदमी पार्टी की सरकार में बाबा साहेब डॉ. भीमराव अंबेडकर की प्रतिमा के साथ छेड़छाड़ और अभद्र तरीके से अपमान करने का सिलसिला जारी है। ऐसी जघन्य आपराधिक मानसिकता वाले लोगों के हौसले बुलंद हैं। भगवान मान सरकार बेबस और शक्तिहीन नजर आ रही है। जालंधर जिले के फिल्लौर कस्बे के गांव नगला में भारत रत्न डॉ. अंबेडकर की प्रतिमा के अपमान की निंदा करते हुए भारतीय जनता पार्टी अनुसूचित जाति मोर्चा के उपाध्यक्ष परमजीत सिंह कैंथ ने इस घटना की कड़ी निंदा की है। उन्होंने कहा है कि इस साल अब तक 4 से ज्यादा बार बाबा साहेब अंबेडकर की प्रतिमा को तोड़ा और अपमानित किया जा चुका है। ऐसी घटनाएं करने वालों के हौसले बुलंद हैं और यह सिलसिला जारी है। सरकार कानून व्यवस्था बनाए रखने में असफल साबित हो रही है। ऐसी घटनाओं से दलित समाज में रोष व आक्रोश है। सरदार कैंथ ने कहा कि बाबा साहब अंबेडकर का अपमान किसी भी कीमत पर बर्दाश्त नहीं किया जाएगा और हम संघर्ष करने से पीछे नहीं हटेंगे। दलित नेता परमजीत सिंह कैंथ ने कहा कि ऐसी घटनाओं को रोकने के लिए एक प्रतिनिधिमंडल पंजाब के राज्यपाल से मिलेगा और पूरी स्थिति की जानकारी देकर मूर्तियों की सुरक्षा की मांग करेगा और भगवंत मान सरकार के खिलाफ अपना रोष प्रकट करेगा क्योंकि सरकार पंजाब में कानून व्यवस्था बनाए रखने में पूरी तरह से विफल रही है।

Jalandhar

ਪ੍ਰਸ਼ਾਸਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਸਟੈਂਚੂ ਅਪਮਾਨ ਦੇ ਮਸਲੇ ਨੂੰ ਸੰਜੀਦਗੀ ਨਾਲ ਲਵੇ- ਅੰਮ੍ਰਿਤਪਾਲ ਭੌਂਸਲੇ


ਫਿਲੌਰ/ ਜਲੰਧਰ3 ਜੂਨ(ਸੰਜੀਵ ਕੁਮਾਰ)
ਪਿੰਡ ਨੰਗਲ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਂਚੂ ਦੇ ਨਿਰਾਦਰ ਦੇ ਮਸਲੇ ਨੂੰ ਪ੍ਰਸ਼ਾਸਨ ਸੰਜੀਦਗੀ ਨਾਲ ਲਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦਲਿਤ ਸਮਾਜ ਪੰਜਾਬ ਦੇ ਆਗੂ ਅੰਮ੍ਰਿਤਪਾਲ ਭੌਂਸਲੇ ਫਿਲੌਰ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਨੇ ਇਸ ਦੇਸ਼ ਸੰਵਿਧਾਨ ਵਿੱਚ ਹਰੇਕ ਸਮਾਜ ਦੇ ਅਤੇ ਹਰੇਕ ਵਰਗ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਦਿੱਤੇ ਅਤੇ ਨਾਰੀ ਜਾਤੀ ਅਤੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਆਪਣਾ ਸਰਬੰਸ ਵਾਰਿਆ ਉਨ੍ਹਾਂ ਦਾ ਵਾਰ ਵਾਰ ਅਪਮਾਨ ਕੀਤਾ ਜਾਣਾ ਚਿੰਤਾ ਦਾ ਵਿਸ਼ਾ ਹੈ। ਸ੍ਰੀ ਭੌਂਸਲੇ ਦੱਸਿਆ ਕਿ ਅੱਜ ਸਮੂਹ ਗੁਰੂ ਰਵਿਦਾਸ ਸਭਾਵਾਂ ਤੇ ਅੰਬੇਡਕਰੀ ਜੱਥੇਬੰਦੀਆਂ ਦਾ ਵਫ਼ਦ ਸਥਾਨਕ ਡੀਐਸਪੀ ਫਿਲੌਰ ਸ. ਸਰਬਣ ਸਿੰਘ ਬੱਲ ਨੂੰ ਮਿਲਿਆ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਜਾਂਚ ਕਿਥੇ ਪੁੱਜੀ ਦਾ ਪਤਾ ਕੀਤਾ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਦੋਸ਼ੀਆਂ ਦੀ ਭਾਲ ਨਾ ਕੀਤੀ ਤਾਂ ਸਾਨੂੰ ਸੂਬਾ ਪੱਧਰੀ ਅੰਦੋਲਨ ਲਈ ਮਜ਼ਬੂਰ ਹੋਣਾ ਪਵੇਗਾ।

ਉਨ੍ਹਾਂ ਸਮਾਜ ਨੂੰ ਵੱਡੀ ਲਾਮਬੰਦੀ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਇਕੱਠੇ ਹੋ ਕੇ ਸਰਕਾਰ ਦੇ ਨੱਕ ਵਿੱਚ ਦਮ ਕਰਨਾ ਚਾਹੀਦਾ ਹੈ ਜੋ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਤਾਂ ਹੀ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਹਨ। ਸ੍ਰੀ ਭੌਂਸਲੇ ਨੇ ਦੱਸਿਆ ਕਿ 4 ਜੂਨ ਨੂੰ ਪਿੰਡ ਨੰਗਲ ਤੋਂ ਠੀਕ 5 ਵਜੇ ਇਕ ਰੋਸ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਜੱਥੇਬੰਦੀਆਂ ਵਲੋਂ ਸਾਂਝੇ ਤੌਰ ਤਹਿਸੀਲ ਫਿਲੌਰ ਦੇ ਲੋਕਾਂ ਅਪੀਲ ਕੀਤੀ ਕਿ ਉਹ ਕੱਲ੍ਹ ਦੇ ਰੋਸ ਪ੍ਰਦਰਸ਼ਨ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ। ਇਸ ਮੌਕੇ ਸਰਵ ਸ੍ਰੀ ਤਾਰਾ ਚੰਦ ਜੱਖੂ, ਰਜਿੰਦਰ ਕਜ਼ਲੇ ਵਾਇਸ ਪ੍ਰਧਾਨ ਪੰਜਾਬ ਅੰਬੇਡਕਰ ਸੈਨਾ ਆਫ਼ ਇੰਡੀਆ, ਜਗਤਾਰ ਚੰਦ ਸਾਬਕਾ ਸਰਪੰਚ, ਬਾਬੂ ਸੋਹਣ ਲਾਲ, ਸੰਜੀਵ ਭੌਰਾ, ਮਨੋਜ ਸੰਧੂ, ਜਰਨੈਲ ਫਿਲੌਰ, ਮਨੋਜ ਸੰਧੂ, ਦੇਸ ਰਾਜ ਮੱਲ੍ਹ, ਦਲਬੀਰ, ਪਰਮਾਨੰਦ ਆਦਿ ਹਾਜ਼ਰ ਸਨ।

Patiala

भाजपा अनुसूचित जाति मोर्चा के नेता परमजीत सिंह कैंथ ने पंजाब के मुद्दों को लेकर राष्ट्रीय अनुसूचित जाति आयोग के चेयरमैन से की मुलाकात

राष्ट्रीय अनुसूचित जाति आयोग के चेयरमैन ने मुलाकात के दौरान पंजाब में जहरीली शराब पीने की घटनाओं के पीड़ितों से मिलने के लिए जल्द ही पंजाब आने का दिया आश्वासन — कैंथ

पटियाला , 21 मई (गुरप्रीत बल्ल) भारतीय जनता पार्टी अनुसूचित जाति मोर्चा के उपाध्यक्ष परमजीत सिंह कैंथ ने अनुसूचित जातियों के गंभीर मुद्दों को लेकर राष्ट्रीय अनुसूचित जाति आयोग के चेयरमैन श्री किशोर मकवाना से दिल्ली स्थित उनके कार्यालय में मुलाकात की।

भाजपा नेता सरदार कैंथ ने कहा कि श्री मकवाना ने कहा कि आम आदमी पार्टी के नेतृत्व वाली मुख्यमंत्री भगवंत सिंह मान की पंजाब सरकार अनुसूचित जाति समुदाय से जुड़े मुद्दों को लेकर गंभीर नहीं है बल्कि केंद्र सरकार द्वारा चलाई जा रही योजनाओं को लागू करने में राजनीति कर रही है। मनरेगा रोजगार गारंटी योजना के तहत ग्रामीण क्षेत्रों में रोजगार उपलब्ध कराने के साथ-साथ वितरण में पक्षपात किया जा रहा है और उनका शोषण भी किया जा रहा है। यह बहुत गंभीर मामला है। अनुसूचित जाति के कर्मचारियों को तरक़्क़ी के दौरान रोस्टर प्वाइंट को नज़रअंदाज़ किया जा रहा है। दलित नेता सरदार कैंथ ने चेयरमैन को बताया कि भगवंत मान की सरकार पिछले तीन वर्षों से पोस्ट मैट्रिक स्कॉलरशिप स्कीम के तहत घोटाले को दबाने की कोशिश कर रही है। चेयरमैन किशोर मकवाना द्वारा गम्भीर नोटिस लेते लेते हुए भरोसा दिलाया कि आयोग पंजाब सरकार से घोटाले के संबंध में जांच रिपोर्ट सौंपने के लिए जवाब मांगेगा। प्रधानमंत्री आवास योजना के तहत पंजाब के गांवों और शहरों में राशि वितरण में भेदभाव को रोकने के लिए आयोग उचित कदम उठाएगा। आयोग के चेयरमैन को पिछले तीन वर्षों से राजनीतिक संरक्षण में पंजाब के विभिन्न हिस्सों में चल रहे नकली शराब माफिया के बारे में जानकारी देते हुए बताया कि हर साल सैकड़ों गरीब लोगों की मौत का कारण बन रहा है, लेकिन मुख्यमंत्री भगवंत मान के नेतृत्व वाली आम आदमी पार्टी सरकार इसे रोकने में असफल साबित हुई है। ऐसी घटनाओं ने अनुसूचित जाति के गरीब परिवारों में डर और दहशत का माहौल पैदा कर दिया है। अमृतसर जिले के सीमावर्ती क्षेत्रों में जहरीली शराब के कारण हाल ही में हुई 27 से अधिक लोगों की मौत का कड़ा संज्ञान लेते हुए भारतीय जनता पार्टी अनुसूचित जाति मोर्चा की पंजाब का दौरा कर पीड़ितों को न्याय दिलाने की मांग को स्वीकार करते हुए भाजपा नेता सरदार कैंथ ने कहा कि राष्ट्रीय अनुसूचित जाति आयोग के चेयरमैन ने मुलाकात के दौरान शीघ्र ही पंजाब का दौरा करने का आश्वासन दिया है।

Doaba Times

ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਸਿਆਸੀ ਸਰਪ੍ਰਸਤੀ ਹੇਠ ਚੱਲ ਰਹੇ ਮੀਥੇਨੌਲ ਤੋਂ ਬਣੇ ਜ਼ਹਿਰੀਲੇ ਨਕਲੀ ਸ਼ਰਾਬ ਮਾਫੀਆ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਰਹੀ ਅਸਫਲ — ਭਾਜਪਾ

ਜ਼ਹਿਰੀਲੀ ਨਕਲੀ ਸ਼ਰਾਬ ਮਾਫੀਆ ਦੇ ਆਤੰਕ ਕਾਰਨ ਅਨੁਸੂਚਿਤ ਜਾਤੀਆਂ ਦੇ ਗਰੀਬ ਪਰਿਵਾਰਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ, ਐਸ ਸੀ ਮੋਰਚਾ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਨੋਟਿਸ ਲੈਣ ਦੀ ਅਪੀਲ ਕੀਤੀ

ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਮੀਥੇਨੌਲ ਤੋਂ ਬਣੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲੇ 27 ਲੋਕਾਂ ਵਿੱਚੋਂ 16 ਦਲਿਤ ਭਾਈਚਾਰੇ ਨਾਲ ਸਬੰਧਤ ਸਨ, ਸਰਕਾਰ ਨੇ ਜਾਣਬੁੱਝ ਕੇ ਇਨ੍ਹਾਂ ਤੱਥਾਂ ਨੂੰ ਲੁਕਾਇਆ —— ਅਨੁਸੂਚਿਤ ਜਾਤੀ ਮੋਰਚਾ

ਚੰਡੀਗੜ੍ਹ 24 ਮਈ:(ਗੁਰਪ੍ਰੀਤ ਬੱਲ)  ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਉਦੋਂ ਬੇਨਕਾਬ ਹੋ ਗਿਆ ਜਦੋਂ ਇਸਨੇ ਜਾਣਬੁੱਝ ਕੇ ਇਸ ਤੱਥ ਨੂੰ ਛੁਪਾਇਆ ਕਿ ਅੰਮ੍ਰਿਤਸਰ ਨੇੜੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਕਾਰਨ ਮਰਨ ਵਾਲੇ 27 ਲੋਕਾਂ ਵਿੱਚੋਂ 16 ਦਲਿਤ ਸਨ, ਇਹ ਗੱਲ ਪੰਜਾਬ ਭਾਜਪਾ ਐਸਸੀ ਮੋਰਚਾ ਦੇ ਪ੍ਰਧਾਨ ਸੁੱਚਰਾਮ ਲੱਧੜ ਅਤੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਅੱਜ ਚੰਡੀਗੜ੍ਹ ਦੇ ਸੂਬਾ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਵੱਖ-ਵੱਖ ਹਿੱਸਿਆਂ, ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਖੇਤਰ ਵਿੱਚ ਰਾਜਨੀਤਿਕ ਸਰਪ੍ਰਸਤੀ ਹੇਠ ਕੰਮ ਕਰ ਰਹੇ ਮੀਥੇਨੌਲ ਤੋਂ ਬਣੇ ਜ਼ਹਿਰੀਲੇ ਨਕਲੀ ਸ਼ਰਾਬ ਮਾਫੀਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਰ ਸਾਲ ਸੈਂਕੜੇ ਗਰੀਬ ਲੋਕ ਇਸ ਕਾਰਨ ਮਰ ਰਹੇ ਹਨ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਇਸਨੂੰ ਰੋਕਣ ਵਿੱਚ ਅਸਫਲ ਰਹੀ ਹੈ। ਅਜਿਹੀਆਂ ਘਟਨਾਵਾਂ ਨੇ ਗਰੀਬ ਅਨੁਸੂਚਿਤ ਜਾਤੀ ਪਰਿਵਾਰਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਵਿੱਚ ਮੀਥੇਨੌਲ ਤੋਂ ਬਣੀ ਜ਼ਹਿਰੀਲੀ ਸ਼ਰਾਬ ਕਾਰਨ 27 ਤੋਂ ਵੱਧ ਲੋਕਾਂ ਦੀਆਂ ਹੋਈਆਂ ਮੌਤਾਂ ਦਾ ਸਖ਼ਤ ਨੋਟਿਸ ਲੈਂਦੇ ਹੋਏ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਤੋਂ ਜ਼ਹਿਰੀਲੀ ਸ਼ਰਾਬ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੇ ਨਾਲ ਮੌਕੇ ‘ਤੇ ਆਏ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਇਹ ਤੱਥ ਕਿਉਂ ਲੁਕਾਇਆ?
ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪ੍ਰੈਸ ਨੂੰ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੀ ਨਕਲੀ ਸ਼ਰਾਬ ਮਾਫੀਆ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਨਾ ਕਰਨ ਲਈ ਆਲੋਚਨਾ ਕੀਤੀ ਗਈ ਅਤੇ ਕਿਹਾ ਕਿ ਸਰਕਾਰ ਸ਼ਰਾਬ ਮਾਫੀਆ ਦਾ ਪਰਦਾਫਾਸ਼ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਰਾਜਨੀਤਿਕ ਦਬਾਅ ਕਾਰਨ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਮੌਤਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਹਾਲ ਹੀ ਵਿੱਚ ਮੀਥੇਨੌਲ ਤੋਂ ਬਣੀ ਜ਼ਹਿਰੀਲੀ ਸ਼ਰਾਬ ਕਾਰਨ 27 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ 16 ਅਨੁਸੂਚਿਤ ਜਾਤੀ ਨਾਲ ਸਬੰਧਤ ਹਨ। ਭਗਵੰਤ ਮਾਨ ਸਰਕਾਰ ਦਾ ਉਦਾਸੀਨ ਰਵੱਈਆ ਸਾਹਮਣੇ ਆਉਂਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦਲਿਤ ਵਿਰੋਧੀ ਹੈ। ਇਸ ਦੁਖਦਾਈ ਘਟਨਾ ਵਿੱਚ ਸ਼ਾਮਲ ਜ਼ਿਆਦਾਤਰ ਲੋਕ ਅਨੁਸੂਚਿਤ ਜਾਤੀ ਸ਼੍ਰੇਣੀ ਨਾਲ ਸਬੰਧਤ ਹਨ, ਜਿਸ ਕਾਰਨ ਸਰਕਾਰ ਜਾਣਬੁੱਝ ਕੇ ਇਨ੍ਹਾਂ ਤੱਥਾਂ ਨੂੰ ਲੁਕਾਉਣਾ ਚਾਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਲੋਕਾਂ ਵਿਰੁੱਧ ਅੱਤਿਆਚਾਰ ਰੋਕਥਾਮ ਐਕਟ, 1989 ਦੇ ਤਹਿਤ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ ਜੋ ਰਾਜਨੀਤਿਕ ਸਰਪ੍ਰਸਤੀ ਪ੍ਰਾਪਤ ਕਰਨ ਵਾਲੇ ਲੋਕਾਂ ਵਿਰੁੱਧ ਅਪਰਾਧ ਕਰਦੇ ਹਨ। ਇਹ ਭਗਵੰਤ ਮਾਨ ਸਰਕਾਰ ਦੇ ਉਦਾਸੀਨ ਰਵੱਈਏ ਨੂੰ ਦਰਸਾਉਂਦਾ ਹੈ, ਸਾਨੂੰ ਇਹ ਕਿਉਂ ਨਹੀਂ ਮੰਨਣਾ ਚਾਹੀਦਾ ਕਿ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਦੀ ਦਲਿਤ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦਲਿਤ ਵਿਰੋਧੀ ਹੈ। ਮਾਨ ਸਰਕਾਰ ਇਨ੍ਹਾਂ ਤੱਥਾਂ ਨੂੰ ਛੁਪਾਉਣਾ ਚਾਹੁੰਦੀ ਹੈ। ਭਾਰਤੀ ਜਨਤਾ ਪਾਰਟੀ ਸਰਕਾਰ ਦੇ ਅਜਿਹੇ ਇਰਾਦਿਆਂ ਨੂੰ ਸਫਲ ਨਹੀਂ ਹੋਣ ਦੇਵੇਗੀ। ਪਿਛਲੇ ਤਿੰਨ ਸਾਲਾਂ ਵਿੱਚ ਨਕਲੀ ਸ਼ਰਾਬ ਦੇ ਸੇਵਨ ਦੀਆਂ ਘਟਨਾਵਾਂ ਦੀ ਜਾਂਚ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਤੱਥਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਮੁੱਖ ਨੁਕਤੇ

  • ਜ਼ਹਿਰੀਲੀ ਸ਼ਰਾਬ ਪੀਣ ਦੀਆਂ ਘਟਨਾਵਾਂ: ਕੈਂਥ ਨੇ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੀਆਂ ਘਟਨਾਵਾਂ ਨੂੰ ਉਜਾਗਰ ਕੀਤਾ, ਜਿਸ ਵਿੱਚ ਹਾਲ ਹੀ ਵਿੱਚ ਅੰਮ੍ਰਿਤਸਰ ਦੀ ਘਟਨਾ, ਜਿਸ ਵਿੱਚ 27 ਲੋਕਾਂ ਦੀ ਮੌਤ ਹੋ ਗਈ ਸੀ, ਅਤੇ ਪਿਛਲੇ ਸਾਲ ਸੰਗਰੂਰ ਦੀ ਘਟਨਾ, ਜਿਸ ਵਿੱਚ 20 ਲੋਕਾਂ ਦੀ ਮੌਤ ਹੋ ਗਈ ਸੀ, ਸ਼ਾਮਲ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ। ਪੰਜਾਬ ਵਿੱਚ, ਨਕਲੀ ਸ਼ਰਾਬ ਦੇ ਸੇਵਨ ਦੀਆਂ ਘਟਨਾਵਾਂ ਗਰੀਬ ਪਰਿਵਾਰਾਂ ‘ਤੇ ਤਬਾਹੀ ਮਚਾ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਗੰਭੀਰ ਮਾਮਲਿਆਂ ਨੂੰ ਜਾਂਚ ਦਾ ਵਿਸ਼ਾ ਕਹਿ ਕੇ ਟਾਲਣ ਦੀ ਨੀਤੀ ਅਪਣਾ ਰਹੀ ਹੈ। ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਰਿਪੋਰਟ ਜਨਤਕ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਦੁਖਦਾਈ ਘਟਨਾ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਅਤੇ ਆਬਕਾਰੀ ਤੇ ਕਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜ੍ਹਬਾ ਨਾਲ ਸਬੰਧਤ ਹੈ।
  • ਸ਼ਰਾਬ ਮਾਫ਼ੀਆ ਵਿਰੁੱਧ ਕਾਰਵਾਈ ਦੀ ਘਾਟ: ਕੈਂਥ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਰਾਬ ਮਾਫ਼ੀਆ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ, ਭਾਜਪਾ ਆਗੂ ਸਰਦਾਰ ਕੈਂਥ ਨੇ ਦਾਅਵਾ ਕੀਤਾ ਕਿ ਇਹ ਰਾਜਨੀਤਿਕ ਸਰਪ੍ਰਸਤੀ ਤੋਂ ਬਿਨਾਂ ਸੰਭਵ ਨਹੀਂ ਸੀ।
  • ਜਾਂਚ ਦੀ ਮੰਗ: ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਰਾਜਪਾਲ ਪਿਛਲੇ ਤਿੰਨ ਸਾਲਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੀਆਂ ਘਟਨਾਵਾਂ ਦੀ ਜਾਂਚ ਦਾ ਹੁਕਮ ਦੇਣ ਅਤੇ ਸ਼ਰਾਬ ਮਾਫੀਆ ਦਾ ਪਰਦਾਫਾਸ਼ ਕਰਨ।

ਪਿਛਲੀਆਂ ਘਟਨਾਵਾਂ

  • 2020 ਦੀ ਘਟਨਾ: ਭਾਜਪਾ ਆਗੂਆਂ ਨੇ ਕਿਹਾ ਕਿ 2020 ਵਿੱਚ ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਇਸੇ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਨਕਲੀ ਸ਼ਰਾਬ ਪੀਣ ਨਾਲ 121 ਲੋਕਾਂ ਦੀ ਮੌਤ ਹੋ ਗਈ ਸੀ।
  • ਸੰਗਰੂਰ ਘਟਨਾ: ਸੀਨੀਅਰ ਭਾਜਪਾ ਆਗੂ ਸੁੱਚਾ ਰਾਮ ਲੱਧੜ ਅਤੇ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਪਿਛਲੇ ਸਾਲ ਸੰਗਰੂਰ ਘਟਨਾ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਸੀ ਪਰ ਅਸਲ ਦੋਸ਼ੀਆਂ ਨੂੰ ਅਜੇ ਤੱਕ ਨਹੀਂ ਫੜਿਆ ਗਿਆ।

Crime

ਇਲਾਕਾ ਕ੍ਰਿਸ਼ਨਗੜ੍ਹ ਵਿਖੇ ਚਿੱਟੇ ਦਿਨ ਹੀ ਰਹਿੰਦਾ ਚੋਰਾਂ ਦਾ ਰਾਜ ਪ੍ਰਸ਼ਾਸਨ ਸੁੱਤਾ ਕੁੰਭਕਰਨ ਨੀਂਦ

ਕਿਸ਼ਨਗੜ੍ਹ (ਗੁਰਦੀਪ ਸਿੰਘ)ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਪਿੰਡ ਕਿਸ਼ਨਗੜ੍ਹ ਵਿਖੇ ਆਏ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਚਿੱਟੇ ਦਿਨ ਹੀ ਚੱਲ ਰਿਹਾ ਹੋਵੇ ਚੋਰਾਂ ਦਾ ਰਾਜ ਅਤੇ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦੇ ਸੁੱਤਾ ਹੋਵੇ। ਇੱਕ ਅਜਿਹੀ ਵਾਰਦਾਤ ਸਾਹਮਣੇ ਆਈ ਹੈ 12 ਮਈ ਤਕਰੀਬਨ 2 ਤੋਂ ਤ ਵਜੇ ਦੇ ਵਿਚਕਾਰ ਕਿਸ਼ਨਗੜ੍ਹ ਬਾਸੀ ਜਗਜੀਤ ਸਿੰਘ ਪੁੱਤਰ ਹਰੀ ਸਿੰਘ ਦੇ ਘਰ ਦੇ ਬਾਹਰੋਂ ਹੀ ਐਕਟੀਵਾ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਪੀੜਿਤ ਜਗਜੀਤ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਕਿ ਉਹ ਰੋਜ਼ਾਨਾ ਦੀ ਤਰ੍ਹਾਂ 12 ਮਈ ਆਪਣੇ ਕੰਮ ਤੋਂ ਦੁਪਹਿਰ 2 ਵਜੇ ਦੇ ਕਰੀਬ ਦੀ ਰੋਟੀ ਖਾਣ ਲਈ ਘਰ ਆਇਆ ਹੋਇਆ ਸੀ। ਉਹਨਾਂ ਵੱਲੋਂ ਐਕਟੀਵਾ(PBb -08- DW- 9983) ਨੂੰ ਘਰ ਦੇ ਬਾਹਰ ਹੀ ਖੜਾ ਕੀਤਾ ਹੋਇਆ । ਰੋਟੀ ਖਾਣ ਤੋਂ ਬਾਅਦ ਕਰੀਬ 3 ਵਜੇ ਜਦੋਂ ਦੁਬਾਰਾ ਕੰਮ ਤੇ ਉਹ ਜਾਣ ਲਈ ਘਰੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਦੇਖਿਆ ਜਿਸ ਜਗ੍ਹਾ ਤੇ ਉਹਨਾਂ ਨੇ ਐਕਟੀਵਾ ਨੂੰ ਖੜਾ ਕੀਤਾ ਸੀ ਉਹ ਉਸ ਜਗ੍ਹਾ ਤੇ ਨਹੀਂ ਸੀ। ਉਹਨਾਂ ਵੱਲੋਂ ਇਧਰ ਉਧਰ ਨਜ਼ਦੀਕੀ ਉਸਦੀ ਭਾਲ ਕੀਤੀ ਗਈ ਪ੍ਰੰਤੂ ਕੁਝ ਸਮੇਂ ਬਾਅਦ ਉਹਨਾਂ ਨੂੰ ਪਤਾ ਚੱਲ ਗਿਆ ਕਿ ਉਹਨਾਂ ਦੀ ਐਕਟੀਵਾ ਚੋਰੀ ਹੋ ਗਈ ਹੈ। ਉਹਨਾਂ ਦੱਸਿਆ ਜਿਸ ਜਗ੍ਹਾ ਤੋਂ ਐਕਟੀਵਾ ਚੋਰੀ ਹੋਈ ਹੈ ਉਸ ਨਜ਼ਦੀਕੀ ਤੋਂ ਪਹਿਲਾਂ ਇੱਕ ਜਿੰਨ ਗੱਡੀ ਅਤੇ ਥਰੀ ਵੀਲਰ ਆਟੋ ਦੀਆਂ ਬੈਟਰੀਆਂ ਵੀ ਚੋਰੀਆਂ ਹੁੰਦੀਆਂ ਰਹੀਆਂ ਹਨ। ਜਗਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਇਹ ਸਾਰਾ ਹੀ ਮਾਮਲਾ ਕਿਸ਼ਨਗੜ੍ਹ ਚੌਂਕੀ ਦੇ ਧਿਆਨ ਦੇ ਵਿੱਚ, ਉਹਨਾਂ ਵੱਲੋਂ ਦੋ ਦਿਨ ਪਹਿਲਾਂ ਹੀ ਕਿਸ਼ਨਗੜ੍ਹ ਚੌਂਕੀ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਪ੍ਰੰਤੂ ਹਜੇ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ।
ਭਰੋਸੇਯੋਗ ਸੂਤਰਾਂ ਅਨੁਸਾਰ ਪਿਛਲੇ ਇੱਕ ਮਹੀਨੇ ਦੇ ਵਿੱਚ ਕਿਸ਼ਨਗੜ੍ਹ ਵਿੱਚ ਅਜਿਹੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਜਿਸ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਚੋਰੀ, ਕਰਿਆਨਾ ਹੋਲਸੀਲਰ ਦੇ ਚੋਰੀ, ਜਿਮ ਪ੍ਰੋਡਕਟ ਸੇਲ ਕਰਨ ਵਾਲੇ ਦੁਕਾਨਦਾਰ ਦੀ ਦੁਕਾਨ ਤੇ ਚੋਰੀ, ਹੀਰੋ ਹਾਂਡਾ ਮੋਟਰਸਾਈਕਲ ਚੋਰੀ, ਅੱਡਾ ਕਿਸ਼ਨਗੜ੍ਹ ਦੇ ਪੰਪ ਦੇ ਨਜ਼ਦੀਕੀ ਟਰੱਕਾਂ ਦੇ ਟਾਇਰ ਚੋਰੀ, ਅਜਿਹੀਆਂ ਕਈ ਵਾਰਦਾਤਾਂ ਨੇ ਜਿਨ੍ਾਂ ਨੂੰ ਚੋਰਾਂ ਨੇ ਦਿਨ ਦਿਹਾੜੇ ਹੀ ਅੰਜਾਮ ਦਿੱਤਾ। ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਇੰਜ ਲੱਗ ਰਿਹਾ ਹੈ ਜਿਵੇਂ ਕਿ ਚਿੱਟੇ ਦਿਨ ਹੀ ਚੋਰਾਂ ਦਾ ਰਾਜ ਚੱਲਦਾ ਹੋਵੇ ਅਤੇ ਕੁੰਭਕਰਨ ਦੀ ਨੀਂਦੇ ਪੁਲਸ ਪ੍ਰਸ਼ਾਸਨ ਸੁੱਤਾ ਹੋਵੇ। ਇਲਾਕੇ ਦੀ ਪਤਵੰਤਿਆਂ ਵੱਲੋਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਵੀ ਇਹ ਚੋਰੀ ਦੀਆਂ ਵਾਰਦਾਤਾਂ ਦੇ ਚੱਲ ਰਹੇ ਸਿਲਸਿਲੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੈ। ਪ੍ਰੰਤੂ ਇਸ ਦਾ ਅੱਜ ਤੱਕ ਵੀ ਕੋਈ ਹੱਲ ਨਹੀਂ ਨਿਕਲ ਸਕਿਆ। ਹੁਣ ਤਾਂ ਅਜਿਹਾ ਹੀ ਲੱਗ ਰਿਹਾ ਕਿ ਜਿਵੇਂ ਇਲਾਕਾ ਕਿਸ਼ਨਗੜ੍ਹ ਰੱਬ ਦੇ ਆਸਰੇ ਹੀ ਚੱਲ ਰਿਹਾ ਹੋਵੇ।ਇਸ ਸਬੰਧੀ ਡੀਐਸਪੀ ਕਰਤਾਰਪੁਰ ਵਿਜੇ ਕੁੰਵਰ ਨਾਲ ਗੱਲਬਾਤ ਕਰਕੇ ਉਨਾਂ ਦੇ ਧਿਆਨ ਚ ਮਾਮਲਾ ਲਿਆਂਦਾ ਗਿਆ ਤਾਂ ਉਹਨਾਂ ਕਿਹਾ ਕਿ ਕਿਸ਼ਨਗੜ੍ਹ ਦੇ ਇਲਾਕੇ ਵਿੱਚ ਹੋ ਰਹੀਆਂ ਲੁੱਟ ਖੋਹ ਦੇ ਚੋਰੀ ਦੀਆਂ ਵਾਰਦਾਤਾਂ ਨੂੰ ਜਲਦ ਹੀ ਟਰੇਸ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਡਿਊਟੀ ਵਿੱਚ ਕੁਤਾਹੀ ਵਰਤਣ ਵਾਲਿਆਂ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ